DSP arrested while having fun with policeman's wife in hotel
Connect with us [email protected]

ਪੰਜਾਬੀ ਖ਼ਬਰਾਂ

ਹੋਟਲ ਵਿੱਚ ਥਾਣੇਦਾਰ ਦੀ ਪਤਨੀ ਨਾਲ ਰੰਗਰਲੀਆਂ ਮਨਾਉਂਦਾ ਡੀ ਐਸ ਪੀ ਕਾਬੂ

Published

on

arrest DSP

ਬਠਿੰਡਾ, 27 ਅਕਤੂਬਰ – ਅੰਮ੍ਰਿਤਸਰ ਵਿੱਚ ਬੀਤੇ ਦਿਨੀਂਜ਼ਿਲ੍ਹਾ ਦੇਹਾਤੀ ਪੁਲਸ ਦੇ ਇੱਕ ਅਧਿਕਾਰੀ ਦੀ ਮਹਿਲਾ ਲੀਡਰ ਨਾਲ ਵਾਇਰਲ ਅਸ਼ਲੀਲ ਵੀਡੀਓ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਬਠਿੰਡੇ ਵਿੱਚ ਇੱਕ ਡੀ ਐਸ ਪੀ ਵੱਲੋਂ ਹੋਟਲ ਵਿੱਚ ਇੱਕ ਮਹਿਲਾ ਨਾਲ ਰੰਗਰਲੀਆਂ ਮੰਨਾਉਣ ਦਾ ਮਾਮਲਾ ਸਾਹਮਣੇ ਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਵਿੰਗ ਵਿੱਚ ਤੈਨਾਤ ਇੱਕ ਡੀ ਐਸ ਪੀ ਨੂੰ ਥਾਣਾ ਸਿਵਲ ਲਾਈਨ ਪੁਲਸ ਨੇ ਹਨੁਮਾਨ ਚੋਂਕ ਵਿਚਲੇ ਹੋਟਲ ਵਿੱਚ ਇੱਕ ਮਹਿਲਾ ਦੇ ਨਾਲ ਇਤਰਾਜ ਯੋਗ ਹਾਲਤ ਵਿੱਚ ਰੰਗਰਲੀਆਂ ਮਨਾਉਂਦੇ ਫੜਿਆ ਹੈ। ਐਸ ਐਸ ਪੀ ਭੁਪਿੰਦਰਜੀਤ ਵਿਰਕ ਨੇ ਇਸ ਬਾਰੇ ਕਿਹਾ ਕਿ ਮਹਿਲਾ ਜੋ ਬਿਆਨ ਦਰਜ ਕਰਵਾਏਗੀ,ਉਸ ਅਨੁਸਾਰ ਕਾਰਵਾਈ ਹੋਵੇਗੀ। ਦੂਜੇ ਪਾਸੇ ਸੂਤਰਾਂ ਮੁਤਾਬਕਬਠਿੰਡਾ ਪੁਲਸ ਨੇ ਕੁਝ ਸਮਾਂ ਪਹਿਲਾਂ ਏ ਐਸ ਆਈ ਰਾਜਵਿੰਦਰ ਅਤੇ ਉਸ ਦੀ ਪਤਨੀ ਅਤੇ ਬੇਟੇ ਨੂੰ ਚਿੱਟੇ ਦੀ ਤਸਕਰੀ ਦੇ ਦੋਸ਼ ਵਿੱਚ ਫੜਿਆ ਸੀ।ਉਸ ਕੇਸ ਵਿੱਚ ਏ ਐਸ ਆਈ ਦੀ ਪਤਨੀ ਜਮਾਨਤ ਹੋਣ ‘ਤੇ ਬਾਹਰ ਆ ਗਈ ਸੀ, ਜਿਸ ਨੂੰ ਡੀ ਐਸ ਪੀ ਪਰੇਸ਼ਾਨ ਕਰ ਰਿਹਾ ਸੀ। ਡੀ ਐਸ ਪੀ ਨੇ ਉਸ ਨੂੰ ਹੋਟਲ ਵਿੱਚ ਬੁਲਾਇਆ ਸੀ ਜਿੱਥੇ ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਦੋਵਾਂ ਨੂੰ ਫੜ ਲਿਆ। ਇਸ ਦੀ ਜਾਂਚ ਡੀ ਐਸ ਪੀ ਸਿਟੀ-2 ਕਰ ਰਹੇ ਹਨ।

Click Here To Read Today latest news in Punjabi

ਪੰਜਾਬੀ ਖ਼ਬਰਾਂ

ਪ੍ਰੇਮਿਕਾ ਤੇ ਉਸ ਦੇ ਮਾਂ-ਬਾਪ ਨੂੰ ਮਾਰ ਕੇ ਨੌਜਵਾਨ ਵੱਲੋਂ ਖੁਦਕੁਸ਼ੀ

Published

on

suicide

ਬਠਿੰਡਾ, 24 ਨਵੰਬਰ – ਇਸ ਮਹਾਨਗਰ ਦੀ ਕਮਲਾ ਨਹਿਰੂ ਕਾਲੋਨੀ ਵਿੱਚ ਐਤਵਾਰ ਰਾਤ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ, ਉਸ ਦੇ ਪਿਤਾ ਤੇ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਪਿੱਛੋਂ ਖੁਦਕੁਸ਼ੀ ਕਰ ਲਈ ਹੈ। ਪ੍ਰੇਮੀ ਨੇ ਪ੍ਰੇਮਿਕਾ ਦੀ ਬਲੈਕ ਮੇਲਿੰਗ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ।
ਵਰਨਣ ਯੋਗ ਹੈ ਕਿ ਕਮਲਾ ਨਹਿਰੂ ਕਾਲੋਨੀ ਦੇ ਇੱਕ ਵਸਨੀਕ ਚਰਨਜੀਤ ਸਿੰਘ ਖੋਖਰ ਸੈਕਟਰੀ ਕੋਆਪਰੇਟਿਵ ਸੋਸਾਈਟੀ ਬੀਬੀ ਵਾਲਾ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਪੁੱਤਰੀ ਸਿਮਰਜੀਤ ਕੌਰ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਜਾਂਚ ਵਿੱਚ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਇੱਕ ਸੈਂਟਰੋ ਕਾਰ ਨੂੰ ਸ਼ੱਕੀ ਹਾਲਤ ਵਿੱਚ ਜਾਂਦੇ ਦੇਖਿਆ ਗਿਆ। ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਦੇ ਵਸਨੀਕ ਯੁਵਕਰਮ ਸਿੰਘ ਦੀ ਹੈ, ਜਿਸ ਨੇ ਐਤਵਾਰ ਦੇਰ ਰਾਤ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਯੁਵਕਰਮ ਸਿੰਘ ਦੇ ਮੋਬਾਈਲ ਵਿੱਚੋਂ ਇੱਕ ਵੀਡੀਓ ਮੈਸੇਜ ਮਿਲਿਆ, ਜਿਸ ਵਿੱਚ ਉਸ ਨੇ ਦੱਸਿਆ ਕਿ ਸਿਮਰਜੀਤ ਕੌਰ ਨਾਲ ਉਸ ਦੇ ਦੋ ਸਾਲਾਂ ਤੋਂ ਸੰਬੰਧ ਸਨ। ਉਹ ਉਸ ‘ਤੇ ਵਿਆਹ ਕਰਵਾਉਣ ਦਾ ਦਬਾਅ ਬਣਾ ਰਹੀ ਸੀ, ਪਰ ਉਸ ਨੇ ਨਾਂਹ ਕੀਤੀ ਸੀ। ਉਹ ਬਲੈਕਮੇਲ ਕਰ ਰਹੀ ਸੀ। ਇਸ ਤੋਂ ਤੰਗ ਆ ਕੇ ਉਹ ਆਪਣੇ ਪਿਤਾ ਦਾ ਰਿਵਾਲਵਰ ਲੈ ਕੇ ਉਸ ਦੇ ਘਰ ਪੁੱਜਾ, ਜਿੱਥੇ ਉਹ ਮਾਮਲੇ ਦਾ ਨਿਪਟਾਰਾ ਕਰਨ ਚਾਹੁੰਦਾ ਸੀ, ਪਰ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਉਸ ਨੇ ਗੋਲੀਆਂ ਮਾਰ ਕੇ ਤਿੰਨਾਂ ਨੂੰ ਮਾਰ ਦਿੱਤਾ ਸੀ। ਵਾਰਦਾਤ ਦਾ ਪਤਾ ਓਦੋਂ ਲੱਗਾ, ਜਦ ਦੋਧੀ ਉਸ ਘਰ ‘ਚ ਦੁੱਧ ਪਾਉਣ ਆਇਆ ਤਾਂ ਉਸ ਵੱਲੋਂ ਵਾਰ-ਵਾਰ ਘੰਟੀ ਵਜਾਉਣ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਦੋਧੀ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਜੀਤ ਕੌਰ ਦੀਆਂ ਲਾਸ਼ਾਂ ਡਰਾਇੰਗ ਰੂਮ ‘ਚ ਪਈਆਂ ਸਨ।

Continue Reading

ਪੰਜਾਬੀ ਖ਼ਬਰਾਂ

ਕਤਲ ਦੇ ਸ਼ੱਕ ਕਾਰਨ ਕਬਰ ਵਿੱਚੋਂ ਲਾਸ਼ ਕਢਵਾਈ ਗਈ

Published

on

The body was exhumed

ਮੰਡੀ ਅਹਿਮਦਗੜ੍ਹ, 24 ਨਵੰਬਰ – ਇੱਥੋਂ ਨੇੜਲੇ ਪਿੰਡ ਪੱਦੀ ਦੀ ਹੱਦ ਵਿੱਚਲੇ ਗੁੱਜਰਾਂ ਦੇ ਡੇਰੇ ਵਿੱਚ ਆਪਣੇ ਭਰਾਵਾਂ ਕੋਲ ਗਰਭਵਤੀ ਪਤਨੀ ਸਮੇਤ ਰੁਕੇ ਜੰਮੂ ਦੇ ਕਠੂਆ ਖੇਤਰ ਦੇ ਇੱਕ ਗੁੱਜਰ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਦੋ ਹਫਤੇ ਪਹਿਲਾਂ ਪਤਨੀ ਦਾ ਕਤਲ ਕਰ ਦਿੱਤਾ ਤੇ ਲਾਸ਼ ਜੰਮੂ ਜਾ ਕੇ ਦਫਨਾ ਦਿੱਤੀ। ਮ੍ਰਿਤਕਾ ਦੇ ਪੇਕੇ ਪਰਵਾਰ ਨੂੰ ਉਸ ਦੀਆਂ ਫੋਟੋਆਂ ਤੋਂ ਸ਼ੱਕ ਹੋਣ ਪਿੱਛੋਂ ਕਠੂਆ ਪ੍ਰਸ਼ਾਸਨ ਦੀ ਆਗਿਆ ਨਾਲ ਲਾਸ਼ ਕਬਰ ਵਿੱਚੋਂ ਕਢਵਾ ਕੇ ਪੋਸਟ ਮਾਰਟਮ ਕਰਵਾਇਆ ਗਿਆ ਹੈ। ਇਸ ਦੌਰਾਨ ਉਸ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਮਿਲਣ ਉੱਤੇ ਡੇਹਲੋਂ ਪੁਲਸ ਨੇ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਦੋਵਾਂ ਭਰਾਵਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਮੁਹੰਮਦ ਸ਼ਫੀਕ, ਮੁਹੰਮਦ ਜ਼ਕੂਰ ਅਤੇ ਮੁਹੰਮਦ ਫਾਰੂਕ ਵਜੋਂ ਹੋਈ ਦੱਸੀ ਜਾਂਦੀ ਹੈ।
ਜਗਰਾਉਂ ਦੇ ਦਸਮੇਸ਼ ਨਗਰ ਦੇ ਵਾਸੀ ਕਾਦਿਰ ਹੁਸੈਨ ਨੇ ਡੇਹਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਇਨ੍ਹਾਂ ਤਿੰਨ ਦੋਸ਼ੀਆਂ ਨੇ ਸਾਜ਼ਿਸ਼ ਘੜ ਕੇ ਉਸ ਦੀ ਸਾਲੀ ਸ਼ਾਨੂ (20) ਨੂੰ ਕਰੀਬ ਦੋ ਹਫਤੇ ਪਹਿਲਾਂ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਕਠੂਆ ਇਲਾਕੇ ਦੇ ਇੱਕ ਪਿੰਡ ਵਿੱਚ ਦਫਨਾ ਦਿੱਤੀ ਸੀ। ਉਸ ਨੇ ਦੱਸਿਆ ਕਿ ਮੁਹੰਮਦ ਸ਼ਫੀਕ ਤੇ ਸ਼ਾਨੂ ਦੋ ਕੁ ਮਹੀਨੇ ਪਹਿਲਾਂ ਪੱਦੀ ਆਏ ਸਨ ਅਤੇ 20 ਕੁ ਦਿਨ ਪਹਿਲਾਂ ਸ਼ਾਨੂ ਨੇ ਬੇਟੇ ਨੂੰ ਜਨਮ ਦਿੱਤਾ ਸੀ। ਉਸ ਤੋਂ ਕੁਝ ਦਿਨ ਬਾਅਦ ਮੁਹੰਮਦ ਫਾਰੂਕ ਨੇ ਫੋਨ ਕਰ ਕੇ ਉਨ੍ਹਾਂ ਨੂੰ ਸ਼ਾਨੂ ਦੇ ਬਿਮਾਰ ਹੋਣ ਬਾਰੇ ਦੱਸਿਆ ਤੇ 10 ਨਵੰਬਰ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ। ਸਹਾਇਕ ਥਾਣਾ ਮੁਖੀ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਪੰਜਾਬੀ ਖ਼ਬਰਾਂ

2 ਵਕੀਲਾਂ ਦੀ ਮੌਤ ਦੇ ਕੇਸ ਵਿੱਚ ਤਿੰਨ ਜਣੇ ਨਾਮਜ਼ਦ

Published

on

law
  • ਮਹਿਲਾ ਵਕੀਲ ਦੇ ਪਤੀ ਨੇ ਕਤਲ ਕਰਵਾ ਕੇ ਹਾਦਸਾ ਬਣਾ ਦਿੱਤਾ ਸੀ
    ਹੁਸ਼ਿਆਰਪੁਰ, 24 ਨਵੰਬਰ – ਦੀਵਾਲੀ ਵਾਲੀ ਰਾਤ ਹੁਸ਼ਿਆਰਪੁਰ ਦੇ ਸ਼ੇਰਗੜ੍ਹ ਬਾਈਪਾਸ ਨੇੜੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਨ੍ਹਾਂ ਦੀ ਸਹਾਇਕ ਵਕੀਲ ਸੀਆ ਖੁੱਲਰ ਦੀ ਕਾਰ ਵਿੱਚ ਸੜ ਕੇ ਮੌਤ ਹੋਣ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਸ ਨੇ ਇਨ੍ਹਾਂ ਮੌਤਾਂ ਨੂੰ ਕਤਲ ਮੰਨਦਿਆਂ ਇਸਤਰੀ ਵਕੀਲ ਦੇ ਪਤੀ ਸਮੇਤ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਇਸ ਕੇਸ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
    ਇਸ ਬਾਰੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸ਼ੇਰਗੜ੍ਹ ਬਾਈਪਾਸ ਨੇੜੇ ਚੰਡੀਗੜ੍ਹ ਰੋਡ ‘ਤੇ ਹੁਸ਼ਿਆਰਪੁਰ ਦੇ ਵਕੀਲਾਂ ਭਗਵੰਤ ਕਿਸ਼ੋਰ ਗੁਪਤਾ ਅਤੇ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਹਾ ਦੋਵਾਂ ਦੀ ਕਾਰ ਵਿੱਚ ਸੜਨ ਕਾਰਨ ਮੌਤ ਹੋ ਗਈ ਸੀ। ਜਦੋਂਪੂਰੀ ਪੜਤਾਲ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਵਕੀਲ ਸੀਆ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੇ ਆਪਣੇ ਦੋਸਤ ਸੁਨੀਲ ਅਤੇ ਰਾਹੁਲ ਉਰਫ ਕਪਿਲ ਵਾਸੀ ਮੰਗਲੌਰ, ਬੁਲੰਦ ਸ਼ਹਿਰ ਦਿੱਲੀ ਨੂੰ 14 ਨਵੰਬਰ ਨੂੰ ਸੱਦ ਕੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਸਹਾਇਕ ਸੀਆ ਖੁੱਲਰ ਦੀ ਹੱਤਿਆ ਕਰਵਾਈ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚ ਪਾ ਕੇ ਖੁਰਦ ਬੁਰਦ ਕਰਨ ਦੀ ਨੀਤ ਨਾਲ ਸ਼ੇਰਗੜ੍ਹ ਬਾਈਪਾਸ ਪੁਰਹੀਰਾਂ ਨੇੜੇ ਕਤਲ ਨੂੰ ਹਾਦਸਾ ਵਿਖਾ ਕੇ ਕਾਰ ਨੂੰ ਅੱਗ ਲਾ ਦਿੱਤੀ ਸੀ।ਐਸ ਐਚ ਓ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਵਕੀਲ ਭਗਵੰਤ ਕਿਸ਼ੋਰ ਦੇ ਪੁੱਤਰ ਸੁਮਨਿੰਦਰ ਗੁਪਤਾ ਦੇ ਬਿਆਨਾਂ ਉਤੇ ਮ੍ਰਿਤਕ ਸੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਵਾਸੀ ਵਿਕਰਮ ਇਨਕਲੇਵ ਹੁਸ਼ਿਆਰਪੁਰ, ਸੁਨੀਲ ਤੇ ਰਾਹੁਲ ਉਰਫ ਕਪਿਲ ਵਾਸੀ ਮੰਗਲੌਰ, ਬੁਲੰਦ ਸ਼ਹਿਰ ਦਿੱਲੀ ਖਿਲਾਫ ਧਾਰਾ 302, 201, 120 ਬੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Continue Reading

ਰੁਝਾਨ