Every fourth person in Punjab suffers from hypertension
Connect with us [email protected]

ਸਿਹਤ

ਪੰਜਾਬ ਵਿੱਚ ਹਰ ਚੌਥਾ ਵਿਅਕਤੀ ਹਾਈਪਰਟੈਂਸ਼ਨ ਦਾ ਮਰੀਜ਼

Published

on

Patients with hypertension

ਚੰਡੀਗੜ੍ਹ, 3 ਨਵੰਬਰ – ਪੰਜਾਬ ‘ਚ ਲੋਕ ਖਾਣ-ਪੀਣ ਦੀਆਂ ਗ਼ਲਤ ਆਦਤਾਂ ਤੇ ਤਲੀਆਂ ਚੀਜ਼ਾਂ ਵੱਧ ਖਾਣ ਕਰ ਕੇ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੀ ਜੀ ਆਈ ਚੰਡੀਗੜ੍ਹ ਦੇ ਮਾਹਿਰਾਂ ਅਨੁਸਾਰ ਪੰਜਾਬ ਵਿੱਚ ਹਰ ਚਾਰ ਵਿਅਕਤੀਆਂ ਵਿੱਚੋਂ ਇੱਕ ਹਾਈਪਰਟੈਂਸ਼ਨ ਦਾ ਮਰੀਜ਼ ਹੈ।
ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪੰਜਾਬ ਦਾ ਨਾਂਅ ਦੇਸ਼ ਵਿੱਚ ਪਹਿਲੇ ਤਿੰਨ ਰਾਜਾਂ ਵਿੱਚ ਆਉਂਦਾ ਹੈ, ਜਦ ਕਿ ਕੇਰਲ ਦਾ ਨੰਬਰ ਪਹਿਲਾ ਹੈ। ਮਾਹਿਰਾਂ ਅਨੁਸਾਰ ਹਾਈਪਰਟੈਂਸ਼ਨ ਦਾ ਵੱਡਾ ਕਾਰਨ ਟਰਾਂਸਫੈਟ ਹੈ। ਸਰੀਰ ਵਿੱਚ ਇਸ ਦੀ ਮਾਤਰਾ ਵਧ ਜਾਣ ਕਾਰਨ ਲੋਕ ਹਾਈਪਰਟੈਂਸ਼ਨ ਦੇ ਨਾਲ ਸ਼ੂਗਰ ਅਤੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ। ਪੀ ਜੀ ਆਈ ਦੇ ਮਾਹਿਰਾਂ ਅਨੁਸਾਰ ਸਾਰੇ ਤੇਲਾਂ ਵਿੱਚ ਟਰਾਂਸਫੈਟ ਵੱਖ-ਵੱਖ ਮਾਤਰਾ ਵਿੱਚ ਹੁੰਦੀ ਹੈ। ਤੇਲ ਖ਼ਰੀਦਣ ਲੱਗੇ ਉਸ ‘ਤੇ ਲੱਗੇ ਲੇਬਲ ‘ਤੇ ਲਿਖੀ ਟਰਾਂਸਫੈਟ ਦੀ ਮਾਤਰਾ ਦੇਖਣੀ ਚਾਹੀਦੀ ਹੈ। ਜੇ ਤੇਲ ਵਿੱਚ ਟਰਾਂਸਫੈਟ ਦੀ ਮਾਤਰਾ 2 ਫ਼ੀਸਦੀ ਤੋਂਵੱਧ ਹੋਵੇ ਤਾਂ ਉਹ ਤੇਲ ਖ਼ਰੀਦਣਾ ਨਹੀਂ ਚਾਹੀਦਾ। ਮਿਠਾਈ ਵਿੱਚ ਟਰਾਂਸਫੈਟ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ ਤੇ ਉਨ੍ਹਾਂ ਦੇ ਬਾਹਰ ਲੇਬਲ ਨਾ ਲੱਗਾ ਹੋਣ ਕਾਰਨ ਟਰਾਂਸਫੈਟ ਅਤੇ ਹੋਰ ਚੀਜ਼ਾਂ ਦੀ ਮਾਤਰਾ ਦਾ ਪਤਾ ਲਾਉਣਾ ਔਖਾ ਹੁੰਦਾ ਹੈ।
ਪੀ ਜੀ ਆਈ ਦੇ ਕਮਿਉੂਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਡਾæ ਸੋਨੂੰ ਗੋਇਲ ਨੇ ਦੱਸਿਆ ਕਿ ਕਈ ਮਠਿਆਈਆਂ ਵਿੱਚ ਟਰਾਂਸਫੈਟ ਦੀ ਮਾਤਰਾ 20 ਤੋਂ ਲੈ ਕੇ 30 ਫ਼ੀਸਦੀ ਤੱਕ ਪਾਈ ਜਾਂਦੀ ਹੈ ਜਦਕਿ ਸਿਹਤ ਲਈ ਇੱਕ ਦਿਨ ‘ਚ 2 ਫ਼ੀਸਦੀ ਤੋਂ ਵੱਧ ਟਰਾਂਸਫੈਟ ਹਾਨੀਕਾਰਕ ਹੈ। ਆਈਸਕ੍ਰੀਮ, ਫਾਸਟ ਫੂਡ, ਬਿਸਕੁਟ, ਲੱਡੂ, ਪੇਸਟਰੀ, ਨਮਕੀਨ ਤੇ ਤਲੇ ਭੋਜਣ ਵਿੱਚ ਕਾਫ਼ੀ ਮਾਤਰਾ ਵਿੱਚ ਟਰਾਂਸਫੈਟ ਪਾਈ ਜਾਂਦੀ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਬਾਜ਼ਾਰ ਦੀਆਂ ਮਠਿਆਈਆਂ ਦੀ ਥਾਂ ਡਰਾਈ ਫਰੂਟ ਅਤੇ ਫਲ ਖਾਣੇ ਚਾਹੀਦੇ ਹਨ ਜਾਂ ਘਰ ਵਿੱਚ ਆਪ ਮਠਿਆਈ ਬਣਾਉਣੀ ਚਾਹੀਦੀ ਹੈ। ਡਾæ ਸੋਨੂੰ ਗੋਇਲ ਨੇ ਦੱਸਿਆ ਕਿ ਘਿਓ ਵਿੱਚ ਕੁਦਰਤੀ ਟਰਾਂਸਫੈਟ ਹੁੰਦੀ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਨਹੀਂ, ਇਸ ਲਈ ਥੋੜ੍ਹੀ ਮਾਤਰਾ ਵਿੱਚ ਦੇਸੀ ਘਿਓ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਿਹਤ

ਇੰਟਰਪੋਲ ਨੇ 194 ਦੇਸ਼ਾਂ ਨੂੰ ਫਰਜ਼ੀ ਕੋਰੋਨਾ ਵੈਕਸੀਨ ਬਾਰੇ ਚੌਕਸ ਕੀਤਾ

Published

on

covid 19 vaccine

ਨਵੀਂ ਦਿੱਲੀ, 4 ਦਸੰਬਰ – ਇੰਟਰਪੋਲ ਨੇ ਭਾਰਤ ਸਮੇਤ ਦੁਨੀਆ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਫਰਜ਼ੀ ਕੋਵਿਡ-ਵੈਕਸੀਨ ਦੀ ਵਿਕਰੀ ਬਾਰੇ ਚੌਕਸ ਕੀਤਾ ਹੈ।
ਇਸ ਕੌਮਾਂਤਰੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧਕ ਨੈਟਵਰਕ ਫਰਜ਼ੀ ਵੈਕਸੀਨ ਨੂੰ ਇੰਟਰਨੈਟ ਤੇ ਦੁਕਾਨਾਂ ‘ਤੇ ਵੇਚਣ ਦੀਆਂ ਸਾਜ਼ਿਸਾਂ ਰਚ ਰਿਹਾ ਹੈ।ਭਾਰਤ ਸਮੇਤ ਸਾਰੇ 194 ਮੈਂਬਰ ਦੇਸ਼ਾਂ ਨੂੰ ਆਰੇਂਜ ਨੋਟਿਸ ਜਾਰੀ ਕਰ ਕੇ ਫਰਾਂਸ ਦੇ ਲਿਓਨ ਵਿਚਲੀ ਕੌਮਾਂਤਰੀ ਪੁਲਸ ਸਹਿਯੋਗ ਅਦਾਰੇ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਉਹ ਕੋਵਿਡ 19 ਤੇ ਫਲੂ ਦੀ ਵੈਕਸੀਨ ਬਾਰੇ ਅਪਰਾਧਕ ਸਰਗਰਮੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਸਾਜ਼ਿਸ਼ਾਂ ਵਿੱਚ ਵੈਕਸੀਨ ਦੇ ਝੂਠੇ, ਗਲਤ ਇਸ਼ਤਿਹਾਰ ਤੇ ਉਨ੍ਹਾਂ ਦੀ ਵਿਕਰੀ ਸ਼ਾਮਲ ਹੈ। ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ ਬੀ ਆਈ ਨੇ ਇਸ ਸਬੰਧੀ ਇੰਟਰਪੋਲ ਨਾਲ ਸੰਪਰਕ ਕੀਤਾ ਹੈ। ਇੰਟਰਪੋਲ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਜਨਤਾ ਦੀ ਸੁਰੱਖਿਆ ਨੂੰ ਕਿਸੇ ਘਟਨਾ, ਵਿਅਕਤੀ, ਚੀਜ਼ ਜਾਂ ਪ੍ਰਕਿਰਿਆ ਨਾਲ ਗੰਭੀਰ ਖਤਰਾ ਹੋ ਸਕਦਾ ਹੈ। ਇਹ ਚਿਤਾਵਨੀ ਓਦੋਂ ਆਈ ਹੈ, ਜਦੋਂ ਬਰਤਾਨੀਆ ਕੋਵਿਡ 19 ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਪੱਛਮੀ ਦੇਸ਼ ਬਣ ਚੁੱਕਾ ਹੈ, ਜਦ ਕਿ ਭਾਰਤ ਵਿੱਚ ਵੀ ਛੇਤੀ ਹੀ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਵਾਲੀ ਵੈਕਸੀਨ ਤਿਆਰ ਹੋਣ ਦਾ ਐਲਾਨ ਹੋ ਸਕਦਾ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗਨ ਸਟਾਕ ਨੇ ਬਿਆਨ ਜਾਰੀ ਕਰ ਕੇ ਪੁਲਸ ਸੰਗਠਨਾਂ ਨੂੰ ਵੈਕਸੀਨ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਰੱਖਣ ਨੂੰ ਕਿਹਾ ਹੈ। ਨਾਜਾਇਜ਼ ਵੈਬਸਾਈਟਾਂ ਦੀ ਪਛਾਣ ਕਰਨ ਜੋ ਫਰਜ਼ੀ ਉਤਪਾਦਾਂ ਦੀ ਵਿਕਰੀ ਕਰਦੀਆਂ ਮਿਲਣ। ਇੰਟਰਪੋਲ ਦੀ ਸਾਈਬਰ ਕਰਾਈਮ ਯੂਨਿਟ ਨੇ ਤਿੰਨ ਹਜ਼ਾਰ ਅਜਿਹੀਆਂ ਵੈਬਸਾਈਟਾਂ ਦਾ ਵਿਸ਼ਲੇਸ਼ਣ ਕੀਤਾ ਹੈ, ਜੋ ਆਨਲਾਈਨ ਫਾਰਮਾ ਕੰਪਨੀਆਂ ਨਾਲ ਜੁੜੀਆਂ ਹਨ ਅਤੇ ਨਾਜਾਇਜ਼ ਦਵਾਈਆਂ ਤੇ ਡਾਕਟਰੀ ਸਾਮਾਨ ਦੀ ਵਿਕਰੀ ਵਿੱਚ ਸ਼ਾਮਲ ਹਨ। ਇਸ ਤੋਂ ਬਿਨਾ ਵਿੱਤੀ ਤੇ ਫਾਰਮਾ ਕੰਪਨੀਆਂ ਨਾਲ ਫਿਸ਼ਿੰਗ, ਸਪੈਮ ਤੇ ਮਾਲਵੇਅਰ ਵਜੋਂ ਕਰੀਬ 1700 ਸਾਈਬਰ ਖਤਰੇ ਮੌਜੂਦ ਹਨ।

Click Here To Read Latest Health News in Punjabi

Continue Reading

ਸਿਹਤ

ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਬਰਤਾਨੀਆ ‘ਚ ਮਨਜ਼ੂਰੀ ਮਿਲੀ

Published

on

Pfizer's corona vaccine

ਲੰਡਨ, 3 ਦਸੰਬਰ – ਬ੍ਰਿਟਿਸ਼ ਰੈਗੂਲੇਟਰ ਐਮ ਐਚ ਆਰ ਏ ਨੇ ਫਾਈਜ਼ਰ ਤੇ ਬਾਇਓਨਟੈਕ ਵੱਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤੀ ਗਈ ਕੋਰੋਨਾ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫਾਈਜ਼ਰ-ਬਾਇਓਨਟੈਕ ਦਾ ਕੋਵਿਡ-19 ਟੀਕਾ ਅਗਲੇ ਹਫ਼ਤੇ ਤੋਂ ਬਰਤਾਨੀਆ ਵਿੱਚ ਉਪਲਬਧ ਹੋਵੇਗਾ।
ਵਰਨਣ ਯੋਗ ਹੈ ਕਿ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬਰਤਾਨੀਆ ਵਿਸ਼ਵ ਦਾ ਪਹਿਲਾ ਦੇਸ਼ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਇਆ ਟੀਕਾ ਹੈ, ਜਿਸ ਨੂੰ ਬਣਾਉਣ ਵਿੱਚ ਸਿਰਫ਼ 10 ਮਹੀਨੇ ਲੱਗੇ ਹਨ। ਉਂਂਜ ਅਜਿਹੇ ਟੀਕੇ ਨੂੰ ਬਣਾਉਣ ਵਿੱਚ ਇੱਕ ਦਹਾਕਾ ਲੱਗ ਜਾਂਦਾ ਹੈ। ਇਸ ਵੈਕਸੀਨ ਨੂੰ ਮਨਫ਼ੀ 70 ਡਿਗਰੀ ‘ਤੇ ਰੱਖਣ ਦੀ ਲੋੜ ਹੈ, ਜਿਸ ਲਈ ਯੂ ਕੇ ਦੇ ਹਸਪਤਾਲਾਂ ‘ਚ ਇਸ ਦੇ ਪਹਿਲਾਂ ਪ੍ਰਬੰਧ ਕੀਤੇ ਜਾ ਚੁੱਕੇ ਹਨ। ਵੈਕਸੀਨ ਦੇਣ ਲਈ 50 ਹਸਪਤਾਲਾਂ ‘ਚ ਤਿਆਰੀਆਂ ਹੋ ਚੁੱਕੀਆਂ ਹਨ। ਦੱਸਿਆ ਗਿਆ ਹੈ ਕਿ ਕੋਰੋਨਾ ਟੀਕਾ ਸਿਹਤ ਕਾਮਿਆਂ, ਬਿਰਧ ਆਸ਼ਰਮਾਂ ‘ਚ ਰਹਿਣ ਵਾਲਿਆਂ ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਦਿੱਤਾ ਜਾਵੇਗਾ। ਇਸ ਦੀ 7 ਦਸੰਬਰ ਤੋਂ ਹੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਬਰਤਾਨੀਆ ਨੇ ਫਾਈਜ਼ਰ ਤੇ ਬਾਇਓਨਟੈਕ ਦੀਆਂ ਦੋ ਡੋਜ਼ ਵਾਲੀਆਂ ਵੈਕਸੀਨ ਦੀਆਂ ਚਾਰ ਕਰੋੜ ਖ਼ੁਰਾਕਾਂ ਦਾ ਸੌਦਾ ਕੀਤਾ ਹੈ। ਇਹ ਟੀਕਾ ਵਾਇਰਸ ਨੂੰ ਰੋਕਣ ਲਈ 95 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਹੈ।
ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੁੱਕ ਨੇ ਕਿਹਾ ਕਿ 800000 ਖ਼ੁਰਾਕਾਂ ਜਲਦੀ ਹੀ ਦੇਸ਼ ਵਿੱਚ ਉਪਲਬਧ ਹੋਣਗੀਆਂ। ਓਥੋਂ ਦੇ ਵੈਕਸੀਨ ਮੰਤਰੀ ਨਾਦਿਮ ਜਹਾਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇ ਸਭ ਯੋਜਨਾ ਹੇਠ ਹੋਇਆ ਤਾਂ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ ‘ਚ ਹੀ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।ਜਾਣਕਾਰਾਂ ਦਾ ਕਹਿਣਾ ਹੈ ਕਿ ਟੀਕੇ ਦੇ ਬਾਵਜੂਦ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਜ਼ਿੰਦਗੀ ਨੂੰ ਫਿਰ ਰਫ਼ਤਾਰ ਮਿਲੇਗੀ। ਦੂਜੇ ਪਾਸੇ ਬਰਤਾਨੀਆ ‘ਚ ਕੱਲ੍ਹਲਾਕਡਾਊਨ ਖ਼ਤਮ ਹੋ ਚੁੱਕਾ ਹੈ ਤੇ ਟੀਅਰ ਸਿਸਟਮ ਲਾਗੂ ਹੋ ਚੁੱਕਾ ਹੈ, ਜੋ ਵੱਖ-ਵੱਖ ਇਲਾਕਿਆਂ ‘ਚ ਕੋਰੋਨਾ ਪ੍ਰਭਾਵ ਅਨੁਸਾਰ ਲਾਗੂ ਹੋਵੇਗਾ। ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਯੂ ਕੇ ਵਿੱਚ ਕੀਤੀ ਦੂਜੀ ਤਾਲਾਬੰਦੀ ਦਾ ਕੋਰੋਨਾ ਫੈਲਾਅ ਰੋਕਣ ਲਈ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ, ਜਿਸ ਨਾਲ 30 ਫ਼ੀਸਦੀ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ‘ਚ ਸਫਲਤਾ ਮਿਲੀ ਹੈ।

Continue Reading

ਸਿਹਤ

ਪਾਕਿਸਤਾਨ ‘ਚ ਛਾਤੀ ਦੇ ਕੈਂਸਰ ਦਾ ਖਤਰਾ ਏਸ਼ੀਆ ਵਿੱਚ ਸਭ ਤੋਂ ਵੱਧ

Published

on

ਇਸਲਾਮਾਬਾਦ, 1 ਦਸੰਬਰ – ਏਸ਼ੀਆ ਵਿੱਚ ਪਾਕਿਸਤਾਨ ਵਿੱਚ ਛਾਤੀ ਦੇ ਕੈਂਸਰ ਦੀ ਦਰ ਸਭ ਤੋਂ ਵੱਧ ਹੈ, ਕਿਉਂਕਿ ਹਰ ਸਾਲ ਲਗਭਗ 90,000 ਔਰਤਾਂ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ, ਜਿਨ੍ਹਾਂਵਿੱਚੋਂ 40,000 ਦੀ ਮੌਤ ਹੋ ਜਾਂਦੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕੱਲ੍ਹ ਇਹ ਜਾਣਕਾਰੀ ਦਿੱਤੀ ਗਈ ਹੈ।
ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸ ਦਾ ਖੁਲਾਸਾ ਇੱਕ ਵੈਬੀਨਾਰ ‘ਬ੍ਰੈਸਟ ਕੈਂਸਰ ਅਵੇਰਨੈਸ-ਗਿਵ ਹੋਪ, ਸੇਵ ਲਾਈਫਸ’ ਵਿੱਚ ਸਲਾਹਕਾਰਾਂ ਵੱਲੋਂ ਕੀਤਾ ਗਿਆ ਸੀ, ਜਿਸ ਦਾ ਪ੍ਰਬੰਧ ਦੱਖਣੀ (ਕਾਮਸੈਟਸ) ਵਿੱਚ ਵਿਗਿਆਨ ਅਤੇ ਤਕਨੀਕੀ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਇਸ ਅੰਦਾਜ਼ੇ ਮੁਤਾਬਕ 10 ਵਿੱਚੋਂ ਇੱਕ ਪਾਕਿਸਤਾਨੀ ਔਰਤ ਨੂੰ ਬ੍ਰੈਸਟ ਕੈਂਸਰ ਹੋ ਸਕਦਾ ਹੈ। ਸੇਵਾ ਮੁਕਤ ਰਾਜਦੂਤ ਫੌਜੀਆ ਨਸਰੀਨ, ਜੋ ਕਾਮਸੈਟਸ ਦੀ ਸਲਾਹਕਾਰ ਵੀ ਹੈ, ਨੇ ਉਨ੍ਹਾਂ ਉਪਾਵਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਸਮਾਜ ਵਿੱਚ ਕੈਂਸਰ ਨਾਲ ਸਬੰਧਤ ਡਰ, ਜਾਣਕਾਰੀ ਦੀ ਘਾਟ ਨੂੰ ਦੂਰ ਕਰਨ ਲਈ ਢੁਕਵੀਆਂ ਸਹੂਲਤਾਂ ਤੇ ਪਰਵਾਰ ਦਾ ਸਮਰਥਨ ਲੈਣ ਲਈ ਲੋੜ ਹੈ। ਸਿਹਤ ਸੇਵਾ ਅਕਾਦਮੀ ਵਿੱਚ ਸਾਬਕਾ ਐਸੋਸੀਏਟ ਪ੍ਰੋਫੈਸਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਪਾਕਿਸਤਾਨ ਵਿੱਚ ਸਲਾਹਕਾਰ ਸਮੀਨਾ ਨਈਮ ਨੇ ਬਿਮਾਰੀ ਨਾਲ ਸਬੰਧਤ ਰੂੜੀਆਂ ਅਤੇ ਵਰਜਨਾਵਾਂ ਨੂੰ ਹਟਾਉਣ ‘ਤੇ ਜ਼ੋਰ ਦਿੱਤਾ।

Click Here To Read Latest health news

Continue Reading

ਰੁਝਾਨ