Facebook data theft: CBI files case against Cambridge Analytica
Connect with us [email protected]

ਕਾਰੋਬਾਰ

ਫੇਸਬੁੱਕ ਦਾ ਡਾਟਾ ਚੋਰੀ:ਕੈਂਬਰਿਜ ਐਨਾਲਿਟਿਕਾ ਖ਼ਿਲਾਫ਼ ਜਾਂਚ ਏਜੰਸੀ ਸੀ ਬੀ ਆਈ ਵੱਲੋਂ ਕੇਸ ਦਰਜ

Published

on

facebook

ਨਵੀਂ ਦਿੱਲੀ, 22 ਜਨਵਰੀ, – ਭਾਰਤ ਦੇ ਫੇਸਬੁੱਕ ਯੂਜ਼ਰਜ਼ ਦੇ ਨਿੱਜੀ ਡਾਟਾ ਦੀ ਚੋਰੀ ਕਰਨ ਦੇ ਮਾਮਲੇ ਵਿੱਚ ਬ੍ਰਿਟੇਨ ਦੀ ਕੰਪਨੀ ਕੈਂਬਰਿਜ ਐਨਾਲਿਟਿਕਾ ਅਤੇ ਗਲੋਬਲ ਸਾਇੰਸ ਰਿਸਰਚ ਲਿਮਟਿਡ ਵਿਰੁੱਧ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਇਸ ਕੇਸ ਵਿੱਚ ਮੁੱਢਲੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸਦੌਰਾਨ ਪਤਾ ਲੱਗਾ ਹੈ ਕਿ ਗਲੋਬਲ ਸਾਇੰਸ ਰਿਸਰਚ ਨੇ ਇਕ ਐਪ ਬਣਾਇਆ ਸੀ, ਜਿਸਨੂੰ ਸਾਲ 2014 ਵਿੱਚ ਫੇਸਬੁੱਕ ਨੇ ਆਪਣੇ ਯੂਜ਼ਰਜ਼ ਦੇ ਖ਼ਾਸ ਡਾਟਾ ਨੂੰ ਰਿਸਰਚ ਤੇ ਐਜੂਕੇਸ਼ਨਲ ਉਦੇਸ਼ਾਂ ਲਈ ਇਕੱਠੇ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।
ਸੀ ਬੀ ਆਈ ਅਧਿਕਾਰੀਆਂ ਨੇ ਕਿਹਾ ਕਿ ਇਸ ਕੰਪਨੀ ਨੇ ਇਸ ਤੋਂ ਬਾਅਦ ਕੈਂਬਰਿਜ ਐਨਾਲਿਟਿਕਾ ਨਾਲ ਇਕ ਅਪਰਾਧਿਕ ਸਾਜਿਸ਼ ਰਚੀ ਅਤੇ ਕਾਰੋਬਾਰੀ ਕੰਮਾਂ ਲਈ ਡਾਟਾ ਦੀ ਵਰਤੋਂ ਦੀ ਮਨਜ਼ੂਰੀ ਦੇਣ ਨਾਲ ਇਸ ਐਪ ਦੀ ਵਰਤੋਂ ਕਰਕੇ ਇਕੱਠੇ ਕੀਤੇ ਅੰਕੜਿਆਂ ਨੂੰ ਬਚਾਉਣ ਮਗਰੋਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾਸੀ। ਇਸ ਬਾਰੇ ਸੀਬੀਆਈ ਜਾਂਚ ਵਿੱਚ ਕਿਸੇ ਵੀ ਡਾਟਾ ਨੂੰ ਨਸ਼ਟ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ। ਜਾਂਚ ਮਗਰੋਂ ਦਰਜ ਕੀਤੀ ਜਾ ਚੁੱਕੀ ਸਿ਼ਕਾਇਤ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਪਹਿਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬ੍ਰਿਟੇਨ ਦੀ ਗਲੋਬਲ ਸਾਇੰਸ ਰਿਸਰਚ ਲਿਮਟਿਡ ਨੇ ਐਪ ਯੂਜ਼ਰਜ਼ ਅਤੇ ਉਨ੍ਹਾਂ ਦੇ ਫੇਸਬੁੱਕ ਫਰੈਂਡਸ ਦੇ ਡਾਟਾ ਦੀ ਬੇਈਮਾਨੀ ਅਤੇ ਧੋਖੇ ਨਾਲ ਵਰਤੋਂ ਕੀਤੀ ਹੈ। ਭਾਰਤ ਦੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਾਲ 2018 ਵਿੱਚ ਕਿਹਾ ਸੀ ਕਿ ਸੀ ਬੀ ਆਈ ਜਾਂਚ ਕਰੇਗੀ ਕਿ ਕੀ ਬ੍ਰਿਟਿਸ਼ ਕੰਪਨੀਕੈਂਬਰਿਜ ਐਨਾਲਿਟਕਾ ਨੇ 2014 ਦੀਆਂ ਆਮ ਚੋਣਾਂ ਵੇਲੇ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀਦੇ ਲਈ ਕਾਨੂੰਨਾਂ ਦਾ ਉਲੰਘਣ ਕੀਤਾ ਸੀ ਜਾਂ ਨਹੀਂ। ਸੀ ਬੀ ਆਈ ਇਸਤੋਂ ਪਹਿਲਾਂ ਕੈਂਬਰਿਜਐਨਾਲਿਟਿਕਾ ਅਤੇ ਫੇਸਬੁੱਕਵੱਲੋਂ ਸ਼ੇਅਰ ਕੀਤੇ ਗਏ ਵੇਰਵਿਆਂ ਦੀ ਜਾਂਚ ਵੀ ਕਰ ਚੁੱਕੀ ਹੈ।

Punjabi Trending Technology News

ਕਾਰੋਬਾਰ

ਪ੍ਰਧਾਨ ਮੰਤਰੀ ਮੋਦੀ ਨੇ ਕਹਿ ਦਿੱਤਾ ‘ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀ’

Published

on

ਕਈ ਸਰਕਾਰੀ ਕੰਪਨੀਆਂ ਵੇਚਣ ਦੀ ਯੋਜਨਾ ਤਿਆਰ
ਨਵੀਂ ਦਿੱਲੀ, 25 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੈਰ ਰਣਨੀਤਕ ਖੇਤਰ ਵਿਚਲੀਆਂ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਦੀ ਪੈਰਵੀ ਕਰਦਿਆਂ ਥੋੜ੍ਹੇ ਸ਼ਬਦਾਂ ਵਿੱਚ ਕਿਹਾ ਹੈ ਕਿ ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ ਅਤੇ ਸਰਕਾਰ ਘਾਟੇ ਵਿੱਚ ਚੱਲਦੇ ਅਦਾਰਿਆਂ (ਪੀ ਐਸ ਯੂ) ਨੂੰ ਬਚਾਉਣ ਲਈ ਲੋਕਾਂ ਦਾ ਪੈਸਾ ਨਹੀਂ ਖਰਚ ਕਰ ਸਕਦੀ। ਇਸ ਪੈਸੇ ਦਾ ਵਰਤੋਂ ਦੂਸਰੇ ਲੋਕ ਭਲਾਈ ਕਦੇ ਕੰਮਾਂ ਉੱਤੇ ਕੀਤੀ ਜਾ ਸਕਦੀ ਹੈ।
ਨਿਜੀਕਰਨ ਬਾਰ ਨਿਵੇਸ਼ ਅਤੇ ਜਨਤਕ ਪ੍ਰਾਪਰਟੀ ਪ੍ਰਬੰਧ ਵਿਭਾਗ ਵੱਲੋਂ ਕਰਵਾਏ ਵੈਬੀਨਾਰ ਵਿੱਚ ਨਰਿੰਦਰ ਮੋਦੀ ਨੇ ਕਿਹਾ, ‘ਕੰਪਨੀਆਂ ਅਤੇ ਕਾਰੋਬਾਰ ਨੂੰ ਮਦਦ ਦੇਣਾ ਸਰਕਾਰ ਦਾ ਕੰਮ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਸਰਕਾਰ ਖੁਦ ਕੰਪਨੀਆਂ ਖੋਲ੍ਹੇ ਅਤੇ ਉਨ੍ਹਾਂ ਨੂੰ ਚਲਾਏ।’ ਉਨ੍ਹਾ ਨੇ ਕਿਹਾ ਕਿ ਅਸੀਂ ਇੱਕ ਨੈਸ਼ਨਲ ਏਸੈਟ ਮੋਨੇਟਾਈਜੇਸ਼ਨ ਪਾਈਪਲਾਈਨ ਦਾ ਐਲਾਨ ਕੀਤਾ ਹੈ ਅਤੇ ਤੇਲ, ਗੈਸ ਅਤੇ ਊਰਜਾ ਸਮੇਤ ਕਈ ਸੈਕਟਰਾਂ ਵਿੱਚ ਕਰੀਬ 100 ਏਸੈਟਸ ਨੂੰ ਮੋਨੇਟਾਈਜ਼ ਕਰਨ ਦਾ ਟੀਚਾ ਹੈ। ਮੋਦੀ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਨਿੱਜੀਕਰਨ ਵਿੱਚ ਹੀ ਨਹੀਂ, ਮਹਾਮਾਰੀ ਦੇ ਦੌਰ ‘ਚੋਂ ਅਰਥਵਿਵਸਥਾ ਨੂੰ ਬਾਹਰ ਕੱਢਣ ਲਈ 111 ਲੱਖ ਕਰੋੜ ਦੀ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਵਿੱਚ ਵੀ ਨਿੱਜੀ ਖੇਤਰ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕੰਪਨੀਆਂ ਵਿੱਚ ਹਿੱਸੇ ਵੇਚ ਕੇ ਮਿਲਿਆ ਪੈਸਾ ਜਲ, ਸਵੱਛਤਾ, ਸਿੱਖਿਆ ਅਤੇ ਸਿਹਤ ਨਾਲ ਜੁੜੀਆਂ ਜਨ ਕਲਿਆਣ ਦੀਆਂ ਯੋਜਨਾਵਾਂ ਵਿੱਚ ਇਸਤੇਮਾਲ ਹੋਵੇਗਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਵਿੱਚ ਇਤਿਹਾਸਕ ਵਾਧਾ ਕੀਤਾ ਹੈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਸੰਭਵ ਕਦਮ ਚੁੱਕਣ ਨੂੰ ਤਿਆਰ ਹੈ। ਉਨ੍ਹਾਂ ਕਿਹਾ, ‘ਮਿਹਨਤੀ ਕਿਸਾਨਾਂ ਦੇ ਸਨਮਾਨ ਤੇ ਖੁਸ਼ਹਾਲੀ ਲਈ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸ਼ੁਰੂ ਕੀਤੀ ਗਈ ਸੀ। ਕਿਸਾਨਾਂ ਦੀ ਰਾਤ-ਦਿਨ ਦੀ ਮਿਹਨਤ ਨਾਲ ਹੀ ਦੇਸ਼ ਨੂੰ ਭੋਜਨ ਮਿਲਦਾ ਹੈ।’ ਇੱਕ ਦੇ ਬਾਅਦ ਇੱਕ ਟਵੀਟ ਕਰ ਕੇ ਮੋਦੀ ਨੇ ਬਿਹਤਰ ਸਿੰਚਾਈ ਦੀਆਂ ਯੋਜਨਾਵਾਂ ਤੋਂ ਲੈ ਕੇ ਟੈਕਨਾਲੋਜੀ ਨੂੰ ਹੱਲਾਸ਼ੇਰੀ ਦੇਣ ਅਤੇ ਕਿਸਾਨਾਂ ਦੇ ਲਈ ਕਰਜ਼ੇ ਦੀ ਉਪਲਬਧਤਾ ਯਕੀਨੀ ਕਰਨ ਵਰਗੇ ਕਦਮਾਂ ਦਾ ਜ਼ਿਕਰ ਕੀਤਾ।

Read More Latest Indian Political News

Continue Reading

ਕਾਰੋਬਾਰ

ਏਅਰ ਇੰਡੀਆ ਉਤੇ ਤਿੰਨ ਤੇਲ ਕੰਪਨੀਆਂ ਦੇ 3000 ਕਰੋੜ ਰੁਪਏ ਬਕਾਇਆ

Published

on

ਮੁੰਬਈ, 24 ਫਰਵਰੀ – ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਉਤੇ ਤਿੰਨ ਤੇਲ ਕੰਪਨੀਆਂ ਦਾ 3000 ਕਰੋੜ ਰੁਪਏ ਦਾ ਬਕਾਇਆ ਹੈ। ਇਹ ਗੱਲ ਇਸ ਮਾਮਲੇ ਨਾਲ ਜੁੜੇ ਦੋ ਲੋਕਾਂ ਨੇ ਦੱਸੀ ਹੈ। ਉਨ੍ਹਾਂ ਵਿੱਚੋਂ ਇੱਕ ਜਾਣਾ ਇੱਕ ਸੂਬੇ ਵੱਲੋਂ ਸੰਚਾਲਿਤ ਤੇਲ ਮਾਰਕੀਟਿੰਗ ਕੰਪਨੀ (ਓ ਐਮ ਸੀ) ਦਾ ਸੀਨੀਅਰ ਅਧਿਕਾਰੀ ਹੈ। ਉਸ ਨੇ ਕਿਹਾ ਕਿ ਕੰਪਨੀ ਉੱਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ 2,000 ਕਰੋੜ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਲਿਮਟਿਡ ਦਾ 1,000 ਕਰੋੜ ਰੁਪਏ ਦਾ ਬਕਾਇਆ ਹੈ।
ਇਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਹਾਮਾਰੀ ਦੌਰਾਨ ਵੀ ਏਅਰ ਇੰਡੀਆ ਨੂੰ ਤੇਲ ਦੀ ਸਪਲਾਈ ਕਰਦੇ ਰਹੇ ਹਾਂ। ਓ ਐਮ ਸੀ ਨੇ ਏਅਰ ਇੰਡੀਆ ਨੂੰ ਲਿਖਿਆ ਕਿ ਕੌਮਾਂਤਰੀ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਬਕਾਇਆ ਦਿੱਤਾ ਜਾਵੇ। ਏਅਰ ਇੰਡੀਆ ਓ ਐਮ ਸੀ ਤੋਂ ਰੋਜ਼ 5-6 ਕਰੋੜ ਰੁਪਏ ਦਾ ਤੇਲ ਖਰੀਦਦੀ ਹੈ। ਇਸ ਏਅਰਲਾਈਨ ਨੂੰ ਪਹਿਲਾਂ 90 ਦਿਨ ਦੀ ਕੈ੍ਰਡਿਟ ਲਿਮਿਟ ਦਿੱਤੀ ਗਈ ਸੀ, ਪਰ ਬਕਾਇਆ ਰਾਸ਼ੀ ਵਿੱਚ ਲੰਮੇ ਸਮੇਂ ਦੀ ਦੇਰੀ ਨੇ ਓ ਐਮ ਸੀ ਕੰਪਨੀ ਨੂੰ ਕੈਸ਼-ਐਂਡ-ਕੈਰੀ ਆਧਾਰ ਉੱਤੇਤੇਲ ਲੈਣ ਨੂੰ ਪ੍ਰੇਰਿਤ ਕੀਤਾ।ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਵਿੱਚ ਵਰਕਿੰਗ ਕੈਪੀਟਲ ਦਾ ਕਰੰਚ ਹੈ, ਜਿਸ ਕਾਰਨ ਓ ਐਮ ਸੀ ਲਈ ਪੈਡਿੰਗ ਬਕਾਏ ਦੀ ਦੇਰੀ ਹੋ ਰਹੀ ਹੈ, ਇਸ ਬਕਾਏ ਦਾ ਭੁਗਤਾਨ ਕੀਤਾ ਹੀ ਜਾਏਗਾ। ਇਸ ਤੋਂ ਇਲਾਵਾ ਏਅਰ ਇੰਡੀਆ ਅਤੇ ਓ ਐਮ ਸੀ ਦੋਵੇ ਸਰਕਾਰ ਦੀ ਮਾਲਕੀ ਵਿੱਚ ਹਨ, ਅਜਿਹੀਆਂ ਸਥਿਤੀਆਂ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ।

Read More Today Exclusive Breaking News

Continue Reading

ਕਾਰੋਬਾਰ

ਬਿਟਕੁਆਇਨ ਮਾਰਕੀਟ ਕੈਪ ਪਹਿਲੀ ਵਾਰ ਟਿ੍ਰਲੀਅਨ ਡਾਲਰ ਤੋਂ ਪਾਰ

Published

on

ਨਵੀਂ ਦਿੱਲੀ, 21 ਫਰਵਰੀ – ਦੁਨੀਆ ਦੀ ਸਭ ਤੋਂ ਵੱਡੀ ਅਤੇ ਲੋਕਪ੍ਰਿਯ ਕ੍ਰਿਪਟੋਕਰੰਸੀ ਬਿਟਕੁਆਇਨ ਨੇ ਏਸ਼ੀਆਈ ਕਾਰੋਬਾਰ ਵਿੱਚ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ। ਬਿਟਕੁਆਇਨ ਦੀ ਕੀਮਤ 56,620 ਡਾਲਰ ਉੱਤੇ ਪਹੁੰਚ ਗਈ ਤੇ ਇਸ ਦਾ ਮਾਰਕੀਟ ਕੈਪ ਪਹਿਲੀ ਵਾਰ ਇੱਕ ਟਿ੍ਰਲੀਅਨ ਡਾਲਰ ਤੋਂ ਪਾਰ ਪਹੁੰਚ ਗਿਆ।
ਬੀਤੇ ਸ਼ੁੱਕਰਵਾਰ ਨੂੰ ਬਿਟਕੁਆਇਨ ਦੀ ਕੀਮਤ ਅੱਠ ਫੀਸਦੀ ਦੀ ਤੇਜ਼ੀ ਨਾਲ 56399.99 ਡਾਲਰ ਉੱਤੇ ਪਹੁੰਚ ਗਈ ਸੀ। ਇਸ ਹਫਤੇ ਇਸ ਵਿੱਚ 14 ਫੀਸਦੀ ਅਤੇ ਇਸ ਮਹੀਨੇ ਹੁਣ ਤੱਕ ਸੱਤਰ ਫੀਸਦੀ ਦਾ ਉਛਾਲ ਆਇਆ ਹੈ।ਲੋਕਪ੍ਰਿਯ ਕ੍ਰਿਪਟੋਕਰੰਸੀ 56,620 ਡਾਲਰ ਦੇ ਰਿਕਾਰਡ ਪੱਧਰ ਉੱਤੇ ਪਹੁੰਚ ਗਈ ਹੈ, ਜਿਸ ਦਾ ਹਫਤਾਵਾਰੀ ਲਾਭ 18 ਫੀਸਦੀ ਹੋ ਗਿਆ। ਇਸ ਸਾਲ ਇਸ ਵਿੱਚ 92 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਬੀਤੇ ਵੀਰਵਾਰ ਕਾਰਡ ਪੇਮੈਂਟ ਕੰਪਨੀ ਮਾਸਟਰਕਾਰਡ ਅਤੇ ਬੈਂਕ ਆਫ ਨਿਊ ਯਾਰਕ ਮੇਲਾਨ ਕਾਰਪ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਗਾਹਕਾਂ ਨੂੰ ਕ੍ਰਿਪਟੋਕਰੰਸੀ ਰਾਹੀਂ ਪੇਮੈਂਟ ਦੀ ਸਹੂਲਤ ਦੇ ਐਲਾਨ ਤੋਂ ਬਾਅਦ ਇਸ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ।ਇਸ ਤੋਂ ਪਹਿਲਾਂ ਇਲੈਕਟ੍ਰੋਨਿਕ ਕਾਰ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਵਲੋਂ ਬਿਟਕੁਆਇਨ ਵਿੱਚ ਕਰੀਬ 1.5 ਅਰਬ ਡਾਲਰ ਦੇ ਨਿਵੇਸ਼ ਦੀ ਖਬਰ ਤੋਂ ਬਾਅਦ ਸੋਮਵਾਰ ਨੂੰ ਬਿਟਕੁਆਇਨ ਨਵੇਂ ਉਚ ਪੱਧਰ ਉੱਤੇ ਪਹੁੰਚ ਗਿਆ ਸੀ। ਟੈਸਲਾ ਸਮੇਤ ਕਈ ਕੰਪਨੀਆਂ ਨੇ ਬਿਟਕੁਆਇਨ ਨੂੰ ਡਿਜੀਟਲ ਕਰੰਸੀ ਦੇ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca