Donald Trump also lost the election and imposed a long ban on social medi
Connect with us apnews@iksoch.com

ਰਾਜਨੀਤੀ

ਡੋਨਾਲਡ ਟਰੰਪ ਚੋਣ ਵੀ ਹਾਰ ਗਿਆ,ਸੋਸ਼ਲ ਮੀਡੀਆ ਖਾਤਿਆਂ ਉੱਤੇ ਲੰਮੀ ਪਾਬੰਦੀ ਵੀ ਲਵਾ ਲਾਈ

Published

on

trump

ਵਾਸ਼ਿੰਗਟਨ, 7 ਜਨਵਰੀ, – ਅਮਰੀਕਾ ਦੀ ਪਾਰਲੀਮੈਂਟ ਬਿਲਡਿੰਗ ਵਿਚ ਹਿੰਸਾ ਕਰਾਉਣ ਦੇ ਦੋਸ਼ ਵਿਚ ਸੋਸ਼ਲ ਮੀਡੀਆ ਕੰਪਨੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੇਸਬੁੱਕ, ਇੰਸਟਾਗ੍ਰਾਮ ਆਦਿ ਅਕਾਊਂਟਸ ਉੱਤੇ ਰੋਕ ਅਣਮਿਥੇ ਸਮੇਂ ਲਈ ਵਧਾ ਦਿੱਤੀ ਹੈ। ਟਵਿੱਟਰ ਨੇ ਟਰੰਪ ਦੇ ਕੁਝ ਟਵੀਟ ਹਟਾਉਣ ਦੇ ਨਾਲ ਉਸ ਦੇ ਟਵਿੱਟਰ ਹੈਂਡਲ ਨੂੰ 12 ਘੰਟੇ ਲਈ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਫੇਸਬੁੱਕ ਤੇ ਇੰਸਟਾਗ੍ਰਾਮ ਨੇਟਰੰਪ ਉੱਤੇ 24 ਘੰਟਿਆਂ ਲਈ ਪਾਬੰਦੀ ਲਾ ਦਿੱਤੀ ਅਤੇ ਬਾਅਦ ਵਿਚ ਇਸ ਵਿਚ ਹੋਰ ਵਾਧਾ ਕਰ ਦਿਤਾ ਗਿਆ ਹੈ।
ਪਾਰਲੀਮੈਂਟ ਦਾ ਸਾਂਝਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ। ਉਸਨੇ ਧਾਂਦਲੀ ਹੋਣ ਦਾ ਦੋਸ਼ ਲਾਇਆ ਤੇ ਕਿਹਾ ਸੀ ਕਿ ਇਹ ਉਸ ਦੇ ਡੈਮੋਕਰੇਟਿਕ ਵਿਰੋਧੀ ਜੋਅ ਬਾਇਡੇਨ, ਜਿਹੜੇ ਨਵੇਂ ਚੁਣੇ ਰਾਸ਼ਟਰਪਤੀ ਹਨ, ਲਈ ਕੀਤਾ ਗਿਆ ਸੀ। ਵਾਸਿ਼ੰਗਟਨ ਡੀ ਸੀ ਵਿੱਚ ਆਪਣੇਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਇਹ ਕਿਹਾ ਸੀ, ‘ਟੱਕਰ ਜਦੋਂ ਸਖਤ ਹੁੰਦੀ ਹੈ,ਤੁਹਾਨੂੰ ਆਪਣੀ ਹਾਰ ਪ੍ਰਵਾਨ ਨਹੀਂ ਕਰਨੀ ਚਾਹੀਦੀ।’ ਉਸ ਨੇ ਇੱਕ ਘੰਟੇ ਤੋਂ ਵੱਧਲੰਮੇ ਭਾਸ਼ਣ ਵਿੱਚ ਦਾਅਵਾ ਕੀਤਾ ਸੀ ਕਿ ਉਸਨੇ ਇਸ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਕੱਲ੍ਹ ਦੀਆਂ ਘਟਨਾਵਾਂ ਪਿੱਛੋਂ ਡੋਨਾਲਡ ਟਰੰਪ ਉੱਤੇ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਉੱਤੇ ਗੰਭੀਰ ਹਮਲਿਆਂ ਦਾ ਦੋਸ਼ ਲਾਇਆ ਗਿਆ ਹੈ ਤੇਟਰੰਪ ਦੀ ਕੈਬਨਿਟ ਉਨ੍ਹਾਂ ਦੇ ਹਟਾਉਣ ਦੀ ਸੰਭਾਵਨਾ ਬਾਰੇ ਵਿਚਾਰ ਕਰ ਰਹੀ ਹੈ। ਕੈਬਨਿਟ ਨੇ ਅਮਰੀਕੀ ਸੰਵਿਧਾਨ ਵਿੱਚ 25ਵੀਂ ਸੋਧ ਬਾਰੇ ਵਿਚਾਰ ਕੀਤੀ ਹੈ, ਜਿਸ ਵਿੱਚ ਉਪ-ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵੱਲੋਂ ਰਾਸ਼ਟਰਪਤੀ ਨੂੰ ਉਸ ਦੀਆਂ ‘ਸ਼ਕਤੀਆਂ ਅਤੇ ਡਿਊਟੀਆਂ ਨਿਭਾਉਣਵਿੱਚ ਅਸਫਲ ਹੋਣ ਦੀ ਸਥਿਤੀ ਵਿੱਚ’ਇਸ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਜੇ ਕੈਬਨਿਟ ਟਰੰਪ ਨੂੰ ਹਟਾਉਣ ਦਾ ਫੈਸਲਾ ਕਰੇ ਤਾਂ ਉਪ ਰਾਸ਼ਟਰਪਤੀ ਮਾਈਕਲ ਪੈਂਸ ਨੂੰ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਵੋਟਿੰਗ ਵਿਚ ਮੰਤਰੀ ਮੰਡਲ ਦੀ ਅਗਵਾਈ ਕਰਨੀ ਪਏਗੀ।

Read More Latest Political News Today

ਰਾਜਨੀਤੀ

ਆਮ ਆਦਮੀ ਪਾਰਟੀ ਦਾ ਵਿਧਾਇਕ ਸੋਮਨਾਥ ਭਾਰਤੀ ਕੁੱਟਮਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ

Published

on

somnath
  • ਮਾਮਲਾ ਏਮਜ਼ ਦੇ ਕਰਮਚਾਰੀ ਨਾਲ ਝਗੜੇ ਦਾ
    ਨਵੀਂ ਦਿੱਲੀ, 23 ਜਨਵਰੀ, – ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਇਕ ਅਦਾਲਤ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਸਕਿਓਰਟੀ ਗਾਰਡ ਉੱਤੇ ਹਮਲੇ ਦਾ ਦੋਸ਼ੀ ਮੰਨਿਆ ਹੈ।ਅੱਜ ਅਦਾਲਤ ਨੇ 2016 ਦੇ ਇਸ ਕੇਸ ਵਿੱਚ ਫੈਸਲਾ ਸੁਣਾਇਆ ਹੈ।
    ਸੋਮਨਾਥ ਭਾਰਤੀ ਉੱਤੇ ਏਮਜ਼ ਦੇ ਸੁਰੱਖਿਆ ਕਰਮਚਾਰੀ ਉੱਤੇ ਹਮਲਾ ਕਰਨ ਦਾ ਦੋਸ਼ ਲੱਗਾ ਸੀ। ਅਦਾਲਤ ਨੇ ਇਸੇ ਕੇਸ ਦੇ ਚਾਰ ਹੋਰ ਦੋਸ਼ੀਆਂ ਨੂੰ ਛੱਡਦਿੱਤਾ ਹੈ।ਚਾਰ ਸਾਲ ਪੁਰਾਣੇ ਇਸ ਕੇਸ ਬਾਰੇ ਕਿਹਾਗਿਆ ਹੈ ਕਿ ਸੋਮਨਾਥ ਭਾਰਤੀ ਦਿੱਲੀ ਦੇ ਪਹਿਲੇ ਅਜਿਹੇ ਮੰਤਰੀ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਦਿੱਤੀ ਜਾਏਗੀ। ਸੋਮਨਾਥ ਭਾਰਤੀ ਉੱਤੇ ਸਾਲ 2016 ਵਿਚ ਇਸ ਕੇਸ ਵਿਚ ਏਮਜ਼ ਦੇ ਇੱਕ ਮੁਲਾਜ਼ਮ ਦੀ ਕੁੱਟਮਾਰ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਦੇ ਦੋਸ਼ ਲਾਏ ਗਏ ਸਨ, ਜਿਸ ਵਿਚ ਅੱਜ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।
    ਉਂਜ ਸੋਮਨਾਥ ਭਾਰਤੀ ਨੂੰ ਇਸ ਹਫਤੇਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥਦੇ ਵਿਰੁੱਧ ਟਿਪਣੀ ਕਰਨ ਲਈ ਵੀ ਗ੍ਰਿਫਤਾਰ ਕੀਤਾ ਸੀ। ਉਸ ਨੂੰ ਕਈ ਦਿਨ ਅਤੇ ਰਾਤਾਂ ਹਿਰਾਸਤ ਵਿਚ ਗੁਜ਼ਾਰਨੇ ਪਏ ਅਤੇ ਬਾਅਦ ਵਿੱਚ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਗਈ ਸੀ। ਸੋਮਨਾਥ ਭਾਰਤੀ ਉੱਤੇ ਅਮੇਠੀ ਅਤੇ ਰਾਏਬਰੇਲੀ ਵਿਚ ਦੋ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿਚੋਂ ਇਕ ਦੀ ਸੁਣਵਾਈ ਹੋ ਰਹੀ ਹੈ।

Continue Reading

ਅੰਤਰਰਾਸ਼ਟਰੀ

ਟਰੰਪ ਦੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸੈਨੇਟ ਵਿੱਚ 8 ਫਰਵਰੀ ਤੋਂ ਸ਼ੁਰੂ ਹੋਵੇਗੀ

Published

on

trump

ਵਾਸ਼ਿੰਗਟਨ, 23 ਜਨਵਰੀ, -ਅਮਰੀਕੀ ਪਾਰਲੀਮੈਂਟ ਦੇ ਉਤਲੇ ਹਾਊਸ ਸੈਨੇਟ ਵਿੱਚ ਡੈਮੋਕ੍ਰੇਟਿਕ ਨੇਤਾ ਸ਼ੁਮਰ ਨੇ ਐਲਾਨ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਦੋਸ਼ ਦਾ ਮੁਕੱਦਮਾ 8 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਹੇਠਲੇ ਹਾਊਸ ਪ੍ਰਤੀਨਿਧੀ ਸਭਾ ਵਿੱਚ ਇਹ ਪ੍ਰਕਿਰਿਆ ਸੋਮਵਾਰ ਤੋਂਸ਼ੁਰੂ ਹੋ ਜਾਵੇਗੀ।
ਡੈਮੋਕ੍ਰੇਟਿਕ ਲੀਡਰ ਦੇਇਸ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਣ ਪਿੱਛੋਂ ਵੀ ਟਰੰਪ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਖਬਰ ਏਜੰਸੀ ਨੇ ਡੈਮੋਕ੍ਰੇਟਿਕ ਨੇਤਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਾਰੇ ਆਪਣੇ ਦੇਸ਼ ਦੇ ਇਤਿਹਾਸ ਵਿੱਚ ਇਸ ਮੁਹਿੰਮ ਨੂੰ ਪਿੱਛੇ ਰੱਖਣਾ ਚਾਹੁੰਦੇ ਹਾਂ, ਪਰ ਦੇਸ਼ ਦੀ ਏਕਤਾ ਲਈ ਜ਼ਰੂਰੀ ਹੈ ਕਿ ਸੱਚਾਈ ਤੇ ਜਵਾਬਦੇਹੀ ਤੈਅ ਕੀਤੀ ਜਾਵੇ, ਜਦ ਕਿ ਟਰੰਪ ਇਸ ਵਕਤ ਦੇਸ਼ ਦੇ ਰਾਸ਼ਟਰਪਤੀ ਨਹੀਂ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਮਤਾ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ, ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼, ਤੋਂ ਪਾਸ ਹੋ ਚੁੱਕਾ ਹੈ ਤੇ ਅਗਲੀ ਪ੍ਰਕਿਰਿਆ ਸੈਨੇਟ ਵਿੱਚ ਹੋਵੇਗੀ। ਟਰੰਪ ਉੱਤੇਬੀਤੀ 6 ਜਨਵਰੀ ਨੂੰ ਕੈਪੀਟਲ ਹਿਲ (ਅਮਰੀਕੀ ਪਾਰਲੀਮੈਂਟ) ਉੱਤੇ ਹਮਲਾ ਕਰਨ ਲਈ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਹੇਠਲੇ ਹਾਊਸ ਵਿੱਚ ਮਹਾਂਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਵਿੱਚੋ ਪਾਸ ਹੋ ਗਿਆ ਸੀ। ਇਸ ਕਾਰਵਾਈ ਦੌਰਾਨ ਟਰੰਪ ਦੀ 10 ਰਿਪਬਲਿਕ ਪਾਰਟੀ ਦੇ ਦਸ ਮੈਂਬਰਾਂ ਨੇ ਵੀ ਮਤੇ ਪੱਖ ਵਿੱਚ ਵੋਟ ਪਾਈ ਸੀ। ਹੇਠਲੇ ਹਾਊਸ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੋਣ ਕਾਰਨ ਓਥੇ ਮਹਾਦੋਸ਼ ਮਤਾ ਪਾਸ ਹੋਣਾ ਇਕ ਰਸਮ ਸੀ। ਅੱਗੋਂ ਮਾਮਲਾ ਸੈਨੇਟਦਾ ਹੈ, ਜਿੱਥੇ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਮਹਾਦੋਸ਼ ਮਤਾ ਪਾਸ ਕਰਨ ਦੇ ਲਈ ਘੱਟੋ-ਘੱਟ 17 ਰਿਪਬਲਿਕ ਮੈਂਬਰਾਂ ਨੂੰ ਵੀ ਇਸ ਦੇ ਪੱਖ ਵਿੱਚਵੋਟ ਪਾਉਣੀ ਹੋਵੇਗੀ, ਜਦ ਕਿ 20 ਰਿਪਬਲਿਕ ਸੈਨੇਟਰ ਇਸ ਵਕਤ ਤੱਕ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਰਾਜ਼ੀ ਹੋ ਚੁੱਕੇ ਹਨ।

Continue Reading

ਰਾਜਨੀਤੀ

ਨੇਤਾਜੀ ਸਮਾਗਮ ਵਿੱਚ ਭੜਕੀ ਹੋਈ ਮਮਤਾ ਦਾ ਮੋਦੀ ਸਾਹਮਣੇ ਬੋਲਣ ਤੋਂ ਇਨਕਾਰ

Published

on

mamata
  • ਭਾਜਪਾ ਵਰਕਰਾਂ ਦੇ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਤੋਂ ਨਾਰਾਜ਼ਗੀ
    ਕੋਲਕਾਤਾ, 23 ਜਨਵਰੀ, – ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125 ਵੀਂ ਜਨਮ ਦਿਵਸ ਮੌਕੇਹੋਏ ਇਕ ਸਮਾਗਮ ਵਿੱਚ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ ਗਏ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸਟੇਜ ਉੱਤੇ ਬੋਲਣ ਦੇ ਵਕਤ ਨਾਅਰੇਬਾਜ਼ੀ ਕੀਤੀ ਗਈ ਤਾਂ ਇਸ ਤੋਂ ਭੜਕੀ ਮਮਤਾ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਉਨ੍ਹਾਂ ਭੀੜ ਉੱਤੇ ਇੱਕ ਵਿਸ਼ੇਸ਼ ਪਾਰਟੀ ਨਾਲ ਜੁੜੇ ਹੋਣ ਦਾ ਦੋਸ਼ ਵੀ ਲਾਇਆ ਹੈ।
    ਵਰਨਣ ਯੋਗ ਹੈ ਇਹ ਸਮਾਗਮ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਵਿਕਟੋਰੀਆ ਮੈਮੋਰੀਅਲ ਵਿਖੇ ਕੀਤਾ ਜਾ ਰਿਹਾ ਸੀ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬੋਲਣਾ ਸ਼ੁਰੂ ਕਰਨ ਵੇਲੇ ਜਦੋਂ ‘ਜੈ ਸੀ੍ਰ ਰਾਮ’ ਦੇ ਨਾਅਰੇ ਲਾਉਣੇ ਸ਼ੁਰੂ ਕੀਤੇ ਗਏ ਤਾਂ ਮਮਤਾ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ‘ਮੈਨੂੰ ਲਗਦਾ ਹੈ ਕਿ ਸਰਕਾਰ ਦੇ ਪ੍ਰੋਗਰਾਮ ਵਿਚ ਕੁਝ ਮਾਣ ਹੋਣਾ ਚਾਹੀਦਾ ਹੈ। ਇਹ ਰਾਜਨੀਤਕ ਪ੍ਰੋਗਰਾਮ ਨਹੀਂ ਹੈ। ਕਿਸੇ ਨੂੰ ਬੁਲਾਉਣ ਤੋਂ ਬਾਅਦ ਅਪਮਾਨ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ।’ ਇਸਦੇ ਨਾਲ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਕੁਝ ਵੀ ਬੋਲਣ ਤੋਂ ਨਾਂਹ ਕਰ ਕੇ ਕਿਹਾ ਕਿ ‘ਮੈਂ ਵਿਰੋਧ ਵਜੋਂ ਕੁਝ ਨਹੀਂ ਬੋਲਾਂਗੀ।’ ਇਸ ਮੌਕੇ ਕਈ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਡਾਕ ਟਿਕਟ ਵੀ ਜਾਰੀ ਕੀਤੀ ਹੈ।
    ਇਸ ਤੋਂ ਪਹਿਲਾਂ ਅੱਜ ਸ਼ਨੀਵਾਰ ਨੂੰ ਕੋਲਕਾਤਾ ਵਿੱਚਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ 7 ਕਿਲੋਮੀਟਰ ਲੰਬੀ ਰੈਲੀ ਕੀਤੀ ਗਈ ਸੀ। ਇਸ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਉੱਤੇ ਦੋਸ਼ ਲਾਏ ਤੇ ਕਿਹਾ ਸੀ ਕਿ ਅਸੀਂ ਨੇਤਾ ਜੀ ਦਾ ਜਨਮਦਿਨ ਸਿਰਫ ਉਨ੍ਹਾਂ ਸਾਲਾਂ ਵਿੱਚ ਨਹੀਂ ਮਨਾਉਂਦੇ, ਜਦੋਂ ਚੋਣਾਂ ਹੋਣੀਆਂ ਹੁੰਦੀਆਂ ਹਨ, ਅਸੀਂ ਉਨ੍ਹਾਂ ਦੀ 125 ਵੀਂ ਜਯੰਤੀ ਵੱਡੇ ਪੱਧਰ ਉੱਤੇ ਮਨਾ ਰਹੇ ਹਾਂ। ਮਮਤਾ ਬੈਨਰਜੀ ਨੇ ਕਿਹਾ ਸੀ ਕਿ ਨੇਤਾ ਜੀ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਵਿਚੋਂ ਇਕ ਸਨ, ਉਹ ਮਹਾਨ ਦਾਰਸ਼ਨਿਕ ਸਨ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca