Drug money worth Rs 35 lakh recovered from drug smuggler
Connect with us [email protected]

ਅਪਰਾਧ

ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦੇ ਨਸ਼ਾ ਸਮੱਗਲਰ ਤੋਂ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

Published

on

Drugs

ਬਟਾਲਾ, 2 ਜੂਨ – ਬਟਾਲਾ ਪੁਲਸ ਨੇ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦੇ ਨਸ਼ਾ ਸਮੱਗਲਰ ਕੋਲੋਂ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ, ਜਿਸ ਬਾਰੇ ਅਗਲੀ ਜਾਂਚ ਚੱਲ ਰਹੀ ਹੈ।
ਐਸ ਐਸ ਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ 26 ਮਈ ਨੂੰ ਸੀ ਆਈ ਏ ਬਟਾਲਾ ਵੱਲੋਂ ਬਾਈਪਾਸ ਪੁਲ ਗੋਖੂਵਾਲ ਤੋਂ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਭੰਡਾਰੀ ਗੇਟ ਨੇੜੇ ਸ਼ੀਤਲਾ ਮੰਦਰ ਅਤੇ ਸਰਵਣ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੁਰੀਆਂ ਕਲਾਂ ਨੂੰ ਫੜਿਆ ਅਤੇ ਅਸਲਾ ਬਾਰਮਦ ਕਰਕੇ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਸੀ। ਇਸੇ ਦੀ ਜਾਂਚ ਦੌਰਾਨ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਸੀ।ਉਨ੍ਹਾਂ ਦੱਸਿਆ ਕਿ ਜਦ ਪੁਲਸ ਨੇ ਜੋਗਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਤੋਂ ਪਹਿਲਾਂ ਜੋਗਿੰਦਰ ਸਿੰਘ ਦੀ 1 ਕਰੋੜ 17 ਲੱਖ ਰੁਪਏ ਦੀ ਪ੍ਰਾਪਰਟੀ, ਜੋ ਨਸ਼ੇ ਦੀ ਕਮਾਈ ਤੋਂ ਬਣਾਈ ਸੀ, ਫ੍ਰੀਜ ਕੀਤੀ ਜਾ ਚੁੱਕੀ ਹੈ। ਉਸ ਕੋਲੋਂ 10 ਅਕਤੂਬਰ 2020 ਨੂੰ 1 ਕਿਲੋ ਹੈਰੋਇਨ, 1 ਲੱਖ 35 ਹਜ਼ਾਰ ਰੁਪਏ ਡਰੱਗ ਮਨੀ, ਇਕ ਕਾਰ ਅਤੇ ਉਸਦੇ ਭਾਣਜੇ ਸਰਵਣ ਸਿੰਘ ਵਾਸੀ ਮਾੜੀ ਪੰਨਵਾਂ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ।ਜੋਗਿੰਦਰ ਦੀ ਪਤਨੀ ਅਮਰਜੀਤ ਕੌਰ ਕੋਲੋਂ ਜਨਵਰੀ ਵਿੱਚ 1 ਕਿਲੋ 300 ਗ੍ਰਾਮ ਹੈਰੋਇਨ ਅਤੇ 1 ਪਿਸਟਲ ਮਿਲਿਆ ਹੈ।

ਅਪਰਾਧ

ਮੌੜ ਖੁਰਦ ਵਿੱਚ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ

Published

on

murder

ਮੌੜ ਮੰਡੀ, 22 ਜੂਨ – ਜ਼ਮੀਨੀ ਵਿਵਾਦ ਕਾਰਨ ਕੱਲ੍ਹ ਪਿੰਡ ਮੌੜ ਖੁਰਦ ਦੇ ਇੱਕ ਵਿਅਕਤੀ ਨੇ ਆਪਣੇ ਚਾਚੇ ਦੇ ਲੜਕੇ ਨੂੰ ਹੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਰਮਪ੍ਰੀਤ ਸਿੰਘ ਗੈਰੀ ਆਪਣੇ ਪਿਤਾ ਗੁਰਭੈ ਸਿੰਘ ਅਤੇ ਮਾਤਾ ਰਮਨਜੀਤ ਕੌਰ ਨਾਲ ਪਟਿਆਲਾ ਤੋਂ ਮੌੜ ਖੁਰਦ ਵਿਖੇ ਆਪਣੇ ਚਾਚੇ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਆਇਆ ਸੀ। ਇਸ ਦੌਰਾਨ ਚਚੇਰਾ ਭਰਾ ਲਾਲੀ ਪੁੱਤਰ ਬਲਦੇਵ ਸਿੰਘ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਰਮਨਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਜ਼ਮੀਨ ਦੀ ਵੱਟ ਪਵਾਉਣ ਦੇ ਬਹਾਨੇ ਸਾਨੂੰ ਪਿੰਡ ਮੌੜ ਖੁਰਦ ਵਿਖੇ ਸੱਦਿਆ ਗਿਆ ਸੀ ਤੇ ਬਿਨਾਂ ਕਿਸੇ ਰੌਲੇ ਰੱਪੇ ਦੇ ਸਾਰਾ ਕੰਮ ਨਿਬੜ ਗਿਆ। ਜਦ ਅਸੀਂ ਪਟਿਆਲਾ ਵਾਪਸ ਜਾਣ ਲਈ ਤਿਆਰ ਸੀ ਤਾਂ ਲਾਲੀ ਦੇ ਕੁਝ ਦੋਸਤ, ਜੋ ਪਹਿਲਾਂ ਵੀ ਉਸ ਨਾਲ ਮਿਲ ਕੇ ਕਤਲ ਕਰ ਚੁੱਕੇ ਹਨ, ਖੇਤ ਵਿੱਚ ਆ ਗਏ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਆਏ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਥੇ ਲਾਲੀ ਨੇ ਭੇਜਿਆ ਹੈ। ਅਸੀਂ ਵਾਪਸ ਜਾਣ ਲੱਗੇ ਤਾਂ ਲਾਲੀ ਸਿੰਘ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਕਈ ਸਾਥੀਆਂ ਸਮੇਤ ਉਥੇ ਪਹੰੁਚ ਗਿਆ ਅਤੇ ਪਰਮਪ੍ਰੀਤ ਸਿੰਘ ਗੈਰੀ ਨੂੰ ਖਿੱਚ ਕੇ ਲੈ ਗਏ ਅਤੇ ਲਾਲੀ ਸਿੰਘ ਨੇ ਉਸਦੇ ਗੋਲੀ ਮਾਰ ਦਿੱਤੀ, ਜਿਸ ਨਾਲਗੈਰੀ ਦੀ ਮੌਕੇ ਉੱਤੇ ਮੌਤ ਹੋ ਗਈ। ਲਾਲੀ ਸਿੰਘ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਇਸ ਪਿੱਛੋਂ ਗੈਰੀ ਨੂੰ ਮੌੜ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਪੰ੍ਰਤੂ ਡਾਕਟਰਾਂ ਨੇ ਉਸ ਨੂੰ ਬਠਿੰਡਾ ਭੇਜ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਬਾਰੇ ਥਾਣਾ ਮੁੱਖੀ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦਾ ਬਿਆਨ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read More Punjabi News Today

Continue Reading

ਅਪਰਾਧ

ਭੀੜ ਹੱਥੋਂ ਕਤਲ ਕਰਨ ਦੇ ਦੋਸ਼ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਗ੍ਰਿਫਤਾਰ

Published

on

Vishwa Hindu Parishad leader arrested

ਜੈਪੁਰ, 21 ਜੂਨ – ਰਾਜਸਥਾਨ ਦੇ ਅਲਵਰ ਜ਼ਿਲੇ੍ਹ ਦੇ ਰਾਮਗੜ੍ਹ ਵਿੱਚ ਤਿੰਨ ਸਾਲ ਪਹਿਲਾਂ 28 ਸਾਲਾ ਰਕਬਰ ਉਰਫ ਅਕਬਰ ਦੀ ਗਊ ਰੱਖਿਅਕਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ ਪੀ) ਦੇ ਨੇਤਾ ਨਵਲ ਕਿਸ਼ੋਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 20 ਜੁਲਾਈ 2018 ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਪੁਲਸ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਪਰਮਜੀਤ ਸਿੰਘ, ਨਰੇਸ਼ ਸ਼ਰਮਾ, ਵਿਜੇ ਕੁਮਾਰ ਅਤੇ ਧਰਮੇਂਦਰ ਯਾਦਵ ਦੇ ਖਿਲਾਫ 2018 ਵਿੱਚ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਅਲਵਰ ਦੀ ਐਸ ਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਵੀ ਐਚ ਪੀ ਨੇਤਾ ਦੀ ਗ੍ਰਿਫਤਾਰੀ ਰਾਮਗੜ੍ਹ ਪੁਲਸ ਨੇ ਤਿੰਨ ਚਾਰ ਦਿਨ ਪਹਿਲਾਂ ਕੀਤੀ ਸੀ। ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਪੀ ਸ੍ਰੀਮਨ ਮੀਣਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਗ੍ਰਿਫਤਾਰੀ ਉਨ੍ਹਾਂ ਦੋਸ਼ਾਂ ਹੇਠ ਕੀਤੀ ਗਈ ਹੈ, ਜਿਨ੍ਹਾਂ ਹੇਠ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਨਵਲ ਕਿਸ਼ੋਰ ਨੂੰ ਅਦਾਲਤ ਪੇਸ਼ ਕੀਤਾ, ਜਿੱਥੋਂ ਉਸ ਨੂੰ 20 ਦਿਨ ਦੇ ਪੁਲਸ ਰਿਮਾਂਡ `ਤੇ ਭੇਜ ਦਿੱਤਾ ਹੈ। ਰਕਬਰ ਦੇ ਪਰਵਾਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਵਿੱਚ ਨਵਲ ਕਿਸ਼ੋਰ ਸ਼ਰਮਾ ਹੀ ਮੁਲਜ਼ਮ ਹੈ। ਉਸ ਦਾ ਦੋਸ਼ ਹੈ ਕਿ ਉਹ ਰਾਮਗੜ੍ਹ ਵਿੱਚ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ।
ਸੀਨੀਅਰ ਸਰਕਾਰੀ ਵਕੀਲ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਫੋਨ ਉੱਤੇ ਹੋਈ ਗੱਲਬਾਤ ਦੀ ਕਾਫੀ ਚਿਰ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਪਿੱਛੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਲ ਕਿਸ਼ੋਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਪੁਲਸ ਦੀ ਮਦਦ ਕਰ ਰਿਹਾ ਹੈ, ਪਰ ਉਹ ਇਸ ਅਪਰਾਧਕ ਸਾਜ਼ਿਸ਼ ਦਾ ਹਿੱਸਾ ਸੀ। ਰਕਬਰ ਤੇ ਉਸ ਦੇ ਦੋਸਤ ਅਸਲਮ ਨੇ ਲਾਡਪੁਰਾ ਪਿੰਡ ਤੋਂ ਗਊਆਂ ਦੀ ਖਰੀਦ ਕੀਤੀ ਅਤੇ ਲੈ ਕੇ ਲਾਲਵੰਡੀ ਤੋਂ ਹੋ ਕੇ ਹਰਿਆਣਾ ਵਿੱਚ ਆਪਣੇ ਪਿੰਡ ਜਾ ਰਹੇ ਸੀ, ਜਦੋਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਅਸਲਮ ਭੱਜਣ ਵਿੱਚ ਸਫਲ ਰਿਹਾ, ਪਰ ਬੁਰੀ ਤਰ੍ਹਾਂ ਜ਼ਖਮੀ ਹੋਏ ਰਕਬਰ ਦੀ ਮੌਤ ਹੋ ਗਈ।

Read More Latest Crime News

Continue Reading

ਅਪਰਾਧ

ਸਾਬਕਾ ਕੌਂਸਲਰ ਡਿਪਟੀ ਦੀ ਗੋਲੀਆਂ ਮਾਰ ਕੇ ਹੱਤਿਆ

Published

on

pistal

ਜਲੰਧਰ, 21 ਜੂਨ – ਇਸ ਸ਼ਹਿਰ ਦੀ ਦਾਣਾ ਮੰਡੀ ਅੱਗੇ ਕ੍ਰਿਸ਼ਨ ਮੁਰਾਰੀ ਮੰਦਰ ਦੇ ਸਾਹਮਣੇ ਕੱਲ੍ਹ ਸ਼ਾਮ ਕਰੀਬ ਸਾਢੇ ਪੰਜ ਵਜੇ ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਵਾਰਦਾਤ ਸਵਿਫਟ ਕਾਰ ਵਿੱਚ ਆਏ ਬਦਮਸ਼ਾਂ ਨੇ ਕੀਤੀ।
ਪਤਾ ਲੱਗਾ ਹੈ ਕਿ ਪਹਿਲਾਂ ਬੁਲਟ ਮੋਟਰ ਸਾਈਕਲ ਉੱਤੇ ਸਵਾਰ ਸੁਖਮੀਤ ਸਿੰਘ ਡਿਪਟੀ ਨੂੰ ਬਦਮਾਸ਼ਾਂ ਨੇ ਟੱਕਰ ਮਾਰੀ ਤੇ ਜਦੋਂ ਉਹ ਡਿੱਗ ਗਿਆ ਤਾਂ ਤਿੰਨ ਬਦਮਾਸ਼ਾਂ ਨੇ ਕਾਰ ਵਿੱਚੋਂ ਉਤਰ ਕੇ ਡਿਪਟੀ ਉੱਤੇ 13 ਰਾਊਂਡ ਫਾਇਰ ਕੀਤੇ, ਨੌਂ ਗੋਲੀਆਂ ਡਿਪਟੀ ਦੇ ਵੱਜੀਆਂ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਦੋਸ਼ੀ ਗਾਜ਼ੀ ਗੁੱਲਾ ਰੋਡ ਵੱਲੋਂ ਫਰਾਰ ਹੋ ਗਏ। ਡਿਪਟੀ ਨੂੰ ਨਿੱਜੀ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਸ ਦੇ ਚਚੇਰੇ ਭਰਾ ਰਾਜਬੀਰ ਮੁਤਾਬਕ ਘਟਨਾ ਤੋਂ ਪਹਿਲਾਂ ਉਸ ਦੇ ਮੋਬਾਈਲ ਉੱਤੇ ਫੋਨ ਆਇਆ ਸੀ, ਜਿਸ ਨੇ ਉਸ ਨੂੰ ਜਨਮ ਦਿਨ ਪਾਰਟੀ ਵਿੱਚ ਕੇਕ ਕੱਟਣ ਲਈ ਬੁਲਾਇਆ ਸੀ। ਉਥੇ ਜਾਣ ਲਈ ਡਿਪਟੀ ਘਰੋਂ ਨਿਕਲਿਆ ਸੀ। ਪੁਲਸ ਨੇ ਉਸ ਦਾ ਫੋਨ ਜ਼ਬਤ ਕਰ ਲਿਆ ਹੈ। ਡੀ ਸੀ ਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਜਿਸ ਗੱਡੀ ਦੀ ਵਰਤੋਂ ਕੀਤੀ, ਉਸ ਦਾ ਨੰਬਰ ਟਰੇਸ ਕਰ ਲਿਆ ਅਤੇ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦਾ ਸੁਰਾਗ ਲੱਭਿਆ ਜਾ ਰਿਹਾ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਯੂਥ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਸੁਖਮੀਤ ਡਿਪਟੀ ਨੇ ਗੋਪਾਲ ਨਗਰ ਤੋਂ ਕਾਂਗਰਸ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਲੜੀ ਤੇ ਪਹਿਲੀ ਵਾਰ ਹੀ ਜਿੱਤ ਦਰਜ ਕੀਤੀ। ਇਸ ਤੋਂ ਕਰੀਬ ਇੱਕ ਸਾਲ ਬਾਅਦ ਜਲੰਧਰ ਦੇ ਬਹੁ-ਚਰਚਿਤ ਫਿਲਮ ਡਿਸਟ੍ਰੀਬਿਊਟਰ ਸੁਭਾਸ਼ ਨੰਦਾ ਦੇ ਬੇਟੇ ਮਿੱਕੀ ਦੇ ਅਗਵਾ ਵਿੱਚ ਡਿਪਟੀ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਤੇ ਲਗਭਗ 10 ਸਾਲ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਸੀ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca