During the Kisan Tractor Parade, a group reached the Red Fort to hoist
Connect with us [email protected]

ਪੰਜਾਬੀ ਖ਼ਬਰਾਂ

ਕਿਸਾਨ ਟਰੈਕਟਰ ਪਰੇਡ ਦੌਰਾਨ ਇੱਕ ਜਥਾ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾਉਣ ਪੁੱਜ ਗਿਆ

Published

on

  • ਬੱਸਾਂ, ਗੱਡੀਆਂ, ਕੰਟੇਨਰ ਅਤੇ 300 ਤੋਂ ਵੱਧਬੈਰੀਕੇਡ ਭੰਨੇ
    ਨਵੀਂ ਦਿੱਲੀ, 26 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਫੈਸਲੇ ਮੁਤਾਬਕ ਅੱਜ ਦਿੱਲੀ ਵਿੱਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੇ ਜਾਣਮੌਕੇ ਕੁਝ ਲੋਕ ਮਿਥੇ ਰਾਹਾਂ ਨੂੰ ਛੱਡ ਕੇ ਲਾਲ ਕਿਲ੍ਹੇ ਤੱਕ ਜਾ ਪਹੁੰਚੇ ਅਤੇ ਪੁਲਸ ਰੋਕਾਂ ਦੇ ਬਾਵਜੂਦ ਕਿਲ੍ਹੇ ਉੱਤੇ ਕੇਸਰੀ ਝੰਡਾ ਜਾ ਲਹਿਰਾਇਆ, ਜਿਹੜਾ ਬਾਅਦ ਵਿੱਚ ਪੁਲਸ ਨੇ ਲਾਹ ਦਿੱਤਾ। ਇਹ ਝੰਡਾ ਉਸ ਥਾਂ ਲਹਿਰਾਇਆ ਗਿਆ, ਜਿੱਥੇ 15 ਅਗਸਤ ਆਜ਼ਾਦੀ ਦਿਨ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ।
    ਵਰਨਣ ਯੋਗ ਹੈ ਕਿ ਅੱਜ ਜਦੋਂ ਕਿਸਾਨ ਆਪਣੀ ਟਰੈਕਟਰ ਪਰੇਡ ਚਲਾ ਰਹੇ ਸਨ ਤਾਂ ਉਨ੍ਹਾਂ ਵਿੱਚੋਂ ਇੱਕ ਜਥੇ ਨੇ ਇੱਕ ਰਾਤ ਪਹਿਲਾਂ ਕੀਤੇ ਹੋਏ ਆਪਣੇ ਐਲਾਨ ਦੇ ਮੁਤਾਬਕ ਸਵੇਰੇ ਕਿਸਾਨ ਆਗੂਆਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲਸ ਦੇ ਬੈਰੀਕੇਡ ਜਬਰਦਸਤੀ ਹਟਾ ਕੇ ਸ਼ਹਿਰ ਵਿੱਚ ਤੈਅ ਰੂਟਾਂ ਦੀ ਬਜਾਏ ਹੋਰ ਪਾਸਿਆਂ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਜਥਾ ਪਹਿਲਾਂ ਦਿੱਲੀ ਪੁਲਸ ਦੇ ਹੈੱਡਕੁਆਰਟਰ ਆਈ ਟੀ ਓ ਵੱਲ ਵਧਿਆ ਤੇ ਫਿਰ ਪੁਲਸ ਨਾਲ ਟੱਕਰਾਂ ਲੈਂਦਾ ਹੋਇਆ ਲਾਲ ਕਿਲ੍ਹਾ ਕੰਪਲੈਕਸ ਤੱਕ ਟਰੈਕਟਰਾਂ ਸਮੇਤ ਪੁੱਜ ਗਿਆ। ਇਸ ਦੌਰਾਨ ਦਿੱਲੀ ਪੁਲਸ ਦੇ ਸਖਤ ਸੁਰੱਖਿਆ ਤੇ ਲਾਲ ਕਿਲ੍ਹਾ ਸਮੇਤ ਸਭ ਖਾਸ ਥਾਂਵਾਂ ਦੇ ਪੱਕੇ ਪ੍ਰਬੰਧਾਂ ਦੇ ਦਾਅਵਿਆਂ ਦੇ ਬਾਵਜੂਦ ਇਸ ਜਥੇ ਨੂੰ ਜਾਣ ਤੋਂ ਰੋਕਣ ਦੇ ਲਈ ਕਿਸੇ ਕਿਸਮ ਦੀ ਫੋਰਸ ਦਿਖਾਈ ਨਹੀਂ ਦਿੱਤੀ ਅਤੇ ਜਦੋਂ ਇਸ ਜਥੇ ਨੇ ਕੇਸਰੀ ਨਿਸ਼ਾਨ ਲਾਲ ਕਿਲ੍ਹੇ ਉੱਤੇ ਲਹਿਰਾ ਦਿੱਤਾ, ਉਸ ਦੇ ਬਾਅਦ ਵੀ ਦਿੱਲੀ ਪੁਲਸ ਅਤੇ ਹੋਰ ਫੋਰਸਾਂ ਦੇ ਅਧਿਕਾਰੀ ਕੋਈ ਸਖਤ ਕਦਮ ਚੁੱਕਣ ਦੀ ਬਜਾਏ ਉਨ੍ਹਾਂ ਨੂੰ ਚਲੇ ਜਾਣ ਦਾ ਤਰਲਾ ਕਰਦੇ ਵੇਖੇ ਗਏ ਤੇ ਲਾਲ ਕਿਲ੍ਹੇ ਦੀ ਫਸੀਲ ਉੱਤੇ ਸਿੱਖ ਧਰਮ ਦੇ ਕੇਸਰੀ ਨਿਸ਼ਾਨ, ਕਿਸਾਨ ਜਥੇਬੰਦੀਆਂ ਦੇ ਕੁਝ ਝੰਡੇ ਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਕੁਝ ਲੋਕ ਨੱਚਦੇ ਜਾਂ ਗਤਕਾ ਖੇਡਦੇ ਵੀ ਨਜ਼ਰ ਆਉਂਦੇ ਰਹੇ। ਬਹੁਤ ਦੇਰ ਬਾਅਦ ਗ੍ਰਹਿ ਮੰਤਰਾਲੇ ਤੋਂ ਆਏ ਹੁਕਮਾਂ ਉੱਤੇ ਦਿੱਲੀ ਪੁਲਸ ਨੇ ਲਾਲ ਕਿਲ੍ਹੇ ਤੋਂ ਕੇਸਰੀ ਨਿਸ਼ਾਨ ਲਾਹਿਆ ਤੇ ਭੀੜ ਤੋਂ ਇਹ ਇਲਾਕਾ ਖਾਲੀ ਕਰਵਾਇਆ। ਇਸ ਦੌਰਾਨ ਕਿਸੇ ਵਕਤ ਭਾਜਪਾ ਪਾਰਲੀਮੈਂਟ ਮੈਂਬਰ ਸਨੀ ਦਿਓਲ ਦਾ ਨੇੜਲਾ ਸਾਥੀ ਰਹਿ ਚੁੱਕਾ ਗਰਮ ਮਿਜ਼ਾਜ਼ ਫਿਲਮ ਕਲਾਕਾਰ ਦੀਪ ਸਿੱਧੂ ਸਭ ਤੋਂ ਮੂਹਰੇ ਦਿਖਾਈ ਦੇਂਦਾ ਰਿਹਾ, ਜਿਸ ਕਾਰਨ ਕਈ ਤਰ੍ਹਾਂ ਦੇ ਸਿਆਸੀ ਵਿਵਾਦਾਂ ਨੂੰ ਜਨਮ ਦੇਣ ਵਾਲੇ ਬਿਆਨ ਵੀ ਆਉਣ ਲੱਗ ਪਏ।
    ਅੱਜ ਭੜਕੇ ਹੋਏ ਕੁਝ ਕਿਸਾਨ ਜਥਿਆਂ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਹਿੰਸਾ ਦੇ ਸੰਬੰਧਵਿੱਚਦਿੱਲੀ ਪੁਲਸ ਨੇ ਸੱਤ ਕੇਸ ਦਰਜ ਕੀਤੇ ਹਨ। ਇੱਕ ਕੇਸਦੁਆਰਕਾ ਦੇ ਥਾਣਾ ਹਰਿਦਾਸ ਨਗਰ, ਇੱਕ ਨਜ਼ਫਗੜ੍ਹ, ਇੱਕ ਉੱਤਮ ਨਗਰ ਵਿੱਚ, ਇੱਕ ਕੇਸ ਪਾਂਡਵ ਨਗਰ, ਦੋ ਗਾਜ਼ੀਪੁਰ ਥਾਣਾ ਤੇ ਇੱਕ ਸੀਮਾਪੁਰੀ ਥਾਣੇ ਵਿੱਚ ਦਰਜ ਕੀਤਾਗਿਆ ਹੈ। ਪ੍ਰਦਰਸ਼ਨ ਕਰਦੇ ਲੋਕਾਂ ਉੱਤੇ 8 ਬੱਸਾਂ, 17 ਹੋਰ ਗੱਡੀਆਂ, 4 ਕੰਟੇਨਰ ਅਤੇ 300 ਤੋਂ ਵੱਧ ਬੈਰੀਕੇਡ ਤੋੜਨ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ ਦੱਸਿਆਗਿਆ ਹੈ ਕਿ ਟਰੈਕਟਰ ਪਰੇਡ ਵਾਲੀ ਹਿੰਸਾ ਵਿੱਚ86 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। 45 ਪੁਲਸ ਮੁਲਾਜ਼ਮਾਂ ਨੂੰ ਸਿਵਲ ਲਾਈਨ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।ਇਸ ਤੋਂ ਇਲਾਵਾ ਕੁਝ ਕਿਸਾਨਾਂ ਸਮੇਤ ਦੂਸਰੇ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਣ ਦੀ ਖਬਰ ਹੈ, ਪਰ ਪੁਸ਼ਟੀ ਨਹੀਂ ਹੋ ਸਕੀ।

Click Here To Read Punjabi News Today

ਪੰਜਾਬੀ ਖ਼ਬਰਾਂ

ਕੋਲੰਬੋ ਪੋਰਟ ਦੇ ਟਰਮੀਨਲ ਵਿਕਾਸ ਦਾ ਠੇਕਾ ਭਾਰਤ ਨੂੰ ਮਿਲਿਆ

Published

on

ਕੋਲੰਬੋ, 3 ਮਾਰਚ – ਭਾਰਤ ਦੀ ਕੋਰੋਨਾ ਵੈਕਸੀਨ ਕੂਟਨੀਤੀ ਦਾ ਅਸਰ ਪੈਣ ਲੱਗਾ ਹੈ। ਚੀਨ ਦੇ ਕਰਜ਼ੇ ਵਿੱਚ ਫਸੇ ਸ੍ਰੀਲੰਕਾ ਨੇ ਦੋਸਤੀ ਦਾ ਕਦਮ ਵਧਾਉਂਦੇ ਹੋਏ ਆਪਣੇ ਰਣਨੀਤਕ ਰੂਪ ਤੋਂ ਮਹੱਤਵਪੂਰਨ ਕੋਲੰਬੋ ਪੋਰਟ ਦੇ ਵੈਸਟਰਨ ਕੰਟੇਨਰ ਟਰਮੀਨਲ ਦੇ ਵਿਕਾਸ ਦਾ ਠੇਕਾ ਭਾਰਤ ਨੂੰ ਦੇ ਦਿੱਤਾ ਹੈ।
ਕੋਲੰਬੋ ਦੇ ਟਰਮੀਨਲ ਦਾ ਵਿਕਾਸ ਭਾਰਤ ਅਤੇ ਜਾਪਾਨ ਦੇ ਨਾਲ ਬਣੀ ਇੱਕ ਸਾਂਝੀ ਵਪਾਰਕ ਕੰਪਨੀ ਵੱਲੋਂ ਕੀਤਾ ਜਾਏਗਾ। ਸ੍ਰੀਲੰਕਾ ਇਹ ਪ੍ਰੋਜੈਕਟ 35 ਸਾਲ ਦੇ ਪਟੇ ਉੱਤੇ ਦੇਵੇਗਾ। ਵਰਨਣ ਯੋਗ ਹੈ ਕਿ ਸ੍ਰੀਲੰਕਾ ਸਰਕਾਰ ਨੇ ਇਸ ਤੋਂ ਕੁਝ ਹਫਤੇ ਪਹਿਲਾਂ ਇਸੇ ਬੰਦਰਗਾਹ ਉੱਤੇ ਇੱਕ ਟਰਮੀਨਲ ਦੇ ਵਿਕਾਸ ਦਾ ਚੀਨ ਦਾ ਠੇਕਾ ਰੱਦ ਕਰ ਦਿੱਤਾ ਸੀ। ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸ੍ਰੀਲੰਕਾ ਕੈਬਨਿਟ ਨੇ ਕੱਲ੍ਹ ਕੋਲੰਬੋ ਸਾਊਥ ਪੋਰਟ ਦੇ ਵੈਸਟ ਕੰਟੇਨਰ ਟਰਮੀਨਲ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਜਾਪਾਨ ਸਰਕਾਰ ਦੀ ਇੱਕ ਸਾਂਝੀ ਕੰਪਨੀ ਇਸ ਦਾ ਵਿਕਾਸ ਕਰੇਗੀ। ਬਿਆਨ ਵਿੱਚ ਕਿਹਾ ਗਿਆ ਕਿ ਬਣਾਓ, ਅਪਣਾਓ ਅਤੇ ਸੌਂਪ ਦਿਓ (ਬੀ ਓ ਟੀ) ਦੇ ਆਧਾਰ ਉੱਤੇਇਸ ਪ੍ਰੋਜੈਕਟ ਲਈ ਗੱਲਬਾਤ ਕਰ ਰਹੀ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਸ ਨੂੰ ਭਾਰਤੀ ਹਾਈ ਕਮਿਸ਼ਨ ਅਤੇ ਜਾਪਾਨੀ ਦੂਤਘਰ ਨੂੰ ਭੇਜਿਆ ਗਿਆ ਸੀ। ਇਸ ਬਾਰੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਲਿਮਟਿਡ ਦੀ ਤਜਵੀਜ਼ ਨੂੰ ਭਾਰਤੀ ਹਾਈ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਕੁਝ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੁਆਰਾ ਮਨਜ਼ੂਰ ਕੀਤੇ ਜਾਣ ਦੇ ਖੁਲਾਸੇ ਉੱਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਨਿਵੇਸ਼ ਦਾ ਫੈਸਲਾ ਇਥੋਂ ਦੀ ਸਰਕਾਰ ਕਰਦੀ ਹੈ, ਨਾ ਕਿ ਭਾਰਤੀ ਹਾਈ ਕਮਿਸ਼ਨ। ਇਸ ਤੋਂ ਪਹਿਲਾਂ ਸ੍ਰੀਲੰਕਾ ਪੋਰਟਸ ਅਥਾਰਟੀ ਨੇ ਪਿਛਲੀ ਸਿਰੀਸੇਨ ਸਰਕਾਰ ਦੇ ਸਮੇਂ ਮਈ 2019 ਵਿੱਚ ਭਾਰਤ ਅਤੇਜਾਪਾਨ ਦੇ ਨਾਲ ਇਸ ਬੰਦਰਗਾਹ ਉੱਤੇ ਪੂਰਬੀ ਕੰਟੇਨਰ ਟਰਮੀਨਲ (ਈ ਸੀ ਟੀ) ਦੇ ਫੈਸਲੇ ਦਾ ਇੱਕ ਕਰਾਰ ਕੀਤਾ ਸੀ।

Continue Reading

ਪੰਜਾਬੀ ਖ਼ਬਰਾਂ

ਘੋੜੇ ਦਾ ਜਨਮ ਦਿਨ 50 ਪੌਂਡ ਦਾ ਕੇਕ ਕੱਟ ਕੇ ਮਨਾਇਆ ਗਿਆ

Published

on

ਸਹਿਰਸਾ, 3 ਮਾਰਚ – ਆਮ ਤੌਰ ਉੱਤੇਲੋਕਾਂ ਨੂੰ ਆਪਣੇ ਬੱਚਿਆਂ, ਬਜ਼ੁਰਗਾਂ ਜਾਂ ਵਿਅਕਤੀਆਂ ਦਾ ਜਨਮ ਦਿਨ ਮਨਾਉਂਦੇ ਦੇਖਿਆ, ਸੁਣਿਆਂ ਜਾਂ ਖੁਦਸਮਾਗਮ ਵਿੱਚ ਸ਼ਾਮਲ ਹੋਇਆ ਜਾਂਦਾ ਹੈ, ਪਰ ਬਿਹਾਰ ਦੇ ਸਹਿਰਸਾ ਵਿੱਚ ਘੋੜੇ ਦਾ ਜਨਮ ਦਿਨ ਮਨਾਇਆ ਗਿਆ ਹੈ। ਇਸ ਮੌਕੇ ਉੱਤੇ ਨਾ ਕੇਵਲ ਕੇਕ ਕੱਟਿਆ ਗਿਆ, ਬਲਕਿ ਇੱਕ ਵੱਡੀ ਪਾਰਟੀ ਦਿੱਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੰਨ-ਸੁਵੰਨੇ ਖਾਣੇ ਦਾ ਆਨੰਦ ਲਿਆ।
ਸਹਿਰਸਾ ਦੇ ਪੰਚਵਟੀ ਚੌਕ ਦੇ ਵਾਸੀ ਰਜਨੀਸ਼ ਕੁਮਾਰ ਉਰਫ ਗੋਲੂ ਯਾਦਵ ਨੇ ਕੱਲ੍ਹ ਸ਼ਾਮ ਆਪਣੇ ਘੋੜੇ ਚੇਤਕ ਦਾ ਦੂਸਰਾ ਜਨਮ ਦਿਨ ਧੂਮਧਾਮ ਨਾਲ ਮਨਾਇਆ। ਗੋਲੂ ਆਪਣੇ ਬੱਚਿਆਂ ਵਾਂਗ ਚੇਤਕ ਨੂੰ ਪਿਆਰ ਕਰਦੇ ਹਨ। ਕੱਲ੍ਹ ਸਵੇਰੇ ਚੇਤਕ ਨੂੰ ਇਸ਼ਨਾਨ ਕਰਵਾ ਕੇ ਉਸ ਨੂੰ ਜਨਮ ਦਿਨ ਲਈ ਤਿਆਰ ਕੀਤਾ ਗਿਆ ਤੇ ਸ਼ਾਮ ਨੂੰ ਉਸ ਦੇ ਜਨਮ ਦਿਨ ਦੇ ਮੌਕੇ ਉੱਤੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਹ ਪੌਂਡ ਦਾ ਕੇਕ ਕੱਟਿਆ ਗਿਆ। ਘੋੜੇ ਦੇ ਮਾਲਕ ਗੋਲੂ ਯਾਦਵ ਨੇ ਦੱਸਿਆ ਕਿ ਚੇਤਕ ਸਾਡੇ ਘਰ ਦਾ ਮੈਂਬਰ ਹੈ, ਜਾਨਵਰ ਨਹੀਂ, ਅਸੀਂ ਪਰਵਾਰ ਦੇ ਲੋਕ ਹਰ ਸਾਲ ਮਿਲ ਕੇ ਉਸ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਾਂ। ਉਹ ਕਹਿੰਦੇ ਹਨ ਕਿ ਇੱਕ ਸਾਲ ਪਹਿਲਾਂ ਚੇਤਕ ਦਾ ਪਹਿਲਾ ਜਨਮ ਦਿਨ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ।ਗੋਲੂ ਕਹਿੰਦੇ ਹਨ ਕਿ ਮੈਂ ਅੱਜ ਤੱਕ ਆਪਣਾ ਜਨਮ ਦਿਨ ਨਹੀਂ ਮਨਾਇਆ, ਪਰ ਚੇਤਕ ਦਾ ਜਨਮ ਦਿਨ ਹਰ ਸਾਲ ਮਨਾਉਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਚੇਤਕ ਨੂੰ ਛੇ ਮਹੀਨੇ ਦੀ ਛੋਟੀ ਉਮਰ ਵਿੱਚ ਹੀ ਆਪਣੇ ਘਰ ਲੈ ਕੇ ਆਏ ਸਨ ਅਤੇ ਉਸ ਦੇ ਬਾਅਦ ਇਸ ਨੂੰ ਦੁੱਧ ਪਿਲਾ ਕੇ ਪਾਲਿਆ ਹੈ। ਉਨ੍ਹਾਂ ਨੇ ਸਵੀਕਾਰ ਕੀਤਾ, ਮੈਂ ਚੇਤਕ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਹੈ। ਆਪਣੇ ਬੱਚਿਆਂ ਤੋਂ ਵੱਧ ਪਿਆਰ ਦਿੱਤਾ ਹੈ। ਗੋਲੂ ਕਹਿੰਦੇ ਹਨ ਕਿ ਇਸ ਪਾਰਟੀ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵਾਂ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਜਾਨਵਰਾਂ ਪ੍ਰਤੀ ਹੋ ਰਹੀ ਹਿੰਸਾ ਉੱਤੇ ਦੁੱਖ ਪ੍ਰਗਟਾਉਂੇ ਹੋਏ ਗੋਲੂ ਕਹਿੰਦੇ ਹਨ ਕਿ ਜਾਨਵਰ ਅੱਜ ਆਮ ਲੋਕਾਂ ਨਾਲੋਂ ਵਫਾਦਾਰ ਹਨ।

Continue Reading

ਪੰਜਾਬੀ ਖ਼ਬਰਾਂ

ਰਾਹੁਲ ਗਾਂਧੀ ਨੇ ਕਿਹਾ ਦੇਸ਼ ਵਿੱਚ ਐਮਰਜੈਂਸੀ ਦਾ ਲਾਇਆ ਜਾਣਾ ਇੱਕ ਗਲਤੀ ਸੀ

Published

on

ਨਵੀਂ ਦਿੱਲੀ, 3 ਮਾਰਚ – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾਏ ਜਾਣ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੁੱਲ ਦੱਸਦਿਆਂ ਕਿਹਾ ਕਿ ਉਸ ਦੌਰ ਵਿੱਚ ਜੋ ਵੀ ਹੋਇਆ ਉਹ ਗਲਤ ਸੀ, ਪਰ ਮੌਜੂਦਾ ਦੌਰ ਨਾਲ ਜੇ ਇਸ ਦੀ ਤੁਲਨਾ ਕਰੀਏ ਤਾਂ ਉਦੋਂ ਦੇ ਹਾਲਾਤ ਬਿਲਕੁਲ ਵੱਖਰੇ ਸਨ। ਓਦੋਂ ਕਾਂਗਰਸ ਨੇ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕਦੀ ਕੋਸ਼ਿਸ਼ ਨਹੀਂ ਸੀ ਕੀਤੀ।
ਅਮਰੀਕਾ ਦੀ ਕਾਰਨਵੈਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਅੰਦਰੂਨੀ ਲੋਕਤੰਤਰ ਦੇ ਹਾਮੀ ਹਨ। ਇਸ ਦੌਰਾਨ ਐਮਰਜੈਂਸੀ ਬਾਰੇ ਪੁੱਛੇ ਜਾਣ ਉੱਤੇਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਹ ਇੱਕ ਗਲਤੀ ਸੀ, ਉਸ ਦੌਰ ਵਿੱਚ ਜੋ ਕੁਝ ਹੋਇਆ, ਉਹ ਯਕੀਨੀ ਤੌਰ ਉੱਤੇ ਗਲਤ ਸੀ, ਪਰ ਅੱਜ ਦੇ ਦੌਰ ਵਿੱਚ ਜੋ ਹੋ ਰਿਹਾ ਹੈ, ਉਹ ਉਦੋਂ ਦੇ ਦੌਰ ਤੋਂ ਬਿਲਕੁਲ ਵੱਖਰਾ ਹੈ। ਓਦੋਂ ਕਾਂਗਰਸ ਨੇ ਕਦੀ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਵਿੱਚ ਅਜਿਹਾ ਕਰਨ ਦੀ ਸਮਰੱਥਾ ਵੀ ਨਹੀਂ ਸੀ। ਸਾਡੀ ਬਣਤਰ ਅਜਿਹੀ ਹੈ ਕਿ ਅਸੀਂ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ। ਰਾਹੁਲ ਨੇ ਕੇਂਦਰ ਸਰਕਾਰ ਉੱਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਭਾਰਤ ਵਿੱਚ ਹਰ ਸੰਸਥਾ ਦੀ ਆਜ਼ਾਦੀ ਉੱਤੇ ਹਮਲਾ ਕੀਤਾ ਜਾ ਰਿਹਾ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca