ਚੰਡੀਗੜ੍ਹ, 15 ਜਨਵਰੀ, – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲਦੀ ਸਰਕਾਰ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ ਸੀ ਆਈ) ਦੇ ਵਧਦੇ ਕਰਜ਼ੇ ਅਤੇ ਇਸ ਦੇ ਮੌਜੂਦਾ ਕਮਜ਼ੋਰ ਹਾਲਾਤ ਲਈ ਜਿ਼ਮੇਵਾਰ ਠਹਿਰਾਇਆ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਦੀ ਅਲਾਟਮੈਂਟ ਦੀ ਨੀਤੀ ਕਾਰਨ ਐਫ ਸੀ ਆਈ ਦੀ ਸਥਾਪਨਾ ਸਾਲ 1965 ਵਿਚ ਮੁੱਖ ਤੌਰ ਉੱਤੇ ਇਕ ਸਾਧਨ ਵਜੋਂ ਕੀਤੀ ਗਈ ਸੀ, ਜਿਸ ਨਾਲ ਫਸਲਾਂ ਦੇ ਵਾਧੂ ਸਟਾਕ ਨੂੰ ਜਨਤਕ ਵੰਡ ਪ੍ਰਣਾਲੀ ਵਿਚ ਤਬਦੀਲ ਕੀਤਾ ਜਾ ਸਕੇ। ਅੱਜਕੱਲ੍ਹ ਇਸ ਅਦਾਰੇ ਨੂੰ ਕੁਝ ਅਮੀਰ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨ ਦੇ ਸਪਸ਼ਟ ਇਰਾਦੇ ਨਾਲ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਫ ਸੀ ਆਈ ਦਾ ਮੁੱਢ ਬੱਝਣ ਤੋਂਸਾਲ 2014 ਤੱਕਕੁੱਲ ਕਰਜ਼ਾ 91,000 ਕਰੋੜ ਰੁਪਏ ਸੀ, ਜਿਹੜਾ ਮੋਦੀ ਸਰਕਾਰ ਦੇ ਛੇ ਸਾਲਾਂ ਵਿੱਚ ਵਧ ਕੇ 4 ਲੱਖ ਕਰੋੜ ਰੁਪਏ ਹੋ ਗਿਆ ਹੈ।ਸਿੱਧੂ ਨੇ ਕਿਹਾ ਕਿ ਇਹ ਕਰਜ਼ਾ ਇਸ ਲਈ ਵਧਿਆ ਹੈ ਕਿ ਇਸ ਦਾ ਖਰਚਾ ਇਸ ਦੇ ਕੰਮ ਤੋਂ ਕਿਤੇ ਵੱਧ ਹੈ ਤੇ ਲਗਾਤਾਰ ਵਧਦੇ ਕਰਜ਼ੇ ਦਾ ਕਾਰਨ ਇਹ ਹੈ ਕਿਐਫ ਸੀ ਆਈ ਨੂੰ ਸਿਰਫ ਅੱਧੀ ਅਲਾਟਮੈਂਟ ਵਜੋਂ 1,84,000 ਕਰੋੜ ਰੁਪਏ ਹੀ ਦਿੱਤੇ ਗਏ ਸਨ ਤੇ ਪਿਛਲੇ ਸਾਲਾਂ ਵਿੱਚ 20 ਤੋਂ 30 ਫੀਸਦੀ ਘਟਾਇਆ ਗਿਆ ਹੈ। ਇਸ ਤਰ੍ਹਾਂ ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਂਦੀ ਹੈ।ਅੱਜ ਐਫ ਸੀ ਆਈ ਨੂੰ ਕੌਮੀ ਛੋਟੇ ਬਚਤ ਫੰਡ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ, ਜੋ ਕਿਸਾਨਾਂ ਦੀ ਬੱਚਤ,ਪ੍ਰੋਵੀਡੈਂਟ ਫੰਡ ਅਤੇ ਗਰੀਬ ਲੋਕਾਂ ਦੇ ਛੋਟੇ ਬਚਤ ਦੇ ਸਰਟੀਫਿਕੇਟ ਨੂੰ ਚਲਾਉਂਦਾ ਹੈ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਅਡਾਨੀ ਗਰੁੱਪ ਵਰਗੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਅਯੋਗ ਮਦਦ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਕਈ ਰਾਜਾਂ ਵਿੱਚ ਅਡਾਨੀਆਂ ਦੇ ਸੀਲੋ ਪਲਾਂਟ 8.5 ਲੱਖ ਮੈਟਰੋ ਟਨ ਸਮਰੱਥਾ ਦੇ ਹਨ, ਸਰਕਾਰ ਨੇ ਉਸਦੀਆਂ ਕੰਪਨੀਆਂ ਤੇ ਰੇਲਵੇ ਲਾਈਨਾਂ ਦਾ 30 ਸਾਲ ਦਾ ਸਮਝੌਤਾ ਕੀਤਾ ਅਤੇ ਸੀਲੋਜ਼ ਵਿਚ 5 ਫੀਸਦੀ ਸਟਾਕ ਉਸ ਨੂੰ ਭੰਡਾਰ ਦੇ 100 ਫੀਸਦੀ ਕਿਰਾਏ ਉੱਤੇ ਲਿਆਏਗਾ। ਅਡਾਨੀ ਨੂੰ ਵੱਧ ਕਿਰਾਇਆ ਦੇਦਿੱਤਾ ਜਾਂਦਾ ਹੈ,ਜੋ ਕਈ ਵਾਰ ਮਾਰਕੀਟ ਰੇਟ ਦੇ ਕਿਰਾਏਤੋਂ ਵੱਧ ਹੈ। ਉਨਾਂ ਕਿਹਾ ਕਿਇਹ ਹੀ ਪ੍ਰਬੰਧ ਭਾਰਤ ਸਰਕਾਰ ਕਿਸਾਨਾਂ ਲਈ ਕਿਉਂ ਨਹੀਂ ਕਰ ਸਕਦੀ? ਉਨਾਂ ਕਿਹਾ ਕਿ ਮੌਜੂਦਾ ਵਿਹਾਰ ਆੜ੍ਹਤੀਸਿਸਟਮ ਨੂੰ ਖਤਮ ਕਰ ਦੇਵੇਗਾ ਤੇ ਖਰੀਦ ਸਿਰਫ ਅਡਾਨੀ ਵੱਲੋਂ ਕੀਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਕਿਸੇ ਸਰਵੇਖਣ ਦੇ ਬਿਨਾਂ ਹੀ ਅਨਾਜ ਵੰਡਣ ਵਾਲਾਸਿਸਟਮ ਘਟਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਭੋਜਨ ਦੀ ਥਾਂ ਨਕਦ ਪੈਸੇ ਦੇਣ ਦਾ ਫੈਸਲਾ ਕਾਰਪੋਰੇਟ ਘਰਾਣਿਆਂ ਦੀ ਮਦਦ ਕਰੇਗਾ, ਜਿਹੜੇ ਆਪਣੇ ਅਨਾਜ ਮੌਜੂਦਾ ਬਾਜ਼ਾਰ ਮੁੱਲ ਉੱਤੇ ਗਰੀਬਾਂ ਨੂੰ ਵੇਚਣਗੇ, ਕਿਉਂਕਿ ਜਦੋਂ ਗਰੀਬਾਂ ਨੂੰ ਪੈਸਾ ਮਿਲਦਾ ਹੈ ਅਤੇ ਉਹ ਅਨਾਜ ਖਰੀਦਣ ਲਈ ਮਾਰਕੀਟ ਜਾਣਗੇ ਤਾਂ ਉਨ੍ਹਾਂ ਨੂੰ ਉਸ ਥਾਂ ਕਾਰਪੋਰੇਟਸ ਤੋਂ ਖਰੀਦਣਾ ਪਏਗਾ, ਜਿਹੜੇ ਅਨਾਜ ਅਤੇ ਇਥੋਂ ਤਕ ਕਿ ਭੰਡਾਰ ਉੱਤੇ ਵੀ ਕੰਟਰੋਲ ਕਰਨਗੇ।