Discussions on the peasant movement in the British Parliament angered
Connect with us [email protected]

ਅੰਤਰਰਾਸ਼ਟਰੀ

ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਿਸਾਨ ਅੰਦੋਲਨ ਦੇ ਬਾਰੇ ਚਰਚਾ, ਭਾਰਤ ਸਰਕਾਰ ਨਾਰਾਜ਼

Published

on

british-parliement

ਲੰਡਨ, 9 ਮਾਰਚ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲਦੇ ਅੰਦੋਲਨ ਦੀ ਗੂੰਜ ਕੱਲ੍ਹ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਪਈ ਅਤੇ ਓਥੇ ਹੋਈ ਚਰਚਾ ਦੌਰਾਨ ਭਾਰਤ ਵਿੱਚ ਕਿਸਾਨਾਂ ਉਤੇ ਪਾਣੀਆਂ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੇ ਜਾਣ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਹ ਚਰਚਾ ਭਾਰਤੀ ਮੂਲ ਦੇ ਇੱਕ ਵਿਅਕਤੀ ਵੱਲੋਂ ਪਾਈ ਗਈ ਈ-ਪਟੀਸ਼ਨ ਦੇ ਕਾਰਨ ਕੀਤੀ ਗਈ। ਵੈਸਟ ਮਨਿਸਟਰ ਹਾਲ ਵਿੱਚਇਸ ਚਰਚਾ ਦੇ ਸ਼ੁਰੂ ਵਿੱਚਪਾਰਲੀਮੈਂਟ ਮੈਂਬਰ ਮਾਰਟਿਨ ਡੇਅ ਨੇ ਕਿਸਾਨ ਮਾਮਲੇ ਦੀ ਗੱਲ ਕੀਤੀ ਤੇ ਭਾਰਤ ਵਿੱਚ ਪੱਤਰਕਾਰਾਂ ਦੇ ਖਿਲਾਫ ਕਾਰਵਾਈ ਅਤੇ 26 ਜਨਵਰੀ ਦੀ ਹਿੰਸਾ ਦਾ ਜਿ਼ਕਰ ਕੀਤਾ। ਇਸ ਚਰਚਾ ਵੇਲੇ ਸਕਾਟਿਸ਼ ਨੈਸ਼ਲਿਸਟ ਪਾਰਟੀ ਦੇ ਪਾਰਲੀਮੈਂਟ ਮੈਂਬਰ ਮਾਰਟਿਨ ਡੇਅ ਨੇ ਕਿਹਾ ਕਿ ਦਿੱਲੀ ਬਾਰਡਰ ਉੱਪਰ ਬੈਠੇ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਕਿਸਾਨਾਂ ਉੱਤੇ ਪਾਣੀਆਂ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ ਹਨ ਅਤੇ ਸਮਾਜਿਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਚੱਲ ਰਹੇਇਸ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮਾਰਟਿਨ ਡੇਅ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਆਈਆਂ ਹਨ, ਜੋ ਲੋਕਾਂ ਦੇ ਮੂਲ ਹੱਕਾਂ ਦਾ ਘਾਣ ਹਨ ਅਤੇ ਪ੍ਰੈੱਸ ਦੀ ਆਜ਼ਾਦੀ ਅਤੇ ਪ੍ਰਦਰਸ਼ਨ ਕਰਨ ਦਾ ਹੱਕ ਹਰ ਲੋਕਤੰਤਰ ਵਿੱਚ ਹੁੰਦਾ ਹੈ। ਇਸ ਬਾਰੇ ਕਈ ਹੋਰ ਮੈਂਬਰਾਂ ਨੇ ਵੀ ਬਹਿਸ ਵਿੱਚ ਹਿੱਸਾ ਲਿਆ।
ਬ੍ਰਿਟਿਸ਼ ਸਰਕਾਰ ਦੇ ਮੰਤਰੀ ਨਾਈਜਰ ਐਡਮਸ ਨੇ ਕਿਹਾ ਕਿ ਭਾਰਤ-ਬ੍ਰਿਟੇਨ ਦੀ ਦੋਸਤੀ ਕਾਫ਼ੀ ਪੁਰਾਣੀ ਹੈ ਅਤੇ ਦੋਵੇਂ ਦੇਸ਼ ਆਪਸੀ ਸਹਿਮਤੀ ਨਾਲਦੁਵੱਲੇ ਅੰਤਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਲਈ ਤਿਆਰ ਹਨ। ਐਡਮਸ ਨੇ ਆਸ ਕੀਤੀ ਕਿ ਜਲਦੀ ਹੀ ਭਾਰਤ ਸਰਕਾਰ ਤੇ ਅੰਦੋਲਨ ਕਰਦੇ ਕਿਸਾਨ ਸੰਗਠਨਾਂ ਦੀ ਗੱਲਬਾਤ ਨਾਲ ਕੋਈ ਪਾਜਿ਼ਟਿਵ ਸਿੱਟਾ ਨਿਕਲੇਗਾ। ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਵੀ ਭਾਰਤ ਨਾਲ ਦੋਸਤੀ ਦੀ ਗੱਲ ਕੀਤੀ ਅਤੇ ਕਿਸਾਨ ਮਾਮਲੇ ਨੂੰ ਭਾਰਤ ਦਾ ਅੰਦਰੂਨੀ ਮੁੱਦਾ ਦੱਸ ਕੇ ਇਸ ਦੇ ਛੇਤੀ ਹੱਲ ਹੋਣ ਦੀ ਆਸ ਪ੍ਰਗਟ ਕੀਤੀ।
ਭਾਰਤ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਉੱਤੇ ਚਰਚਾ ਬਾਰੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਬ੍ਰਿਟਿਸ਼ ਪਾਰਲੀਮੈਂਟ ਵਿੱਚ ਚਰਚਾ ਦੌਰਾਨ ਇੱਕ ਪਾਸੜ ਅਤੇ ਝੂਠੇ ਤੱਥ ਪੇਸ਼ ਕੀਤੇ ਗਏ ਹਨ, ਜਦਕਿ ਬ੍ਰਿਟਿਸ਼ ਸਰਕਾਰ ਵਿੱਚ ਮੰਤਰੀ ਨਾਈਜਲ ਐਡਮਸ ਦਾ ਇਸ ਬਾਰੇ ਕਹਿਣਾ ਹੈ ਕਿ ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਸਲਾ ਹੈ।

Read More World News in Punjabi

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਅੰਤਰਰਾਸ਼ਟਰੀ

ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ

Published

on

America Flag

ਵਾਸ਼ਿੰਗਟਨ, 20 ਅਪ੍ਰੈਲ – ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਕਿਹਾ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਜੈਕ ਸੁਲੀਵਾਨ ਨੂੰ ਫਾਕਸ ਨਿਊਜ਼ ਦੇ ਪ੍ਰੋਗਰਾਮ ਵਿੱਚ ਸਵਾਲ ਕੀਤਾ ਗਿਆ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈ ਐਸ) ਨੇ ਕਬਜ਼ਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ, ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ? ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ, ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ।ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੀਲੇ ਦਿੱਤੇ ਹਨ। ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਧਾ ਕੀਤਾ ਹੈ, ਸਿਖਲਾਈ ਦਿੱਤੀ ਹੈ। ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ।

Read More Latest Punjabi News

Continue Reading

ਅੰਤਰਰਾਸ਼ਟਰੀ

ਕਿਸੇ ਦੂਸਰੇ ਗ੍ਰਹਿ ਉੱਤੇ ਪਹਿਲੀ ਵਾਰ ਨਾਸਾ ਦੇ ਹੈਲੀਕਾਪਟਰ ਵੱਲੋਂ ਉਡਾਣ

Published

on

NASA's Experimental

ਕੇਪ ਕੇਨਾਵੇਰਲ, 20 ਅਪ੍ਰੈਲ – ਨਾਸਾ ਦੇ ਪ੍ਰਯੋਗਿਕ ਮਾਰਸ (ਮੰਗਲ) ਹੈਲੀਕਾਪਟਰ ਨੇ ਕੱਲ੍ਹ ਧੂੜਭਰੀ ਲਾਲ ਸਤਹਿ ਤੋਂ ਉਡਾਣ ਭਰੀ ਅਤੇ ਕਿਸੇ ਹੋਰ ਗ੍ਰਹਿ ਉੱਤੇ ਪਹਿਲੀ ਕੰਟਰੋਲ ਉਡਾਣ ਦੀ ਪ੍ਰਾਪਤੀ ਕੀਤੀ।
ਇਸ ਘਟਨਾਚੱਕਰ ਦੀ ਤੁਲਨਾ ਰਾਈਟ ਬ੍ਰਦਰਸ ਦੇ ਪਹਿਲੇ ਪ੍ਰਯੋਗ ਨਾਲ ਕੀਤੀ ਜਾ ਰਹੀ ਹੈ। ਇੰਜੇਨੁਇਟੀ ਨਾਂ ਦੇ ਚਾਰ ਪੌਂਡ (1.8 ਕਿਲੋਗ੍ਰਾਮ) ਭਾਰੇ ਹੈਲੀਕਾਪਟਰ ਨੇ 1903 ਦੇ ਰਾਈਟ ਫਲਾਇਰ ਵਰਗੇ ਵਿੰਗ ਫੈਬ੍ਰਿਕ ਦੇ ਨਾਲ ਉਡਾਣ ਭਰੀ। ਰਾਈਟ ਫਲਾਇਰ ਨੇ ਉਤਰੀ ਕੈਰੋਲਿਨਾ ਦੇ ਕਿਟੀ ਹਾਕ ਵਿੱਚ ਅਜਿਹਾ ਇਤਿਹਾਸ ਰਚਿਆ ਸੀ। ਧਰਤੀ ਉੱਤੇ ਪਰਤੇ ਹੈਲੀਕਾਪਟਰ ਦੇ ਮੁੱਖ ਪਾਇਲਟ ਹਾਵਰਡ ਗ੍ਰਿਪ ਨੇ ਕਿਹਾ ਕਿ ਆਲਟੀਮੀਟਰ ਦੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਇੰਜੇਨਇਟੀ ਨੇ ਆਪਣੀ ਪਹਿਲੀ ਉਡਾਣ ਭਰੀ ਹੈ।ਗ੍ਰਿਪ ਦੇ ਸਾਥੀਆਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਉਨ੍ਹਾਂ ਦੀ ਆਵਾਜ਼ ਪੂਰੀ ਤਰ੍ਹਾਂ ਸਾਫ਼ ਨਹੀਂ ਆ ਰਹੀ ਸੀ। ਇਹ ਸਿਰਫ਼ 39 ਸੈਕੰਡ ਦੀ ਛੋਟੀ ਉਡਾਣ ਸੀ, ਪਰ ਸਾਰੇ ਪ੍ਰਮੁੱਖ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ। ਪ੍ਰਾਜੈਕਟ ਪ੍ਰਬੰਧਕ ਮਿਲੀ ਆਂਗ ਨੇ ਆਪਣੀ ਟੀਮ ਲਈ ਐਲਾਨ ਕੀਤਾ ਕਿ ਹੁਣ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਇੱਕ ਦੂਸਰੇ ਗ੍ਰਹਿ ਉੱਤੇ ਰੋਟਰਕ੍ਰਾਫਟ ਉਡਾਇਆ ਹੈ।
ਕੈਲੀਫੋਰਨੀਆ ਵਿੱਚ ਉਡਾਣ ਕੰਟਰੋਲ ਨੇ ਪਰਸੀਵੈਰੰਸ ਰੋਵਰ ਤੋਂ ਡਾਟਾ ਮਿਲਣ ਤੋਂ ਬਾਅਦ ਇੰਜੇਨੁਇਟੀ ਦੀ ਸੰਖੇਪ ਉਡਾਣ ਦੀ ਪੁਸ਼ਟੀ ਕੀਤੀ। ਉਸ ਨੂੰ 200 ਫੁੱਟ (65 ਮੀਟਰ) ਤੋਂ ਵੱਧ ਉਚਾਈ ਵਿੱਚੇ ਉਡਦੇ ਦੇਖਿਆ ਗਿਆ। ਇੰਜੇਨੁਇਟੀ ਨੇ ਫਰਵਰੀ ਵਿੱਚ ਸਰਸੀਵੈਰੰਸ ਉੱਤੇ ਮੰਗਲ ਲਈ ਉਡਾਣ ਭਰੀ ਸੀ। 8.5 ਕਰੋੜ ਡਾਲਰ ਦੀ ਲਾਗਤ ਵਾਲੇ ਹੈਲੀਕਾਪਟਰ ਦੇ ਇਸ ਪ੍ਰਯੋਗ ਦੀ ਅਤੀ ਜੋਖਮ ਵਾਲਾ ਅਤੇ ਨਾਲ ਅਤਿਅੰਤ ਪ੍ਰਾਪਲੀ ਵਾਲਾ ਮੰਨਿਆ ਗਿਆ ਸੀ। ਆਂਗ ਨੇ ਕੱਲ੍ਹ ਨਾਸਾ ਦੇ ਇੱਕ ਵੈਬ ਪ੍ਰਸਾਰਣ ਉੱਤੇ ਇਸ ਨੂੰ ‘ਸਰਵਉਚ ਸੁਫਨਾ’ ਕਰਾਰ ਦਿੱਤਾ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca