Donald Trump apologizes to his people
Connect with us [email protected]

ਅੰਤਰਰਾਸ਼ਟਰੀ

ਆਪਣੇ ਲੋਕਾਂ ਲਈ ਮੁਆਫੀ ਚਾਹੁੰਦੇ ਹਨ ਡੋਨਾਲਡ ਟਰੰਪ

Published

on

trump

ਵਾਸ਼ਿੰਗਟਨ, 4 ਦਸੰਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਸ਼ਕਤੀਆਂ ਅਤੇ ਪ੍ਰਭਾਵ ਦੀ ਵਰਤੋਂ ਕਰ ਕੇ ਆਪਣੇ ਬੱਚਿਆਂ ਅਤੇ ਕਰੀਬੀਆਂ ਨੂੰ ਪਹਿਲਾਂ ਤੋਂ ਚੱਲਦੇ ਕੇਸਾਂਤੋਂ ਬਰੀ ਕਰਾਉਣ ਜਾਂ ਮੁਆਫੀ ਯੋਜਨਾ ਦਾ ਲਾਭ ਦੇਣਾ ਚਾਹੁੰਦੇ ਹਨ। ਇਸ ਕੇਸ ਨੇ ਓਦੋਂ ਤੂਲ ਫੜ ਲਿਆ ਜਦੋਂ ਇੱਕ ਕੇਸ ਵਿੱਚ ਦੋਸ਼ੀ ਵਿਅਕਤੀ ਦੀ ਜਾਂਚ ਲਾਅ ਵਿਭਾਗ ਨੇ ਸ਼ੁਰੂ ਕੀਤੀ, ਜਿਸ ਨੂੰ ਵ੍ਹਾਈਟ ਹਾਊਸ ਤੋਂ ਮੁਆਫੀ ਦਿੱਤੀ ਗਈ ਹੈ।
ਲਾਅ ਵਿਭਾਗ ਦੇ ਦਸਤਾਵੇਜ਼ਾਂ ਤੋਂਪਤਾ ਲੱਗਾ ਕਿ ਦੋਸ਼ੀ ਵਿਅਕਤੀ ਨੂੰ ਬਚਾਉਣ ਲਈ ਦੋ ਲੋਕ ਵ੍ਹਾਈਟ ਹਾਊਸ ਦੇ ਨਿਰੰਤਰ ਸੰਪਰਕ ਵਿੱਚ ਸਨ। ਲਾਅ ਵਿਭਾਗ ਇਹ ਵੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਬਾਰੇ ਕੋਈ ਚੰਦਾ ਦਿੱਤਾ ਗਿਆ ਸੀ। ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਨੇ ਆਪਣੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਫਲਿਨ ਨੂੰ ਇੱਕ ਕੇਸ ਵਿੱਚ ਦੋਸ਼ ਮੁਕਤ ਕਰ ਦਿੱਤਾ ਹੈ। ਫਲਿਨ ਉਤੇ 2016 ਦੀ ਚੋਣ ਵਿੱਚ ਟਰੰਪ ਦੀ ਪਾਰਟੀ ਅਤੇ ਰੂਸ ਵਿਚਾਲੇ ਸਬੰਧਾਂ ਬਾਰੇ ਐਫ ਬੀ ਆਈ ਨੂੰ ਗਲਤ ਬਿਆਨ ਦੇਣ ਦਾ ਦੋਸ਼ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਪਣੇ ਕਾਰਜਕਾਲ ਦੇ ਕੁਝ ਦਿਨ ਬਾਕੀ ਹੋਣ ‘ਤੇ ਟਰੰਪ ਆਪਣੇ ਬੱਚਿਆਂ ਅਤੇ ਸਾਥੀਆਂ ‘ਤੇ ਲੱਗੇ ਕੇਸਾਂ ਨੂੰ ਮੁਆਫ ਕਰਨ ਬਾਰੇ ਪੁੱਛਗਿੱਛ ਕਰ ਰਹੇ ਹਨ। ਟਰੰਪ ਦਾ ਮੰਨਣਾ ਹੈ ਕਿ ਜੌਅ ਬਾਇਡਨ ਦੇ ਆਉਣ ਪਿੱਛੋਂਉਨ੍ਹਾਂ ਦੇ ਬੱਚਿਆਂ ਟਰੰਪ ਜੂਨੀਅਰ, ਏਰਿਕਾ ਟਰੰਪ ਅਤੇ ਇਵਾਂਕਾ ਟਰੰਪ ‘ਤੇ ਚੱਲਦੇ ਕੇਸਾਂ ਨਾਲ ਪ੍ਰੇਸ਼ਾਨੀ ਆ ਸਕਦੀ ਹੈ। ਕੀ ਉਨ੍ਹਾਂ ਨੂੰ ਮੁਆਫੀ ਮਿਲ ਸਕਦੀ ਹੈ? ਡੋਨਾਲਡ ਟਰੰਪ ਜੂਨੀਅਰ ‘ਤੇ 2016 ਵਿੱਚ ਹਿਲੇਰੀ ਕਲਿੰਟਨ ਦੀ ਚੋਣ ਲੜਨ ਦੌਰਾਨ ਰੂਸ ਨੂੰ ਸੂਚਨਾਵਾਂ ਲੀਕ ਕਰਨ ਦਾ ਮਾਮਲਾ ਚੱਲ ਰਿਹਾ ਹੈ। ਇਵਾਂਕਾ ਟਰੰਪ ਦੇ ਇੱਕ ਕੇਸ ਵਿੱਚ ਮੈਨਹਟਨ ਦੀ ਅਦਾਲਤ ਟੈਕਸ ਚੋਰੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਏਰਿਕ ਟਰੰਪ ‘ਤੇ ਅਜੇ ਅਸਪੱਸ਼ਟ ਮਾਮਲਾ ਹੈ।

Click Here To Read Today latest news in Punjabi

ਅੰਤਰਰਾਸ਼ਟਰੀ

ਟਰੰਪ `ਤੇ ਮਹਾਦੋਸ਼ ਤੋਂ ਪਹਿਲਾਂ ਐਮ ਪੀਜ਼ ਨੂੰ ਧਮਕੀਆਂ

Published

on

Trump Scott Atlas

ਵਾਸ਼ਿੰਗਟਨ, 26 ਜਨਵਰੀ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਮ ਪੀਜ਼ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਕੈਪੀਟਲ ਹਿੱਲ ਯਾਨੀ ਪਾਰਲੀਮੈਂਟ ਭਵਨਤੇ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਇਸ ਨਾਲ ਫੈਡਰਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਗਈ ਹੈ। ਇਹ ਧਮਕੀਆਂ ਓਦੋਂਮਿਲੀਆਂ ਹਨ, ਜਦੋਂ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਮਹਾਦੋਸ਼ ਮਤਾ ਸੈਨੇਟ ਨੂੰ ਭੇਜਣ ਵਾਲੀ ਹੈ। ਇਸ ਸਦਨ ਵਿੱਚ ਇਹ ਮਤਾ 13 ਜਨਵਰੀ ਨੂੰ ਪਾਸ ਹੋਇਆ ਸੀ ਤੇ ਸੈਨੇਟ ਵਿੱਚ ਮਹਾਦੋਸ਼ ਦੀ ਕਾਰਵਾਈ ਅੱਠ ਫਰਵਰੀ ਨੂੰ ਸ਼ੁਰੂ ਕਰਨ ਦੀ ਤਿਆਰੀ ਹੈ।
ਇਸ ਬਾਰੇ ਅਮਰੀਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀਆਂ ਅਤੇ ਕੈਪੀਟਲ ਉਤੇ ਮੁੜ ਹਥਿਆਰਬੰਦ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੇ ਖਤਰੇ ਕਾਰਨ ਚਿੰਤਾ ਵੱਧ ਗਈ ਹੈ। ਕੈਪੀਟਲ ਪੁਲਸ ਅਤੇ ਹੋਰ ਫੈਡਰਲ ਸੁਰੱਖਿਆ ਏਜੰਸੀਆਂ ਨੇ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਤੋਂ ਪਹਿਲੇ ਨੈਸ਼ਨਲ ਗਾਰਡ ਦੇ ਹਜ਼ਾਰਾਂ ਫੌਜੀਆਂ ਨੂੰ ਵਾਸ਼ਿੰਗਟਨ ਚ ਵੀ ਤੈਨਾਤ ਰੱਖਣ ਦਾ ਫੈਸਲਾ ਲਿਆ ਹੈ। ਛੇ ਜਨਵਰੀ ਨੂੰ ਪਾਰਲੀਮੈਂਟਭਵਨਤੇ ਟਰੰਪ ਸਮਰਥਕਾਂ ਦੇ ਹਮਲੇ ਪਿੱਛੋਂ ਅਤੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲੇ ਵਾਸ਼ਿੰਗਟਨ ਵਿੱਚ ਨੈਸ਼ਨਲ ਗਾਰਡ ਦੇ ਹਜ਼ਾਰਾਂ ਫੌਜੀਆਂ ਨੂੰ ਤੈਨਾਤ ਕੀਤਾ ਗਿਆ ਸੀ।ਅਮਰੀਕੀ ਮੀਡੀਆ ਦੀਆਂ ਖਬਰਾਂ ਮੁਤਾਬਕ ਭਾਰਤੀ ਮੂਲ ਦੀ ਰਿਪਬਲੀਕਨ ਆਗੂ ਨਿੱਕੀ ਹੇਲੀ ਦੇ ਵਕੀਲ ਰਹੇ ਬੁਚ ਬੋਵਰਸ ਸੈਨੇਟ ਵਿੱਚ ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਦਾ ਬਚਾਅ ਕਰਨਗੇ। ਬੁਚ ਨੇ ਕਰੀਬ ਅੱਠ ਸਾਲ ਪਹਿਲੇ ਇੱਕ ਮਾਮਲੇ ਚੋਂ ਬਰੀ ਹੋਣ ਵਿੱਚ ਹੇਲੀ ਦੀ ਮਦਦ ਕੀਤੀ ਸੀ। ਪਾਰਲੀਮੈਂਟ ਦੇ ਉਪਰਲੇ ਸਦਨ ਸੈਨੇਟਚ ਮਹਾਦੋਸ਼ ਦੀ ਕਾਰਵਾਈ ਤੋਂ ਪਹਿਲਾਂ ਡੋਨਾਲਡ ਟਰੰਪ ਦੇ ਪੱਖ ਵਿੱਚ ਰਿਪਬਲੀਕਨ ਐਮ ਪੀਜ਼ ਇਕਜੁੱਟ ਹੁੰਦੇ ਦਿੱਸ ਰਹੇ ਹਨ। ਅਜਿਹੇ ਐਮ ਪੀਜ਼ ਦੀ ਗਿਣਤੀ ਵਧ ਰਹੀ ਹੈ, ਜੋ ਕਹਿੰਦੇ ਹਨ ਕਿ ਉਹ ਮਹਾਦੋਸ਼ ਦੀ ਕਾਰਵਾਈ ਦਾ ਵਿਰੋਧ ਕਰਨਗੇ। ਰਿਪਬਲੀਕਨ ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬੇਵਕੂਫੀ ਭਰਿਆ ਕਦਮ ਹੈ ਕਿਉਂਕਿ ਇਹ ਦੇਸ਼ ਲਈ ਚੰਗਾ ਨਹੀਂ। ਸਦਨ ਵਿੱਚ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਆਗੂ ਮਿਚ ਮੈਕੇਨੇਲ ਕਹਿ ਚੁੱਕੇ ਹਨ ਕਿ ਸਦਨ ਦੀ ਘੱਟੋ-ਘੱਟ ਕਾਰਵਾਈ ਤਹਿਤ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋ ਰਹੀ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਬੱਚਿਆਂ `ਚ ਡਿਪਰੈਸ਼ਨ ਤੇ ਖੁਦਕੁਸ਼ੀ ਦੇ ਮਾਮਲੇ ਵਧੇ

Published

on

suicide

ਨਿਊ ਯਾਰਕ, 26 ਜਨਵਰੀ – ਅਮਰੀਕਾ ਵਿੱਚ ਨੇਵਾਦਾ ਦੇ ਕਲਾਰਕ ਕਾਉਂਟੀ ਦੇ ਬੱਚੇ ਇਨ੍ਹੀਂ ਦਿਨੀਂ ਮਹਾਮਾਰੀ ਕਾਰਨ ਪੈਦਾ ਹੋਈਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਮਾਰਚ 2020 ਵਿੱਚ ਸਕੂਲ ਬੰਦ ਹੋਣ ਦੇ ਬਾਅਦ ਤੋਂ ਕਾਉਂਟੀ ਦਫਤਰ ਵਿੱਚ ਅਜਿਹੇ 3100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਤੇ ਅਸਰ ਪੈਂਦਾ ਦਿਸਿਆ। ਇਨ੍ਹਾਂ ਵਿੱਚ ਆਤਮ ਹੱਤਿਆ ਦਾ ਵਿਚਾਰ, ਖੁਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਕੇਸ ਵੱਧ ਸਨ। 18 ਦਸੰਬਰ ਦੇ ਬਾਅਦ ਤੋਂ ਬੱਚਿਆਂ ਨੇ ਖੁਦ ਦੀ ਜਾਨ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਲਾਸ ਵੇਗਾਸ ਦੇ ਨੇੜੇ ਬੱਚਿਆਂ ਵੱਲੋਂ ਆਤਮਹੱਤਿਆ ਕਰਨ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਕਾਉਂਟੀ ਦਫਤਰ ਬੱਚਿਆਂ ਨੂੰ ਪਹਿਲਾਂ ਦੀ ਸਥਿਤੀ ਵਿੱਚ ਲਿਆਉਣ ਵਿੱਚ ਰੁੱਝ ਗਿਆ ਹੈ। ਇਸੇ ਮਹੀਨੇ ਸਕੂਲ ਬੋਰਡ ਨੇ ਫਿਰ ਗ੍ਰੇਡ ਸਕੂਲ ਖੋਲ੍ਹਣ ਦੇ ਬਾਰੇ ਹਰੀ ਝੰਡੀ ਦੇ ਦਿੱਤੀ ਹੈ। ਇਹ ਇਸ ਲਈ ਜ਼ਰੂਰੀ ਹੋ ਗਿਆ ਸੀ, ਕਿਉਂਕਿ ਲਾਸ ਵੇਗਾਸ ਵਿੱਚ ਕੋਰੋਨਾ ਲਾਗ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਗਿਣਤੀ ਇਨ੍ਹਾਂ ਪੀੜਤ ਬੱਚਿਆਂ ਦੀ ਸੀ। ਕੁਝ ਸੂਬਿਆਂ ਵਿੱਚ ਲੋਕਾਂ ਦੀ ਸਿਹਤ, ਅਧਿਆਪਕਾਂ ਅਤੇ ਦੂਸਰੇ ਸਕੂਲ ਸਟਾਫ ਦੇ ਬਿਮਾਰ ਹੋਣ ਅਤੇ ਕੁਝ ਮਾਮਲਿਆਂ ਵਿੱਚ ਹੋਈਆਂ ਮੌਤਾਂ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ, ਪਰ ਬੱਚਿਆਂ ਵਿੱਚ ਖੁਦਕੁਸ਼ੀ ਦੇ ਕੇਸਾਂ ਨੂੰ ਵਧਦਾ ਦੇਖ ਕੇ ਸਕੂਲ ਫਿਰ ਤੋਂ ਖੋਲ੍ਹਣਤੇ ਵਿਚਾਰ ਕਰਨਾ ਪਿਆ ਹੈ। ਅਮਰੀਕਾ ਦੇ ਚਾਲੀ ਸੂਬਿਆਂ ਵਿੱਚ ਹਰ ਉਮਰ ਵਰਗ ਵਿੱਚ ਮਾਨਸਿਕ ਪ੍ਰੇਸ਼ਾਨੀਆ ਦੇ ਕਾਰਨ ਐਮਰਜੈਂਸੀ ਦੇ ਟਾਈਮ ਵੱਧ ਰਹੇ ਹਨ।ਕਲਾਰਕ ਕਾਉਂਟੀ ਵਿੱਚ ਬੀਤੇ ਨੌਂ ਮਹੀਨਿਆਂ ਵਿੱਚ ਆਤਮਹੱਤਿਆ ਦੇ 18 ਮਾਮਲੇ ਸਾਹਮਣੇ ਆਏ, ਜਦੋਂਕਿ ਬੀਤੇ ਸਾਲ ਸਿਰਫ ਨੌਂ ਸਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਨੋਟ ਛੱਡਿਆ ਸੀ ਕਿ ਉਹ ਆਉਣ ਵਾਲੇ ਸਮੇਂ ਦੇ ਬਾਰੇ ਕੁਝ ਸੋਚ ਨਹੀਂ ਪਾ ਰਿਹਾ। ਕਲਾਰਕ ਕਾਉਂਟੀ ਦੇ ਪ੍ਰਸ਼ਾਸਨ ਸੁਪਰਡੈਂਟ ਡਾਕਟਰ ਜੇਮਸ ਜਾਰਾ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਇਹ ਸਾਰੇ ਸਾਡੇ ਬੱਚੇ ਹਨ, ਬੱਚਿਆਂ ਦਾ ਜੀਵਨ ਅਤੇ ਭਵਿੱਖ ਬਚਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।”

Continue Reading

ਅੰਤਰਰਾਸ਼ਟਰੀ

ਸਪੇਸ ਐਕਸ ਨੇ 143 ਉਪ ਗ੍ਰਹਿਆਂ ਨੂੰ ਪੁਲਾੜ `ਚ ਭੇਜਿਆ

Published

on

spacecraft successfully returned

ਸਾਨ ਫਰਾਂਸਿਸਕੋ, 26 ਜਨਵਰੀ – ਏਲਨ ਮਸਕ ਵੱਲੋਂ ਚੱਲਦੇ ਸਪੇਸ ਐਕਸ ਨੇ ਕੱਲ੍ਹ 143 ਛੋਟੇ ਉਪ ਗ੍ਰਹਿਆਂ ਦੇ ਨਾਲ ਆਪਣੇ ਨਵੇਂ ਰਾਇਡਸ਼ੇਅਰਿੰਗ ਮਿਸ਼ਨ ਨੂੰ ਲਾਂਚ ਕਰ ਦਿੱਤਾ ਹੈ।
ਇਹ ਪੁਲਾੜ ਤੇ ਇੱਕ ਸਿੰਗਲ ਰਾਕੇਟ ਲਈ ਇੱਕ ਨਵਾਂ ਰਿਕਾਰਡ ਹੈ। ਫਲੋਰੀਡਾ ਵਿਚਲੇ ਕੇਪ ਕੇਨੇਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਐਤਵਾਰ ਨੂੰ ਟਰਾਂਸਪੋਰਟਰ-1 ਮਿਸ਼ਨ ਦੇ ਨਾਂਅ ਨਾਲ ਦੋ ਪੱਧਰੀ ਫਾਲਕਨ ਰਾਕੇਟ ਇਨ੍ਹਾਂ ਉਪ ਗ੍ਰਹਿਆਂ ਨੂੰ ਛੱਡਿਆ ਗਿਆ। ਸਪੇਸ ਫਾਲਕਨ ਨੇ ਆਪਣੇ ਟਵੀਟ ਵਿੱਚ ਕਿਹਾ, ‘ਫਾਲਕਨ-9 ਨੇ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ। ਕਿਸੇ ਇਕੱਲੇ ਮਿਸ਼ਨ ਵਿੱਚ ਲਾਂਚ ਕੀਤੀ ਇਹ ਸਭ ਤੋਂ ਵੱਡੀ ਲਾਂਚਿੰਗ ਹੈ, ਜੋ ਸਪੇਸ ਐਕਸ ਦੇ ਪਹਿਲੇ ਸਮਾਲਸੈਟ ਰਾਈਡਸ਼ੇਅਰ ਪ੍ਰੋਗਰਾਮ ਮਿਸ਼ਨ ਦੇ ਲਈ ਸਮਰਪਿਤ ਸੀ। ਸਪੇਸ ਐਕਸ ਦੇ ਮੁਤਾਬਕ ‘ਇਹ ਰਾਈਡਸ਼ੇਅਰ ਪ੍ਰੋਗਰਾਮ ਛੋਟੀ ਸੈਟੇਲਾਈਟ ਕੰਪਨੀਆਂ ਨੂੰ ਪੁਲਾੜ ਤੱਕ ਪਹੁੰਚਣ ਦੀ ਸੁਵਿਧਾ ਨੂੰ ਘੱਟ ਲਾਗਤ ਵਿੱਚ ਉਪਲਬਧ ਕਰਾਉਂਦਾ ਹੈ। ਇਸ ਸੁਵਿਧਾ ਦੇ ਤਹਿਤ 200 ਕਿਲੋ ਦੇ ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਣ ਦੀ ਸ਼ੁਰੂਆਤੀ ਕੀਮਤ ਦਸ ਲੱਖ ਡਾਲਰ ਹੈ। ਸਪੇਸਐਕਸ ਦੇ ਫਾਲਕਨ ਨੌਂ ਰਾਕੇਟ ਨਾਲ ਸ਼ੂਜ਼ ਦੇ ਡੱਬੇ ਦੇ ਆਕਾਰ ਦੇ ਉਪਗ੍ਰਹਿ ਕਿਊਬਸੈਟ ਅਤੇ ਜ਼ਿਆਦਾ ਵਜਨੀ ਮਾਈਕ੍ਰੋ ਸੈਟੇਲਾਈਟ ਨੂੰ 326 ਮੀਲ ਦੀ ਉਚਾਈ `ਤੇ ਧਰੁਵੀ ਕਲਾਸ ਵਿੱਚ ਭੇਜਿਆ ਗਿਆ। ਜਿਨ੍ਹਾਂ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਵਿੱਚ 48 ਅਰਥ-ਇਮੇਜਿੰਗ ਸੈਟੇਲਾਈਟ, 17 ਛੋਟੇ ਸੰਚਾਰ ਉਪ ਗ੍ਰਹਿਆਂ ਸਮੇਤ ਅਮਰੀਕਾ ਅਤੇ ਯੂਰਪ ਦੇ ਉਪਯੋਗ ਦੇ ਲਈ ਤੀਹ ਛੋਟੇ ਉਪ ਗ੍ਰਹਿ ਸ਼ਾਮਲ ਹਨ।
ਨਾਸਾ ਦੇ ਮੁਤਾਬਕ ਇੱਕ ਮਿਸ਼ਨ ਹੇਠ ਨਾ ਇਸ ਤੋਂ ਪਹਿਲਾਂ ਇੰਨੀ ਵੱਧ ਗਿਣਤੀ ਵਿੱਚ ਉਪ ਗ੍ਰਹਿਆਂ ਨੂੰ ਲਾਂਚ ਕੀਤਾ ਗਿਆ ਹੈ ਅਤੇ ਨਾ ਇੰਨੇ ਵਜ਼ਨ ਦਾ ਪੇਲੋਡ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ 2018 ਵਿੱਚ ਐਨ ਜੀ-10 ਸਿਗਨਲਸ ਮਿਸ਼ਨ ਦੇ ਤਹਿਤ ਨਾਰਥਰਾਪ ਗਰੂਮਨ ਨੇ 108 ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca