Despite the corona virus, there was enthusiasm for by-elections
Connect with us [email protected]

ਰਾਜਨੀਤੀ

ਕੋਰੋਨਾ ਵਾਇਰਸ ਦੇ ਬਾਵਜੂਦ ਉਪ ਚੋਣਾਂ ਵਾਸਤੇ ਉਤਸ਼ਾਹ ਨਜ਼ਰ ਆਇਆ

Published

on

corona india eletions

ਨਵੀਂ ਦਿੱਲੀ, 4 ਨਵੰਬਰ – ਭਾਰਤ ਦੇ 10 ਰਾਜਾਂ ਵਿੱਚ ਵਿਧਾਨ ਸਭਾਵਾਂ ਦੀਆਂ ਉਪ ਚੋਣਾਂ ਦੇ ਲਈ ਕੱਲ੍ਹ ਹੋਈ ਵੋਟਿੰਗ ਵਿੱਚ ਭਾਰੀ ਉਤਸ਼ਾਹ ਦਿਸਿਆ। ਲੋਕਾਂ ਨੇ ਕੋਵਿਡ 19 ਲਈ ਜਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ, ਪਰ ਉਸ ਤੋਂ ਭੈਅ ਭੀਤ ਨਹੀਂ ਹੋਏ। ਉਤਰ ਪ੍ਰਦੇਸ਼ ਵਿੱਚ ਸੱਤ ਖਾਲੀ ਸੀਟਾਂ ਲਈ 53.62 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਤੇ ਸਭ ਤੋਂ ਵੱਧ 61.50 ਫੀਸਦੀ ਵੋਟਿੰਗ ਅਮਰੋਹਾ ਦੀ ਨੌਗਾਵਾਂ ਸਾਦਾਤ ਸੀਟ ਉੱਤੇ ਹੋਈ। ਇਹ ਸੀਟ ਸਾਬਕਾ ਕ੍ਰਿਕਟਰ ਅਤੇ ਮੰਤਰੀ ਚੇਤਨ ਚੌਹਾਨ ਦੇ ਦਿਹਾਂਤ ਦੇ ਬਾਅਦ ਖਾਲੀ ਹੋਈ ਸੀ।
ਝਾਰਖੰਡ ਦੇ ਬੇਰਮੋ ਵਿਧਾਨ ਸਭਾ ਖੇਤਰ ਵਿੱਚ 60.20 ਫੀਸਦੀ ਅਤੇ ਦੁਮਕਾ ਵਿੱਚ 65.27 ਫੀਸਦੀ ਵੋਟ ਪਏ। ਪਿਛਲੇ ਸਾਲ ਹੋਈਆਂ ਚੋਣਾਂ ਵਿੱਚ ਬੇਰਮੋ ਵਿੱਚ 60.82 ਫੀਸਦੀ ਅਤੇ ਦੁਮਕਾ ਵਿੱਚ 66.89 ਫੀਸਦੀ ਵੋਟ ਪਏ ਸਨ।
ਹਰਿਆਣਾ ਦੇ ਬਰੋਦਾ ਹਲਕੇ ਵਿੱਚ ਸਵੇਰ ਤੋਂ ਸ਼ਾਮ ਤੱਕ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਔਰਤਾਂ ਵਿੱਚ ਜ਼ਬਰਦਸਤ ਉਤਸ਼ਾਹ ਦਿਸਿਆ। ਸ਼ਾਮ ਛੇ ਵਜੇ ਤੱਕ 69 ਫੀਸਦੀ ਵੋਟਿੰਗ ਹੋਈ।
ਛੱਤੀਸਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਦਿਹਾਂਤ ਦੇ ਬਾਅਦ ਖਾਲੀ ਹੋਈ ਮਰਵਾਹੀ ਵਿਧਾਨ ਸਭਾ ਸੀਟ ‘ਤੇ ਹੋਈ ਉਪ ਚੋਣ ਵਿੱਚ ਸ਼ਾਮ ਪੰਜ ਵਜੇ ਤੱਕ 71.99 ਫੀਸਦੀ ਵੋਟਿੰਗ ਹੋਈ।
ਗੁਜਰਾਤ ਵਿੱਚ ਅੱਠ ਸੀਟਾਂ ਲਈ ਉਪ ਚੋਣਾਂ ਵਿੱਚ 81 ਉਮੀਦਵਾਰਾਂ ਦਾ ਕਿਸਮਤ ਫੈਸਲਾ ਹੋਣਾ ਹੈ। 57.29 ਫੀਸਦੀ ਵੋਟ ਪਾਏ ਗਏ। ਆਦਿਵਾਸੀ ਵੱਧ ਗਿਣਤੀ ਵਾਲੇ ਡਾਂਗ ਹਲਕੇ ਵਿੱਚ ਸਭ ਤੋਂ ਵੱਧ 74.71 ਫੀਸਦੀ ਵੋਟ ਪਏ।

ਰਾਜਨੀਤੀ

ਯੂ ਪੀ ਦੇ ਮੁੱਖ ਮੰਤਰੀ ਯੋਗੀ ਦੇ ਬਿਆਨ ਉੱਤੇ ਅਸਦੁਦੀਨ ਓਵੈਸੀ ਭੜਕਿਆ

Published

on

Asaduddin-Owaisi
  • ਯੋਗੀ ਨੇਭਾਗਿਅਨਗਰ ਬਨਾਮ ਹੈਦਰਾਬਾਦ ਦਾ ਮੁੱਦਾ ਜਾ ਬਣਾਇਆ
    ਹੈਦਰਾਬਾਦ, 28 ਨਵੰਬਰ, – ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਮਿਉਂਸਪਲ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ(ਬੀ ਜੇ ਪੀ) ਅਤੇ ਆਲ ਇੰਡੀਆ ਇਤਹਾਦੁਲ ਮੁਸਲਮੀਨ (ਏ ਆਈ ਐੱਮ ਆਈ ਐੱਮ) ਦੇ ਵਿਚਾਲੇ ਸ਼ਬਦਾਂ ਦਾ ਸਿੱਧਾ ਭੇੜ ਛਿੜ ਪਿਆ ਹੈ। ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅੱਜ ਦੇ ਹੈਦਰਾਬਾਦ ਦੌਰੇ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਪਲਟਵਾਂ ਵਾਰ ਕੀਤਾ ਹੈ। ਯੋਗੀ ਆਦਿਤਿਆਨਾਥ ਦੇ ਹੈਦਰਾਬਾਦ ਦਾ ਨਾਮ ਭਾਗਿਅਨਗਰ ਕਰਨ ਦੇ ਬਿਆਨਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਦਾ ਇਰਾਦਾਸ਼ਹਿਰ ਦਾ ਨਾਮ ਬਦਲਣਾ ਹੈ ਅਤੇ ਇਹ ਮਿਉਂਸਪਲ ਚੋਣਾਂ ਭਾਗਿਅਨਗਰ ਬਨਾਮ ਹੈਦਰਾਬਾਦ ਬਣਾ ਦਿੱਤੀਆਂ ਗਈਆਂ ਹਨ।
    ਅਸਦੁਦੀਨ ਓਵੈਸੀ ਨੇ ਭਾਜਪਾ ਦੇ ਟਿਕਟਾਂ ਵੰਡਣ ਬਾਰੇ ਕਿਹਾ ਕਿ ‘ਉਹ ਲੋਕ ਸਾਨੂੰ ਫਿਰਕੂ ਕਹਿੰਦੇ ਹਨ, ਅਸੀਂ ਹਿੰਦੂਆਂ ਨੂੰ ਵੀ ਟਿਕਟ ਦਿੱਤਾ ਹੈ, ਭਾਜਪਾ ਸਾਨੂੰ ਦੱਸੇ ਕਿ ਉਸ ਨੇ ਕਿੰਨੇ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦਿੱਤਾ ਹੈ। ਭਾਜਪਾ ਦਾ ਟੀਚਾ ਸਿਰਫ ਹੈਦਰਾਬਾਦ ਦਾ ਨਾਮ ਬਦਲਣਾ ਹੀ ਹੈ। ਇਹ ਭਾਗਿਅਨਗਰ ਬਨਾਮ ਹੈਦਰਾਬਾਦ ਦਾ ਮੁੱਦਾ ਬਣ ਗਿਆ ਹੈ। ਮੈਂ ਸੰਵਿਧਾਨ ਦੀ ਸਹੁੰ ਚੁੱਕਦਾ ਹਾਂ ਅਤੇ ਇਹ ਲੋਕ ਮੈਨੂੰ ਜਿਨਾਹ ਕਹਿੰਦੇ ਹਨ।’
    ਇਸ ਤੋਂ ਪਹਿਲਾਂ ਹੈਦਰਾਬਾਦਦੀ ਮਿਉਂਸਪਲ ਕਾਰਪੋਰੇਸ਼ਨ ਚੋਣ ਦੇ ਪ੍ਰਚਾਰ ਲਈ ਆਏ ਯੋਗੀ ਆਦਿਤਿਆਨਾਥ ਨੇ ਇੱਕ ਰੋਡ ਸ਼ੋਅ ਵਿੱਚ ਕਿਹਾ ਸੀ ਕਿ ‘ਅਸੀਂਸਭਨੇ ਤੈਅ ਕਰਨਾ ਹੈ ਕਿ ਇੱਕ ਪਰਿਵਾਰ ਅਤੇ ਮਿੱਤਰ ਮੰਡਲੀ ਨੂੰ ਲੁੱਟ ਦੀ ਆਜ਼ਾਦੀ ਦੇਣੀ ਜਾਂ ਹੈਦਰਾਬਾਦ ਨੂੰ ਭਾਗਿਅਨਗਰ ਬਣਾ ਕੇ ਵਿਕਾਸ ਦੀ ਨਵੀਂਆਂ ਬੁਲੰਦੀਆਂ ਉੱਤੇਲਿਜਾਣਾ ਹੈ।’ ਯੋਗੀ ਆਦਿਤਿਅਨਾਥ ਨੇ ਕਿਹਾ ਕਿ ‘ਕੁਝ ਲੋਕ ਪੁੱਛਦੇ ਅਨ ਕਿ ਕੀ ਹੈਦਰਾਬਾਦ ਦਾ ਨਾਮ ਵੀ ਬਦਲ ਕੇ ਭਾਗਿਅਨਗਰ ਕਰਨਾ ਹੈ? ਮੈਂ ਕਿਹਾ- ਕਿਉਂ ਨਹੀਂ, ਭਾਜਪਾ ਦੇ ਸੱਤਾ ਵਿੱਚ ਆਉਣ ਪਿੱਛੋਂ ਫੈਜ਼ਾਬਾਦ ਦਾ ਨਾਮ ਬਦਲ ਕੇ ਅਯੁੱਧਿਆ ਹੋ ਗਿਆ, ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਹੋ ਗਿਆ ਤਾਂ ਹੈਦਰਾਬਾਦ ਦਾ ਨਾਮ ਭਾਗਿਅਨਗਰ ਕਿਉਂਨਹੀਂ ਹੋ ਸਕਦਾ?’

Click Here Political News Online in Punjabi

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਦਾ ਐਲਾਨ : ਖੱਟਰ ਜਦੋਂ ਤੱਕ ਕਿਸਾਨਾਂ ਤੋਂ ਮੁਆਫੀ ਨਹੀਂ ਮੰਗਦਾ, ਓਦੋਂ ਤੱਕ ਉਸ ਗੱਲ ਨਹੀਂ ਕਰਾਂਗਾ

Published

on

capt amrinder singh

ਚੰਡੀਗੜ੍ਹ, 28 ਨਵੰਬਰ, – ਭਾਰਤ ਸਰਕਾਰ ਵਿਰੁੱਧ ਚੱਲ ਰਹੇਕਿਸਾਨਅੰਦੋਲਨ ਦੇ ਕਾਰਨ ਦੋ ਗੁਆਂਢੀ ਰਾਜਾਂਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟਰ ਆਪਸ ਵਿੱਚ ਉਲਝ ਗਏ ਹਨ।ਕੈਪਟਨ ਅਮਰਿੰਦਰ ਸਿੰਘ ਅੱਜ ਨੇ ਆਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਦੋਂ ਤਕ ਕਿਸਾਨਾਂ ਉੱਤੇਕੀਤੇ ਜ਼ੁਲਮ ਦੀ ਮਾਫ਼ੀ ਨਹੀਂ ਮੰਗਦੇ, ਉਦੋਂ ਤਕ ਉਨ੍ਹਾਂ ਨਾਲ ਗੱਲ ਨਹੀਂਕਰਾਂਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮਨੋਹਰ ਲਾਲ ਖੱਟਰ ਇਹ ਝੂਠ ਬੋਲਦੇ ਹਨ ਕਿ ਉਨ੍ਹਾਂ ਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਜਵਾਬ ਨਹੀਂ ਦਿੱਤਾ।’ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਮਨੋਹਰ ਲਾਲ ਖੱਟਰ ਨੇ ਜੋ ਕੁਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਹੀ ਗੱਲ ਨਹੀਂ ਕਰਨੀ, ਭਾਵੇਂ 10 ਵਾਰ ਕੋਸ਼ਿਸ਼ ਕਰਕੇ ਵੇਖ ਲੈਣ। ਜਦੋਂ ਤਕ ਮਨੋਹਰ ਲਾਲ ਖੱਟਰ ਸਾਡੇ ਕਿਸਾਨਾਂ ਤੋਂ ਮਾਫ਼ੀ ਨਹੀਂ ਮੰਗਦੇ ਤੇ ਇਹ ਨਹੀਂ ਮੰਨ ਲੈਂਦੇ ਕਿ ਪੰਜਾਬ ਦੇ ਕਿਸਾਨਾਂ ਨਾਲ ਗ਼ਲਤ ਕੀਤਾ ਹੈ, ਮੈਂ ਉਨ੍ਹਾਂ ਨੂੰ ਮਾਫ਼ ਨਹੀਂ ਕਰਾਂਗਾ।’
ਇਸ ਦੌਰਾਨ ਕਿਸਾਨਾਂ ਦੇ ਅੰਦੋਲਨ ਦਾ ਅਸਰ ਹਰਿਆਣਾ ਸਰਕਾਰ ਉੱਤੇ ਪੈਣ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਉਨ੍ਹਾਂ ਦਾ ਪ੍ਰੋਗਰਾਮ ਅਚਾਨਕ ਬਣਿਆ। ਮਨੋਹਰ ਲਾਲ ਖੱਟਰ ਗੁਰੂਗ੍ਰਾਮ ਤੋਂ ਸਿੱਧਾ ਦਿੱਲੀ ਗਏ ਤੇ ਗ੍ਰਹਿ ਮੰਤਰੀ ਨੂੰਮਿਲ ਕੇ ਹਿਸਾਰ ਨੂੰ ਚਲੇ ਗਏ। ਇਸ ਵਿੱਚੋਂ ਸਮਾਂ ਕੱਢ ਕੇ ਅੱਜ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਲਈ ਵੀ ਗਏ ਸਨ। ਸਮਝਿਆ ਜਾਂਦਾ ਹੈ ਕਿ ਉਹ ਕੋਈ ਹੱਲ ਕੱਢਣ ਲਈ ਕੇਂਦਰੀ ਲੀਡਰਸ਼ਿਪ ਉੱਤੇ ਜ਼ੋਰ ਦੇ ਰਹੇ ਹਨ।
ਦੂਸਰੇ ਪਾਸੇ ਹਰਿਆਣਾ ਦੇ ਕਿਸਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਬਿਆਨ ਤੋਂ ਭੜਕ ਪਏ ਹਨ ਕਿ ਹਰਿਆਣਾ ਵਿੱਚ ਕੋਈ ਕਿਸਾਨ ਸੰਘਰਸ਼ ਨਹੀਂ, ਸਾਰੀ ਸਮੱਸਿਆ ਪੰਜਾਬ ਦੇ ਕਿਸਾਨਾਂ ਦੀ ਹੈ। ਇਸ ਦੇ ਜਵਾਬ ਹਰਿਆਣਾ ਦੇ ਕਿਸਾਨਾਂ ਨੇ ਆਪਣੇ ਹੁੱਕੇ ਚੁੱਕ ਕੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਅਸੀਂ ਹਰਿਆਣਾ ਵਾਲੇ ਹਾਂ, ਪੰਜਾਬ ਦੇ ਕਿਸਾਨ ਹੁੱਕਾ ਨਹੀਂ ਪੀਂਦੇ, ਸਾਡਾ ਮੁੱਖ ਮੰਤਰੀ ਸਾਨੂੰ ਹਰਿਆਣਾ ਦੇ ਮੰਨਣ ਤੋਂ ਹੀ ਇਨਕਾਰ ਕਰੀ ਜਾਂਦਾ ਹੈ।

Click Here Political News Online in Punjabi

Continue Reading

ਰਾਜਨੀਤੀ

ਕਿਸਾਨਾਂ ਦੇ ਸੰਘਰਸ਼ ਅੱਗੇ ਕੇਂਦਰ ਦੇ ਰੁਖ ਵਿੱਚ ਨਰਮੀ ਆਉਣ ਦੇ ਸੰਕੇਤ

Published

on

amit shah kisan
  • ਅਮਿਤ ਸ਼ਾਹ ਨੇ ਕਿਹਾ: ਕਿਸਾਨਾਂ ਨਾਲ ਚਰਚਾ ਲਈ ਤਿਆਰ ਹਾਂ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਰੋਹ ਅੱਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੁਝ ਝੁਕਦੀ ਨਜ਼ਰ ਆਈ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਹੈ, ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਹਰ ਮੰਗ ਅਤੇ ਹਰ ਸਮੱਸਿਆ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹੈ।
    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦਿੱਲੀ-ਹਰਿਆਣਾ ਬਾਰਡਰ ਉੱਤੇ ਜੋ ਕਿਸਾਨ ਭਰਾ ਆਪਣਾ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਭਾਰਤ ਸਰਕਾਰ ਤੁਹਾਡੇ ਨਾਲ ਚਰਚਾ ਲਈ ਤਿਆਰ ਹੈ। ਕੇਂਦਰੀ ਖੇਤੀ ਮੰਤਰੀ ਨੇ ਤਿੰਨ ਦਸੰਬਰ ਨੂੰ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਹੈ। ਐਨੀ ਠੰਡ ਵਿੱਚ ਟਰੈਕਟਰ-ਟਰਾਲੀਆਂ ਸਣੇ ਕਿਸਾਨ ਭਰਾ ਬੈਠੇ ਹੋਏ ਹਨ। ਅਮਿਤ ਸ਼ਾਹ ਨੇ ਕਿਹਾ ਅਸੀਂ ਤੁਹਾਨੂੰ ਇਕ ਮਿੱਥੇ ਸਥਾਨ ਉੱਤੇ ਸ਼ਿਫਟ ਕਰਨ ਨੂੰ ਤਿਆਰ ਹਾਂ, ਤੁਸੀਂ ਓਥੇ ਜਾਉ, ਓਥੇ ਤੁਸੀਂ ਆਪਣੀ ਸਟੇਜ ਵੀ ਲਾ ਸਕਦੇ ਹੋ। ਟੌਇਲਟਸ ਅਤੇ ਪਾਣੀ ਦਾ ਪ੍ਰਬੰਧ ਵੀ ਤੇ ਸੁਰੱਖਿਆ ਪ੍ਰਬੰਧ ਵੀ ਵਿਸ਼ੇਸ਼ ਤੌਰ ਉੱਤੇਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਸੜਕਾਂ ਰੋਕਣ ਦੀ ਬਜਾਏ ਉੱਤੇਮਿਥੀ ਥਾਂ ਉੱਤੇ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਉਹ ਕਿਸਾਨਾਂ ਲਈ ਵੀ ਠੀਕ ਰਹੇਗਾ ਤੇ ਆਵਾਜਾਈ ਵਾਸਤੇ ਆਮ ਜਨਤੀ ਦੀ ਪਰੇਸ਼ਾਨੀ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸਾਨ ਜਥੇਬੰਦੀਆਂ ਇਹ ਚਾਹੁੰਦੀਆਂ ਹਨ ਕਿ ਭਾਰਤ ਸਰਕਾਰ ਜਲਦੀਅਤੇ ਤਿੰਨ ਦਸੰਬਰਤੋਂ ਪਹਿਲਾਂ ਗੱਲਬਾਤ ਕਰੇ ਤਾਂ ਮਿਥੀ ਹੋਈ ਥਾਂ ਉੱਤੇ ਸ਼ਿਫਟ ਹੋ ਜਾਣ ਤਾਂ ਉਸ ਦੇ ਇਸ ਦੇ ਦੂਜੇ ਦਿਨ ਹੀ ਭਾਰਤ ਸਰਕਾਰ ਗੱਲਬਾਤ ਕਰੇਗੀ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਮਿੱਥੇ ਥਾਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।

Click Here Political News Online in Punjabi

Continue Reading

ਰੁਝਾਨ