Discussions on former Akali MLA Jagdeep Singh Nakai joining Congress
Connect with us [email protected]

ਰਾਜਨੀਤੀ

ਸਾਬਕਾ ਅਕਾਲੀ ਵਿਧਾਇਕ ਜਗਦੀਪ ਸਿੰਘ ਨਕੱਈ ਦੇ ਕਾਂਗਰਸ ਵਿੱਚ ਜਾਣ ਦੀ ਚਰਚਾ ਜ਼ੋਰਾਂ ਉੱਤੇ

Published

on

harish rawat

ਬਠਿੰਡਾ, 10 ਮਾਰਚ, -ਇਸ ਜਿ਼ਲੇ ਦੇ ਵਿਧਾਨ ਸਭਾ ਹਲਕਾ ਮੌੜ ਤੋਂ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਪਾਰਲੀਮੈਂਟਰੀ ਸੈਕਟਰੀ ਵੱਲੋਂ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਜੋਰਾਂ ਉੱਤੇ ਹੈ, ਪਰ ਖੁਦ ਸਾਬਕਾ ਵਿਧਾਇਕ ਨੇ ਇਸ ਦਾ ਹਾਲ ਦੀ ਘੜੀ ਖੰਡਨ ਕੀਤਾ ਹੈ।
ਬੀਤੇ ਦਿਨਾਂ ਵਿੱਚ ਅਚਾਨਕ ਹੀ ਹਲਕਾ ਮੌੜ ਵਿੱਚ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਬਾਦਲ ਅਕਾਲੀ ਦਲ ਦੇ ਜਿ਼ਲਾ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਨਕੱਈ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਬਾਰੇ ਨਕੱਈ ਦੀ ਕਾਂਗਰਸ ਦੇ ਵੱਡੇ ਆਗੂਆਂ ਨਾਲ ਮੀਟਿੰਗ ਹੋਈ ਹੈ ਅਤੇ ਇੱਕ ਸਮਝੌਤੇ ਅਨੁਸਾਰ ਉਹ ਹਲਕਾ ਇੰਚਾਰਜ ਮੌੜ ਵਜੋਂ ਕਾਂਗਰਸ ਦੀ ਕਮਾਂਡ ਸੰਭਾਲਣਗੇ।ਇਸ ਸਮਝੌਤੇ ਅਨੁਸਾਰ ਜਗਦੀਪ ਸਿੰਘ ਨਕੱਈ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਮੌੜ ਤੋਂ ਕਾਂਗਰਸ ਦੇ ਉਮੀਦਵਾਰ ਵੀ ਹੋਣਗੇ।
ਵਰਨਣ ਯੋਗ ਹੈ ਕਿ ਜਗਦੀਪ ਸਿੰਘ ਨਕੱਈਸਾਲ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਫਰਵਰੀ 2012 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂਜਦੋਂ ਉਹ ਮੌੜ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਵਿੱਚ ਸਨ ਤਾਂ ਐਨ ਮੌਕੇ ਉੱਤੇ ਅਕਾਲੀ ਦਲ ਨੇ ਨਕੱਈ ਦੀ ਥਾਂਜਨਮੇਜਾ ਸਿੰਘ ਸੇਖੋਂ ਨੂੰ ਏਥੋਂ ਉਮੀਦਵਾਰ ਐਲਾਨ ਕਰਦਿੱਤਾ ਸੀ ਤੇ ਸੇਖੋਂ ਨੇ ਕਾਂਗਰਸ ਉਮੀਦਵਾਰ ਮੰਗਤ ਰਾਏ ਬਾਂਸਲ ਨੂੰ ਹਰਾ ਕੇ ਸੀਟ ਜਿੱਤਲਈ ਸੀ। ਇਸ ਪਿੱਛੋਂ ਅਕਾਲੀ ਦਲ ਨੇ ਜਗਦੀਪ ਸਿੰਘ ਨਕੱਈ ਨੂੰ ਹਲਕਾ ਮੌੜ ਤੋਂ ਪਾਸੇ ਕਰ ਕੇ ਮਾਨਸਾ ਹਲਕੇ ਵਿੱਚ ਭੇਜ ਦਿੱਤਾ ਅਤੇ ਫਰਵਰੀ 2017 ਦੀਆਂ ਨਕੱਈ ਨੇ ਅਕਾਲੀ ਉਮੀਦਵਾਰ ਵਜੋਂ ਮਾਨਸਾ ਤੋਂ ਚੋਣ ਲੜੀ,ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆਂ ਤੋਂ ਹਾਰ ਗਏ ਸਨ।
ਪਿਛਲੇ ਕੁਝ ਦਿਨਾਂ ਤੋਂ ਹਲਕਾ ਮੌੜ ਅੰਦਰ ਜਗਦੀਪ ਸਿੰਘ ਨਕੱਈ ਦੇ ਕਾਂਗਰਸ ਉਮੀਦਵਾਰ ਵਜੋਂ ਵਾਪਸ ਪਹੁੰਚ ਜਾਣ ਦੀ ਚਰਚਾ ਜ਼ੋਰ ਫੜ ਗਈ ਹੈ, ਜਿਸ ਨੂੰ ਸੁਣ ਕੇ ਨਕੱਈ ਸਮੱਰਥਕਾਂ ਵਿੱਚ ਖੁਸ਼ੀ ਹੈ,ਪਰ ਕਾਂਗਰਸ ਨਾਲ ਜੁੜੇ ਹੋਏ ਕਈ ਲੋਕ ਹੈਰਾਨ ਦੇਖੇ ਜਾ ਰਹੇ ਹਨ। ਜੇ ਇਹ ਚਰਚਾ ਸੱਚ ਹੋਈ ਤਾਂ ਹਲਕਾ ਮੌੜ ਵਿੱਚ ਇਕ ਵੱਡੀ ਸਿਆਸੀ ਹਲਚਲ ਦੇ ਨਾਲ ਵੱਡੇ ਟਕਰਾਅ ਦਾ ਪਿੜ ਬੱਝ ਸਕਦਾ ਹੈ। ਉਂਜ ਇਸ ਬਾਰੇ ਜਗਦੀਪ ਸਿੰਘ ਨਕੱਈ ਦਾ ਕਹਿਣਾ ਹੈ ਮੇਰੇ ਬਾਰੇ ਚੱਲਦੇ ਚਰਚੇ ਬੇ-ਬੁਨਿਆਦ ਹਨ, ਮੇਰੇ ਬਾਦਲ ਪਰਿਵਾਰ ਨਾਲ ਘਰੇਲੂ ਸਬੰਧ ਹਨ, ਇਸ ਲਈ ਅਕਾਲੀ ਦਲ ਬਾਦਲ ਨੂੰ ਛੱਡਣ ਅਤੇ ਕਾਂਗਰਸ ਪਾਰਟੀ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Read More Top Politics News Headlines

ਰਾਜਨੀਤੀ

ਕੋਰੋਨਾ ਦੀ ਮਾਰ:ਕੇਂਦਰੀ ਮੰਤਰੀ ਦਾ ਤਰਲਾ: ਮੇਰੇ ਭਰਾ ਨੂੰ ਕੋਰੋਨਾ ਇਲਾਜ ਲਈ ਬੈੱਡ ਦੀ ਲੋੜ ਹੈ

Published

on

v k singh
 • ਕੇਜਰੀਵਾਲ ਨੇ ਮੋਦੀ ਨੂੰ ਚਿੱਠੀ ਲਿਖ ਕੇ ਹਸਪਤਾਲਾਂ ਲਈ ਮਦਦ ਮੰਗੀ
 • ਆਕਸੀਜਨ ਦੀ ਘਾਟ ਕਾਰਨ ਮੱਧ ਪ੍ਰਦੇਸ਼ ਵਿੱਚ 12 ਮਰੀਜ਼ਾਂ ਦੀ ਮੌਤ
 • ਪੰਜਾਬ ਵਿੱਚ ਇੱਕੋ ਦਿਨ 4957 ਨਵੇਂ ਕੇਸ ਮਿਲੇ, 68 ਮੌਤਾਂ
  ਨਵੀਂ ਦਿੱਲੀ, 18 ਅਪਰੈਲ, -ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ, ਜਿਸ ਦੇ ਦਬਾਅ ਹੇਠ ਸਿਹਤ ਵਿਵਸਥਾ ਵੀ ਬੁਰੀ ਤਰ੍ਹਾਂ ਹਿੱਲ ਗਈ ਹੈ। ਹਸਪਤਾਲਾਂ ਵਿੱਚ ਬੈੱਡਾਂ ਦੀ ਭਾਰੀ ਘਾਟ ਹੈ। ਇਸ ਦੌਰਾਨ ਕੇਂਦਰੀ ਮੰਤਰੀ ਵੀ ਕੇ ਸਿੰਘ ਵਲੋਂ ਇਕ ਟਵੀਟ ਵਾਇਰਲ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕੋਰੋਨਾ ਪੀੜਤ ਭਰਾ ਦੇ ਇਲਾਜ ਲਈ ਮਦਦ ਮੰਗੀ ਹੈ।
  ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਟਵੀਟ ਕਰ ਕੇ ਲਿਖਿਆ ਹੈ ਕਿ ‘ਕ੍ਰਿਪਾ ਕਰ ਕੇ ਸਾਡੀ ਮਦਦ ਕਰੋ, ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਬੈੱਡ ਦੀ ਲੋੜ ਹੈ। ਗਾਜ਼ੀਆਬਾਦਵਿੱਚ ਬੈੱਡ ਦੀ ਵਿਵਸਥਾ ਨਹੀਂ ਹੋ ਰਹੀ।’ਭਾਰਤ ਦੀ ਫੌਜ ਦੇ ਸਾਬਕਾ ਮੁਖੀ ਅਤੇ ਮੌਜੂਦਾ ਮੰਤਰੀ ਜਨਰਲ ਵੀ ਕੇ ਸਿੰਘ ਵੱਲੋਂ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਉੱਤਰ ਪ੍ਰਦੇਸ਼ ਦੇਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸੂਚਨਾ ਸਲਾਹਕਾਰ ਸ਼ਲਭ ਮਣੀ ਤ੍ਰਿਪਾਠੀ ਨੂੰ ਟੈਗ ਕੀਤੇ ਟਵੀਟ ਦੇ ਵਾਇਰਲ ਹੋਣ ਮਗਰੋਂ ਵੀ ਕੇ ਸਿੰਘ ਨੇ ਟਵਿੱਟਰ ਉੱਤੇ ਸਫਾਈ ਦਿੱਤੀ ਹੈ ਕਿ ਮੈਂ ਇਹ ਟਵੀਟ ਇਸ ਕਰ ਕੇ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜਤ ਵਿਅਕਤੀਤੱਕ ਪੁੱਜਕੇ ਉਸ ਦੀ ਮਦਦ ਕਰ ਸਕੇ। ਨਾਲ ਉਨ੍ਹਾਂ ਨੇ ਇਸ ਤਰ੍ਹਾਂ ਟਵੀਟ ਨੂੰ ਮੋੜ ਦਿੱਤਾ ਹੈ ਕਿ ‘ਪੀੜਤ ਵਿਅਕਤੀ ਮੇਰਾ ਭਰਾ ਨਹੀਂ, ਸਾਡਾ ਖੂਨ ਦਾ ਰਿਸ਼ਤਾ ਨਹੀਂ, ਪਰ ਮਨੁੱਖਤਾ ਦਾ ਰਿਸ਼ਤਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਤਰੀਕਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ।’
  ਜਨਰਲ ਵੀ ਕੇ ਸਿੰਘ ਇਸ ਸਮੇਂ ਕੇਂਦਰ ਸਰਕਾਰ ਵਿਚ ਸੜਕੀ ਟਰਾਂਸਪੋਰਟ ਤੇ ਹਾਈਵੇਜ਼ ਬਾਰੇ ਰਾਜਮੰਤਰੀ ਹਨ। ਉਨ੍ਹਾਂ ਦੇ ਟਵੀਟ ਪਿੱਛੋਂ ਯੂਜ਼ਰਸ ਨੇ ਕਿਹਾ ਕਿ ਜਦੋਂ ਤੁਹਾਨੂੰ ਮੰਤਰੀ ਹੁੰਦਿਆਂ ਬੈੱਡ ਲਈ ਤਰਲਾ ਕਰਨਾ ਪੈ ਰਿਹਾ ਹੈ ਤਾਂ ਇਹ ਸੋਚੋ ਕਿ ਦੇਸ਼ ਦੇ ਆਮ ਆਦਮੀ ਨਾਲ ਕੀ ਬੀਤਦੀ ਹੋਵੇਗੀ।
  ਕੋਰੋਨਾ ਵਾਇਰਸ ਨਾਲ ਵਿਗੜੇ ਹਲਾਤ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਚਿੱਠੀ ਲਿਖ ਕੇ ਦੱਸਿਆ ਹੈ ਕਿ ਦਿੱਲੀ ਦੇ ਹਸਪਤਾਲਾਂਵਿੱਚਮਰੀਜ਼ ਵਧ ਰਹੇ ਹਨ। ਉਨ੍ਹਾ ਨੇ ਪੈ੍ਰੱਸ ਕਾਨਫਰੰਸ ਵਿੱਚ ਦੱਸਿਆ ਕਿ ਸਾਡੇ ਕੋਲ ਪੂਰੀ ਦਿੱਲੀ ਵਿੱਚ ਆਈ ਸੀ ਯੂ ਦੇ 100 ਤੋਂ ਘੱਟ ਬੈੱਡ ਬਚਦੇ ਹਨ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡ ਤੇ ਆਕਸੀਜਨ ਦਿਵਾਉਣ ਦੀ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮਹਾਮਾਰੀ ਨਾਲ ਹਾਲਤ ਗੰਭੀਰ ਹੈ, ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ, ਇਸ ਨੂੰ ਵੇਖਦੇ ਹੋਏ ਤੁਹਾਨੂੰ ਬੇਨਤੀ ਹੈ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂਵਿਚਲੇ 10,000 ਬੈੱਡਾਂ ਵਿਚੋਂ 7,000 ਬੈੱਡ ਕੋਵਿਡ-19 ਮਰੀਜ਼ਾਂ ਲਈ ਰਿਜ਼ਰਵ ਰੱਖੇ ਜਾਣ ਅਤੇ ਆਕਸੀਜਨ ਦੀ ਵੀ ਭਾਰੀ ਕਮੀ ਹੋ ਰਹੀ ਹੈ, ਇਸ ਲਈ ਸਾਨੂੰ ਤੁਰੰਤ ਆਕਸੀਜਨ ਦਿਵਾਈ ਜਾਵੇ।
  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਦਾਅਵਾ ਹੈ ਕਿ ਸਭ ਠੀਕ ਹੈ, ਪਰ ਉਨ੍ਹਾਂ ਦੇ ਦਾਅਵੇ ਤੋਂ ਉਲਟ ਇਸ ਰਾਜ ਦੇ ਸ਼ਹਿਡੋਲ ਮੈਡੀਕਲ ਕਾਲਜ ਵਿਚ ਆਕਸੀਜਨ ਨਾ ਹੋਣ ਕਾਰਨ ਅੱਜ 12 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਆਈ ਸੀ ਯੂ ਵਿਚ ਸਨ। ਆਕਸੀਜਨ ਦੀ ਕਮੀ ਹੁੰਦੇ ਸਾਰ ਮਰੀਜ਼ ਤੜਫਣ ਲੱਗੇ ਤਾਂ ਹਸਪਤਾਲ ਵਿਚ ਆਕਸੀਜਨ ਸਿਲੰਡਰਾਂ ਦੇ ਪ੍ਰਬੰਧ ਲਈ ਹਫੜਾ-ਦਫੜੀ ਪੈ ਗਈ ਤੇ ਹਰ ਪਾਸੇ ਮਰੀਜ਼ਾਂ ਦੇ ਪਰਿਵਾਰਾਂ ਦੀ ਚੀਕ-ਪੁਕਾਰ ਸੁਣਾਈ ਦੇਣ ਲੱਗ ਪਈ।ਬੀਤੇ 24 ਘੰਟਿਆਂ ਵਿੱਚ ਸ਼ਹਿਡੋਲ ਵਿੱਚ ਆਕਸੀਜਨ ਦੀ ਘਾਟ ਕਾਰਨ 12 ਮਰੀਜ਼ਾਂ ਦੀ ਮੌਤ ਹੋਈ ਹੈ। ਮੈਡੀਕਲ ਕਾਲਜ ਦੇ ਡੀਨ ਡਾ. ਮਿਲਿੰਦ ਸ਼ਿਰਾਲਕਰ ਨੇ ਆਕਸੀਜਨ ਦੀ ਘਾਟ ਨਾਲ 12 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਇਸ ਵਕਤ ਸਿਰਫ਼ ਬਹੁਤ ਗੰਭੀਰ ਮਰੀਜ਼ਾਂ ਨੂੰ ਹੀ ਆਕਸੀਜਨ ਦਿੱਤੀ ਜਾ ਰਹੀ ਹੈ।
  ਪੰਜਾਬਵਿੱਚ ਕੋਰੋਨਾ ਦੀ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਐਤਵਾਰ ਨੂੰ ਪੰਜਾਬਵਿੱਚ ਕੋਰੋਨਾ ਦੇ 4957 ਨਵੇਂ ਕੇਸਮਿਲੇ ਤੇ 68 ਲੋਕਾਂ ਦੀ ਮੌਤ ਹੋਈ ਹੈ। ਇਸ ਰਾਜਵਿੱਚਕੋਰੋਨਾ ਨਾਲ ਅੱਜਤੱਕਕੁੱਲ 7902 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬਵਿੱਚਅੱਜਮੁਹਾਲੀ ਵਿੱਚ 880ਨਵੇਂ ਕੇਸ ਮਿਲੇ,ਅੰਮ੍ਰਿਤਸਰ 742, ਲੁਧਿਆਣਾ686, ਜਲੰਧਰ 445, ਪਟਿਆਲਾ 379, ਬਠਿੰਡਾ 293, ਹੁਸ਼ਿਆਰਪੁਰ 268,ਫਾਜ਼ਿਲਕਾ 173, ਮੁਕਤਸਰ ਸਾਹਿਬ 170,ਪਠਾਨਕੋਟ 128, ਮਾਨਸਾ 117, ਰੋਪੜ 107, ਗੁਰਦਾਸਪੁਰ 104,ਮੋਗਾ 91,ਫਿਰੋਜ਼ਪੁਰ 70,ਕਪੂਰਥਲਾ 67, ਫਤਿਹਗੜ੍ਹ ਸਾਹਿਬ 65, ਸੰਗਰੂਰ 63, ਫਰੀਦਕੋਟ 52, ਨਵਾਂ ਸ਼ਹਿਰ 32,ਬਰਨਾਲਾ20 ਅਤੇਤਰਨ ਤਾਰਨ ਵਿੱਚ 5 ਨਵੇਂ ਕੇਸ ਮਿਲੇ ਹਨ। ਇਸ ਦੌਰਾਨਅੱਜ ਅੰਮ੍ਰਿਤਸਰ ਵਿੱਚ 11, ਗੁਰਦਾਸਪੁਰ 9,ਪਟਿਆਲਾ 7, ਰੋਪੜ 6,ਮੋਹਾਲੀ ਤੇ ਲੁਧਿਆਣਾ 5-5, ਜਲੰਧਰ 4, ਫਾਜਿ਼ਲਕਾ, ਤਰਨਤਾਰਨ ਤੇ ਕਪੂਰਥਲਾ 3-3,ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ 2-2, ਬਠਿੰਡਾ, ਮਾਨਸਾ, ਮੋਗਾ ਤੇ ਪਠਾਨਕੋਟ ਵਿੱਚ 1-1 ਮਰੀਜ਼ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋਈ ਹੈ।

Read More Latest Punjabi News Online

Continue Reading

ਰਾਜਨੀਤੀ

ਭਾਜਪਾ ਨੇਤਾਵਾਂ ਦੇ ਖ਼ਿਲਾਫ਼ ਮਮਤਾ ਬੈਨਰਜੀ ਦੀ ਫੋਨ ਟੈਪਿੰਗ ਦਾ ਕੇਸ ਦਰਜ

Published

on

Mamata Banerjee

ਕੋਲਕਾਤਾ, 18 ਅਪਰੈਲ, -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਫੋਨ ਟੈਪਿੰਗ ਕੇਸ ਵਿਚ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੇਤਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਅੱਜ ਐਤਵਾਰ ਨੂੰ ਕੋਲਕਾਤਾ ਦੇ ਕਾਲੀਘਾਟ ਥਾਣੇ ਵਿਚ ਦਰਜ ਕਰਾਈ ਸ਼ਿਕਾਇਤ ਵਿੱਚ ਭਾਜਪਾ ਪਾਰਲੀਮੈਂਟ ਮੈਂਬਰ ਲਾਕੇਟ ਚੈਟਰਜੀ ਤੇ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਦੇ ਖ਼ਿਲਾਫ਼ ਮੁੱਖ ਮੰਤਰੀ ਮਮਤਾ ਬੈਨਰਜੀਦਾ ਫੋਨ ਗ਼ੈਰ-ਕਾਨੂੰਨੀ ਤੌਰ ਉੱਤੇ ਟੈਪ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਹੈ। ਇਹ ਕੇਸ ਕੋਲਕਾਤਾ ਸ਼ਹਿਰ ਦੇ ਕਸਬਾ ਇਲਾਕੇ ਦੀ ਤ੍ਰਿਣਮੂਲ ਕਾਂਗਰਸ ਦੀ ਇਕ ਮਹਿਲਾ ਵਰਕਰ ਨੇ ਦਰਜ ਕਰਵਾਇਆ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਤੇ ਪੱਛਮੀ ਬੰਗਾਲ ਚੋਣਾਂ ਲਈਕੋ-ਇੰਚਾਰਜ ਅਮਿਤ ਮਾਲਵੀਆ ਅਤੇ ਪਾਰਲੀਮੈਂਟ ਮੈਂਬਰ ਲਾਕੇਟ ਚੈਟਰਜੀ ਨੇ ਕੋਲਕਾਤਾ ਵਿਚ ਸ਼ੁੱਕਰਵਾਰ ਸ਼ਾਮਪ੍ਰੈੱਸ ਕਾਨਫਰੰਸ ਕਰਕੇ ਇਕ ਆਡੀਓ ਸੁਣਾਇਆ ਸੀ, ਜਿਸ ਵਿਚ ਇਸ ਰਾਜ ਦੀ ਫਾਇਰਿੰਗ ਦੀ ਘਟਨਾ ਤੋਂ ਪਿੱਛੋਂ ਮਮਤਾ ਬੈਨਰਜੀ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿੰਦੀ ਹੈ ਕਿ ਸੁਰੱਖਿਆ ਬਲਾਂ ਦੀ ਗੋਲ਼ੀ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਨਾਲ ਪ੍ਰਦਰਸ਼ਨ ਕੀਤਾ ਜਾਵੇ। ਮਮਤਾ ਆਪਣੀ ਪਾਰਟੀ ਦੇ ਨੇਤਾ ਨੂੰ ਇਹ ਕਹਿ ਰਹੀ ਸੀ ਕਿ ਉਹ ਕੂਚਬਿਹਾਰ ਇਲਾਕੇ ਦੇ ਐੱਸਪੀ, ਇਸ ਕੇਸ ਦੇ ਜਾਂਚ ਅਧਿਕਾਰੀ ਅਤੇ ਸੀਆਈਐੱਸਐੱਫ (ਕੇਂਦਰੀ ਇੰਡਸਟਰੀਅਲ ਸੁਰੱਖਿਆ ਫੋਰਸ) ਦੇ ਕਮਾਂਡੈਂਟ ਨੂੰ ਫਸਾਉਣ ਵਾਸਤੇ ਕੇਸ ਦਰਜ ਕਰਵਾ ਦੇਣ। ਇਸ ਮੌਕੇ ਮਾਲਵੀਆ ਨੇ ਦਾਅਵਾ ਕੀਤਾ ਕਿ ਮਮਤਾ ਕਹਿ ਰਹੀ ਹੈ ਕਿ ਕੇਸ ਪਰਿਵਾਰਾਂ ਵੱਲੋਂ ਦਰਜ ਨਾ ਕਰਾਏ ਜਾਣ, ਪੇਸ਼ੇਵਰ ਵਕੀਲ ਰਾਹੀਂ ਕੇਸ ਦਰਜ ਕਰਵਾਇਆ ਜਾਵੇ।
ਇਸ ਪੈ੍ਰੱਸ ਕਾਨਫਰੰਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਉੱਤੇਇਸ ਰਾਜ ਦੀ ਮੁੱਖ ਮੰਤਰੀ ਦੇ ਫੋਨ ਦੀ ਟੈਪਿੰਗ ਦਾ ਦੋਸ਼ ਲਾਇਆ ਸੀ, ਜਿਸ ਬਾਰੇ ਅੱਜ ਬਾਕਾਇਦਾ ਕੇਸ ਦਰਜ ਕਰਵਾ ਦਿੱਤਾ ਗਿਆ ਹੈ।

Read More Latest Punjabi News

Continue Reading

ਰਾਜਨੀਤੀ

ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੋਰੋਨਾ ਖਿਲਾਫ ਲੜਾਈ ਲਈ ਸੁਝਾਅ ਦਿੱਤੇ

Published

on

Manmohan Singh

ਨਵੀਂ ਦਿੱਲੀ, 18 ਅਪਰੈਲ, -ਕੋਰੋਨਾ ਵਾਇਰਸ ਦੀ ਲਾਗ ਭਾਰਤਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਖ਼ਰਾਬ ਸਥਿਤੀ ਉੱਤੇ ਚਿੰਤਾ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰਲਿਖ ਕੇ ਕੋਰੋਨਾ ਨਾਲ ਲੜਨ ਦੇ ਲਈ ਮਹੱਤਵਪੂਰਨ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਵਿੱਚ ਕੋਰੋਨਾ ਟੀਕਾਕਰਨ ਵਧਾਉਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰਵਿੱਚਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਟੀਕਾ ਬਣਾਉਣ ਵਾਲੀਕਿਹੜੀ ਕੰਪਨੀ ਨੂੰ ਅਗਲੇ 6 ਮਹੀਨਿਆਂ ਵਿੱਚ ਕਿੰਨੀਆਂ ਵੈਕਸੀਨ ਲਈ ਆਰਡਰ ਦਿੱਤੇ ਹਨ। ਉਨ੍ਹਾਂਕਿਹਾ ਕਿ ਜੇ ਅਸੀਂ ਇਸ 6 ਮਹੀਨਿਆਂ ਵਿੱਚਇੱਕ ਮਿਥੀ ਹੋਈ ਗਿਣਤੀ ਵਿੱਚ ਲੋਕਾਂ ਨੂੰ ਟੀਕਾ ਲਾਉਣਾ ਹੈ ਤਾਂ ਸਾਨੂੰ ਇਸਲਈ ਲੋੜੀਂਦੀਆਂ ਵੈਕਸੀਨ ਦਾ ਆਰਡਰ ਵੀ ਦੇਣ ਦੀ ਲੋੜ ਹੈ, ਤਾਂ ਕਿ ਉਹ ਸਮੇਂ ਸਿਰ ਮਿਲ ਸਕਣ। ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਰਾਜਾਂ ਨੂੰਕਿਸ ਤਰ੍ਹਾਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿੰਨੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ, ਇਸ ਦੀ ਥਾਂ ਇਹ ਵੇਖਣਾ ਚਾਹੀਦਾ ਹੈ ਕਿ ਦੇਸ਼ ਦੇ ਕਿੰਨੇ ਫੀਸਦੀ ਲੋਕਾਂ ਦਾ ਟੀਕਾਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਫਰੰਟਲਾਈਨ ਵਰਕਰਾਂ ਦੀਆਂ ਕੈਟੇਗਰੀਆਂਮਿਥਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਕਿ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਉਨ੍ਹਾਂ ਫਰੰਟ ਲਾਈਨ ਵਰਕਰਾਂ ਦਾ ਟੀਕਾਕਰਨ ਛੇਤੀ ਹੋ ਸਕੇ,ਜਿਹੜੇ45 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਜਿਨ੍ਹਾਂ ਨੂੰ ਰਾਜ ਸਰਕਾਰਾਂ ਨੇ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।
ਇਸ ਪੱਤਰ ਵਿੱਚ ਡਾ:ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਡਾ ਟੀਕਾ ਬਣਾਉਣ ਵਾਲਾ ਦੇਸ਼ ਬਣ ਕੇ ਉੱਭਰਿਆ ਹੈ, ਏਥੇ ਸਰਕਾਰ ਨੂੰ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਫੰਡ ਅਤੇ ਹੋਰ ਹਰ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਵੱਡੀ ਪੱਧਰ ਉੱਤੇ ਟੀਕੇ ਦਾ ਉਤਪਾਦਨ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਰਕਾਰ ਨੂੰ ਜ਼ਰੂਰੀ ਲਾਇਸੈਂਸ ਦੇਣ ਦੀ ਵਿਵਸਥਾ ਕਰਨੀ ਚਾਹੀਦੀ ਹੈ, ਤਾਂ ਜੋ ਵੱਧ ਤੋਂ ਵੱਧ ਕੰਪਨੀਆਂ ਲਾਇਸੈਂਸ ਲੈ ਕੇ ਟੀਕੇ ਬਣਾ ਸਕਣ। ਮਨਮੋਹਨ ਸਿੰਘ ਨੇ ਆਖਰੀ ਸੁਝਾਅ ਦਿੱਤਾ ਕਿ ਦੇਸ਼ ਵਿਚ ਇਸ ਸਮੇਂ ਵੈਕਸੀਨ ਦੀ ਸਪਲਾਈ ਸੀਮਤ ਹੈ, ਇਸ ਸਥਿਤੀ ਵਿੱਚ ਜੇ ਕੋਈ ਵੈਕਸੀਨ ਦੁਨੀਆ ਦੀ ਕਿਸੇ ਵੀ ਭਰੋਸੇਮੰਦ ਅਥਾਰਟੀ ਨੇ ਮਨਜ਼ੂਰ ਕੀਤੀ ਹੋਵੇ ਤਾਂ ਸਾਨੂੰ ਵੀ ਉਹ ਇੰਪੋਰਟ ਕਰਨੀ ਚਾਹੀਦੀ ਹੈ, ਇਸ ਸਮੇਂ ਭਾਰਤ ਵਿਚ ਐਮਰਜੈਂਸੀ ਹੈ ਅਤੇ ਐਮਰਜੈਂਸੀ ਵਿੱਚ ਉਸਦੀ ਵਰਤੋਂ ਦੇ ਸਮੇਂ ਦੇਸ਼ ਦੇ ਅੰਦਰ ਟਰਾਇਲ ਵੀ ਕੀਤਾ ਜਾ ਸਕਦਾ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca