Despite Trump's insistence, Biden began preparing for the swearing-in
Connect with us [email protected]

ਅੰਤਰਰਾਸ਼ਟਰੀ

ਟਰੰਪ ਦੀ ਅੜੀ ਦੇ ਬਾਵਜੂਦ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੀ ਤਿਆਰੀ ਸ਼ੁਰੂ

Published

on

biden america
  • ਚੋਣ ਗੜਬੜ ਦਾ ਖੰਡਨ ਕਰਨ ਵਾਲਾ ਅਫਸਰਟਰੰਪ ਨੇ ਹਟਾਇਆ
    ਵਾਸ਼ਿੰਗਟਨ, 18 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਹਿਯੋਗ ਨਾ ਮਿਲਣ ਦੇ ਬਾਅਦ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਪਈਆਂ ਹਨ। ਨਵੇਂ ਚੁਣੇ ਰਾਸ਼ਟਰਪਤੀ ਨੂੰ ਖੁਫੀਆ ਵਿਭਾਗ ਦੇ ਅਧਿਕਾਰੀਆਂ ਨਾਲ ਬਾਕਾਇਦਾ ਮਿਲਾਇਆ ਜਾਂਦਾ ਹੈ, ਪਰ ਇਸ ਵਾਰ ਏਦਾਂਨਹੀਂ ਹੋ ਰਿਹਾ। ਇਸ ਦੀ ਥਾਂ ਬਾਇਡੇਨ ਨੇ ਮੰਗਲਵਾਰ ਨੂੰ ਖੁਫੀਆ, ਫੌਜੀ ਅਤੇ ਡਿਪਲੋਮੈਟਿਕ ਮਾਹਿਰਾਂ ਨਾਲ ਡਿਜੀਟਲ ਬੈਠਕ ਕੀਤੀ ਹੈ। ਇਨ੍ਹਾਂ ਵਿਚੋਂ ਕੋਈ ਵੀ ਅਧਿਕਾਰੀ ਹਾਲੇ ਅਮਰੀਕੀ ਸਰਕਾਰ ਨਾਲ ਜੁੜਿਆ ਹੋਇਆ ਨਹੀਂ ਹੈ।
    ਇਸ ਦੌਰਾਨ ਜੋਅ ਬਾਇਡੇਨ ਨੇ ਸੈਨੇਟ ਦੀ ਖੁਫੀਆ ਮਾਮਲਿਆਂ ਦੀ ਕਮੇਟੀ ਦੇ ਇਕ ਮੈਂਬਰ ਨਾਲ ਬੈਠਕ ਕੀਤੀ ਹੈ, ਪਰ ਅਮਰੀਕਾ ਦਾ ਮੌਜੂਦਾ ਪ੍ਰਸ਼ਾਸਨ ਕੋਰੋਨਾਵਾਇਰਸ ਦੇ ਹਾਲਾਤ ਉੱਤੇ ਬਾਇਡੇਨ ਨੂੰ ਆਪਣੀ ਟੀਮ ਨਾਲ ਗੱਲਨਹੀਂ ਕਰਨ ਦੇ ਰਿਹਾ। ਇਸ ਕਾਰਨ ਬਾਇਡੇਨ ਦੇ ਪ੍ਰਤੀਨਿਧਾਂ ਨੇ ਇਸ ਹਫਤੇ ਫਾਰਮਾ ਕੰਪਨੀਆਂ ਨਾਲ ਸਿੱਧੀ ਮੁਲਾਕਾਤ ਕਰਨ ਦੀ ਯੋਜਨਾ ਬਣਾ ਲਈ ਹੈ। ਟਰੰਪ ਵੱਲੋਂ ਸ਼ਾਂਤੀਪੂਰਨ ਸੱਤਾ ਸੌਂਪਣ ਦੇ ਸੰਕੇਤ ਨਾ ਮਿਲਣ ਕਾਰਨ ਬਾਇਡੇਨ ਅਤੇ ਉਨ੍ਹਾਂ ਦੀ ਟੀਮ ਜਨਵਰੀ ਵਿਚ ਸੱਤਾ ਸਾਂਭਣਤੋਂ ਤੁਰੰਤ ਬਾਅਦ ਕਰਨ ਵਾਲੇ ਕੰਮਾਂ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ।
    ਦੂਸਰੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹ ਉੱਚ ਅਧਿਕਾਰੀ ਨੌਕਰੀ ਤੋਂਕੱਢ ਦਿੱਤਾ ਹੈ ਜਿਸ ਨੇ ਚੋਣਾਂ ਵਿੱਚ ਗੜਬੜੀ ਤੇ ਵੋਟਿੰਗ ਵਿੱਚ ਧੋਖਾਧੜੀ ਦੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕੀਤਾ ਸੀ। ਟਰੰਪ ਨੇ ਚੋਣ ਅਧਿਕਾਰੀ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਕੀਤਾ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਕੱਢਣ ਦੀ ਸੂਚਨਾ ਵੀ ਉਨ੍ਹਾਂ ਮਾਈਕ੍ਰੋ ਬਲਾਗਿੰਗ ਸਾਈਟ ਉੱਤੇ ਦਿੱਤੀ ਸੀ।ਟਰੰਪ ਦੇ ਕਹਿਣ ਮੁਤਾਬਕ ‘ਹੋਮਲੈਂਡ ਸਕਿਉਰਟੀ ਵਿਭਾਗ ਵਿੱਚ ਸਾਈਬਰ ਸਕਿਓਰਿਟੀ ਐਂਡ ਇਨਫ੍ਰਾਸਟਰਕਚਰ ਸਕਿਓਰਟੀ ਏਜੰਸੀ (ਸਿਸਾ) ਦੇ ਪ੍ਰਧਾਨ ਕ੍ਰਿਸ ਕ੍ਰੇਬਸ ਨੇ ਵੋਟਿੰਗਤੇ ਅਮਰੀਕੀ ਚੋਣਾਂ ਬਾਰੇ ਬੜੀ ਭੇਦਪੂਰਨ ਟਿੱਪਣੀ ਕੀਤੀ ਸੀ, ਇਸ ਕਾਰਨ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ।’ ਵਰਨਣ ਯੋਗ ਹੈ ਕਿ ਚੋਣ ਦੇ ਦਿਨ ਤਿੰਨ ਨਵੰਬਰਤੋਂ ਦੋ ਹਫ਼ਤੇ ਪਹਿਲਾਂ ਕ੍ਰੇਬਸ ਦੇ ਬੌਸ ਤੇ ਹੋਮਲੈਂਡ ਸਕਿਓਰਿਟੀ ਦੇ ਐਕਟਿੰਗ ਸੈਕਟਰੀ ਚੈੱਡ ਵੁਲਫ ਨੇ ਚੋਣਾਂ ਬਾਰੇ ਚੱਲ ਰਹੀਆਂ ਅਫ਼ਵਾਹਾਂ ਉੱਤੇ ਕੰਟਰੋਲ ਲਈ ਉਨ੍ਹਾਂ ਦੀ ਤਾਰੀਫ ਕੀਤੀ ਸੀ। ਕ੍ਰੇਬਸ ਨੇ ਖ਼ੁਦ ਨੂੰ ਕੱਢੇ ਜਾਣ ਦਾ ਸ਼ੱਕ ਇਸੇ ਸਾਲ ਜੂਨ ਵਿੱਚਓਦੋਂ ਜ਼ਾਹਿਰ ਕੀਤਾ ਸੀ, ਜਦੋਂ ਟਰੰਪ ਨੇ ਇਹ ਦਾਅਵਾ ਕਰਨਾ ਸ਼ੁਰੂ ਕੀਤਾ ਸੀ ਕਿ ਡਾਕ ਰਾਹੀਂ ਵੋਟਿੰਗ ਦੌਰਾਨ ਗੜਬੜ ਹੋ ਰਹੀ ਹੈ। ਨੌਕਰੀ ਤੋਂ ਬਰਖ਼ਾਸਤ ਹੋਣ ਦੇ ਬਾਵਜੂਦ ਕ੍ਰਿਸ ਕ੍ਰੇਬਸ ਨੇ ਮੰਗਲਵਾਰ ਟਵੀਟ ਕਰ ਕੇ ਡੋਨਾਲਡ ਟਰੰਪ ਦੇ ਉਨ੍ਹਾਂ ਦੋਸ਼ਾਂਨੂੰ ਫਿਰ ਰੱਦ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਰਾਜਾਂ ਵਿੱਚ ਬਾਇਡਨ ਦੇ ਪੱਖ ਵਿੱਚ ਵੋਟ ਦਿੱਤੇ ਗਏ। ਕ੍ਰਿਸ ਕ੍ਰੇਬਸ ਨੇ ਟਵੀਟ ਕੀਤਾ ਕਿ ਚੋਣ ਪ੍ਰਕਿਰਿਆ ਨਾਲ ਛੇੜਛਾੜ ਦੇ ਦੋਸ਼ਾਂ ਬਾਰੇ 59 ਚੋਣ ਸੁਰੱਖਿਆ ਮਾਹਰਾਂ ਦੀ ਇਕ ਰਾਇ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਹਰ ਕੇਸ ਵਿੱਚਟਰੰਪ ਦੇ ਦਾਅਵੇ ਫੋਕੇ ਹਨ। ਕ੍ਰਿਸ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਪਿਛਲੇ ਹਫ਼ਤੇ ਅਮਰੀਕਾ ਦੀ ਚੋਣ ਨੂੰ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਕਿਹਾ ਸੀ।

Click Here Political News Online in Punjabi

ਅੰਤਰਰਾਸ਼ਟਰੀ

ਪਾਕਿਸਤਾਨ ਏਅਰਲਾਈਨਜ਼ ਉੱਤੇ ਯੂਰਪੀ ਯੂਨੀਅਨ ਵੱਲੋਂ ਪਾਬੰਦੀ ਜਾਰੀ ਰਹੇਗੀ

Published

on

EU bans Pakistan Airlines

ਇਸਲਾਮਾਬਾਦ, 4 ਦਸੰਬਰ, – ਯੂਰਪੀ ਕਮਿਸ਼ਨ ਨੇ ਪਾਕਿਸਤਾਨੀ ਅਥਾਰਟੀਜ਼ਂ ਵੱਲੋਂ ਆਪਣੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਅਤੇ ਸੁਰੱਖਿਆ ਬਾਰੇ ਚੁੱਕੇ ਗਏ ਕਦਮਾਂ ਉੱਤੇ ਭਰੋਸਾ ਪ੍ਰਗਟ ਨਾ ਕਰ ਕੇ ਆਪਣੇ ਮੈਂਬਰ ਦੇਸ਼ਾਂ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦੀਆਂ ਉਡਾਣਾਂ ਉੱਤੇ ਪਾਬੰਦੀ ਹਾਲੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲਪੀ ਆਈ ਏ ਨੂੰ ਇਨ੍ਹਾਂ ਕੇਸਾਂ ਵਿਚ ਖਾਮੀਆਂ ਦੂਰ ਕਰਨ ਨੂੰ ਕਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ (ਈਏ ਐੱਸਏ) ਨੇ ਜੁਲਾਈ 2020 ਵਿਚ ਯੂਰਪੀ ਯੂਨੀਅਨਦੇ ਸਾਰੇ ਮੈਂਬਰ ਦੇਸ਼ਾਂ ਵਿਚ ਪੀ ਆਈ ਏਦਾ ਆਪਰੇਸ਼ਨ ਸਸਪੈਂਡ ਕਰ ਦਿੱਤਾ ਸੀ। ਇਹ ਕਾਰਵਾਈ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ-ਤਿਹਾਈ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। ਮੰਤਰੀ ਨੇ ਇਹ ਬਿਆਨ 22 ਮਈ ਨੂੰ ਕਰਾਚੀ ਹਵਾਈ ਅੱਡੇ ਨੇੜੇ ਹੋਏ ਹਾਦਸੇ ਪਿੱਛੋਂ ਦਿੱਤਾ ਸੀ। ਉਸ ਹਾਦਸੇ ਵਿਚ 97 ਲੋਕਾਂ ਦੀ ਮੌਤ ਹੋਈ ਸੀ। ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਪਾਇਲਟ ਤੇ ਏਅਰ ਟ੍ਰੈਫਿਕ ਕੰਟਰੋਲ ਦੀ ਮਨੁੱਖੀ ਗ਼ਲਤੀ ਨਿਕਲੀ ਸੀ।ਪੀ ਆਈ ਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਈ ਏ ਐੱਸ ਏ ਵੱਲੋਂ ਕਹੀਆਂ ਗੱਲਾਂ ਨੂੰ ਪੂਰਾ ਕਰਨ ਦੇ ਕਦਮ ਚੁੱਕ ਰਹੀ ਹੈ ਤੇ ਉਨ੍ਹਾਂ ਨੂੰ ਪੂਰਾ ਕਰਕੇ ਇਸ ਲਾਭਕਾਰੀ ਸੈਕਟਰ ਵਿਚ ਉਡਾਣ ਚਲਾਉਣ ਦੀ ਚਾਹਵਾਨ ਹੈ।
‘ਡਾਨ’ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਯੂਰਪੀ ਯੂਨੀਅਨ ਏਅਰ ਸੇਫਟੀ ਕਮੇਟੀ (ਏ ਐੱਸ ਸੀ) ਨੇ 17-18 ਨਵੰਬਰ ਦੀ ਬਰੱਸਲਜ਼ ਮੀਟਿੰਗ ਵਿਚ ਯੂਰਪੀ ਕਮਿਸ਼ਨ ਨੇ ਪਾਬੰਦੀਸ਼ੁਦਾ ਏਅਰਲਾਈਨਾਂ ਦੀ ਸੂਚੀ ਅਪਡੇਟ ਕੀਤੀ ਹੈ। ਹਵਾਬਾਜ਼ੀ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਏ ਐੱਸ ਸੀ ਦੀ ਚਰਚਾ ਵਿਚ ਪਾਕਿਸਤਾਨ ਵਿਚ ਸੁਰੱਖਿਆ ਖਾਮੀਆਂ ਬਾਰੇ ਚੁੱਕੇ ਕਦਮਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ।ਯੂਰਪੀ ਯੂਨੀਅਨ ਦੇਮੁਤਾਬਕ ਪਾਕਿਸਤਾਨ ਦੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆਹੀ ਨਹੀਂ, ਸਾਰਾ ਸੁਰੱਖਿਆ ਪ੍ਰਬੰਧ ਅਤੇ ਘਟਨਾਵਾਂ ਦੀ ਰਿਪੋਰਟਿੰਗ ਪ੍ਰਣਾਲੀ ਦੀਆਂ ਖਾਮੀਆਂ ਸੁਰੱਖਿਆ ਬਾਰੇ ਚਿੰਤਾ ਵਾਲੀਆਂ ਹਨ। ਈਏ ਐੱਸ ਏ ਨੇ ਕਿਹਾ ਹੈ ਕਿ ਇਸ ਕਾਰਨ ਤੈਅ ਕੀਤਾ ਗਿਆ ਹੈ ਕਿ ਪਾਬੰਦੀ ਵਾਲੀ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ ਵਿਚ ਬਦਲਾਉ ਨਾ ਕੀਤਾ ਜਾਵੇ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਬਾਰੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਰੇ ਯੂਰਪੀ ਕਮਿਸ਼ਨ ਨੂੰ ਲਗਾਤਾਰ ਸੂਚਿਤ ਕਰਦਾ ਰਹੇ।

Click Here Punjabi Breaking News Portal

Continue Reading

ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਵਿੱਚ ਫਰਾਂਸ ਵਿੱਚ 76 ਮਸਜਿਦਾਂ ਦੀ ਜਾਂਚ ਹੋਵੇਗੀ

Published

on

76 mosques in Francets

ਪੈਰਿਸ, 4 ਦਸੰਬਰ – ਫਰਾਂਸ ਸਰਕਾਰ ਵੱਖਵਾਦ ਦੇ ਖ਼ਿਲਾਫ਼ ਕਾਰਵਾਈ ਹੇਠ ਦੇਸ਼ ਵਿੱਚ ਅਜਿਹੀਆਂ 76 ਮਸਜਿਦਾਂ ਦੀ ਜਾਂਚ ਕਰੇਗੀ ਜਿਨ੍ਹਾਂ ‘ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦੇਰ ਕੱਲ੍ਹ ਟਵੀਟ ਕਰ ਕੇ ਕਿਹਾ ਕਿ ਮੇਰੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਖਵਾਦ ਦੇ ਖ਼ਿਲਾਫ਼ ਵੱਡੇ ਪੈਮਾਨੇ ‘ਤੇ ਕਾਰਵਾਈ ਸ਼ੁਰੂ ਕਰਨਗੀਆਂ। ਇਸੇ ਕੜੀ ਵਿੱਚ ਅਗਲੇ ਦਿਨਾਂ ਵਿੱਚ ਦੇਸ਼ ਵਿੱਚ ਵੱਖ-ਵੱਖ 76 ਮਸਜਿਦਾਂ ਦੇ ਵੱਖਵਾਦ ਨਾਲ ਜੁੜੇ ਹੋਣ ਦੇ ਸ਼ੱਕ ਦੀ ਜਾਂਚ ਕੀਤੀ ਜਾਏਗੀ ਅਤੇ ਜੋ ਵੀ ਮਸਜਿਦ ਇਸ ਤਰ੍ਹਾਂ ਦੀਆਂ ਸਰਗਰਮੀਆਂ ‘ਚ ਸ਼ਾਮਲ ਪਾਈ ਗਈ, ਉਸਨੂੰ ਬੰਦ ਕਰ ਦਿੱਤਾ ਜਾਏਗਾ।
ਵਰਨਣ ਯੋਗ ਹੈ ਕਿ ਫਰਾਂਸ ‘ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ‘ਚ ਵਾਧਾ ਦੇਖਿਆ ਗਿਆ ਹੈ ਅਤੇ ਇਸ ਸਾਲ ਅਕਤੂਬਰ ਵਿੱਚ ਵੀ ਦੇਸ਼ ‘ਚ ਕਈ ਅੱਤਵਾਦੀ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਅਧਿਆਪਕ ਦੀ ਇੱਕ ਕੁੱਟੜਪੰਥੀ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਦੇ ਨੀਸ ਸ਼ਹਿਰ ‘ਚ ਇੱਕ ਚਰਚ ਉਤੇ ਵੀ ਹਮਲਾ ਹੋਇਆ ਸੀ ਜਿਥੇ ਟਿਊਨਿਸ਼ੀਆ ਦੇ ਇੱਕ ਨਾਗਰਿਕ ਨੇ 3 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਅੱਤਵਾਦੀ ਹਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਕੱਟੜਪੰਥ ‘ਤੇ ਲਗਾਮ ਕੱਸਣ ਲਈ ਸਾਰੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਹੈ, ਜਿਸ ਵਿੱਚ ਦੇਸ਼ ‘ਚ ਸੁਰੱਖਿਆ ਵਧਾਉਣਾ ਅਤੇ ਕੱਟੜਪੰਥੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਰਗੇ ਕਦਮ ਸ਼ਾਮਲ ਹਨ।

Click Here To Read Latest Punjabi news

Continue Reading

ਅੰਤਰਰਾਸ਼ਟਰੀ

101 ਸਾਲ ਦੀ ਮਾਰੀਆ ਨੇ ਕੋਰੋਨਾ ਨੂੰ ਤਿੰਨ ਵਾਰ ਮਾਤ ਦਿੱਤੀ

Published

on

Maria, 101, beat Corona

ਰੋਮ, 4 ਦਸੰਬਰ – ਇਟਲੀ ਦੀ 101 ਦੀ ਮਾਰੀਆ ਓਰਸਿੰਘਰੇ ਦਾ ਨਾਂਅ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਖੁਦ ਡਾਕਟਰ ਕਹਿ ਰਹੇ ਹਨ ਕਿ 9 ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹਰ ਵਾਰ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿੱਚਮਾਤ ਦੇ ਕੇ ਸੱਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਈ ਸੀ।
ਇਸ ਬਾਰੇ ਮਾਰੀਆ ਦੀ ਬੇਟੀ ਕਾਰਲਾ ਨੇ ਦੱਸਿਆ, ‘ਮੈਂ ਮਾਂ ਨੂੰ ਫਰਵਰੀ ਵਿੱਚ ਸੋਂਡਾਲੋ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਸੀ। ਤਦ ਇਥੇ ਵੱਡੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਪਿੱਛੋਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇੰਨੀ ਵਡੇਰੀ ਉਮਰ ਦੇ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਹੋਏ ਨਹੀਂ ਦੇਖਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਅਸਿਸਟੈਂਟ ਦੀ ਸਹਾਇਤਾ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾਉਨ੍ਹਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿੱਚ ਉਨ੍ਹਾਂ ਨੇ ਆਪਣਾ 101ਵਾਂ ਜਨਮ ਦਿਨ ਸੈਲੀਬਰੇਟ ਕੀਤਾ ਸੀ। ਸਤੰਬਰ ਵਿੱਚ ਦੋਬਾਰਾ ਇਨਫੈਕਟਡ ਹੋਈ ਅਤੇ ਨਵੰਬਰ ਵਿੱਚ ਤੀਸਰੀ ਵਾਰ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ। ਫਿਲਹਾਲ ਉਹ ਘਰ ‘ਚ ਬੈਡ ਰੈਸਟ ‘ਤੇ ਹੈ।

Click Here To Read Latest Punjabi news online

Continue Reading

ਰੁਝਾਨ