Doctors removed the whistle that had been stuck in the woman's airway for
Connect with us [email protected]

ਸਿਹਤ

ਔਰਤ ਦੀ ਸਾਹ ਨਾਲੀ ਵਿੱਚੋਂ 25 ਸਾਲਾਂ ਤੋਂ ਅਟਕੀ ਸੀਟੀ ਡਾਕਟਰਾਂ ਨੇ ਕੱਢੀ

Published

on

Doctor

ਕੰਨੂਰ, 18 ਫਰਵਰੀ – ਸਰਕਾਰੀ ਮੈਡੀਕਲ ਕਾਲਜ, ਕੰਨੂਰ ਦੇ ਡਾਕਟਰਾਂ ਨੇ 40 ਸਾਲਾ ਔਰਤ ਦੀ ਸਾਹ ਨਾਲੀ ਵਿੱਚੋਂ ਪਿਛਲੇ 25 ਸਾਲਾਂ ਤੋਂ ਅਟਕੀ ਇੱਕ ਛੋਟੀ ਜਿਹੀ ਸੀਟੀ ਨੂੰ ਬਾਹਰ ਕਢਿਆ।
ਪਤਾ ਲੱਗਾ ਹੈ ਕਿ ਇਹ ਔਰਤ ਜਦੋਂ ਅਜੇ ਬੱਚੀ ਸੀ, ਉਦੋਂ ਉਸ ਨੇ ਅਚਾਨਕ ਸੀਟੀ ਨਿਗਲ ਲਈ ਅਤੇ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਖੰਘ ਦੀ ਪ੍ਰੇਸ਼ਾਨੀ ਨਾਲ ਜੂਝ ਰਹੀ ਸੀ।ਡਾਕਟਰਾਂ ਨੇ ਦੱਸਿਆ ਕਿ ਕਨੂਰ ਜ਼ਿਲ੍ਹੇ ਦੇ ਮੱਤਾਨੂਰ ਦੀ ਰਹਿਣ ਵਾਲੀ ਔਰਤ ਨੂੰ ਕੱਲ੍ਹ ਇੱਕ ਨਿੱਜੀ ਕਲੀਨਿਕ ਦੀ ਡਾਕਟਰ ਨੇ ਸਰਕਾਰੀ ਮੈਡੀਕਲ ਕਾਲਜ ਰੈਫਰ ਕੀਤਾ ਸੀ। ਡਾਕਟਰ ਨੂੰ ਔਰਤ ਦੇ ਸਾਹ ਨਾਲੀ ਵਿੱਚ ਕਿਸੇ ਬਾਹਰੀ ਚੀਜ਼ ਦੀ ਮੌਜੂਦਗੀ ਦਾ ਸ਼ੱਕ ਸੀ। ਔਰਤ ਨੂੰ ਖੰਘ ਦੀ ਇਹ ਸਮੱਸਿਆ ਖ਼ਾਸ ਕਰ ਕੇ ਸਰਦੀਆਂ ਵਿੱਚ ਆਉਂਦੀ ਸੀ, ਜਿਸ ਕਾਰਨ ਉਹ ਡਾਕਟਰ ਕੋਲ ਗਈ ਸੀ।
ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੁਦੀਪ ਨੇ ਦਸਿਆ ਕਿ ਡਾਕਟਰ ਰਾਜੀਵ ਰਾਮ ਅਤੇ ਡਾ. ਪਦਮਨਾਭਨ ਦੀ ਅਗਵਾਈ ਹੇਠ ਮੈਡੀਕਲ ਕਾਲਜ ਵਿਖੇ ਡਾਕਟਰਾਂ ਦੀ ਟੀਮ ਨੇ ਔਰਤ ਦੀ ਜਾਂਚ ਕੀਤੀ ਅਤੇ ਉਸ ਦੀ ਸਾਹ ਨਾਲੀ ਵਿੱਚ ਇੱਕ ਚੀਜ਼ ਪਈ ਵੇਖੀ।ਡਾਕਟਰਾਂ ਨੇ ਦਸਿਆ ਕਿ ਔਰਤ ਦੀ ਬ੍ਰੌਨਕੋਸਕੋਪੀ ਕੀਤੀ ਗਈ ਅਤੇ ਉਸ ਦੀ ਸਾਹ ਨਾਲੀ ਵਿੱਚੋਂ ਇੱਕ ਸੀਟੀ ਕੱਢੀ ਗਈ, ਜਿਸ ਨੂੰ ਔਰਤ ਨੇ 25 ਸਾਲ ਪਹਿਲਾਂ ਆਪਣੇ ਦੋਸਤਾਂ ਨਾਲ ਖੇਡਦੇ ਹੋਏ ਨਿਗਲ ਲਿਆ ਸੀ।

ਸਿਹਤ

30 ਫੀਸਦੀ ਲੋਕਾਂ ਨੇ ਜੀਵਨ ਬੀਮਾ ਪਹਿਲੀ ਵਾਰ ਖਰੀਦਿਆ

Published

on

ਨਵੀਂ ਦਿੱਲੀ, 1 ਮਾਰਚ – ‘ਕੋਵਿਡ-19′ ਮਹਾਮਾਰੀ ਪਿੱਛੋਂ ਪਰਿਵਾਰਾਂ ਨੂੰ ਸਿਹਤ ਨਾਲ ਜੁੜੇ ਐਮਰਜੈਂਸੀ ਹਾਲਾਤ ਤੋਂ ਰਾਹਤ ਲਈ ਬੀਮਾ ਸਭ ਤੋਂ ਪੰਸਦੀਦਾ ਵਿੱਤੀ ਉਤਪਾਦ ਬਣ ਗਿਆ ਹੈ।
ਟਾਟਾ ਏ ਆਈ ਏ ਲਾਈਫ ਇੰਸ਼ੋਰੈਂਸ ਦੇ ਸਰਵੇ ਅਨੁਸਾਰ ਅੱਜਕੱਲ੍ਹ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕ ਅਗਲੇ ਛੇ ਮਹੀਨਿਆਂ ਵਿੱਚ ਬੀਮਾ ਵਿੱਚ ਨਿਵੇਸ਼ ਲਈ ਤਿਆਰ ਹਨ। ਇਹ ਖਪਤਕਾਰ ਵਿਸ਼ਵਾਸ ਸਰਵੇ ਖੋਜ ਏਜੰਸੀ ਨੀਲਸਨ ਨੇ ਕਰਵਾਇਆ ਹੈ।ਇਸ ਨਾਲ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ‘ਕੋਵਿਡ-19′ ਦਾ ਲੋਕਾਂ ਦੇ ਵਿਸ਼ਵਾਸ ਉੱਤੇ ਕੀ ਪ੍ਰਭਾਵ ਪਿਆ ਹੈ। ਸਰਵੇ ਵਿੱਚ ਜੀਵਨ ਬੀਮਾ ਸਭ ਤੋਂ ਪਸੰਦੀਦਾ ਵਿੱਤੀ ਉਤਪਾਦ ਬਣ ਗਿਆ ਹੈ। ਇਸ ਤੋਂ ਨਾ ਸਿਰਫ ਪਰਵਾਰਾਂ ਨੂੰ ਵਿੱਤੀ ਸੁਰੱਖਿਆ ਮਿਲਦੀ ਹੈ, ਸਗੋਂ ਐਮਰਜੈਂਸੀ ਮੈਡੀਕਲ ਖਰਚ ਬਾਰੇ ਵੀ ਉਨ੍ਹਾਂ ਦਾ ਚਿੰਤਾ ਦੂਰ ਹੁੰਦੀ ਹੈ। ਸਰਵੇ ਅਨੁਸਾਰ ਬਹੁਤੇ ਖਪਤਕਾਰ ਆਪਣੀ ਨਿਵੇਸ਼ ਯੋਜਨਾ ਤਹਿਤ ਅਗਲੇ ਛੇ ਮਹੀਨਿਆਂ ਦੌਰਾਨ ਜੀਵਨ ਬੀਮਾ ਕਰਾਉਣ ਦੀ ਯੋਜਨਾ ਬਣਾ ਰਹੇ ਹਨ। ਇਹ ਸਰਵੇ ਨੌਂ ਕੇਂਦਰਾਂ ਵਿੱਚ 1,369 ਲੋਕਾਂ ਉੱਤੇ ਕੀਤਾ ਗਿਆ।ਸਰਵੇ ਤੋਂ ਇਹ ਪਤਾ ਲੱਗਾ ਹੈ ਕਿ ਮਹਾਮਾਰੀ ਦੌਰਾਨ 51 ਫੀਸਦੀ ਲੋਕਾਂ ਨੇ ਬੀਮੇ ਵਿੱਚ ਨਿਵੇਸ਼ ਕੀਤਾ ਅਤੇ 48 ਫੀਸਦੀ ਲੋਕਾਂ ਨੇ ਸਿਹਤ ਬੀਮਾ ਪਾਲਿਸੀ ਵਿੱਚ ਪੈਸਾ ਲਾਇਆ ਹੈ। ਇਹ ਹੋਰ ਵਿੱਤੀ ਜਾਇਦਾਦ ਵਰਗ ਦੀ ਤੁਲਣਾ ਵਿੱਚ ਕਿਤੇ ਜ਼ਿਆਦਾ ਹੈ। ਸਰਵੇ ਵਿੱਚ ਸ਼ਾਮਲ 50 ਫੀਸਦੀ ਲੋਕਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਜੀਵਨ ਬੀਮਾ ਬਾਰੇ ਉਨ੍ਹਾਂ ਦੇ ਵਿਚਾਰ ਵਿੱਚ ਸਾਕਾਰਾਤਮਕ ਬਦਲਾਓ ਆਇਆ ਹੈ। 49 ਫੀਸਦੀ ਨੇ ਕਿਹਾ ਕਿ ਉਹ ਅਗਲੇ ਛੇ ਮਹੀਨਿਆਂ ਦੌਰਾਨ ਜੀਵਨ ਬੀਮਾ ਕਰਾਉਣਾ ਚਾਹੁਣਗੇ, ਉਥੇ ਹੀ 40 ਫੀਸਦੀ ਨੇ ਸਿਹਤ ਬੀਮਾ ਵਿੱਚ ਨਿਵੇਸ਼ ਦਾ ਇਰਾਦਾ ਜਤਾਇਆ। ਸਰਵੇ ਵਿੱਚ ਇਹ ਸੱਚਾਈ ਵੀ ਸਾਹਮਣੇ ਆਈ ਕਿ ਮਹਾਮਾਰੀ ਦੌਰਾਨ 30 ਫੀਸਦੀ ਲੋਕਾਂ ਨੇ ਪਹਿਲੀ ਵਾਰ ਜੀਵਨ ਬੀਮਾ ਕਰਾਇਆ ਹੈ।

Continue Reading

ਸਿਹਤ

ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ

Published

on

ਲੁਧਿਆਣਾ, 28 ਫਰਵਰੀ – ਸਿਵਲ ਹਸਪਤਾਲ ਲੁਧਿਆਣਾ ਵਿੱਚ ਇੱਕ ਗਰਭਵਤੀ ਔਰਤ ਨੂੰ ਸਮੇਂ ਉੱਤੇ ਭਰਤੀ ਨਾ ਕਰਨ ਉੱਤੇ ਉਸ ਦੀ ਡਿਲਿਵਰੀ ਟਾਇਲੈਟ ਨੇੜੇ ਲੇਬਰ ਰੂਮ ਦੇ ਗੇਟ ਉੱਤੇ ਹੋ ਗਈ। ਬੱਚਾ ਫਰਸ਼ ਉੱਤੇ ਡਿੱਗਣ ਤੇ ਔਰਤ ਦੀ ਚੀਕ ਸੁਣ ਕੇ ਲੇਬਰ ਰੂਮ ਦਾ ਸਟਾਫ ਉਥੇ ਪਹੁੰਚਿਆ ਅਤੇ ਜੱਚਾ-ਬੱਚਾ ਨੂੰ ਸੰਭਾਲਿਆ।
ਛੋਟੀ ਢੰਡਾਰੀ ਦੇ ਵਸਨੀਕ ਸਾਹਿਲ ਯਾਦਵ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਉਸ ਦੀ ਪਤਨੀ ਕਿਰਨ ਨੂੰ ਲੇਬਰ ਪੇਨ ਸ਼ੁਰੂ ਹੋਈ ਤੇ ਸਵਾ ਦਸ ਵਜੇ ਉਹ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚੇ। ਉਥੋਂ ਪੈਦਲ ਮਦਰ ਐਂਡ ਚਾਈਲਡ ਹਸਪਤਾਲ ਦੇ ਗਰਾਊਂਡ ਫਲੋਰ ਉੱਤੇ ਲੇਬਰ ਰੂਮ ਤੱਕ ਪਹੁੰਚੇ ਤਾਂ ਓਥੇ ਗਰਭਵਤੀ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਪਰ ਡਿਊਟੀ ਉੱਤੇ ਸਿਰਫ ਦੋ ਸਟਾਫ ਨਰਸਾਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਈਡ ਵਿੱਚ ਖੜ੍ਹੇ ਹੋ ਕੇ ਉਡੀਕ ਕਰਨ ਨੂੰ ਕਿਹਾ। ਡਿਊਟੀ ਉੱਤੇ ਤੈਨਾਤ ਨਰਸ ਦਾ ਕਹਿਣਾ ਹੈ ਕਿ ਡਿਲਿਵਰੀ ਲੇਬਰ ਰੂਮ ਵਿੱਚ ਸਟਰੈਚਰ ਉੱਤੇ ਹੋਈ ਹੈ। ਗਰਭਵਤੀ ਦੇ ਹਸਪਤਾਲ ਆਉਣ ਉੱਤੇ ਉਸ ਦੀ ਜਾਂਚ ਕਰ ਕੇ ਭਰਤੀ ਦੀ ਫਾਈਲ ਬਣਾਈ ਗਈ ਤਾਂ ਉਹ ਇਕੱਲੀ ਆਈ ਸੀ। ਭਰਤੀ ਕਰਨ ਦੇ ਸਮੇਂ ਕੁਝ ਟੈਸਟ ਕਰਵਾਏ ਜਾਂਦੇ ਹਨ। ਔਰਤ ਦੇ ਪਤੀ ਨੂੰ ਆਵਾਜ਼ ਦਿੱਤੀ ਤਾਂ ਉਹ ਮੌਕੇ ਉੱਤੇ ਨਹੀਂ ਸੀ। ਇਸ ਦੌਰਾਨ ਗਰਭਵਤੀ ਟਾਇਲਟ ਚਲੀ ਗਈ। ਵਾਪਸ ਆਉਣ ਉੱਤੇ ਉਸ ਨੂੰ ਦਰਦ ਸ਼ੁਰੂ ਹੋ ਗਈ। ਉਸ ਨੂੰ ਸਟ੍ਰੈਚਰ ਉੱਤੇ ਲਿਟਾ ਕੇ ਲੇਬਰ ਰੂਮ ਲਿਜਾਇਆ ਗਿਆ, ਪਰ ਤਦ ਤੱਕ ਡਿਲਿਵਰੀ ਹੋ ਗਈ।

Read More Today Exclusive Breaking News

Continue Reading

ਸਿਹਤ

ਕੋਰੋਨਾ ਦਾ ਪ੍ਰਛਾਵਾਂ ਭਾਰਤ ਉੱਤੇ ਮੁੜ ਕੇ ਛਾਇਆ

Published

on

ਸਿਹਤ ਮੰਤਰਾਲੇ ਵੱਲੋਂ ਪੰਜਾਬ ਸਣੇ 10 ਰਾਜਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਨਵੀਂ ਦਿੱਲੀ, 24 ਫਰਵਰੀ, – ਭਾਰਤ ਦੇ ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਵੇਖ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲ ਨਾਡੂ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਲਈ ਹਾਈ ਲੈਵਲ ਮਲਟੀ ਡਿਸਿਪਲਿਨਰੀ ਟੀਮਾਂ ਭੇਜੀਆਂ ਹਨ।
ਸਰਕਾਰ ਦੇ ਬੁਲਾਰੇ ਮੁਤਾਬਕ ਏਦਾਂ ਦੀ ਹਰ ਉੱਚ ਪੱਧਰੀ ਟੀਮ ਵਿੱਚ ਤਿੰਨ ਮੈਂਬਰ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਹੋਣਗੇ। ਟੀਮ ਦੀ ਅਗਵਾਈ ਜਾਇੰਟਸੈਕਟਰੀ ਪੱਧਰ ਦੇ ਅਧਿਕਾਰੀ ਕਰਨਗੇ। ਇਹ ਟੀਮ ਸਿਰਫ ਇਹੋ ਨਹੀਂ ਪਤਾ ਕਰੇਗੀ ਕਿ ਇਨ੍ਹਾਂ ਰਾਜਾਂ ਵਿੱਚ ਕੇਸ ਕਿਉਂ ਵਧ ਰਹੇ ਹਨ, ਸਗੋਂ ਰਾਜਾਂਦੇਸਿਵਲ ਅਤੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੇਸ ਵਧਣ ਤੋਂ ਰੋਕਣ ਦਾ ਕੰਮ ਵੀ ਕੇਰਗੀ।ਕੇਂਦਰੀ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਇਨ੍ਹਾਂ ਸਭ ਰਾਜਾਂ ਨੂੰ ਕੋਰੋਨਾ ਦੇ ਦੋ ਨਵੇਂ ਵੈਰੀਅੰਟ ਮਿਲਣ ਦੇ ਬਾਅਦ ਇਸ ਦਾ ਪਸਾਰ ਤੋੜਨ ਲਈ ਤੇਜ਼ੀ ਨਾਲ ਕੰਮ ਕਰਨ ਨੂੰ ਕਿਹਾ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਵਧਣ ਦੇ ਸੰਕੇਤਾਂ ਦੇ ਬਾਅਦ ਪੰਜਾਬ, ਮਹਾਰਾਸ਼ਟਰ ਤੇ ਕੁਝ ਹੋਰ ਰਾਜਾਂ ਨੇ ਯਾਤਰਾ ਕਰਨ ਦੀਆਂ ਪਾਬੰਦੀਆਂ ਲਾਉਣ ਸਮੇਤ ਕਈ ਤਰ੍ਹਾਂ ਦੇ ਨਵੇਂ ਕਦਮ ਚੁੱਕੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca