ED Raid on Club Cabana linked to the Netherlands
Connect with us [email protected]

ਕਾਰੋਬਾਰ

ਕਲੱਬ ਕਬਾਨਾ ਉੱਤੇ ਈ ਡੀ ਰੇਡ ਦਾ ਸੰਬੰਧ ਨੀਦਰਲੈਂਡ ਨਾਲ ਜੁੜਿਆ

Published

on

club

ਜਲੰਧਰ, 20 ਫਰਵਰੀ – ਫਗਵਾੜਾ ਨੇੜੇ ਜੀ ਟੀ ਰੋਡ ਉੱਤੇ ਚੱਲਦੇ ਹੋਟਲ ਕਲੱਬ ਕਬਾਨਾ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਰੋਡ ਕਰਨ ਲਈ ਦਿੱਲੀ ਤੋਂ ਆਈ ਇਨਫੋਸਰਮੇਂਟ ਡਾਇਰੇਕਟੋਰੇਟ (ਈ ਡੀ) ਦੀ ਸਪੈਸ਼ਲ ਟੀਮ ਨੇ ਕਰੀਬ 40 ਲੱਖ ਰੁਪਏ ਦਾ ਕੈਸ਼ ਕਬਜ਼ੇ ਵਿੱਚ ਲਿਆ ਸੀ। ਇਸ ਮੌਕੇ ਈ ਡੀ ਨੇ ਕਲਬ ਦੇ ਕੁਝ ਮੋਬਾਈਲ ਫੋਨ ਵੀ ਜਬਤ ਕੀਤੇ ਹਨ, ਜਿਨ੍ਹਾਂ ਦੀ ਜਾਂਚ ਦੇ ਬਾਅਦ ਬਲੈਕ-ਮਨੀ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਰੇਡ ਕਰਨ ਆਈ ਸਪੈਸ਼ਲ ਈ ਡੀ ਟੀਮ ਨੇ ਕੱਲ੍ਹ ਇਸ ਕਲੱਬ ਤੋਂ ਬਰਾਮਦ ਕੀਤਾ ਕੈਸ਼ ਆਪਣੇ ਵਿਭਾਗ ਵਿੱਚ ਜਮ੍ਹਾ ਕਰਵਾ ਦਿੱਤਾ ਅਤੇ ਬਰਾਮਦ ਕੀਤੇ ਮੋਬਾਈਲ ਵਿੱਚ ਲਿੰਕ ਅਤੇ ਮੈਸੇਜ ਦੀ ਜਾਂਚ ਕੀਤੀ ਜਾ ਰਹੀ ਹੈ। ਈ ਡੀ ਇਹ ਮੰਨਦੀ ਹੈ ਕਿ ਏਥੋਂ ਮਿਲੇ ਮੋਬਾਈਲ ਫੋਨਾਂ ਤੋਂ ਮੈਸੇਜ ਡਿਲੀਟ ਕੀਤੇ ਗਏ ਹੋਣਗੇ, ਇਸ ਲਈ ਇਨ੍ਹਾਂ ਦੀ ਫੋਰੇਂਸਿਕ ਜਾਂਚ ਕਰਵਾਈ ਜਾਵੇਗੀ ਤਾਂਕਿ ਡਿਲੀਟ ਕੀਤੇ ਮੈਸੇਜ ਰਿਕਵਰ ਕੀਤੇ ਜਾ ਸਕਣ। ਅਸਲ ਵਿੱਚ ਈ ਡੀ ਨੂੰ ਸ਼ੱਕ ਹੈ ਕਿ ਇਨ੍ਹਾਂ ਮੈਸੇਜਿਜ਼ ਤੋਂ ਨੀਦਰਲੈਂਡ ਤੋਂ ਚੱਲਦੇ ਨੇਟਵਰਕ ਬਾਰੇ ਇਨਪੁਟ ਮਿਲ ਸਕਦੇ ਹਨ। ਈ ਡੀ ਇਹ ਜਾਂਚ ਜਲਦੀ ਪੂਰੀ ਕਰੇਗੀ ਕਿਉਂਕਿ ਕਲੱਬ ਨਾਲ ਜੁੜੇ ਲੋਕ ਅਦਾਲਤ ਤੋਂ ਅਗੇਤੀ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਨਾਲ ਜਾਂਚ ਟੀਮ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਵਰਨਣ ਯੋਗ ਹੈ ਕਿ ਦਿੱਲੀ ਤੋਂ ਆਈ ਵਿਸ਼ੇਸ਼ਈ ਡੀ ਟੀਮ ਨੇ ਸਥਾਨਿਕ ਈ ਡੀ ਦਫਤਰ ਦੇ ਸਹਿਯੋਗ ਨਾਲ ਜੀ ਟੀ ਰੋਡ ਉੱਤੇ ਕਲੱਬ ਕਬਾਨਾ ਵਿੱਚ ਰੇਡ ਕੀਤੀ ਤਾਂ ਕਰੀਬ ਅੱਠ ਘੰਟੇ ਓਥੇ ਰਹੀ। ਇਸ ਦੌਰਾਨ ਇਸ ਟੀਮ ਨੇ ਡਾਕੂਮੈਂਟ ਅਤੇ ਕੰਪਊਟਰ ਦੀ ਹਾਰਡ ਡਿਸਕ ਕਬਜ਼ੇ ਵਿੱਚ ਲੈ ਗਈ ਸੀ। ਕਲੱਬ ਨਾਲ ਜੁੜੇ ਮਨੋਜ ਚੋਡਾ ਅਤੇ ਅਨਿਲ ਚੋਡਾ ਅਤੇ ਇਨ੍ਹਾਂ ਦੇ ਨੀਦਰਲੈਂਡ ਵਾਲੇ ਪਾਰਟਰ ਦੇ ਹਰ ਲਿੰਕ ਨੂੰ ਈ ਡੀ ਟੀਮ ਜਾਂਚ ਦੇ ਦਾਇਰੇ ਵਿੱਚ ਰੱਖ ਰਹੀ ਹੈ।
ਪਤਾ ਲੱਗਾ ਹੈ ਕਿ ਭਾਰਤ ਨੂੰ ਨੀਦਰਲੈਂਡ ਤੋਂ ਕਲੱਬ ਕਬਾਨਾ ਨਾਲ ਜੁੜੇ ਇੱਕ ਪਾਰਟਨਰ ਨੇ 25 ਕਰੋੜ ਤੋਂ ਵੱਧ ਦੀ ਰਕਮ ਭੇਜੀ ਸੀ, ਜਿਸ ਦੀ ਇੱਕ ਇੰਟਰੀ ਬਾਰ ਜਾਂਚ ਦੇ ਬਾਅਦ ਸ਼ੱਕ ਪਿਆ ਸੀ। ਇਸ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਲਬ ਦਾ ਇੱਕ ਪਾਟਨਰ ਨੀਦਰਲੈਂਡ ਵਿੱਚ ਸੀ, ਪਰ ਉਹ ਵੀ ਉਥੋਂ ਦਾ ਆਪਣਾ ਕਾਰੋਬਾਰ ਸਮੇਟ ਚੁਕੇ ਹਨ, ਜਿਸ ਨਾਲ ਸ਼ੱਕ ਹੋਰ ਵਧ ਗਿਆ ਹੈ।

ਕਾਰੋਬਾਰ

ਭਾਰਤ ਦੇ ਵਪਾਰੀਆਂ ਵੱਲੋਂ 5 ਮਾਰਚ ਤੋਂ 5 ਅਪ੍ਰੈਲ ਤੱਕ ਅੰਦੋਲਨ ਦਾ ਐਲਾਨ

Published

on

ਨਵੀਂ ਦਿੱਲੀ, 28 ਫਰਵਰੀ, – ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ 26 ਫ਼ਰਵਰੀ ਦੇ ‘ਭਾਰਤ ਬੰਦ’ ਦੀ ਕਾਮਯਾਬੀ ਤੋਂ ਬਾਅਦ ਜੀਐਸਟੀ ਅਤੇ ਈ-ਕਾਮਰਸ ਦੇ ਮੁੱਦਿਆਂ ਉੱਤੇ ਇਸ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਭਾਰਤ ਦੇ ਸਾਰੇ ਰਾਜਾਂ ਵਿੱਚ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਸ ਸੰਬੰਧ ਵਿੱਚ ‘ਕੈਟ’ ਨੇ ਕਿਹਾ ਹੈ ਕਿ ਇਹ ਦੋਵੇਂ ਮੁੱਦੇ ਭਾਰਤ ਦੇ 8 ਕਰੋੜ ਵਪਾਰੀਆਂ ਨਾਲ ਸਿੱਧਾ ਸਬੰਧ ਰੱਖਦੇ ਹਨ ਅਤੇ ਜਦੋਂ ਤੱਕ ਦੋਵੇਂ ਮੁੱਦਿਆਂ ਦਾ ਕੋਈ ਤਰਕਪੂਰਨ ਹੱਲ ਨਹੀਂ ਹੋ ਜਾਂਦਾ, ਤਦ ਤੱਕ ਦੇਸ਼ ਵਿੱਚ ਵਪਾਰੀਆਂ ਦਾ ਅੰਦੋਲਨ ਜਾਰੀ ਰਹੇਗਾ। ਜਥੇਬੰਦੀ ਨੇ ਕਿਹਾ ਕਿ ਇਸ ਵੇਲੇ ਭਾਰਤ ਦੇ ਵਪਾਰੀ ਜੀਐੱਸਟੀ ਦੀਆਂ ਵਿਵਸਥਾਵਾਂ ਅਤੇ ਈ-ਕਾਮਰਸ ਵਿੱਚ ਵਿਦੇਸ਼ੀ ਕੰਪਨੀਆਂ ਦੀ ਲਗਾਤਾਰ ਮਨਮਰਜ਼ੀਤੋਂ ਦੁਖੀ ਹਨ। ਉਹ ਜਾਂ ਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਜਾਂ ਫਿਰ ਆਪਣਾ ਵਪਾਰ ਬੰਦ ਕਰਨ ਲਈ ਮਜਬੂਰ ਹੋਣਗੇ।
‘ਕੈਟ’ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸੈਕਟਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 275 ਤੋਂ ਵੱਧ ਪ੍ਰਮੁੱਖ ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਦੋਵੇਂ ਮੁੱਦਿਆਂ ਉੱਤੇ ਕੇਂਦਰ ਤੋਂ ਸਿੱਧੇ ਸੁਆਲ-ਜੁਆਬ ਕੀਤੇ ਜਾਣਗੇ ਅਤੇ ਦੇਸ਼ ਦੀਆਂ ਰਾਜ ਸਰਕਾਰਾਂ ਵੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ।ਵਪਾਰੀਆਂ ਦਾ ਦੋਸ਼ ਹੈ ਕਿ ਵਿਦੇਸ਼ੀ ਈ-ਕਾਮਰਸ ਕੰਪਨੀਆਂ ਸਰਕਾਰ ਦੇ ਨਿਯਮਾਂ ਤੇ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰਦੀਆਂ ਹਨ ਤੇ ਉਸ ਉੱਤੇ ਲਗਾਮ ਕੱਸਣੀ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਅਗਲੇ ਕੁਝ ਮਹੀਨਿਆਂਵਿੱਚ 5 ਰਾਜਾਂ ਵਿੱਚ ਚੋਣਾਂ ਦੌਰਾਨ ਇੱਕ ਵੋਟ ਬੈਂਕ ਦੇ ਵਾਂਗ ਵਪਾਰੀ ਵਰਗ ਆਪਣੀ ਗਿਣਤੀ ਦੇ ਦਮ ਉੱਤੇ ਕਿਸੇ ਵੀ ਪਾਰਟੀ ਦੀ ਹਾਰ ਜਾਂ ਜਿੱਤ ਦਾ ਕਾਰਨ ਬਣ ਸਕਦੇ ਹਨ।

Read More Today’s Business News Headlines

Continue Reading

ਕਾਰੋਬਾਰ

ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

Published

on

ਮੋਗਾ, 27 ਫਰਵਰੀ – ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲਦੇ ਸੰਘਰਸ਼ ਦੌਰਾਨ ਕਿਸਾਨ ਸੰਗਠਨਾਂ ਨੇ ਕੱਲ੍ਹ ਇਥੇ ਅਡਾਨੀ ਭੰਡਾਰ ’ਚੋਂ ਅਨਾਜ ਭਰ ਕੇ ਨਿਕਲਦੀ ਮਾਲ ਗੱਡੀ ਨੂੰ ਰੋਕ ਲਿਆ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਬਲਦੇਵ ਸਿੰਘ ਜੀਰਾ ਦੀ ਅਗਵਾਈ ਹੇਠ ਕਿਸਾਨ ਰੇਲ ਪਟੜੀ ਉਤੇ ਬੈਠ ਗਏ ਤੇ ਗੱਡੀ ਨੂੰ ਡੱਕ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਮੌਕੇ ਉਤੇ ਪੁੱਜ ਗਏ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ, ਪਰ ਮਾਮਲਾ ਜਿਉਂ ਦਾ ਤਿਉਂ ਰਹਿਣ ਮਗਰੋਂ ਰੇਲ ਵਿਭਾਗ ਇਕੱਲਾ ਇੰਜਣ ਲੈ ਕੇ ਚਲਾ ਗਿਆ ਅਤੇ ਅਨਾਜ ਦੀ ਭਰੀ ਗੱਡੀ ਉਥੇ ਹੀ ਖੜੀ ਰਹੀ।
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਨੇ ਕੋਲਾ ਆਦਿ ਦੀ ਢੋਆ-ਢੁਆਈ ਲਈ ਮਾਲ ਗੱਡੀਆਂ ਚੱਲਣ ਦੀ ਖੁੱਲ੍ਹ ਦਿੱਤੀ ਸੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮਾਲ ਗੱਡੀ ਬਾਰੇ ਸੂਚਨਾ ਮਿਲਣ ਉਤੇ ਅਡਾਨੀ ਪਲਾਂਟ ’ਚੋਂ ਕਣਕ ਦੀ ਲੋਡ ਹੋਈ ਗੱਡੀ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਹਿੰਦਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫ਼ੈਸਲਾ ਹੈ, ਪਰ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਦਾ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਮਾਲ ਗੱਡੀ ਨੂੰ ਇੱਥੋਂ ਜਾਣ ਜਾਂ ਨਾ ਜਾਣ ਦੇਣ ਬਾਰੇ ਫੈਸਲਾ ਹੋਵੇਗਾ।

Read More Exclusive Punjabi Breaking News

Continue Reading

ਕਾਰੋਬਾਰ

ਹਰਿਆਣੇ ਦੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਅਤੇ ਦਫ਼ਤਰਾਂ ਉੱਤੇ ਆਮਦਨ ਟੈਕਸ ਦੇ ਛਾਪੇ

Published

on

ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲਿਆ ਸੀ ਕੁੰਡੂ ਨੇ
ਹਿਸਾਰ, 26 ਫਰਵਰੀ – ਰੋਹਤਕ ਵਿੱਚ ਹਰਿਆਣਾ ਦੇ ਮਹੇਮ ਹਲਕੇ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਅਤੇ ਦਫ਼ਤਰਾਂ ਉੱਤੇ ਇਨਕਮ ਟੈਕਸ ਵਿਭਾਗ ਨੇ ਕੱਲ੍ਹ ਛਾਪੇਮਾਰੀ ਕੀਤੀ।ਅਧਿਕਾਰੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਵਿੱਚ ਉਸ ਦੇ ਰਿਸ਼ਤੇਦਾਰਾਂ ਦੀ ਇੱਕ ਰਿਹਾਇਸ਼ੀ ਇਮਾਰਤ ਤੇ ਗੁੜਗਾਉਂ ਵਿੱਚ ਇੱਕ ਮਕਾਨ ਉੱਤੇਵੀ ਛਾਪੇਮਾਰੀ ਕੀਤੀ ਗਈ ਹੈ ਅਤੇ ਇਸ ਬਾਰੇ ਚੋਖੀ ਜਾਂਚ ਚੱਲ ਰਹੀ ਹੈ।
ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਹਰਿਆਣਾ ਦੇ ਮਹੇਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੀ ਰਿਹਾਇਸ਼ ਅਤੇ ਰਿਸ਼ਤੇਦਾਰਾਂ ਦੇ 30 ਟਿਕਾਣਿਆਂ ਉੱਤੇ ਛਾਪੇਮਾਰੇ ਹਨ। ਕੁੰਡੂ ਨੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਤੋਂ ਪਿਛਲੇ ਦਿਨੀਂ ਸਮਰਥਨ ਵਾਪਸ ਲੈ ਲਿਆ ਸੀ ਅਤੇ ਵੱਖ-ਵੱਖ ਮੁੱਦਿਆਂ ਉੱਤੇਉਹ ਸਰਕਾਰ ਵਿਰੁੱਧ ਬੋਲਦੇ ਰਹੇ ਹਨ। ਬਲਰਾਜ ਕੁੰਡੂ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਵੀ ਜ਼ੋਰਦਾਰ ਸਮਰਥਨ ਕਰਦੇ ਹਨ। ਇਸ ਤੋਂ ਪਹਿਲਾਂ ਹਰਿਆਣਾ ਪੁਲਸ ਨੇ ਧੋਖਾਧੜੀ ਦੇ ਇੱਕ ਕੇਸ ਵਿੱਚ ਉਸ ਦੇ ਨਾਲ ਤਿੰਨ ਹੋਰਨਾਂ ਵਿਰੁੱਧ ਅਕਤੂਬਰ 2020 ਵਿੱਚ ਪਰਚਾ ਦਰਜ ਕੀਤਾ ਸੀ। ਵਿਧਾਇਕ ਨੇ ਉਸਕੇਸ ਉਤੇ ਸਖ਼ਤ ਪ੍ਰਤੀਕਿਰਿਆ ਦੇਂਦਿਆਂ ਕਿਹਾ ਕਿ ਇਹ ਰਾਜਨੀਤਕ ਕਾਰਨਾਂ ਕਰਕੇ ਕੀਤਾ ਗਿਆ ਹੈ,ਕਿੳਂਕਿ ਉਹ ਵੱਖ-ਵੱਖ ਮੁੱਦਿਆਂ ਉੱਤੇ ਹਰਿਆਣਾ ਵਿੱਚ ਭਾਜਪਾ ਸਰਕਾਰ ਵਿਰੁੱਧ ਬੋਲਦੇ ਹਨ। ਜਨਵਰੀ 2020 ਵਿੱਚ ਹਰਿਅਣਣਾ ਪੁਲਸ ਨੇ ਕੁੰਡੂ ਅਤੇ ਉਸ ਦੇ ਭਰਾ ਸ਼ਿਵਰਾਜ ਉੱਤੇ ਰੋਹਤਕ ਦੇ ਇੱਕ ਵਸਨੀਕ ਨਾਲ ਧੋਖਾ ਕਰਨ ਦਾ ਕੇਸ ਦਰਜ ਕੀਤਾ ਸੀ। ਕੁੰਡੂ ਨੇ ਦੋਸ਼ ਲਾਇਆ ਕਿ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਇੱਕ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਦੇ ਇਸ਼ਾਰੇ ਉਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca