Enforcement raid on Shiv Sena MLA's premises
Connect with us apnews@iksoch.com

ਰਾਜਨੀਤੀ

ਸ਼ਿਵ ਸੈਨਾ ਵਿਧਾਇਕ ਦੇ ਟਿਕਾਣਿਆਂ ‘ਤੇ ਇਨਫੋਰਸਮੈਂਟ ਦਾ ਛਾਪਾ

Published

on

Enforcement raid

ਮੁੰਬਈ, 25 ਨਵੰਬਰ – ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਈਕ ਦੇ ਘਰ ਅਤੇ ਕਾਰੋਬਾਰੀ ਟਿਕਾਣਿਆਂ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਛਾਪਾ ਮਾਰ ਕੇ ਉਨ੍ਹਾਂ ਦੇ ਬੇਟੇ ਵਿਹੰਗ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਛਾਪੇ ਨੂੰ ਸ਼ਿਵ ਸੈਨਾ ਨੇ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ।
ਪ੍ਰਤਾਪ ਸਰਨਾਈਕ ਸ਼ਿਵ ਸੈਨਾ ਦੇ ਬੜਬੋਲੇ ਵਿਧਾਇਕਾਂ ਵਿੱਚ ਜਾਣੇ ਜਾਂਦੇ ਹਨ। ਉਹ ਮੁੰਬਈ ਨੇੜਲੇ ਠਾਣੇ ਜ਼ਿਲਾ ਦੀ ਓਵਲਾ-ਮਾਜੀਵਾੜੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ ਅਤੇ ਪਿੱਛੇ ਜਿਹੇ ਵਿਧਾਨ ਸਭਾ ਵਿੱਚ ਪੱਤਰਕਾਰ ਅਰਨਬ ਗੋਸਵਾਮੀ ਦੇ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਤਾ ਵੀ ਉਨ੍ਹਾਂ ਹੀ ਪੇਸ਼ ਕੀਤਾ ਸੀ। ਕੱਲ੍ਹ ਸਵੇਰੇ ਉਨ੍ਹਾਂ ਦੇ ਘਰ ਅਤੇ ਕਾਰੋਬਾਰੀ ਟਿਕਾਣਿਆਂ ਸਮੇਤ ਮੁੰਬਈ ਅਤੇ ਠਾਣੇ ਵਿੱਚ ਈ ਡੀ ਨੇ 10 ਜਗ੍ਹਾ ਛਾਪੇ ਮਾਰੇ ਸਨ। ਇਸ ਮੌਕੇ ਠਾਣੇ ਦੇ ਹੀਰਾਨੰਦਾਨੀ ਕੰਪਲੈਕਸ ਵਿੱਚਉਨ੍ਹਾਂ ਦੀ ਰਿਹਾਇਸ਼ ‘ਤੇ ਕਰੀਬ ਚਾਰ ਘੰਟੇ ਦੀ ਤਲਾਸ਼ੀ ਦੇ ਬਾਅਦ ਈ ਡੀ ਨੇ ਉਨ੍ਹਾਂ ਦੇ ਬੇਟੇ ਵਿਹੰਗ ਨੂੰ ਹਿਰਾਸਤ ਵਿੱਚ ਲੈ ਲਿਆ। ਵਿਹੰਗ ਦੇ ਨਾਂਅ ਉਤੇ ਹੀ ਵਿਹੰਗ ਗਰੁੱਪ ਆਫ ਕੰਪਨੀਜ਼ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਮੁਖੀ ਖੁਦ ਪ੍ਰਤਾਪ ਸਰਨਾਈਕ ਹਨ। ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੇ ਬਾਅਦ ਈ ਡੀ ਦੀ ਟੀਮ ਪ੍ਰਤਾਪ ਸਰਨਾਈਕ ਦੇ ਦੂਸਰੇ ਪੁੱਤਰ ਪੁਰਵੇਸ਼ ਦੇ ਘਰ ਵੀ ਗਈ। ਪੁਰਵੇਸ਼ ਨੂੰ ਪ੍ਰਤਾਪ ਸਰਨਾਈਕ ਦਾ ਰਾਜਨੀਤਕ ਵਾਰਸ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਹੋਟਲ ਕਾਰੋਬਾਰ ਵੀ ਪੁਰਵੇਸ਼ ਹੀ ਦੇਖਦਾ ਹੈ। ਉਸ ਨੂੰ ਉਧਵ ਠਾਕਰੇ ਦੇ ਪੁੱਤਰ ਆਦਿੱਤਯ ਦਾ ਕਰੀਬੀ ਮੰਨਿਆ ਜਾਂਦਾ ਹੈ।ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਨੁਸਾਰ ਇਹ ਛਾਪੇ ਸੁਰੱਖਿਆ ਪ੍ਰੋਵਾਈਡਰ ਕੰਪਨੀ ਟਾਪਸ ਗਰੁੱਪ ਦੇ ਪ੍ਰਮੋਟਰ ਅਤੇ ਉਸ ਨਾਲ ਸਬੰਧਤ ਲੋਕਾਂ ਉਤੇ ਕੀਤੀ ਜਾ ਰਹੀ ਹੈ। ਜਿਨ੍ਹਾਂ 10 ਥਾਵਾਂ ਉੱਤੇ ਈ ਡੀ ਨੇ ਛਾਪੇ ਮਾਰੇ ਹਨ, ਉਨ੍ਹਾਂ ਵਿੱਚ ਟਾਪਸ ਗਰੁੱਪ ਦੇ ਦਫਤਰ ਵੀ ਸ਼ਾਮਲ ਹਨ। ਈ ਡੀ ਨੂੰ ਸ਼ੱਕ ਹੈ ਕਿ ਸਰਨਾਈਕ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਟਾਪਸ ਗਰੁੱਪ ਵਿੱਚ ਨਾਜਾਇਜ਼ ਪੂੰਜੀ ਲਾਈ ਹੈ। ਟਾਪਸ ਗਰੁੱਪ ਦੇ ਚੇਅਰਮੈਨ ਰਾਹੁਲ ਨੰਦਾ ਦਾ ਕਹਿਣਾ ਹੈ ਕਿ ਪ੍ਰਤਾਪ ਸਰਨਾਈਕ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ, ਪਰ ਉਨ੍ਹਾਂ ਨੇ ਗਰੁੱਪ ਵਿੱਚ ਕੋਈ ਨਿਵੇਸ਼ ਨਹੀਂ ਕੀਤਾ।

Click Here To Read Politics current news

ਰਾਜਨੀਤੀ

ਖੇਤੀ ਕਾਨੂੰਨਾਂ ਦੇ ਖਿਲਾਫ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ 30 ਜਨਵਰੀ ਤੋਂ ਸ਼ੁਰੂ ਹੋਵੇਗੀ

Published

on

anna hazare

ਮੁੰਬਈ, 21 ਜਨਵਰੀ, – ਕਿਸ਼ਨ ਬਾਬੂਰਾਓ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ ਉਹ 30 ਜਨਵਰੀ ਤੋਂ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਭੁੱਖ ਹੜਤਾਲ ਦਾ ਟਿਕਾਣਾ ਦਿੱਲੀ ਜਾਂ ਮੁੰਬਈ ਦੀ ਥਾਂ ਮਹਾਰਾਸ਼ਟਰ ਦੇ ਅਹਿਮਦਨਗਰ ਜਿ਼ਲੇ ਵਿਚਲਾ ਉਨ੍ਹਾਂ ਦਾ ਆਪਣਾ ਪਿੰਡ ਰਾਲੇਗਣ ਸਿੱਧੀ ਹੋਵੇਗਾ।
ਦਿੱਲੀ ਬਾਰਡਰ ਉੱਤੇਚੱਲ ਰਹੇ ਸਾਂਝੇ ਕਿਸਾਨ ਅੰਦੋਲਨਬਾਰੇ ਅੰਨਾ ਹਜ਼ਾਰੇ ਨੇ ਬੀਤੀ 8 ਦਸੰਬਰ ਨੂੰ ਵੀ ਕਿਸਾਨਾਂ ਦੇ ਸਮੱਰਥਨ ਵਿੱਚ ਇਕ ਦਿਨ ਭੁੱਖ ਹੜਤਾਲ ਕੀਤੀ ਅਤੇ ਐਲਾਨ ਕੀਤਾ ਸੀ ਕਿ 30 ਜਨਵਰੀ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਮਰਨ ਵਰਤ ਰੱਖਣਗੇ। ਉਨ੍ਹਾਂ ਨੇ ਭੁੱਖ ਹੜਤਾਲ ਲਈ ਸਰਕਾਰ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਇਜਾਜਤ ਮੰਗੀ ਸੀ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਤੈਅ ਕੀਤਾ ਕਿ ਉਹ ਆਪਣੇ ਪਿੰਡ ਵਿੱਚ ਭੁੱਖ ਹੜਤਾਲ ਕਰਨਗੇ। ਇਸ ਤੋਂ ਪਹਿਲਾਂ ਉਹ ਜਨਲੋਕਪਾਲ ਬਿੱਲ ਅਤੇ ਭ੍ਰਿਸ਼ਟਾਚਾਰ ਦੇ ਕਈ ਕੇਸਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵੀ ਭੁੱਖ-ਹੜਤਾਲ ਕਰ ਚੁੱਕੇ ਹਨ।

Continue Reading

ਅੰਤਰਰਾਸ਼ਟਰੀ

ਬਾਈਡੇਨ ਵੱਲੋਂ ਅਹੁਦਾ ਸੰਭਾਲਦੇ ਸਾਰ 15 ਆਦੇਸ਼ਾਂ ਉੱਤੇ ਦਸਖ਼ਤ

Published

on

biden
  • ਸੰਸਾਰ ਸਿਹਤ ਸੰਗਠਨ ਵਿੱਚ ਅਮਰੀਕਾ ਫਿਰ ਸ਼ਾਮਲ
    ਵਾਸ਼ਿੰਗਟਨ, 21 ਜਨਵਰੀ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਦੇ ਸਾਰ 15 ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰ ਦਿੱਤੇ ਹਨ, ਜਿਨ੍ਹਾਂ ਵਿਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕਤ ਦੀਆਂ ਖਾਸ ਵਿਦੇਸ਼ ਨੀਤੀਆਂ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ ਫ਼ੈਸਲਿਆਂ ਨੂੰ ਪਲਟਣ ਵਾਲੇ ਹਨ।
    ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਦੇ ਨਾਲ ਵਾਤਾਵਰਣ ਤਬਦੀਲੀ ਬਾਰੇ ਪੈਰਿਸ ਸਮਝੌਤੇ ਵਿਚ ਮੁੜ ਕੇ ਸ਼ਾਮਲ ਹੋਣਾ ਸ਼ਾਮਲ ਹੈ। ਇੱਕ ਹੋਰ ਫੈਸਲੇ ਨਾਲ ਅਮਰੀਕਾ ਫਿਰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਸ਼ਾਮਲ ਹੋਣ ਲੱਗਾ ਹੈ। ਇਸ ਦੇ ਵੱਖ ਹੋਣ ਲਈ ਜਿਹੜੀ ਪ੍ਰਕਿਰਿਆ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਕੀਤੀ ਸੀ, ਉਹ ਬਾਇਡੇਨ ਨੇ ਰੋਕ ਦਿੱਤੀ ਹੈ। ਨਵੇਂ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ ਦੀ ਯਾਤਰਾ ਉੱਤੇ ਡੋਨਾਲਡ ਟਰੰਪ ਵੱਲੋਂ ਲਾਈ ਪਾਬੰਦੀ ਹਟਾਉਣ ਅਤੇ ਮੈਕਸੀਕੋ ਬਾਰਡਰ ਉੱਤੇ ਕੰਧ ਬਣਾਉਣ ਦਾ ਕੰਮ ਵੀ ਰੋਕਣਦਾ ਹੁਕਮ ਜਾਰੀ ਕਰ ਦਿੱਤਾ ਹੈ। ਇਨ੍ਹਾਂ ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰਨ ਮਗਰੋਂਰਾਸ਼ਟਰਪਤੀ ਜੋਅ ਬਾਇਡੇਨ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਨ੍ਹਾਂ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਅਮਰੀਕੀ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲੱਗਾ ਹਾਂ, ਅਜੇ ਲੰਬੀ ਯਾਤਰਾ ਕਰਨੀ ਹੈ। ਇਹ ਸਿਰਫ ਕਾਰਜਕਾਰੀ ਆਦੇਸ਼ ਹਨ। ਇਹ ਜ਼ਰੂਰੀ ਹਨ, ਪਰ ਜੋ ਅਸੀਂ ਕਰਨ ਵਾਲੇ ਹਾਂ, ਉਸ ਲਈ ਸਾਨੂੰ ਬਿੱਲਾਂ ਦੀ ਲੋੜ ਪਵੇਗੀ।’ ਬਾਇਡੇਨ ਨੇ ਕਿਹਾ ਕਿ ਉਹ ਅਜੇ ਹੋਰ ਆਦੇਸ਼ਾਂ ਉੱਤੇਵੀ ਦਸਖ਼ਤ ਕਰਨ ਵਾਲੇ ਹਨ।
    ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਪਹਿਲਾ ਆਦੇਸ਼ 100 ਦਿਨ ਮਾਸਕ ਲਾਉਣ ਵਾਲਾ ਸੀ, ਜਿਸ ਵਿਚ ਦੇਸ਼ ਦੀ ਜਨਤਾ ਨੂੰ 100 ਦਿਨ ਤੱਕ ਮਾਸਕ ਲਾਉਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਬਾਇਡੇਨ ਨੇ ਅਹੁਦਾ ਸੰਭਾਲਦੇ ਸਾਰ ਦੇਸ਼ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਵਿਚ ਮੁੜ ਸ਼ਾਮਲ ਕਰਨ ਦੇ ਕਾਰਜਕਾਰੀ ਆਦੇਸ਼ ਉੱਤੇ ਦਸਖ਼ਤ ਕਰ ਦਿੱਤੇ ਹਨ। ਯੂ ਐੱਨ ਓ ਦੇ ਸੈਕਟਰੀ ਜਨਰਲ ਐਂਟੋਨੀਓ ਗੁਤਾਰੇਸ ਨੇ ਇਸ ਸੰਗਠਨ ਵਿੱਚ ਅਮਰੀਕਾ ਦੇ ਮੁੜ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਇੱਕ ਹੋਰ ਹੁਕਮ ਰਾਹੀਂ ਜੋਅ ਬਾਇਡੇਨ ਨੇ ਪੈਰਿਸ ਵਾਤਾਵਰਣ ਸਮਝੌਤੇ ਵਿਚ ਵੀ ਅਮਰੀਕਾ ਮੁੜ ਸ਼ਾਮਲ ਕਰ ਦਿੱਤਾ ਹੈ।ਨਵੀਂ ਪ੍ਰੈੱਸ ਸੈਕਟਰੀ ਜੇਨ ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਬਾਇਡੇਨ ਨੇ ਨਸਲੀ ਬਰਾਬਰੀ ਨੂੰ ਵਧਾਉਣਤੇ ਫੈਡਰਲ ਪ੍ਰੋਗਰਾਮਾਂ ਤੇ ਸੰਸਥਾਵਾਂ ਵਿਚ ਸੰਸਥਾਤਮਕ ਨਸਲਵਾਦ ਨੂੰ ਜੜ੍ਹੋਂ ਖਤਮ ਕਰਨ ਦੇ ਸਰਕਾਰੀ ਯਤਨ ਸ਼ੁਰੂ ਕਰ ਦਿੱਤੇ ਹਨ। ਜੋਅ ਬਾਇਡੇਨ ਨੇ ਅਟਾਰਨੀ ਜਨਰਲ ਨਾਲ ਵਿਚਾਰ ਦੇ ਬਾਅਦ ਅੰਦਰੂਨੀ ਸੁਰੱਖਿਆ ਮੰਤਰੀ ਨੂੰ ਇਹਕਿਹਾ ਹੈ ਕਿ ਡੀ ਸੀ ਏ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਐਰਾਈਵਲਜ਼) ਨੂੰ ਬਚਾਉਣ ਲਈ ਯੋਗ ਕਾਰਵਾਈਕਰਨ। ਇਹ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਕਤੀ ਰਾਹਤ ਵੀਦੇਵੇਗਾ, ਜਿਹੜੇਇਸ ਦੇਸ਼ ਵਿੱਚ ਓਦੋਂਆਏ ਸਨ, ਜਦੋਂ ਉਹ ਬੱਚੇ ਸਨ। ਪ੍ਰੈੱਸ ਸੈਕਟਰੀਦੇ ਮੁਤਾਬਕ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਤੋਂ ਆ ਰਹੇ ਲੋਕਾਂ ਉੱਤੇਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾਅਤੇ ਮੈਕਸੀਕੋ ਬਾਰਡਰ ਉੱਤੇ ਬਣਨ ਵਾਲੀ ਕੰਧ ਦੀ ਉਸਾਰੀਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਟੈਕਸਾਸ ਵਿਚ ਸਮੁੰਦਰੀ ਕੰਢੇ ਵਾਲੀਆਂ ਰਿਫਾਇਨਰੀਆਂ ਵਿਚ ਐਲਬਰਟਾ ਤੇਲ ਰੇਤ ਨੂੰ ਜੋੜਨ ਦੀ ਕ੍ਰਿਸਟੋਨ ਐਕਸਐੱਲ ਪਾਪੀਪਲਾਈਨ ਦਾ ਪ੍ਰਾਜੈਕਟ ਖਤਮ ਕਰ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕਾ ਅਤੇ ਕੈਨੇਡਾ ਵਿਚ ਤਣਾਅ ਪੈਦਾ ਹੋ ਸਕਦਾ ਹੈ।
    ਇੱਕ ਖਬਰ ਦੇ ਮੁਤਾਬਕ ਜੋਅ ਬਾਇਡੇਨ ਸਰਕਾਰ ਨੇ ਸਾਰੀਆਂ ਏਜੰਸੀਆਂ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂਬੀਤੇ ਦਿਨੀਂਲਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਸਾਰੇ ਕਾਨੂੰਨੀ ਕਦਮ ਚੁੱਕਣ ਨੂੰ ਕਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਐੱਲ ਜੀ ਬੀ ਟੀ ਕਿਊ ਲੋਕਾਂ ਨਾਲ ਕੰਮ ਕਰਨ ਦੇ ਸਥਾਨਾਂ ਉੱਤੇ ਵਿਤਕਰਾ ਨਾ ਹੋਵੇ। ਬਾਇਡੇਨ ਅਗਲੇ ਮਹੀਨੇ ਕਾਂਗਰਸ ਦੇ ਸਾਹਮਣੇ ਆਮ ਲੋਕਾਂ ਨੂੰ ਵੱਡੇ ਪੱਧਰ ਉੱਤੇ ਆਰਥਿਕ ਮਦਦ ਦੇਣ ਲਈ 1.9 ਟ੍ਰਿਲੀਅਨ ਡਾਲਰ ਦੇ ‘ਬਿਲਡ ਬੈਂਕ ਬੈਟਰ ਰਿਕਵਰੀ ਪਲਾਨ ਪੈਕਜ’ ਦੀ ਮੰਗ ਕਰਨਗੇ। ਇਹ ਪੈਕੇਜ ਕੋਵਿਡ-19 ਕਾਰਨ ਹੋਈ ਆਰਥਿਕ ਤੰਗੀ ਦੂਰ ਕਰਨ ਲਈ ਹੋਵੇਗਾ। ਬਾਇਡੇਨਨੇ ਸਟੂਡੈਂਟ ਲੋਨ ਦੀ ਕਿਸ਼ਤ ਵਾਪਸੀ ਵੀ ਸਤੰਬਰ ਤੱਕ ਟਾਲ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਟਰੰਪ ਵੱਲੋਂ ਸਾਬਕਾ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮੁਆਫੀ

Published

on

trump

ਵਾਸ਼ਿੰਗਟਨ, 21 ਜਨਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮੁਆਫੀ ਦੇ ਦਿੱਤੀ। ਇਸ ਮੌਕੇ 73 ਲੋਕਾਂ ਨੂੰ ਮੁਆਫ ਕੀਤਾ ਗਿਆ ਹੈ ਅਤੇ 70 ਲੋਕਾਂ ਦੀ ਸਜ਼ਾ ਨੂੰ ਘੱਟ ਕੀਤਾ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਖੁਦ ਨੂੰ, ਆਪਣੇ ਪਰਵਾਰ ਜਾਂ ਵਕੀਲ ਰੂਡੀ ਗੁਲਾਨੀ ਨੂੰ ਮੁਆਫੀ ਨਹੀਂ ਦਿੱਤੀ। ਕਈ ਵਾਰਇਹ ਚਰਚਾ ਛਿੜੀ ਸੀ ਕਿ ਰਾਸ਼ਟਰਪਤੀ ਆਪਣੇ ਖੁਦ ਸਮੇਤ ਆਪਣੇ ਪਰਵਾਰ ਨੂੰ ਮੁਆਫੀ ਦੇ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਸੰਵਿਧਾਨ ਹੇਠ ਮੁਆਫੀ ਦੇਣ ਦਾ ਅਧਿਕਾਰ ਹੈ। ਰਾਸ਼ਟਰਪਤੀ ਦੇ ਇਸ ਫੈਸਲੇ ਦੀ ਸਰਕਾਰ ਦਾ ਕੋਈ ੀ ਵਿਭਾਗ ਸਮੀਖਿਆ ਨਹੀਂ ਕਰ ਸਕਦਾ। ਖਾਸ ਗੱਲ ਹੈ ਕਿ ਰਾਸ਼ਟਰਪਤੀ ਸਿਰਫ ਫੈਡਰਲ ਅਪਰਾਧ ਦੇ ਕੇਸ ਵਿੱਚ ਮੁਆਫੀ ਜਾਂ ਸਜ਼ਾ ਘੱਟ ਕਰ ਸਕਦਾ ਹੈ। ਟਰੰਪ ਲਈ ਪੈਸੇ ਇਕੱਠੇ ਕਰਨ ਵਾਲੇ ਏਲੀਅਟ ਬਰਾਊਡੀ ਅਤੇ ਡੇਟ੍ਰਾਇਟ ਦੇ ਸਾਬਕਾ ਮੇਅਰ ਕਵਾਮ ਕਿਲਪੈਟਿ੍ਰਕ ਨੂੰ ਵੀ ਮੁਆਫੀਦਿੱਤੀ ਗਈ ਹੈ। ਕਿਲਪੈਟਿ੍ਰਕ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ 28 ਸਾਲ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ। ਰੈਪਰ ਲਿਲ ਵਾਏਨ ਤੇ ਕੋਡਕ ਬਲੈਕ ਨੂੰ ਵੀ ਮੁਆਫੀ ਦੇ ਦਿੱਤੀ ਹੈ। ਵਾਏਨ ਨੇ ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਦਾ ਜੁਰਮ ਮੰਨਿਆ ਹੈ, ਬਲੈਕ `ਤੇ ਹਥਿਆਰ ਖਰੀਦ ਕੇਸ ਵਿੱਚ ਝੂਠਾ ਬਿਆਨ ਦੇਣ ਦਾ ਦੋਸ਼ ਹੈ। ਟਰੰਪ ਇਸ ਤੋਂ ਪਹਿਲਾਂ ਵੀ ਆਪਣੇ ਸਮੱਰਥਕਾਂ ਤੇ ਸਹਿਯੋਗੀਆਂ ਨੂੰ ਮੁਆਫੀ ਦੇ ਚੁੱਕੇ ਹਨ। ਇਸ ਵਿੱਚ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ, ਸਾਬਕਾ ਕੈਂਪੇਨ ਮੈਨੇਜਰ ਪਾਲ ਮਨਫੋਰਟ, ਸਾਬਕਾ ਸਲਾਹਕਾਰ ਰੋਜਨ ਸਟੋਨ ਤੇ ਟਰੰਪ ਦੇ ਕੁੜਮ ਚਾਰਲਸ ਕੁਸ਼ਨਰ ਸ਼ਾਮਲ ਹਨ।ਸਜ਼ਾ ਭੁਗਤ ਰਹੇ ਸੋਲਮ ਵੀਸ ਦੀ ਸਜ਼ਾ ਘੱਟ ਕੀਤੀ ਗਈ ਹੈ। ਉਸ ਨੂੰ ਕਈ ਅਪਰਾਧਾਂ ਵਿੱਚ ਸਜ਼ਾ ਸੁਣਾਈ ਗਈ ਸੀ। ਅਮਰੀਕੀ ਇਤਿਹਾਸ ਵਿੱਚ ਵੀਸ ਨੂੰ ਦਿੱਤੀ ਗਈ ਸਜ਼ਾ ‘ਵ੍ਹਾਈਟ ਕਾਲਰ ਕਰਾਈਮ’ ਲਈ ਦਿੱਤੀ ਗਈ ਸਭ ਤੋਂ ਵੱਡੀ ਸਜ਼ਾ ਵੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca