Digi-Locker platform launched for Indian passport issuance
Connect with us [email protected]

ਤਕਨੀਕ

ਭਾਰਤੀ ਪਾਸਪੋਰਟ ਬਣਵਾਉਣ ਲਈ ਡਿਜੀ-ਲਾਕਰ ਪਲੇਟਫਾਰਮ ਸ਼ੁਰੂ

Published

on

Passport

ਨਵੇਂ ਪਾਸਪੋਰਟ ਲਈ ਅਸਲ ਦਸਤਾਵੇਜ਼ ਦੇਣ ਦੀ ਲੋੜ ਨਹੀਂ
ਨਵੀਂ ਦਿੱਲੀ, 20 ਫਰਵਰੀ, – ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੇਵਾ ਪ੍ਰੋਗਰਾਮ ਲਈ ਡਿਜੀ ਲਾਕਰ ਪਲੇਟਫਾਰਮ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਪਾਸਪੋਰਟ ਬਣਾਉਣ ਲਈ ਅਪਲਾਈ ਕਰਨ ਵੇਲੇ ਅਸਲ ਦਸਤਾਵੇਜ਼ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਡਿਜੀ ਲਾਕਰ ਪ੍ਰੋਗਰਾਮ ਨਾਲ ਪਾਸਪੋਰਟ ਬਣਵਾਉਣ ਦਾ ਕੰਮ ਕਈ ਨਵੀਂਆਂ ਤਬਦੀਲੀਆਂ ਦੇ ਨਾਲ ਕਾਫੀ ਸੌਖਾ ਕਰ ਦਿੱਤਾ ਗਿਆ ਹੈ।
ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਈ ਵੱਡੇ ਬਦਲਾਅ ਕੀਤੇ ਹਨ ਅਤੇ ਲੋੜਵੰਦਾਂ ਦੇ ਘਰ ਨੇੜੇ ਬਣਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਹਰ ਜਿ਼ਲੇ ਦੇ ਹੈੱਡ ਪੋਸਟ ਆਫਿਸ ਵਿੱਚ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਜਾ ਕੇ ਭਾਰਤੀ ਨਾਗਰਿਕ ਆਪਣਾ ਪਾਸਪੋਰਟ ਬਣਵਾ ਸਕਦੇ ਹਨ। ਸਾਰੇ ਦੇਸ਼ ਦੇ 426 ਡਾਕ ਘਰਾਂ ਵਿੱਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ 36 ਪਾਸਪੋਰਟ ਆਫਿਸ, 93 ਪਾਸਪੋਰਟ ਸੇਵਾ ਕੇਂਦਰ ਅਤੇ ਇਨ੍ਹਾਂ ਦੇ ਨਾਲ 426 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਪਾਸਪੋਰਟ ਬਣਾਏ ਜਾਂਦੇ ਸਨ।
ਸਰਕਾਰ ਵੱਲੋਂ ਦਿੱਤੀਆਂ ਸੇਧਾਂ ਮੁਤਾਬਕ ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ ਇਸ ਤਰ੍ਹਾਂ ਹੈ:

Read More Trending Tech News

  1. ਸਭ ਤੋਂ ਪਹਿਲਾਂ ਵੈੱਬਸਾਈਟ www.passportindia.gov.in ਉੱਤੇ ਜਾਓ ਅਤੇ new user registration  ਉੱਤੇ ਕਲਿੱਖ ਕਰੋ। ਓਥੇ ਰਜਿਸਟ੍ਰੇਸ਼ਨ ਉੱਤੇ ਲੌਗਇਨ ਆਈਡੀ-ਪਾਸਵਰਡ ਮਿਲੇਗਾ।
  2. ਆਪਣੇ ਈ-ਮੈੱਸ ਉੱਤੇ ਆਏ ਲਿੰਕ ਉੱਤੇ ਕਲਿੱਕ ਕਰੋ ਤੇ ਯੂਜ਼ਰ ਆਈਡੀ ਉੱਤੇ ਪਾਸਵਰਡ ਸਬਮਿਟ ਕਰੋ ਅਤੇ ਫਿਰ ‘ਅਪਲਾਈ ਫਾਰ ਫ੍ਰੈਸ਼ ਪਾਸਪੋਰਟ’ ਲਿੰਕ ਉੱਤੇ ਜਾਓ।
  3. ਇਕ ਨਵਾਂ ਫਾਰਮ ਓਪਨ ਹੋਵੇਗਾ, ਜਿਸ ਵਿਚ ਮੰਗੀ ਗਈ ਜਾਣਕਾਰੀ ਧਿਆਨ ਨਾਲ ਭਰੋ। ਗ਼ਲਤੀ ਹੋਣ ਉੱਤੇ ਪਾਸਪੋਰਟ ਲਈ ਦੁਬਾਰਾ ਅਪਲਾਈ ਕਰਨਾ ਪੈ ਸਕਦਾ ਹੈ।
  4. ਫਾਰਮ ਪੂਰਾ ਭਰਨ ਤੋਂ ਬਾਅਦ ‘ਭੁਗਤਾਨ’ਅਤੇ ‘ਮਿਲਣ ਦਾ ਸਮਾਂ’ ਲਿੰਕ ਉੱਤੇ ਕਲਿੱਕ ਕਰ ਕੇ ਸਮਾਂ ਬੁੱਕ ਕਰੋ ਕਿ ਕਦੋਂ ਮਿਲਣਾ ਚਾਹੁੰਦੇ ਹੋ ਅਤੇ ਫਾਰਮ ਸਬਮਿਟ ਕਰਨ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ।
  5. ਭੁਗਤਾਨ ਹੋਣ ਤੋਂ ਬਾਅਦ ਫਾਰਮ ਦਾ ਪ੍ਰਿੰਟ ਜ਼ਰੂਰ ਕੱਢ ਲਓ। ਇਸ ਵਿਚ ਰੈਫਰੈਂਸ ਨੰਬਰ ਅਤੇ ਮਿਥੀ ਗਈ ਅਪੁਆਇੰਟਮੈਂਟ ਦਾ ਨੰਬਰ ਤੇ ਸਮਾਂ ਹੁੰਦਾ ਹੈ। ਉਸ ਤਰੀਕ ਨੂੰ ਆਪਣੇ ਮੂਲ ਦਸਤਾਵੇਜ਼ਾਂ ਨਾਲ ਪਾਸਪੋਰਟ ਸੇਵਾ ਕੇਂਦਰ ਜਾਓ ਅਤੇ ਹੱਥੀਂ ਸਾਰੇ ਦਸਤਾਵੇਜ਼ ਪੇਸ਼ ਕਰੋ, ਜਿਸ ਦੇ ਬਾਅਦ ਉਸ ਕੇਂਦਰਵਿੱਚ ਪ੍ਰੋਸੈੱਸ ਹੋਣ ਉੱਤੇ ਇਕ ਹਫ਼ਤੇਵਿੱਚ ਤੁਹਾਡਾ ਪਾਸਪੋਰਟ ਆਪਣੇ ਆਪ ਕੋਰੀਅਰ ਸਰਵਿਸ ਰਾਹੀਂ ਤੁਹਾਡੇ ਘਰ ਆ ਜਾਵੇਗਾ।

ਤਕਨੀਕ

ਭਾਰਤ ਚਾਬਹਾਰ ਪੋਰਟ ਦਾ ਕੰਮ ਤੇਜ਼ ਕਰੇਗਾ

Published

on

ਨਵੀਂ ਦਿੱਲੀ, 1 ਮਾਰਚ – ਈਰਾਨ ਨੂੰ ਲੈ ਕੇ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੇ ਰੁਖ਼ ਦੇ ਇੰਤਜ਼ਾਰ ਵਿੱਚ ਭਾਰਤ ਨੇ ਚਾਬਹਾਰ ਪੋਰਟ ਦਾ ਕੰਮ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਜੂਨ ਤੱਕ ਭਾਰਤ ਵੱਲੋਂ ਈਰਾਨ ਦੀ ਚਾਬਹਾਰ ਬੰਦਰਗਾਹ ‘ਤੇ ਚਾਰ ਨਵੇਂ ਕ੍ਰੇਨ ਲਾਏ ਜਾਣਗੇ, ਜਿਸ ਤੋਂ ਇਸ ਦੀ ਮਾਲ ਢੁਆਈ ਦੀ ਸਮਰੱਥਾ ਵਧੇਗੀ। ਇਹੀ ਨਹੀਂ, ਚਾਬਹਾਰ ਤੋਂ ਅਫਨਾਨਿਸਤਾਨ ਵਿੱਚ ਰੇਲ ਯੋਜਨਾ ਦਾ ਕੰਮ ਵੀ ਤੇਜ਼ ਕਰਨ ਬਾਰੇ ਭਾਰਤ ਸੰਪਰਕ ਵਿੱਚ ਹੈ। ਚਾਰ ਮਾਰਚ ਨੂੰ ਚਾਬਹਾਰ ਨਾਲ ਸਬੰਧਤ ਇੱਕ ਅਹਿਮ ਬੈਠਕ ਵਿੱਚ ਅੱਗੇ ਦੀ ਵਿਕਾਸ ਯੋਜਨਾ ਦਾ ਐਲਾਨ ਹੋ ਸਕਦਾ ਹੈ।ਸੂਤਰਾਂ ਮੁਤਾਬਕ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਦੁਚਿੱਤੀ ਖਤਮ ਹੋ ਚੁੱਕੀ ਹੈ। ਪਿਛਲੇ ਸਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਰਾਨ ਯਾਤਰਾ ਨੇ ਈਰਾਨ ਨਾਲ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ। ਭਾਰਤ ਨੂੰ ਭਰੋਸਾ ਹੈ ਕਿ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਦਾ ਰਵੱਈਆ ਵੀ ਸਕਾਰਾਤਮਕ ਰਹੇਗਾ। ਏਸੇ ਲਈ ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਦਾ ਦੂਸਰਾ ਪੜਾਅ ਸ਼ੁਰੂ ਕਰਨ ਲੱਗਾ ਹੈ।
ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ 2016 ਤੋਂ ਜਨਵਰੀ 2021 ਤੱਕ 123 ਜਹਾਜ਼ਾਂ ਨੇ ਚਾਬਹਾਰ ਪੋਰਟ ‘ਤੇ ਭਾਰਤੀ ਟਰਮੀਨਲ ਦਾ ਇਸਤੇਮਾਲ ਕੀਤਾ ਹੈ। ਜੂਨ 2021 ਦੇ ਬਾਅਦ ਤੋਂ ਇਹ ਗਿਣਤੀ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ। ਇਸ ਬੰਦਰਗਾਹ ਤੋਂ ਭਾਰਤ ਨੇ ਅਫਗਾਨਿਸਤਾਨ ਨੂੰ 1.1 ਲੱਖ ਟਨ ਚੌਲ, ਕਣਕ ਅਤੇ ਹੋਰ ਖੁਰਾਕ ਸਮੱਗਰੀਆਂ ਦੀ ਸਪਲਾਈ ਕੀਤੀ ਹੈ। ਇਹ ਅੰਕੜਾ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਭਾਰਤ ਭਵਿੱਖ ਵਿੱਚ ਚਾਬਹਾਰ ‘ਤੇ ਇੱਕ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਬਾਰੇ ਵਿੱਚ ਭਾਰਤ ਦੀ ਯੋਜਨਾ ਮੌਜੂਦਾ ਅਮਰੀਕੀ ਪਾਬੰਦੀਆਂ ਦੀ ਵਜ੍ਹਾ ਨਾਲ ਪ੍ਰਭਾਵਤ ਹੋ ਰਹੀ ਹੈ।
ਚਾਬਹਾਰ ਪੋਰਟ ਦੀਆਂਕੁਨੈਕਟੀਵਿਟੀ ਯੋਜਨਾਵਾਂ ਨੂੰ ਤੇਜ਼ ਕਰਨ ਲਈ ਭਾਰਤ ਜਾਪਾਨ ਨਾਲ ਗੱਲ ਕਰ ਰਿਹਾ ਹੈ। ਭਾਰਤ ਖਾਸ ਤੌਰ ‘ਤੇ ਚਾਬਹਾਰ ਨੂੰ ਰੇਲ ਮਾਰਗ ਤੋਂ ਜਾਹੇਦਨ (ਈਰਾਨ-ਅਫਗਾਨਿਸਤਾਨ ਸਰਹੱਦ) ਅਤੇ ਅੱਗੇ ਅਫਗਾਨੀ ਸ਼ਹਿਰ ਜਾਰੰਜ ਨਾਲ ਜੋੜਨ ਦੇ ਲਈ ਜਾਪਾਨ ਦੀ ਮਦਦ ਚਾਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਜਾਪਾਨ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਜਿਨ੍ਹਾਂ ਕੁਨੈਕਟੀਵਿਟੀ ਯੋਜਨਾਵਾਂ ਨੂੰ ਇਕੱਠੇ ਮਿਲਾ ਕੇ ਸ਼ੁਰੂ ਕਰਨ ‘ਤੇ ਗੱਲ ਹੋ ਰਹੀ ਹੈ, ਉਨ੍ਹਾਂ ਵਿੱਚ ਚਾਬਹਾਰ ਤੋਂ ਜਾਰੰਜ ਤੱਕ ਦੀ ਰੇਲ ਯੋਜਨਾ ਸਭ ਤੋਂ ਅਹਿਮ ਹੈ।

Continue Reading

ਤਕਨੀਕ

ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪੁਰਾਣਾ ਨਿਕਲਿਆ

Published

on

ਲਖਨਊ, 26 ਫਰਵਰੀ – ਵਿਗਿਆਨ ਸੰਸਥਾ (ਬੀ ਐਸ ਆਈ ਪੀ) ਦੇ ਵਿਗਿਆਨਕ ਖੋਜ ਅਧਿਐਨ ਨਾਲ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨਾਲ ਜੁੜੇ ਕਿਆਸਿਆਂ ਉੱਤੇਰੋਕ ਲੱਗ ਗਈ ਹੈ। ਅੱਠ ਸਾਲਾਂ ਦੀ ਮਿਹਨਤ ਦੇ ਬਾਅਦ ਵਿਗਿਆਨੀਆਂ ਨੇ ਪਹਿਲੀ ਵਾਰ ਭਾਰਤੀ ਮਾਨਸੂਨ ਸਿਸਟਮ ਨਾਲ ਜੁੜੀ ਇਸ ਗੁੱਥੀ ਨੂੰ ਸੁਲਝਾਉਂਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਈਸੋਟੋਪਿਕ ਤਕਨੀਕ ਉੱਤੇ ਆਧਾਰਤ ਖੋਜ ਵਿੱਚ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 270 ਲੱਖ ਸਾਲ ਪੁਰਾਣੀ ਦੱਸੀ ਗਈ ਹੈ।
ਹਾਲੇ ਤੱਕ ਦੇ ਸਰਵੇ ਵਿੱਚ ਤਿੱਬਤ ਦੇ ਹੋਂਦ ਵਿੱਚ ਆਉਣ ਅਤੇ ਭੂ-ਵਿਗਿਆਨਕ ਉਮਰ (ਜਿਓਲਾਜੀਕਲ ਏਜ਼) ਦੇ ਆਧਾਰ ਉੱਤੇ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 120 ਲੱੱਖ ਸਾਲ ਪੁਰਾਣਾ ਮੰਨਿਆ ਜਾਂਦਾ ਸੀ, ਪਰ ਸੰਸਥਾ ਦੇ ਵਿਗਿਆਨੀ ਡਾਕਟਰ ਸਾਜਿਦ ਅਲੀ ਦੇ 17 ਫਰਵਰੀ ਨੂੰ ਅੰਤਰਰਾਸ਼ਟਰੀ ਜਰਨਲ ਵਿੱਚ ਛਪੇ ਖੋਜ ਪੱਤਰ ਦੇ ਅਨੁਸਾਰ ਮੌਜੂਦਾ ਭਾਰਤੀ ਮਾਨਸੂਨ ਸਿਸਟਮ 270 ਲੱੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਇਹ ਤਸਵੀਰ ਬੰਗਾਲ ਦੀ ਖਾੜੀ ਵਿੱਚ ਜਮ੍ਹਾ ਹੋਏ ਸੈਡੀਮੈਂਟਸ ਦੇ ਸਰਵੇ ਨਾਲ ਸਾਫ ਹੋਈ ਹੈ। ਡਾਕਟਰ ਅਲੀ ਦੱਸਦੇ ਹਨ ਕਿ ਭਾਰਤੀ ਮਾਨਸੂਨ ਦੀ ਤੀਬਰਤਾ ਦੇ ਸਮੇਂ ਨੂੰ ਅੱਜ ਤੱਕ ਵਿਵਾਦਪੂਰਨ ਮੰਨਿਆ ਜਾਂਦਾ ਰਿਹਾ ਹੈ। ਇਸ ਖੋਜ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਅਲੀ ਦੱਸਦੇ ਹਨ ਕਿ ਭੂ-ਮੱਧ ਰੇਖਾ ਅਤੇ ਬੰਗਾਲ ਦੀਖਾੜੀ ਵਿੱਚ 235 ਮੀਟਰ ਲੰਬੀ ਤਲਛਟ ਦੇ ਸਰਵੇ ਦੇ ਆਧਾਰ ਉੱਤੇ ਦੱਖਣੀ ਏਸ਼ਿਆਈ ਮਾਨਸੂਨ ਇਤਿਹਾਸ ਨੂੰ ਪਰਖਿਆ ਗਿਆ। ਬੰਗਾਲ ਦੀ ਖਾੜੀ ਵਿੱਚ ਉਚ ਹਿਮਾਲਿਆ ਦੇ ਕ੍ਰਿਸਟਲਾਈਨ ਪਹਾੜੀਆਂ ਦੇ ਖੁਰਨ ਨਾਲ ਸੈਡੀਮੈਂਟਸ ਬੰਗਾਲ ਦੀ ਖਾੜੀ ਵਿੱਚ ਪਹੁੰਚੇ ਸਨ। ਅਲੀ ਦਾ ਮੰਨਣਾ ਹੈ ਕਿ ਪੁਰਾ-ਜਲਵਾਯੂ ਖਾਸ ਕਰ ਕੇ ਭਾਰਤੀ ਮਾਨਸੂਨ ਪ੍ਰਣਾਲੀ ਨਾਲ ਜੁੜੇ ਇਸ ਖੋਜ ਨਤੀਜਿਆਂ ਨਾਲ ਭਵਿੱਖ ਵਿੱਚ ਜਲਵਾਯੂ ਤਬਦੀਲੀ ਅਤੇ ਮਾਨਸੂਨ ਸਬੰਧੀ ਸਰਵੇਖਣਾਂ ਨੂੰ ਨਵਾਂ ਦਿਸ਼ਾ ਮਿਲ ਸਕੇਗੀ ਅਤੇ ਹੋਰ ਵੀ ਜਿ਼ਆਦਾ ਖੋਜ ਹੋ ਸਕੇਗੀ।

Read More Today Exclusive Breaking News

Continue Reading

ਤਕਨੀਕ

ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਉਤੇ ਫੇਸਬੁਕ ਨੇ ਨਿਯਮ ਸਖਤ ਕੀਤੇ

Published

on

ਨਵੀਂ ਦਿੱਲੀ, 25 ਫਰਵਰੀ – ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦਾ ਸ਼ੋਸ਼ਣ ਰੋਕਣ ਲਈ ਨਿਯਮ ਸਖਤ ਕੀਤੇ ਹਨ ਅਤੇ ਅਜਿਹੇ ਕੰਟੈਂਟ ਦਾ ਪਤਾ ਲਾਉਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਟੂਲਸ ਅਪਡੇਟ ਕੀਤੇ ਗਏ ਹਨ।
ਪਤਾ ਲੱਗਾ ਹੈ ਕਿ ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਦੇ ਪ੍ਰਸਾਰ ਬਾਰੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਫੇਸਬੁਕ ਨੇ ਕਿਹਾ ਕਿ ਬੱਚਿਆਂ ਨੂੰ ਨੁਕਸਾਨ ਪੁਚਾਉਣ ਲਈ ਪਲੇਟਫਾਰਮ ਦੀ ਵਰਤੋਂ ਹਰ ਹਾਲ ਵਿੱਚ ਨਾ ਮਨਜ਼ੂਰ ਹੈ, ਅਸੀਂ ਆਪਣੇ ਡਿਟੈਕਸ਼ਨ ਅਤੇ ਰਿਪੋਰਟਿੰਗ ਟੂਲਸ ਅਪਡੇਟ ਕੀਤੇ ਹਨ। ਇਸ ਸਬੰਧ ਵਿੱਚ ਫੇਸਬੁਕ ਦੋ ਟੂਲਸ ਉਤੇ ਕੰਮ ਕਰ ਰਿਹਾ ਹੈ। ਪਹਿਲੇ ਟੂਲ ਤੋਂ ਅਜਿਹਾ ਕੁਝ ਸਰਚ ਕਰਨ ਉਤੇ ਯੂਜ਼ਰ ਨੂੰ ਚਿਤਾਵਨੀ ਵਾਲਾ ਟਾਪ-ਅਪ ਮੈਸੇਜ ਮਿਲੇਗਾ। ਦੂਸਰੇ ਟੂਲ ਦੀ ਮਦਦ ਨਾਲ ਏਦਾਂ ਦਾ ਕੰਟੈਂਟ ਸ਼ੇਅਰ ਕਰਨ ਵਾਲਿਆਂ ਨੂੰ ਚਿਤਾਵਨੀ ਮਿਲੇਗੀ ਕਿ ਇਹ ਪਾਲਿਸੀ ਦੇ ਖਿਲਾਫ ਹੈ ਅਤੇ ਇਸ ਤੋਂ ਉਨ੍ਹਾਂ ਲਈ ਕਾਨੂੰਨੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਕੰਟੈਂਟ ਨੂੰ ਉਤਸ਼ਾਹ ਦੇਣ ਵਾਲੇ ਫੇਸਬੁਕ ਪ੍ਰੋਫਾਈਲ, ਪੇਜ਼, ਗਰੁੱਪ ਅਤੇ ਇੰਸਟਾਗ੍ਰਾਮ ਅਕਾਊਂਟ ਹਟਾ ਦਿੱਤੇ ਜਾਣਗੇ।
ਫੇਸਬੁਕ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਨਿਊਜ਼ ਇੰਡਸਟਰੀ ਵਿੱਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਖਬਰਾਂ ਦੇ ਭੁਗਤਾਨ ਨੂੰ ਲੈ ਕੇ ਆਸਟਰੇਲੀਆ ਦੇ ਨਾਲ ਪੈਦਾ ਹੋਏ ਵਿਵਾਦ ਦੇ ਬਾਅਦ ਇਸ ਅਮਰੀਕੀ ਇੰਟਰਨੈਟ ਮੀਡੀਆ ਨੇ ਇਹ ਐਲਾਨ ਕੀਤਾ ਹੈ। ਫੇਸਬੁਕ ਨੇ ਦੱਸਿਆ ਕਿ ਉਹ 2018 ਤੋਂ ਨਿਊਜ਼ ਇੰਡਸਟਰੀ ਵਿੱਚ 60 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕਾ ਹੈ।

Read More Internet and Other Technology Updates

Continue Reading

ਰੁਝਾਨ


Copyright by IK Soch News powered by InstantWebsites.ca