DIG Mann said: Comrade Balwinder Singh was killed by gangsters
Connect with us [email protected]

ਪੰਜਾਬੀ ਖ਼ਬਰਾਂ

ਡੀ ਆਈ ਜੀ ਮਾਨ ਨੇ ਕਿਹਾ : ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਗੈਂਗਸਟਰਾਂ ਨੇ ਕੀਤੀ ਸੀ

Published

on

balwinder singh

ਤਰਨ ਤਾਰਨ, 5 ਨਵੰਬਰ – ਸ਼ੌਰਿਆ ਚੱਕਰ ਵਾਲੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਗੈਂਗਸਟਰਾਂ ਨੇ ਕਰਵਾਈ ਸੀ ਅਤੇ ਹਤਿਆਰੇ ਪੈਸੇ ਲੈ ਕੇ ਅਪਰਾਧ ਕਰਨ ਵਾਲੇ ਲੋਕ ਸਨ। ਇਸ ਸਾਜ਼ਿਸ਼ ਵਿੱਚ ਸ਼ਾਮਲ 11 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦਾਅਵਾ ਪੁਲਸ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਹਤਿਆਰੇ ਤੇ ਸਾਜ਼ਿਸ਼ਕਾਰ ਹਾਲੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਹੱਤਿਆ ਪਿੱਛੇ ਕਾਰਨ ਕੀ ਸੀ, ਇਹ ਪੁਲਸ ਨਹੀਂ ਦੱਸ ਸਕੀ। ਪੁਲਸ ਨੇ ਇਸ ਹੱਤਿਆ ਪਿੱਛੇ ਅੱਤਵਾਦੀ ਕੁਨੈਕਸ਼ਨ ਹੋਣ ਤੋਂ ਵੀ ਇਨਕਾਰ ਕੀਤਾ ਹੈ।
ਡੀ ਆਈ ਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ 16 ਅਕਤੂਬਰ ਦੀ ਸਵੇਰਕਰੀਬ ਸੱਤ ਵਜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਕਾਮਰੇਡ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਪੜਤਾਲ ਤੋਂ ਪਤਾ ਲੱਗਾ ਸੀ ਕਿ ਹਤਿਆਰੇ ਲੁਧਿਆਣੇ ਦੇ ਸਲੇਮ ਟਾਬਰੀ ਇਲਾਕੇ ਵਿੱਚ ਲੁਕੇ ਹਨ। 24 ਅਕਤੂਬਰ ਨੂੰ ਪੁਲਸ ਉਥੋਂ ਤੱਕ ਪੁੱਜ ਗਈ, ਪਰ ਉਹ ਹੱਥ ਨਾ ਆਏ, ਪਰ ਉਨ੍ਹਾਂ ਦੀ ਪਛਾਣ ਕਰ ਲਈ ਗਈ।ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਹੱਤਿਆ ਸੁੱਖ ਭਿਖਾਰੀਵਾਲ ਉਰਫ ਸੁਖਮੀਤਪਾਲ ਸਿੰਘ ਦੇ ਕਹੇ ਸੁਖਰਾਜ ਸਿੰਘ ਸੁੱਖਾ ਪਿੰਡ ਲਖਨਪਾਲ (ਗੁਰਦਾਸਪੁਰ) ਤੇ ਰਵਿੰਦਰ ਗਿਆਨਾ ਵਾਸੀ ਖਰਲ (ਗੁਰਦਾਸਪੁਰ) ਦੇ ਤਾਲਮੇਲ ਨਾਲ ਸੁਖਦੀਪ ਸਿੰਘ ਬੂਰਾ ਵਾਸੀ ਖਰਲ ਅਤੇ ਗੁਰਜੀਤ ਸਿੰਘ ਉਰਫ ਭਾਅ ਵਾਸੀ ਲਖਨਪਾਲ ਨਾਂਅ ਦੇ ਦੋ ਸ਼ੂਟਰਾਂ ਨੇ ਕੀਤੀ ਸੀ। ਇਹ ਦੋਵੇਂ ਕੁਝ ਸਮਾਂ ਪਹਿਲਾਂ ਗਿਆਨੇ ਅਤੇ ਸੁੱਖੇ ਨਾਲ ਜੇਲ੍ਹ ਵਿੱਚ ਰਹੇ ਸਨ ਤੇ ਜ਼ਮਾਨਤ ‘ਤੇ ਆਏ ਸਨ। ਸੁੱਖ ਭਿਖਾਰੀਵਾਲ ਨੇ ਦੋਵਾਂ ਨੂੰ ਪੈਸੇ ਦੇਣ ਦਾ ਵਾਅਦਾ ਕਰ ਕੇ ਕਾਮਰੇਡ ਦੀ ਹੱਤਿਆ ਦੀ ਸਾਜ਼ਿਸ ਰਚ ਦਿੱਤੀ ਸੀ।
ਕਾਮਰੇਡ ਦੀ ਹੱਤਿਆਤੋਂ ਪਹਿਲਾਂ ਇੱਕ ਮਹੀਨੇ ਤੱਕ ਬੂਰਾ ਤੇ ਭਾਅ ਲੁਧਿਆਣੇ ਦੇ ਸਲੇਮ ਟਾਬਰੀ ਇਲਾਕੇ ਵਿੱਚ ਰਹੇ ਸਨ। ਡੀ ਆਈ ਜੀ ਨੇ ਦੱਸਿਆ ਕਿ ਦੋਵਾਂ ਨੂੰ ਰਵਿੰਦਰ ਰਵੀ ਨੇ ਫਾਇਰਿੰਗ ਦੀ ਪ੍ਰੈਕਟਿਸ ਵੀ ਕਰਵਾਈ। ਸੁਖਰਾਜ ਸਿੰਘ ਸੁੱਖਾ ਨੇ ਸੁੱਖ ਭਿਖਾਰੀਵਾਲ ਦੇ ਕਹਿਣ ‘ਤੇ ਆਕਾਸ਼ਦੀਪ ਅਰੋੜਾ ਵਾਸੀ ਲੁਧਿਆਣਾ ਰਾਹੀਂ ਬੂਰਾ ਤੇ ਭਾਅ ਦੇ ਰਹਿਣ ਦਾ ਪ੍ਰਬੰਧ ਸਲੇਮ ਟਾਬਰੀ ਇਲਾਕੇ ਵਿੱਚ ਕਰਵਾਇਆ ਸੀ। ਅਕਾਸ਼ਦੀਪ ਵੀ ਕਤਲ ਦੇ ਇੱਕ ਕੇਸ ਵਿੱਚ ਮੁਲਜ਼ਮ ਹੈ, ਜੋ ਸੁਖਰਾਜ ਸਿੰਘ ਨਾਲ ਜੇਲ੍ਹ ਵਿੱਚ ਰਿਹਾ ਸੀ। ਸੁੱਖਾ ਧਾਲੀਵਾਲ ਨੇ ਹੀ ਸੁੱਖ ਭਿਖਾਰੀਵਾਲ ਵੱਲੋਂ ਭੇਜੇ ਪੈਸੇ ਬੂਰਾ ਅਤੇ ਭਾਅ ਤੱਕ ਪਹੁੰਚਾਏ ਸਨ।

ਪੰਜਾਬੀ ਖ਼ਬਰਾਂ

ਸਲਫ਼ਾਸ ਖਾਣ ਨਾਲ ਮਾਂ,ਧੀ ਅਤੇ ਦੋਹਤੀ ਦੀ ਮੌਤ

Published

on

suicide

ਤਰਨਤਾਰਨ, 3 ਦਸੰਬਰ – ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ, ਧੀ ਅਤੇ ਦੋਹਤੀ ਦੀ ਸਲਫ਼ਾਸ ਖਾਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਉਸ ਨੂੰ ਜਣੇਪੇ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਣਾ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਥਾਣਾ ਸਿਟੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਰ ਦੇ ਮਾਲਕ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਹਨੂੰਮਾਨ ਵਾਲੀ ਦੇ ਵਾਸੀ ਰਾਜਬੀਰ ਸਿੰਘ ਦਾ ਇੱਕ ਸਾਲ ਪਹਿਲਾਂ ਗੀਤਇੰਦਰ ਕੌਰ ਵਾਸੀ ਦੋਰਾਹਾ ਨਾਲ ਵਿਆਹ ਹੋਇਆ ਸੀ। ਉਸ ਦੀ ਪਹਿਲੇ ਵਿਆਹ ‘ਚੋਂ ਇੱਕ ਬੇਟੀ ਗੁਰਨੂਰ ਕੌਰ (10) ਵੀ ਸੀ। ਗੀਤਇੰਦਰ ਕੌਰ ਇਸ ਸਮੇਂ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਡਾਕਟਰਾਂ ਵੱਲੋਂ ਉਸਦੇ ਜਣੇਪੇ ਲਈ ਹਸਪਤਾਲ ਸੱਦਿਆ ਗਿਆ ਸੀ। ਉਸਦਾ ਪਰਵਾਰ ਉਸ ਨੂੰ ਹਸਪਤਾਲ ਲਿਜਾਣ ਵਾਲਾ ਸੀ। ਗੀਤਇੰਦਰ ਕੌਰ ਦੀ ਮਾਤਾ ਪ੍ਰੀਤਮ ਕੌਰ (50) ਵਾਸੀ ਦੋਰਾਹਾ ਆਪਣੀ ਲੜਕੀ ਗੀਤਇੰਦਰ ਕੌਰ ਨੂੰ ਮਿਲਣ ਤਰਨਤਾਰਨ ਆਈ ਹੋਈ ਸੀ। ਕੱਲ੍ਹ ਸਵੇਰੇ ਪ੍ਰੀਤਮ ਕੌਰ, ਗੀਤਇੰਦਰ ਕੌਰ ਅਤੇ ਗੁਰਨੂਰ ਕੌਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਆਂ ਸਨ ਅਤੇ ਹਸਪਤਾਲ ਜਾਣ ਵਾਲੀਆਂ ਸਨ ਕਿ ਪ੍ਰੀਤਮ ਕੌਰ ਅਤੇ ਗੀਤਇੰਦਰ ਕੌਰ, ਲੜਕੀ ਗੁਰਨੂਰ ਕੌਰ ਵੱਲੋਂ ਸਲਫ਼ਾਸ ਖਾਣ ਨਾਲ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਰਾਜਬੀਰ ਸਿੰਘ ਨੇ ਪ੍ਰੀਤਮ ਕੌਰ, ਗੀਤਇੰਦਰ ਕੌਰ ਤੇ ਗੁਰਨੂਰ ਕੌਰ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ।
ਹਸਪਤਾਲ ਵੱਲੋਂ ਪੁਲਸ ਨੂੰ ਇਸ ਦੀ ਸੂਚਨਾ ਦੇਣ ਪਿੱਛੋਂ ਓਥੇ ਪਹੁੰਚੇ ਡੀ ਐਸ ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਸ਼ੱਕੀ ਕੇਸਦੀ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਤਿੰਨਾਂ ਜੀਆਂ ਨੂੰ ਸਲਫ਼ਾਸ ਦਿੱਤੀ ਗਈ ਜਾਂ ਉਨ੍ਹਾਂ ਨੇ ਖ਼ੁਦ ਨਿਗਲੀ ਹੈ। ਇਸ ਦੇ ਨਾਲ ਮ੍ਰਿਤਕ ਪ੍ਰੀਤਮ ਕੌਰ ਤੇ ਉਸਦੀ ਲੜਕੀ ਗੀਤਇੰਦਰ ਕੌਰ ਦੇ ਪਰਵਾਰ ਵਾਲੇ ਪੁਲਸ ਨੂੰ ਜੋ ਬਿਆਨ ਦੇਣਗੇ, ਉਸਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸ਼ੱਕ ਦੇ ਅਧਾਰ ‘ਤੇ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਕਿਸਾਨ ਧਰਨੇ ‘ਚ ਮਾਨਸਾ ਦੇ ਇੱਕ ਹੋਰ ਕਿਸਾਨ ਦੀ ਮੌਤ

Published

on

gurjant singh

ਮਾਨਸਾ, 3 ਦਸੰਬਰ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਟਿਕਰੀ ਹੱਦ ਉੱਤੇ ਧਰਨੇ ਵਿੱਚ ਸ਼ਾਮਲ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਕੱਲ੍ਹ ਬਿਮਾਰ ਹੋ ਗਿਆ ਸੀ। ਉਸਨੂੰ ਬਹਾਦਰਗੜ੍ਹ ਹਸਪਤਾਲ ਵਿੱਚੋਂਕੱਲ੍ਹ ਪੀ ਜੀ ਆਈ ਰੋਹਤਕ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸਦਾ ਸਸਕਾਰ ਕੀਤਾ ਜਾਵੇਗਾ।
ਇਸੇ ਦੌਰਾਨ 29 ਨਵੰਬਰ ਨੂੰ ਉਪਰੋਕਤ ਧਰਨੇ ‘ਚ ਕਾਰ ਨੂੰ ਅੱਗ ਲੱਗਣ ਨਾਲ ਮਾਰੇ ਗਏ ਮਕੈਨਿਕ ਦੇ ਸਾਥੀ ਜਨਕ ਰਾਜ ਧਨੌਲਾ ਦੇ ਕੇਸ ‘ਚ ਪੰਜਾਬ ਸਸਕਾਰ ਨੇ ਕਿਸਾਨ ਜਥੇਬੰਦੀ ਦੀਆਂ ਮੰਗਾਂ ਮੰਨ ਲਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਅਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਮੰਨ ਲਈ ਹੈ।

Continue Reading

ਪੰਜਾਬੀ ਖ਼ਬਰਾਂ

ਪੈਦਲ ਜਾਂਦੀਆਂ ਮਾਂ-ਧੀ ਨੂੰ ਬਾਈਕ ਸਵਾਰ ਦੀ ਟੱਕਰ ਕਾਰਨ ਤਿੰਨ ਮੌਤਾਂ

Published

on

accident

ਸਮਰਾਲਾ, 3 ਦਸੰਬਰ – ਏਥੋਂ ਨੇੜਲੇ ਪਿੰਡ ਹੈਡੇਂ ਨੇੜੇ ਬਾਈਕ ਸਵਾਰ ਨੇ ਪੈਦਲ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਮਾਂ ਬੇਟੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬਾਈਕ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ (20) ਅਤੇ ਬਾਈਕ ਚਾਲਕ ਅਭਿਸ਼ੇਕ ਪਿੰਡ ਲੋਹਾਰਾ ਵਜੋਂ ਹੋਈ ਹੈ। ਬਾਈਕ ਦੇ ਪਿੱਛੇ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੂਰਜ ਦੇ ਤੌਰ ‘ਤੇ ਹੋਈ ਹੈ, ਜਿਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਪਿੰਡ ਹੇਡੋਂ ਦੀ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ ਆਪਣੇ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਸੜਕ ਕੰਢੇ ਆਪਣੇ ਪਾਸੇ ਜਾ ਰਹੀਆਂ ਸਨ ਕਿ ਸਮਰਾਲੇ ਤੋਂ ਖਮਾਣੋਂ ਵੱਲ ਜਾਂਦੇ ਅਭਿਸ਼ੇਕ ਕੁਮਾਰ ਨੇ ਧਿਆਨ ਭਟਕ ਜਾਣ ਕਾਰਨ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਦੇ ਨਾਲ ਅਭਿਸੇਕ ਦੀ ਵੀ ਘਟਨਾ ਸਥਾਨ ‘ਤੇ ਮੌਤ ਹੋ ਗਈ।

Continue Reading

ਰੁਝਾਨ