Due to illicit affair, the wife along with her brother-in-law and sister-in-law
Connect with us [email protected]

ਅਪਰਾਧ

ਨਾਜਾਇਜ਼ ਸੰਬੰਧਾਂ ਕਾਰਨ ਪਤਨੀ ਨੇ ਜੀਜੇ ਤੇ ਭੈਣ ਨਾਲ ਮਿਲ ਕੇ ਪਤੀ ਨੂੰ ਅੱਗ ਲਾਈ

Published

on

death

ਘੱਗਾ, 12 ਫਰਵਰੀ – ਨੇੜਲੇ ਪਿੰਡ ਡਰੌਲੀ ਵਿਖੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਆਪਣੇ ਜੀਜੇ ਤੇ ਭੈਣ ਨਾਲ ਮਿਲਕੇ ਪਤੀ ਨੂੰ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਵਿੱਚ ਦਾਖਲ ਪਤੀ ਦੇ ਬਿਆਨਾਂ ਉਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਡਰੌਲੀ ਨੇ ਪੁਲਸ ਨੂੰ ਦਸਿਆ ਕਿ ਮੇਰੀ ਪਤਨੀ ਗੁਰਮੀਤ ਕੌਰ ਅਤੇ ਸਾਂਢੂ ਜੋਗੀ ਰਾਮ ਦੇ ਨਾਜਾਇਜ਼ ਸਬੰਧ ਹਨ, ਜਿਸ ਬਾਰੇ ਉਨ੍ਹਾਂ ਨੂੰ ਉਹ ਰੋਕਦਾ ਰਹਿੰਦਾ ਸੀ।ਪੀੜਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਲੜਕੇ ਲਵਪ੍ਰੀਤ ਸਿੰਘ ਦੇ ਘਰ ਸੀ ਤੇ ਉਥੇ ਉਸ ਦਾ ਸਾਂਢੂ ਜੋਗੀ ਰਾਮ ਆਪਣੀ ਪਤਨੀ ਕੁਲਦੀਪ ਕੌਰ ਨਾਲ ਪਹੁੰਚ ਗਿਆ। ਓਦੋਂ ਮੇਰੀ ਪਤਨੀ ਗੁਰਮੀਤ ਕੌਰ ਨੇ ਚਾਹ ਬਣਾਈ ਤੇ ਉਸ ਵਿੱਚੋਂ ਇੱਕ ਕੱਪ ਵਿੱਚ ਕੁਝ ਪਾ ਕੇ ਮੇਰੇ ਲੜਕੇ ਲਵਪ੍ਰੀਤ ਸਿੰਘ ਨੂੰ ਪਿਲਾ ਦਿੱਤਾ, ਜਿਸ ਕਾਰਨ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ। ਇਸ ਦੌਰਾਨ ਮੌਕਾ ਦੇਖ ਕੇ ਮੇਰੇ ਸਾਂਢੂ ਜੋਗੀ ਰਾਮ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਮੈਨੂੰ ਫੜ ਲਿਆ ਅਤੇ ਮੇਰੀ ਪਤਨੀ ਗੁਰਮੀਤ ਕੌਰ ਨੇ ਮੇਰੇ ‘ਤੇ ਡੀਜ਼ਲ ਪਾ ਕੇ ਅੱਗ ਲਾ ਦਿੱਤੀ ਤੇ ਸਾਰੇ ਫ਼ਰਾਰ ਹੋ ਗਏ। ਰੌਲਾ ਪਾਉਣ ‘ਤੇ ਗੁਆਂਢੀਆਂ ਨੇ ਆ ਕੇ ਅੱਗ ਬੁਝਾਈ। ਪੀੜਤ ਅੰਮ੍ਰਿਤ ਸਿੰਘ ਸਰਕਾਰੀ ਹਸਪਤਾਲ ਪਾਤੜਾਂ ਵਿੱਚ ਦਾਖਲ ਹੈ। ਇਸ ਬਾਰੇ ਥਾਣਾ ਘੱਗਾ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਉੱਤੇ ਗੁਰਮੀਤ ਕੌਰ ਪਤਨੀ ਅੰਮ੍ਰਿਤ ਸਿੰਘ ਪਿੰਡ ਡਰੌਲੀ, ਕੁਲਦੀਪ ਕੌਰ ਪਤਨੀ ਜੋਗੀ ਰਾਮ ਤੇ ਜੋਗੀ ਰਾਮ ਪੁੱਤਰ ਪ੍ਰੇਮ ਚੰਦ ਪਿੰਡ ਨਾਈਵਾਲਾ ਖ਼ਿਲਾਫ਼ ਧਾਰਾ 307, 120-ਬੀ ਅਤੇ 34 ਆਈ ਪੀ ਸੀ ਦਾ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਅਪਰਾਧ

ਦਿੱਲੀ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ

Published

on

ਦੋਸ਼ੀ ਪਛਾਣੇ ਜਾਣ ਪਿੱਛੋਂ ਫੜੇ ਵੀ ਗਏ
ਨਵੀਂ ਦਿੱਲੀ, 28 ਫਰਵਰੀ, – ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਬਦਮਾਸ਼ਾਂ ਨੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਸਮੇਂ ਉਹ ਆਪਣੀ ਦੋ ਸਾਲਾ ਬੇਟੀ ਤੇ ਮਾਂ ਨਾਲ ਬਾਜ਼ਾਰ ਤੋਂ ਖ਼ਰੀਦਾਰੀ ਕਰ ਕੇ ਵਾਪਸ ਘਰ ਆ ਰਹੀ ਸੀ। ਇਸ ਤੋਂ ਬਾਅਦ ਬਦਮਾਸ਼ ਆਪਣੇ ਸਾਥੀ ਨਾਲ ਬਾਈਕ ਉੱਤੇ ਫ਼ਰਾਰ ਹੋ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਅਕੀਬੁਲ ਅਤੇ ਸ਼ੇਖ ਫਰਦੀ ਨੂੰ ਕਾਬੂ ਕਰ ਲਿਆ ਤੇ ਵਾਰਦਾਤ ਵਿੱਚ ਵਰਤੀ ਗਈ ਸਕੂਟੀ ਵੀ ਬਰਾਮਦ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਦਲੇਰ ਸਿੰਘ ਆਦਰਸ਼ ਨਗਰ ਦੇ ਗੁਰੂ ਨਾਨਕ ਰੋਡ ਦੇ ਈ-ਬਲਾਕ ਵਿੱਚ ਪਰਿਵਾਰ ਦੇ ਨਾਲ ਰਹਿੰਦੇ ਤੇ ਫੋਟੋ ਸਟੂਡੀਓ ਚਲਾਉਂਦੇ ਹਨ। ਉਨ੍ਹਾਂ ਦੇ ਬੇਟੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪੇਕੇ ਆਈ ਤਾਂ ਪੰਜਾਬ ਦੇ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਤੋਂ ਆਪਣੇ ਸਹੁਰਿਆਂ ਤੋਂ ਛੋਟੀ ਭੈਣ ਸਿਮਰਨ ਵੀ ਵੱਡੀ ਭੈਣ ਤੇ ਮਾਤਾ-ਪਿਤਾ ਨੂੰ ਮਿਲਣ 20 ਫਰਵਰੀ ਨੂੰ ਆ ਗਈ।ਉਸ ਦੀ ਭੈਣ ਸਿਮਰਨ ਆਪਣੀ ਦੋ ਸਾਲਾ ਬੇਟੀ ਹਰਲੀਨ ਅਤੇ ਮਾਂ ਮਮਤਾ ਨਾਲ ਸ਼ਨਿਚਰਵਾਰ ਰਾਤ ਲਗਪਗ ਸਾਢੇ ਅੱਠ ਵਜੇ ਘਰ ਤੋਂ ਕੁਝ ਦੂਰ ਲੱਗਣ ਵਾਲੇ ਹਫ਼ਤਾਵਾਰੀ ਬਾਜ਼ਾਰ ਗਈਆਂ ਸਨ। ਖਰੀਦਦਾਰੀ ਕਰਨ ਮਗਰੋਂ ਸਿਮਰਨ ਆਪਣੇ ਬੇਟੀ ਨੂੰ ਗੋਦਵਿੱਚ ਲੈਕੇ ਮਾਂ ਨਾਲ ਪੈਦਲ ਵਾਪਸ ਆ ਰਹੀ ਸੀ। ਰਾਤ ਸਾਢੇ ਨੌਂ ਵਜੇ ਉਹ ਆਪਣੇ ਗਲੀਵਿੱਚ ਆ ਕੇ ਘਰ ਨੂੰ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਪਿੱਛੇ ਇਕ ਬਦਮਾਸ਼ ਆਇਆ ਅਤੇ ਸਿਮਰਨ ਦੇ ਗਲ਼ੇ ਤੋਂ ਚੇਨ ਝਪਟ ਕੇ ਭੱਜਣ ਲੱਗਾ। ਮਾਂ-ਬੇਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਡਿੱਗ ਗਿਆ।ਇਸ ਮੌਕੇ ਸਿਮਰਨ ਦੀ ਗੋਦਵਿੱਚੋਂ ਬੇਟੀ ਡਿੱਗ ਗਈ, ਪਰ ਬੱਚੀ ਛੱਡ ਕੇ ਸਿਮਰਨ ਨੇ ਬਦਮਾਸ਼ ਨੂੰ ਫੜ ਲਿਆ ਤਾਂਬਦਮਾਸ਼ ਨੇ ਉਨ੍ਹਾਂ ਦੀ ਛਾਤੀ ਉੱਤੇਚਾਕੂ ਨਾਲ ਦੋ ਵਾਰ ਕੀਤੇ ਅਤੇ ਭੱਜ ਗਿਆ। ਜਦੋਂ ਤਕ ਗਲੀ ਦੇ ਦੂਸਰੇ ਪਾਸੇ ਮੌਜੂਦ ਨਿੱਜੀ ਸੁਰੱਖਿਆ ਗਾਰਡ ਦੌੜ ਕੇ ਆਇਆ, ਬਦਮਾਸ਼ ਗਲੀ ਦੇ ਮੇਨ ਰੋਡ ਉੱਤੇ ਪਹਿਲਾਂ ਤੋਂ ਸਕੂਟੀ ਉੱਤੇ ਸਵਾਰ ਆਪਣੇ ਸਾਥੀ ਨਾਲ ਭੱਜ ਗਿਆ। ਇਹ ਪੂਰੀ ਵਾਰਦਾਤ ਸਿਰਫ ਪੰਜ ਸਕਿੰਟਾਂ ਵਿੱਚ ਵਾਪਰ ਗਈ। ਜ਼ਖ਼ਮੀ ਹੋਈ ਸਿਮਰਨ ਨੂੰ ਸ਼ਾਲੀਮਾਰ ਬਾਗ਼ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਦੋਸ਼ੀ ਫੜ ਲਏ ਹਨ।

Read More Latest Crime News in Punjabi

Continue Reading

ਅਪਰਾਧ

ਡਾਕਟਰ ਦੇ ਘਰ ਕੋਲ ਮਕਾਨ ਖਰੀਦੀ, ਸੁਰੰਗ ਬਣਾ ਕੇ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕੀਤੀ

Published

on

ਜੈਪੁਰ, 28 ਫਰਵਰੀ – ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਚੋਰੀ ਦਾ ਇੱਕ ਅਜੀਬ ਕੇਸ ਪਤਾ ਲੱਗਾ ਹੈ। ਦੋਸ਼ੀਆਂ ਨੇ ਇੱਕ ਡਾਕਟਰ ਦੇ ਘਰ ਨੇੜੇ 87 ਲੱੱਖ ਰੁਪਏ ਦਾ ਮਕਾਨ ਖਰੀਦ ਕੇ ਕਰੀਬ 15 ਫੁੱਟ ਡੂੰਘੀ ਵੀਹ ਫੁੱਟ ਲੰਬੀ ਸੁਰੰਗ ਪੁੱਟ ਕੇ ਡਾਕਟਰ ਦੇ ਘਰ ਦੇ ਬੇਸਮੈਂਟ ਵਿੱਚ ਰੱਖੇ ਤਿੰਨ ਬਕਸਿਆਂ ਵਿੱਚੋਂ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕਰ ਲਈ। ਇਸ ਕੇਸ ਵਿੱਚ ਇੱਕ ਵਿਅਕਤੀ ਫੜਿਆ ਅਤੇ ਸ਼ੱਕ ਦੇ ਘੇਰੇ ਵਿੱਚ ਤਿੰਨ ਜਣੇ ਹੋਰ ਵੀ ਹਨ।
ਇਸ ਸ਼ਹਿਰ ਦੇ ਵੈਸ਼ਾਲੀ ਨਗਰ ਥਾਣਾ ਖੇਤਰ ਵਿੱਚ ਹੇਅਰ ਪਲਾਂਟ ਦੇ ਮਾਹਰ ਡਾਕਟਰ ਸੁਨੀਲ ਸੋਨੀ ਰਹਿੰਦੇ ਹਨ। ਦੋ ਦਿਨ ਪਹਿਲਾਂ ਸੋਨੀ ਆਪਣੇ ਘਰ ਦੀ ਬੇਸਮੈਂਟ ਵਿੱਚ ਗਏ ਤਾਂ ਦੇਖਿਆ ਕਿ ਉਥੇ ਪਏ ਚਾਂਦੀ ਨਾਲ ਭਰੇ ਬਕਸੇ ਗਾਇਬ ਹਨ। ਇਸ ਪਿੱਛੋਂ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸ਼ੁਰੂ ਦੀ ਜਾਂਚ ਤੋਂ ਪਤਾ ਲੱਗਾ ਕਿ ਬੇਸਮੈਂਟ ਦੇ ਹੇਠਾਂ ਸੁਰੰਗ ਬਣਾ ਕੇ ਚੋਰੀ ਕੀਤੀ ਗਈ ਹੈ। ਜਾਂਚ ਵਿੱਚ ਪਤਾ ਲੱਗਾ ਕਿ ਡਾਕਟਰ ਦੇ ਘਰ ਦੇ ਪਿੱਛੇ ਇੱਕ ਮਕਾਨ ਦੇ ਕਮਰੇ ਤੋਂ ਸੁਰੰਗ ਪੁੱਟ ਕੇ ਚੋਰ ਇਸ ਰਾਹੀਂ ਬੇਸਮੈਂਟ ਤੱਕ ਪਹੁੰਚੇ ਅਤੇ ਫਰਸ਼ ਪੁੱਟ ਕੇ ਬਕਸੇ ਕੱਢ ਕੇ ਲੈ ਗਏ। ਇੱਕ ਅੰਦਾਜ਼ੇ ਮੁਤਾਬਕ ਕਰੀਬ ਚਾਰ ਸੌ ਕਿਲੋ ਚਾਂਦੀ ਚੋਰੀ ਹੋਈ ਹੈ। ਡਾਕਟਰ ਸੋਨੀ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਅਤੇ ਪਰਵਾਰ ਦੇ ਗਹਿਣੇ ਗਾਇਬ ਹੋਏ ਹਨ। ਬਕਸਿਆਂ ਵਿੱਚ ਕਿੰਨੀ ਚਾਂਦੀ ਸੀ, ਹਾਲੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

Read More Latest Crime News

Continue Reading

ਅਪਰਾਧ

ਜਸਟਿਸ ਰੰਜਨ ਗੋਗੋਈ ਖਿਲਾਫ ਮਾਣਹਾਨੀ ਕੇਸ ਦੀ ਆਗਿਆ ਦੇਣ ਤੋਂ ਏ ਜੀ ਦਾ ਇਨਕਾਰ

Published

on

ਨਵੀਂ ਦਿੱਲੀ, 28 ਫਰਵਰੀ – ਭਾਰਤ ਦੇ ਸਾਬਕਾ ਚੀਫ ਜਸਟਿਸ ਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਦੇ ਖਿਲਾਫ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਖਿਲਾਫ ਕੀਤੀਆਂ ਟਿੱਪਣੀਆਂ ਬਾਰੇ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਨਹੀਂ ਦਿੱਤੀ।
ਸੋਸ਼ਲ ਵਰਕਰ ਸਾਕੇਤ ਗੋਖਲੇ ਨੇ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨ ਅਧਿਕਾਰੀ ਕੇ ਕੇ ਵੇਣੂਗੋਪਲਾ ਤੋਂ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਮੰਗੀ ਸੀ, ਜੋ ਇਹੋ ਜਿਹੀ ਕਾਰਵਾਈ ਸ਼ੁਰੂ ਕਰਨ ਲਈ ਜ਼ਰੂਰੀ ਹੈ। ਵਰਨਣ ਯੋਗ ਹੈ ਕਿ ਸਾਬਕਾ ਚੀਫ ਜਸਟਿਸ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਨਿਆਂ ਪਾਲਿਕਾ ਦੀ ਵਿਵਸਥਾ ਲੜਖੜਾ ਗਈ ਹੈ ਅਤੇ ਕਿਸੇ ਵਿਅਕਤੀ ਲਈ ਸਮਾਂ ਰਹਿੰਦਿਆਂ ਨਿਆਂ ਪ੍ਰਾਪਤ ਕਰਨਾ ਮੁਸ਼ਕਲ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਵੇਂ ਸਾਬਕਾ ਚੀਫ ਜਸਟਿਸ ਦਾ ਬਿਆਨ ਕਾਫੀ ਤਿੱਖਾ ਸੀ, ਪਰ ਇਹ ਨਿਆਂ ਪਾਲਿਕਾ ਵਿੱਚ ਖ਼ਾਮੀਆਂ ਬਾਰੇ ਉਨ੍ਹਾਂ ਦੇ ਨਿੱਜੀ ਵਿਚਾਰ ਸਨ।

Read More Latest Crime News in Punjabi

Continue Reading

ਰੁਝਾਨ


Copyright by IK Soch News powered by InstantWebsites.ca