Doctor strangled to death | Crime News Updates
Connect with us [email protected]

ਅਪਰਾਧ

ਡਾਕਟਰ ਦੀ ਗਲਾ ਘੁੱਟ ਕੇ ਹੱਤਿਆ

Published

on

Dead

ਮੋਗਾ, 18 ਮਾਰਚ – ਨਿਊ ਸੋਢੀ ਨਗਰ ਜ਼ੀਰਾ ਰੋਡ ਨਿਵਾਸੀ ਰਿਟਾਇਰਡ ਡਾ. ਸੁਸ਼ੀਲ ਕੁਮਾਰੀ (75) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਅੰਦਰ ਹੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਮਿਲਣ ਉੱਤੇ ਦੇਰ ਰਾਤ ਐਸ ਪੀ (ਆਈ) ਜਗਤਪ੍ਰੀਤ ਸਿੰਘਅਤੇ ਹੋਰ ਪੁਲਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।ਮ੍ਰਿਤਕਾ ਦੇ ਭਰਾ ਸ਼ੁਭਕਰਨ ਸਿੰਘ ਉਰਫ ਦੁੱਕੀ, ਜੋ ਆਪਣੇ ਭਰਾ ਨਾਲ ਕੰਮ ਕਰਦਾ ਹੈ, ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਮੇਰੀ ਭੈਣ ਸੁਸ਼ੀਲ ਕੁਮਾਰੀ ਬਿਹਾਰ ਵਿਖੇ ਡਾਕਟਰ ਸੀ ਤੇ ਰਿਟਾਇਰ ਹੋਣ ਪਿੱਛੋਂ ਸਾਡੇ ਕੋਲ ਰਹਿ ਰਹੀ ਸੀ, ਕਿਉਂਕਿ ਮੇਰੀ ਭੈਣ ਅਤੇ ਅਸੀਂ ਦੋਵਾਂ ਭਰਾਵਾਂ ਨੇ ਵਿਆਹ ਨਹੀਂ ਸੀ ਕਰਵਾਇਆ। ਮੈਂ ਲੀਵਰ ਵਿੱਚ ਨੁਕਸ ਹੋਣ ਕਾਰਨ 7-8 ਦਿਨ ਪਹਿਲਾਂ ਆਪਣੀ ਭੈਣ ਤ੍ਰਿਪਤਾ ਵਾਸੀ ਫਿਰੋਜ਼ਪੁਰ ਕੋਲ ਇਲਾਜ ਕਰਵਾਉਣ ਲਈ ਗਿਆ ਸੀ।ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਮੇਰੇ ਦੂਸਰੇ ਭਰਾ ਸੁਸ਼ੀਲ ਕੁਮਾਰ ਉਰਫ਼ ਤਿੱਕੀ ਦਾ ਫ਼ੋਨ ਆਇਆ ਕਿ ਡਾ. ਸੁਸ਼ੀਲ ਕੁਮਾਰੀ ਆਪਣੇ ਮਕਾਨ ਦੇ ਅੰਦਰ ਫਰਸ਼ ਉੱਤੇ ਮਰੀ ਪਈ ਹੈ ਅਤੇ ਉਸਦੇ ਗਲੇ ਵਿੱਚ ਚੁੰਨੀ ਪਾਈ ਹੈ। ਲੱਗਦਾ ਹੈ ਕਿ ਉਸ ਨੂੰ ਕਿਸੇ ਨੇ ਗਲਾ ਘੁੱਟ ਕੇ ਮਾਰ ਦਿੱਤਾ ਹੈ, ਜਿਸ ਉੱਤੇ ਅਸੀਂ ਮੋਗਾ ਪੁੱਜੇ ਅਤੇ ਪੁਲਸ ਨੂੰ ਸੂੁਚਿਤ ਕੀਤਾ। ਪੁਲਸ ਅਧਿਕਾਰੀਆਂ ਨੇ ਸ਼ੁਭਕਰਨ ਉਰਫ ਦੁੱਕੀ ਪੁੱਤਰ ਬਚਨ ਰਾਮ ਦੀ ਸ਼ਿਕਾਇਤ ਉੱਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ।ਡੀ ਐਸ ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਨੂੰ ਵੇਖਿਆ ਜਾ ਰਿਹਾ ਹੈ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸੁਸ਼ੀਲ ਕੁਮਾਰੀ ਨੇ ਸਬਜ਼ੀ ਵਿਕਰੇਤਾ ਤੋਂ ਟਮਾਟਰ ਖਰੀਦੇ ਸਨ, ਪਰ ਉਹ ਇਸ ਦੇ ਬਾਅਦ ਘਰ ਤੋਂ ਬਾਹਰ ਨਹੀਂ ਨਿਕਲੀ, ਜਿਸ ਉੱਤੇ ਉਨ੍ਹਾਂ ਦੇ ਗੁਆਂਢੀਆਂ ਨੂੰ ਸ਼ੱਕ ਹੋਣ ਉੱਤੇ ਜਦੋਂ ਇੱਕ ਔਰਤ ਨੇ ਅੰਦਰ ਜਾ ਕੇ ਦੇਖਿਆ ਤਾਂ ਡਾ. ਸੁਸ਼ੀਲ ਕੁਮਾਰੀ ਆਪਣੇ ਕਮਰੇ ਅੰਦਰ ਮ੍ਰਿਤਕ ਪਈ ਸੀ ਅਤੇ ਨੱਕ ਅਤੇ ਕੰਨਾਂ ਵਿੱਚੋਂ ਖੂਨ ਵਗ ਰਿਹਾ ਸੀ, ਜਿਸ ਉੱਤੇ ਉਨ੍ਹਾਂ ਰੋਲਾ ਪਾਇਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋਏ।

Read More Latest News Updates

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Click Here Read More Latest Punjabi News

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Click here read more Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca