During the SAD-BJP government, a village was built in Hawa
Connect with us [email protected]

ਰਾਜਨੀਤੀ

ਅਕਾਲੀ-ਭਾਜਪਾ ਸਰਕਾਰ ਸਮੇਂ ਇੱਕ ਪਿੰਡ ਹਵਾ ਵਿਚ ਹੀ ਬਣਾ ਦਿੱਤਾ ਗਿਆ !

Published

on

bjp akali
  • ਨੂਰਮਹਿਲ ਨੇੜੇ ਦਿਵਿਆ ਜੋਤੀ ਦੇ ਬਹਾਨੇ ਵੋਟਾਂ ਦਾ ਘਾਲਾ-ਮਾਲਾ!
    ਚੰਡੀਗੜ੍ਹ, 11 ਫਰਵਰੀ, -ਜੇ ਭਲਾ ਤੁਹਾਡੇ ਆਸ-ਪਾਸ ਹਵਾ ਵਿਚ ਇੱਕ ਪਿੰਡ ਵੱਸ ਜਾਵੇ, ਪਰ ਉਹ ਦਿਖਾਈ ਨਾ ਦੇਵੇ ਤਾਂ ਤੁਸੀਂ ਇਸ ਉੱਤੇ ਕਿਵੇਂ ਯਕੀਨ ਕਰੋਗੇ? ਅਜਿਹਾ ਇਕ ਪਿੰਡ ਪੰਜਾਬ ਵਿੱਚ ਹੋਣ ਵਾਲੀਆਂ ਸ਼ਹਿਰੀ ਚੋਣਾਂ ਵਿੱਚ ਜ਼ਾਹਰ ਹੋਇਆ ਹੈ ਤੇ ਇਸ ਦੀ ਕੋਈ ਚਰਚਾ ਨਹੀਂ ਹੋ ਰਹੀ। ਰਿਕਾਰਡ ਮੁਤਾਬਕ ਸਬ ਡਵੀਜ਼ਨ ਨੂਰਮਹਿਲ ਵਿਖੇ ‘ਦਿਵਿਆ ਗਰਾਮ’ ਨਾਮ ਦਾ ਇੱਕ ਪਿੰਡ ਵੱਸਦਾ ਹੈ। ਕਾਗ਼ਜ਼ਾਂ ਵਿਚ ਇਸ ਪਿੰਡ ਦੇ 300 ਦੇ ਕਰੀਬ ਵਸਨੀਕ ਹਨ, ਪਿੰਡ ਦੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ ਹਨ ਅਤੇ ਇਸ ਪਿੰਡ ਦੇ ਵਾਸੀ ਮਨਰੇਗਾ ਅਧੀਨ ਕੰਮ ਵੀ ਕਰਦੇ ਹਨ, ਜਿਸ ਦੇ ਬਦਲੇਲੱਖਾਂ ਰੁਪਏ ਜਾਰੀ ਹੁੰਦੇ ਹਨ, ਪਰ ਅਸਲ ਵਿੱਚ ਇਹ ਪਿੰਡ ਹੈ ਹੀ ਨਹੀਂ।
    ਨੂਰਮਹਿਲ ਦੇ ਮੁਹੱਲਾ ਲੱਖਣਪਾਲ ਦੇ ਵਾਸੀ ਪੂਰਨ ਸਿੰਘ ਪੁੱਤਰ ਬੁੱਧ ਸਿੰਘ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਓਦੋਂ ਦੋ ਪਿੰਡਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਦਿਵਿਆ ਗਰਾਮ ਅਤੇ ਨਾਲਾ ਪੱਤੀ ਜੱਟਾ ਨਾਮ ਦੇ ਪਿੰਡ ਸ਼ਾਮਲ ਸਨ। ਇਨ੍ਹਾਂ ਵਿਚੋਂ ਨਾਲਾ ਪੱਤੀ ਜੱਟਾ ਪਿੰਡ ਵਿਚ ਬੱਚੇ ਪੈਦਾ ਹੁੰਦੇ ਹਨ, ਵਿਆਹ ਵੀ ਹੁੰਦੇ ਹਨ, ਬਜ਼ੁਰਗਾਂ ਦੀ ਮੌਤ ਹੁੰਦੀ ਹੈ, ਗੁਰਦੁਆਰਾ, ਮੰਦਰ ਤੇਸ਼ਮਸ਼ਾਨ ਘਾਟ ਵੀ ਹੈ, ਪਰ ਦਿਵਿਆ ਗਰਾਮ ਵਿੱਚ ਨਾ ਕੋਈ ਬੱਚਾ ਜੰਮਦਾ ਹੈ, ਨਾ ਕੋਈ ਵਿਅਕਤੀ ਮਰਦਾ ਹੈ, ਨਾ ਵਿਆਹ ਹੁੰਦਾ ਹੈ, ਨਾ ਕੋਈ ਘਰ-ਘਾਟ ਹੈ, ਪਰ ਕਾਗ਼ਜ਼ਾਂ ਵਿਚ ਇਹ ਪਿੰਡ ਗਹਿਮਾ-ਗਹਿਮ ਵੱਸਦਾ ਹੈ ਅਤੇ ਕਾਗ਼ਜ਼ਾਂ ਵਿਚ ਵਸਦੇ ਇਸ ਪਿੰਡ ਦੀ ਪੰਚਾਇਤ ਵੀ ਹੈ, ਜਿਸ ਨੂੰ ਬਕਾਇਦਾ ਸਰਕਾਰ ਵਲੋਂ ਗਰਾਟਾਂ ਜਾਰੀ ਹੁੰਦੀਆਂ ਹਨ ਅਤੇਏਥੇ ਵੋਟਾਂ ਵੀ ਬਣੀਆਂ ਹੋਈਆਂ ਹਨ। ਪੂਰਨ ਸਿੰਘ ਦੇ ਮੁਤਾਬਕ ਉਹੀ ਵੋਟਾਂ ਓਸੇ ਨਾਮ ਉੱਤੇਉਸ ਪਿੰਡ ਵਿਚ ਅਤੇ ਉਹੀ ਵੋਟਾਂ ਨੂਰਮਹਿਲ ਦੇ ਸ਼ਿਬਿਆ ਮੁਹੱਲੇ ਵਿਚ ਦਰਜ ਹਨ ਅਤੇ 14 ਫ਼ਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਵੀ ਵਿਖਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 10 ਮਰਲੇ ਜਗ੍ਹਾ ਵਿਚ 300 ਬੱਕਰੀਆਂ ਵੀ ਨਹੀਂ ਵੜ ਸਕਦੀਆਂ, ਪਰ ਇਸ ਮਕਸਦ ਲਈ 10 ਮਰਲੇ ਦੇ ਘਰ ਵਿੱਚ 300 ਵੋਟਾਂ ਬਣੀਆਂ ਹੋਈਆਂ ਹਨ ਅਤੇ ਦਿਵਿਆ ਗਰਾਮ ਨਾਂਅ ਦਾ ਪਿੰਡ ਕੇਵਲ ਹਵਾ ਵਿਚ ਵਸਾਇਆ ਹੋਇਆ ਹੈ।
    ਪੂਰਨ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਇਸ ਪਿੰਡ ਦੇ ਨਕਸ਼ੇ ਲਈ ਤਸੀਲਦਾਰ ਕੋਲ ਪਹੁੰਚ ਕੀਤੀ ਤਾਂ ਤਸੀਲਦਾਰ ਨੇ ਲਿਖ ਕੇ ਦਿੱਤਾ ਹੈ ਕਿ ਇਸ ਪਿੰਡ ਦੇ ਖਾਤੇ ਦੀ ਇਕ ਇੰਚ ਵੀ ਜ਼ਮੀਨ ਨਹੀਂ। ਇਸ ਪਿੰਡ ਦੇ 30 ਲੋਕਾਂ (ਆਦਮੀ ਅਤੇ ਔਰਤਾਂ) ਨੂੰ ਭਾਰਤ ਸਰਕਾਰ ਦੀ ਨਰੇਗਾ ਸਕੀਮ ਹੇਠ ਕੰਮ ਕਰਦੇ ਦੱਸਿਆ ਗਿਆ ਹੈ, ਜਿਨ੍ਹਾਂ ਦੀ ਮਜ਼ਦੂਰੀ 2 ਲੱਖ 65 ਹਜ਼ਾਰ ਰੁਪਏ ਦਿੱਤੇ ਵਿਖਾਏ ਹਨ। ਪੂਰਨ ਸਿੰਘ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਦੇ ਰਿਕਾਰਡ ਮੁਤਾਬਕ ਇਸ ਪਿੰਡ ਨੂੰ ਆਮ ਪਿੰਡਾਂ ਵਾਂਗ ਸਰਕਾਰ ਵਲੋਂ ਗਰਾਂਟਾਂ ਜਾਰੀ ਹੁੰਦੀਆਂ ਤੇ ਵਰਤੀਆਂ ਜਾਂਦੀਆਂ ਹੈ। ਪੂਰਨ ਸਿੰਘ ਮੁਤਾਬਕ ਮਨਰੇਗਾ ਹੇਠ ਕੰਮ ਕਰਦੇ ਮੁਲਾਜ਼ਮਾਂ ਦੀ ਤਿੰਨ ਮਹੀਨੇ ਬਾਅਦ ਬਦਲੀ ਹੋਣੀ ਹੁੰਦੀ ਹੈ, ਪਰ ਏਥੇ 2016 ਤੋਂ ਬਾਅਦ ਤਬਦੀਲੀ ਵੀ ਨਹੀਂ ਕੀਤੀ ਗਈ। ਇਸ ਪਿੰਡ ਨੂੰ 11 ਲੱਖ ਰੁਪਏ ਗਰਾਂਟ ਜਾਰੀ ਹੋ ਚੁੱਕੀ ਹੈ ਤੇ ਪਿੰਡ ਵਿਚੋਂ ਲੰਘਦੀ ਡਰੇਨ ਉੱਤੇ ਸ਼ੈਡ ਪਾਇਆ ਵੀ ਵਿਖਾਇਆ ਗਿਆ ਹੈ। ਦਿਵਿਆ ਗਰਾਮ ਪਿੰਡ ਦਾ ਬਕਾਇਦਾ ਪੰਚ, ਸਰਪੰਚ ਵੀ ਕਾਗ਼ਜ਼ਾਂ ਵਿਚ ਮੌਜੂਦ ਹਨਤੇ ਪਿੰਡ ਦੀਆਂ ਗਲੀਆਂ ਨਾਲੀਆਂ ਵੀ ਬਣਾਈਆਂ ਹਨ ਅਤੇ 59 ਘਰ ਮੌਜੂਦ ਵਿਖਾਏ ਗਏ ਹਨ ਅਤੇ ਗਲੀਆਂ, ਨਾਲੀਆਂ ਅਤੇ ਸਟਰੀਟ ਲਾਈਟਾਂ ਉੱਤੇ ਹੋਏ ਖ਼ਰਚੇ ਦੇ ਵੇਰਵੇ ਵੀ ਕਾਗ਼ਜ਼ਾਂ ਵਿਚ ਹਨ। ਪੂਰਨ ਸਿੰਘ ਨੇ ਸਰਕਾਰੀ ਸਬੂਤ ਵਿਖਾ ਕੇ ਕਿਹਾ ਕਿ ਬਿਜਲੀ ਮਹਿਕਮੇ ਮੁਤਾਬਕ ਦਿਵਿਆ ਗਰਾਮ ਪਿੰਡ ਵਿਚ ਬਿਜਲੀ ਨਹੀਂ ਪਹੁੰਚੀਅਤੇ ਨਾ ਉਥੇ ਟਰਾਂਸਫ਼ਾਰਮਰ ਲੱਗਾ ਹੈ,ਸਿਰਫ ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਦੇ ਨਾਮ ਉੱਤੇ ਇਕ ਮੀਟਰ ਹੈ। ਪੂਰਨ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਵੇਲੇ ਦੇ ਇਸ ਘਪਲੇਤੋਂ ਮੌਜੂਦਾ ਕੈਪਟਨ ਸਰਕਾਰ ਵੀ ਅਨਜਾਣ ਬਣੀ ਹੋਈ ਹੈ।

ਰਾਜਨੀਤੀ

ਅਕਾਲੀ ਦਲ ਨੇ ਸਪੀਕਰ ਨੂੰ ਹੰਗਾਮੀ ਕਿਸਾਨ ਮੁੱਦਿਆਂ ਉੱਤੇ ਚਰਚਾ ਕਰਾਉਣ ਲਈ ਕਿਹਾ

Published

on

ਮਜੀਠੀਆ ਤੇ ਹਰਮਿੰਦਰ ਗਿੱਲ ਵਿਧਾਨ ਸਭਾ ਵਿੱਚ ਭਿੜ ਗਏ
ਚੰਡੀਗੜ੍ਹ, 2 ਮਾਰਚ, – ਅਕਾਲੀ ਵਿਧਾਇਕ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਉੱਤੇ ਚਰਚਾ ਲਈ ਦੋ ਦਿਨ ਰੱਖੇ ਜਾਣ ਅਤੇ ਕਾਂਗਰਸ ਸਰਕਾਰ ਸਬਜ਼ੀਆਂ ਤੇ ਫਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਦਾ ਐਲਾਨ ਵੀ ਕਰੇ।
ਇਸ ਬਾਰੇ ਅਕਾਲੀ ਵਿਧਾਇਕ ਦਲ, ਜਿਸ ਨੇ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਸੌਂਪਿਆ ਹੈ, ਨੇ ਕਿਹਾ ਕਿ ਦੋ ਦਿਨਾਂ ਦੀ ਚਰਚਾ ਦੌਰਾਨ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਦੇ ਵਾਅਦੇ, ਕਿਸਾਨ ਖੁਦਕੁਸ਼ੀਆਂ ਅਤੇ ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹਿਣ ਬਾਰੇ ਚਰਚਾ ਕੀਤੀ ਜਾਵੇ ਤੇ ਇਨ੍ਹਾਂ ਹਾਲਾਤਾਂ ਵਿਚੋਂ ਨਿਕਲਣ ਦਾ ਰਾਹ ਤੈਅ ਕੀਤਾ ਜਾਵੇ। ਮੰਗ ਪੱਤਰ ਵਿਚ ਕਿਹਾ ਗਿਆ ਕਿ ਇਸ ਵਿੱਚੋਂ ਨਿਕਲਣ ਦਾ ਇਕ ਤਰੀਕਾ ਫੌਰੀ ਤੌਰ ਉੱਤੇ ਸਬਜ਼ੀਆਂ ਅਤੇ ਫਲਾਂ ਲਈ ਐਮ ਐਸ ਪੀ ਦਾ ਐਲਾਨ ਕਰਨਾ ਹੈ, ਜਿਸ ਨਾਲ ਸਬਜ਼ੀਆਂ ਅਤੇ ਖਾਸ ਕਰ ਕੇ ਆਲੂ ਉਤਪਾਦਕਾਂ ਦੇ ਨਾਲ-ਨਾਲ ਕਿੰਨੂ ਉਤਪਾਦਕਾਂ ਤੇ ਹੋਰਨਾਂ ਨੁੰ ਲੋੜੀਂਦੀ ਸੁਰੱਖਿਆ ਮਿਲ ਜਾਵੇਗੀ। ਅਕਾਲੀ ਵਿਧਾਇਕਾਂ ਨੇ ਸਪੀਕਰ ਨੂੰ ਦੱਸਿਆ ਕਿ ਪੰਜਾਬ ਖੇਤੀ ਸੰਕਟ ਵਿਚ ਫਸਿਆ ਹੋਇਆ ਹੈ ਅਤੇ ਇਸ ਦਾ ਵੱਡਾ ਕਾਰਨ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ 2017 ਵਿਚ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਤੇ ਦਸਮ ਪਿਤਾ ਦੇ ਨਾਂ ਉੱਤੇ ਸਹੁੰ ਚੁੱਕ ਕੇ ਕੀਤਾ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਵਾਅਦਾ ਕੀਤਾ ਸੀ ਕਿ ਜੇ ਕਾਂਗਰਸ ਪਾਰਟੀ ਪੰਜਾਬ ਵਿਚ ਸਰਕਾਰ ਬਣਾ ਲਵੇ ਤਾਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ, ਭਾਵੇਂ ਉਹ ਸਰਕਾਰੀ ਜਾਂ ਪ੍ਰਾਈਵੇਟ ਬੈਂਕਾਂ ਦੇ ਹੋਣ, ਕੋਆਪਰੇਟਿਵ ਸੋਸਾਈਟੀਆਂ ਦੇ ਜਾਂ ਆੜ੍ਹਤੀਆਂ ਦੇ ਕਰਜ਼ੇ ਹੋਣ। ਅਕਾਲੀ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਵਿਚ ਫੇਲ੍ਹ ਹੋ ਗਈ ਹੈ, ਜਿਸ ਕਾਰਨ 1500 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਕਰਜ਼ਿਆਂ ਵਿਚ ਡੁੱਬ ਗਏ, ਕਿਉਂਕਿ ਉਨ੍ਹਾਂ ਮੁੱਖ ਮੰਤਰੀ ਉੱਤੇ ਭਰੋਸਾ ਕਰ ਲਿਆ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਸਨ ਭਰੀਆਂ।
ਇਸ ਦੌਰਾਨ ਪੰਜਾਬ ਅਸੈਂਬਲੀਦੇ ਸੈਸ਼ਨ ਦਾ ਅੱਜ ਦੂਸਰਾ ਫਿਰ ਤੂੰ-ਤੂੰ, ਮੈਂ-ਮੈਂ ਦੇ ਮਾਹੌਲ ਵਾਲਾ ਬਣ ਗਿਆ। ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲਅਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅੱਜ ਮੰਗਲਵਾਰ ਆਪੋਵਿੱਚ ਭਿੜ ਗਏ।ਇਹ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਹਰਮਿੰਦਰ ਸਿੰਘ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਹਮਾਇਤ ਦੇਣ ਦਾ ਮੁੱਦਾ ਉਠਾਇਆ। ਇਸ ਉੱਤੇ ਉਲਟ ਵਾਰ ਕਰਦੇ ਹੋਏ ਮਜੀਠੀਆ ਨੇ ਗਿੱਲਉੱਤੇ ਇੱਕ ਮਰਹੂਮ ਪੁਲਿਸ ਅਫ਼ਸਰ ਨਾਲ ਸੰਬੰਧ ਰੱਖਣ ਬਾਰੇ ਦੋਸ਼ ਲਾਏ, ਜਿਸ ਨੂੰ ਖਾੜਕੂਵਾਦ ਦੇ ਦੌਰ ਵਿੱਚਸਿੱਖਾਂ ਨੂੰ ਮਾਰੇ ਜਾਣ ਲਈ ਦੋਸ਼ੀ ਕਿਹਾ ਜਾਂਦਾ ਹੈ।

Read More Punjabi Political News Today

Continue Reading

ਰਾਜਨੀਤੀ

ਦੀਪ ਸਿੱਧੂ ਦੇ ਮੁੱਦੇ ਉੱਤੇ ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿਰਸਾਦੇ ਵੱਖੋ-ਵੱਖਰੇ ਪੈਂਤੜੇ

Published

on

ਚੰਡੀਗੜ੍ਹ, 2 ਮਾਰਚ, – ਤਿੰਨ ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਲਈ 26 ਜਨਵਰੀ ਨੂੰ ਦਿੱਲੀ ਵਿੱਚ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਉੱਤੇ ਵਾਪਰੀ ਹਿੰਸਾ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਦੀਪ ਸਿੱਧੂ ਦੀ ਪੈਰਵੀ ਕਰਨ ਦੇ ਸੰਬੰਧ ਵਿੱਚ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਕ ਦੂਸਰੇ ਤੋਂ ਉਲਟ ਖੜੇ ਹੋ ਗਏ।
ਦਿੱਲੀ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੱਲ੍ਹ ਕਿਹਾ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਪ ਸਿੱਧੂ ਨੂੰ ਉਸ ਕੇਸ ਵਿੱਚ ਕਾਨੂੰਨੀ ਮਦਦਹਾਸਲ ਕਰਵਾਏਗੀ।ਅੱਜ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਅਕਾਲੀ ਦਲ ਸ਼ਾਂਤਮਈ ਅੰਦੋਲਨ ਕਰਨ ਦਾ ਸਮੱਰਥਨ ਕਰਦਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ਼ਾਂਤਮਈ ਦਾ ਹਿਮਾਇਤੀ ਹੈ ਅਤੇ ਹਰ ਉਸ ਵਿਅਕਤੀ ਨਾਲ ਖੜਾ ਹੈ, ਜਿਸ ਨਾਲ ਸਰਕਾਰ ਧੱਕਾ ਕਰਦੀ ਪਈ ਹੈ, ਪਰ ਉਸ ਵਿਅਕਤੀ ਦਾ ਸਾਥ ਨਹੀਂ ਦੇਵੇਗਾ, ਜਿਹੜਾ ਭਾਜਪਾ ਦੇ ਇਸ਼ਾਰੇ ਉੱਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਸ ਦੌਰਾਨ ਦਿੱਲੀ ਵਿੱਚ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੇਲ੍ਹ ਵਿਚ ਬੰਦ ਦੀਪ ਸਿੱਧੂ ਲਈ ਕਾਨੂੰਨੀ ਮਦਦ ਜ਼ਰੂਰ ਦਿੱਤੀ ਜਾਵੇਗੀ। ਦੀਪ ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਹਿੰਸਾ ਦੇ ਕੇਸ ਵਿੱਚ ਜੇਲ੍ਹ ਵਿਚ ਬੰਦ ਹੈ ਤੇ ਦਿੱਲੀ ਪੁਲਿਸ ਦੀਪ ਸਿੱਧੂ ਨੂੰ ਦਿੱਲੀ ਹਿੰਸਾ ਦਾ ਮੁੱਖ ਦੋਸ਼ੀ ਮੰਨਦੀ ਹੈ। ਸਿਰਸਾ ਨੇ ਇਸ ਬਾਰੇ ਟਵੀਟ ਵਿੱਚ ਲਿਖਿਆ ਕਿ‘ਮੈਨੂੰ ਕਈ ਲੋਕਾਂ ਨੇ ਦੀਪ ਸਿੱਧੂ ਨਾਲ ਗੱਲ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਮੈਂ ਉਸ ਨਾਲ ਟੈਲੀਫੋਨ ਉੱਤੇ ਗੱਲ ਕੀਤੀ ਹੈ। ਉਹ ਸਿਹਤ ਪੱਖ ਤੋਂ ਬਿਲਕੁਲ ਠੀਕ ਹੈ। ਮੈਂ ਉਸ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਖਾਸ ਗੱਲ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਰੇ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਾਸਮ-ਖਾਸ ਸਾਥੀ ਹਨ ਅਤੇ ਬਿਕਰਮ ਸਿੰਘ ਮਜੀਠੀਆ ਬਾਦਲ ਪਰਵਾਰ ਦੇ ਮੈਂਬਰ ਹਨ।

Read More Punjabi Political News Today

Continue Reading

ਰਾਜਨੀਤੀ

ਤੇਜੱਸਵੀ ਯਾਦਵ ਚੋਣ ਗਠਜੋੜ ਦੇ ਕਿਆਫਿਆਂ ਦੌਰਾਨ ਮਮਤਾ ਨੂੰ ਮਿਲੇ

Published

on

ਕੋਲਕਾਤਾ, 2 ਮਾਰਚ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਦੀਆਂ ਅਟਕਲਾਂ ਦੇ ਵਿਚਾਲੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕੱਲ੍ਹ ਤਿ੍ਰਣਮੂਲ ਕਾਂਗਰਸ ਦੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਤਿ੍ਰਣਮੂਲ ਦੇ ਸੀਨੀਅਰ ਨੇਤਾ ਅਤੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਵੀ ਮੌਜੂਦ ਰਹੇ ਅਤੇ ਚੋਣਾਂ ਬਾਰੇ ਵਿਚਾਰ ਕੀਤੀ ਗਈ।
ਇਸ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸੈਕੂਲਰ ਪਾਰਟੀਆਂ ਵਿਚਾਲੇ ਏਕਤਾ ਕਾਇਮ ਕਰਨ ਦਾ ਯਤਨ ਕਰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬੰਗਾਲ ਵਿੱਚ ਰਹਿੰਦੇ ਬਿਹਾਰ ਮੂਲ ਦੇ ਲੋਕਾਂ ਨੂੰ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਪੱਖ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪਹਿਲ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਅੱਗੇ ਵੱਧਣ ਤੋਂ ਰੋਕਣਾ ਹੈ। ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਉਨ੍ਹਾਂ ਨਹੀਂ ਦਿੱਤਾ ਕਿ ਰਾਸ਼ਟਰੀ ਜਨਤਾ ਦਲ ਏਥੇ ਤਿ੍ਰਣਮੂਲ ਕਾਂਗਰਸ ਨਾਲ ਗਠਜੋੜ ਕਰ ਕੇ ਚੋਣਾਂ ਲੜੇਗੀ ਜਾਂ ਨਹੀਂ।ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਹੋਣ ਵਾਲੀਆਂ ਚੋਣਾਂ ਦੌਰਾਨ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਲੜਾਈ ਹੋਵੇਗੀ ਅਤੇ ਇਸ ਦੀ ਤਿਆਰੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca