Divorced woman tries to sell property by forging ex-husband's documents
Connect with us [email protected]

ਅਪਰਾਧ

ਤਲਾਕਸ਼ੁਦਾ ਔਰਤ ਵੱਲੋਂ ਸਾਬਕਾ ਪਤੀ ਦੇ ਜਾਅਲੀ ਦਸਤਾਵੇਜ਼ ਬਣਾ ਕੇ ਜਾਇਦਾਦ ਵੇਚਣ ਦੀ ਕੋਸ਼ਿਸ਼

Published

on

fake

ਐਨ ਆਰ ਆਈ ਸਤਿੰਦਰ ਸਿੰਘ ਢਿੱਲੋਂ ਵੱਲੋਂ ਸ਼ਿਕਾਇਤ
ਜਲੰਧਰ, 29 ਜੂਨ – ਐਨ ਆਰ ਆਈ ਸਤਿੰਦਰ ਸਿੰਘ ਢਿੱਲੋਂ ਦੀ ਸ਼ਿਕਾਇਤ ਉੱਤੇ ਏ ਡੀ ਜੀ ਪੀ (ਐਨ ਆਰ ਆਈਜ਼) ਵੱਲੋਂ ਕਰਵਾਈ ਜਾਂਚ ਦੇ ਬਾਅਦ ਸਤਿੰਦਰ ਸਿੰਘ ਢਿੱਲੋਂ ਦੇ ਬੇਟੇ ਦੀ ਤਲਾਕਸ਼ੁਦਾ ਪਤਨੀ, ਉਸ ਦੇ ਦੂਸਰੇ ਪਤੀ ਅਤੇ ਸਹੁਰੇ ਦੇ ਖਿਲਾਫ ਐਨ ਆਰ ਆਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਬਾਰੇ ਸਤਿੰਦਰ ਸਿੰਘ ਢਿੱਲੋਂ ਵਾਸੀ ਕੈਨੇਡਾ ਨੇ ਦੱਸਿਆ ਕਿ ਉਸ ਦੇ ਪੁੱਤਰ ਸੰਦੀਪ ਸਿੰਘ ਦਾ ਵਿਆਹ ਸਾਲ 1993 ਵਿੱਚ ਇੰਗਲੈਂਡ ਵਿੱਚ ਬਲਜੀਤ ਕੌਰ ਨਾਲ ਹੋਇਆ ਸੀ, ਜਿਸ ਦੇ ਬਾਅਦ ਉਸ ਦਾ ਪਰਵਾਰ ਕੈਨੇਡਾ ਚਲਾ ਗਿਆ। ਸੰਦੀਪ ਸਿੰਘ ਅਤੇ ਬਲਜੀਤ ਕੌਰ ਦੀਆਂ ਤਿੰਨ ਬੇਟੀਆਂ ਹਨ। ਬਲਜੀਤ ਕੌਰ ਵਿਆਹ ਦੇ ਬਾਅਦ ਤੋਂ ਸੰਦੀਪ ਸਿੰਘ ਨਾਲ ਠੱਗੀ ਮਾਰਦੀ ਰਹਿੰਦੀ ਸੀ ਤੇ ਉਸ ਦੇ ਕਾਫੀ ਡਾਲਰ ਤੇ ਸੋਨਾ ਚੁੱਕ ਕੇ ਲੈ ਗਈ ਸੀ, ਜਿਸ ਤੋਂ ਤੰਗ ਆ ਕੇ ਉਸ ਦੇ ਪੁੱਤਰ ਨੇ 2017 ਵਿੱਚ ਬਲਜੀਤ ਕੌਰ ਨੂੰ ਤਲਾਕ ਦੇ ਦਿੱਤਾ। ਉਨ੍ਹਾ ਦੱਸਿਆ ਕਿ ਉਹ ਫਰਵਰੀ 2021 ਵਿੱਚ ਭਾਰਤ ਆਏ ਅਤੇ ਆਪਣੇ ਜਲੰਧਰ ਕੁੰਜ ਵਾਲੇ ਫਲੈਟ ਵਿੱਚ ਰਹਿਣ ਲੱਗੇ। ਪੰਜਾਬ ਵਿੱਚ ਉਨ੍ਹਾਂ ਦੀ ਸਾਰੀ ਜਾਇਦਾਦ ਕੇਅਰ ਟੇਕਰ ਉਨ੍ਹਾਂ ਦਾ ਦੋਸਤ ਸ਼ਮਸ਼ੇਰ ਸਿੰਘ ਸੀ। ਓਦੋਂ ਸ਼ਮਸ਼ੇਰ ਸਿੰਘ ਦੇ ਕੋਲ ਗੁਰਦੀਪ ਸਿੰਘ ਨਾਂਅ ਦਾ ਆਦਮੀ ਆਇਆ ਤੇ ਮੋਹਾਲੀ ਦੇ ਇੱਕ ਫਲੈਟ ਦਾ ਸੌਦਾ ਕਰਨ ਦੀ ਗੱਲ ਕਰਦਾ ਕਹਿਣ ਲੱਗਾ ਕਿ ਉਨ੍ਹਾਂ ਨੇ ਅੱਧਾ ਫਲੈਟ ਵੇਚਣਾ ਹੈ। ਜਦ ਸ਼ਮਸ਼ੇਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਫਲੈਟ ਉਨ੍ਹਾਂ ਦਾ ਹੈ, ਜਿਸ ਦੇ ਜਾਅਲੀ ਕਾਗਜ਼ਾਤ ਸੰਦੀਪ ਸਿੰਘ ਦੀ ਤਲਾਕਸ਼ੁਦਾ ਪਤਨੀ ਨੇ ਬਣਾਏ ਹਨ ਅਤੇ ਉਸ ਨੂੰ ਵੇਚਣ ਦੀ ਭਾਲ ਵਿੱਚ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਏ ਡੀ ਜੀ ਪੀ ਨੂੰ ਦਿੱਤੀ, ਜਿਨ੍ਹਾਂ ਨੇ ਇਸ ਦੀ ਜਾਂਚ ਏ ਆਈ ਜੀ ਜਲੰਧਰ ਰੇਂਜ ਨੂੰ ਸੌਂਪੀ। ਏ ਆਈ ਜੀ ਵੱਲੋਂ ਕਰਵਾਈ ਜਾਂਚ ਪਿੱਛੋਂ ਉਨ੍ਹਾਂ ਨੇ ਬਲਜੀਤ ਕੌਰ, ਉਸ ਦੇ ਦੂਸਰੇ ਪਤੀ ਸੁਖਰਾਜ ਬਹਾਦੁਰ ਸਿੰਘ ਤੇ ਸਹੁਰੇ ਗੁਰਦੀਪ ਸਿੰਘ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਸ ਕਾਰਨ ਉਹ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਇਹ ਨਵਾਂ ਕੇਸ ਦਰਜ ਹੋਇਆ ਹੈ।

Read More Latest Punjabi News

ਅਪਰਾਧ

ਯੂ ਪੀ ਅਤੇ ਹਰਿਆਣਾ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Published

on

Arrested

10 ਪਿਸਤੌਲਾਂ ਸਮੇਤ ਪੰਜ ਜਣੇ ਗ਼੍ਰਿਫ਼ਤਾਰ
ਹੁਸ਼ਿਆਰਪੁਰ, 31 ਜੁਲਾਈ – ਜ਼ਿਲ੍ਹਾ ਪੁਲਸ ਨੇ ਨਾਜਾਇਜ਼ ਅਸਲਾ ਦੀ ਸਪਲਾਈ ਕਰਨ ਦੀ ਚੇਨ ਤੋੜਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਆਨੰਦਪੁਰ ਸਾਹਿਬ, ਇੱਕ ਹਰਿਆਣਾ ਦੇ ਪੇਹੋਵਾ ਅਤੇ ਇੱਕ ਗਾਜ਼ੀਆਬਾਦ ਅਤੇ ਇੱਕ ਮੇਰਠ ਦਾ ਹੈ। ਪੁਲਸ ਨੇ ਇਨ੍ਹਾਂ ਤੋਂ ਕਾਰ, 10 ਨਾਜਾਇਜ਼ ਪਿਸਤੌਲ, ਪੰਜ ਮੈਗਜੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ ਆਨੰਦਪੁਰ ਸਾਹਿਬ, ਸ਼ਮਸ਼ਾਦ ਅੰਸਾਰੀ ਵਾਸੀ ਮੇਰਠ, ਅਸ਼ਵਨੀ ਕੁਮਾਰ ਵਾਸੀ ਖਿਦਰਪੁਰਾ (ਕੁਰੂਸ਼ੇਤਰ) ਅਤੇ ਮੁਹੰਮਦ ਆਸਿਫ ਵਾਸੀ ਸਾਹਿਬਵਾਲਾ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ।
ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਗਰ ਪੁਲਸ ਨੇ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਫੜਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਹਰਿਆਣਾ ਦੇ ਅਸ਼ਵਨੀ ਕੁਮਾਰ ਤੋਂ ਖ਼ਰੀਦੇ ਹਨ। ਇਸ ਦੇ ਬਾਅਦ ਪੁਲਸ ਨੇ ਅਸ਼ਵਨੀ ਕੁਮਾਰ ਨੂੰ ਫੜਿਆ ਤੇ ਬਾਅਦ ਵਿੱਚ ਸਾਹਿਬਵਾਲਾ ਦੇ ਮੁਹੰਮਦ ਆਸਿਫ ਅਤੇ ਮੇਰਠ ਦੇ ਅੰਸਾਰੀ ਦਾ ਨਾਮ ਸਾਹਮਣੇ ਆਇਆ। ਪੁਲਸ ਨੇ ਮੁਹੰਮਦ ਆਸਿਫ ਅਤੇ ਸ਼ਮਸ਼ਾਦ ਅੰਸਾਰੀ ਨੂੰ ਫੜਿਆ ਜਿਨ੍ਹਾਂ ਤੋਂ 10 ਪਿਸਤੌਲ, ਪੰਜ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਮਿਲੇ। ਸੁਖਪਾਲ ਅਤੇ ਅਮਰਿੰਦਰ ਵਿੱਚ ਰੋਪੜ ਵਿੱਚ ਪਹਿਲਾਂ ਵੀ ਆਪਰਾਧਿਕ ਕੇਸ ਦਰਜ ਹਨ। ਐਸ ਐਸ ਪੀ ਮਾਹਲ ਦੇ ਅਨੁਸਾਰ ਅੰਸਾਰੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਕਈ ਗੈਂਗਸਟਰਾਂ ਨੂੰ ਜਾਣਦੇ ਹਨ ਅਤੇ ਕਈ ਉਸ ਤੋਂ ਹਥਿਆਰ ਖ਼ਰੀਦਦੇ ਸਨ।

Continue Reading

ਅਪਰਾਧ

ਦਸ ਦਿਨ ਪਹਿਲਾਂ ਰੱਖੇ ਨੌਕਰ ਨੇ ਮਾਲਕ ਦਾ ਪੰਜ ਸਾਲਾ ਬੇਟਾ ਅਗਵਾ ਕਰ ਕੇ ਪੰਜ ਲੱਖ ਮੰਗੇ

Published

on

kidnap

ਲੁਧਿਆਣਾ, 31 ਜੁਲਾਈ – ਥਾਣਾ ਮਿਹਰਬਾਨ ਦੇ ਪਿੰਡ ਰੋਡ ਵਿੱਚ 10 ਦਿਨ ਪਹਿਲਾਂ ਕੰਮ ਉੱਤੇ ਰੱਖੇ ਨੌਕਰਵੱਲੋਂ ਮਾਲਕ ਦੇ ਪੰਜ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਆਚਾਰ ਦਾ ਕੰਮ ਹੈ ਅਤੇ ਘਰ ਵਿੱਚ ਮੱਝ ਰੱਖੀ ਹੈ। 10 ਦਿਨ ਪਹਿਲਾਂ ਇੱਕ ਪ੍ਰਵਾਸੀ, ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਸੀ, ਨੂੰ ਪਸ਼ੂਆਂ ਦੀ ਦੇਖ-ਭਾਲ ਲਈ ਰੱਖ ਲਿਆ। ਕੱਲ੍ਹ ਸ਼ਾਮ ਉਹ ਘਰੋਂ ਬਾਹਰ ਸੀ ਤਾਂ ਨੌਕਰ ਉਸਦੇ ਪੰਜ ਸਾਲਾ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀਉੱਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ਉੱਤੇ ਬਿਠਾ ਕੇ ਲੈ ਗਿਆ ਹੈ। ਨੌਕਰ ਦਾ ਨੰਬਰ ਮਿਲਾਇਆ ਤਾਂ ਫ਼ੋਨ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਨੂੰ ਦਿੱਤੀ। ਪੀੜਤ ਪਰਵਾਰ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ।ਪਿੰਡ ਦੇ ਲੋਕ ਨੌਕਰ ਨੂੰ ਲੱਭਣ ਨਿਕਲੇ ਅਤੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਦੋਸ਼ੀ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਨਜ਼ਰ ਆ ਗਿਆ, ਜਿਸ ਪਿੱਛੋਂ ਥਾਣਾ ਮਿਹਰਬਾਨ ਦੀ ਮੁੱਖੀ ਸਿਮਰਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ। ਜਾਂਚ ਦੌਰਾਨ ਮੱਤੇਵਾੜਾ ਜੰਗਲ ਵਿੱਚਦੋਸ਼ੀ ਵੱਲੋਂ ਵਰਤੀ ਸਕੂਟਰੀ ਮਿਲ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਉਸ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂ ਸ਼ਹਿਰ ਵੱਲ ਲੈ ਗਿਆ ਹੈ, ਜਿਸ ਪਿੱਛੋਂ ਪੁਲਸ ਟੀਮ ਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾ ਦੱਸਿਆ ਕਿ ਇੱਕ ਵਿਅਕਤੀ ਬੱਚੇ ਨਾਲ ਕਾਫ਼ੀ ਦੇਰ ਤੱਕ ਅੱਡੇ ਉੱਤੇ ਬੈਠਾ ਰਿਹਾ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਚਲਾ ਗਿਆ।ਥਾਣਾ ਮੁੱਖੀ ਮੁਤਾਬਕ ਕੱਲ੍ਹ ਸਵੇਰੇ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫ਼ੋਨਉੱਤੇ ਨੌਕਰ ਵਿਜੇ ਨੇ ਹਿੰਦੀ ਵਿੱਚ ਮੈਸੇਜ ਭੇਜਿਆ ਕਿ ਜੇ ਲੜਕਾ ਚਾਹੀਦਾ ਹੈ ਤਾਂ ਪੰਜ ਲੱਖ ਰੁਪਏ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫ਼ੋਨ ਦੀ ਲੋਕੇਸ਼ਨ ਚੈਕ ਕਰਨ ਲਈ ਟ੍ਰੈਕ ਉੱਤੇ ਲਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca