Djokovic wins Wimbledon, equals Federer-Nadal's Grand Slam record
Connect with us [email protected]

ਖੇਡਾਂ

ਜੋਕੋਵਿਚ ਨੇ ਵਿੰਬਲਡਨ ਜਿੱਤ ਲਿਆ, ਫੈਡਰਰ-ਨਡਾਲ ਦੇ ਗ੍ਰੈਂਡ ਸਲੈਮ ਰਿਕਾਰਡ ਦੀ ਬਰਾਬਰੀ

Published

on

Djokovic wins Wimbledon, equals Federer-Nadal's Grand Slam record

ਲੰਡਨ, 11 ਜੁਲਾਈ, – ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਏਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਮੈਟੀਓ ਬੇਰੇਟਿਨੀ ਨੂੰ ਹਰਾ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਨੇ ਤਿੰਨ ਘੰਟੇ 23 ਮਿੰਟ ਤੱਕ ਚੱਲੇ ਫਾਈਨਲ ਵਿਚ ਇਟਲੀ ਦੇ 7ਵੇਂ ਦਰਜਾ ਪ੍ਰਾਪਤ ਬੇਰੇਟਿਨੀ ਨੂੰ 6-7 (4), 6-4, 6-4, 6-3 ਨਾਲ ਹਰਾਇਆ ਅਤੇ ਇਤਹਾਸ ਦੇ ਹਿੱਸੇਦਾਰ ਬਣੇ ਹਨ।
ਵਰਨਣ ਯੋਗ ਹੈ ਕਿ ਜੋਕੋਵਿਚ ਨੇ ਆਸਟਰੇਲੀਆਈ ਓਪਨ ਵਿਚ 9, ਯੂ ਐੱਸ ਓਪਨ ਵਿਚ ਤਿੰਨ ਤੇ ਫ੍ਰੈਂਚ ਓਪਨ ਵਿਚ 2 ਖਿਤਾਬ ਜਿੱਤੇ ਹਨ। ਸਰਬੀਆ ਦਾ ਇਹ 32 ਸਾਲਾ ਖਿਡਾਰੀ ਇਕ ਕੈਲੰਡਰ ਸਾਲ ਦੇ ਦੌਰਾਨ ਚਾਰੇ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਨੇੜੇ ਹੈ। ਇਹ ਕਾਰਨਾਮਾ ਆਖਰੀ ਵਾਰ 1969 ਵਿਚ ਰਾਡ ਲੇਵਰ ਨੇ ਕੀਤਾ ਸੀ। ਜੋਕੋਵਿਚ ਦਾ ਅੱਜ ਇਹ 30ਵਾਂ ਗ੍ਰੈਂਡ ਸਲੈਮ ਫਾਈਨਲ ਸੀ। ਇਸ ਮੌਕੇ ਸਿਰਫ ਫੈਡਰਰ (31 ਫਾਈਨਲ) ਹੀ ਉਸ ਤੋਂ ਅੱਗੇ ਹੈ। 7ਵਾਂ ਦਰਜਾ ਪ੍ਰਾਪਤ ਬੇਰੇਟਿਨੀ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ। ਇਸ ਫਾਈਨਲ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਮਾਰਿਜਾ ਸੀਸੈਕ ਚੇਅਰ ਅੰਪਾਇਰ ਸੀ। ਪੁਰਸ਼ ਫਾਈਨਲ ਵਿਚ ਅੰਪਾਇਰਿੰਗ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ ਹੈ। ਬੇਰੇਟਿਨੀ ਨੇ ਸ਼ੁਰੂ ਵਿਚ ਬਹੁਤ ਗਲਤੀਆਂ ਕੀਤੀਆਂ, ਜਿਸਕਾਰਨ ਜੋਕੋਵਿਚ ਨੇ ਸ਼ੁਰੂ ਵਿਚ ਹੀ ਉਸਦੀ ਸਰਵਿਸ ਤੋੜ ਦਿੱਤੀ।ਜਦੋਂ ਜੋਕੋਵਿਚ 5-2 ਨਾਲ ਅੱਗੇ ਸੀ ਤਾਂ ਬੇਰੇਟਿਨੀ ਨੇ ਸੈੱਟ ਪੁਆਇੰਟ ਬਚਾਇਆ। ਇਟਲੀ ਦੇ ਇਸ ਖਿਡਾਰੀ ਨੇ ਦਰਸ਼ਕਾਂ ਦੇ ਸਮਰਥਨ ਨਾਲ ਅੱਗੇ ਗੇਮਵਿੱਚ ਆਪਣੀ ਸਰਵਿਸ ਬਚਾਈ ਅਤੇ ਫਿਰ ਬ੍ਰੇਕ ਪੁਆਇੰਟ ਲੈ ਕੇ ਮੈਚ ਨੂੰ ਟਾਈ ਬ੍ਰੇਕਰ ਵੱਲ ਵਧਾਇਆ। ਬੇਰੇਟਿਨੀ ਨੇ ਟਾਈਬ੍ਰੇਕਰ ਵਿਚ ਸ਼ੁਰੂ ਵਿੱਚ 3-0 ਨਾਲ ਬੜ੍ਹਤ ਬਣਾਈ। ਆਪਣਾ 20ਵਾਂ ਗ੍ਰੈਂਡ ਸਲੈਮ ਫਾਈਨਲ ਖੇਡ ਰਹੇ ਜੋਕੋਵਿਚ ਨੇ ਬਰਾਬਰੀ ਕੀਤੀ, ਪਰ ਬੇਰੇਟਿਨੀ ਨੇ ਜਲਦੀ ਦੋ ਸੈੱਟ ਪੁਆਇੰਟ ਲੈ ਲਏ। ਚੋਟੀ ਦਾ ਦਰਜਾ ਪ੍ਰਾਪਤ ਸਰਬੀਆਈ ਖਿਡਾਰੀ ਨੇ ਚੌਥੇ ਸੈੱਟ ਵਿਚ ਬੇਰੇਟਿਨੀ ਦੇ ਡਬਲ ਫਾਲਟ ਦਾ ਫਾਇਦਾ ਲੈ ਕੇ 4-3 ਦੀ ਬੜ੍ਹਤ ਬਣਾਈ ਅਤੇ ਫਿਰ ਆਖਰੀ ਗੇਮ ਵਿਚ ਬ੍ਰੇਕ ਪੁਆਇੰਟ ਹਾਸਲ ਕੀਤਾ।

Read More Sports News in Punjabi 

ਖੇਡਾਂ

ਮੁੱਕੇਬਾਜ਼ੀ ਵਿੱਚ ਲਵਲੀਨਾ ਨੇ ਭਾਰਤ ਦਾ ਮੈਡਲ ਪੱਕਾ ਕੀਤਾ

Published

on

Lovelina secured India

ਮਰਦ ਹਾਕੀ ਟੀਮ ਪੂਲ ਦਾ ਆਖਰੀ ਮੈਚ ਵੀ ਜਿੱਤ ਗਈ
ਨਵੀਂ ਦਿੱਲੀ, 30 ਜੁਲਾਈ, – ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤੀ ਟੀਮ ਦਾ ਹਾਕੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਤਕ ਸਾਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।
ਸਵੇਰ ਹੁੰਦੇ ਸਾਰ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ 64 ਕਿਲੋਗ੍ਰਾਮ ਭਾਰ ਵਰਗ ਵਿਚ ਸੈਮੀ ਫਾਈਨਲ ਦਾ ਦਾਖਲਾ ਜਿੱਤ ਕੇ ਇੱਕ ਹੋਰ ਤਗਮੇ ਦਾ ਭਰੋਸਾ ਬੰਨ੍ਹਾਇਆ। ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਹੁਲੀਅਨ ਚੇਨ ਨੂੰ ਉਸ ਨੇ 4-1 ਨਾਲ ਹਰਾਇਆ। ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਨਾਲ ਲਵਲੀਨਾ ਨੇ ਭਾਰਤ ਲਈ ਤਗਮਾ ਪੱਕਾ ਕਰ ਲਿਆ ਹੈ, ਕਿਉਂਕਿ ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਤੱਕ ਪੁੱਜੇ ਹਰ ਖਿਡਾਰੀ ਨੂੰ ਤਮਗਾ ਮਿਲ ਜਾਂਦਾ ਹੈ। ਭਾਰਤ ਦੀ ਮੁੱਕੇਬਾਜ਼ ਸਿਮਰਨਜੀਤ ਕੌਰ 57 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਮੁੱਕੇਬਾਜ਼ ਤੋਂ ਹਾਰ ਗਈ ਅਤੇ ਮੈਰੀਕਾਮ ਦੇ ਹਾਰਨ ਦਾ ਵੀ ਸਭ ਨੂੰ ਅਫਸੋਸ ਰਿਹਾ।
ਦੂਸਰੇ ਪਾਸੇ ਭਾਰਤੀ ਮਰਦ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੁਕਾਬਲੇ ਵਿੱਚ ਜਪਾਨ ਨੂੰ ਹਰਾ ਕੇ ਇਸ ਪੂਲ ਦੇ ਦੂਸਰਾ ਨੰਬਰ ਵਾਲਾ ਥਾਂ ਬਣਾ ਲਿਆ ਅਤੇ ਮੈਡਲ ਦੇ ਅੱਠ ਦਾਅਵੇਦਾਰਾਂ ਵਿੱਚ ਚਲੀ ਗਈ ਹੈ। ਇਸ ਦੌਰਾਨ ਦੇਸ਼ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇਰ ਵਿਚ ਅੱਗੇ ਨਹੀਂ ਵਧ ਸਕੇ। ਰਾਹੀ 32 ਵੇਂ ਸਥਾਨ ਉੱਤੇ ਰਹੀ, ਜਦ ਕਿ ਮਨੂ ਭਾਕਰ ਨੇ 15 ਵਾਂ ਥਾਂ ਪ੍ਰਾਪਤ ਕੀਤਾ।

Read More Punjabi News Today

Continue Reading

ਖੇਡਾਂ

ਭਾਰਤ ਦੀ ਪ੍ਰੀਆ ਮਲਿਕ ਨੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ

Published

on

Priya Malik wins gold

ਬੁਡਾਪੇਸਟ, 25 ਜੁਲਾਈ, – ਭਾਰਤ ਦੀ ਪਹਿਲਵਾਨ ਪ੍ਰਿਆ ਮਲਿਕ ਨੇ ਅੱਜ ਐਤਵਾਰ ਨੂੰ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਮਲਿਕ ਨੇ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ ਅਤੇ ਔਰਤਾਂ ਦੇ 73 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤ ਹਾਸਲ ਕਰ ਕੇ ਦੇਸ਼ ਨੂੰ ਖ਼ੁਸ਼ੀ ਦਾ ਮੌਕਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਪ੍ਰਿਆ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਸ ਤੋਂ ਪਹਿਲਾਂ ਪੁਣੇ ਵਿਚ ਖੇਲੋ ਇੰਡੀਆ ਦੇ 2019 ਮੈਚਾਂ ਵਿਚ ਗੋਲਡ ਮੈਡਲ ਜਿੱਤਿਆਅਤੇ ਦਿੱਲੀ ਵਿਚ 17ਵੀਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਪਟਨਾ ਵਿਚ ਰਾਸ਼ਟਰੀ ਕੈਡੇਟ ਚੈਂਪੀਅਨਸ਼ਿਪ ਅਤੇ ਰਾਸ਼ਟਰੀ ਸਕੂਲ ਖੇਡਾਂ ਵਿਚ ਕ੍ਰਮਵਾਰ ਦੋ ਗੋਲਡ ਮੈਡਲ ਜਿੱਤੇ ਹਨ ਤੇ ਆਪਣੇ ਕਰੀਅਰ ਵਿਚ ਲੰਬਾ ਪੈਂਡਾ ਤੈਅ ਕਰਨ ਦੀ ਸਮਰੱਥਾ ਦਿਖਾਈ ਹੈ।

Continue Reading

ਖੇਡਾਂ

ਟੋਕੀਓ ਓਲੰਪਿਕ:ਪੀ ਵੀ ਸਿੰਧੂ, ਮੈਰੀ ਕੌਮ ਅਤੇ ਮਣਿਕਾ ਬੱਤਰਾ ਜਿੱਤ ਕੇ ਅਗਲੇ ਰਾਊਂਡ ਵਿੱਚ ਪੁੱਜੀਆਂ

Published

on

Tokyo Olympics

ਅਰਜੁਨ ਤੇ ਅਰਵਿੰਦ ਕਿਸ਼ਤੀ ਦੌੜ ਡਬਲਜ਼ ਦੇ ਸੈਮੀਫਾਈਨਲ ਵਿੱਚ
ਟੋਕੀਓ, 25 ਜੁਲਾਈ, – ਖੇਡਾਂ ਦਾ ਮਹਾ-ਕੁੰਭ ਕਹੇ ਜਾਂਦੇ ਓਲੰਪਿਕ ਦੇ ਤੀਸਰੇ ਦਿਨ ਅੱਜ ਟੋਕੀਓ ਵਿੱਚ ਭਾਰਤ ਦੇ ਖਿਡਾਰੀਆਂ ਦੀਸ਼ੁਰੂਆਤ ਮਿਲੀਜੁਲੀ ਰਹੀ। ਮਹਿਲਾ ਖਿਡਾਰਨਾਂ ਨੇ ਆਮ ਕਰ ਕੇ ਹਸਤੀ ਦਿਖਾਈ, ਪਰ ਮਰਦ ਹਾਕੀ ਦੇ ਮੁਕਾਬਲੇ ਅਤੇ ਕੁਝ ਹੋਰ ਮੁਕਾਬਲਿਆਂ ਵਿੱਚ ਹਾਰ ਵੇਖਣੀ ਪੈ ਗਈ।
ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਟੋਕੀਓ ਓਲੰਪਿਕ ਵਿੱਚਅੱਜ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਮਹਿਲਾ ਫਲਾਈਵੇਟ (48-51 ਕਿੱਲੋਗ੍ਰਾਮ) ਵਰਗ ਦੇ ਸ਼ੁਰੂਆਤੀ ਰਾਊਂਡ (32 ਮੁਕਾਬਲਿਆਂ ਦੇ ਦੌਰ) ਵਿੱਚ ਮਿਗੂਏਲਿਨਾ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ। ਇਸ ਨਾਲ ਉਹ 16 ਮੁਕਾਬਲਿਆਂ ਦੇ ਅਗਲੇ ਦੌਰ ਵਿੱਚਪਹੁੰਚ ਗਈ।ਇਹ ਮੈਚ ਪਹਿਲੇ ਦੋ ਰਾਊਂਡ ਤੋਂ ਬਾਅਦ ਸਕੋਰ 19-19 ਦੇ ਬਰਾਬਰੀ ਉੱਤੇ ਸੀ ਤੇ ਮੈਚ ਕਾਫੀ ਰੋਮਾਂਚਕ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਰਾਊਂਡ 3 ਵਿਚ ਮੈਰੀ ਕੌਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਟੋਕੀਓ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਦੇ ਦੂਸਰੇ ਰਾਊਂਡ ਵਿੱਚ ਯੂਕ੍ਰੇਨ ਦੀ ਮਾਰਗੇਰੇਟਾ ਪੈਸੋਤਸਕਾ ਨੂੰ 4-3 ਨਾਲ ਹਰਾ ਦਿੱਤਾ ਹੈ। ਦੋਵਾਂ ਦਾ ਪੂਰਾ ਮੈਚ 57 ਮਿੰਟ ਚੱਲਿਆ। ਇਸ ਜਿੱਤ ਨਾਲ ਮਨਿਕਾ ਬੱਤਰਾ ਇਸ ਖੇਡ ਦੇ ਤੀਸਰੇ ਰਾਊਂਡ ਵਿਚ ਪਹੁੰਚ ਗਈ ਹੈ।
ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਅਤੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ ਵਿੱਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਪੁਆਇੰਟ ਜਿੱਤ ਲਏ ਅਤੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ ਵਿੱਚ 21-7, 21-10 ਨਾਲ ਜਿੱਤ ਲਿਆ।
ਭਾਰਤ ਦੇ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੇ ਅੱਜ ਐਤਵਾਰ ਟੋਕੀਓ ਓਲੰਪਿਕ ਵਿੱਚ ਮਰਦਾਂ ਦੇ ਕਿਸ਼ਤੀ ਦੌੜ ਡਬਲਜ਼ ਮੁਕਾਬਲੇ ਦੇ ਪਹਿਲੇ ਗੇੜ ਵਿਚ ਤੀਜੇ ਸਥਾਨ ਉੱਤੇ ਰਹਿ ਕੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਓਲੰਪਿਕ ਦੇ ਕਿਸ਼ਤੀ ਦੌੜ ਮੁਕਾਬਲੇ ਦੇ ਸੈਮੀਫਾਈਨਲ ਤੱਕ ਪਹੁੰਚੀ ਇਹ ਪਹਿਲੀ ਭਾਰਤੀ ਜੋੜੀ ਹੈ।ਇਸ ਜੋੜੀ ਨੇ 6.51.36 ਦਾ ਸਮਾਂ ਕੱਢਿਆ। ਸੈਮੀਫਾਈਨਲ ਮੁਕਾਬਲੇ 28 ਜੁਲਾਈ ਨੂੰ ਹੋਣਗੇ।
ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਭਾਰਤੀ ਮਰਦ ਹਾਕੀ ਟੀਮ ਨੂੰ ਬੇਜਾਨ ਹਮਲੇ ਅਤੇ ਢਿੱਲੇ ਡਿਫੈਂਸ ਕਾਰਨ ਟੋਕੀਓ ਓਲੰਪਿਕ ਖੇਡਾਂ ਦੇ ਗਰੁੱਪ-ਏ ਦੇ ਦੂਸਰੇ ਮੈਚ ਵਿਚ ਅੱਜ ਐਤਵਾਰ ਏਥੇ ਮਜ਼ਬੂਤ ਆਸਟ੍ਰੇਲੀਆ ਟੀਮ ਦੇ ਹੱਥੋਂ 1-7 ਨਾਲ ਹਾਰ ਝੱਲਣੀ ਪਈ। ਆਸਟ੍ਰੇਲੀਆ ਵੱਲੋਂ ਡੇਨੀਅਲ ਬੀਲ (10ਵੇਂ), ਜੇਰੇਮੀ ਹੇਵਾਰਡ (21ਵੇਂ), ਫਲਿਨ ਓਗਲੀਵੀ (23ਵੇਂ), ਜੋਸ਼ੂਆ ਬੇਲਟਜ (26ਵੇਂ), ਬਲੈਕ ਗੋਵਰਸ (40ਵੇਂ ਤੇ 42ਵੇਂ) ਅਤੇ ਟਿਮ ਬਰਾਂਡ (51ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਆਪਣਾ ਅਗਲਾ ਮੈਚ 27 ਜੁਲਾਈ ਨੂੰ ਸਪੇਨ ਦੇ ਖ਼ਿਲਾਫ਼ ਖੇਡੇਗਾ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca