Facebook blames Apple: Messages may be accessed on iMessage
Connect with us [email protected]

ਤਕਨੀਕ

ਫੇਸਬੁੱਕ ਦਾ ਐਪਲ ‘ਤੇ ਦੋਸ਼ : ‘ਆਈ ਮੈਸੇਜ ‘ ਉੱਤੇ ਸੰਦੇਸ਼ ਐਕਸੈਸ ਹੋ ਸਕਦੇ ਨੇ

Published

on

facebook apple

ਨੈਸ਼ਨਲ ਡੈਸਕ, 29 ਜਨਵਰੀ – ਫੇਸਬੁੱਕ ਅਤੇ ਐਪਲ ਵਿਚਾਲੇ ਦੋਸ਼ਾਂ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਇਸ ਦੌਰਾਨ ਫੇਸਬੁੱਕ ਦੇ ਸੀ ਆਈ ਓ ਮਾਰਕ ਜੁਕਰਬਰਗ ਨੇ ਐਪਲ ਦੇ ਖ਼ਿਲਾਫ਼ ਫਿਰ ਦੋਸ਼ ਲਾਇਆ ਹੈ ਕਿ ਆਈ ਫੋਨ ਨਾਲ ਨਿਰਮਾਤਾਵਾਂ ਅਤੇ ਸਰਕਾਰਾਂ ਦੇ ਕੋਲ ਬਹੁਤੇ ਲੋਕਾਂ ਦੇ ਸੰਦੇਸ਼ਾਂ ਨੂੰ ਐਕਸੈਸ ਕਰਨ ਦੀ ਸਮਰੱਥਾ ਹੈ।
‘ਆਈ ਮੈਸੇਜਦੀ ਆਲੋਚਨਾ ਕਰਦੇ ਹੋਏ ਜ਼ੁਕਰਬਰਗ ਨੇ ਕਿਹਾ ਕਿ ਫੇਸਬੁੱਕ ਦੇ ਵਾਟਸਐਪ ਦੀ ਤੁਲਨਾ ਵਿੱਚ ਇਸਦੀ ਪ੍ਰਾਈਵੇਸੀ ਕਮਜ਼ੋਰ ਹੈ। ਉਨ੍ਹਾਂ ਨੇ ਕਿਹਾ, ‘‘ਆਈ ਮੈਸੇਜ” ਤੁਹਾਡੇ ਸੰਦੇਸ਼ਾਂ ਦੇ ਨਾਨ-ਟੂ-ੲੈਂਡ ਅਨਇਨਕ੍ਰਪਟਿਡ ਬੈਕਅਪ ਨੂੰ ਡਿਫਾਲਟ ਰੂਪਚ ਇਕੱਠਾ ਕਰਦਾ ਹੈ, ਜਦ ਤੱਕ ਤੁਸੀਂ ‘‘ਆਈ ਕਲਾਊਡ” ਨੂੰ ਡਿਸਏਬਲ ਨਹੀਂ ਕਰਦੇ,ਭਾਵ ਉਸ ਨੂੰ ਨਾ ਅਸੀਂ ਦੇਖ ਸਕਦੇ ਹਾਂ ਅਤੇ ਨਾ ਸੁਣ ਸਕਦੇ ਹਾਂ ਅਤੇ ਨਾ ਕਦੀ ਅਜਿਹਾ ਕਰ ਸਕਾਂਗੇ ਅਤੇ ਅਜਿਹਾ ਉਦੋ ਤੱਕ ਹੋਵੇਗਾ ਜਦ ਤੱਕ ਕਿ ਤੁਸੀਂਂ ਜਿਸ ਵਿਅਕਤੀ ਨੂੰ ਮੈਸੇਜ ਭੇਜਿਆ ਹੈ, ਉਸ ਨੇ ਖੁਦ ਨਾ ਸ਼ੇਅਰ ਕਰਨਾ ਚਾਹਿਆ ਹੋਵੇ। ਜੇ ਕੋਈ ਬਿਜਨੈਸਮੈਨ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਅਜਿਹੇ ਮੈਸੇਜੇਸ ਨੂੰ ਕੇਵਲ ਸਾਡੇ ਇੰਫ੍ਰਾਸਟ੍ਰਕਚਰ ਦੁਆਰਾ ਹੀ ਹੋਸਟ ਕੀਤਾ ਜਾਵੇਗਾ। ਜੁਕਰਬਰਗ ਨੇ ਕਿਹਾ ਕਿ ਇਸ ਲਈ ਜਦੋਂ ਲੋਕਾਂ ਦੇ ਸੰਦੇਸ਼ਾਂ ਦੀ ਰੱਖਿਆ ਕਰਨ ਦੀ ਗੱਲ ਆਉਂਦੀ ਹੈ ਤਾਂ ਵਾਟਸਐਪ ਸਪੱਸ਼ਟ ਰੂਪ ਤੇ ਬੇਹਤਰ ਹੈ। ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੇ ਚੌਥੀ ਤਿਮਾਹੀ ਵਿੱਚ ਹੋਣ ਵਾਲੇ ਰੈਵੇਨਿਊਬਾਰੇ ਕਿਹਾ ਕਿ ਐਪਲ ਨੂੰ ਫੇਸਬੁੱਕ ਭਵਿੱਖ ਵਿੱਚ ਮਹੱਤਵਪੂਰਨ ਕੰਪੀਟੀਟਰ ਵਜੋਂ ਦੇਖਦਾ ਹੈ। ਜੁਕਰਬਰਗ ਨੇ ਕਿਹਾ, ਅਮਰੀਕਾ ਵਿੱਚ ‘ਆਈ ਮੈਸੇਜ ਸਭਤੋਂ ਵੱਧ ਲੋਕਪ੍ਰਸਿੱਧ ਸੇਵਾ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਇਸ ਨੂੰ ਪਹਿਲਾਂ ਇੰਸਟਾਲ ਕਰ ਲੈਂਦੇ ਹਨ ਅਤੇ ਇਹ ਐਪ ਕਈ ਫਾਇਦੇ ਦਿੰਦੇ ਹਨ, ਜੋ ਹੋਰਨਾਂ ਐਪਸ ਦੇ ਕੋਲ ਨਹੀਂ ਹਨ।” ਸੀ ਆਈ ਓ ਨੇ ਇਹ ਵੀ ਕਿਹਾ ਕਿ ‘‘ਅਗਲੇ ਕੰਪਯੂਟਿੰਗ ਪਲੇਟਫਾਰਮ’ ਵਰਚੂਅਲ ਅਤੇ ਹੋਰ ਹੈਂਡਸੈਟ੍ਸ ਪ੍ਰੋਗ੍ਰਾਮਾਂ ਵਿੱਚ ਫੇਸਬੁੱਕ ਅਤੇ ਐਪਸ ਦਾ ਮੁੱਖ ਪ੍ਰਤੀਯੋਗੀ ਬਣਨ ਦੀ ਸੰਭਾਵਨਾ ਹੈ।ਜੁਕਰਬਰਗ ਨੇ ਦਾਅਵਾ ਕੀਤਾ ਕਿ ‘ਆਈ ਓ ਐਸ 14’ ਵਿੱਚ ਪ੍ਰਾਈਵੇਸੀ ਚੇਂਜ ਦੁਨੀਆ ਭਰ ਦੇ ਲੱਖਾਂ ਕਾਰੋਬਾਰਾਂ ਦੇ ਵਿਕਾਸ ਨੂੰ ਪ੍ਰਭਾਵਤ ਕਰੇਗਾ। ਕਈ ਛੋਟੇ ਕਾਰੋਬਾਰ ਵਿਗਿਆਪਨਾਂ ਦੇ ਨਾਲ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਐਪਲ ਪੁੱਛ ਸਕਦਾ ਹੈ ਕਿ ਕੀ ਉਹ ਲੋਕਾਂ ਦੀ ਮਦਦ ਕਰਨ ਦੇ ਲਈ ਅਜਿਹਾ ਕਰ ਰਹੇ ਹਨ, ਪਰ ਇਹ ਚਾਲਾਂ ਸਪੱਸ਼ਟ ਰੂਪ `ਚ ਉਨ੍ਹਾਂ ਦੇ ਮੁਕਾਬਲੇਬਾਜੀ ਵਾਲੇ ਹਿੱਤਾਂ ਦਾ ਪਰਦਾਫਾਸ਼ ਕਰਦੀਆਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਗਤੀਸ਼ੀਲ ਲੋਕਾਂ ਦਾ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਤਕਨੀਕ

ਭਾਰਤ ਚਾਬਹਾਰ ਪੋਰਟ ਦਾ ਕੰਮ ਤੇਜ਼ ਕਰੇਗਾ

Published

on

ਨਵੀਂ ਦਿੱਲੀ, 1 ਮਾਰਚ – ਈਰਾਨ ਨੂੰ ਲੈ ਕੇ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੇ ਰੁਖ਼ ਦੇ ਇੰਤਜ਼ਾਰ ਵਿੱਚ ਭਾਰਤ ਨੇ ਚਾਬਹਾਰ ਪੋਰਟ ਦਾ ਕੰਮ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਜੂਨ ਤੱਕ ਭਾਰਤ ਵੱਲੋਂ ਈਰਾਨ ਦੀ ਚਾਬਹਾਰ ਬੰਦਰਗਾਹ ‘ਤੇ ਚਾਰ ਨਵੇਂ ਕ੍ਰੇਨ ਲਾਏ ਜਾਣਗੇ, ਜਿਸ ਤੋਂ ਇਸ ਦੀ ਮਾਲ ਢੁਆਈ ਦੀ ਸਮਰੱਥਾ ਵਧੇਗੀ। ਇਹੀ ਨਹੀਂ, ਚਾਬਹਾਰ ਤੋਂ ਅਫਨਾਨਿਸਤਾਨ ਵਿੱਚ ਰੇਲ ਯੋਜਨਾ ਦਾ ਕੰਮ ਵੀ ਤੇਜ਼ ਕਰਨ ਬਾਰੇ ਭਾਰਤ ਸੰਪਰਕ ਵਿੱਚ ਹੈ। ਚਾਰ ਮਾਰਚ ਨੂੰ ਚਾਬਹਾਰ ਨਾਲ ਸਬੰਧਤ ਇੱਕ ਅਹਿਮ ਬੈਠਕ ਵਿੱਚ ਅੱਗੇ ਦੀ ਵਿਕਾਸ ਯੋਜਨਾ ਦਾ ਐਲਾਨ ਹੋ ਸਕਦਾ ਹੈ।ਸੂਤਰਾਂ ਮੁਤਾਬਕ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਦੁਚਿੱਤੀ ਖਤਮ ਹੋ ਚੁੱਕੀ ਹੈ। ਪਿਛਲੇ ਸਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਰਾਨ ਯਾਤਰਾ ਨੇ ਈਰਾਨ ਨਾਲ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ। ਭਾਰਤ ਨੂੰ ਭਰੋਸਾ ਹੈ ਕਿ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਦਾ ਰਵੱਈਆ ਵੀ ਸਕਾਰਾਤਮਕ ਰਹੇਗਾ। ਏਸੇ ਲਈ ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਦਾ ਦੂਸਰਾ ਪੜਾਅ ਸ਼ੁਰੂ ਕਰਨ ਲੱਗਾ ਹੈ।
ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ 2016 ਤੋਂ ਜਨਵਰੀ 2021 ਤੱਕ 123 ਜਹਾਜ਼ਾਂ ਨੇ ਚਾਬਹਾਰ ਪੋਰਟ ‘ਤੇ ਭਾਰਤੀ ਟਰਮੀਨਲ ਦਾ ਇਸਤੇਮਾਲ ਕੀਤਾ ਹੈ। ਜੂਨ 2021 ਦੇ ਬਾਅਦ ਤੋਂ ਇਹ ਗਿਣਤੀ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ। ਇਸ ਬੰਦਰਗਾਹ ਤੋਂ ਭਾਰਤ ਨੇ ਅਫਗਾਨਿਸਤਾਨ ਨੂੰ 1.1 ਲੱਖ ਟਨ ਚੌਲ, ਕਣਕ ਅਤੇ ਹੋਰ ਖੁਰਾਕ ਸਮੱਗਰੀਆਂ ਦੀ ਸਪਲਾਈ ਕੀਤੀ ਹੈ। ਇਹ ਅੰਕੜਾ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਭਾਰਤ ਭਵਿੱਖ ਵਿੱਚ ਚਾਬਹਾਰ ‘ਤੇ ਇੱਕ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਬਾਰੇ ਵਿੱਚ ਭਾਰਤ ਦੀ ਯੋਜਨਾ ਮੌਜੂਦਾ ਅਮਰੀਕੀ ਪਾਬੰਦੀਆਂ ਦੀ ਵਜ੍ਹਾ ਨਾਲ ਪ੍ਰਭਾਵਤ ਹੋ ਰਹੀ ਹੈ।
ਚਾਬਹਾਰ ਪੋਰਟ ਦੀਆਂਕੁਨੈਕਟੀਵਿਟੀ ਯੋਜਨਾਵਾਂ ਨੂੰ ਤੇਜ਼ ਕਰਨ ਲਈ ਭਾਰਤ ਜਾਪਾਨ ਨਾਲ ਗੱਲ ਕਰ ਰਿਹਾ ਹੈ। ਭਾਰਤ ਖਾਸ ਤੌਰ ‘ਤੇ ਚਾਬਹਾਰ ਨੂੰ ਰੇਲ ਮਾਰਗ ਤੋਂ ਜਾਹੇਦਨ (ਈਰਾਨ-ਅਫਗਾਨਿਸਤਾਨ ਸਰਹੱਦ) ਅਤੇ ਅੱਗੇ ਅਫਗਾਨੀ ਸ਼ਹਿਰ ਜਾਰੰਜ ਨਾਲ ਜੋੜਨ ਦੇ ਲਈ ਜਾਪਾਨ ਦੀ ਮਦਦ ਚਾਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਜਾਪਾਨ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਜਿਨ੍ਹਾਂ ਕੁਨੈਕਟੀਵਿਟੀ ਯੋਜਨਾਵਾਂ ਨੂੰ ਇਕੱਠੇ ਮਿਲਾ ਕੇ ਸ਼ੁਰੂ ਕਰਨ ‘ਤੇ ਗੱਲ ਹੋ ਰਹੀ ਹੈ, ਉਨ੍ਹਾਂ ਵਿੱਚ ਚਾਬਹਾਰ ਤੋਂ ਜਾਰੰਜ ਤੱਕ ਦੀ ਰੇਲ ਯੋਜਨਾ ਸਭ ਤੋਂ ਅਹਿਮ ਹੈ।

Continue Reading

ਤਕਨੀਕ

ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪੁਰਾਣਾ ਨਿਕਲਿਆ

Published

on

ਲਖਨਊ, 26 ਫਰਵਰੀ – ਵਿਗਿਆਨ ਸੰਸਥਾ (ਬੀ ਐਸ ਆਈ ਪੀ) ਦੇ ਵਿਗਿਆਨਕ ਖੋਜ ਅਧਿਐਨ ਨਾਲ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨਾਲ ਜੁੜੇ ਕਿਆਸਿਆਂ ਉੱਤੇਰੋਕ ਲੱਗ ਗਈ ਹੈ। ਅੱਠ ਸਾਲਾਂ ਦੀ ਮਿਹਨਤ ਦੇ ਬਾਅਦ ਵਿਗਿਆਨੀਆਂ ਨੇ ਪਹਿਲੀ ਵਾਰ ਭਾਰਤੀ ਮਾਨਸੂਨ ਸਿਸਟਮ ਨਾਲ ਜੁੜੀ ਇਸ ਗੁੱਥੀ ਨੂੰ ਸੁਲਝਾਉਂਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਈਸੋਟੋਪਿਕ ਤਕਨੀਕ ਉੱਤੇ ਆਧਾਰਤ ਖੋਜ ਵਿੱਚ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 270 ਲੱਖ ਸਾਲ ਪੁਰਾਣੀ ਦੱਸੀ ਗਈ ਹੈ।
ਹਾਲੇ ਤੱਕ ਦੇ ਸਰਵੇ ਵਿੱਚ ਤਿੱਬਤ ਦੇ ਹੋਂਦ ਵਿੱਚ ਆਉਣ ਅਤੇ ਭੂ-ਵਿਗਿਆਨਕ ਉਮਰ (ਜਿਓਲਾਜੀਕਲ ਏਜ਼) ਦੇ ਆਧਾਰ ਉੱਤੇ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 120 ਲੱੱਖ ਸਾਲ ਪੁਰਾਣਾ ਮੰਨਿਆ ਜਾਂਦਾ ਸੀ, ਪਰ ਸੰਸਥਾ ਦੇ ਵਿਗਿਆਨੀ ਡਾਕਟਰ ਸਾਜਿਦ ਅਲੀ ਦੇ 17 ਫਰਵਰੀ ਨੂੰ ਅੰਤਰਰਾਸ਼ਟਰੀ ਜਰਨਲ ਵਿੱਚ ਛਪੇ ਖੋਜ ਪੱਤਰ ਦੇ ਅਨੁਸਾਰ ਮੌਜੂਦਾ ਭਾਰਤੀ ਮਾਨਸੂਨ ਸਿਸਟਮ 270 ਲੱੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਇਹ ਤਸਵੀਰ ਬੰਗਾਲ ਦੀ ਖਾੜੀ ਵਿੱਚ ਜਮ੍ਹਾ ਹੋਏ ਸੈਡੀਮੈਂਟਸ ਦੇ ਸਰਵੇ ਨਾਲ ਸਾਫ ਹੋਈ ਹੈ। ਡਾਕਟਰ ਅਲੀ ਦੱਸਦੇ ਹਨ ਕਿ ਭਾਰਤੀ ਮਾਨਸੂਨ ਦੀ ਤੀਬਰਤਾ ਦੇ ਸਮੇਂ ਨੂੰ ਅੱਜ ਤੱਕ ਵਿਵਾਦਪੂਰਨ ਮੰਨਿਆ ਜਾਂਦਾ ਰਿਹਾ ਹੈ। ਇਸ ਖੋਜ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਅਲੀ ਦੱਸਦੇ ਹਨ ਕਿ ਭੂ-ਮੱਧ ਰੇਖਾ ਅਤੇ ਬੰਗਾਲ ਦੀਖਾੜੀ ਵਿੱਚ 235 ਮੀਟਰ ਲੰਬੀ ਤਲਛਟ ਦੇ ਸਰਵੇ ਦੇ ਆਧਾਰ ਉੱਤੇ ਦੱਖਣੀ ਏਸ਼ਿਆਈ ਮਾਨਸੂਨ ਇਤਿਹਾਸ ਨੂੰ ਪਰਖਿਆ ਗਿਆ। ਬੰਗਾਲ ਦੀ ਖਾੜੀ ਵਿੱਚ ਉਚ ਹਿਮਾਲਿਆ ਦੇ ਕ੍ਰਿਸਟਲਾਈਨ ਪਹਾੜੀਆਂ ਦੇ ਖੁਰਨ ਨਾਲ ਸੈਡੀਮੈਂਟਸ ਬੰਗਾਲ ਦੀ ਖਾੜੀ ਵਿੱਚ ਪਹੁੰਚੇ ਸਨ। ਅਲੀ ਦਾ ਮੰਨਣਾ ਹੈ ਕਿ ਪੁਰਾ-ਜਲਵਾਯੂ ਖਾਸ ਕਰ ਕੇ ਭਾਰਤੀ ਮਾਨਸੂਨ ਪ੍ਰਣਾਲੀ ਨਾਲ ਜੁੜੇ ਇਸ ਖੋਜ ਨਤੀਜਿਆਂ ਨਾਲ ਭਵਿੱਖ ਵਿੱਚ ਜਲਵਾਯੂ ਤਬਦੀਲੀ ਅਤੇ ਮਾਨਸੂਨ ਸਬੰਧੀ ਸਰਵੇਖਣਾਂ ਨੂੰ ਨਵਾਂ ਦਿਸ਼ਾ ਮਿਲ ਸਕੇਗੀ ਅਤੇ ਹੋਰ ਵੀ ਜਿ਼ਆਦਾ ਖੋਜ ਹੋ ਸਕੇਗੀ।

Read More Today Exclusive Breaking News

Continue Reading

ਤਕਨੀਕ

ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਉਤੇ ਫੇਸਬੁਕ ਨੇ ਨਿਯਮ ਸਖਤ ਕੀਤੇ

Published

on

ਨਵੀਂ ਦਿੱਲੀ, 25 ਫਰਵਰੀ – ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦਾ ਸ਼ੋਸ਼ਣ ਰੋਕਣ ਲਈ ਨਿਯਮ ਸਖਤ ਕੀਤੇ ਹਨ ਅਤੇ ਅਜਿਹੇ ਕੰਟੈਂਟ ਦਾ ਪਤਾ ਲਾਉਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਟੂਲਸ ਅਪਡੇਟ ਕੀਤੇ ਗਏ ਹਨ।
ਪਤਾ ਲੱਗਾ ਹੈ ਕਿ ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਦੇ ਪ੍ਰਸਾਰ ਬਾਰੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਫੇਸਬੁਕ ਨੇ ਕਿਹਾ ਕਿ ਬੱਚਿਆਂ ਨੂੰ ਨੁਕਸਾਨ ਪੁਚਾਉਣ ਲਈ ਪਲੇਟਫਾਰਮ ਦੀ ਵਰਤੋਂ ਹਰ ਹਾਲ ਵਿੱਚ ਨਾ ਮਨਜ਼ੂਰ ਹੈ, ਅਸੀਂ ਆਪਣੇ ਡਿਟੈਕਸ਼ਨ ਅਤੇ ਰਿਪੋਰਟਿੰਗ ਟੂਲਸ ਅਪਡੇਟ ਕੀਤੇ ਹਨ। ਇਸ ਸਬੰਧ ਵਿੱਚ ਫੇਸਬੁਕ ਦੋ ਟੂਲਸ ਉਤੇ ਕੰਮ ਕਰ ਰਿਹਾ ਹੈ। ਪਹਿਲੇ ਟੂਲ ਤੋਂ ਅਜਿਹਾ ਕੁਝ ਸਰਚ ਕਰਨ ਉਤੇ ਯੂਜ਼ਰ ਨੂੰ ਚਿਤਾਵਨੀ ਵਾਲਾ ਟਾਪ-ਅਪ ਮੈਸੇਜ ਮਿਲੇਗਾ। ਦੂਸਰੇ ਟੂਲ ਦੀ ਮਦਦ ਨਾਲ ਏਦਾਂ ਦਾ ਕੰਟੈਂਟ ਸ਼ੇਅਰ ਕਰਨ ਵਾਲਿਆਂ ਨੂੰ ਚਿਤਾਵਨੀ ਮਿਲੇਗੀ ਕਿ ਇਹ ਪਾਲਿਸੀ ਦੇ ਖਿਲਾਫ ਹੈ ਅਤੇ ਇਸ ਤੋਂ ਉਨ੍ਹਾਂ ਲਈ ਕਾਨੂੰਨੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਕੰਟੈਂਟ ਨੂੰ ਉਤਸ਼ਾਹ ਦੇਣ ਵਾਲੇ ਫੇਸਬੁਕ ਪ੍ਰੋਫਾਈਲ, ਪੇਜ਼, ਗਰੁੱਪ ਅਤੇ ਇੰਸਟਾਗ੍ਰਾਮ ਅਕਾਊਂਟ ਹਟਾ ਦਿੱਤੇ ਜਾਣਗੇ।
ਫੇਸਬੁਕ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਨਿਊਜ਼ ਇੰਡਸਟਰੀ ਵਿੱਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਖਬਰਾਂ ਦੇ ਭੁਗਤਾਨ ਨੂੰ ਲੈ ਕੇ ਆਸਟਰੇਲੀਆ ਦੇ ਨਾਲ ਪੈਦਾ ਹੋਏ ਵਿਵਾਦ ਦੇ ਬਾਅਦ ਇਸ ਅਮਰੀਕੀ ਇੰਟਰਨੈਟ ਮੀਡੀਆ ਨੇ ਇਹ ਐਲਾਨ ਕੀਤਾ ਹੈ। ਫੇਸਬੁਕ ਨੇ ਦੱਸਿਆ ਕਿ ਉਹ 2018 ਤੋਂ ਨਿਊਜ਼ ਇੰਡਸਟਰੀ ਵਿੱਚ 60 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕਾ ਹੈ।

Read More Internet and Other Technology Updates

Continue Reading

ਰੁਝਾਨ


Copyright by IK Soch News powered by InstantWebsites.ca