Doctor's husband asks for Audi car for Rs 2 crore, dowry case registered
Connect with us [email protected]

ਪੰਜਾਬੀ ਖ਼ਬਰਾਂ

ਡਾਕਟਰ ਪਤੀ ਨੇ ਦੋ ਕਰੋੜ ਰੁਪਏ ਤੇ ਆਡੀ ਕਾਰ ਮੰਗੀ, ਦਾਜ ਦਾ ਕੇਸ ਦਰਜ

Published

on

dowry

ਜਲੰਧਰ, 12 ਫਰਵਰੀ – ਈ ਐਸ ਆਈ ਹਸਪਤਾਲ ਦੀ ਮਹਿਲਾ ਡਾਕਟਰ ਦੇ ਬਿਆਨ ਉਤੇ ਮਹਿਲਾ ਥਾਣਾ ਪੁਲਸ ਨੇ ਜੈਪੁਰ ਦੇ ਡਾਕਟਰ ਅਤੇ ਉਸ ਦੇ ਮਾਂ-ਬਾਪ ‘ਤੇ ਦਾਜ ਦਾ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਕਟਰ ਰੂਹੀ ਗਾਂਧੀ ਨੇ ਕਿਹਾ ਕਿ ਮੈਟਰੀਮੋਨੀਅਲ ਵੈਬਸਾਈਟ ਦੇ ਜ਼ਰੀਏ ਜੈਪੁਰ ਦੇ ਪਿੰਡ ਰੇਨਵਾਲ ਦੇ ਵਸਨੀਕ ਡਾਕਟਰ ਸਦਾਨੰਦ ਖਟਨਾਵਲੀਆ ਨਾਲ ਰਿਸ਼ਤਾ ਹੋਇਆ ਸੀ, ਜੋ ਅੱਜਕੱਲ੍ਹ ਦਿੱਲੀ ਦੇ ਗੌਤਮ ਨਗਰ ਦੇ ਸ਼ਾਂਤੀ ਕੁਟੀਰ ਵਿੱਚ ਰਹਿੰਦਾ ਹੈ। ਅੱਠ ਦਸੰਬਰ 2019 ਨੂੰ ਦੋਵਾਂ ਦਾ ਵਿਆਹ ਫਗਵਾੜੇ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਹੋਇਆ ਸੀ। ਵਿਆਹ ਵਿੱਚ ਕਾਫੀ ਦਾਜ ਅਤੇ 3.50 ਲੱਖ ਰੁਪਏ ਕੈਸ਼ ਦਿੱਤੇ ਗਏ ਸਨ। ਡਾਕਟਰ ਰੂਹੀ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਸਹੁਰੇ ਪਰਵਾਰ ਨੇ ਦਸਿਆ ਸੀ ਕਿ ਉਹ ਜੈਪੁਰ ਰਹਿੰਦੇ ਹਨ, ਬਾਅਦ ਵਿੱਚ ਪਤਾ ਲੱਗਾ ਕਿ ਉਹ ਜੈਪੁਰ ਨਹੀਂ, ਉਥੋਂ ਸੱਤਰ ਕਿਲੋਮੀਟਰ ਦੂਰ ਰੇਨਵਾਲ ਵਿੱਚ ਰਹਿੰਦੇ ਹਨ। ਸਹੁਰੇ ਗਈ ਤਾਂ ਪਤਾ ਲੱਗਾ ਕਿ ਉਹ ਵੈਸ਼ਣਵ ਨਹੀਂ ਹਨ। ਬੈਂਕਾਕ ਵਿੱਚ ਪਤੀ ਡਾਕਟਰ ਸਦਾਨੰਦ ਨੇ ਉਸ ਨੂੰ ਮਿਹਣਾ ਮਾਰਿਆ ਕਿ ਮੈਨੂੰ ਐਮ ਡੀ ਪਾਸ ਲੜਕੀਆਂ ਮਿਲ ਰਹੀਆਂ ਸਨ, ਪਰ ਤੇਰੇ ਨਾਲ ਵਿਆਹ ਕਰ ਕੇ ਜ਼ਿੰਦਗੀ ਬਰਬਾਦ ਕਰ ਲਈ। ਫਿਰ ਸਹੁਰਿਆਂ ਨੇ ਮੇਰੀ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਅਸੀਂ ਤਲਾਕ ਦੇ ਕਾਗਜ਼ ਭੇਜ ਰਹੇ ਹਾਂ, ਕਿਉਂਕਿ ਸਾਡੇ ਕਲਚਰ ਆਪੋ ਵਿੱਚ ਨਹੀਂ ਮਿਲਦੇ। ਇਸ ਦੇ ਬਾਅਦ ਤੋਂ ਉਹ ਆਪਣੇ ਘਰ ਰਹਿ ਰਹੀ ਹੈ।ਡਾਕਟਰ ਰੂਹੀ ਨੇ ਪਤੀ ਅਤੇ ਸੱਸ-ਸਹੁਰੇ ‘ਤੇ ਦੋਸ਼ ਲਾਏ ਕਿ ਉਹ ਆਡੀ ਅਤੇ ਜੈਪੁਰ ਵਿੱਚ ਹਸਪਤਾਲ ਖੋਲ੍ਹਣ ਲਈ ਦੋ ਕਰੋੜ ਰੁਪਏ ਮੰਗਦੇ ਸਨ। ਇਸ ‘ਤੇ ਉਨ੍ਹਾਂ ਨੇ ਕਮਿਸ਼ਨਰੇਟ ਪੁਲਸ ਵਿੱਚ ਸ਼ਿਕਾਇਤ ਦਿੱਤੀ। ਜਾਂਚ ਦੇ ਬਾਅਦ ਮਹਿਲਾ ਥਾਣੇ ਵਿੱਚ ਦੋਸ਼ੀ ਪਤੀ ਡਾਕਟਰ ਸਦਾਨੰਦ ਖਟਨਾਵਲੀਆ, ਸਹੁਰੇ ਸ਼ਰਵਣ ਕੁਮਾਰ ਰੈਗਰ ਅਤੇ ਸੱਸ ਨੌਰਤੀ ਦੇਵੀ ਰੈਗਰ ‘ਤੇ ਦਾਜ ਦਾ ਪਰਚਾ ਦਰਜ ਕੀਤਾ ਗਿਆ ਹੈ।

ਪੰਜਾਬੀ ਖ਼ਬਰਾਂ

ਪੋਖਰਣ-ਫਾਇਰਿੰਗ ਪ੍ਰੈਕਟਿਸ ਤੋਪ ਵਿੱਚੋਂ ਨਿਕਲਦੇ ਸਾਰ ਗੋਲਾ ਫਟਿਆ, ਜਵਾਨ ਦੀ ਮੌਤ, ਤਿੰਨ ਜਣੇ ਜ਼ਖਮੀ

Published

on

ਜੋਧਪੁਰ, 4 ਮਾਰਚ – ਰਾਜਸਥਾਨ ਦੀ ਪੋਖਰਣ ਫਾਇਰਿੰਗ ਰੇਂਜ ਵਿੱਚ ਮੰਗਲਵਾਰ ਰਾਤ ਫੌਜੀ ਅਭਿਆਸ ਦੌਰਾਨ ਹਾਦਸਾ ਹੋ ਗਿਆ। ਇਥੇ 105 ਐਮ ਐਮ ਗੰਨ (ਤੋਪ) ਵਿੱਚੋਂ ਗੋਲੇ ਦਾਗਦੇ ਸਮੇਂ ਇੱਕ ਗੋਲਾ ਬਾਹਰ ਨਿਕਲਦੇ ਸਾਰ ਫਟ ਗਿਆ, ਜਿਸ ਕਾਰਨ ਬੀ ਐਸ ਐਫ ਦਾ ਇੱਕ ਜਵਾਨ ਮਾਰਿਆ ਗਿਆ ਅਤੇ ਤਿੰਨ ਜ਼ਖਮੀ ਹੋ ਗਏ।
ਪਿਛਲੇ ਚਾਰ ਦਿਨਾਂ ਵਿੱਚ ਪੋਖਰਣ ਵਿੱਚ 105 ਐਮ ਐਮ ਗੰਨ ਨਾਲ ਇਹ ਦੂਸਰਾ ਹਾਦਸਾ ਹੋਇਆ ਹੈ। ਕੱਲ੍ਹ ਹੋਏ ਹਾਦਸੇ ਵਿੱਚ ਗੰਨ ਦੀ ਬੈਰਲ ਫਟਣ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ ਸੀ। ਫੌਜ ਦੇ ਸੂਤਰਾਂ ਮੁਤਾਬਕ ਬੀ ਐਸ ਐਫ ਇਨ੍ਹੀਂ ਦਿਨੀਂ ਫੌਜ ਦੇ ਪੋਖਰਣ ਸਥਿਤ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਰਹੀ ਹੈ। ਕਿਸ਼ਨਗੜ੍ਹ ਵਿੱਚ ਬੀ ਐਸ ਐਫ ਦੀ ਆਪਣੀ ਫਾਇਰਿੰਗ ਰੇਂਜ ਹੈ, ਪਰ 105 ਐਮ ਐਮ ਦੀ ਗੰਨ ਦੀ ਰੇਂਜ 17 ਕਿਲੋਮੀਟਰ ਹੋਣ ਦੇ ਕਾਰਨ ਇਸ ਵਿੱਚੋਂ ਗੋਲੇ ਦਾਗਣ ਦਾ ਅਭਿਆਸ ਵੱਡੀ ਫਾਇਰਿੰਗ ਰੇਂਜ ਪੋਖਰਣ ਵਿੱਚ ਕੀਤਾ ਜਾ ਰਿਹਾ ਹੈ।

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦਾ ਅਸਰ 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ

Published

on

ਨਵੀਂ ਦਿੱਲੀ, 4 ਮਾਰਚ – ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਵਿੱਚ 15 ਲੱੱਖ ਸਕੂਲਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 24.7 ਕਰੋੜ ਬੱਚੇ ਪ੍ਰਭਾਵਤ ਹੋਏ ਹਨ। ਯੂ ਐੱਨ ਬਾਲ ਕੋਸ਼ (ਯੂਨੀਸੇਫ) ਦੀ ਇੱਕ ਰਿਪੋਰਟ ਵਿੱਚ ਇਹ ਗੱਲ ਦਰਜਹੈ, ਜਿਸ ਮੁਤਾਬਕ ਸੰਸਾਰ ਪੱਧਰ ਉੱਤੇ ਸਕੂਲ ਬੰਦ ਰਹਿਣ ਨਾਲ ਤਕਰੀਬਨ ਇੱਕ ਸਾਲ ਤੱਕ 16.8 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ।
ਇਸ ਰਿਪੋਰਟ ਮੁਤਾਬਕ ਆਨਲਾਈਨ ਸਿਖਿਆ ਸਾਰਿਆਂ ਲਈ ਬਦਲ ਨਹੀਂ, ਕਿਉਂਕਿ ਚਾਰ ਵਿੱਚੋਂ ਇੱਕ ਬੱਚੇ ਦੇ ਕੋਲ ਡਿਜੀਟਲ ਜੰਤਰ ਅਤੇ ਇੰਟਰਨੈਟ ਦੀ ਸਹੂਲਤ ਹੈ। ਕੋਵਿਡ ਦੇ ਦੌਰ ਤੋਂ ਪਹਿਲਾਂ ਭਾਰਤ ਵਿੱਚ ਕਰੀਬ 24 ਫੀਸਦੀ ਘਰਾਂ ਵਿੱਚ ਇੰਟਰਨੈਟ ਦੀ ਪਹੁੰਚ ਸੀ ਅਤੇ ਇਸ ਵਿੱਚ ਵੀ ਦਿਹਾਤੀ-ਸ਼ਹਿਰੀ ਅਤੇ ਪੁਰਸ਼, ਔਰਤ ਦਾ ਅਨੁਪਾਤ ਵੱਖੋ-ਵੱਖਰਾ ਹੈ। ਯੂ ਐਨ ਨੇ ਕਿਹਾ ਕਿ ਕੋਰੋਨਾ ਦੇ ਕਾਰਨ 2020 ਵਿੱਚ ਲਾਗੂ ਲਾਕਡਾਊਨ ਹੇਠ 15 ਲੱੱਖ ਸਕੂਲ ਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਦੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ 24.7 ਕਰੋੜ ਬੱਚੇ ਪ੍ਰਭਾਵਤ ਹੋਏ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਵੀ 60 ਲੱਖ ਤੋਂ ਵੱਧ ਲੜਕੇ-ਲੜਕੀਆਂ ਸਕੂਲ ਨਹੀਂ ਜਾ ਸਕੇ ਸਨ।

Continue Reading

ਪੰਜਾਬੀ ਖ਼ਬਰਾਂ

ਟਿਕੈਤ ਦਾ ਨਵਾਂ ਫਾਰਮੂਲਾ ਹਰ ਇੱਕ ਪਿੰਡ ਤੋਂ 15 ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਜਾਣਗੇ

Published

on

ਜੈਪੁਰ, 4 ਮਾਰਚ – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਆਗੂ ਰਾਕੇਸ਼ ਟਿਕੈਤ ਨੇ ਰਾਜਸਥਾਨ ਵਿੱਚ ਅੰਦੋਲਨਕਾਰੀਆਂ ਨੂੰ ਇੱਕ ਪਿੰਡ, ਇੱਕ ਟਰੈਕਟਰ, 15 ਕਿਸਾਨ ਅਤੇ 10 ਦਿਨ ਦਾ ਨਵਾਂ ਫਾਰਮੂਲਾ ਦੇ ਦਿੱਤਾ ਹੈ ਤਾਂ ਕਿ ਲੰਮੀ ਲੜਾਈ ਲਈ ਪ੍ਰਬੰਧ ਕੀਤਾ ਜਾ ਸਕੇ।
ਰਾਜਸਥਾਨ ਦੇ ਨਾਗੌਰ ਵਿੱਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਕ ਪਿੰਡ ਵਿੱਚ 15 ਲੋਕ ਇੱਕ ਟਰੈਕਟਰ ਨਾਲ ਅੰਦੋਲਨ ਵਾਲੀ ਥਾਂ ਸ਼ਾਹਜਹਾਂਪੁਰ ਜਾਣਗੇ, ਜੋ 10 ਦਿਨ ਉਥੇ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਆਉਣਗੇ ਤੇ ਦੂਸਰੇ ਪਿੰਡ ਤੋਂ 15 ਲੋਕ 10 ਦਿਨ ਲਈ ਅੰਦੋਲਨ ਵਾਲੀ ਥਾਂ ਉੱਤੇਜਾਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲਾ ਜੋ ਵੀ ਅੰਦੋਲਨ ਹੋਵੇਗਾ, ਇਸ ਉੱਤੇ ਕਿਤੇ ਵੀ ਬੈਰੀਕੇਡ ਨਹੀਂ ਹੋਣਾ ਚਾਹੀਦਾ, ਜੇ ਬੈਰੀਕੇਡ ਹੋਇਆ ਤਾਂ ਤੋੜ ਦਿੱਤਾ ਜਾਵੇਗਾ। ਜੇ ਲੋਕਾਂ ਨੂੰ ਪਤਾ ਲੱਗੇ ਕਿ ਦਿੱਲੀ ਵਿੱਚ ਬੈਰੀਕੇਡਿੰਗ ਹੈ ਤਾਂ ਚਾਰ ਗੁਣਾ ਗਿਣਤੀ ਵਿੱਚ ਭੀੜ ਆਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੈਰੀਕੇਡਿੰਗ ਤੋੜਨਾ ਸਿੱਖ ਲਵੋ, ਸਾਡੇ ਲੋਕਾਂ ਵਿੱਚੋਂ ਕੁਝ ਬੈਰੀਕੇਡ ਤੋੜਨ ਵਿੱਚ ਮਾਹਰ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਟੈਂਕ ਹੈ,ਏਦਾਂ ਦੇ ਅੰਦੋਲਨ ਕਾਰਾਂ ਨਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਹਨ, ਜਿਨ੍ਹਾਂ ਤੋਂ ਜੇ ਕਿਸਾਨ ਹਾਰੇਗਾ ਤਾਂ ਮਜ਼ਦੂਰ ਵੀ ਹਾਰੇਗਾ, ਡਾਕਟਰ ਅੰਬੇਡਕਰ ਤੇ ਸੰਵਿਧਾਨ ਹਾਰੇਗਾ, ਕਿਸਾਨ ਤੇ ਮਜ਼ਦੂਰ ਦੀ ਰੋਟੀ ਤਿਜੌਰੀ ਵਿੱਚ ਬੰਦ ਹੋਵੇਗੀ, ਕਿਸਾਨ ਦੀ ਰੋਟੀ ਉੱਤੇ ਵਪਾਰੀਆਂ ਤੇ ਵੱਡੀਆਂ ਕੰਪਨੀਆਂ ਦੇ ਤਾਲੇ ਲੱਗਣਗੇ। ਉਨ੍ਹਾਂ ਕਿਹਾ ਕਿ ਅਜੇ ਪਤਾ ਨਹੀਂ ਕਿ ਅੰਦੋਲਨ ਕਿੰਨਾ ਲੰਬਾ ਚੱਲੇਗਾ, ਟਿਕਰੀ ਬਾਰਡਰ ਉੱਤੇ ਅਜੇ 15 ਹਜ਼ਾਰ ਟਰੈਕਟਰ ਹਨ। ਅੰਦੋਲਨਕਾਰੀਆਂ ਨੇ ਉਥੇ ਹੀ ਆਪਣੀ ਝੌਂਪੜੀ ਬਣਾ ਲਈ ਹੈ। ਉਹ ਉਥੋਂ ਨਹੀਂ ਜਾਣਗੇ। ਕੁਝ ਲੋਕ ਕਹਿ ਰਹੇ ਹਨ ਕਿ ਅੰਦੋਲਨਕਾਰੀ ਬਿਜਲੀ ਚੋਰੀ ਕਰਦੇ ਹਨ। ਅਸੀਂ ਕਿਹਾ ਕਿ ਬਿਜਲੀ ਕੁਨੈਕਸ਼ਨ ਦੇ ਦਿਓ ਅਤੇ ਐਡਵਾਂਸ ਵਿੱਚ ਪੈਸੇ ਲੈ ਲਵੋ।

Continue Reading

ਰੁਝਾਨ


Copyright by IK Soch News powered by InstantWebsites.ca