European Union passes resolution against Pakistan
Connect with us [email protected]

ਅੰਤਰਰਾਸ਼ਟਰੀ

ਯੂਰਪੀਨ ਯੂਨੀਅਨ ਵੱਲੋਂ ਪਾਕਿਸਤਾਨ ਦੇ ਖਿਲਾਫ ਮਤਾ ਪਾਸ

Published

on

Imraan Goverment pakistan

ਯੂਰਪੀ ਮਤੇ ਮਗਰੋਂ ਭੜਕੇ ਇਮਰਾਨ ਵੱਲੋਂ ਕੌੜਾ ਜਵਾਬ
ਬਰੱਸਲਜ਼, 4 ਮਈ, – ਯੂਰਪੀ ਪਾਰਲੀਮੈਂਟ ਨੇ ਇਕ ਮਤਾਪਾਸ ਕਰ ਕੇ ਪਾਕਿਸਤਾਨ ਨਾਲ ਵਪਾਰਕ ਸੰਬੰਧਾਂ ਦੀ ਸਮੀਖਿਆ ਕਰਨ ਤੇ ਪਾਕਿਸਤਾਨ ਦਾ ਸਾਧਾਰਨ ਪਹਿਲ ਵਾਲਾ ਦਰਜਾ (ਜੀ ਐੱਸ ਪੀ) ਖ਼ਤਮ ਕਰਨ ਦੀ ਮੰਗ ਕੀਤੀ ਹੈ। ਇਸ ਨਾਲ ਇਮਰਾਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।
ਵਰਨਣਯੋਗ ਹੈ ਕਿ ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਪੀ) ਮੂਹਰੇ ਗੋਡੇ ਟੇਕ ਕੇਪਾਕਿਸਤਾਨ ਸਰਕਾਰ ਨੇਫਰਾਂਸ ਦਾ ਰਾਜਦੂਤ ਕੱਢਣ ਬਾਰੇ ਪਾਰਲੀਮੈਂਟ ਤੋਂ ਮਤਾ ਪਾਸ ਕਰਨ ਦਾ ਐਲਾਨ ਕੀਤਾ ਅਤੇ ਯੂਰਪੀ ਦੇਸ਼ਾਂ ਵਿੱਚ ਕੁਫਰ(ਧਰਮ ਨਿੰਦਾ) ਬਾਰੇ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਹ ਕਦਮ ਉਨ੍ਹਾਂ ਲਈ ਉਲਟਾ ਪੈਂਦਾ ਜਾਪਦਾ ਹੈ। ਇਮਰਾਨ ਖਾਨ ਨੇ ਮੁਸਲਿਮ ਦੇਸ਼ਾਂ ਤੋਂ ਕੁਫਰ ਦੇ ਕੇਸਾਂ ਨੂੰ ਪੱਛਮੀ ਦੇਸ਼ਾਂ ਅੱਗੇ ਉਠਾਉਣ ਤੇ ਯੂਰਪੀ ਦੇਸ਼ਾਂ ਵਿੱਚ ਕੁਫਰ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ, ਪਰ ਯੂਰਪੀ ਪਾਰਲੀਮੈਂਟ ਵਿੱਚਕੁਫਰ ਕਾਨੂੰਨ ਬਾਰੇ ਪਾਕਿਸਤਾਨ ਦੇ ਖਿਲਾਫ ਮਤਾਪਾਸ ਕਰ ਦਿੱਤਾ ਗਿਆ ਹੈ। ਯੂਰਪੀ ਪਾਰਲੀਮੈਂਟ ਦੇ ਮਤੇ ਵਿਚ ਸ਼ਫਕਤ ਇਮੈਨੂਅਲ ਅਤੇ ਸ਼ਗੁਫਤਾ ਕੌਸਰ ਦੇ ਕੇਸ ਦਾ ਵੀਜਿ਼ਕਰ ਹੈ, ਜਿਨ੍ਹਾਂ ਨੂੰ 2014 ਵਿੱਚ ਪਾਕਿਸਤਾਨੀ ਅਦਾਲਤ ਨੇ ਕੁਫਰਦਾ ਦੋਸ਼ੀ ਮੰਨ ਕੇ ਮੌਤ ਦੀ ਸਜ਼ਾ ਸੁਣਾਈ ਸੀ। ਇਹ ਜੋੜਾ ਜੁਲਾਈ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਯੂਰਪੀ ਪਾਰਲੀਮੈਂਟ ਨੇ ਪਾਕਿ ਸਰਕਾਰ ਨੂੰ ਕ੍ਰਿਸ਼ਚੀਅਨ ਜੋੜੇ ਸ਼ਗੁਫਤਾ ਕੌਸਰ ਅਤੇ ਉਸ ਦੇ ਪਤੀ ਸ਼ਫਕਤ ਇਮੈਨੂਅਲ ਨੂੰ ਛੱਡਣ ਦੀ ਬੇਨਤੀ ਕੀਤੀ ਅਤੇਉਨ੍ਹਾਂ ਨੂੰ ਆਪਣੇ ਦੇਸ਼ ਦੇ ਕੁਫਰਕਾਨੂੰਨ ਰੱਦ ਕਰਨ, ਸ਼ਗੁਫਤਾ ਕੌਸਰ ਤੇ ਇਮੈਨੂਅਲ ਨੂੰ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੇਣ ਤੇ ਉਨ੍ਹਾਂ ਦੀ ਮੌਤ ਦੀ ਸਜ਼ਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਯੂਰਪੀ ਪਾਰਲੀਮੈਂਟ ਨੇ ਅੱਜ ਇਹ ਮਤਾ 662/3 ਵੋਟਾਂ ਨਾਲ ਪ੍ਰਵਾਨ ਕੀਤਾ, ਜਦਕਿ 26 ਪਾਰਲੀਮੈਂਟ ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।ਯੂਰਪੀਅਨ ਕਮਿਸ਼ਨ ਅਤੇ ਯੂਰਪੀਅਨ ਐਕਸਟਰਨਲ ਐਕਸ਼ਨ ਸਰਵਿਸ (ਈ ਈ ਏ ਐੱਸ) ਨੇ ਇਸ ਪਿੱਛੋਂ ਪਾਕਿਸਤਾਨ ਦੇ ਸਾਧਾਰਨ ਪਹਿਲ ਵਾਲੇ ਦਰਜੇ ਦੀ ਘੋਖ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿਰੁੱਧ ਮਤੇ ਦੇ ਸਹਿ-ਲੇਖਕ ਅਤੇ ਯੂਰਪੀਅਨ ਪਾਰਲੀਮੈਂਟ (ਐੱਮ ਈ ਪੀ) ਵਿੱਚਸਵੀਡਨ ਦੇ ਮੈਂਬਰ ਚਾਰਲੀ ਵੀਮਰ ਨੇ ਟਵੀਟ ਕੀਤਾ: ‘ਕੀ ਯੂਰਪ ਨੂੰ ਪਾਕਿਸਤਾਨ ਨੂੰ ਈਸਾਈਆਂ ਅਤੇ ਉਸ ਦੇ ਪ੍ਰਧਾਨ ਮੰਤਰੀ ਨੂੰ ਹੋਲੋਕਾਸਟ ਨਾਲ ਜੋੜਨ ਵਾਲੇ ਨਿਆਂ ਦਾ ਇਨਾਮ ਦੇਣਾ ਚਾਹੀਦਾ ਹੈ? ਮੇਰਾ ਜਵਾਬ ਨਹੀਂ ਹੈ।’ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੂੰ ਸਾਧਾਰਨ ਪਹਿਲ ਦਾ ਦਰਜਾ ਦਿੱਤੇ ਜਾਣ ਦੇ ਕਾਫ਼ੀ ਕਾਰਨ ਸਨ ਅਤੇ ਇਸ ਦੇ ਕੁਝਲਾਭ ਵਕਤੀ ਤੌਰ ਉੱਤੇ ਖ਼ਤਮ ਕੀਤੇ ਜਾਂਦੇ ਹਨ। ਸਾਧਾਰਨ ਪਹਿਲ ਦਾ ਦਰਜਾ (ਜੀ ਐੱਸ ਪੀ) ਕਮਜ਼ੋਰ ਦੇਸ਼ਾਂ ਨੂੰ ਯੂਰਪੀਅਨ ਮਾਰਕੀਟ ਵਿੱਚਇੰਪਰੋਟ ਡਿਊਟੀ ਭਰੇਬਿਨਾਂ ਆਪਣਾ ਮਾਲ ਵੇਚਣ ਦੀ ਆਗਿਆ ਦਿੰਦਾ ਹੈ। ਇਸ ਨਾਲ ਕਮਜ਼ੋਰ, ਘੱਟ, ਮੱਧਮ ਆਮਦਨ ਵਾਲੇ ਦੇਸ਼ਾਂ ਉੱਤੇਇੰਪੋਰਟ ਡਿਊਟੀ ਨਹੀਂ ਲੱਗਦੀ। ਇਹ ਯੋਜਨਾ ਉਨ੍ਹਾਂ ਕਮਜ਼ੋਰ ਦੇਸ਼ਾਂ ਦੇ ਲਾਭ ਲਈ ਹੈ, ਜਿਥੇ ਮਨੁੱਖੀ ਹੱਕ, ਕਿਰਤ ਅਧਿਕਾਰਾਂ, ਵਾਤਾਵਰਣ ਸੁਰੱਖਿਆ ਅਤੇ ਚੰਗੇ ਪ੍ਰਸ਼ਾਸਨ ਬਾਰੇ 27 ਸੰਸਾਰ ਪੱਧਰ ਦੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਹੈ। ਪਾਕਿਸਤਾਨ ਨੂੰ ਇਹ ਰੁਤਬਾ 2014 ਵਿੱਚ ਮਿਲਿਆ ਸੀ ਤੇ ਯੂਰਪ ਇਸ ਵੇਲੇ ਪਾਕਿਸਤਾਨ ਦਾ ਵੱਡਾ ਵਪਾਰਕ ਭਾਈਵਾਲ ਹੈ।
ਪਾਕਿਸਤਾਨ ਦੇ ਕੁਫਰ ਕਾਨੂੰਨ ਦੇ ਖਿਲਾਫਯੂਰਪੀਅਨ ਪਾਰਲੀਮੈਂਟ ਦੇ ਮਤੇ ਉੱਤੇ ਸਖਤ ਰੁਖ਼ ਧਾਰਨ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਫਰ ਕਾਨੂੰਨ ਵਿੱਚ ਕੋਈ ਤਬਦੀਲੀ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਜਾਣਕਾਰ ਸੂਤਰਾਂ ਅਨੁਸਾਰ ਕੱਲ੍ਹ ਦੇਰ ਰਾਤ ਤੱਕ ਚੱਲੀ ਕੈਬਨਿਟ ਮੀਟਿੰਗ ਵਿੱਚ ਸਾਰੇ ਮੰਤਰੀ ਹਾਜ਼ਰ ਸਨ। ਵਿਦੇਸ਼ੀ ਪ੍ਰੈੱਸ ਅਤੇ ਕੁਝ ਦੇਸ਼ਾਂ ਵੱਲੋਂ ਪਾਕਿਸਤਾਨ ਵਿੱਚ ਕੁਫਰ ਕਾਨੂੰਨ ਨਾਲ ਗੈਰ-ਮੁਸਲਿਮਾਂ ਨੂੰ ਤੰਗ ਕਰਨ ਤੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੇ ਦੋਸ਼ ਰੱਦ ਕਰਕੇ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਦਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਉੱਤੇ ਸਿਆਸੀ ਦੋਸ਼ ਜਾਂ ਨਿੱਜੀ ਝਗੜੇ ਕਾਰਨ ਇਹ ਕੁਫਰ ਦੀ ਧਾਰਾ ਨਾ ਲਾਈ ਜਾਵੇ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਅਹਿਮਦੀਆ ਜਮਾਤ ਨੂੰ ਕਦੀ ਵੀ ਮੁਸਲਿਮ ਨਹੀਂ ਮੰਨਿਆ ਜਾਵੇਗਾ ਅਤੇ ਜਦ ਇਹ ਲੋਕ ਇਸਲਾਮ ਧਰਮ ਅਨੁਸਾਰ ਧਾਰਮਿਕ ਗਤੀਵਿਧੀਆਂ ਚਲਾਉਣ ਤਾਂ ਇਨ੍ਹਾਂ ਖਿਲਾਫ ਕੁਫਰਦਾ ਕੇਸ ਦਰਜ ਕੀਤਾ ਜਾਵੇਗਾ।ਯੂਰਪੀਅਨ ਦੇਸ਼ਾਂ ਨਾਲ ਇਸ ਬਾਰੇ ਜੇ ਕੋਈ ਸਮਝੌਤਾ ਹੋਇਆ ਹੈ ਤਾਂ ਉਸ ਉੱਤੇਮੁੜ-ਵਿਚਾਰ ਕੀਤੀ ਜਾਵੇ, ਪਰ ਪਾਕਿਸਤਾਨ ਵਿੱਚ ਇਸ ਕਾਨੂੰਨ ਵਿੱਚਕੋਈ ਵੀ ਤਬਦੀਲੀ ਸੰਭਵ ਨਹੀਂ।

Read More Latest Punjabi News

ਅੰਤਰਰਾਸ਼ਟਰੀ

ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ

Published

on

Russian-school-shooting

ਕਜਾਨ, 12 ਮਈ – ਰੂਸ ਦੇ ਕਜਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸੱਤ ਬੱਚੇ, ਇੱਕ ਅਧਿਆਪਕ ਤੇ ਇੱਕ ਕਰਮਚਾਰੀਸ਼ਾਮਲ ਹਨ। 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਧਿਕਾਰੀਆਂ ਦੇ ਦੱਸਣ ਅਨੁਸਾਰ 19 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਰੂਸੀ ਮੀਡੀਆ ਅਨੁਸਾਰ ਹਮਲਾਵਰ ਪਹਿਲਾਂ ਇਸੇ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ ਅਕਾਊਂਟ ਸੀ ਤੇ ਉਹ ਆਪਣੇ ਆਪ ਨੂੰ ਭਗਵਾਨ ਦੱਸਦਾ ਸੀ। ਹਮਲੇ ਦੇ ਬਾਅਦ ਟੈਲੀਗ੍ਰਾਮ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਤਾਤਾਰਸਤਾਨ ਦੇ ਗਵਰਨਰ ਰੁਸਤਮ ਮਿਨੀਖਨੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਲੜਕੇ ਤੇ ਤਿੰਨ ਲੜਕੀਆਂਸਨ। ਇਹ ਸਾਰੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ। ਹਮਲਾਵਰ ਨੌਜਵਾਨ ਦੀ ਗੰਨ ਉਸੇ ਦੇ ਨਾਂਅ ਉੱਤੇ ਰਜਿਸਟਰਡ ਸੀ। ਹੋਰ ਕਿਸੇ ਦਾ ਹੱਥ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 21 ਜ਼ਖਮੀਆਂ ਵਿੱਚ 18 ਸਕੂਲੀ ਬੱਚੇ ਹਨ। ਇਨ੍ਹਾਂ ਵਿੱਚੋਂ ਛੇ ਜਣਿਆਂ ਦੀ ਹਾਲਤ ਗੰਭੀਰ ਹੈ।

Continue Reading

ਅੰਤਰਰਾਸ਼ਟਰੀ

ਮਾਮੂਲੀ ਵਾਧੇ ਨਾਲ ਚੀਨ ਦੀ ਆਬਾਦੀ 141 ਕਰੋੜ ਹੋ ਗਈ

Published

on

china pollulation

ਬੀਜਿੰਗ, 12 ਮਈ – ਚੀਨ ਦੀ ਆਬਾਦੀ ਕੁਝ ਚੜ੍ਹਤ ਨਾਲ 1.41 ਅਰਬ ਹੋ ਗਈ ਤੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵਜੋਂ ਇਸ ਦਾ ਸਥਾਨ ਕਾਇਮ ਹੈ। ਅਗਲੇ ਸਾਲ ਚੀਨ ਦੀ ਆਬਾਦੀ ਵਿੱਚ ਗਿਰਾਵਟ ਦੀ ਆਸ ਪ੍ਰਗਟਾਈ ਗਈ ਹੈ। ਨਤੀਜਨ ਦੇਸ਼ ਵਿੱਚ ਕਾਮਿਆਂ ਦੀ ਕਮੀ ਤੇ ਖਪਤ ਵਿੱਚ ਗਿਰਾਵਟ ਆ ਸਕਦੀ ਹੈ।
ਬੀਤੇ ਦਿਨੀਂ ਚੀਨ ਸਰਕਾਰ ਵੱਲੋਂ ਜਾਰੀ ਸੱਤਵੀਂ ਕੌਮੀ ਜਨਸੰਖਿਆ ਰਿਪੋਰਟ ਅਨੁਸਾਰ ਰਾਜਾਂ, ਖੁਦਮੁਖਤਿਆਰ ਇਲਾਕਿਆਂ ਅਤੇ ਨਗਰ ਪਾਲਿਕਾਵਾਂ ਨੂੰ ਰਲਾ ਕੇ ਦੇਸ਼ ਦੀ ਆਬਾਦੀ 141.178 ਕਰੋੜ ਹੋ ਗਈ ਹੈ। ਇਸ ਵਿੱਚ ਹਾਂਗਕਾਂਗ ਅਤੇ ਮਕਾਊ ਦੀ ਆਬਾਦੀ ਸ਼ਾਮਲ ਨਹੀਂ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐਨ ਬੀ ਏ) ਦੇ ਅੰਕੜਿਆਂ ਮੁਤਾਬਕ ਚੀਨ ਵਿੱਚ ਆਬਾਦੀ ਦਾ ਸੰਕਟ ਗਹਿਰਾ ਹੋਣ ਦਾ ਡਰ ਹੈ ਕਿਉਂਕਿ ਸੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਵਿੱਚ 18.7 ਫੀਸਦੀ ਦਾ ਵਾਧਾ ਹੋਇਆ ਹੈ। ਐਨ ਬੀ ਐਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਉਮਰ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਲੰਮੀ ਉਮਰ ਸੰਤੁਲਿਤ ਵਿਕਾਸ ਉੱਤੇ ਦਬਾਅ ਵਧੇਗਾ। ਚੀਨ ਦੀ ਆਬਾਦੀ ਵਿੱਚ 15 ਤੋਂ 59 ਸਾਲਾਂ ਦੇ ਲੋਕਾਂ ਦੀ ਗਿਣਤੀ 89.40 ਕਰੋੜ ਹੈ।
ਸਾਲ 2010 ਦੀ ਜਨਗਣਨਾ ਮੁਕਾਬਲੇ ਇਸ ਵਿੱਚ 6.79 ਫੀਸਦੀ ਕਮੀ ਆਈ ਹੈ। 7ਵੀਂ ਜਨਗਣਨਾ ਮੁਤਾਬਕ ਚੀਨ ਵਿੱਚ ਆਬਾਦੀ ਦੀ ਵਾਧੇ ਦੀ ਦਰ 0.57 ਫੀਸਦੀ ਸਾਲਾਨਾ ਹੈ। 2010 ਵਿੱਚ 6ਵੀਂ ਜਨਗਣਨਾ ਵਿੱਚ ਇਹ 0.57 ਅਤੇ 2000 ਵਿੱਚ ਪੰਜਵੀਂ ਜਨਗਣਨਾ ਵਿੱਚ 1.07 ਫੀਸਦੀ ਸੀ। ਵਰਨਣ ਯੋਗ ਹੈ ਕਿ ਦੇਸ਼ ਦੀ ਜਨਸੰਖਿਆ ਵਿੱਚ ਸਭ ਤੋਂ ਜ਼ਿਆਦਾ 21 ਫੀਸਦੀ ਵਾਧਾ 1982 ਦੀ ਜਨਗਣਨਾ ਵਿੱਚ ਦਰਜ ਕੀਤਾਗਿਆ ਸੀ। ਉਸ ਤੋਂ ਬਾਅਦ ਆਬਾਦੀ ਵਿੱਚ ਵਾਧੇ `ਚ ਲਗਾਤਾਰ ਗਿਰਾਵਟ ਦਾ ਰੁਖ਼ ਦੇਖਿਆ ਜਾ ਰਿਹਾ ਹੈ। ਸਾਲ 1950 ਤੋਂ ਬਾਅਦ ਚੀਨ ਦੀ ਆਬਾਦੀ ਵਿੱਚ ਇਹ ਸਭ ਤੋਂ ਘੱਟ ਵਾਧਾ ਹੈ। ਇਸ ਕਾਰਨ ਅਰਥਚਾਰੇ ਨੂੰ ਰਫਤਾਰ ਦੇਣ ਦੇ ਯਤਨਾਂ ਨੂੰ ਉਸੇ ਤਰ੍ਹਾਂ ਦਾ ਝਟਕਾ ਲੱਗ ਸਕਦਾ ਹੈ। ਅੰਕੜਿਆਂ ਤੋਂ ਲਗਦਾ ਹੈ ਕਿ ਚੀਨ ਵਿੱਚ ਪ੍ਰਤੀ ਔਰਤ ਜਣੇਪਾ ਦਰ 1.3 ਹੈ। ਇਹ ਵਧਦੀ ਉਮਰ ਵਾਲੇ ਦੇਸ਼ਾਂ ਜਾਪਾਨ ਤੇ ਇਟਲੀ ਦੇ ਬਰਾਬਰ ਹਨ। ਇੱਕ ਬੱਚਾ ਨੀਤੀ ਵਿੱਚ ਕੁਝ ਛੋਟ ਦਿੰਦਿਆਂ ਚੀਨ ਨੇ 2016 ਵਿੱਚ 2020 ਤੱਕ ਦੇਸ਼ ਦੀ ਆਬਾਦੀ ਨੂੰ 1.42 ਅਰਬ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਰੁਝਾਨ


Copyright by IK Soch News powered by InstantWebsites.ca