Diya Mirza and Vaibhav Rekhi tied the knot | Latest Entertainment News
Connect with us [email protected]

ਫਿਲਮੀ ਦੁਨੀਆ

ਦੀਆ ਮਿਰਜ਼ਾ ਤੇ ਵੈਭਵ ਰੇਖੀ ਵਿਆਹ ਦੇ ਬੰਧਨ ਵਿੱਚ ਬੱਝ ਗਏ

Published

on

ਮੁੰਬਈ, 16 ਫਰਵਰੀ – ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਅਤੇ ਕਾਰੋਬਾਰੀ ਵੈਭਵ ਰੇਖੀ ਕੱਲ੍ਹ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੀਆ ਮਿਰਜ਼ਾ ਦੇ ਬਾਂਦ੍ਰਾ ਵਾਲੇ ਗਾਰਡਨ ਏਰੀਏ ਵਿਚਲੇ ਘਰ ਵਿੱਚ ਇਸ ਜੋੜੇ ਦਾ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ। ਇਸ ਸਮਾਰੋਹ ਵਿੱਚ ਦੋਵਾਂ ਦੇ ਪਰਵਾਰਕ ਮੈਂਬਰ ਤੇ ਨੇੜਲੇ ਮਿੱਤਰ ਆਏ, ਜਿਨ੍ਹਾਂ ਵਿੱਚ ਅਭਿਨੇਤਰੀ ਅਦਿਤੀ ਰਾਓ ਹੈਦਰੀ ਤੇ ਅਭਿਨੇਤਾ ਤੇ ਨਿਰਮਾਤਾ ਜੈਕੀ ਭਗਨਾਨੀ ਸ਼ਾਮਲ ਸਨ।
ਵਿਆਹ ਦੇ ਬਾਅਦ ਦੋਵੇਂ ਜਣੇ ਘਰੋਂ ਬਾਹਰ ਆਏ ਅਤੇ ਫੋਟੋਗਰਾਫਰਾਂ ਕੋਲ ਫੋਟੋ ਖਿਚਵਾਈਆਂ। ਦੀਆ ਮਿਰਜ਼ਾ ਨੇ ਬਾਹਰ ਇੰਤਜ਼ਾਰ ਵਿੱਚ ਖੜ੍ਹੇ ਮੀਡੀਆ ਨੂੰ ਖੁਦ ਮਠਿਆਈ ਵੰਡੀ। ਵਰਨਣ ਯੋਗ ਹੈ ਕਿ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’, ‘ਸੰਜੂ’ ਅਤੇ ‘ਥੱਪੜ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਦੀਆ ਮਿਰਜ਼ਾਅਤੇ ਵੈਭਵ ਰੇਖੀ ਪਿਛਲੇ ਕੁਝ ਸਮੇਂ ਤੋਂ ਸੰਪਰਕ ਵਿੱਚ ਸਨ, ਪਰ ਉਨ੍ਹਾਂ ਦਾ ਇਹ ਰਿਸ਼ਤਾ ਕਦੇ ਜੱਗ ਜ਼ਾਹਿਰ ਨਹੀਂ ਸੀ ਹੋਇਆ। ਇਸ ਤੋਂ ਪਹਿਲਾਂ ਦੀਆ ਮਿਰਜ਼ਾ ਫਿਲਮ ਨਿਰਮਾਤਾ ਸਾਹਿਲ ਸੰਘਾ ਨਾਲ ਵਿਆਹੀ ਹੋਈ ਸੀ। 11 ਸਾਲ ਇਕੱਠੇ ਰਹਿਣ ਪਿੱਛੋਂ ਸਾਲ 2019 ਵਿੱਚ ਉਨ੍ਹਾਂ ਨੇ ਅੱਡ ਹੋਣ ਦਾ ਫੈਸਲਾ ਲਿਆ। ਖਬਰਾਂ ਅਨੁਸਾਰ ਰੇਖੀ ਦੀ ਪਹਿਲੀ ਪਤਨੀ ਯੋਗਾ ਅਤੇ ਲਾਈਫ ਸਟਾਈਲ ਕੋਚ ਸੁਨੈਨਾ ਰੇਖੀ ਸੀ। ਦੋਵਾਂ ਦੀ ਇੱਕ ਧੀ ਵੀ ਹੈ।

ਫਿਲਮੀ ਦੁਨੀਆ

ਰੈਸਟੋਰੈਂਟ ’ਚੋਂ ਨਿਕਲਦੀ ਦੀਪਿਕਾ ਪਾਦੂਕੋਨ ਦਾ ਬੈਗ ਖੋਹਿਆ

Published

on

ਮੁੰਬਈ, 27 ਫਰਵਰੀ – ਬਾਲੀਵੁੱਡ ਹੀਰੋਇਨ ਦੀਪਿਕਾ ਪਾਦੂਕੋਨ ਨੂੰ ਇਥੇ ਖਾਰ ਇਲਾਕੇ ਵਿੱਚ ਇੱਕ ਰੈਸਟੋਰੈਨਟ ’ਚੋਂ ਨਿਕਲਦਿਆਂ ਕੁਝ ਲੋਕਾਂ ਨੇ ਘੇਰ ਲਿਆ। ਇਹ ਘਟਨਾ ਦੇਰ ਰਾਤ ਵਾਪਰੀ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ।
ਵਾਇਰਲ ਹੋਈ ਵੀਡੀਓ ਵਿੱਚ ਦੀਪਿਕਾ ਰੈਸਟੋਰੈਂਟ ’ਚੋਂ ਨਿਕਲਦੀ ਦਿਖਾਈ ਦਿੰਦੀ ਹੈ। ਜਦੋਂ ਉਹ ਬਾਹਰ ਆਈ ਤਾਂ ਕੁਝ ‘ਟਿਸ਼ੂ ਪੇਪਰ’ ਵੇਚਣ ਵਾਲੀਆਂ ਔਰਤਾਂ ਉਸ ਕੋਲ ਪਹੁੰਚ ਗਈਆਂ। ਉਹ ਔਰਤਾਂ ਦੀਪਿਕਾ ਨੂੰ ਧੱਕੇ ਨਾਲ ‘ਟਿਸ਼ੂ ਪੇਪਰ’ ਦੇਣ ਦੀ ਜ਼ਿੱਦ ’ਤੇ ਅੜ ਗਈਆਂ ਅਤੇ ਭੀੜ ਦੀਪਿਕਾ ਦੇ ਦੁਆਲੇ ਇਕੱਠੀ ਹੋ ਗਈ।। ਦੀਪਿਕਾ ਨੇ ਇਸ ਸਥਿਤੀ ’ਤੇ ਆਰਾਮ ਨਾਲ ਕਾਬੂ ਪਾ ਲਿਆ ਅਤੇ ਹੱਸਦੀ ਹੋਈ ਕਾਰ ਵੱਲ ਤੁਰ ਪਈ, ਪਰ ਇੰਨੇ ਨੂੰ ਭੀੜ ’ਚੋਂ ਕਿਸੇ ਨੇ ਉਸ ਦੀ ਬਾਂਹ ਵਿੱਚ ਪਾਇਆ ਬੈਗ ਖਿੱਚ ਲਿਆ। ਜਦੋਂ ਬੈਗ ਝਪਟਿਆ ਤਾਂ ਦੀਪਿਕਾ ਇਹ ਕਹਿੰਦੀ ਸੁਣੀ ਗਈ, ‘‘ਇੱਕ ਮਿੰਟ, ਇੱਕ ਮਿੰਟ” ਪਰ ਉਹ ਬੇਵੱਸ ਨਜ਼ਰ ਆਈ। ਦੀਪਿਕਾ ਦੇ ਸੁਰੱਖਿਆ ਕਰਮੀ ਨੇ ਦੋਸ਼ੀ ਕੋਲੋਂ ਬੈਗ ਖੋਹ ਕੇ ਉਸ ਨੂੰ ਕਾਰ ਵਿੱਚ ਫੜਾ ਦਿੱਤਾ ਅਤੇ ਆਖਿਆ ਕਿ ਜ਼ਰੂਰੀ ਸਾਮਾਨ ਚੈਕ ਕਰ ਲਓ, ਕੁਝ ਗਵਾਚਾ ਤਾਂ ਨਹੀਂ।

Read More Latest Entertainment News

Continue Reading

ਫਿਲਮੀ ਦੁਨੀਆ

ਕੰਗਣਾ ਰਣੌਤ ਤੇ ਰੰਗੋਲੀ ਨੂੰ ਮੁੰਬਈ ਪੁਲਸ ਦਾ ਤੀਜੀ ਵਾਰ ਸੰਮਨ

Published

on

kangna ranout

ਮੁੰਬਈ, 19 ਨਵੰਬਰ – ਮੁੰਬਈ ਪੁਲਸ ਨੇ ਕੱਲ੍ਹ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਫਿਰਕੂ ਤਣਾਅ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਇਤਰਾਜ਼ ਯੋਗ ਟਿੱਪਣੀਆਂ ਕਰਨ ਵਿਰੁੱਧ 23 ਤੇ 24 ਨਵੰਬਰ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਬਾਂਦਰਾ ਪੁਲਸ ਸਾਹਮਣੇ ਪੇਸ਼ੀ ਲਈ ਕੰਗਣਾ ਨੂੰ ਤੀਸਰੀ ਵਾਰ ਕਿਹਾ ਹੈ। ਇਸ ਤੋਂ ਪਹਿਲਾਂ 26 ਤੇ 27 ਅਕਤੂਬਰ ਨੂੰ ਪੇਸ਼ੀ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ ਸੀ। ਫਿਰ ਕੰਗਣਾ ਨੂੰ 9 ਤੇ 10 ਨਵੰਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਣਾ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਆਪਣੇ ਪਰਵਾਰ ‘ਚ ਵਿਆਹ ਹੋਣ ਕਰਕੇ ਪੇਸ਼ ਨਹੀਂ ਹੋ ਸਕਦੀ ਅਤੇ 15 ਨਵੰਬਰ ਤੋਂ ਬਾਅਦ ਆ ਸਕਦੀ ਹੈ। ਦੋਵੇਂ ਭੈਣਾਂ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਫਿਰਕੂ ਤਣਾਅ ਫੈਲਾਉਣ ਦਾ ਕੇਸ ਦਰਜ ਹੈ। ਬਾਂਦਰਾ ਮੈਟਰੋਪੁਲਿਟਨ ਮੈਜਿਸਟਰੇਟ ਕੋਰਟ ਨੇ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਤੇ ਫਿਟਨੈਸ ਟ੍ਰੇਨਰ ਮੁਨੱਵਰ ਅਲੀ ਸਈਦ ਦੀ ਕੰਗਣਾ ਅਤੇ ਰੰਗੋਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੁਲਸ ਨੂੰ ਕਿਹਾ ਸੀ। ਪੁਲਸ ਨੇ ਤੀਜੀ ਵਾਰ ਸੰਮਨ ਭੇਜ ਕੇ ਦੋਵਾਂ ਨੂੰ ਪੇਸ਼ੀ ਲਈ ਕਿਹਾ ਹੈ।

Click Here To Read Punjabi newspaper

Continue Reading

ਫਿਲਮੀ ਦੁਨੀਆ

ਪ੍ਰਸਿੱਧ ਬੰਗਾਲੀ ਅਦਾਕਾਰ ਸੌਮਿੱਤਰਾ ਚੈਟਰਜੀ ਦਾ ਦਿਹਾਂਤ

Published

on

Soumitra Chatterjee death

ਕੋਲਕਾਤਾ, 16 ਨਵੰਬਰ – ਬੰਗਲਾ ਫ਼ਿਲਮਾਂ ਦੇ ਮਸ਼ਹੂਰ ਐਕਟਰ ਸੌਮਿੱਤਰਾ ਚੈਟਰਜੀ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। 85 ਸਾਲ ਦੀ ਉਮਰ ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਇਸ ਅਦਾਕਾਰ ਦੀਆਂ ਇਸ ਸਾਲ 7 ਫ਼ਿਲਮਾਂ ਰਿਲੀਜ਼ ਹੋਈਆਂ ਸਨ। ਬੰਗਲਾ ਫ਼ਿਲਮਾਂ ਦੇ ਮਹਾਂ ਨਾਇਕ ਕਹੇ ਜਾਂਦੇ ਉਤਮ ਕੁਮਾਰ ਦੇ ਨਾਲ ਉਹ ਦੂਜੇ ਸਭ ਤੋਂ ਵੱਡੇ ਬੰਗਾਲੀ ਅਦਾਕਾਰ ਸਨ। ਮੁੱਖ ਮੰਤਰੀ ਮਮਤਾ ਬੈਨਜਰੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਬੇਲਵਿਉ ਹਸਪਤਾਲ ਪੁੱਜੀ ਅਤੇ ਉਨ੍ਹਾਂ ਦੇ ਚਲੇ ਜਾਣ ਨੂੰ ਬੰਗਾਲ ਲਈ ਵੱਡਾ ਧੱਕਾ ਦੱਸਿਆ।
ਪਿਛਲੇ ਅਕਤੂਬਰ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਸੀ। 5 ਅਕਤੂਬਰ ਨੂੰ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਦੋ ਵਾਰ ਪਲਾਜ਼ਮਾ ਥੈਰੇਪੀ ਕਰਵਾਈ ਗਈ ਸੀ, ਪਰ ਉਸ ਦਾ ਕੋਈ ਅਸਰ ਨਹੀਂ ਪਿਆ। ਹੌਲੀ-ਹੌਲੀ ਸੌਮਿੱਤਰਾ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੂੰ ‘ਲਾਈਫ਼ ਸਪੋਰਟ ਸਿਸਟਮ’ ਉੱਤੇ ਰੱਖਣਾ ਪਿਆ ਸੀ। ਇੱਕ ਦਿਨ ਪਹਿਲਾਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਤੇ ਚਿੰਤਾਜਨਕ ਦੱਸੀ ਸੀ। ਉਨ੍ਹਾਂ ਦੀ ਦੇਹ ਨੂੰ ਹਸਪਤਾਲ ਤੋਂ ਪਹਿਲਾਂ ਘਰ, ਫਿਰ ਟੈਕਨੀਸ਼ੀਅਨ ਸਟੂਡੀਓ, ਰਵਿੰਦਰਾ ਸਦਨ ਲਿਜਾਇਆ ਗਿਆ।

Click Here To Read Punjabi news paper online

Continue Reading

ਰੁਝਾਨ


Copyright by IK Soch News powered by InstantWebsites.ca