DSP Suspect, Tehsildar, Journalist and many others involved in the case.
Connect with us [email protected]

ਅਪਰਾਧ

ਮਾਮਲਾ ਬੇਗਾਨੀ ਕੋਠੀ ਵੇਚਣ ਦਾ ਡੀ ਐਸ ਪੀ ਸ਼ੱਕੀ, ਤਹਿਸੀਲਦਾਰ, ਪੱਤਰਕਾਰ ਸਮੇਤ ਕਈ ਜਣੇ ਲਪੇਟੇ ਵਿੱਚ ਆਏ

Published

on

fraud

ਚੰਡੀਗੜ੍ਹ, 4 ਮਾਰਚ – ਸੈਕਟਰ 37 ਏ ਵਿੱਚ ਕੋਠੀ ਦੇ ਮਾਲਕ ਨੂੰ ਮਾਨਸਿਕ ਤੌਰ ਉੱਤੇ ਬਿਮਾਰ ਦੱਸ ਕੇ ਆਸ਼ਰਮ ਵਿੱਚ ਭਰਤੀ ਕਰਵਾਉਣ ਪਿੱਛੋਂ ਧੱਕੇ ਨਾਲ ਕੋਠੀ ਉੱਤੇ ਕਬਜ਼ਾ ਕਰਨਾ, ਧੋਖਾਦੇਹੀ ਕਰਕੇ ਜਾਅਲੀ ਦਸਤਾਵੇਜ਼ ਤੇ ਗਵਾਹਾਂ ਦੇ ਦਮ ਉੱਤੇ ਵੇਚਣ ਦੇ ਮਾਮਲੇ ਵਿੱਚ ਚੰਡੀਗੜ੍ਹ ਯੂ ਟੀ ਪੁਲਸ ਦੇ ਇੱਕ ਡੀ ਐਸ ਪੀ ਵੱਲ ਜਾਂਚ ਦੀ ਸੂਈ ਘੁੰਮ ਗਈ ਹੈ, ਜਦ ਕਿ ਇੱਕ ਪੱਤਰਕਾਰ ਸਣੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਰਹੇ ਹਨ।
ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਡੀ ਐਸ ਪੀ ਦੇ ਦਫਤਰ ਵਿੱਚ ਮੀਟਿੰਗ ਦੌਰਾਨ ਉਸ ਦੇ ਭਰੋਸੇ ਮਗਰੋਂ ਕੋਠੀ ਦੀ ਵਿਕਰੀ ਹੋਣ ਦੇ ਨਾਲ ਅਸਟੇਟ ਆਫਿਸ ਵਿੱਚ ਨਾਮ ਟਰਾਂਸਫਰ ਕਰਵਾਇਆ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਤਹਿਸੀਲਦਾਰ ਨੂੰ ਮਹਿੰਗੀ ਸ਼ਰਾਬ ਦੀ ਇੱਕ ਪੇਟੀ ਦਿੱਤੀ ਸੀ। ਇਹ ਬਿਆਨ ਯੂ ਟੀ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਦੀ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਵਿੱਚ ਕੋਠੀ ਖਰੀਦਣ ਦੇ ਦੋਸ਼ੀ ਅਤੇ ਵੱਡੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਨੇ ਦਿੱਤੇ ਹਨ। ਉਥੇ ਸੈਕਟਰ 31 ਥਾਣਾ ਪੁਲਸ ਨੇ ਗ੍ਰਿਫਤਾਰ ਕੀਤੇ ਪੱਤਰਕਾਰ ਸੰਜੀਵ ਮਹਾਜਨ ਨੂੰ ਲੈ ਕੇ ਉਸ ਦੇ ਸੈਕਟਰ 37 ਵਾਲੇ ਮਕਾਨ ਵਿੱਚ ਸਰਚ ਵੀ ਕੀਤੀ। ਇਸ ਕੇਸ ਵਿੱਚ ਸਤਪਾਲ ਡਾਗਰ (ਇੱਕ ਡੀ ਐਸ ਪੀ ਦਾ ਭਰਾ), ਅਰਵਿੰਦ ਸਿੰਗਲਾ (ਸ਼ਰਾਬ ਕਾਰੋਬਾਰੀ), ਖਲਿੰਦਰ ਸਿੰਘ (ਪ੍ਰਾਪਰਟੀ ਡੀਲਰ), ਅਸ਼ੋਕ ਅਰੋੜਾ (ਡੀਲਰ), ਸੰਜੀਵ ਮਹਾਜਨ (ਪੱਤਰਕਾਰ), ਸੌਰਵ ਗੁਪਤਾ (ਡੀਲਰ), ਸੁਰਜੀਤ ਸਿੰਘ (ਬਾਊਂਸਰ), ਸ਼ੇਖਰ, ਸੁਰਜੀਤ ਸਿੰਘ, ਮਨੀਸ਼ ਗੁਪਤਾ (ਡੀਲਰ) ਅਤੇ ਹੋਰਾਂ ਦੇ ਖਿਲਾਫ ਕੁੱਲ 15 ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਦੋਸ਼ੀ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਨੇ ਐਸ ਆਈ ਟੀ ਦੀ ਜਾਂਚ ਵਿੱਚ ਸ਼ਾਮਲ ਹੋ ਕੇ ਬਿਆਨ ਦਿੱਤਾ ਹੈ ਕਿ ਸਾਲ 2017 ਵਿੱਚ ਅਸ਼ੋਕ ਅਰੋੜਾ ਨੇ ਦੱਸਿਆ ਕਿ ਸੰਜੀਵ ਮਹਾਜਨ ਸੈਕਟਰ 37 ਵਿਚਲੀ ਕੋਠੀ ਵੇਚ ਰਿਹਾ ਹੈ। ਇਸ ਤੋ ਬਾਅਦ ਸੈਕਟਰ ਚਾਲੀ ਵਿੱਚ ਸੰਜੀਵ ਮਹਾਜਨ ਅਤੇ ਅਸ਼ੋਕ ਅਰੋੜਾ ਵਿਚਕਾਰ ਕੋਠੀ ਦੇ ਸੌਦੇ ਲਈ ਮੁਲਾਕਾਤ ਹੋਈ ਅਤੇ ਇੱਕ ਡੀ ਐਸ ਪੀ ਦੇ ਦਫਤਰ ਵਿੱਚ ਪ੍ਰਾਪਰਟੀ ਡੀਲਰ ਸਤਪਾਲ ਡਾਗਰ ਨਾਲ ਮੀਟਿੰਗ ਕਰ ਕੇ ਕੋਠੀ ਵੇਚਣ ਦੀ ਪ੍ਰਕਿਰਿਆ ਪੂਰੀ ਕਰਵਾਈ ਗਈ ਸੀ। ਦੋਸ਼ ਹੈ ਕਿ ਡਾਗਰ ਤੇ ਸੰਜੀਵ ਨੇ ਕਿਹਾ ਸੀ ਕਿ ਉਹ ਕੋਠੀ ਦੇ ਸਾਰੇ ਕਾਗਜ਼ਾਤ ਤਿਆਰ ਕਰਵਾ ਲੈਣਗੇ।ਪੁਲਸ ਸੂਤਰਾਂ ਅਨੁਸਾਰ ਸੈਕਟਰ 37-ਏ ਦੀ ਕੋਠੀ ਦੇ ਇਕਲੌਤੇ ਵਾਰਿਸ ਰਾਹੁਲ ਮਹਿਤਾ ਬਾਰੇ ਸੰਜੀਵ ਮਹਾਜਨ ਤੇ ਸੁਰਜੀਤ ਬਾਊਂਸਰ ਨੂੰ ਇੱਕ ਪ੍ਰਾਪਰਟੀ ਡੀਲਰ ਤੋਂ ਪਤਾ ਲੱਗਾ ਸੀ। ਦੋਸ਼ੀ ਸੁਰਜੀਤ (ਜਿਸ ਦੀ ਮੌਤ ਹੋ ਚੁੱਕੀ ਹੈ) ਨੇ ਸਭ ਤੋਂ ਪਹਿਲਾਂ ਕੋਠੀ ਮਾਲਕ ਨੂੰ ਆਸ਼ਰਮ ਵਿੱਚ ਛੱਡਿਆ ਸੀ। 23 ਜਨਵਰੀ ਨੂੰ ਐਸ ਆਈ ਟੀ (ਵਿਸ਼ੇਸ਼ ਜਾਂਚ ਟੀਮ) ਦੀ ਜਾਂਚ ਵਿੱਚ ਫਸਣ ਦਾ ਪਤਾ ਲੱਗਣ ਉੱਤੇ 24 ਜਨਵਰੀ ਨੂੰ ਸੰਜੀਵ ਮਹਾਜਨ ਕੋਠੀ ਮਾਲਕ ਨੂੰ ਲੈਣ ਲਈ ਉਸ ਦੀ ਮਾਸੀ ਦਾ ਲੜਕਾ ਬਣ ਕੇ ਆਸ਼ਰਮ ਵਿੱਚ ਗਿਆ। ਉਥੇ ਉਸ ਨੂੰ ਸੇਵਾਦਾਰਾਂ ਨੇ ਦੱਸਿਆ ਕਿ ਰਾਹੁਲ ਮਹਿਤਾ ਨੂੰ ਰਾਜਸਥਾਨ ਦੇ ਭਰਤਪੁਰ ਦੇ ਆਪਣਾ ਘਰ ਆਸ਼ਰਮ ਦੀ ਬ੍ਰਾਂਚ ਵਿੱਚ ਭੇਜਿਆ ਜਾ ਚੁੱਕਾ ਹੈ। ਉਥੇ ਉਸ ਨੇ 2100 ਰੁਪਏ ਦੀ ਪਰਚੀ ਵੀ ਕਟਵਾਈ ਹੈ। ਸੰਜੀਵ ਮਹਾਜਨ ਨੇ ਕਿਹਾ ਕਿ ਉਹ ਰਾਜਸਥਾਨ ਦੇ ਆਸ਼ਰਮ ਵਿੱਚ ਰਾਹੁਲ ਨੂੰ ਲੈਣ ਜਾ ਰਿਹਾ ਹੈ, ਜਿਸ ਦੇ ਆਧਾਰ ਉੱਤੇ ਪੁਲਸ ਨੇ ਸੰਜੀਵ ਦੀ ਪਛਾਣ ਕਰਨ ਦਾ ਦਾਅਵਾ ਵੀ ਕੋਰਟ ਵਿੱਚ ਰਿਮਾਂਡ ਹਾਸਲ ਕਰਨ ਲਈ ਕੀਤਾ ਸੀ।
ਇਸ ਦੌਰਾਨ ਗੁਜਰਾਤ ਦੇ ਭੁੱਜ ਫਾਰਮ ਹਾਊਸ ਦੇ ਸੰਚਾਲਕ ਅਬਦੁਲ ਕਰੀਮ (ਆਰਿਫ) ਨੇ ਐਸ ਆਈ ਟੀ ਨੂੰ ਦੱਸਿਆ ਕਿ ਰਾਹੁਲ ਮਹਿਤਾ ਨੂੰ ਮਾਨਸਿਕ ਬਿਮਾਰ ਅਤੇ ਬੇਸਹਾਰਾ ਦੱਸ ਕੇ ਉਸ ਕੋਲ ਸੰਜੀਵ ਮਹਾਜਨ ਛੱਡ ਕੇ ਗਿਆ ਸੀ। ਇਸ ਤੋਂ ਬਾਅਦ ਸੰਜੀਵ ਮਾਹਜਨ ਨੇ ਉਸ ਨੂੰ ਫੋਨ ਕਰ ਕੇ ਕਿਹਾ ਸੀ ਕਿ ਪੁਲਸ ਨੂੰ ਰਾਹੁਲ ਮਹਿਤਾ ਦੀ ਤਲਾਸ਼ ਹੈ, ਉਸ ਕੋਲ ਕਿਸੇ ਵੀ ਤਰ੍ਹਾਂ ਦੀ ਜਾਂਚ ਜਾਂ ਪੁੱਛਗਿੱਛ ਲਈ ਆਉਣਤਾਂ ਰਾਹੁਲ ਬਾਰੇ ਹਰ ਜਾਣਕਾਰੀ ਨਾ ਸਾਂਝੀ ਕਰੇ।ਪੁਲਸ ਸੰਜੀਵ ਮਹਾਜਨ ਸਣੇ ਸਾਰੇ ਮੁਲਜ਼ਮਾਂ ਦੇ ਪੰਜ ਸਾਲ ਦੇ ਬੈਂਕ ਖਾਤਿਆਂ ਦੇ ਵੇਰਵੇ ਅਤੇ ਪ੍ਰਾਪਰਟੀ ਦੀ ਸੂਚੀ ਤਿਆਰ ਕਰ ਰਹੀ ਹੈ ਅਤੇ ਸੰਜੀਵ ਦੇ ਛੇ ਬੈਂਕ ਅਕਾਊਂਟ ਮਿਲਣ ਦੇ ਨਾਲ ਉਸ ਦੀ ਪਤਨੀ ਦੇ ਅਕਾਊਂਟ ਵੀ ਫੋਲ ਰਹੀ ਹੈ। ਪੁਲਸ ਇਸ ਕੇਸ ਨੂੰ ਹਾਈ-ਪ੍ਰੋਫਾਈਲ ਮੰਨ ਕੇ ਜਾਂਚ ਵਿੱਚ ਲੱਗੀ ਹੈ।
ਕੁਲਦੀਪ ਸਿੰਘ ਚਾਹਲ, ਐਸ ਐਸ ਪੀ,ਚੰਡੀਗੜ੍ਹ ਯੂ ਟੀ ਅਨੁਸਾਰ ਇਸ ਮਾਮਲੇ ਵਿੱਚ ਇੱਕ ਡੀ ਐਸ ਪੀ ਅਤੇ ਇੱਕ ਇੰਸਪੈਕਟਰ ਦੀ ਭੂਮਿਕਾ ਦੇ ਨਾਲ ਅਸਟੇਟ ਆਫਿਸ ਵਿੱਚ ਕੋਠੀ ਦੇ ਜਾਅਲੀ ਦਸਤਾਵੇਜ਼ ਉੱਤੇ ਨਕਲੀ ਮਾਲਕ ਖੜ੍ਹਾ ਕਰ ਕੇ ਵੇਚਣ ਦੇ ਬਾਰੇ ਐਸ ਆਈ ਟੀ ਜਾਂਚ ਕਰ ਰਹੀ ਹੈ। ਜਾਅਲੀ ਤਰੀਕੇ ਨਾਲ ਰਜਿਸਟਰੀ ਦੌਰਾਨ ਤਹਿਸੀਲਦਾਰ, ਅਸਟੇਟ ਆਫਿਸ ਦਾ ਰੋਲ ਵੀ ਵੇਖਿਆ ਜਾ ਰਿਹਾ ਹੈ।

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Click Here Read More Latest Punjabi News

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Click here read more Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca