Elderly couple killed in road accident | Punjabi E-Newspaper
Connect with us [email protected]

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਬਜ਼ੁਰਗ ਜੋੜਾ ਹਲਾਕ

Published

on

accident

ਸਮਾਣਾ, 8 ਫਰਵਰੀ – ਸਮਾਣਾ-ਪਟਿਆਲਾ ਰੋਡ ‘ਤੇ ਪਿੰਡ ਚੌਂਹਠ ਨੇੜੇ ਦੋ ਕਾਰਾਂ ਦੀ ਟੱਕਰ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਨੂੰਹ, ਪੋਤਰਾ ਅਤੇ ਪੋਤਰੀ ਸਣੇ ਦੂਜੀ ਕਾਰ ਵਿੱਚ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ 10 ਦਿਨ ਪਹਿਲਾਂ ਯੂ ਕੇ ਤੋਂ ਪਰਤਿਆ ਸੌਦਾਗਰ ਸਿੰਘ (63) ਪੁੱਤਰ ਕੰਧਾਰਾ ਸਿੰਘ ਵਾਸੀ ਡੇਰਾ ਸ਼ਾਦੀਪੁਰ (ਹਰਿਆਣਾ) ਆਪਣੀ ਪਤਨੀ ਹਰਜਿੰਦਰ ਕੌਰ, ਨੂੰਹ ਸੰਦੀਪ ਕੌਰ, ਪੋਤਰੇ ਸਹਿਜਪ੍ਰੀਤ ਸਿੰਘ (12) ਅਤੇ ਪੋਤਰੀ ਹਰਲੀਨ ਕੌਰ (10) ਨਾਲ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਕਾਰ ਵਿੱਚ ਪਿੰਡ ਪਰਤ ਰਹੇ ਸਨ ਕਿ ਪਿੰਡ ਚੌਂਹਠ ਨੇੜੇ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਹੋ ਗਈ, ਜਿਸ ਦੌਰਾਨ ਸੌਦਾਗਰ ਸਿੰਘ ਅਤੇ ਹਰਜਿੰਦਰ ਕੌਰ, ਸਹਿਜਪ੍ਰੀਤ ਸਿੰਘ ਅਤੇ ਹਰਲੀਨ ਕੌਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿੱਚ ਕਰੇਟਾ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ। ਏ ਐਸ ਆਈ ਦਰਸ਼ਨ ਸਿੰਘ ਤੇ ਏ ਐਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ ਖ਼ਬਰਾਂ

ਹਾਈ ਕੋਰਟ ਦਾ ਵੱਡਾ ਫੈਸਲਾ ਮਾਂ ਅਣਮੋਲ ਹੈ, ਉਸ ਦਾ ਪਿਆਰ ਅਸਲੀ ਖਜ਼ਾਨਾ

Published

on

ਚੰਡੀਗੜ੍ਹ, 2 ਮਾਰਚ – ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਂ ਬਾਰੇ ਬਹੁਤ ਹੀ ਭਾਵਨਾਤਮਕ ਫੈਸਲਾ ਸੁਣਾਇਆ ਅਤੇ ਕਿਹਾ ਕਿ ਮਾਂ ਇੱਕ ਅਣਮੋਲ ਗਿਫਟ ਹੈ। ਵਧਦੀ ਉਮਰ ਦੀ ਬੱਚੀ ਲਈ ਮਾਂ ਦਾ ਸਾਥ ਬਹੁਤ ਜ਼ਰੂਰੀ ਹੈ ਤੇ ਜਦੋਂ ਤੱਕ ਵਾਜਬ ਕਾਰਨ ਨਾ ਹੋਵੇ, ਉਸ ਨੂੰ ਮਾਂ ਦੇ ਪਿਆਰ ਤੋਂ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ।
ਗੁਰੂਗ੍ਰਾਮ ਦੇ ਇੱਕ ਜੋੜੇ ਵਿਚਾਲੇ ਬੇਟੀ ਦੀ ਸੰਭਾਲ ਲਈ ਪਿਤਾ ਵੱਲੋਂ ਪਰਵਾਰਕ ਕੋਰਟ ਦੇ ਫੈਸਲੇ ਖਿਲਾਫ ਅਪੀਲ ਕੀਤੀ ਗਈ ਸੀ। ਜਸਟਿਸ ਏ ਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੇ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕਈ ਵਾਰੀ ਪਤੀ-ਪਤਨੀ ਵਿੱਚ ਹੰਕਾਰ ਤੇ ਗਲਤਫਹਿਮੀ ਕਾਰਨ ਝਗੜਾ ਏਨਾ ਵਧ ਜਾਂਦਾ ਹੈ ਕਿ ਸਭ ਕੁਝ ਖਤਮ ਹੋ ਜਾਂਦਾ ਹੈ। ਇਸ ਵਿੱਚ ਬੱਚੇ ਦੀ ਕੋਈ ਭੂਮਿਕਾ ਨਹੀਂ ਹੁੰਦੀ, ਪਰ ਖਮਿਆਜ਼ਾ ਉਸ ਨੂੰ ਭੁਗਤਣਾ ਪੈਂਦਾ ਹੈ। ਇਸ ਦਾ ਗਲਤ ਅਸਰ ਉਸ ਦੇ ਦਿਲ ਤੇ ਸਰੀਰ ਦੋਵਾਂ ‘ਤੇ ਪੈਂਦਾ ਹੈ। 13 ਸਾਲਾਂ ਦੀ ਵਧਦੀ ਉਮਰ ਦੀ ਬੱਚੀ ਲਈ ਮਾਂ ਦਾ ਭਾਵਨਾਤਮਕ ਸਹਾਰਾ ਜ਼ਰੂਰੀ ਹੈ। ਇਸ ਕੇਸ ਵਿੱਚ ਜੋੜੇ ਦਾ ਵਿਆਹ 2006 ਵਿੱਚ ਹੋਇਆ ਸੀ। 2008 ਵਿੱਚ ਉਨ੍ਹਾਂ ਦੇਘਰ ਬੇਟੀ ਦਾ ਜਨਮ ਹੋਇਆ। ਕੁਝ ਸਮੇਂ ਬਾਅਦ ਜੋੜੇ ਦੀ ਅਣਬਣ ਹੋ ਗਈ ਅਤੇ ਦੋਵੇਂ ਵੱਖ-ਵੱਖ ਰਹਿਣ ਲੱਗੇ। ਬੱਚੀ ਪਿਤਾ ਦੇ ਕੋਲ ਰਹੀ। ਬਾਅਦ ਵਿੱਚ ਮਾਂ ਆਪਣੀ ਬੇਟੀ ਦੀ ਸੰਭਾਲ ਦੀ ਮੰਗ ਲਈ ਗੁਰੂਗ੍ਰਾਮ ਦੀ ਪਰਵਾਰਕ ਅਦਾਲਤ ਵਿੱਚ ਪੁੱਜੀ। ਓਥੇ ਅਦਾਲਤ ਨੇ 30 ਮਈ 2017 ਨੂੰ ਬੱਚੀ ਦੀ ਸੰਭਾਲ ਮਾਂ ਨੂੰ ਦੇਣ ਦਾ ਹੁਕਮ ਦਿੱਤਾ। ਪਿਤਾ ਨੇ ਇਸ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ। ਉਨ੍ਹਾਂ ਦੀ ਦਲੀਲ ਸੀ ਕਿ ਮਾਂ ਕੋਲ ਰਹਿਣ ਨਾਲ ਬੱਚੀ ਦਾ ਸਹੀ ਵਿਕਾਸ ਨਹੀਂ ਹੋ ਸਕੇਗਾ ਅਤੇ ਮਾਂ ਦਾ ਕਹਿਣਾ ਸੀ ਕਿ ਉਹ ਪੜ੍ਹੀ ਲਿਖੀ ਹੈ, ਬੇਟੀ ਨੂੰ ਬਿਹਤਰ ਸਿੱਖਿਆ ਤੇ ਸੁਰੱਖਿਅਤ ਘਰ ਦੇਣ ਦੇ ਸਮਰੱਥ ਹੈ। ਹਾਈ ਕੋਰਟ ਨੇ ਮਾਂ ਦੇ ਕਥਨ ਨਾਲ ਸਹਿਮਤੀ ਪ੍ਰਗਟਾਈ। ਕੋਰਟ ਨੇ ਕਿਹਾ ਕਿ ਪਿਤਾ ਬੱਚਿਆਂ ਦੇ ਲਈ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਇਸ ਕੇਸ ਵਿਚ ਬੱਚੀ ਦੇ ਪਿਤਾ ਦੇ ਪਿਛੋਕੜ ਦੀ ਜਾਂਚ ਉੱਤੇ ਪਤਾ ਲੱਗਦਾ ਹੈ ਕਿ ਉਹ ਘੱਟ ਬੋਲਣ ਵਾਲਾ ਤੇ ਏਕਾਂਤਪ੍ਰਿਯ ਵਿਅਕਤੀ ਹੈ। ਇੱਕੋ ਘਰ ਵਿੱਚ ਰਹਿਣ ਦੇ ਬਾਅਦ ਵੀ ਬੱਚੀ ਗਰਾਊਂਡ ਫਲੋਰ ‘ਤੇ ਰਹਿੰਦੇ ਦਾਦਾ-ਦਾਦੀ ਨਾਲ ਵੀ ਗੱਲ ਨਹੀਂ ਕਰ ਸਕਦੀ। ਜਦ ਪਿਤਾ ਕੰਮ ਦੇ ਸਿਲਸਿਲੇ ਵਿੱਚ ਬਾਹਰ ਹੁੰਦਾ ਹੈ ਤਾਂ ਬੱਚੀ ਪਹਿਲੀ ਮੰਜ਼ਿਲ ‘ਤੇ ਇਕੱਲੀ ਰਹਿੰਦੀ ਹੈ। ਹਾਈ ਕੋਰਟ ਨੂੰ ਇਹ ਵੀ ਪਤਾ ਲੱਗਾ ਕਿ ਬੇਟੀ ਆਪਣੀ ਮਾਂ ਨਾਲ ਰਹਿਣਾ ਚਾਹੰੁਦੀ ਹੈ। ਇਸ ਲਈ ਬੱਚੀ ਦੇ ਪਿਤਾ ਦੀ ਅਪੀਲ ਰੱਦ ਕਰ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਨੇ ਪੁੱਛਿਆ ਕੀ ਲਿਵ ਇਨ ਵਿੱਚ ਬਣੇ ਸੰਬੰਧਾਂ ਨੂੰ ਬਲਾਤਕਾਰ ਮੰਨੀਏ?

Published

on

ਨਵੀਂ ਦਿੱਲੀ, 2 ਮਾਰਚ – ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਜੋੜੇ ਦੇ ਸਹਿਮਤੀ ਨਾਲ ਬਣੇ ਸੰਬੰਧਾਂ ਨੂੰ ਕੀ ਬਲਾਤਕਾਰ ਮੰਨਿਆ ਜਾਏ, ਇਹ ਸਵਾਲ ਕੱਲ੍ਹ ਭਾਰਤ ਦੀ ਸੁਪਰੀਮ ਕੋਰਟ ਨੇ ਉਠਾਇਆ। ਸੁਪਰੀਮ ਕੋਰਟ ਨੇ ਬਲਾਤਕਾਰ ਦੋਸ਼ੀ ਦੀ ਅਰਜ਼ੀ ਉਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਇੱਕ ਜੋੜਾ ਜੇ ਪਤੀ-ਪਤਨੀ ਵਾਂਗ ਰਹਿ ਰਿਹਾ ਹੈ ਤਾਂ ਮਰਦ ਭਾਵੇਂ ਬੇਰਹਿਮ ਹੋਵੇ, ਪਰ ਕੀ ਦੋਵਾਂ ਦੇ ਸੰਬੰਧਾਂ ਨੂੰ ਬਲਾਤਕਾਰ ਕਿਹਾ ਜਾ ਸਕਦਾ ਹੈ।
ਚੀਫ ਜਸਟਿਸ ਐਸ ਏ ਬੋਬੜੇ, ਜਸਟਿਸ ਐਸ ਏ ਬੋਪੱਨਾ ਅਤੇ ਜਸਟਿਸ ਵੀ ਰਾਮਾਸੁਬਰਮਨੀਅਮ ਦੀ ਬੈਂਚ ਇਲਾਹਾਬਾਦ ਹਾਈ ਕੋਰਟ ਵੱਲੋਂ ਬਲਾਤਕਾਰ ਦੀ ਸਿ਼ਕਾਇਤ ਰੱਦ ਨਾ ਕੀਤੇ ਜਾਣ ਦੇ ਫੈਸਲੇ ਖਿਲਾਫ ਦਾਇਰ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਦਾ ਹੈ।ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ ਸੁਣਵਾਈ ਦੌਰਾਨ ਸ਼ਿਕਾਇਤ ਕਰਤਾ ਮਹਿਲਾ ਦੇ ਵਕੀਲ ਨੇ ਕਿਹਾ ਕਿ ਸਰੀਰਕ ਸੰਬੰਧ ਬਣਾਉਣ ਦੇ ਲਈ ਧੋਖਾ ਦੇ ਕੇ ਉਨ੍ਹਾਂ ਦੀ ਕਲਾਈਂਟ ਤੋਂ ਸਹਿਮਤੀ ਲਈ ਗਈ ਸੀ, ਜੋ ਸੁਭਾਵਿਕ ਸਹਿਮਤੀ ਨਹੀਂ ਸੀ। ਵਕੀਲ ਨੇ ਕਿਹਾ ਕਿ ਦੋਸ਼ੀ ਨੌਜਵਾਨ ਇਸ ਔਰਤ ਨੂੰ ਮਨਾਲੀ ਵਿੱਚ ਇੱਕ ਮੰਦਰ ਵਿੱਚ ਲੈ ਗਿਆ ਅਤੇ ਵਿਆਹ ਦੀ ਰਸਮ ਪੂਰੀ ਕੀਤੀ। ਇਸ ‘ਤੇ ਬੈਂਚ ਨੇ ਕਿਹਾ ਕਿ ਵਿਆਹ ਦਾ ਝੂਠਾ ਵਾਅਦਾ ਕਰਨਾ ਗਲਤ ਹੈ। ਕਿਸੇ ਨੂੰ ਵੀ ਵਾਅਦਾ ਕਰ ਕੇ ਤੋੜਨਾ ਨਹੀਂ ਚਾਹੀਦਾ। ਦੋਸ਼ੀ ਦੀ ਵਕੀਲ ਵਿਭਾ ਦੱਤਾ ਮਖੀਜਾ ਨੇ ਕਿਹਾ ਕਿ ਇਹ ਜੋੜਾ ਦੋ ਸਾਲ ਤੱਕ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਿਹਾ ਹੈ,ਅੱਜ ਉਹ ਔਰਤ ਵਿਆਹ ਦਾ ਵਾਅਦਾ ਕਰ ਕੇ ਬਲਾਤਕਾਰ ਕਰਨ ਦਾ ਦੋਸ਼ ਲਾ ਰਹੀ ਹੈ। ਇਸ ‘ਤੇ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਦੋਸ਼ੀ ਦੀ ਗ੍ਰਿਫਤਾਰੀ ‘ਤੇ ਅੱਠ ਹਫਤੇ ਦੀ ਰੋਕ ਰਹੇਗੀ।
ਬਲਾਤਕਾਰ ਦੇ ਇੱਕ ਹੋਰ ਕੇਸ ਵਿੱਚ ਸੁਪਰੀਮ ਕੋਰਟ ਨੇ ਦੋਸ਼ੀ ਤੋਂ ਪੁੱਛਿਆ ਕਿ ਕੀ ਉਹ ਪੀੜਤਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਜਦ ਕੋਰਟ ਨੂੰ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਤਾਂ ਅਦਾਲਤ ਨੇ ਸਬੰਧਤ ਅਦਾਲਤ ਵਿੱਚ ਨਿਯਮਤ ਜ਼ਮਾਨਤ ਅਰਜ਼ੀ ਦਾਖਲ ਕਰਨ ਦਾ ਹੁਕਮ ਦਿੱਤਾ। ਉਸ ਨੂੰ ਚਾਰ ਹਫਤੇ ਦੇ ਲਈ ਗ੍ਰਿਫਤਾਰੀ ਤੋਂ ਸੁਰੱਖਿਆ ਵੀ ਦਿੱਤੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੇ ਕਿਹਾ ਅਸੀਂ ਕੋਰੋਨਾ ਤੋਂ ਨਹੀਂ ਡਰਦੇ, ਟੀਕਾ ਨਹੀਂ ਲਵਾਵਾਂਗੇ

Published

on

ਨਵੀਂ ਦਿੱਲੀ, 2 ਮਾਰਚ – ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਵਡੇਰੀ ਉਮਰ ਵਰਗ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਨਹੀਂ ਡਰਦੇ, ਟੀਕਾ ਨਹੀਂ ਲਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਿੱਲੀ ਬਾਰਡਰਾਂ ਉੱਤੇ ਡਟੇ ਕਿਸਾਨਾਂ ਨੂੰ ਟੀਕਾ ਲਵਾਉਣ ਤੋਂ ਨਹੀਂ ਰੋਕਣਗੇ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ, ਟੀਕਾ ਲਵਾ ਵੀ ਸਕਦੇ ਹਨ ਅਤੇ ਇਨਕਾਰ ਵੀ ਕਰ ਸਕਦੇ ਹਨ।
ਇਸ ਅੰਦੋਲਨ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚੇ ਦੇ 80 ਸਾਲਾ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਟੀਕਾ ਲਵਾਉਣ ਲਈ ਟੀਕਾਕਰਨ ਕੇਂਦਰ ਨਹੀਂ ਜਾਣਗੇ। ਰਾਜੇਵਾਲ ਨੇ ਕਿਹਾ ਕਿ ਮੈਨੂੰ ਟੀਕੇ ਦੀ ਲੋੜ ਨਹੀਂ, ਅਸੀਂ ਕੋਰੋਨਾ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਮਿਊਨਟੀ ਮਜ਼ਬੂਤ ਹੈ, ਕਿਉਂਕਿ ਉਹ ਆਪਣੇ ਖੇਤਾਂ ਵਿੱਚ ਸਖ਼ਤ ਮਿਹਨਤ ਕਰਦੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨ ਕੋਰੋਨਾ ਵਾਇਰਸ ਤੋਂ ਨਹੀਂ ਡਰਦੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ 75 ਸਾਲਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬਿਮਾਰੀ ਦਾ ਡਰ ਸਾਨੂੰ ਆਪਣੀ ਲੜਾਈ ਤੋਂ ਭਟਕਾਉਣ ਲਈ ਕਾਫ਼ੀ ਨਹੀਂ, ਕਿਸਾਨਾਂ ਲਈ ਕੋਈ ਕੋਰੋਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਟੀਕਾ ਨਹੀਂ ਲਵਾਵਾਂਗਾ, ਪਰ ਅਸੀਂ ਕਿਸੇ ਨੂੰ ਟੀਕਾ ਨਾ ਲਵਾਉਣ ਬਾਰੇ ਵੀ ਨਹੀਂ ਕਹਾਂਗੇ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ 70 ਸਾਲਾ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਉਹ ਕੋਰੋਨਾ ਵੈਕਸੀਨ ਨਹੀਂ ਲਵਾਉਣਗੇ। ਸੰਧੂ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਦਿੱਲੀ ਬਾਰਡਰਾਂ ਉੱਤੇ ਧਰਨੇ ਉੱਤੇ ਬੈਠੇ ਹਨ, ਪਰ ਕੋਰੋਨਾ ਵਾਇਰਸ ਦਾ ਇੱਕ ਕੇਸ ਵੀ ਨਹੀਂ ਲੱਭਿਆ। ਰਾਕੇਸ਼ ਟਿਕੈਤ ਦੇ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਨੇ ਕਿਹਾ ਕਿ ਜੇ ਸਥਾਨਕ ਪ੍ਰਸ਼ਾਸਨ ਧਰਨੇ ਉੱਤੇ ਬੈਠੇ ਕਿਸਾਨਾਂ ਲਈ ਪ੍ਰਬੰਧ ਕਰਦਾ ਹੈ ਤਾਂ ਟਿਕੈਤ ਨੂੰ ਟੀਕਾ ਲਗਾਏ ਜਾਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca