Elderly man dies after being hit by drunk woman | Latest Punjabi News
Connect with us [email protected]

ਅਪਰਾਧ

ਨਸ਼ੇ ਵਿੱਚ ਕਾਰ ਚਲਾ ਰਹੀ ਔਰਤ ਵੱਲੋਂ ਟੱਕਰ ਮਾਰਨ `ਤੇ ਬਜ਼ੁਰਗ ਦੀ ਮੌਤ

Published

on

Safe-Drive

ਲੁਧਿਆਣਾ, 21 ਮਾਰਚ – ਇਸ ਸ਼ਹਿਰ ਦੀ ਕੋਚਰ ਮਾਰਕੀਟ ਰੋਡ ਉੱਤੇ ਨਸ਼ੇ ਦੀ ਹਾਲਤ ਵਿੱਚ ਓਵਰ ਸਪੀਡ ਕਾਰ ਚਲਾ ਰਹੀ ਔਰਤ ਨੇ ਸੜਕ ਪਾਰ ਕਰਦੇ ਨਗਰ ਨਿਗਮ ਦੇ ਸੇਵਾਮੁਕਤ ਬਜ਼ੁਰਗ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਬਜ਼ੁਰਗ ਉਛਲ ਕੇ ਕਾਰ ਦੇ ਫਰੰਟ ਵਾਲੇ ਸ਼ੀਸ਼ੇ ਵਿੱਚ ਲੱਗਾ ਅਤੇ ਫਿਰ ਪਿੱਛੇ ਸੜਕ ਉੱਤੇ ਜਾ ਡਿੱਗਾ। ਔਰਤ ਨੇ ਬਰੇਕ ਲਾਈ ਤਾਂ ਕਾਰ ਵਿਅਕਤੀ ਦੇ ਸਿਰ ਉੱਤੇ ਜਾ ਕੇ ਰੁਕੀ। ਬਜ਼ੁਰਗ ਦੇ ਵਾਲ ਵੀ ਸ਼ੀਸ਼ੇ ਵਿੱਚ ਫਸਣ ਕਾਰਨ ਟੁੱਟ ਗਏ। ਇਸਦੇ ਬਾਅਦ ਔਰਤ ਉਤਰ ਕੇ ਭੱਜ ਗਈ। ਲੋਕਾਂ ਨੇ ਕਾਰ ਵਿੱਚ ਬੈਠੇ ਵਿਅਕਤੀ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਅਤੇ ਜ਼ਖਮੀ ਵਿਅਕਤੀ ਨੂੰ ਡੀ ਐਮ ਸੀ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਜਵਾਹਰ ਨਗਰ ਕੈਂਪ ਦਾ ਵਾਸੀ ਜਗਦੀਸ਼ ਲਾਲ (65) ਸੀ। ਡਵੀਜ਼ਨ ਨੰਬਰ ਪੰਜ ਪੁਲਸ ਨੇ ਜਗਦੀਸ਼ ਦੇ ਬੇਟੇ ਰਾਕੇਸ਼ ਕੁਮਾਰ ਦੇ ਬਿਆਨਾਂ ਉੱਤੇ ਅਣਪਛਾਤੀ ਔਰਤ ਖਿਲਾਫ ਪਰਚਾ ਦਰਜ ਕੀਤਾ ਅਤੇ ਕਾਰ ਕਬਜ਼ੇ ਵਿੱਚ ਲੈ ਲਈ ਹੈ। ਜਗਦੀਸ਼ ਲਾਲ ਨਗਰ ਨਿਗਮ ਦਾ ਸੇਵਾਮੁਕਤ ਸਫਾਈ ਮੁਲਾਜ਼ਮ ਸੀ। ਉਹ ਸ਼ੁੱਕਰਵਾਰ ਰਾਤ ਛੋਟੇ ਬੇਟੇ ਅਮਿਤ ਦੇ ਨਾਲ ਦਵਾਈ ਲੈਣ ਗਿਆ ਸੀ। ਬੇਟਾ ਦਵਾਈ ਲੈ ਰਿਹਾ ਸੀ। ਜਗਦੀਸ਼ ਸੜਕ ਪਾਰ ਕਰਨ ਲੱਗਾ ਤਾਂ ਹਾਦਸਾ ਹੋ ਗਿਆ। ਰਾਕੇਸ਼ ਅਨੁਸਾਰ ਹਾਦਸਾ ਉਥੇ ਦੁਕਾਨ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ। ਬੇਟੇ ਰਾਕੇਸ਼ ਨੇ ਦੱਸਿਆ ਕਿ ਕਾਰ ਸ਼ੁੱਕਰਵਾਰ ਰਾਤ ਹੀ ਪੁਲਸ ਨੇ ਕਬਜ਼ੇ ਵਿੱਚ ਲੈ ਲਈ, ਉਸ ਵਿੱਚੋਂ ਦਸਤਾਵੇਜ਼ ਵੀ ਮਿਲੇ ਸਨ।

Read More Punjab Crime Latest Breaking News

ਅਪਰਾਧ

ਰੰਜ਼ਸ਼ ਕਾਰਨ ਦਰਾਣੀ ਨੇ ਜੇਠਾਣੀ ਦੀ ਤਿੰਨ ਮਹੀਨਿਆਂ ਦੀ ਬੱਚੀ ਮਿੱਟੀ ਵਿੱਚ ਦੱਬ ਕੇ ਮਾਰੀ

Published

on

baby-murder

ਜਲਾਲਾਬਾਦ, 16 ਅਪ੍ਰੈਲ – ਜਲਾਲਾਬਾਦ ਦੇ ਪਿੰਡ ਸੈਦੋਕਾ ਵਿੱਚ ਇੱਕ ਔਰਤ ਨੇ ਆਪਣੀ ਜਠਾਣੀ ਨਾਲ ਰੰਜ਼ਸ਼ ਕਾਰਨ ਤਿੰਨ ਮਹੀਨਿਆਂ ਦੀ ਬੱਚੀ ਨੂੰ ਮਿੱਟੀ ਵਿੱਚ ਦੱਬ ਕੇ ਮਾਰ ਦਿੱਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਪੁਰਾਣੀ ਫ਼ਲੱਸ਼ ਵਾਲੀ ਖੂਹੀ ਵਿੱਚ ਸੁੱਟ ਦਿੱਤਾ।
ਇਸ ਬਾਰੇ ਮ੍ਰਿਤਕ ਬੱਚੀ ਮਹਿਕਪ੍ਰੀਤ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਪਰਸੋਂ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਗਈ ਤਾਂ ਆਪਣੀ ਤਿੰਨ ਮਹੀਨੇ ਦੀ ਬੇਟੀ ਮਹਿਕਪ੍ਰੀਤ ਨੂੰ ਗੁਆਂਢੀਆਂ ਕੋਲ ਛੱਡ ਗਈ। ਉਸ ਨੇ ਦੱਸਿਆ ਕਿ ਮੇਰੀ ਗ਼ੈਰ-ਹਾਜ਼ਰੀ ਦਾ ਲਾਭ ਉਠਾ ਕੇ ਮੇਰੀ ਦਰਾਣੀ ਸੁਖਪ੍ਰੀਤ ਕੌਰ ਪਤਨੀ ਬਲਵੀਰ ਸਿੰਘ ਨੇ ਮੇਰਾ ਬੇਟਾ ਭੇਜ ਕੇ ਬੱਚੀ ਨੂੰ ਗੁਆਂਢੀਆਂ ਦੇ ਘਰੋ ਮੰਗਵਾਇਆ ਤੇ ਜ਼ਿੰਦਾ ਜ਼ਮੀਨ ਵਿੱਚ ਦੱਬ ਦਿੱਤਾ। ਅਸੀਂ ਸਾਰਾ ਦਿਨ ਬੱਚੀ ਨੂੰ ਲੱਭਦੇ ਰਹੇ ਪ੍ਰੰਤੂ ਬੱਚੀ ਨਹੀਂ ਲੱਭੀ। ਕੱਲ੍ਹ ਸਵੇਰੇ ਸੁਖਪ੍ਰੀਤ ਕੌਰ ਨੇ ਆ ਕੇ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ਵਿੱਚ ਪਈ ਹੈ। ਥਾਣਾ ਅਮੀਰ ਖ਼ਾਸ ਪੁਲਸ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪਤਨੀ ਦੇਵੀ ਲਾਲ ਨਾਲ ਉਸਦੀ ਦਰਾਣੀ ਦਾ ਪਿਛਲੇ ਸਮੇਂ ਤੋਂ ਝਗ਼ੜਾ ਚੱਲ ਰਿਹਾ ਸੀ ਤੇ ਇਸੇ ਕਾਰਨ ਉਸ ਨੇ ਆਪਣੀ ਤਿੰਨ ਮਹੀਨਿਆਂ ਦੀ ਭਤੀਜੀ ਮਹਿਕਪ੍ਰੀਤ ਕੌਰ ਨੂੰ ਪਹਿਲਾਂ ਮਿੱਟੀ ਵਿੱਚ ਦੱਬਿਆ ਤੇ ਫਿਰ ਫ਼ਲੱਸ਼ ਵਾਲੀ ਪੁਰਾਣੀ ਖੂਹੀ ਵਿੱਚ ਸੁੱਟ ਦਿੱਤਾ। ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਅਮਨਦੀਪ ਕੌਰ ਦੇ ਬਿਆਨਾਂ ਉੱਤੇ ਦੋਸ਼ੀ ਔਰਤ ਦੇ ਖ਼ਿਲਾਫ਼ ਧਾਰਾ 302 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

Read More Latest Crime News

Continue Reading

ਅਪਰਾਧ

ਕਪੂਰਥਲਾ ਦੀ ਔਰਤ ਨੂੰ ਯੂ ਕੇ ਭੇਜਣ ਦੇ ਨਾਂਅ ਉਤੇ 5.50 ਲੱਖ ਠੱਗੇ

Published

on

Fraud

ਜਲੰਧਰ, 16 ਅਪ੍ਰੈਲ – ਕਪੂਰਥਲਾ ਦੀ ਔਰਤ ਨੂੰ ਇੰਗਲੈਂਡ ਭੇਜਣ ਦੇ ਨਾਂਅ ਉੱਤੇ ਜਲੰਧਰ ਦੇ ਟ੍ਰੈਵਲ ਏਜੰਟ ਭਰਾ-ਭੈਣ ਨੇ ਦੋ ਸਾਥੀਆਂ ਨਾਲ ਮਿਲ ਕੇ 5.50 ਲੱਖ ਰੁਪਏੇ ਠੱਗ ਲਏ। ਪੁਲਸ ਨੇ ਦੋਸ਼ੀ ਭਰਾ-ਭੈਣ ਅਤੇ ਉਨ੍ਹਾਂ ਦੇ ਦੋ ਸਾਥੀਆਂ ਵਿਰੁੱਧ ਠੱਗੀ ਅਤੇ ਟ੍ਰੈਵਲ ਐਕਟ ਦਾ ਕੇਸ ਦਰਜ ਕਰ ਕੇ ਜਾਂਚ ਸ਼ੁੂਰ ਕੀਤੀ ਹੈ।
ਇਸ ਬਾਰੇ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਂਪੁਰ ਦੀ ਜੋਤੀ ਥਾਪਰ ਨੇ ਦੱਸਿਆ ਕਿ ਇੰਗਲੈਂਡ ਜਾਣ ਲਈ ਉਹ ਈਸੇਵਾਲ ਦੀ ਰਹਿਣ ਵਾਲੀ ਟ੍ਰੈਵਲ ਏਜੰਟ ਕੁਲਵੀਰ ਕੌਰ ਨੂੰ ਮਿਲੀ ਸੀ। ਉਨ੍ਹਾਂ ਵਿੱਚ 10 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਇਸ ਪਿੱਛੋਂ ਇੱਕ ਲੱਖ ਰੁਪਏ ਅਤੇ ਪਾਸਪੋਰਟ ਕੁਲਵੀਰ ਕੌਰ ਨੂੰ ਦਿਤੇ ਸਨ। ਕੁਲਵੀਰ ਕੌਰ ਨੇ ਆਪਣੇੇ ਸਾਥੀ ਗੁਰਮੇਲ ਸਿੰਘ ਨਾਲ ਮਿਲ ਕੇ ਉਸ ਤੋਂ 5.5- ਲੱੱਖ ਰੁਪਏ ਲੈ ਲਏ। ਇਸ ਦੇ ਬਾਅਦ ਉਹ ਉਸ ਨੂੰ ਅੰਬੈਸੀ ਲੈ ਗਏ, ਪਰ ਉਥੇ ਉਸ ਦਾ ਇੰਗਲੈਂਡ ਦਾ ਵੀਜ਼ਾ ਰਫਿਊਜ਼ ਹੋ ਗਿਆ। ਕੁਲਵੀਰ ਕੌਰ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਸਿੱਧੇ ਇੰਗਲੈਂਡ ਦਾ ਵੀਜ਼ਾ ਰਫਿਊਜ਼ ਹੋਇਆ ਹੈ, ਪਰ ਉਸ ਨੂੰ ਥਾਈਲੈਂਡ ਦੇ ਜ਼ਰੀਏ ਇੰਗਲੈਂਡ ਭੇਜ ਦੇਣਗੇ। ਇਸ ਦੇ ਬਾਵਜੂਦ ਉਸ ਨੂੰ ਨਾ ਇੰਗਲੈਂਡ ਭੇਜਿਆ ਅਤੇ ਨਾ ਥਾਈਲੈਂਡ। ਪੈਸਿਆਂ ਦੀ ਮੰਗ ਕੀਤੀ ਤਾਂ ਟਾਲਮਟੋਲ ਕਰਨ ਲੱਗੇ। ਜਾਂਚ ਦੌਰਾਨ ਟ੍ਰੈਵਲ ਏਜੰਟ ਕੁਲਵੀਰ ਕੌਰ, ਉਸ ਦੇ ਭਰਾ ਮਨਦੀਪ ਸਿੰਘ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਇੰਗਲੈਂਡ ਭੇਜਣ ਲਈ ਬਸਤੀ ਬਾਵਾ ਖੇਲ ਦੇ ਕ੍ਰਿਸ਼ਨਾ ਨਗਰ ਵਿੱਚ ਰਹਿਣ ਵਾਲੇ ਟ੍ਰੈਵਲ ਏਜੰਟ ਹਰਚਿੰਤ ਸਿੰਘ ਮੰਗਾ ਨੂੰ ਰੁਪਏ ਦਿੱਤੇ ਸਨ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ।

Read More Latest Crime News

Continue Reading

ਅਪਰਾਧ

ਟੀ ਵੀ ਸੀਰੀਅਲਾਂ ਦੇ ਪ੍ਰਭਾਵ ਹੇਠ ਨਾਬਾਲਗ ਪੋਤੇ ਨੇ ਦਾਦੀ ਮਾਰ ਦਿੱਤੀ

Published

on

ਹੁਸ਼ਿਆਰਪੁਰ, 14 ਅਪ੍ਰੈਲ – ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ ‘ਕ੍ਰਾਈਮ ਪੈਟਰੋਲ’ ਉੱਤੇ ਅਪਰਾਧ ਨਾਲ ਸਬੰਧਤ ਕਹਾਣੀਆਂ ਵੇਖਣ ਦੇ ਸ਼ੌਕੀਨ 16-17 ਸਾਲਾ ਲੜਕੇ ਨੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ 83 ਸਾਲਾ ਦਾਦੀ ਦੀ ਹੱਤਿਆ ਕਰ ਦਿੱਤੀ ਤੇ ਫਿਰ ਉਸ ਨੂੰ ਅੱਗ ਲਾ ਕੇ ਲਾਸ਼ ਨੂੰ ਸਾੜ ਦਿੱਤਾ ਤਾਂ ਕਿ ਸਬੂਤ ਮਿਟ ਜਾਣ।
ਥਾਣਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਵਿਖੇ ਬਜ਼ੁਰਗ ਜੋਗਿੰਦਰ ਕੌਰ ਦੀ ਹੱਤਿਆ ਹੋ ਗਈ। ਉਹ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਪੱਟ ਦੀ ਹੱਡੀ ਟੁੱਟ ਜਾਣ ਕਾਰਨ ਬਿਸਤਰ ਉੱਤੇ ਸੀ। ਕੱਲ੍ਹ ਬਾਅਦ ਦੁਪਹਿਰ ਉਸ ਦਾ ਲੜਕਾ ਹਰਜੀਤ ਸਿੰਘ ਅਤੇ ਨੂੰਹ ਜਸਪਾਲ ਕੌਰ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਹਰਿਆਣੇ ਖ਼ਰੀਦਦਾਰੀ ਕਰਨ ਗਏ ਸਨ। ਰਸਤੇ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਲੜਕੇ ਦਾ ਫ਼ੋਨ ਆ ਗਿਆ ਕਿ ਘਰ ਲੁਟੇਰੇ ਆਏ ਹਨ। ਪਤੀ-ਪਤਨੀ ਜਦੋਂ ਘਰ ਪਹੁੰਚੇ ਤਾਂ ਘਰ ਦਾ ਮੇਨ ਗੇਟ ਅੰਦਰੋਂ ਬੰਦ ਸੀ। ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਕਮਰੇ ਵਿੱਚ ਅੱਗ ਲੱਗੀ ਹੋਈ ਅਤੇ ਜੋਗਿੰਦਰ ਕੌਰ ਦੀ ਲਾਸ਼ ਉਸ ਦੇ ਬੈਡ ਉੱਤੇ ਸੜੀ ਪਈ ਸੀ। ਮਾਪਿਆਂ ਨੇ ਜਦੋਂ ਲੜਕੇ ਨੂੰ ਆਵਾਜ਼ਾਂ ਮਾਰੀਆਂ ਤਾਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਹ ਆਪਣੇ ਕਮਰੇ ਵਿੱਚ ਬੈਡ ਬਾਕਸ ਵਿੱਚ ਪਿਆ ਸੀ, ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹੇ ਸਨ ਅਤੇ ਆਲੇ-ਦੁਆਲੇ ਕੱਪੜੇ ਖਿੱਲਰੇ ਪਏ ਸਨ। ਲੜਕੇ ਨੇ ਦੱਸਿਆ ਕਿ ਚਾਰ ਵਿਅਕਤੀ ਆਏ ਸਨ, ਜਿਨ੍ਹਾਂ ਨੇ ਉਸ ਨੂੰ ਹੱਥ-ਪੈਰ ਬੰਨ੍ਹ ਕੇ ਬੈਡ ਵਿੱਚ ਸੁੱਟ ਦਿੱਤਾ ਤੇ ਦਾਦੀ ਦੇ ਕਮਰੇ ਨੂੰ ਅੱਗ ਲਾ ਦਿੱਤੀ ਸੀ। ਉਸ ਨੇ ਇਹ ਵੀ ਕਿਹਾ ਕਿ ਹਮਲਾਵਰ ਇਹ ਕਹਿ ਕੇ ਗਏ ਹਨ ਕਿ ਜੇ ਉਸ ਦੇ ਪਿਤਾ ਨੇ ਉਨ੍ਹਾਂ ਉੱਤੇ ਕੀਤੇ ਕੇਸ ਵਾਪਸ ਨਾ ਲਏ ਤਾਂ ਸਾਰੇ ਟੱਬਰ ਨੂੰ ਮਾਰ ਦੇਣਗੇ। ਇਸ ਦੌਰਾਨ ਗੁਆਂਢੀਆਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਬਜ਼ੁਰਗ ਮਾਤਾ ਦੇ ਕਮਰੇ ਦੀ ਅੱਗ ਬੁਝਾਈ।
ਸੂਚਨਾ ਮਿਲਣ ਉੱਤੇ ਐਸ ਪੀ (ਤਫ਼ਤੀਸ਼) ਰਵਿੰਦਰਪਾਲ ਸਿੰਘ ਸੰਧੂ, ਡੀ ਐਸ ਪੀ (ਦਿਹਾਤੀ) ਗੁਰਪ੍ਰੀਤ ਸਿੰਘ ਤੇ ਥਾਣਾ ਹਰਿਆਣਾ ਦੇ ਐਸ ਐਚ ਓ ਹਰਗੁਰਦੇਵ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਲੜਕੇ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ। ਕੁਝ ਚਿਰ ਇੱਧਰ-ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਲੜਕਾ ਮੰਨ ਗਿਆ ਕਿ ਉਸੇ ਨੇ ਦਾਦੀ ਨੂੰ ਮਾਰਿਆ ਹੈ। ਉਸ ਨੇ ਦੱਸਿਆ ਕਿ ਦਾਦੀ ਉਸ ਨੂੰ ਮੰਦਾ ਬੋਲਦੀ ਸੀ, ਜਿਸ ਕਰਕੇ ਉਹ ਉਸ ਤੋਂ ਦੁਖੀ ਸੀ ਅਤੇ ਉਸ ਨੂੰ ਮਾਰਨ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਟੀ ਵੀ ਉੱਤੇ ‘ਕ੍ਰਾਈਮ ਪੈਟਰੋਲ’ ਅਤੇ ‘ਸੀ ਆਈ ਡੀ’ ਵਰਗੇ ਲੜੀਵਾਰ ਦੇਖਦਾ ਸੀ, ਜਿਨ੍ਹਾਂ ਨੂੰ ਦੇਖ ਕੇ ਉਸ ਨੂੰ ਦਾਦੀ ਦੇ ਕਤਲ ਦਾ ਵਿਚਾਰ ਆਇਆ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਦਾਦੀ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਤੇ ਉਸ ਦੇ ਮਰਨ ਪਿੱਛੋਂ ਤੇਲ ਪਾ ਕੇ ਅੱਗ ਲਾ ਦਿੱਤੀ। ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਸਾਮਾਨ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਬਾਲਗ ਹੋਣ ਕਰਕੇ ਉਸ ਨੂੰ ਜਵੇਨਾਈਲ ਜੇਲ੍ਹ ਭੇਜ ਦਿੱਤਾ ਗਿਆ ਹੈ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca