Due to lack of firewood, people in UP started dumping bodies in the river
Connect with us [email protected]

Uncategorized

ਸਸਕਾਰ ਲਈ ਲੱਕੜਾਂ ਨਾ ਮਿਲਣ ਕਾਰਨ ਯੂ ਪੀ ਦੇ ਲੋਕ ਨਦੀ ਵਿੱਚ ਲਾਸ਼ਾਂ ਸੁੱਟਣ ਲੱਗੇ

Published

on

body

ਬਕਸਰ ਵਿੱਚ 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ
ਬਕਸਰ, ਬਿਹਾਰ, 10 ਮਈ, – ਕੋਰੋਨਾ ਵਾਰਿਸ ਨਾਲ ਮਰਨ ਵਾਲੇ ਲੋਕਾਂ ਦੇ ਅੰਕੜੇ ਕੁਝ ਵੀ ਕਹਿਰਹੇ ਹੋਣ,ਬਿਹਾਰ ਦੇ ਬਕਸਰ ਜਿ਼ਲੇ ਦੇ ਚੌਸਾ ਵਿੱਚ ਮਹਾਦੇਵ ਘਾਟ ਉੱਤੇ ਰੁੜ੍ਹ ਕੇ ਆਈਆਂ ਲਾਸ਼ਾਂ ਦਾ ਢੇਰ ਦੱਸ ਰਿਹਾ ਹੈ ਕਿ ਹਾਲਤ ਕਿੰਨੀ ਖਰਾਬ ਹੈ। ਇਸ ਦੌਰਾਨ ਇਸ ਮੁੱਦੇ ਦੋ ਰਾਜਾਂ ਵਿਚਾਲੇ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਹੈ।
ਬਿਹਾਰ ਦੇ ਬਕਸਰ ਜਿ਼ਲਾ ਪ੍ਰਸ਼ਾਸਨ ਨੇ ਲਾਸ਼ਾਂ ਮਿਲਣ ਦੀ ਘਟਨਾ ਤੋਂ ਆਪਣਾ ਪੱਲਾ ਝਾੜ ਕੇ ਕਿਹਾ ਹੈ ਕਿ ਇਹ ਲਾਸ਼ਾਂ ਬਿਹਾਰ ਜਾਂ ਬਕਸਰ ਜਿ਼ਲੇ ਦੀਆਂ ਨਹੀਂ, ਉੱਤਰ ਪ੍ਰਦੇਸ਼ ਦੀਆਂ ਹਨ, ਜੋਰੁੜ੍ਹ ਕੇ ਏਧਰ ਆਈਆਂ ਹਨ।ਚੌਸਾ ਦੇ ਮਹਾਦੇਵ ਘਾਟ ਵਿੱਚ ਇੰਨੀਆਂ ਲਾਸ਼ਾਂ ਵੇਖ ਕੇ ਲੱਗਦਾ ਸੀ ਕਿ ਲਾਸ਼ਾਂ ਨੇ ਮਹਾਦੇਵ ਘਾਟ ਪੂਰੀ ਤਰ੍ਹਾਂ ਢੱਕ ਲਿਆ ਹੈ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਜਿ਼ਲਾ ਪ੍ਰਸ਼ਾਸਨ ਵੱਲੋਂ ਚੌਸਾ ਦੇ ਬੀ ਡੀ ਓ ਅਸ਼ੋਕ ਕੁਮਾਰ ਨੇ ਕਿਹਾ ਕਿ 40 ਤੋਂ 45 ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਰੁੜ੍ਹ ਕੇ ਮਹਾਦੇਵ ਘਾਟ ਤੱਕ ਆਈਆਂ ਹਨ। ਉਨ੍ਹਾਨੇ ਸਾਫ ਕਿਹਾ ਕਿ ਇਹ ਲਾਸ਼ਾਂ ਬਿਹਾਰਦੇ ਲੋਕਾਂ ਦੀਆਂ ਨਹੀਂ, ਅਸੀਂ ਘਾਟ ਉੱਤੇ ਚੌਂਕੀਦਾਰ ਰੱਖਿਆ ਹੈ ਤਾਂ ਕਿਲਾਸ਼ਾਂ ਦਾ ਠੀਕ ਤਰ੍ਹਾਂ ਅੰਤਿਮ ਸੰਸਕਾਰ ਹੋ ਸਕੇ। ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਰੁੜ੍ਹ ਕੇ ਆਈਆਂ ਹਨ ਅਤੇ ਓਧਰੋਂ ਲਾਸ਼ਾਂ ਨੂੰ ਏਥੇਆਉਣ ਤੋਂ ਰੋਕਣਾ ਸੰਭਵ ਨਹੀਂ, ਇਸ ਲਈ ਅਸੀਂ ਖੁਦ ਹੀ ਇਨ੍ਹਾਂ ਦੇ ਨਿਪਟਾਰੇ ਅਤੇ ਅੰਤਮ ਸੰਸਕਾਰ ਦੀ ਵਿਵਸਥਾ ਕਰਨ ਦੇ ਯਤਨ ਕਰ ਰਹੇ ਹਾਂ।

Uncategorized

ਇੱਕੋ ਸਵਾਰੀ ਲਈ 360 ਸੀਟਾਂ ਵਾਲਾ ਜਹਾਜ਼ ਮੁੰਬਈ ਤੋਂ ਦੁਬਈ ਪੁੱਜਾ

Published

on

Mumbai to Dubai

ਨਵੀਂ ਦਿੱਲੀ, 30 ਮਈ – ਭਾਰਤਵੰਸ਼ੀ ਕਾਰੋਬਾਰੀ ਭਾਵੇਸ਼ ਜਾਵੇਰੀ, ਜਿਹੜਾ 18 ਨੰਬਰ ਨੂੰ ਸ਼ੁੱਭ ਮੰਨਦਾ ਹੈ, ਬੀਤੀ 19 ਮਈ 2021 ਦਾ ਦਿਨ ਸਾਰੀ ਉਮਰ ਨਹੀਂ ਭੁੱਲ ਸਕੇਗਾ। ਕਾਰੋਬਾਰੀ ਯਾਤਰਾ ਪਿੱਛੋਂ ਮੁੰਬਈ ਤੋਂ ਦੁਬਈ ਵਾਪਸ ਜਾਂਦੇ ਭਾਵੇਸ਼ ਦੀਹੈਰਾਨੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ 360 ਸੀਟਾਂ ਵਾਲੇ ਬੋਇੰਗ 777 ਜਹਾਜ਼ ਵਿੱਚ ਉਹ ਇਕੱਲੇ ਯਾਤਰਾ ਕਰਨ ਵਾਲੇ ਹਨ।
ਐਮੀਰੇਟਸ ਏਅਰਲਾਈਨਜ਼ ਦੀ ਫਲਾਈਟ (ਈ ਕੇ-501) ਵਿੱਚ ਦਾਖਲ ਹੁੰਦੇ ਸਾਰਭਾਵੇਸ਼ ਜਾਵੇਰੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਤੇ ਪੂਰੀ ਯਾਤਰਾ ਯਾਦਗਾਰ ਬਣ ਗਈ।ਸਟਾਰਜੇਮਸ ਗਰੁੱਪ ਦੇ ਸੀ ਈ ਓ ਚਾਲੀ ਸਾਲਾ ਭਾਵੇਸ਼ ਦੇ ਦੱਸਣ ਅਨੁਸਾਰ, ‘ਮੈਂ ਮੁੰਬਈ ਤੋਂ ਦੁਬਈ ਵਿੱਚ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕਰ ਚੁੱਕਾ ਹਾਂ, ਪਰ ਇਹ ਯਾਤਰਾ ਯਾਦਗਾਰੀ ਸੀ। ਕਾਕਪਿਟ ਕਮਾਂਡਰ ਖੁਦ ਮੈਨੂੰ ਮਿਲੇ। ਮੈਨੂੰ ਜਹਾਜ਼ ਦਾ ਮੁਆਇਨਾ ਕਰਨ ਤੇ 18 ਨੰਬਰ ਦੀ ਮੇਰੀ ਲੱਕੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪਬਲਿਕ ਅਨਾਊਂਸਮੈਂਟ ਸਿਰਫ ਮੇਰੇ ਉੱਤੇ ਕੇਂਦਰਿਤ ਸੀ: ਜਿਵੇਂ-‘ਮਿਸਟਰ ਜਾਵੇਰੀ, ਕ੍ਰਿਪਾ ਕਰ ਕੇ ਸੀਟ ਬੈਲਟ ਬੰਨ੍ਹ ਲਓ। ਮਿਸਟਰ ਜਾਵੇਰੀ, ਅਸੀਂ ਲੈਂਡ ਕਰਨ ਜਾ ਰਹੇ ਹਾਂ।’
ਭਾਵੇਸ਼ 20 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਮਈ ਦੇ ਪਹਿਲੇ ਹਫਤੇ ਉਹ ਭਾਰਤ ਆਏ ਅਤੇ 10 ਦਿਨ ਪਹਿਲਾਂ 19 ਮਈ ਨੂੰ ਫਲਾਈਟ ਦੀ ਟਿਕਟ ਬੁਕ ਕਰਾਈ ਸੀ। 18 ਹਜ਼ਾਰ ਰੁਪਏ ਵਿੱਚ ਇਕਾਨਮੀ ਕਲਾਸ ਦੀ ਟਿਕਟ ਲਈ, ਪਰ ਜਿਸ ਉਡਾਣ ਵਿੱਚ ਉਨ੍ਹਾਂ ਨੇ ਇਕੱਲੇ ਯਾਤਰਾ ਕੀਤੀ ਉਸ ਦੀ ਚਾਰਟਰਡ ਬੁਕਿੰਗ ਦੇ ਲਈ ਸੱਤਰ ਲੱਖ ਰੁਪਏ ਲੱਗਦੇ ਹਨ। ਉਸ ਦਿਨ ਉਹ ਜਹਾਜ਼ ਵਿੱਚ ਇਕੱਲੇ ਸਨ।

Continue Reading

Uncategorized

ਬਲੈਕ ਤੇ ਵ੍ਹਾਈਟ ਫੰਗਸ ਮਗਰੋਂ ਯੂ ਪੀ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ

Published

on

After the black

ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉੱਭਰ ਪਿਆ
ਗਾਜ਼ਿਆਬਾਦ, 24 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਉੱਤਰ ਪ੍ਰਦੇਸ਼ ਰਾਜ ਦੇ ਗਾਜ਼ੀਆਬਾਦ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ ਹੈ। ਇਹ ਮਰੀਜ਼ ਤਿੰਨਾਂ ਫੰਗਸ ਦੀ ਇਨਫੈਕਸ਼ਨ ਤੋਂ ਹੀ ਪੀੜਤ ਹੈ, ਜਿਸ ਨੂੰ ਦੋ ਦਿਨ ਪਹਿਲਾਂ ਆਰਡੀਸੀ ਦੇ ਹਰਸ਼ ਈਐੱਨਟੀ ਹਸਪਤਾਲ ਲਿਆਂਦਾ ਗਿਆ ਸੀ।ਗਾਜ਼ੀਆਬਾਦ ਦੇ ਸੰਜੈ ਨਗਰ ਦੇ ਵਾਸੀ ਕੁੰਵਰ ਸਿੰਘ ਨੂੰ ਪਹਿਲਾਂ ਕੋਰੋਨਾ ਹੋਇਆ ਸੀ।
ਇਸ ਬਾਰੇ ਹਸਪਤਾਲ ਦੇ ਡਾਇਰੈਕਟਰ ਡਾ. ਬੀਪੀ ਤਿਆਗੀ ਨੇ ਦੱਸਿਆਹੈ ਕਿ ਯੈਲੋ ਫੰਗਸ ਆਮ ਤੌਰ ਉੱਤੇ ਕਿਰਲੀਵਿੱਚਹੁੰਦਾ ਹੈ, ਅੱਜ ਤੋਂ ਪਹਿਲਾਂ ਇਨਸਾਨਾਂਵਿੱਚ ਇਹ ਫੰਗਸ ਮਿਲਣ ਦਾ ਕੋਈ ਰਿਕਾਰਡ ਨਹੀਂ।ਗਾਜ਼ੀਆਬਾਦ ਦੇ ਜਿਨ੍ਹਾਂ ਮਰੀਜ਼ਾਂਵਿੱਚ ਯੈਲੋ ਫੰਗਸ ਮਿਲੀ, ਉਨ੍ਹਾਂ ਦੀ ਉਮਰ 34 ਸਾਲ ਦੇ ਨੇੜੇ-ਤੇੜੇਤੇ ਉਹ ਸ਼ੂਗਰ ਤੋਂ ਪੀੜਤ ਹਨ। ਬਲੈਕ ਅਤੇ ਵ੍ਹਾਈਟ ਫੰਗਸ ਵਾਂਗ ਇਹ ਯੈਲੋ ਫੰਗਸ ਸਰੀਰ ਦੇ ਹਿੱਸੇ ਨੂੰ ਗਾਲਦਾ ਨਹੀਂ, ਸਗੋਂ ਜ਼ਖ਼ਮ ਕਰਦਾ ਹੈ, ਜਿਸਨੂੰ ਭਰਨਵਿੱਚ ਕਾਫੀ ਸਮਾਂ ਲੱਗਦਾ ਹੈ।ਭਾਰਤ ਵਿੱਚ ਕੋਰੋਨਾ ਦੀ ਇਨਫੈਕਸ਼ਨ ਦੌਰਾਨ ਬਲੈਕ ਫੰਗਸ ਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਮਿਲਣ ਨੇ ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉਭਾਰ ਦਿੱਤਾ ਹੈ। ਯੈਲੋ ਫੰਗਸ ਨੂੰ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਵੱਧ ਖ਼ਤਰਨਾਕ ਦੱਸਿਆ ਗਿਆ ਹੈ।ਇਸ ਦੇ ਮਰੀਜ਼ ਨੂੰ ਸੁਸਤੀ, ਘੱਟ ਭੁੱਖ ਲੱਗਣੀ ਜਾਂ ਬਿਲਕੁੱਲ ਭੁੱਖ ਖ਼ਤਮ ਹੋਣ ਦੀ ਹਾਲਤ ਬਣਦੀ ਹੈ ਤੇ ਇਸ ਦਾ ਅਸਰ ਜਿਵੇਂ-ਜਿਵੇਂ ਵੱਧਦਾ ਹੈ, ਮਰੀਜ਼ ਦਾ ਭਾਰ ਘਟਣ ਲੱਗਦਾ ਤੇਉਸ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।ਪਤਾ ਲੱਗਾ ਹੈ ਕਿ ਯੈਲੋ ਫੰਗਸ ਗੰਦਗੀ ਕਾਰਨ ਕਿਸੇ ਵੀ ਨੂੰ ਹੋ ਸਕਦਾ ਹੈ, ਇਸ ਲਈ ਸਫਾਈ ਦਾ ਖਾਸ ਧਿਆਨ ਰੱਖ ਕੇ ਇਸ ਬੈਕਟੀਰੀਆ ਜਾਂ ਫੰਗਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

Continue Reading

Uncategorized

ਗੁਜਰਾਤ ਵਿੱਚ ਤਾਓਤੇ ਤੂਫਾਨ ਨਾਲ ਭਾਰੀ ਤਬਾਹੀ, 13 ਮੌਤਾਂ, ਜਨਜੀਵਨ ਤਹਿਸ-ਨਹਿਸ

Published

on

Gujarat typhoon wreaks havoc

ਅਹਿਮਦਾਬਾਦ, 18 ਮਈ, – ਗੁਜਰਾਤ ਦੇ ਸਮੁੰਦਰੀ ਤੱਟ ਨਾਲ ਟਕਰਾਏ ਚੱਕਰਵਾਤ ਤਓਤੇ ਤੂਫਾਨ ਦੇ ਕਾਰਨ ਇਸ ਰਾਜ ਵਿੱਚ ਭਾਰੀ ਨੁਕਸਾਨ ਹੋਣ ਪਿੱਛੋਂ ਇਸ ਦੀ ਤੀਬਰਤਾ ਠੰਢੀ ਪਈ ਤੇ ਇਹ ਰਾਜਸਥਾਨ ਵੱਲ ਵਧ ਰਿਹਾ ਹੈ। ਬਿਜਲੀ ਦੇ ਹਜ਼ਾਰਾਂ ਖੰਭੇ ਅਤੇ ਰੁੱਖ ਪੁੱਟੇ ਜਾਣ ਨਾਲ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਸਰਕਾਰ ਨੇ ਅਜੇ ਤਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਓਧਰ ਮਹਾਰਾਸ਼ਟਰ ਵਿਚ ਤਓਤੇ ਤੂਫਾਨ ਨਾਲ ਮੌਤਾਂ ਦੀ ਗਿਣਤੀ 12 ਹੋ ਗਈ ਹੈ ਅਤੇ ਰਾਜ ਸਰਕਾਰ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ।
ਇਸ ਬਾਰੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਅੱਜ ਮੰਗਲਵਾਰ ਸਟੇਟ ਐਮਰਜੈਂਸੀ ਪੁੱਜ ਕੇ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਦੇਰ ਸ਼ਾਮ ਉਨ੍ਹਾਂ ਮੀਡੀਆ ਨੂੰ ਦੂਸਰੀ ਵਾਰ ਸੰਬੋਧਨ ਕਰਦਿਆਂ ਕਿਹਾ ਕਿ ਰਾਜਵਿਚ ਤੂਫ਼ਾਨ ਨਾਲ ਭਾਰੀ ਤਬਾਹੀ ਹੋਈ ਅਤੇ ਨੁਕਸਾਨ ਦਾ ਸਰਵੇ ਕਰ ਕੇ ਮੁਆਵਜ਼ਾ ਦਿੱਤਾ ਜਾਵੇਗਾ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca