Diljit Dosanjh and Kangana Ranaut's Twitter fight rages over Kangana's
Connect with us apnews@iksoch.com

ਮਨੋਰੰਜਨ

ਕੰਗਨਾ ਦੇ ਟਵੀਟ ਦਾ ਮਾਮਲਾ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਦੀ ਟਵਿਟਰਜੰਗ ਜ਼ੋਰ ਨਾਲ ਭਖੀ

Published

on

kangana ronaut

ਚੰਡੀਗੜ੍ਹ, 3 ਦਸੰਬਰ, – ਫਿਲਮ ਸਟਾਰ ਕੰਗਨਾ ਰਣੌਤ ਵੱਲੋਂ ਕਿਸਾਨ ਮੋਰਚੇ ਵਾਲੀ ਇੱਕ ਬੀਬੀ ਬਾਰੇ ‘ਸੌ ਰੁਪਏ ਵਿੱਚ ਲਿਆਂਦੀ’ ਵਾਲਾ ਟਵੀਟ ਕਰਨ ਪਿੱਛੋਂ ਇਹ ਮੁੱਦਾ ਅੱਜ ਸੋਸ਼ਲ ਮੀਡੀਆ ਉੱਤੇਬੁਰੀ ਤਰ੍ਹਾਂ ਭਖਿਆ ਅਤੇ ਦਿਲਜੀਤ ਦੋਸਾਂਝ ਵਲੋਂਮੂੰਹ-ਤੋੜ ਜਵਾਬ ਦੇਣ ਪਿੱਛੋਂ ਕੰਗਨਾ ਰਣੌਤ ਵੀ ਭੜਕ ਕੇ ਟਵਿਟਰ ਉੱਤੇ ਦਿਲਜੀਤ ਦੋਸਾਂਝ ਨੂੰ ਹੱਦੋਂ ਵੱਧ ਮਾੜਾ ਬੋਲਣ ਲੱਗ ਪਈ। ਦੋਵੇਂ ਜਣੇ ਸਾਰਾ ਦਿਨ ਇਕ-ਦੂਜੇ ਨੂੰ ਟਵੀਟਸ ਦਾ ਜਵਾਬ ਦੇਂਦੇ ਰਹੇ।
ਦਿਲਜੀਤ ਦੋਸਾਂਝ ਨੇ ਕੰਗਨਾ ਰਣੌਤਬਾਰੇ ਇਹ ਕਿਹਾ ਸੀ, ‘ਸਤਿਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਏਨਾ ਵੀ ਅੰਨ੍ਹਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਜਾਂਦੀ ਹੈਂ।’ ਏਦਾਂ ਦੇ ਬੋਲ ਕੰਗਨਾ ਨੂੰ ਚੰਗੇ ਨਾ ਲੱਗੇ ਤਾਂ ਉਸ ਨੇ ਦਿਲਜੀਤ ਨੂੰ ਮਾੜਾ ਬੋਲਦਿਆਂ ਕਿਹਾ ਕਿ ‘ਉਹ ਕਰਨ ਜੌਹਰ ਦਾ ਪਾਲਤੂ ਹੈ। ਜੋ ਦਾਦੀ ਸ਼ਾਹੀਨ ਬਾਗ ਵਿੱਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰਦਰਸ਼ਨ ਕਰਦੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਦੇ ਐੱਮ ਐੱਮ ਪੀ ਲਈ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਹੈ ਤੁਸੀਂ ਲੋਕਾਂ ਨੇ? ਇਸ ਨੂੰ ਬੰਦ ਕਰੋ।’ ਕੰਗਨਾ ਦੇ ਇਸ ਟਵੀਟ ਪਿੱਛੋਂ ਦਿਲਜੀਤ ਦੋਸਾਂਝ ਨੇ ਉਸ ਨੂੰ ਮੁੜ ਕੇ ਝਾੜ ਪਾਉਂਦਿਆਂ ਦੋ ਹੋਰ ਟਵੀਟ ਕੀਤੇ। ਪਹਿਲੇ ਟਵੀਟ ਵਿੱਚ ਦਿਲਜੀਤ ਨੇ ਕਿਹਾ, ‘ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ, ਕੀ ਤੂੰ ਉਨ੍ਹਾਂ ਸਭ ਦੀ ਪਾਲਤੂ ਹੈਂ? ਫਿਰ ਲਿਸਟ ਲੰਮੀ ਹੋ ਜਾਵੇਗੀ ਮਾਲਕਾਂ ਦੀ। ਇਹ ਬਾਲੀਵੁੱਡ ਵਾਲੇ ਨਹੀਂ, ਪੰਜਾਬ ਵਾਲੇ ਨੇ। ਹਿੱਕ ਉੱਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਹਮਦਰਦੀ ਨਾਲ ਖੇਡਣਾ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ।’ਦੂਜੇ ਟਵੀਟ ਵਿੱਚ ਦਿਲਜੀਤ ਨੇ ਲਿਖਿਆ, ‘ਮੈਂ ਦੱਸਦਾ ਤੈਨੂੰ ਕਿ ਇਹ ਬਾਲੀਵੁੱਡ ਵਾਲੇ ਨਹੀਂ, ਪੰਜਾਬੀ ਨੇ, 2 ਦੀਆਂ 4 ਨਹੀਂ, 36 ਸੁਣਾਵਾਂਗੇ। ਆ ਜਾ, ਆ ਜਾ। ਜਿਹੜਾ ਤੂੰ ਡਰਾਮਾ ਲਾਇਆ ਹੈ, ਮੈਨੂੰ ਲੱਗਦਾ, ਇਹ ਪੰਜਾਬ ਵਾਲੇ ਹੀ ਕੱਢਣਗੇ। ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਣਾ ਤੁਸੀਂ। ਆ ਜਾ, ਆ ਜਾ।’
ਵਰਨਣ ਯੋਗ ਹੈ ਕਿ ਕੰਗਨਾ ਰਣੌਤ ਦੇ ਜਿਸ ਟਵੀਟ ਤੋਂ ਵਿਵਾਦ ਸ਼ੁਰੂ ਹੋਇਆ ਹੈ, ਕੰਗਨਾ ਉਸ ਤੋਂ ਵੀ ਮੁੱਕਰਦੀ ਜਾਪਦੀ ਹੈ। ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਉਸ ਧਰਨੇ ਵਿੱਚਨਹੀਂ ਸੀ, ਜਦੋਂ ਕੰਗਨਾ ਰਣੌਤ ਨੇ ਉਹ ਟਵੀਟ ਕੀਤਾ ਸੀ।ਵਿਵਾਦਾਂ ਵਿੱਚ ਰਹਿਣ ਵਾਲੀ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਅਕਸਰ ਮੁੱਕਰਦੀ ਰਹਿੰਦੀ ਹੈ ਅਤੇ ਪਹਿਲਾਂ ਗਲਤ ਤੇ ਝੂਠ ਬੋਲਣ ਪਿੱਛੋਂ ਉਸ ਨੂੰ ਸੱਚ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਹੈ। ਪਿੱਛੇ ਜਿਹੇ ਕੰਗਨਾ ਨੇ ਪੰਜਾਬ ਦੇ ਕਿਸਾਨਾਂ ਬਾਰੇ ਜਿਹੜੇ ਟਵੀਟ ਕੀਤੇ, ਉਨ੍ਹਾਂ ਨਾਲ ਉਹ ਪੰਜਾਬੀ ਕਲਾਕਾਰਾਂ ਦੇ ਨਿਸ਼ਾਨੇ ਉੱਤੇਆ ਗਈ ਅਤੇ ਪੂਰਾ ਪੰਜਾਬ ਉਸ ਨੂੰ ਨਿੰਦ ਰਿਹਾ ਹੈ। ਕੰਗਨਾ ਨੇ ਟਵੀਟ ਕੀਤਾ ਸੀ ਕਿ ਜੋ ਬਜ਼ੁਰਗ ਮਹਿਲਾ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰਦੀ ਹੈ, ਉਹ ਹੀ ਦਾਦੀ 100 ਰੁਪਏ ਵਿੱਚ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਈ ਹੈ, ਯਾਨੀ ਕਿਰਾਏ ਉੱਤੇ ਉਹ ਧਰਨਿਆਂ ਵਿੱਚ ਸ਼ਾਮਲ ਹੁੰਦੀ ਹੈ। ਜਦੋਂ ਲੋਕ ਅਤੇ ਪੰਜਾਬੀ ਗਾਇਕ ਕੰਗਨਾ ਵਿਰੁੱਧ ਭੜਕੇ ਤਾਂ ਕੰਗਨਾ ਨੇ ਗਲਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਇੱਕ ਤਾਜ਼ਾ ਟਵੀਟ ਵਿੱਚ ਕੰਗਨਾ ਨੇ ਲਿਖਿਆ, ‘ਸੁਣੋ ਗਿੱਧੋ (ਗਿਰਝੋ), ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ। ਮੈਂ ਸਭ ਦੇਖ ਰਹੀ ਹਾਂ, ਕਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਮਾਸੂਮਾਂ ਨੂੰ ਭੜਕਾ ਰਹੇ ਹੋ ਤੇ ਉਨ੍ਹਾਂ ਨੂੰ ਭਾਵੁਕ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਨ੍ਹਾਂ ਧਰਨਿਆਂ ਦਾ ਰਹੱਸ ਖੁੱਲ੍ਹੇਗਾ ਤਾਂ ਮੈਂ ਸ਼ਾਨਦਾਰ ਸਪੀਚ ਲਿਖਾਂਗੀ ਤੇ ਤੁਹਾਡੇ ਲੋਕਾਂ ਦਾ ਮੂੰਹ ਕਾਲਾ ਕਰਾਂਗੀ।’ ਇਕ ਵੀਡੀਓ ਦੇ ਹਵਾਲੇ ਨਾਲ ਉਹ ਕਹਿੰਦੀ ਹੈ, ‘ਮੈਂ ਸਿਰਫ ਸ਼ਾਹੀਨ ਬਾਗ ਵਾਲੀ ਦਾਦੀ ਉੱਤੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੇ ਉਥੇ ਦੰਗੇ ਭੜਕਾਏ ਸਨ। ਉਸ ਟਵੀਟ ਨੂੰ ਵੀ ਲਗਭਗ ਤੁਰੰਤ ਹਟਾ ਦਿੱਤਾ ਸੀ। ਮੈਨੂੰ ਨਹੀਂ ਪਤਾ ਕਿ ਉਸ ਤਸਵੀਰ ਵਿੱਚ ਇਕ ਹੋਰ ਬਜ਼ੁਰਗ ਮਹਿਲਾ ਨੂੰ ਕਿਥੋਂ ਲਿਆਂਦਾ ਤੇ ਹੁਣ ਝੂਠ ਫੈਲਾ ਰਹੇ ਹਨ। ਗਿੱਧ ਇਕ ਔਰਤ ਖਿਲਾਫ ਭੀੜ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਇਨ੍ਹਾਂ ਟਵੀਟਸ ਨਾਲ ਉਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਸ ਨੇ ਜੋ ਲਿਖਿਆ, ਉਹ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਲਈ ਸੀ, ਪਰ ਉਹ ਭੁੱਲ ਗਈ ਕਿ ਉਸ ਨੇ ਸੌ ਰੁਪਏ ਵਾਲੀ ਗੱਲ ਪੰਜਾਬ ਦੀ ਬੇਬੇ ਮਹਿੰਦਰ ਕੌਰ ਵਾਲੇ ਟਵੀਟ ਉੱਤੇ ਆਖੀ ਸੀ ਤੇ ਇਸਤੋਂ ਉਹ ਪੂਰੀ ਤਰ੍ਹਾਂ ਨਾਲ ਮੁੱਕਰ ਰਹੀ ਹੈ।

Click Here Latest Bollywood Punjabi News

ਮਨੋਰੰਜਨ

‘ਤਰਕ ਮਹਿਤਾ ਕਾ ਉਲਟਾ ਚਸ਼ਮਾ’ ਟੀ ਵੀ ਸ਼ੋਅ ਦੇ ਲੇਖਕ ਵੱਲੋਂ ਖੁਦਕੁਸ਼ੀ

Published

on

Author Abhishek Makwana

ਨਵੀਂ ਦਿੱਲੀ, 5 ਦਸੰਬਰ – ਇੱਕ ਮਸ਼ਹੂਰ ਟੀ ਵੀ ਸ਼ੋਅ ‘ਤਰਕ ਮਹਿਤਾ ਦਾ ਉਲਟਾ ਚਸ਼ਮਾ’ ਦੇ ਲੇਖਕ ਅਭਿਸ਼ੇਕ ਮਕਵਾਨਾ ਨੇ 27 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਆਪਣੇ ਕਮਰੇ ਵਿੱਚ ਲਟਕਦੀ ਮਿਲੀ ਸੀ। ਪੁਲਸ ਦੇ ਮੁਤਾਬਕ ਅਭਿਸ਼ੇਕ ਮਕਵਾਨਾ ਨੇ ਸੁਸਾਈਡ ਨੋਟ ਵਿੱਚ ਆਰਥਿਕ ਤੰਗੀ ਦਾ ਜ਼ਿਕਰ ਕੀਤਾ ਸੀ।
ਮ੍ਰਿਤਕ ਦੇ ਪਰਵਾਰ ਨੇ ਦੋਸ਼ ਲਾਇਆ ਕਿ ਉਹ ਸਾਈਬਰ ਫਰਾਡ ਤੇ ਬਲੈਕਮੇਲ ਦੇ ਸ਼ਿਕਾਰ ਹੋਏ ਸਨ। ਅਭਿਸ਼ੇਕ ਮਕਵਾਨਾ ਦੇ ਪਰਵਾਰ ਦਾ ਕਹਿਣਾ ਹੈ ਕਿ ਉਸ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਨੂੰ ਫਰਾਡੀ ਲੋਕਾਂ ਦੇ ਫ਼ੋਨ ਆ ਰਹੇ ਹਨ ਅਤੇ ਉਹ ਲੋਕ ਫ਼ੋਨ ਕਰਕੇ ਪੈਸਾ ਮੰਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਕਰਜ਼ਾ ਲੈਂਦੇ ਸਮੇਂ ਆਪਣੇ ਪਰਵਾਰ ਨੂੰ ਗਾਰੰਟੀ ਕਰਤਾ ਬਣਾਇਆ ਸੀ। ਅਭਿਸ਼ੇਕ ਦੇ ਭਰਾ ਜੋਨਿਸ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਈ-ਮੇਲ ਪੜ੍ਹੇ ਤਾਂ ਪਤਾ ਲੱਗਾ ਕਿ ਅਭਿਸ਼ੇਕ ਨੂੰ ਕਿਸੇ ਨੇ ਫਾਈਨੈਂਸ਼ਲ ਜਾਲ ਵਿੱਚ ਫਸਾਇਆ ਸੀ। ਜੋਨਿਸ ਨੇ ਕਿਹਾ ਕਿ ਪਹਿਲਾਂ ਮੇਰੇ ਭਰਾ ਨੇ ਇੱਕ ਐਪ ਦੇ ਜ਼ਰੀਏ ਛੋਟਾ ਜਿਹਾ ਲੋਨ ਲਿਆ, ਜੋ ਬਹੁਤ ਜ਼ਿਆਦਾ ਵਿਆਜ ਵਾਲਾ ਸੀ। ਫਿਰ ਮੈਂ ਆਪਣੇ ਭਰਾ ਦੀਆਂ ਕੁਝ ਟ੍ਰਾਂਜੈਕਸ਼ਨਾਂ ਦੇਖੀਆਂ। ਉਹ ਮੇਰੇ ਭਰਾ ਨੂੰ ਥੋੜ੍ਹੀ-ਥੋੜ੍ਹੀ ਰਕਮ ਦਿੰਦੇ ਰਹਿੰਦੇ ਸਨ। ਕਰਜ਼ੇ ਉੱਤੇ ਵਿਆਜ਼ 30 ਫੀਸਦੀ ਸੀ। ਉਨ੍ਹਾਂ ਨੂੰ ਹੋਰਨਾਂ ਰਾਜਾਂ ਤੋਂ ਪੈਸੇ ਮੰਗਣ ਦੇ ਫ਼ੋਨ ਆਉਂਦੇ ਰਹਿੰਦੇ ਸਨ।

Click Here To Read Punjabi newspaper

Continue Reading

ਮਨੋਰੰਜਨ

ਹਰਭਜਨ ਮਾਨ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ ਲੈਣ ਤੋਂ ਨਾਂਹ

Published

on

harbhajan singh
  • ਬਾਬਾ ਸੇਵਾ ਸਿੰਘ ਵੱਲੋਂ ਪਦਮਸ੍ਰੀ ਵਾਪਸ ਕਰਨ ਦਾ ਐਲਾਨ
    ਬਠਿੰਡਾ, 5 ਦਸੰਬਰ – ਪੰਜਾਬੀ ਗਾਇਕ ਹਰਭਜਨ ਮਾਨ ਨੇ ਕੱਲ੍ਹ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਦਿੱਤਾ ਗਿਆ ਸ਼੍ਰੋਮਣੀ ਪੰਜਾਬੀ ਗਾਇਕ ਵਾਲਾ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
    ਕੱਲ੍ਹ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਉੱਤੇ ਸ਼੍ਰੋਮਣੀ ਪੁਰਸਕਾਰ ਕਮੇਟੀ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਉਹ ਉਨ੍ਹਾਂ ਲੋਕਾਂ ਦਾ ਧੰਨਵਾਦੀ ਹੈ,ਜਿਨ੍ਹਾਂਨੇ ਉਸ ਨੂੰ ਇਸ ਪੁਰਸਕਾਰ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਮੁਕਾਮ ਉੱਤੇ ਪੁੱਜਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਅਤ ਦੀ ਬਦੌਲਤ ਹੈ। ਕਿਸਾਨ ਪਰਵਾਰ ਵਿੱਚ ਜਨਮ ਲੈਣ ਕਾਰਨ ਉਸਦਾ ਰੋਮ-ਰੋਮ ਕਿਸਾਨੀ ਦਾ ਕਰਜ਼ਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ਼ ਮੰਗਦਾ ਪਿਆ ਹੈ ਤਾਂ ਉਸ ਨੂੰ ਸ਼੍ਰੋਮਣੀ ਐਵਾਰਡ ਹਾਸਲ ਕਰਦਾ ਸੋਭਦਾ ਨਹੀਂ। ਜੈ ਕਿਸਾਨ ਸੰਘਰਸ਼, ਜੀਵੇ ਮੇਰੀ ਮਾਂ ਬੋਲੀ ਅਤੇ ਧਰਤੀ।
    ਦੂਸਰੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਨੇ ਆਪਣਾ ਪਦਮਸ੍ਰ੍ਰੀ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਕੱਲ੍ਹ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਕਿਹਾ, ‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰਦੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ਸਰਕਾਰ ਵੱਲੋਂ ਦਿੱਤਾ ਪਦਮ ਸ੍ਰੀ ਐਵਾਰਡ ਵਾਪਸ ਕਰ ਰਿਹਾ ਹਾਂ।’ ਇਸ ਤੋਂ ਪਹਿਲਾਂ ਕਈ ਹੋਰ ਲੋਕ ਵੀ ਐਵਾਰਡ ਵਾਪਸ ਕਰ ਚੁੱਕੇ ਹਨ।

Click Here To Read Pollywood Punjabi News

Continue Reading

ਮਨੋਰੰਜਨ

ਗੁਰਦਾਸ ਮਾਨ ਕਹਿੰਦੈ: ਮੇਰੇ ਖਿਲਾਫ ਮਾੜਾ ਪ੍ਰਚਾਰ ਕਲਾਕਾਰਾਂ ਨੇ ਹੀ ਕੀਤੈ

Published

on

ਬਠਿੰਡਾ, 4 ਦਸੰਬਰ – ਕਿਸਾਨ ਅੰਦੋਲਨ ਬਾਰੇ ਇੰਟਰਨੈਟ ਮੀਡੀਆ ‘ਤੇ ਲਾਈਵ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਆਪਣਾ ਦਰਦ ਛਲਕ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਲਾਕਾਰ ਅਤੇ ਲੋਕ ਕਹਿੰਦੇ ਹਨ ਕਿ ਮੈਂ (ਗੁਰਦਾਸ ਮਾਨ) ਇਸ ਉਮਰ ਵਿੱਚ ਵੀ ਗਾਉਂਦਾ ਹਾਂ। ਇਸੇ ਲਈ ਇਨ੍ਹਾਂ ਕਲਾਕਾਰਾਂ ਅਤੇ ਲੋਕਾਂ ਨੇ ਮੇਰੇ ਖਿਲਾਫ ਮਾੜਾ ਪ੍ਰਚਾਰ ਕੀਤਾ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਏਕ ਓਅੰਕਾਰ ਵੀ ਸਮਝ ਨਹੀਂ ਆਇਆ ਤਾਂ ਉਹ ਬਾਣੀ ਕੀ ਜਾਨਣਗੇ। ਉਸ ਦੇ ਬਿਆਨ ਦੀ ਹਰ ਪਾਸੇ ਚਰਚਾ ਹੋਈ ਹੈ।
ਗੁਰਦਾਸ ਮਾਨ ਨੇ ਕਿਹਾ, ‘ਮੈਂ ਹੱਕ ਅਤੇ ਸੱਚ ਲਈ ਲਿਖਦਾ ਅਤੇ ਗਾਉਂਦਾ ਹਾਂ। ਇਹੀ ਮੇਰੀ ਜਾਤੀ ਹੈ ਅਤੇ ਫਰਜ਼ ਵੀ ਹੈ। ਮੇਰੀ ਨੀਤ ‘ਤੇ ਸ਼ੱਕ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਭਾਵੇਂ ਮੈਨੂੰ ਅਪਸ਼ਬਦ ਕਹਿਣ, ਪਰ ਮੇਰਾ ਪੰਜਾਬੀ ਹੋਣ ਦਾ ਹੱਕ ਤੇ ਸਨਮਾਨ ਨਾ ਖੋਹਣ।’ ਕਿਸਾਨਾਂ ਦੇ ਮਾਮਲੇ ਉੱਤੇ ਮਾਨ ਨੇ ਕਿਹਾ ਕਿ ਪੰਜਾਬ ਦਾ ਅੰਨ-ਦਾਤਾ ਦਿਨ ਰਾਤ ਸੜਕਾਂ ਉੱਤੇ ਹੈ, ਲਾਠੀਆਂ ਖਾ ਕੇ ਵੀ ਲੰਗਰ ਵੀ ਛਕ ਰਿਹਾ ਹੈ ਅਤੇ ਪ੍ਰਦਰਸ਼ਨ ਵੀ ਸ਼ਾਂਤੀਪੂਰਵਕ ਕਰ ਰਿਹਾ ਹੈ। ਆਪਣੇ ਪਰਵਾਰ ਛੱਡ ਕੇ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਦਾ ਖਿਆਲ ਰੱਖਿਆ ਜਾਏ। ਆਸ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਜਲਦੀ ਅਮਲ ਕਰੇਗੀ, ਕਿਉਂਂਕਿ ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ।

Continue Reading

ਰੁਝਾਨ


Copyright by IK Soch News powered by InstantWebsites.ca