DMK party chief retaliates against Yogi Adityanath
Connect with us [email protected]

ਪੰਜਾਬੀ ਖ਼ਬਰਾਂ

ਡੀ ਐਮ ਕੇ ਪਾਰਟੀ ਦੇ ਮੁੱਖੀ ਵੱਲੋਂ ਯੋਗੀ ਆਦਿੱਤਿਆਨਾਥ ਉੱਤੇ ਮੋੜਵਾਂ ਹਮਲਾ

Published

on

Yogi Adityanath

ਕੋਇੰਬਟੂਰ, 2 ਅਪ੍ਰੈਲ – ਡੀ ਐਮ ਕੇ ਪਾਰਟੀ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਕੱਲ੍ਹ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉੱਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ (ਯੋਗੀ) ਕੋਲ ਔਰਤਾਂ ਦੀ ਸੁਰੱਖਿਆ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ ਰਹਿ ਗਿਆ ਹੈ।
ਵਰਨਣ ਯੋਗ ਹੈ ਕਿ ਯੋਗੀ ਆਦਿੱਤਿਆਨਾਥ ਨੇ ਡੀ ਐੱਮ ਕੇ ਉੱਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਾਏ ਸਨ। ਸਟਾਲਿਨ ਨੇ ਕਿਹਾ ਕਿ ਸੱਚ ਇਹ ਹੈ ਕਿ ਕੇਂਦਰ ਸਰਕਾਰ ਦੇ ਰਿਕਾਰਡ ਮੁਤਾਬਕ ਔਰਤਾਂ ਖ਼ਿਲਾਫ਼ ਸਭ ਤੋਂ ਵੱਧ ਅਪਰਾਧ ਅਤੇ ਜਿਨਸੀ ਹਮਲੇ ਉਤਰ ਪ੍ਰਦੇਸ਼ ਵਿੱਚ ਹੁੰਦੇ ਹਨ ਅਤੇ ਓਥੋਂ ਦਾ ਮੁੱਖ ਮੰਤਰੀ ਔਰਤਾਂ ਦੇ ਮੁੱਦਿਆਂ ਉੱਤੇ ਡੀ ਐਮ ਕੇ ਉੱਤੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ, ‘‘ਯੋਗੀ ਆਦਿੱਤਿਆਨਾਥ ਕੋਲ ਡੀ ਐਮ ਕੇ ਉੱਤੇ ਦੋਸ਼ ਲਾਉਣ ਦਾ ਕੀ ਨੈਤਿਕ ਅਧਿਕਾਰ ਹੈ।” ਇਹ ਸਵਾਲ ਕੱਲ੍ਹ ਸਟਾਲਿਨ ਨੇ ਸ਼ਹਿਰ ਦੇ ਕੁੰਡਮਪਲਾਯਮ ਵਿੱਚ ਇੱਕ ਚੋਣ ਮੀਟਿੰਗ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਯੋਗੀ ਆਦਿੱਤਿਆਨਾਥ ਨੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਭੇਤ-ਭਰੀ ਮੌਤ ਦਾ ਵੇਰਵਾ ਨਹੀਂ ਮੰਗਿਆ, ਜਦੋਂ ਕਿ ਉਹ ਵੀ ਇੱਕ ਔਰਤ ਸੀ।
ਇਸੇ ਦੌਰਾਨ ਮੇਤੂਪਲਾਯਮ ਨੇੜੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਦੋ ਅਪ੍ਰੈਲ ਨੂੰ ਜਦੋਂ ਚੋਣ ਪ੍ਰਚਾਰ ਲਈ ਸ਼ਹਿਰ ਵਿੱਚ ਆਉਣ ਤਾਂ ਮਦੁਰਾਇ ਵਿੱਚ ਪ੍ਰਸਤਾਵਿਤ ਏਮਜ਼ ਦੀ ਸਥਿਤੀ ਦੇਖਣ। ਉਨ੍ਹਾਂ ਕਿਹਾ, ‘‘ਜੇ ਤੁਹਾਨੂੰ ਉਥੇ ਨੀਂਹ ਪੱਥਰ ਵਜੋਂ ਰੱਖੀ ਕੋਈ ਇੱਟ ਨਾ ਮਿਲੇ ਤਾਂ ਅਧਿਕਾਰੀ ਤੁਹਾਨੂੰ ਦੱਸਣਗੇ ਕਿ ਉਸ ਨੂੰ ਉਦੈਨਿਧੀ (ਸਟਾਲਿਨ ਦਾ ਪੁੱਤਰ) ਲੈ ਗਿਆ ਹੈ।” ਵਰਨਣ ਯੋਗ ਹੈ ਕਿ ਉਦੈਨਿਧੀ ਇੱਕ ਇੱਟ, ਜਿਸ ਉੱਤੇ ਏਮਜ਼ ਲਿਖਿਆ ਹੋਇਆ ਹੈ, ਨਾਲ ਮਦੁਰਾਇ ਵਿੱਚ ਅਤੇ ਆਲੇ-ਦੁਆਲੇ ਪ੍ਰਚਾਰ ਕਰ ਰਿਹਾ ਹੈ।ਇਸੇ ਦੌਰਾਨ ਉਨ੍ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਾਮੀ ਤੋਂ ਸਵਾਲ ਕੀਤਾ ਕਿ ਕੀ ਸ੍ਰੀ ਮੋਦੀ ਨਾਲ ਸਟੇਜ ਸਾਂਝੀ ਕਰਨ ਦੌਰਾਨ ਤਾਮਿਲਨਾਡੂ ਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਸਪੱਸ਼ਟੀਕਰਨ ਮੰਗਣ ਦਾ ਹੌਸਲਾ ਉਨ੍ਹਾਂ ਵਿੱਚ ਹੈ?”

Read More India News in Punjabi

ਪੰਜਾਬੀ ਖ਼ਬਰਾਂ

ਰਾਜਪੁਰਾ ਨੇੜੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ

Published

on

murder

ਰਾਜਪੁਰਾ, 14 ਅਪ੍ਰੈਲ – ਥਾਣਾ ਸ਼ੰਭੂ ਹੇਠ ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਨੇੜੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਬਾਰੇ ਥਾਣਾ ਸ਼ੰਭੂ ਦੇ ਏ ਐੱਸ ਆਈ ਭਾਨ ਸਿੰਘ ਦੇ ਮੁਤਾਬਕ ਬਲਵੰਤ ਸਿੰਘ ਪਿੰਡ ਤੇਪਲਾ ਨੇ ਬਿਆਨ ਦਿੱਤੇ ਹਨ ਕਿ ਉਸ ਦਾ ਭਰਾ ਕੁਲਦੀਪ ਸਿੰਘ ਪਿੰਡ ਤੇਪਲਾ ਆਪਣੇ ਮੋਟਰਸਾਈਕਲ ਉੱਤੇਆਪਣੇ ਦੋਸਤ ਪ੍ਰਣਾਮ ਸਿੰਘ ਪਿੰਡ ਰਾਮਨਗਰ ਸੈਣੀਆਂ ਨਾਲ ਅੱਗੇ-ਅੱਗੇ ਜਾ ਰਿਹਾ ਸੀ ਤੇ ਨੇੜੇ ਇੱਕ ਪੈਦਲ ਰਾਹਗੀਰ ਸੁੱਚਾ ਸਿੰਘ ਪਿੰਡ ਰਾਜਗੜ੍ਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਦੇ ਨੇੜੇ ਜਾ ਰਿਹਾ ਸੀ। ਇਸ ਮੌਕੇ ਬਨੂੜ ਵੱਲੋਂ ਆਈ ਇੱਕ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਪ੍ਰਣਾਮ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਕੁਲਦੀਪ ਸਿੰਘ ਤੇ ਸੁੱਚਾ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਅੰਬਾਲਾ ਵਿਖੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਪੁਲਸ ਨੇ ਕਾਰ ਚਾਲਕ ਕਰਨਪਾਲ ਸਿੰਘ ਵਾਸੀ ਬਲਾਕ ਨੰਬਰ ਚਾਰ ਅੰਬਾਲਾ ਸ਼ਹਿਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Continue Reading

ਪੰਜਾਬੀ ਖ਼ਬਰਾਂ

ਪੁਲਸ ਇੰਸਪੈਕਟਰ ਨੇ 3.50 ਲੱਖ ਰਿਸ਼ਵਤ ਨਾਲ ਨਸ਼ਾ ਤਸਕਰ ਛੱਡੇ

Published

on

Investment

ਤਰਨਤਾਰਨ, 14 ਅਪ੍ਰੈਲ – ਜ਼ਿਲ੍ਹਾ ਪੁਲਸ ਦੇ ਇੱਕ ਇੰਸਪੈਕਟਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਹਵਾਲਦਾਰ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਸਮੱਗਲਰਾਂ ਨੂੰ 3.50 ਲੱਖ ਰੁਪਏ ਰਿਸ਼ਵਤ ਲੈਣ ਮਗਰੋਂ ਹੈਰੋਇਨ ਸਮੇਤ ਛੱਡ ਦੇਣ ਦਾ ਪਤਾ ਲੱਗਣ ਉੱਤੇ ਐਸ ਐਸ ਪੀ ਦੇ ਹੁਕਮ ਉੱਤੇ ਦੋਵਾਂ ਪੁਲਸ ਵਾਲਿਆਂ ਅਤੇ ਤਸਕਰਾਂ ਸਮੇਤ ਕੁਲ ਪੰਜ ਜਣਿਆਂਉੱਤੇ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਹਵਾਲਦਾਰ ਨੂੰ ਫੜ ਲਿਆ ਤੇ ਇੰਸਪੈਕਟਰ ਸਮੇਤ ਫਰਾਰ ਦੋਸ਼ੀਆਂ ਦੀ ਭਾਲ ਚੱਲ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਜ਼ਿਲ੍ਹੇ ਦੇ ਨਾਰਕੋਟਿਕਸ ਸੈਲ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪੁਲਸ ਲਾਈਨ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਹਵਾਲਦਾਰ ਦਵਿੰਦਰ ਸਿੰਘ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪੈਰਵੀ ਸੈਲ ਵਿੱਚ ਤਾਇਨਾਤ ਹੈ, ਨਾਲ ਮਿਲ ਕੇ ਬੀਤੀ 31 ਮਾਰਚ ਨੂੰ ਬਰੀਜ਼ਾ ਕਾਰ ਰਾਹੀਂ ਜਾਂਦੇ ਮਲਕੀਤ ਸਿੰਘ ਉਰਫ ਪਲਟਾ ਪੁੱਤਰ ਮੇਜਰ ਸਿੰਘ ਵਾਸੀ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸ ਦੇ ਸਾਲੇ ਬਾਊ ਸਿੰਘ ਵਾਸੀ ਗੋਹਲਵੜ ਨੂੰ ਥਾਣਾ ਸਿਟੀ ਤਰਨਤਾਰਨ ਦੀ ਹੱਦ ਵਿੱਚ ਇੱਕ ਕਿਲੋ ਹੈਰੋਇਨ ਨਾਲ ਫੜਿਆ ਸੀ,ਪਰ ਬਾਅਦ ਵਿੱਚ ਕੇਸ ਨੂੰ ਰਫਾ-ਦਫਾ ਕਰਨ ਲਈ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਨੇ ਇੰਸਪੈਕਟਰ ਬਲਜੀਤ ਸਿੰਘ ਦੇ ਘਰ ਬੈਠ ਕੇ 3 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ ਅਤੇ ਨਿਕਲ ਗਿਆ ਸੀ। ਰਿਸ਼ਵਤ ਲੈਣ ਪਿੱਛੋਂ ਇੰਸਪੈਕਟਰ ਬਲਜੀਤ ਸਿੰਘ ਨੇ ਦੋਵਾਂ ਸਮੱਗਲਰਾਂ ਨੂੰ ਬਰਾਮਦ ਕੀਤੀ ਹੈਰੋਇਨ ਸਮੇਤ ਬਿਨਾਂ ਕਾਰਾਵਈ ਕੀਤੇ ਛੱਡ ਦਿੱਤਾ। ਵਸੂਲ ਕੀਤੀ ਰਿਸ਼ਵਤ ਦੀ ਰਕਮ ਬਾਅਦ ਵਿੱਚ ਇੰਸਪੈਕਟਰ ਬਲਜੀਤ ਸਿੰਘ, ਹਵਾਲਦਾਰ ਦਵਿੰਦਰ ਸਿੰਘ ਤੇ ਜਸਬੀਰ ਸਿੰਘ ਨੇ ਆਪਸ ਵਿੱਚ ਵੰਡ ਲਈ। ਨਾਰਕੋਟਿਕਸ ਸੈਲ ਨੂੰ ਸੂਚਨਾ ਮਿਲੀ ਸੀ ਕਿ ਕੱਲ੍ਹ ਹਵਾਲਦਾਰ ਦਵਿੰਦਰ ਸਿੰਘ ਸੀ ਆਈ ਏ ਸਟਾਫ ਨੇੜੇ ਘੁੰਮਦਾ ਵੇਖਿਆ ਗਿਆ ਹੈ, ਜਿਸ ਉੱਤੇ ਨਾਰਕੋਟਿਕਸ ਸੈਲ ਦੇ ਏ ਐਸ ਆਈ ਕਰਤਾਰ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

ਪੰਜਾਬੀ ਖ਼ਬਰਾਂ

ਕਿਸਾਨਾਂ ਨੂੰ ਸਿੱਧੀ ਅਦਾਇਗੀ ਕਾਰਨ ਆੜ੍ਹਤੀ ਬਲੈਂਕ ਚੈਕ ਲੈਣ ਲੱਗੇ, ਕਿਸਾਨ ਵਿਰੋਧ ਨਹੀਂ ਕਰਦੇ

Published

on

mandi

ਚੰਡੀਗੜ੍ਹ, 14 ਅਪ੍ਰੈਲ – ਕਈ ਸਾਲਾਂ ਦੀ ਮਸ਼ੱਕਤ ਮਗਰੋਂ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਦੀ ਯੋਜਨਾ ਨੂੰ ਸੂਬੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਪਰ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਬਲੈਂਕ ਚੈਕ ਲੈਣ ਦੇ ਕੇਸ ਪਤਾ ਲੱਗ ਰਹੇ ਹਨ। ਆੜ੍ਹਤੀਆਂ ਨੂੰ ਡਰ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਲਿਆ ਹੈ, ਉਨ੍ਹਾਂ ਤੋਂ ਵਸੂਲੀ ਰੁਕ ਸਕਦੀ ਹੈ। ਆੜ੍ਹਤੀਆਂ ਵੱਲੋਂ ਚੈਕ ਲੈਣ ਦਾ ਕੰਮ ਨਵਾਂ ਨਹੀਂ, ਅੱਗੇ ਵੀ ਹੁੰਦਾ ਹੈ। ਇਸ ਵਾਰ ਖਾਸ ਇਸ ਲਈ ਹੈ ਕਿ ਕੇਂਦਰ ਸਰਕਾਰ ਨੇ ਸਿੱਧੀ ਅਦਾਇਗੀ ਦੇ ਜਿਹੜੇ ਹੁਕਮ ਕੀਤੇ ਹਨ, ਆੜ੍ਹਤੀ ਉਸ ਦੀ ਕਾਟ ਲੱਭ ਰਹੇ ਹਨ।
ਬੀ ਕੇ ਯੂ ਉਗਰਾਹਾਂ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਸਿੱਧੀ ਅਦਾਇਗੀ ਦੀ ਲੜਾਈ ਲੜ ਰਹੇ ਹਨ। ਖੁਦ ਹਾਈ ਕੋਰਟ ਵਿੱਚ ਇਸ ਦੀ ਅਰਜ਼ੀ ਦਾਇਰ ਕੀਤੀ ਸੀ। ਸਖਤ ਮਸ਼ੱਕਤ ਤੋਂ ਬਾਅਦ ਅਸੀਂ ਕਾਮਯਾਬ ਹੋਏ, ਪਰ ਸੂਬੇ ਦੀ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਨੂੰ ਸਹੀ ਤਰ੍ਹਾਂ ਸਿਰੇ ਨਹੀਂ ਚੜ੍ਹਨ ਦਿੱਤਾ। ਇਸ ਵਾਰ ਕੇਂਦਰ ਸਰਕਾਰ ਨੇ ਇਹ ਯੋਜਨਾ ਲਾਗੂ ਕਰ ਦਿੱਤੀ ਹੈ ਤਾਂ ਆੜ੍ਹਤੀ ਇਸ ਕੰਮ ਨੂੰ ਰੋਕਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆੜ੍ਹਤੀਆਂ ਦਾ ਮਨੀ ਲਾਂਡਰਿੰਗ ਦਾ ਧੰਦਾ ਹੈ, ਜਿਸ ਦਾ ਉਨ੍ਹਾਂ ਨੇ ਕੋਈ ਲਾਇਸੈਂਸ ਨਹੀਂ ਲਿਆ। ਛੋਟੇ ਕਿਸਾਨ ਆਪਣੀ ਲੋੜ ਲਈ ਆੜ੍ਹਤੀਆਂ ਉਤੇ ਨਿਰਭਰ ਹਨ। ਇਸ ਲਈ ਕੋਈ ਆੜ੍ਹਤੀਆ ਬਲੈਂਕ ਚੈਕ ਮੰਗਦਾ ਹੈ ਤਾਂ ਉਹ ਦੱਸਦੇ ਨਹੀਂ ਕਿ ਇਹ ਮੰਗ ਹੋਈ ਹੈ। ਅਸੀਂ ਯੂਨੀਅਨ ਵੱਲੋਂ ਕੋਈ ਵਿਰੋਧ ਨਹੀਂ ਕਰ ਸਕਦੇ, ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਹੈ, ਪਰ ਉਹ ਰੁਕਣਗੇ ਨਹੀਂ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਬਹੁਤੇ ਕਿਸਾਨ ਆੜ੍ਹਤੀਆਂ ਤੋਂ ਪਹਿਲਾਂ ਰਕਮ ਲੈ ਲੈਂਦੇ ਤੇ ਕੁਝ ਹਿੱਸਾ ਫਸਲ ਖਰੀਦ ਮਗਰੋਂ ਮੋੜਦੇ ਹਨ। ਸਰਕਾਰ ਨੇ ਸਿੱਧੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੁਰੱਖਿਆ ਵਜੋਂ ਆੜ੍ਹਤੀਏ ਚੈਕ ਲੈ ਕੇ ਰੱਖਦੇ ਹਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਆੜ੍ਹਤੀ ਕਿਸਾਨਾਂ ਨੂੰ ਬਲੈਕਮੇਲ ਨਹੀਂ ਕਰਦੇ। ਜੇ ਇੰਝ ਕਰਨਗੇ ਤਾਂ ਕਿਸਾਨ ਉਨ੍ਹਾਂ ਕੋਲ ਫਸਲ ਲੈ ਕੇ ਨਹੀਂ ਆਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca