Documentary about the personal life of the British Queen leaked from YT
Connect with us [email protected]

ਅੰਤਰਰਾਸ਼ਟਰੀ

ਬ੍ਰਿਟਿਸ਼ ਮਹਾਰਾਣੀ ਦੇ ਜੀਵਨ ਦੇ ਨਿੱਜੀ ਪੱਖਾਂ ਬਾਰੇ ਦਸਤਾਵੇਜ਼ੀ ਫਿਲਮ ਯੂ-ਟਿਊਬ ਤੋਂ ਲੀਕ

Published

on

Britain Queen Elizabeth
  • ਬੀ ਬੀ ਸੀ ਨੇ 1969 ਵਿੱਚ ਪ੍ਰਸਾਰਿਤ ਕੀਤੀ ਸੀ ਫਿਲਮ
    ਵਾਸ਼ਿੰਗਟਨ, 1 ਫਰਵਰੀ – ਬ੍ਰਿਟੇਨ ਦੇ ਸ਼ਾਹੀ ਪਰਵਾਰ ਨਾਲ ਜੁੜੀ ਇੱਕ ਵਿਵਾਦਤ ਦਸਤਾਵੇਜ਼ੀ ਫਿਲਮ ਦੇ ਯੂ-ਟਿਊਬ ਉੱਤੇ ਲੀਕ ਹੋਈ ਪਤਾ ਲੱਗੀ ਹੈ। ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਕਈ ਦਹਾਕੇ ਪਹਿਲਾਂ ਇਸ ਉੱਤੇ ਰੋਕ ਲਾ ਦਿੱਤੀ ਸੀ। ਪੀਪਲਜ਼ ਮੈਗਜ਼ੀਨਮੁਤਾਬਕ ‘ਫਲਾਈ ਆਨ ਦ ਵਾਲ ਬੀ ਬੀ ਸੀ’ ਦਸਤਾਵੇਜ਼ੀ ਹੇਠ ‘ਰਾਇਲ ਫੈਮਿਲੀ’ ਸਿਰਲੇਖ ਵਾਲੀ ਇਹ ਦਸਤਾਵੇਜ਼ੀ ਫਿਲਮ 1969 ਵਿੱਚ ਪ੍ਰਸਾਰਿਤ ਕੀਤੀ ਗਈ ਸੀ, ਜਿਸ ਵਿੱਚ ਮਹਾਰਾਣੀ ਤੇ ਉਨ੍ਹਾਂ ਦੇ ਪਰਵਾਰ ਦੇ ਨਿੱਜੀ ਜੀਵਨ ਦੇ ਕੁਝ ਪਲਾਂ ਨੂੰ ਦਿਖਾਇਆ ਗਿਆ ਹੈ।
    ਇਸ ਦਸਤਾਵੇਜ਼ੀ ਫਿਲਮ ਦੇ ਨਿਰਮਾਣ ਦੀ ਮਨਜ਼ੂਰੀ ਦਿੰਦੇ ਸਮੇ ਪ੍ਰਿੰਸ ਫਿਲਿਪ ਦਾ ਮੰਨਣਾ ਸੀ ਕਿ ਆਮ ਲੋਕਾਂ ਨੂੰ ਇਹ ਪਤਾ ਚੱਲੇ ਕਿ ਰਾਇਲ ਫੈਮਿਲੀ ਦੇ ਮੈਂਬਰਾਂ ਦਾ ਜੀਵਨ ਕਿੱਦਾਂ ਦਾ ਹੈ। ਐਲਿਜ਼ਾਬੈਥ ਨੂੰ ਦਸਤਾਵੇਜ਼ੀ ਫਿਲਮ ਬਣਾਉਣ ਦੇ ਫੈਸਲੇ ਉੱਤੇ ਪਛਤਾਵਾ ਹੋਇਆ ਅਤੇ ਉਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਇੱਕ ਵਾਰ ਮਹਾਰਾਣੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਇਲ ਫੈਮਿਲੀ ਉਤੇ ਫਿਲਮ ਬਣਾਉਮ ਦਾ ਵਿਚਾਰ ਕਦੇ ਪਸੰਦ ਨਹੀਂ ਆਇਆ। ਉਨ੍ਹਾਂ ਦੀ ਸਦਾ ਇਹ ਰਾਏ ਰਹੀ ਹੈ ਕਿ ਇਹ ਠੀਕ ਵਿਚਾਰ ਨਹੀਂ ਹੈ।
    ਫਿਲਮ ਵਿੱਚ ਅਮਰੀਕ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਯਾਤਰਾ ਵੀ ਵਿਖਾਈ ਸੀ, ਜੋ ਪ੍ਰਿੰਸ ਚਾਰਲਸ ਅਤੇ ਐਨੀ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਵੀ ਉਨ੍ਹਾਂ ਵਾਂਗ ਕਰਦੀਆਂ ਹਨ। ਫਿਲਮ ਵਿੱਚ ਚਾਰਲਸ ਨੂੰ ਰਾਜ ਵਾਰਸ ਬਣਾਇਆ ਗਿਆ ਹੈ। ਜਦੋਂ ਇਹ ਦਸਤਾਵੇਜ਼ੀ ਬਣਾਈ ਗਈ, ਓਦੋਂ ਚਾਰਲਸ ਕੈਂਬਰਿਜ ਵਿੱਚ ਪੜ੍ਹਦੇ ਸਨ। ਇਸ ਦੇ ਅੰਤ ਵਿੱਚ ਇੱਕ ਦ੍ਰਿਸ਼ ਵਿੱਚ ਪੂਰਾ ਸ਼ਾਹੀ ਪਰਵਾਰ ਚਾਹ ਲਈ ਇੱਕਠਾ ਬੈਠਾ ਹੈ ਤੇ ਮਹਾਰਾਣੀ ਕਿੱਸਾ ਸੁਣਾਉਂਦੀ ਹੋਈ ਦੱਸਦੀ ਹੈ ਕਿ ਅਸੀਂ ਲੋਕ ਬੈਠਕ ਕਰ ਰਹੇ ਸੀ ਕਿ ਗ੍ਰਹਿ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਗੁਰੀਲਾ ਆਉਣ ਵਾਲਾ ਹੈ।

ਅੰਤਰਰਾਸ਼ਟਰੀ

ਨੇਪਾਲ ਦੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਦੋ ਨੇਪਾਲ ਕਮਿਊਨਿਸਟ ਪਾਰਟੀਆਂਦਾ ਰਲ਼ੇਵਾਂ ਰੱਦ ਕਰ ਕੇ ਕਟੇਲ ਨੂੰ ਕਮਾਨ ਸੌਂਪੀ

Published

on

ਕਾਠਮੰਡੂ, 7 ਮਾਰਚ, – ਨੇਪਾਲ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਉਸ ਦੇ ਵਿਰੋਧੀ ਧੜੇ ਦੇ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਦੋਵਾਂ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਕੋਰਟ ਨੇ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਦੋਵਾਂ ਦੇ ਸਾਲ 2018 ਵਿਚ ਹੋਏ ਰਲ਼ੇਵੇਂ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨ ਕਰਤਾ ਰਿਸ਼ੀਰਾਮ ਕਟੇਲ ਨੂੰ ਨੇਪਾਲ ਦੀ ਕਮਿਊਨਿਸਟ ਪਾਰਟੀ ਦਾ ਅਧਿਕਾਰਤ ਚੇਅਰਮੈਨ ਮੰਨ ਕੇ ਸਾਰੀ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਸਾਲ 2017 ਦੀ ਆਮ ਚੋਣ ਪਿੱਛੋਂ ਕੇ ਪੀ ਸ਼ਰਮਾ ਓਲੀ ਤੇ ਪੁਸ਼ਪ ਕਮਲ ਦਲ ਪ੍ਰਚੰਡ ਦੋਵਾਂ ਨੇ ਆਪੋ-ਆਪਣੀ ਕਮਿਊਨਿਸਟ ਪਾਰਟੀ ਦਾ ਇਕ-ਦੂਸਰੀ ਵਿਚ ਰਲ਼ੇਵਾਂ ਕਰ ਕੇ ਨੇਪਾਲ ਕਮਿਊਨਿਸਟ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਪਾਰਟੀ ਨੂੰ ਨੇਪਾਲ ਦੇ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਸੀ। ਰਿਸ਼ੀਰਾਮ ਕਟੇਲ ਨੇ ਇਸ ਰਲ਼ੇਵੇਂ ਅਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਮਾਨਤਾ ਦੇਖ਼ਿਲਾਫ਼ 2018 ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੋ ਮੈਂਬਰੀ ਬੈਂਚ ਨੇ ਕੱਲ੍ਹ ਇਸ ਪਟੀਸ਼ਨਦਾ ਫ਼ੈਸਲਾ ਦੇਂਦੇ ਹੋਏ ਦੋਵਾਂ ਪਾਰਟੀਆਂ ਦੇ ਰਲ਼ੇਵੇਂ ਨੂੰ ਰੱਦ ਕਰ ਦਿੱਤਾਅਤੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਜਦੋਂ ਚੋਣ ਕਮਿਸ਼ਨ ਕੋਲ ਪਹਿਲਾਂ ਇਕ ਪਾਰਟੀ ਇਸ ਨਾਂਅ ਨਾਲ ਰਜਿਸਟਰਡ ਹੈ ਤਾਂ ਕੇ ਪੀ ਸ਼ਰਮਾ ਓਲੀ-ਪੁਸ਼ਪ ਕਮਲ ਦਹਲ ਪ੍ਰਚੰਡ ਦੀ ਨਵੀਂ ਪਾਰਟੀ ਨੂੰ ਉਸੇ ਪਾਰਟੀ ਦੇ ਰੂਪ ਵਿਚ ਮਾਨਤਾ ਕਿਵੇਂ ਦਿੱਤੀ ਜਾ ਸਕਦੀ ਸੀ। ਕੋਰਟ ਨੇ ਕਿਹਾ ਕਿ ਓਲੀ ਦੀ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਰਲ਼ੇਵੇਂ ਤੋਂ ਪਹਿਲੀ ਪਾਰਟੀ ਹਾਲਦੀ ਘੜੀ ਮੰਨੀ ਜਾਵੇਗੀ। ਇਹ ਦੋਵੇਂ ਪਾਰਟੀਆਂ ਪੋਲੀਟੀਕਲ ਪਾਰਟੀ ਐਕਟ ਹੇਠ ਆਪਣੀਆਂ ਪਾਰਟੀਆਂ ਦੀ ਮਾਨਤਾ ਦੀ ਅਰਜ਼ੀ ਦੇ ਸਕਦੀਆਂ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਸਥਿਤੀ ਸਾਲ 2017 ਵਿਚ ਜਿੱਤੀਆਂ ਸੀਟਾਂ ਅਨੁਸਾਰ ਹੋ ਗਈ ਹੈ। ਸਾਲ 2017 ਵਿਚ ਓਲੀ ਦੀ ਪਾਰਟੀ ਨੇ 121 ਸੀਟਾਂਜਿੱਤੀਆਂ ਅਤੇ ਪ੍ਰਚੰਡ ਦੀ ਪਾਰਟੀ ਨੂੰ 53 ਸੀਟਾਂ ਮਿਲੀਆਂ ਸਨ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਸ ਵਕਤ ਆਇਆ ਹੈ, ਜਦੋਂ ਦੋਵੇਂ ਧੜੇ ਨੇਪਾਲ ਕਮਿਊਨਿਸਟ ਪਾਰਟੀ ਉੱਤੇ ਚੋਣ ਕਮਿਸ਼ਨ ਵਿਚ ਆਪੋ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਕੋਰਟ ਦੇ ਇਸ ਫੈਸਲੇ ਨੇ ਦੋਵਾਂ ਤੋਂ ਇਸ ਪਾਰਟੀ ਦਾ ਨਾਂ ਖੋਹ ਲਿਆ ਹੈ, ਜਿਸ ਪਿੱਛੋਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਐਮਰਜੈਂਸੀ ਬੈਠਕ ਸੱਦ ਲਈ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਹਵਾਈ ਜਹਾਜ਼ ਵਿੱਚ ਭਾਰਤੀ ਮੁਸਾਫਰ ਦੇ ਹੰਗਾਮੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ

Published

on

ਲੰਡਨ, 7 ਮਾਰਚ, – ਘਾਨਾ ਤੋਂ ਪੈਰਿਸ ਰਸਤੇ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਹਵਾਈ ਜਹਾਜ਼ ਨੂੰ ਇਕ ਸ਼ਰਾਰਤੀ ਭਾਰਤੀ ਮੁਸਾਫਰ ਵੱਲੋਂ ਅਚਾਨਕ ਹੰਗਾਮਾ ਕਰਨ ਨੇ ਰਾਹ ਵਿੱਚ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਇਹ ਹਵਾਈ ਜਹਾਜ਼ ਜਦੋਂ ਪੈਰਿਸ ਹੁੰਦੇ ਹੋਏ ਦਿੱਲੀ ਜਾ ਰਿਹਾ ਸੀ ਤਾਂ ਇਕ ਭਾਰਤੀ ਮੁਸਾਫਰ ਨੇ ਫਲਾਈਟ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।ਜਹਾਜ਼ ਦੇ ਪਾਇਲਟਾਂ ਨੇ ਸੋਫੀਆ ਵਿਖੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਜਹਾਜ਼ ਲੈਂਡ ਕਰਦੇ ਸਾਰ ਉਸ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਨਹੀਂ ਦੱਸੀ ਗਈ। ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਹੀ ਹਵਾਈ ਜਹਾਜ਼ ਅੱਗੇ ਦੀ ਮੰਜ਼ਲ ਰਵਾਨਾ ਹੋ ਸਕਿਆ।ਬੁਲਗਾਰੀਆ ਦੀ ਖਬਰ ਏਜੰਸੀ ਮੁਤਾਬਕ ਜੇ ਭਾਰਤੀ ਨਾਗਰਿਕ ਦੋਸ਼ੀ ਨਿਕਲਿਆਤਾਂ ਉਸ ਨੂੰ 5 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਅਦਾਲਤ ਨੇ ਇਕ ਵਕੀਲ ਅਤੇ ਦੋਭਾਸ਼ੀਆ ਦੇ ਦਿੱਤਾ ਹੈ ਅਤੇ ਭਾਰਤੀ ਦੂਤਘਰ ਨੂੰ ਵੀ ਇਸ ਦੀਜਾਣਕਾਰੀ ਦੇ ਦਿੱਤੀ ਗਈ ਹੈ

Read More International Punjabi News

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਹਿੰਦੂ ਪਰਵਾਰ ਦੇ ਪੰਜ ਮੈਂਬਰਾਂ ਦਾ ਕਤਲ

Published

on

ਲਾਹੌਰ, 7 ਮਾਰਚ – ਪਾਕਿਸਤਾਨ ਵਿੱਚ ਇੱਕ ਹਿੰਦੂ ਪਰਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਭੇਤ ਭਰੀ ਹਾਲਤ ਵਿੱਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ਕੁਮਾਰ (12), ਦੋ ਪੁੱਤਰੀਆਂ ਅੰਜਲੀ (10) ਤੇ ਅਨੀਕਾ (4), ਉਸ ਦੀ ਪਤਨੀ ਲਕਸ਼ਮੀ ਮਾਈ ਦੀਆਂ ਲਾਸ਼ਾਂ ਰਹੀਮ ਯਾਰ ਖਾਨ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ਉੱਤੇ ਚੱਕ ਨੰਬਰ 135-ਪੀ,ਅਬੂ ਧਾਬੀ ਕਾਲੋਨੀ ਵਿਖੇ ਉਨ੍ਹਾਂ ਦੇ ਘਰ ਤੋਂ ਮਿਲੀਆਂ ਹਨ। ਇਨ੍ਹਾਂ ਸਾਰੇ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਚਾਕੂ ਅਤੇ ਕੁਹਾੜੀ ਸਮੇਤ ਕਤਲ ਲਈ ਵਰਤੋਂ ਵਿੱਚ ਲਿਆਂਦੇ ਗਏ ਹਥਿਆਰ ਬਰਾਮਦ ਕਰ ਲਏ ਹਨ। ਮ੍ਰਿਤਕ ਰਾਮ ਚੰਦ ਲੰਬੇ ਸਮੇਂ ਤੋਂ ਦਰਜੀ ਦੀ ਦੁਕਾਨ ਚਲਾ ਰਿਹਾ ਸੀ। ਪੁਲਸ ਦਾ ਦਾਅਵਾ ਹੈ ਕਿ ਲਕਸ਼ਮੀ ਮਾਈ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਪਰਵਾਰਕ ਸੂਤਰਾਂ ਨੇ ਕਿਹਾ ਕਿ ਲਕਸ਼ਮੀ ਮਾਈ ਆਪਣੇ ਪਤੀ ਨੂੰ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਸ਼ਿਕਾਇਤ ਕਰ ਕੇ ਤੰਗ ਕਰਦੀ ਸੀ। ਪੁਲਸ ਮੁਤਾਬਕ ਰਾਮ ਚੰਦ ਨੇ ਬਾਅਦ ਵਿੱਚ ਸ਼ੇਖ਼ ਜ਼ਾਇਦ ਹਸਪਤਾਲ ਵਿਖੇ ਦਮ ਤੋੜ ਦਿੱਤਾ। ਲਕਸ਼ਮੀ ਦੇ ਭਰਾ ਤੀਰਥ ਰਾਮ ਨੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਜੀਜਾ ਰਾਮ ਚੰਦ ਨੇ ਸ਼ੱਕ ਦੇ ਆਧਾਰ ਉੱਤੇ ਪਰਵਾਰਕ ਮੈਂਬਰਾਂ ਦੇ ਗਲੇ ਵੱਢੇ ਹਨ। ਲਹਿੰਦੇ ਪੰਜਾਬ ਦੇ ਵਧੀਕ ਇੰਸਪੈਕਟਰ ਜਨਰਲ ਪੁਲਸ ਜ਼ਫਰ ਇਕਬਾਲ ਨੇ ਕਤਲੇਆਮ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਅਤੇ ਸਬੰਧਤ ਪੁਲਸ ਤੋਂ ਵਿਸਥਾਰਤ ਰਿਪੋਰਟ ਮੰਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca