Dry run of corona vaccine successful in four states of India
Connect with us apnews@iksoch.com

ਸਿਹਤ

ਭਾਰਤ ਦੇ ਚਾਰ ਰਾਜਾਂ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰੰਨ ਸਫ਼ਲ

Published

on

vaccine in india
 • ਟੀਕਾਕਰਨ ਜਲਦੀ ਸ਼ੁਰੂ ਕੀਤੇ ਜਾਣ ਦੀ ਆਸ ਬੱਝੀ
  ਨਵੀਂ ਦਿੱਲੀ, 29 ਦਸੰਬਰ, – ਭਾਰਤ ਵਿਚ ਕੋਰੋਨਾ ਦੇ ਟੀਕਾਕਰਨ ਬਾਰੇ ਕੇਂਦਰ ਸਰਕਾਰ ਤਿਆਰੀਆਂਲਈ ਜ਼ੋਰ ਦੇ ਰਹੀ ਹੈ, ਜਿਸ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਇਸ 28 ਤੇ 29 ਦਸੰਬਰ ਨੂੰ ਭਾਰਤ ਦੇ ਚਾਰ ਰਾਜਾਂ ਆਸਾਮ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਵਿਚ ਕੋਰੋਨਾ ਦੇ ਟੀਕਾਕਰਨ ਦੇ ਲਈ ਡਰਾਈ ਰੰਨ ਪੂਰੀ ਸਫ਼ਲਤਾ ਦੇ ਨਾਲ ਕਰਵਾ ਲਿਆ ਗਿਆ ਹੈ।
  ਵਰਨਣ ਯੋਗ ਹੈ ਕਿ ਕੋਵਿਡ-19 ਵੈਕਸੀਨੇਸ਼ਨ ਲਈ ਸਰਕਾਰੀ ਮਸ਼ੀਨਰੀ ਨੂੰ ਜ਼ਮੀਨੀ ਤਿਆਰੀਆਂ ਦੇ ਹਰ ਪੱਖ ਤੋਂ ਪਰਖਿਆ ਜਾ ਰਿਹਾ ਹੈ, ਤਾਂ ਕਿਅਸਲੀ ਵੈਕਸੀਨੇਸ਼ਨ ਤੋਂ ਪਹਿਲਾਂ ਕਮੀਆਂ ਦਾ ਪਤਾ ਲਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਠੀਕ ਕੀਤਾ ਜਾ ਸਕੇ। ਭਾਰਤ ਸਰਕਾਰ ਦੀ ਯੋਜਨਾ ਮੁਤਾਬਕ ਅਸਲੀ ਵੈਕਸੀਨੇਸ਼ਨ ਜਨਵਰੀ ਵਿਚ ਸ਼ੁਰੂ ਹੋ ਸਕਦੀ ਹੈ। ਡਰਾਈ ਰੰਨ ਤੋਂ ਬਾਅਦ ਭਾਰਤ ਸਰਕਾਰ ਕਿਸੇ ਵੇਲੇ ਵੀ ਕੋਰੋਨਾ ਦਾ ਟੀਕਾਕਰਨ ਸ਼ੁਰੂ ਕਰ ਸਕਦੀ ਹੈ।
  ਇਸ ਡਰਾਈ ਰਨ ਤੋਂ ਪਹਿਲਾਂ ਭਾਰਤ ਦੇ ਸਾਰੇ ਰਾਜਾਂ ਦੇ ਜ਼ਿਲ੍ਹਾ ਪ੍ਰਸਾਸ਼ਨ ਨੇ ਵੱਖ-ਵੱਖ ਕੰਮਾਂ ਲਈ ਵਿਸ਼ੇਸ਼ ਟੀਮਾਂ ਬਣਾਈਆਂ ਅਤੇ ਡੰਮੀ ਲਾਭ-ਪਾਤਰੀਆਂ ਦਾ ਡਾਟਾ, ਸਥਾਨਾਂ ਦੀ ਨਿਸ਼ਾਨਦੇਰਹੀ, ਵੈਕਸੀਨ ਵੰਡਣ, ਟੀਕਾ ਲਾਉਣ ਵਾਲਿਆਂ ਲਈ ਟੀਕਾਕਰਨ ਪੁਚਾਉਣ ਵਰਗੇ ਕੰਮਾਂ ਦਾ ਅੰਦਾਜ਼ਾ ਲਾਇਆ ਸੀ। ਇਸ ਦੌਰਾਨ ਰਾਜਾਂ ਵਿੱਚ ਕੋਲਡ ਚੇਨ ਵੈਕਸੀਨੇਸ਼ਨ ਸਾਈਟਾਂ ਤਕ ਵੈਕਸੀਨ ਲਿਜਣ ਦੀ ਪ੍ਰਕਿਰਿਆ ਵੀ ਪਰਖੀ ਗਈ ਕਿ ਵੈਕਸੀਨੇਸ਼ਨ ਸਾਈਟਾਂ ਉੱਤੇ ਕਿੱਦਾਂ ਦੀਆਂ ਔਕੜਾਂ ਆ ਸਕਦੀਆਂ ਹਨ। ਇਸ ਵਿੱਚ ਵੈਕਸੀਨ ਲਈ ਕੋਲਡ ਸਟੋਰਾਂ ਅਤੇ ਟ੍ਰਾਂਸਪੋਰਟੇਸ਼ਨ ਦੌਰਾਨ ਰੀਅਲ ਟਾਈਮ ਟਰੈਕਿੰਗ ਵੀ ਪਰਖੀ ਗਈ ਹੈ। ਆਨਲਾਈਨ ਪਲੇਟਫਾਰਮ ਉੱਤੇ ਵੈਕਸੀਨ ਡਲਿਵਰੀ, ਟੈਸਟਿੰਗ, ਵੈਕਸੀਨ ਦੀ ਪਹੁੰਚਤੇ ਅਲਾਟਮੈਂਟ, ਟੀਮ ਮੈਂਬਰਾਂ ਦਾ ਨਿਯੁਕਤੀ, ਸਾਈਟਾਂ ਉੱਤੇ ਮੌਕ ਡਰਿੱਲ ਦੀ ਨਿਗਰਾਨੀ ਹੋਈ ਹੈ।

Click Here To Read Latest health news

ਸਿਹਤ

ਪਾਕਿਸਤਾਨ ਨੇ ਕੋਰੋਨਾ ਦੇ ਭਾਰਤੀ ਟੀਕੇ ਨੂੰ ਪ੍ਰਵਾਨਗੀ ਦਿੱਤੀ

Published

on

vaccine

ਇਸਲਾਮਾਬਾਦ, 18 ਜਨਵਰੀ -ਪਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਅ ਲਈ ਜਿਸ ਟੀਕੇ ਨੂੰ ਸਭ ਤੋਂ ਪਹਿਲਾਂ ਪ੍ਰਵਾਨਗੀ ਦਿੱਤੀ ਹੈ, ਉਸ ਨੂੰ ਲੈਣ ਲਈ ਉਹ ਜੁਗਾੜ ਲੱਭ ਰਿਹਾ ਹੈ।
ਅਸਲ ਵਿੱਚ ਪਾਕਿਸਤਾਨ ਨੇ ਆਕਸਫੋਰਡ-ਐਸਟ੍ਰਾਜੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤੇ ਕੋਵੀਸ਼ੀਲਡ ਨੂੰ ਦੇਸ਼ ਵਿੱਚ ਟੀਕਾਕਰਨ ਲਈ ਚੁਣਿਆ ਹੈ, ਪਰ ਭਾਰਤ ਵਿੱਚ ਇਸ ਦੇ ਉਤਾਪਦਨ ਕਾਰਨ ਇਮਾਰਨ ਖ਼ਾਨ ਦੀ ਸਰਕਾਰ ਦੁਬਿਧਾ ਵਿੱਚ ਫਸ ਗਈ ਹੈ। ਪ੍ਰਮੁੱਖ ਪਾਕਿਸਤਾਨੀ ਅਖ਼ਬਾਰ ‘ਡਾਨ` ਦੇ ਆਨਲਾਈਨ ਅੰਕ ਦੀ ਖਬਰ ਮੁਤਾਬਕ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ ਨੇ ਐਸਟ੍ਰਾਜੇਨੇਕਾ ਦੇ ਕੋਵਿਡ-19 ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੇ ਚੀਨ ਦੀ ਸਰਕਾਰੀ ਕੰਪਨੀ ਸਿਨੋਫਾਰਮਾ ਦੇ ਟੀਕੇ ਨੂੰ ਅਗਲੇ ਦੋ ਹਫ਼ਤਿਆਂ ਵਿੱਚ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਹ ਟੀਕਾ ਪਾਕਿਸਤਾਨ ਨੂੰ ਦੁਪਾਸੜ ਸਮਝੌਤੇ ਅਧੀਨ ਮਿਲ ਸਕਦਾ ਹੈ ਕਿਉਂਕਿ ਇਸ ਦੀ ਤਿਆਰੀ ਭਾਰਤ ਵਿੱਚ ਹੋ ਰਹੀ ਹੈ। ਇਸ ਪ੍ਰਵਾਨਗੀ ਨਾਲ ਕੋਵਾਕਸ ਪ੍ਰੋਗਰਾਮ ਅਧੀਨ ਮਿਲਣ ਵਾਲੇ ਟੀਕੇ ਦਾ ਰਾਹ ਸਾਫ ਹੋ ਗਿਆ ਹੈ। ਡਬਲਿਊ ਐਚ ਓ ਦੀ ਇਸ ਕੌਮਾਂਤਰੀ ਪਹਿਲ ਅਧੀਨ ਪਾਕਿਸਤਾਨ ਨੂੰ 20 ਫ਼ੀਸਦੀ ਆਬਾਦੀ ਲਈ ਮੁਫਤ ਟੀਕਾ ਮਿਲੇਗਾ।ਡਾਨ ਨੇ ਇਮਰਾਨ ਦੇ ਵਿਸ਼ੇਸ਼ ਸਿਹਤ ਸਲਾਹਕਾਰ ਡਾ. ਫੈਜ਼ਲ ਸੁਲਤਾਨ ਦਾ ਧਿਆਨ ਜਦੋਂ ਭਾਰਤ ਨਾਲ ਵਪਾਰਕ ਪਾਬੰਦੀਆਂ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਜੀਵਨ ਰੱਖਿਅਕ ਦਵਾਈਆਂ ਦੀ ਇੰਪੋਰਟ ਕੀਤੀ ਜਾ ਸਕਦੀ ਹੈ। ਪਾਕਿਸਤਾਨ ਜਾਣਦਾ ਹੈ ਕਿ ਚੀਨ ਦੀ ਵੈਕਸੀਨ ਭਾਰਤੀ ਵੈਕਸੀਨ ਦੇ ਮੁਕਾਬਲੇ ਕਾਫ਼ੀ ਮਹਿੰਗੀ ਹੈ ਤੇ ਕੋਰੋਨਾ ਦੇ ਵਿਰੁੱਧ ਜੰਗ ਜਿੱਤਣ ਲਈ ਉਸ ਨੂੰ ਭਾਰਤ ਕੋਲੋਂ ਮਦਦ ਲੈਣੀ ਹੋਵੇਗੀ। ਭਾਰਤ ਵਿੱਚ ਬਣੇ ਦੋਵੇਂ ਹੀ ਟੀਕੇ ਦੁਨੀਆ ਦੇ ਦੂਜੇ ਟੀਕਿਆਂ ਨਾਲੋਂ ਸਸਤੇ ਹਨ। ਪਾਕਿਸਤਾਨ ਸਰਕਾਰ ਲਈ ਮੁਸ਼ਕਲ ਇਹ ਹੈ ਕਿ ਅੱਤਵਾਦ ਅਤੇ ਭਾਰਤ ਵਿਰੋਧ ਨੂੰ ਹੱਲਾਸ਼ੇਰੀ ਦੇਣ ਕਾਰਨ ਉਸ ਦੇ ਭਾਰਤ ਨਾਲ ਰਿਸ਼ਤੇ ਖ਼ਰਾਬ ਹਨ। ਇਮਰਾਨ ਦੀ ਸਰਕਾਰ ਮੋਦੀ ਦੀ ਸਰਕਾਰ ਤੋਂ ਮਦਦ ਮੰਗਣ ਲਈ ਝਿਜਕ ਰਹੀ ਹੈ। ਪਾਕਿਸਤਾਨ ਸਰਕਾਰ ਨੇ ਵਿਚਕਾਰਲਾ ਰਾਹ ਲੱਭਣ ਲਈ ਕੋਸ਼ਿਸ਼ ਕਰਦੇ ਹੋਏ ਸੂਬਾਈ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ ਵਿਦੇਸ਼ਾਂ ਤੋਂ ਟੀਕੇ ਖਰੀਦਣ ਦੀ ਛੋਟ ਦੇ ਦਿੱਤੀ ਹੈ।

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਟੀਕਾਕਰਨ ਮੁਹਿੰਮ ਦਾ ਪਹਿਲਾ ਦਿਨ ਸਫਲ ਰਿਹਾ

Published

on

vaccine
 • ਇੱਕੋ ਦਿਨ 1,65,714 ਵਿਅਕਤੀਆਂ ਨੂੰ ਵੈਕਸੀਨ ਲਾਈ ਗਈ
 • ਗੰਭੀਰ ਸਾਈਡ ਇਫੈਕਟ ਦਾ ਕੋਈ ਕੇਸ ਨਹੀਂ ਮਿਲਿਆ
  ਨਵੀਂ ਦਿੱਲੀ, 16 ਜਨਵਰੀ, -ਸੰਸਾਰ ਭਰ ਵਿੱਚ ਫੈਲੀ ਹੋਈ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਰੁੱਧ ਭਾਰਤ ਵਿੱਚਸੰਸਾਰ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਆਰੰਭ ਕੀਤਾ ਤੇ ਕੋਰੋਨਾ ਵਾਇਰਸ ਦੀ ਵੈਕਸੀਨ ਕੋਵਾਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈ ਓ ਅਦਰ ਪੂਨਾਵਾਲਾ ਨੇ ਖੁਦ ਇਹ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ।
  ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕੀਤੇ ਜਾਣ ਮਗਰੋਂਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਵੈਕਸੀਨ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸੰਜੀਵਨੀ ਦਾ ਕੰਮ ਦੇਣ ਵਾਲੀ ਵੈਕਸੀਨ ਦੀ ਸ਼ੁਰੂਆਤ ਹੋਈ ਹੈ। ਵਰਨਣ ਯੋਗ ਹੈ ਕਿ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਸਿਹਤ ਕਰਮੀਆਂ ਨੂੰ ਟੀਕਾ ਲਾਇਆ ਜਾਵੇਗਾ। ਭਾਰਤ ਦੇ ਦਵਾਈਆਂ ਬਾਰੇ ਡਾਇਰੈਕਟੋਰੇਟ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਤੇ ਭਾਰਤ ਬਾਓਟੈਕ ਦੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀਦਿੱਤੀ ਹੈ।ਸਿਹਤ ਮੰਤਰਾਲੇ ਨੇ ਅੱਜ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨਦੇਸ਼ ਵਿੱਚ 1,65,714 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇਇਸ ਦੇਪਹਿਲੇ ਦਿਨ ਹਸਪਤਾਲ ਵਿੱਚ ਭਰਤੀ ਹੋਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।
  ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਵੈਕਸੀਨੇਸ਼ਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਆਕਸਫੋਰਡ ਅਸਟ੍ਰਾਜੇਨੇਕਾ ਵੱਲੋਂ ਵਿਕਸਿਤ ਕੀਤੀ ਵੈਕਸੀਨ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਬਣਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਹਸਪਤਾਲ ਪਹੰੁਚ ਕੇ ਵੈਕਸੀਨੇਸ਼ਨ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਅਫਵਾਹ ਉੱਤੇ ਧਿਆਨ ਨਾ ਦਿਓ, ਮਾਹਰਾਂ ਦਾ ਕਹਿਣਾ ਹੈ ਕਿ ਕੋਈ ਚਿੰਤਾ ਦੀ ਗੱਲ ਨਹੀਂ, ਵੈਕਸੀਨ ਸੁਰੱਖਿਅਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਘੱਟ ਆਮਦਨੀ ਵਾਲੇ ਗਰੁੱਪਾਂ ਨੂੰ ਮੁਫ਼ਤ ਟੀਕਾ ਲਾਉਣ ਦੀ ਬੇਨਤੀ ਕੀਤੀ ਹੈ।

Latest News about Health

Continue Reading

ਸਿਹਤ

ਬ੍ਰਿਟੇਨ ਤੋਂ ਬਾਅਦ ਕੋਰੋਨਾ ਦੇ ਬ੍ਰਾਜ਼ੀਲ ਸਟ੍ਰੇਨ ਨੇ ਨਵੀਂ ਚਿੰਤਾ ਲਾਈ

Published

on

corona virus

ਲੰਡਨ, 14 ਜਨਵਰੀ, – ਹਾਲੇ ਬ੍ਰਿਟੇਨ ਤੇ ਦੱਖਣੀ ਅਫਰੀਕਾ ਵਿਚ ਮਿਲੇ ਵਾਇਰਸ ਦਾ ਡਰ ਖ਼ਤਮ ਨਹੀਂ ਹੋਇਆ ਕਿ ਬ੍ਰਾਜ਼ੀਲ ਦੇ ਨਵੇਂ ਵਾਇਰਸ ਨੇ ਦੁਨੀਆ ਨੂੰ ਡਰਾ ਦਿੱਤਾ ਹੈ। ਬ੍ਰਾਜ਼ੀਲ ਦੇ ਇਸ ਨਵੇਂ ਕੋਰੋਨਾ ਵਾਇਰਸ ਬਾਰੇ ਵਿਗਿਆਨੀਆਂ ਵੱਲੋਂ ਤਤਕਾਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬ੍ਰਿਟੇਨ ਨੇ ਬ੍ਰਾਜ਼ੀਲ, ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਪੁਰਤਗਾਲ ਲਈ ਯਾਤਰਾ ਪਾਬੰਦੀ ਲਾ ਦਿੱਤੀ ਹੈ।
ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਦੇ ਨਵੇਂ ਕੋਰੋਨਾ ਸਟ੍ਰੇਨ ਦੇ ਕਾਰਨ ਕੁਝ ਦੇਸ਼ਾਂ ਉੱਤੇ ਨਵੀਂ ਪਾਬੰਦੀ ਲਾਉਣੀ ਪਈ ਹੈ।ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਨਵੇਂ ਕੋਰੋਨਾ ਸਟ੍ਰੇਨ ਦੇ ਸਬੂਤਲੱਭਣ ਪਿੱਛੋਂ ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਕੇਪ ਵਰਡੇ, ਚਿੱਲੀ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਆਨਾ, ਗੁਆਨਾ, ਪਨਾਮਾ, ਪੈਰਾਗੁਏ, ਪੇਰੂ, ਸੂਰੀਨਾਮ, ਉਰੂਗਵੇ ਤੇ ਵੈਨਜ਼ੂਏਲਾ ਤੋਂ ਆਉਂਦੇ ਲੋਕਾਂ ਨੂੰ ਰੋਕਣ ਦਾ ਤੁਰੰਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਰਤਗਾਲ ਨੂੰ ਬ੍ਰਾਜ਼ੀਲ ਨਾਲ ਨੇੜਲੇ ਯਾਤਰਾ ਸੰਬੰਧਾਂ ਕਾਰਨ ਪਾਬੰਦੀ ਸ਼ੁਦਾ ਸੂਚੀ ਵਿਚ ਰੱਖਿਆ ਗਿਆ ਹੈ, ਪਰ ਪੁਰਤਗਾਲ ਤੋਂ ਜ਼ਰੂਰੀ ਸਾਮਾਨ ਦੀ ਸਪਲਾਈ ਕਰਦੇ ਕਾਮਿਆਂ ਨੂੰ ਛੋਟ ਹੋਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca