Disturbed by her husband's illicit affair, the woman took the gallows
Connect with us [email protected]

ਅਪਰਾਧ

ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਔਰਤ ਨੇ ਫਾਹਾ ਲੈ ਲਿਆ

Published

on

suicide

ਨਕੋਦਰ, 2 ਨਵੰਬਰ – ਸ਼ੰਕਰ ਚੌਕੀ ਹੇਠਲੇ ਪਿੰਡ ਚਾਨੀਆਂ ਦੀ ਇੱਕ 26 ਸਾਲਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਪ੍ਰਵੀਨ ਕੌਰ ਪਤਨੀ ਸਵਰਗੀ ਰਾਣਾ ਵਾਸੀ ਬਜੂਹਾ ਕਲਾਂ ਨੇ ਦੱਸਿਆ ਕਿ ਉਸ ਦੀ ਲੜਕੀ ਰਣਜੀਤ ਕੌਰ ਉਰਫ ਰੋਜ਼ੀ (26) ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਮਨੀ ਉਰਫ ਮਨੂੰ ਪੁੱਤਰ ਦੇਵ ਰਾਜ ਵਾਸੀ ਚਾਨੀਆਂ ਨਾਲ ਹੋਇਆ ਸੀ, ਜਿਸ ਦਾ ਇੱਕ ਲੜਕਾ ਅਰਮਾਨ ਉਮਰ ਪੰਜ ਸਾਲ ਹੈ। ਪ੍ਰਵੀਨ ਕੌਰ ਨੇ ਦੱਸਿਆ ਉਸ ਦੇ ਜਵਾਈ ਦੇ ਕਿਸੇ ਲੜਕੀ ਨਾਲ ਸੰਬੰਧ ਹੋਣ ਕਾਰਨ ਉਹ ਉਸ ਦੀ ਲੜਕੀ ਨਾਲ ਝਗੜਾ ਕਰਦਾ ਸੀ, ਜਿਸ ਤੋਂ ਉਸ ਦੀ ਲੜਕੀ ਰੋਜ਼ੀ ਕਾਫੀ ਪ੍ਰੇਸ਼ਾਨ ਸੀ। ਉਸ ਨੇ ਦੱਸਿਆ ਕਿ ਅਸੀਂ ਆਪਣੇ ਜਵਾਈ ਨੂੰ ਬਹੁਤ ਸਮਝਾਇਆ, ਪਰ ਉਹ ਹਰਕਤਾਂ ਤੋਂ ਬਾਜ ਨਹੀਂ ਆਇਆ, ਸਗੋਂ ਰੋਜ਼ੀ ਨੂੰ ਕੁੱਟਣ ਮਾਰਨ ਲੱਗ ਪਿਆ। ਪ੍ਰਵੀਨ ਨੇ ਅੱਗੇ ਦੱਸਿਆ ਬੀਤੀ 31 ਅਕਤੂਬਰ ਨੂੰ ਜਦੋਂ ਉਹ ਆਪਣੀ ਲੜਕੀ ਨੂੰ ਮਿਲਣ ਗਈ ਤਾਂ ਉਸ ਨੂੰ ਰੋਜ਼ੀ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੀ ਲੜਕੀ ਪੂਜਾ ਪੁੱਤਰੀ ਮੇਸ਼ਾ ਨਾਲ ਰਹਿਣ ਲੱਗ ਪਿਆ ਹੈ ਤੇ ਉਸ ਤੋਂ ਤਲਾਕ ਮੰਗਦਾ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਬਿਆਨ ਕਰਤਾ ਨੇ ਕਿਹਾ ਕਿ ਜਦੋਂ ਉਹ ਆਪਣੇ ਪਿੰਡ ਵਾਪਸ ਆਈ ਤਾਂ ਪਹਿਲੀ ਨਵੰਬਰ ਨੂੰ ਦੁਪਹਿਰ ਕਰੀਬ ਇੱਕ ਵਜੇ ਕਿਸੇ ਦਾ ਫੋਨ ਆਇਆ ਕਿ ਰੋਜ਼ੀ ਨੇ ਫਾਹਾ ਲੈ ਲਿਆ ਹੈ।ਜਦੋਂ ਅਸੀਂ ਓਥੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਲਾਸ਼ ਗਾਰਡਰ ਤੋਂ ਉਤਾਰ ਲਈ ਸੀ। ਉਸ ਨੇ ਕਿਹਾ ਕਿ ਉਸ ਦੀ ਲੜਕੀ ਨੇ ਆਪਣੇ ਪਤੀ ਦੇ ਨਾਜਾਇਜ਼ ਸੰਬੰਧਾਂ ਕਰ ਕੇ ਖੁਦਕੁਸ਼ੀ ਕੀਤੀ ਹੈ। ਇਸ ਬਾਰੇ ਚੌਕੀ ਇੰਚਾਰਜ ਏ ਐਸ ਆਈ ਗੁਰਨਾਮ ਸਿੰਘ ਨੇ ਦੱਸਿਆ ਇਸ ਸਬੰਧੀ ਪੁਲਸ ਨੇ ਦਰਜ ਬਿਆਨਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਪਰਾਧ

ਹਿਜ਼ਬੁਲ ਨਾਲ ਸੰਬੰਧਾਂ ਕਾਰਨ ਪੀ ਡੀ ਪੀ ਦੇ ਯੁਵਾ ਮੋਰਚੇ ਦਾ ਮੁਖੀ ਗ੍ਰਿਫਤਾਰ

Published

on

arrest

ਨਵੀਂ ਦਿੱਲੀ, 26 ਨਵੰਬਰ – ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਨੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੇ ਯੁਵਾ ਮੋਰਚੇ ਦੇ ਮੁਖੀ ਵਾਹਿਦ ਉਰ ਰਹਿਮਾਨ ਪਾਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਨਾਲ ਗੰਢ-ਤੁੱਪ ਅਤੇ ਮਹਿਬੂਬਾ ਮੁਫਤੀ ਦੇ ਲਈ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਸਹਿਯੋਗ ਲੈਣ ਦੇ ਦੋਸ਼ ਹਨ। ਜੰਮੂ-ਕਸ਼ਮੀਰ ਦੇ ਡੀ ਐਸ ਪੀ ਦਵਿੰਦਰ ਸਿੰਘ ਦੇ ਨਾਲ ਗ੍ਰਿਫਤਾਰ ਇਰਫਾਨ ਸ਼ਫੀ ਮੀਰ ਨੇ ਐਨ ਆਈ ਏ ਨੂੰ ਦੱਸਿਆ ਸੀ ਕਿ ਪਾਰਾ ਨੇ ਲੋਕ ਸਭਾ ਚੋਣਾਂ ਵਿੱਚ ਸਰਗਰਮ ਸਹਿਯੋਗ ਮੰਗਿਆ ਸੀ। ਦੋ ਦਿਨ ਤੋਂ ਚੱਲ ਰਹੀ ਪੁੱਛਗਿੱਛ ਵਿੱਚ ਉਹ ਸਹਿਯੋਗ ਨਹੀਂ ਕਰ ਰਿਹਾ ਸੀ, ਜਿਸ ਦੇ ਬਾਅਦ ਐਨ ਆਈ ਏ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਸ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਸਕੇ।
ਹਿਜ਼ਬੁਲ ਅੱਤਵਾਦੀਆਂ ਨਾਲ ਪਾਰਾ ਦੇ ਸੰਬੰਧਾਂ ਦੇ ਬਾਰੇ ਐਨ ਆਈ ਏ ਅਜੇ ਖੁੱਲ੍ਹ ਕੇ ਨਹੀਂ ਬੋਲਦੀ, ਪਰ ਸੂਤਰਾਂ ਦੇ ਅਨੁਸਾਰ ਮਜ਼ਬੂਤ ਸਬੂਤ ਮਿਲਣ ਦੇ ਬਾਅਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਰ ਦੇ ਮੋਬਾਈਲ ਅਤੇ ਕਾਲ ਡਾਟਾ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਇੱਕ-ਦੂਸਰੇ ਦੇ ਲਗਾਤਾਰ ਸੰਪਰਕ ਵਿੱਚ ਸਨ। ਮੀਰ ਅਸਲ ਵਿੱਚ ਹਿਜ਼ਬੁਲ ਦੇ ਅੱਤਵਾਦੀ ਸੈਯਦ ਨਵੀਦ ਮੁਸਤਾਕ ਉਰਫ ਨਵੀਦ ਬਾਬੂ ਦਾ ਫਰੰਟ ਮੈਨ ਅਤੇ ਡਬਲ ਏਜੰਟ ਸੀ। ਦਵਿੰਦਰ ਡੀ ਐਸ ਪੀ ਰਹਿੰਦੇ ਹੋਏ ਹਿਜ਼ਬੁਲ ਅੱਤਵਾਦੀਆਂ ਨਾਲ ਮਿਲਿਆ ਹੋਇਆ ਸੀ ਅਤੇ 11 ਜਨਵਰੀ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਾਰਾ ਨੇ ਪੁਲਵਾਮਾ ਤੋਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣਾਂ ਵਿੱਚ ਨਾਮਜ਼ਦਗੀ ਭਰੀ ਸੀ।
ਮਹਿਬੂਬਾ ਮੁਫਤੀ ਨੇ ਕਿਹਾ ਕਿ ਪਾਰਾ ਦਾ ਦਵਿੰਦਰ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਦੋਸ਼ ਝੂਠੇ ਹਨ। ਮੈਂ ਪਾਰਾ ਦੀ ਇਮਾਨਦਾਰੀ, ਲਗਨ ਅਤੇ ਚਰਿੱਤਰ ਦੀ ਗਾਰੰਟੀ ਲੈਂਦੀ ਹਾਂ।

Click Here To Read Latest Punjabi news

Continue Reading

ਅਪਰਾਧ

ਨਕਾਬਪੋਸ਼ਾਂ ਵੱਲੋਂ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ

Published

on

murder

ਆਦਮਪੁਰ, 26 ਨਵੰਬਰ – ਆਦਮਪੁਰ ਟਰੱਕ ਯੂਨੀਅਨ ਨੇੜੇ ਚੱਠਾ ਕੰਪਲੈਕਸ ‘ਚ ਇੱਕ ‘ਡੀਜਾਈਅਰ ਲੁੱਕ ਸਲੂਨ’ ਵਿੱਚ ਨਕਾਬ ਪੋਸ਼ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਤੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਸਲੂਨ ਦੇ ਮਾਲਕ ਰਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਗਰ (22) ਪੁੱਤਰ ਜੋਗਿੰਦਰ ਪਾਲ ਸਿੰਘ ਵਾਸੀ ਰੇਰੂ ਜਲੰਧਰ ਵਾਲ ਕਟਵਾਉਣ ਆਇਆ ਸੀ ਅਤੇ ਤਕਰੀਬਨ 2.40 ਵਜੇ ਦੋ ਵਿਅਕਤੀਆਂ, ਜਿਨ੍ਹਾਂ ਨੇ ਆਪਣੇ ਮੂੰਹ ਸਿਰ ਢੱਕੇ ਹੋਏ ਸਨ, ਨੇ ਸਲੂਨ ‘ਚ ਵੜਦੇ ਹੀ ਪੁੱਛਿਆ ਕਿ ਸਾਗਰ ਕੌਣ ਹੈ।ਜਦੋਂ ਸਾਗਰ ਨੇ ਕਿਹਾ ਕਿ ਮੈਂ ਸਾਗਰ ਹਾਂ ਤਾਂ ਉਨ੍ਹਾਂ ਨੇ ਉਸ ਉਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸਾਗਰ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਉਸ ਨਾਲ ਆਇਆ ਹਰੀਪੁਰ ਦਾ ਨੌਜਵਾਨ ਸੁਨੀਲ ਵਾਸੀ ਹਰੀਪੁਰ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਜਲੰਧਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ।ਇਸ ਮੌਕੇ ਵਾਲ ਕਟਵਾ ਰਹੇ ਇੱਕ ਹੋਰ ਨੌਜਵਾਨ ਅਕਰੀਤ ਪੁੱਤਰ ਅਮਨ ਵਾਸੀ ਮੁਹੱਲਾ ਜੱਟਾਂ ਆਦਮਪੁਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰ, ਜੋ 3 ਜਣੇ ਸਨ ਅਤੇ ਪਲਸਰ ਮੋਟਰ ਸਾਈਕਲ ‘ਤੇ ਆਏ ਸਨ, ਜਾਣ ਲੱਗੇ ਤਾਂ ਹੜਬੜਾਹਟ ‘ਚ ਉਨ੍ਹਾਂ ਦੀ ਪਿਸਤੌਲ ਉਥੇ ਡਿੱਗ ਗਈ। ਡੀ ਐਸ ਪੀ ਹਰਨਰਿੰਦਰ ਸਿੰਘ ਮਾਨ ਅਤੇ ਥਾਣਾ ਮੁੱਖੀ ਰਾਜੀਵ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਕੰਪਲੈਕਸ ‘ਚ ਲੱਗੇ ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ।

Click Here To Read Punjab Crime News

Continue Reading

ਅਪਰਾਧ

ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਵੈਟ ਘਪਲਾ ਬੇਨਕਾਬ

Published

on

money

ਚੰਡੀਗੜ੍ਹ, 26 ਨਵੰਬਰ – ਪੰਜਾਬ ਦੇ ਸੇਵਾ ਮੁਕਤ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸਟੇਸ਼ਨ ਕਮਿਸ਼ਨਰ ਨੇ ਇਸ ਰਾਜ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵੈਟ ਘਪਲੇ ਦਾ ਪਰਦਾਫਾਸ਼ ਕਰਦਿਆਂ ਹਾਈ ਕੋਰਟ ਤੋਂ ਇਸ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਇਸ ਉੱਤੇ ਚੀਫ਼ ਜਸਟਿਸ ਦੀ ਡਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਸਰਕਾਰ ਨੇ 8 ਜ਼ਿਲ੍ਹਿਆਂ ਵਿੱਚ ਇਸ ਦੀ ਜਾਂਚ ਚੱਲਦੀ ਹੋਣ ਦੀ ਗੱਲ ਬੈਂਚ ਨੂੰ ਕਹੀ ਹੈ।
ਪਟੀਸ਼ਨਰ ਵਾਈ ਐਸ ਮੱਟਾ ਨੇ ਬਲਤੇਜ ਸਿੰਘ ਸਿੱਧੂ ਰਾਹੀਂ ਦਾਖ਼ਲ ਪਟੀਸ਼ਨ ਵਿੱਚ ਮੁੱਖ ਤੌਰ ਉਤੇ ਆਈ ਏ ਐਸ ਅਫਸਰ ਅਨੁਰਾਗ ਵਰਮਾ ਦੇ ਐਕਸਾਈਜ ਐਂਡ ਟੈਕਸਟੇਸ਼ਨ ਕਮਿਸ਼ਨਰ ਹੁੰਦਿਆਂ ਇਹ ਵੱਡਾ ਘਪਲਾ ਹੋਣ ਦਾ ਦੋਸ਼ ਲਾ ਕੇ ਸਾਲ 2009 ਤੋਂ 2013 ਦੇ ਅੰਕੜਿਆਂ ਦੇ ਹਵਾਲੇ ਨਾਲ ਹਾਈ ਕੋਰਟ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਹੈ ਕਿ ਢੰਡਾਰੀ ਕਲਾਂ ਡਰਾਈ ਪੋਰਟ ਉੱਤੇ ਟਰੇਡਰਾਂ ਦਾ ਸਾਮਾਨ ਵੱਧ ਆ ਰਿਹਾ ਸੀ, ਪਰ ਉਸ ਮੁਤਾਬਕ ਸਰਕਾਰੀ ਖ਼ਜ਼ਾਨੇ ਵਿੱਚ ਟੈਕਸ ਉਕਾ ਹੀ ਜਮ੍ਹਾਂ ਨਹੀਂ ਸੀ ਹੋ ਰਿਹਾ, ਜਿਸ ਬਾਰੇ ਉਨ੍ਹਾਂ ਨੇ ਅਨੁਰਾਗ ਵਰਮਾ ਨੂੰ ਦੱਸਿਆਵੀ ਸੀ। ਉਨ੍ਹਾਂ ਕਿਹਾ ਕਿ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਕੋਲੋਂ ਢੰਡਾਰੀ ਕਲਾਂ ਡਰਾਈ ਪੋਰਟ ਉਤੇ ਆਉਂਦੇ ਸਾਮਾਨ ਦੀ ਜਾਣਕਾਰੀ ਮੰਗ ਕੇ ਇਨ੍ਹਾਂ ਅੰਕੜਿਆਂ ਦਾ ਟੈਕਸ ਨਾਲ ਮਿਲਾਨ ਕਰਨ ਲਈ ਟੈਕਸਟੇਸ਼ਨ ਵਿਭਾਗ ਦੇ ਉਚ ਅਫ਼ਸਰਾਂ ਕੋਲ ਭੇਜਿਆ ਗਿਆ ਤੇ ਟੈਕਸਟੇਸ਼ਨ ਵਿਭਾਗ ਦੀ ਇੰਟੈਲੀਜੈਂਸ ਤੋਂ ਜਾਂਚ ਦੀ ਮੰਗ ਕੀਤੀ ਗਈ। ਬਾਅਦ ਵਿੱਚ ਸਾਮਾਨ ਤੇ ਟੈਕਸ ਦੇ ਅੰਕੜਿਆਂ ਬਾਰੇ ਟੈਕਸਟੇਸ਼ਨ ਵਿਭਾਗ ਤੋਂ ਆਰ ਟੀ ਆਈ ਰਾਹੀਂ ਜਾਣਕਾਰੀ ਮੰਗੀ ਗਈ, ਪਰ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਅਤੇ ਇੰਨਾ ਹੀ ਸਾਹਮਣੇ ਆਇਆ ਕਿ 139 ਕੇਸਾਂ ਦੀਆਂ 3,040 ਐਂਟਰੀਆਂ ਦੀ ਪਰਖ ਹੋਈ ਤੇ ਤਿੰਨ ਕੇਸਾਂ ਵਿੱਚ ਵੱਡੇ ਪੱਧਰ ਉੱਤੇ ਕਰੋੜਾਂ ਦਾ ਵੈਟ ਜਮ੍ਹਾਂ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ।ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਨੂੰ ਵੀ ਸੂਬੇ ਵਿੱਚ ਚੱਲਦੇ ਟੈਕਸ ਦੇ ਇਸ ਵੱਡੇ ਘਪਲੇ ਦੀ ਸੂਚਨਾ ਦਿੱਤੀ ਗਈ ਪਰ ਉਥੋਂ ਦੋ ਵਾਰ ਹੁਕਮ ਹੋਣ ਦੇ ਬਾਵਜੂਦ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਇਨ੍ਹਾਂ ਤੱਥਾਂ ਨਾਲ ਕਿਹਾ ਗਿਆ ਕਿ ਸਮੁੱਚੇ ਸੂਬੇ ਵਿੱਚ ਵੱਡੇ ਪੱਧਰ ‘ਤੇ ਟੈਕਸ ਚੋਰੀ ਹੋਈ ਹੈ, ਜਿਸ ਵਿੱਚ ਵੱਡੇ ਅਫ਼ਸਰ ਸ਼ਾਮਲ ਹਨ। ਇਥੇ ਹਾਈ ਕੋਰਟ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਟੈਕਸਟੇਸ਼ਨ ਇੰਟੈਲੀਜੈਂਸ ਵੱਲੋਂ ਜਾਂਚ ਕੀਤੀ ਜਾਣ ਲੱਗੀ ਹੈ ਤੇ ਪਟੀਸ਼ਨਰ ਨੂੰ ਸੱਦਿਆ ਵੀ ਗਿਆ ਹੈ।

Click Here To Read Punjab Crime News

Continue Reading

ਰੁਝਾਨ