Dhindsa's walkout from Parliament's Agriculture Committee
Connect with us apnews@iksoch.com

ਰਾਜਨੀਤੀ

ਪਾਰਲੀਮੈਂਟ ਦੀ ਖੇਤੀ ਬਾਰੇ ਕਮੇਟੀ ਵਿੱਚੋਂ ਢੀਂਡਸਾ ਦਾ ਵਾਕਆਊਟ

Published

on

akali dal democratic
  • ਖੇਤੀ ਕਾਨੂੰਨਾਂ ਉਤੇ ਚਰਚਾ ਨਾ ਕਰਨ ਤੋਂ ਢੀਂਡਸਾ ਨਾਰਾਜ਼
  • ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਿਆ
    ਨਵੀਂ ਦਿੱਲੀ, 11 ਜਨਵਰੀ, – ਭਾਰਤ ਦੀ ਪਾਰਲੀਮੈਂਟ ਦੀ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਖੇਤੀ ਬਾਰੇ ਕਾਨੂੰਨਾਂ ਉਤੇ ਕੋਈ ਕੋਈ ਵੀ ਚਰਚਾ ਨਾ ਕਰਨ ਉਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਇਸ ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਏ।
    ਪਤਾ ਲੱਗਾ ਹੈ ਕਿ ਮੀਟਿੰਗ ਦੇ ਸ਼ੁਰੂ ਵਿਚ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਇਸ ਬਾਰੇ ਚਰਚਾ ਦੀ ਮੰਗ ਕੀਤੀ ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ਼ ਪਸ਼ੂ ਪਾਲਣ ਬਾਰੇ ਹੈ, ਇਸ ਕਰਕੇ ਉਹ ਖੇਤੀਬਾੜੀ ਕਾਨੂੰਨਾਂ ਬਾਰੇ ਕੋਈ ਚਰਚਾ ਨਹੀਂ ਕਰਨਗੇ। ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਮੀਟਿੰਗ ਤੋਂ ਵਾਕਆਊਟ ਕਰਕੇ ਬਾਹਰ ਆ ਗਏ। ਢੀਂਡਸਾ ਨੇ ਕਿਹਾ ਕਿ ਇਸ ਸਮੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਾਰਡਰ ਉਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ ਤਾਂ ਇਸ ਦੇਸ਼ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਆਨ ਐਗਰੀਕਲਚਰ ਵੱਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ਼ ਪਸ਼ੂ ਪਾਲਣ ਏਜੰਡੇ ਦੀ ਚਰਚਾ ਕਰਨਾ ਇਨਾ ਮਹੱਤਵਪੂਰਨ ਨਹੀਂ। ਉਨ੍ਹਾਂ ਕਿਹਾ ਕਿ ਜੇ ਸੁਪਰੀਮ ਕੋਰਟ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਨੂੰ ਕਹਿ ਸਕਦੀ ਹੈ ਤਾਂ ਐਗਰੀਕਲਚਰ ਕਮੇਟੀ ਸਰਕਾਰ ਉਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਕਿਉਂ ਨਹੀਂ ਪਾ ਸਕਦੀ?
    ਪਾਰਲੀਮੈਂਟ ਦੀ ਅਨੈਕਸੀ ਵਿੱਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਐੱਮਪੀ, ਪੀ ਸੀ ਗਾਦੀਗੋਡਾਰ ਕਰ ਰਹੇ ਸਨ ਅਤੇ ਇਸ ਵਿਚ ਦੇਸ਼ਵਿੱਚ ਐਨੀਮਲ ਹਸਬੈਂਡਰੀ ਤੇ ਡੇਅਰੀ ਫਾਰਮਿੰਗ ਵਿਚ ਵੈਟਰਨਰੀ ਸੇਵਾਵਾਂਵਿੱਚ ਪਸ਼ੂਆਂ ਲਈ ਵੈਕਸੀਨ ਦੀ ਸਪਲਾਈ ਹੋਣ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ।

Read More Latest Indian Political News

ਅੰਤਰਰਾਸ਼ਟਰੀ

ਟਰੰਪ ਵੱਲੋਂ ਸਾਬਕਾ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮੁਆਫੀ

Published

on

trump

ਵਾਸ਼ਿੰਗਟਨ, 21 ਜਨਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮੁਆਫੀ ਦੇ ਦਿੱਤੀ। ਇਸ ਮੌਕੇ 73 ਲੋਕਾਂ ਨੂੰ ਮੁਆਫ ਕੀਤਾ ਗਿਆ ਹੈ ਅਤੇ 70 ਲੋਕਾਂ ਦੀ ਸਜ਼ਾ ਨੂੰ ਘੱਟ ਕੀਤਾ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਖੁਦ ਨੂੰ, ਆਪਣੇ ਪਰਵਾਰ ਜਾਂ ਵਕੀਲ ਰੂਡੀ ਗੁਲਾਨੀ ਨੂੰ ਮੁਆਫੀ ਨਹੀਂ ਦਿੱਤੀ। ਕਈ ਵਾਰਇਹ ਚਰਚਾ ਛਿੜੀ ਸੀ ਕਿ ਰਾਸ਼ਟਰਪਤੀ ਆਪਣੇ ਖੁਦ ਸਮੇਤ ਆਪਣੇ ਪਰਵਾਰ ਨੂੰ ਮੁਆਫੀ ਦੇ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਸੰਵਿਧਾਨ ਹੇਠ ਮੁਆਫੀ ਦੇਣ ਦਾ ਅਧਿਕਾਰ ਹੈ। ਰਾਸ਼ਟਰਪਤੀ ਦੇ ਇਸ ਫੈਸਲੇ ਦੀ ਸਰਕਾਰ ਦਾ ਕੋਈ ੀ ਵਿਭਾਗ ਸਮੀਖਿਆ ਨਹੀਂ ਕਰ ਸਕਦਾ। ਖਾਸ ਗੱਲ ਹੈ ਕਿ ਰਾਸ਼ਟਰਪਤੀ ਸਿਰਫ ਫੈਡਰਲ ਅਪਰਾਧ ਦੇ ਕੇਸ ਵਿੱਚ ਮੁਆਫੀ ਜਾਂ ਸਜ਼ਾ ਘੱਟ ਕਰ ਸਕਦਾ ਹੈ। ਟਰੰਪ ਲਈ ਪੈਸੇ ਇਕੱਠੇ ਕਰਨ ਵਾਲੇ ਏਲੀਅਟ ਬਰਾਊਡੀ ਅਤੇ ਡੇਟ੍ਰਾਇਟ ਦੇ ਸਾਬਕਾ ਮੇਅਰ ਕਵਾਮ ਕਿਲਪੈਟਿ੍ਰਕ ਨੂੰ ਵੀ ਮੁਆਫੀਦਿੱਤੀ ਗਈ ਹੈ। ਕਿਲਪੈਟਿ੍ਰਕ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ 28 ਸਾਲ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ। ਰੈਪਰ ਲਿਲ ਵਾਏਨ ਤੇ ਕੋਡਕ ਬਲੈਕ ਨੂੰ ਵੀ ਮੁਆਫੀ ਦੇ ਦਿੱਤੀ ਹੈ। ਵਾਏਨ ਨੇ ਨਾਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਦਾ ਜੁਰਮ ਮੰਨਿਆ ਹੈ, ਬਲੈਕ `ਤੇ ਹਥਿਆਰ ਖਰੀਦ ਕੇਸ ਵਿੱਚ ਝੂਠਾ ਬਿਆਨ ਦੇਣ ਦਾ ਦੋਸ਼ ਹੈ। ਟਰੰਪ ਇਸ ਤੋਂ ਪਹਿਲਾਂ ਵੀ ਆਪਣੇ ਸਮੱਰਥਕਾਂ ਤੇ ਸਹਿਯੋਗੀਆਂ ਨੂੰ ਮੁਆਫੀ ਦੇ ਚੁੱਕੇ ਹਨ। ਇਸ ਵਿੱਚ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ, ਸਾਬਕਾ ਕੈਂਪੇਨ ਮੈਨੇਜਰ ਪਾਲ ਮਨਫੋਰਟ, ਸਾਬਕਾ ਸਲਾਹਕਾਰ ਰੋਜਨ ਸਟੋਨ ਤੇ ਟਰੰਪ ਦੇ ਕੁੜਮ ਚਾਰਲਸ ਕੁਸ਼ਨਰ ਸ਼ਾਮਲ ਹਨ।ਸਜ਼ਾ ਭੁਗਤ ਰਹੇ ਸੋਲਮ ਵੀਸ ਦੀ ਸਜ਼ਾ ਘੱਟ ਕੀਤੀ ਗਈ ਹੈ। ਉਸ ਨੂੰ ਕਈ ਅਪਰਾਧਾਂ ਵਿੱਚ ਸਜ਼ਾ ਸੁਣਾਈ ਗਈ ਸੀ। ਅਮਰੀਕੀ ਇਤਿਹਾਸ ਵਿੱਚ ਵੀਸ ਨੂੰ ਦਿੱਤੀ ਗਈ ਸਜ਼ਾ ‘ਵ੍ਹਾਈਟ ਕਾਲਰ ਕਰਾਈਮ’ ਲਈ ਦਿੱਤੀ ਗਈ ਸਭ ਤੋਂ ਵੱਡੀ ਸਜ਼ਾ ਵੀ ਹੈ।

Continue Reading

ਅੰਤਰਰਾਸ਼ਟਰੀ

ਟਰੰਪ ਦੀ ਸਭ ਤੋਂ ਛੋਟੀ ਧੀ ਦੀ ਵਾਈਟ ਹਾਊਸ ਵਿੱਚ ਮੰਗਣੀ

Published

on

trump

ਵਾਸ਼ਿੰਗਟਨ, 21 ਜਨਵਰੀ – ਡੋਨਾਲਡ ਟਰੰਪ ਦੀ ਛੋਟੀ ਧੀ ਟਿਫਨੀ ਟਰੰਪ ਨੇ ਆਪਣੀ ਮੰਗਣੀ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਆਪਣੇ ਪਿਤਾ ਦੇ ਰਾਸ਼ਟਰਪਤੀ ਵਜੋਂ ਆਖਰੀ ਦਿਨ ਮਾਈਕਲ ਬੁਲੋਸ ਨਾਲ ਮੰਗਣੀ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਫੋਟੋ ਪਾ ਕੇ ਦਿੱਤੀ।
ਮਾਈਕਲ ਬੁਲੋਸ ਨਾਲ ਫੋਟੋ ਸ਼ੇਅਰ ਕਰਦੇ ਹੋਏ ਟਿਫਨੀ ਟਰੰਪ ਨੇ ਲਿਖਿਆ, ‘ਵ੍ਹਾਈਟ ਹਾਊਸ ਵਿੱਚ ਇਤਿਹਾਸਕ ਮੌਕਿਆਂ ਦਾ ਜਸ਼ਨ ਮਨਾਉਣ ਤੇ ਆਪਣੇ ਪਰਵਾਰ ਨਾਲ ਇੱਥੇ ਰਹਿਣਾ ਇੱਕ ਸਨਮਾਨ ਹੈ, ਪਰ ਮੇਰੇ ਮੰਗੇਤਰ ਮਾਈਕਲ ਨਾਲ ਮੰਗਣੀ ਤੋਂ ਵੱਧ ਖਾਸ ਨਹੀਂ।’ ਟਿਫਨੀ ਦੇ ਮੰਗੇਤਰ ਮਾਈਕਲ ਬੁਲੋਸ ਨੇ ਫੋਟੋ ਸ਼ੇਅਰ ਕਰ ਕੇ ਲਿਖਿਆ, ‘ਮੈਂ ਆਪਣੀ ਜ਼ਿੰਦਗੀ ਦੇ ਪਿਆਰ ਨਾਲ ਮੰਗਣੀ ਕੀਤੀ ਹੈ, ਅਸੀਂ ਇਕੱਠੇ ਨੈਕਸਟ ਚੈਪਟਰ ਦੀ ਉਡੀਕ ਕਰ ਰਹੇ ਹਾਂ।’ 27 ਸਾਲ ਦੀ ਟਿਫਨੀ ਟਰੰਪ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਦੂਜੀ ਪਤਨੀ ਮਾਰਲਾ ਮੈਪਲਸ ਦੀ ਇਕਲੌਤੀ ਸੰਤਾਨ ਹੈ। ਉਸ ਦੇ ਮੰਗੇਤਰ ਮਾਈਕਲ ਬੁਲੋਸ ਦੀ ਉਮਰ 23 ਸਾਲ ਹੈ ਤੇ ਉਹ ਨਾਈਜੀਰੀਅਨ ਸਨਅਤਕਾਰ ਦਾ ਪੁੱਤਰ ਹੈ। ਨਾਈਜੀਰੀਆ ਦੇ ਲਾਗੋਸ ਤੋਂ ਮੁੱਢਲੀ ਪੜ੍ਹਾਈ ਤੋਂ ਬਾਅਦ ਉਸ ਨੇ ਗ੍ਰੈਜੂਏਸ਼ਨ ਲੰਡਨ ਤੋਂ ਕੀਤੀ ਸੀ।
ਡੋਨਾਲਡ ਟਰੰਪ ਦੇ ਪੰਜ ਬੱਚੇ ਹਨ। ਉਸ ਦੀ ਮੌਜੂਦਾ ਪਤਨੀ ਮੇਲਾਨੀਆ ਟਰੰਪ ਤੋਂ 14 ਸਾਲ ਦਾ ਪੁੱਤਰ ਬੈਰਨ ਹੈ। ਪਹਿਲੀ ਪਤਨੀ ਇਵਾਨਾ ਤੋਂ ਡੋਨਾਲਡ ਟਰੰਪ ਜੂਨੀਅਰ (43), ਇਵਾਂਕਾ (39) ਤੇ ਏਰਿਕ (37) ਤਿੰਨ ਬੱਚੇ ਹਨ।

Continue Reading

ਰਾਜਨੀਤੀ

ਜਿਸ ਟਰੇਨ ਤੋਂ ‘ਨੇਤਾ ਜੀ’ ਸੁਭਾਸ਼ ਗੁੰਮ ਹੋਏ, ਉਸ ਦਾ ਨਾਂਅ ‘ਨੇਤਾ ਜੀ ਐਕਸਪ੍ਰੈਸ’ ਰੱਖਿਆ ਗਿਆ

Published

on

ਕਾਲਕਾ, 21 ਜਨਵਰੀ – ਭਾਰਤੀ ਰੇਲਵੇ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਮੌਕੇ ਐਲਾਨ ਕੀਤਾ ਹੈ ਕਿਅੱਗੇ ਤੋਂ ਹਾਵੜਾ-ਕਾਲਕਾ ਮੇਲ ਦਾ ਨਾਂਅ ‘ਨੇਤਾਜੀ ਐਕਸਪ੍ਰੈਸ’ ਹੋਵੇਗਾ।
ਡਿਪਟੀ ਡਾਇਰੈਕਟਰ ਕੋਚਿੰਗ ਰਾਜੇਸ਼ ਕੁਮਾਰ ਨੇ ਇਸ ਟਰੇਨ ਦਾ ਨਾਂਅ ਬਦਲਣ ਸਬੰਧੀ ਹੁਕਮ ਸਾਰੇ ਸਟੇਸ਼ਨਾਂ ਨੂੰ ਜਾਰੀ ਕਰ ਦਿੱਤਾ ਹੈ। ਭਾਰਤੀ ਰੇਲ ਦੀਆਂ ਸਭ ਤੋਂ ਪੁਰਾਣੀਆਂ ਟਰੇਨਾਂ ਵਿੱਚੋਂ ਹਾਵੜਾ-ਕਾਲਕਾ ਮੇਲ ਜਨਵਰੀ 1866 ਨੂੰ ਪਹਿਲੀ ਵਾਰ ਚੱਲੀ ਸੀ। ਓਦੋਂ ਇਸ ਦਾ ਨਾਂਅ 63 ਅਪ ਹਾਵੜਾ ਪੇਸ਼ਾਵਰ ਐਕਸਪ੍ਰੈਸ ਹੁੰਦਾ ਸੀ। 18 ਜਨਵਰੀ 1941 ਨੂੰ ਅੰਗਰੇਜ਼ ਦੀ ਪੁਲਸ ਨੂੰ ਚਕਮਾ ਦੇ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਇਸੇ ਟਰੇਨ ਤੇ ਧਨਬਾਦ ਜ਼ਿਲੇ੍ਹ ਦੇ ਗੋਮੋ ਜੰਕਸ਼ਨ ਤੋਂ ਸਵਾਰ ਹੋਏ ਸਨ। ਨੇਤਾਜੀ ਦੀਆਂ ਯਾਦਾਂ ਨਾਲ ਜੁੜੀ ਹੋਣ ਦੇ ਕਾਰਨ ਹੀ ਰੇਲਵੇ ਨੇ ਕਾਲਕਾ ਮੇਲ ਦਾ ਨਾਮਕਰਣ ਨੇਤਾ ਜੀ ਐਕਸਪ੍ਰੈਸ ਕਰ ਦਿੱਤਾ ਹੈ। 02311 ਅਪ ਅਤੇ 02312 ਡਾਊਨ ਨੰਬਰਤੇ ਚੱਲ ਰਹੀਇਹ ਟਰੇਨ ਆਪਣੇ ਪੁਰਾਣੇ ਨੰਬਰ 12311 ਅਪ ਅਤੇ 12312 ਡਾਊਨ ਮੁਤਾਬਕ ਨੇਤਾਜੀ ਐਕਸਪ੍ਰੈਸ ਬਣ ਕੇ ਚੱਲੇਗੀ। ਇਸ ਤੋਂ ਪਹਿਲਾਂ ਤਤਕਾਲੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਵੀ 23 ਜਨਵਰੀ 2009 ਨੂੰ ਧਨਬਾਦ ਜ਼ਿਲੇ੍ਹ ਦੇ ਗੇਮੋ ਜੰਕਸ਼ਨ ਦਾ ਨਾਮਕਰਣ ਨੇਤਾਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਗੋਮੋ ਕੀਤਾ ਸੀ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca