Effect of bird flu: Demand for chicken eggs has dropped by 60
Connect with us apnews@iksoch.com

ਸਿਹਤ

ਬਰਡ ਫਲੂ ਦਾ ਪ੍ਰਭਾਵ: ਦੋ ਦਿਨਾਂ ਵਿੱਚ ਚਿਕਨ ਦੇ ਅੰਡਿਆਂ ਦੀ ਮੰਗ ਵਿੱਚ 60 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ

Published

on

bird flu

ਨਵੀਂ ਦਿੱਲੀ, 8 ਜਨਵਰੀ – ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਕੇਰਲ ਦੇ ਬਾਅਦ ਬਿਹਾਰ ਤੇ ਮਹਾਰਾਸ਼ਟਰ ਵਿੱਚ ਵੀ ਬਰਡ ਫਲੂ ਦੇ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਰਾਜਾਂ ਵਿੱਚ ਬਰਡ ਫਲੂ ਦੀ ਲਾਗ ਫੈਲੀ ਜਾਂ ਜਿੱਥੇ ਇਸ ਦੀ ਚਿਤਾਵਨੀ ਜਾਰੀ ਕੀਤੀ ਗਈ, ਉਥੇ ਕੇਂਦਰ ਦੀਆਂ ਟੀਮਾਂ ਜਾਂਚ ਲਈ ਗਈਆਂ ਹਨ। ਇਸ ਦੌਰਾਨ ਬਰਡ ਫਲੂ ਦੀ ਖਬਰ ਆਉਣ ਪਿੱਛੋਂ ਚਿਕਨ-ਆਂਡੇ ਦੀ ਮੰਗ ਦੋ ਦਿਨ ਵਿੱਚ 60 ਫੀਸਦੀ ਘਟ ਗਈ ਹੈ।
ਪੋਲਟਰੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਮੇਸ਼ ਖਤਰੀ ਨੇ ਦੱਸਿਆ ਕਿ ਮੰਗ ਘੱਟ ਹੋਣ ਦਾ ਅਸਰ ਚਿਕਨ-ਆਂਡੇ ਦੇ ਭਾਅ ਤੇ ਪਿਆ ਹੈ। ਬੀਤੇ ਹਫਤੇ ਮੁਰਗੇ ਦਾ ਥੋਕ ਰੇਟ ਕਰੀਬ 100 ਰੁਪਏ ਕਿਲੋ ਸੀ, ਉਹ ਘਟ ਕੇ 60 ਰੁਪਏ ਪ੍ਰਤੀ ਕਿਲੋਤੇ ਆ ਗਿਆ ਹੈ। ਪੂਰੇ ਦੇਸ਼ ਵਿੱਚ ਉਨ੍ਹਾਂ ਦੀਆਂ ਕੀਮਤਾਂ ਦਾ ਇਹੀ ਹਾਲ ਹੈ। ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਪੋਲਟਰੀ ਫਾਰਮ ਸੰਚਾਲਕ ਦੁੂਧ ਕਿਸ਼ੋਰ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਤੱਕ ਆਂਡੇ ਦਾ ਭਾਅ 570 ਤੋਂ 585 ਰੁਪਏ ਸੈਂਕੜਾ ਸੀ, ਘਟ ਕੇ 535 ਰੁਪਏ ਹੋ ਗਿਆ ਹੈ। ਪਟਨਾ ਵਿੱਚ 125 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਚਿਕਨ ਥੋਕ ਭਾਅ 100 ਰੁਪਏ ਤੱਕ ਡਿੱਗ ਗਿਆ ਹੈ। ਪੋਲਟਰੀ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਆਈ ਹੈ।
ਰਾਜਸਥਾਨ ਦੇ ਬਾਰਾਂ, ਕੋਟਾ ਅਤੇ ਝਾਲਾਵਾੜ, ਮੱਧ ਪ੍ਰਦੇਸ਼ ਦੇ ਮੰਦਸੌਰ, ਇੰਦੌਰ ਤੇ ਮਾਲਵਾ ਵਿੱਚ ਕਾਂਵਾਂ ਦੀ ਬਰਡ ਫਲੂ ਨਾਲ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਿਮਾਚਲ ਦੇ ਕਾਂਗੜਾ ਵਿੱਚ ਪਰਵਾਸੀ ਪੰਛੀਆਂ ਵਿੱਚ ਬਰਡ ਫਲੂ ਦੀ ਰਿਪੋਰਟ ਹੈ। ਕੇਰਲ ਦੇ ਕੋਟਾਯਮ ਅਤੇ ਅਲਾਪੁਝਾ ਵਿੱਚ ਚਾਰ ਜਗ੍ਹਾ `ਤੇ ਪੋਲਟਰੀ ਡਕ ਯਾਨੀ ਘਰੇਲੂ ਬੱਤਖ ਵਿੱਚ ਬਰਡ ਫਲੂ ਦੀ ਲਾਗ ਪਾਈ ਗਈ ਹੈ। ਉਤਰਾਖੰਡ ਅਤੇ ਗੁਜਰਾਤ ਵਿੱਚ ਵੀ ਕੁਝ ਕਾਂਵਾਂ ਦੀ ਮੌਤ ਦੀ ਖਬਰ ਹੈ। ਹਰਿਆਣਾ ਦੇ ਬਰਵਾਲਾ ਵਿੱਚ 25 ਦਿਨਾਂ ਵਿੱਚ 43,0267 ਪੰਛੀਆਂ ਦੀ ਮੌਤ ਹੋਈ ਹੈ।

Continue Reading
Click to comment

Leave a Reply

Your email address will not be published. Required fields are marked *

ਸਿਹਤ

ਪੰਜ ਮਹੀਨੇ `ਚ 31 ਵਾਰੀ ਕੋਰੋਨਾ ਜਾਂਚ ਤੇ ਹਰ ਵਾਰ ਪਾਜ਼ੀਟਿਵ

Published

on

corona

ਜੈਪੁਰ, 25 ਜਨਵਰੀ – ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਕੋਰੋਨਾ ਪੀੜਤ ਮਹਿਲਾ ਪਿਛਲੇ ਪੰਜ ਮਹੀਨੇ ਵਿੱਚ 31 ਵਾਰ ਜਾਂਚ ਕਰਵਾ ਚੁੱਕੀ ਹੈ, ਪਰ ਹਰ ਜਾਂਚ ਵਿੱਚ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਆਮ ਤੌਰ `ਤੇ ਕੋਰੋਨਾ 14 ਦਿਨ ਵਿੱਚ ਠੀਕ ਹੋ ਜਾਂਦਾ ਹੈ, ਪਰ ਭਰਤਪੁਰ ਦੇ ਆਪਣਾ-ਘਰ ਆਸ਼ਰਮ ਵਿੱਚ ਰਹਿ ਰਹੀ ਤੀਹ ਸਾਲਾ ਸ਼ਾਰਦਾ ਦੇਵੀ ਪਿਛਲੇ ਪੰਜ ਮਹੀਨੇ ਤੋਂ ਕੋਰੋਨਾ ਨਾਲ ਜੂਝ ਰਹੀ ਹੈ। ਇਸ ਦੌਰਾਨ ਸ਼ਾਰਦਾ ਦੇਵੀ ਦੇ 17 ਵਾਰੀ ਆਰ ਟੀ ਪੀ ਸੀ ਆਰ ਅਤੇ 14 ਵਾਰੀ ਰੈਪਿਡ ਐਂਟੀਜਨ ਟੈਸਟਾਂ ਵਿੱਚ ਉਹ ਪਾਜ਼ੀਟਿਵ ਮਿਲੀ। ਉਨ੍ਹਾਂ ਨੂੰ ਐਲੋਪੈਥੀ, ਆਯੁਰਵੈਦਿਕ ਤੇ ਹੋਮਿਓਪੈਥੀ ਦੀ ਦਵਾ ਦਿੱਤੀ ਗਈ, ਪਰ ਸ਼ਾਰਦਾ ਦੇਵੀ ਨੂੰ ਕੋਈ ਫਾਇਦਾ ਨਹੀਂ ਹੋਇਆ।
ਆਪਣਾ ਘਰ ਆਸ਼ਰਮ ਦੇ ਸੰਚਾਲਕ ਅਤੇ ਪ੍ਰਧਾਨ ਡਾ: ਬੀ ਐਮ ਭਾਰਦਵਾਜ ਦਾ ਕਹਿਣਾ ਹੈ ਕਿ ਸ਼ਾਰਦਾ ਦੇਵੀ ਨੂੰ ਜਦ ਇਥੇ ਲਿਆਂਦਾ ਗਿਆ ਸੀ ਤਾਂ ਉਸ ਦਾ ਵਜ਼ਨ ਕਾਫੀ ਘੱਟ ਸੀ। ਉਹ ਕਾਫੀ ਬਿਮਾਰ ਸੀ। ਉਸ ਦੀ ਜਾਂਚ ਕਰਵਾਈ ਤਾਂ ਉਹ ਕੋਰੋਨਾ ਪਾਜ਼ੀਟਿਵ ਮਿਲੀ। ਆਸ਼ਰਮ ਵਿੱਚ ਉਸ ਦਾ ਧਿਆਨ ਰੱਖਿਆ ਗਿਆ ਤਾਂ ਵਜ਼ਨ ਅੱਠ ਕਿਲੋ ਵਧ ਗਿਆ। ਪਹਿਲਾਂ ਉਸ ਦਾ ਵਜ਼ਨ ਸਿਰਫ ਤੀਹ ਕਿਲੋ ਸੀ, ਜੋ ਕਿ ਹੁਣ ਵਧ ਕੇ 38 ਕਿਲੋ ਹੋ ਗਿਆ ਹੈ।
ਲੱਗਦਾ ਹੈ ਇਹ ਦੇਸ਼ ਦਾ ਅਜਿਹਾ ਪਹਿਲਾ ਮਾਮਲਾ ਹੋਵੇਗਾ, ਜਿਸ ਵਿੱਚ ਪੰਜ ਮਹੀਨੇ ਤੋਂ ਰਿਪੋਰਟ ਪਾਜ਼ੀਟਿਵ ਆ ਰਹੀ ਹੈ। ਉਹ ਖੁਦ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਮਹਿਸੂਸ ਕਰ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਸ਼ਰਮ ਵਿੱਚ ਬਣਾਏ ਗਏ ਇੱਕ ਆਈਸੋਲੇਸ਼ਨ ਰੂਮ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੇ 31 ਵਾਰ ਟੈਸਟ ਕਰਵਾਏ ਗਏ ਹਨ।

Read More Latest News about Health

Continue Reading

ਸਿਹਤ

ਪੀ ਜੀ ਆਈ ਵਿੱਚ 16 ਮਹੀਨੇ ਦੀ ਬੱਚੀ ਦੇ ਨੱਕ ਰਾਹੀਂ ਟਿਊਮਰ ਕੱਢ ਦਿੱਤਾ ਗਿਆ

Published

on

opperations

ਚੰਡੀਗੜ੍ਹ, 22 ਜਨਵਰੀ – ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਨੇ 16 ਮਹੀਨਿਆਂ ਦੀ ਇੱਕ ਬੱਚੀ ਦੇ ਨੱਕ ਰਾਹੀਂ ਵੱਡਾ ਬ੍ਰੇਨ ਟਿਊਮਰ ਕੱਢਣ ਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਗਿਆ ਹੈ ਕਿ ਇਹ ਬੱਚੀ ਦੁਨੀਆ ਦੀ ਸਭ ਤੋਂ ਛੋਟੀ ਮਰੀਜ਼ ਹੈ ਜਿਸ ਦੀ ਐਂਡੋਸਕੋਪਿਕ ਸਰਜਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸਟੈਨਫੋਰਡ ਵਿੱਚ 2019 ਵਿੱਚ ਦੋ ਸਾਲਾੇ ਬੱਚੇ ਦਾ ਟਿਊਮਰ ਏਸੇ ਤਰ੍ਹਾਂ ਨੱਕ ਰਾਹੀਂ ਕਢਿਆ ਗਿਆ ਸੀ। ਇਹ ਬੱਚੀ ਉਤਰਾਖੰਡ ਤੋਂ ਪੀ ਜੀ ਆਈ ਵਿੱਚ ਰੈਫਰ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਇਸ ਬੱਚੀ ਨੂੰ ਦਿਸਣਾ ਬੰਦ ਹੋਣ ਦੀ ਸ਼ਿਕਾਇਤ ਮਗਰੋਂ ਪੀ ਜੀ ਆਈ ਵਿੱਚ ਦਾਖਲ ਕਰਾਇਆ ਗਿਆ ਸੀ। ਕੁਝ ਮਹੀਨੇ ਪਹਿਲਾਂ ਤਕ ਬੱਚੀ ਖੇਡਦੀ ਰਹਿੰਦੀ ਸੀ, ਪਰ ਇੱਕ ਦਿਨ ਮਾਂ ਨੇ ਨੋਟਿਸ ਕੀਤਾ ਕਿ ਜਦੋਂ ਉਸ ਨੂੰ ਕੁਝ ਦਿਖਾਇਆ ਜਾਂਦਾ ਸੀ ਤਾਂ ਉਹ ਪ੍ਰਤੀਕਰਮ ਨਹੀਂ ਦਿੰਦੀ। ਡਾਕਟਰਾਂ ਤੋਂ ਐਮ ਆਰ ਆਈ ਸਕੈਨ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੀ ਖੋਪੜੀ ਦੀ ਸਤ੍ਹਾਤੇ ਤਿੰਨ ਸੈਂਟੀਮੀਟਰ ਵੱਡਾ ਬ੍ਰੇਨ ਟਿਊਮਰ ਹੈ। ਨਿਊਰੋਸਰਜਰੀ ਵਿਭਾਗ ਦੇ ਡਾਕਟਰਾਂ ਡਾਂਡਾਪਾਣੀ ਐਸ ਐਸ ਅਤੇ ਡਾਕਟਰ ਸੁਸ਼ਾਂਤ ਅਤੇ ਈ ਐਨ ਟੀ ਦੀ ਡਾਕਟਰ ਰਿਜੂਨੀਤਾ ਨੇ ਬੱਚੇ ਦਾ ਆਪਰੇਸ਼ਨ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ ਕਰੀਬ ਛੇ ਘੰਟਿਆਂ ਦੇ ਅਪਰੇਸ਼ਨ ਮਗਰੋਂ ਬੱਚੀ ਦੇ ਨੱਕ ਰਾਹੀਂ ਬ੍ਰੇਨ ਟਿਊਮਰ ਨੂੰ ਕੱਢਿਆ ਗਿਆ। ਬੱਚੀ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਤੇ 10 ਦਿਨਾਂ ਮਗਰੋਂ ਉਸ ਦੀ ਤਬੀਅਤ ਤੇ ਨਜ਼ਰ ਦਾ ਸੁਧਾਰ ਨਜ਼ਰ ਆ ਰਿਹਾ ਹੈ।

Latest Science and Health News

Continue Reading

ਸਿਹਤ

ਕੋਵਿਡ ਦੀ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਪਲਾਂਟ ਵਿੱਚ ਅੱਗ

Published

on

  • 5 ਲੋਕਾਂ ਦੀ ਮੌਤ, ਪਰ ਕੋਵਿਡ ਵੈਕਸੀਨ ਪਲਾਂਟ ਸੁਰੱਖਿਅਤ
    ਪੁਣੇ, 21 ਜਨਵਰੀ, – ਮਹਾਰਾਸ਼ਟਰ ਦੇ ਪੁਣੇ ਵਿਚ ਸੀਰਮ ਇੰਸਟੀਚਿਊਟ ਦੇ ਟਰਮੀਨਲ ਨੰਬਰ 1 ਦੇ ਗੇਟ ਦੇ ਕੋਲ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗਲੱਗ ਗਈ, ਜਿੱਥੇ ਕੋਰੋਨਾ ਵਾਇਰਸ ਟੀਕਾ ਕੋਵਿਸ਼ਿਲਡ ਬਣਦਾ ਹੈ। ਸੀਰਮ ਇੰਸਟੀਚਿਊਟ ਦੇ ਮੰਜਰੀ ਪਲਾਂਟ ਵਿਚ ਲੱਗੀ ਇਸਅੱਗ ਨੂੰ ਲਗਭਗ 2 ਘੰਟੇ ਦੀ ਸਖਤ ਮਿਹਨਤ ਸਕਦਾ ਕਾਬੂ ਕਰ ਲਿਆ ਗਿਆ ਹੈ, ਪਰ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
    ਮਿਲੀ ਜਾਣਕਾਰੀ ਅਨੁਸਾਰ ਅੱਗ ਸੀਰਮ ਇੰਸਟੀਚਿਊਟ ਦੀ ਟਰਮੀਨਲ ਗੇਟ 1 ਨੇੜਲੀ 3 ਨੰਬਰ ਬਿਲਡਿੰਗ ਦੀ ਚੌਥੀ ਅਤੇ ਪੰਜਵੀਂ ਮੰਜ਼ਲ ਤੱਕ ਫੈਲ ਗਈ, ਪਰ ਕੌਮੀ ਰਾਹਤ ਫੋਰਸ (ਐਨਡੀਆਰਐਫ) ਦੀ ਟੀਮ ਰਾਹਤ ਤੇ ਬਚਾਅ ਕਾਰਜਾਂ ਲਈ ਸੀਰਮ ਇੰਸਟੀਚਿਊਟ ਵਿੱਚਮੌਜੂਦ ਸੀ। ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਦੇ ਮੁਤਾਬਕ ਇਮਾਰਤ ਵਿੱਚੋਂ ਚਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਅੱਗ ਉੱਤੇ ਕਾਬੂ ਪੈਣ ਪਿੱਛੋਂ 5 ਲਾਸ਼ਾਂ ਮਿਲੀਆਂ ਹਨ। ਮੇਅਰ ਨੇ ਕਿਹਾ ਕਿ ਮਰਨ ਵਾਲੇ ਪੰਜੇ ਲੋਕ ਬਣ ਰਹੀ ਬਿਲਡਿੰਗ ਵਿਚ ਕੰਮ ਕਰਦੇ ਕਾਮੇ ਹੋ ਸਕਦੇ ਹਨ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਲਗਦਾ ਹੈ ਕਿ ਇਮਾਰਤ ਵਿੱਚ ਵੈਲਡਿੰਗ ਦੇ ਕੰਮ ਨਾਲ ਲੱਗੀ ਹੋਵੇਗੀ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅੱਗ ਉੱਤੇ ਕਾਬੂ ਪਾ ਲਿਆ ਹੈ ਤੇ ਇਹਅੱਗ ਕੋਵਿਡ ਵੈਕਸੀਨ ਵਾਲੇ ਯੂਨਿਟ ਵਿਚ ਨਹੀਂ ਲੱਗੀ ਸੀ।
    ਇੱਕ ਰਿਪੋਰਟ ਹੈ ਕਿਅੱਗ ਸੀਰਮ ਇੰਸਟੀਚਿਊਟ ਦੇ ਪ੍ਰੋਡਕਸ਼ਨ ਪਲਾਂਟ ਵਿਚ ਲੱਗੀ ਸੀ, ਜਿਹੜਾ ਕੋਵਿਸ਼ਿਲਡ ਬਣਾਉਣ ਵਾਲੇ ਯੂਨਿਟ ਦੇ ਨੇੜੇ ਹੈ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸੀਰਮ ਇੰਸਟੀਚਿਊਟ ਦੇ ਮੰਜਰੀ ਨਾਮਕ ਪਲਾਂਟ ਵਿਚ ਲੱਗੀ ਹੈ, ਪਰ ਇਸ ਨਾਲ ਕੋਰੋਨਾ ਦੇ ਟੀਕੇ ਉੱਤੇ ਕੋਈ ਅਸਰ ਨਹੀਂ ਪਵੇਗਾ। ਇਹ ਇੰਸਟੀਚਿਊਟ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੀਤਾਕੋਰੋਨਾ ਵਾਇਰਸਦਾ ਕੋਵਿਸ਼ੀਲਡ ਟੀਕਾ ਬਣਾ ਰਿਹਾ ਹੈ। ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ, ਜਿਹੜੀ 1966 ਵਿਚ ਸਾਈਰਸ ਪੂਨਾਵਾਲਾ ਨੇ ਸ਼ੁਰੂ ਕੀਤੀ ਸੀ।

Latest News about Health

Continue Reading

ਰੁਝਾਨ


Copyright by IK Soch News powered by InstantWebsites.ca