Demonstrations against the coup in Myanmar intensified
Connect with us [email protected]

ਅੰਤਰਰਾਸ਼ਟਰੀ

ਮਿਆਂਮਾਰ ‘ਚ ਤਖਤਾ ਪਲਟ ਦੇ ਖ਼ਿਲਾਫ਼ ਵਿਖਾਵਾ ਤੇਜ਼ ਹੋਇਆ

Published

on

ਯੰਗੂਨ, 9 ਫਰਵਰੀ – ਮਿਆਂਮਾਰ ਦੀ ਰਾਜਧਾਨੀ ‘ਚ ਤਖਤਾ ਪਲਟ ਕਰਨ ਵਾਲੀ ਫੌਜ ਨੂੰ ਸੱਤਾ ਫਿਰ ਤੋਂ ਚੁਣੇ ਹੋਏ ਪ੍ਰਤੀਨਿਧਾਂ ਦੇ ਹੱਥ ‘ਚ ਸੌਂਪਣ ਦੀ ਮੰਗ ਲਈ ਵਿਖਾਵਾ ਕਰ ਰਹੇ ਲੋਕਾਂ ‘ਤੇ ਪੁਲਸ ਨੇ ਕੱਲ੍ਹ ਪਾਣੀ ਦੀਆਂ ਬੌਛਾਰਾਂ ਮਾਰੀਆਂ। ਇਸੇ ਤਰ੍ਹਾਂ ਪਿਛਲੇ ਹਫ਼ਤੇ ਹੋਏ ਤਖਤਾ ਪਲਟ ਦੇ ਵਿਰੋਧ ‘ਚ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਵੀ ਵਿਖਾਵੇ ਤੇਜ਼ ਹੁੰਦੇ ਦਿਸ ਰਹੇ ਹਨ। ਨੇਪੀਤਾ ‘ਚ ਬੀਤੇ ਕੁਝ ਦਿਨਾਂ ਤੋਂ ਵਿਖਾਵੇ ਜਾਰੀ ਹਨ ਤੇ ਇਹ ਇਸ ਪੱਖੋਂ ਅਹਿਮ ਹੈ ਕਿ ਇੱਥੇ ਕਈ ਅਫਸਰ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਰਹਿੰਦੇ ਹਨ ਅਤੇ ਏਥੇ ਵਿਖਾਵਿਆਂ ਦੀ ਰਵਾਇਤ ਨਹੀਂ ਹੈ। ਇੱਥੇ ਆਮ ਦਿਨਾਂ ‘ਚ ਵੀ ਬਹੁਤ ਫੌਜੀ ਜਮਾਵੜਾ ਹੁੰਦਾ ਹੈ।
ਇਸ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਦੇ ਪ੍ਰਮੁੱਖ ਚੌਕ ‘ਤੇ ਵੀ ਕੱਲ੍ਹ ਵਿਖਾਵਾਕਾਰੀ ਵੱਡੀ ਗਿਣਤੀ ‘ਚ ਇਕੱਠੇ ਹੋਏ। ਸਵੇਰੇ ਵਿਖਾਵਾਕਾਰੀਆਂ ਨੇ ਓਥੇ ਨਾਅਰੇ ਲਾਏ ਅਤੇ ਵਿਰੋਧ ਦੀਆਂ ਪ੍ਰਤੀਕ ਤਿੰਨ ਉਂਗਲੀਆਂ ਨਾਲ ਸਲਾਮੀ ਦਿੱਤੀ। ਇਸ ਦੌਰਾਨ ਵਿਖਾਵਾਕਾਰੀਆਂ ਨੇ ‘ਫੌਜੀ ਤਖਤਾ ਪਲਟ ਦਾ ਬਾਈਕਾਟ’ ਅਤੇ ‘ਮਿਆਂਮਾਰ ਲਈ ਇਨਸਾਫ’ ਲਿਖੀਆਂ ਹੋਈਆਂ ਤਖ਼ਤੀਆਂ ਦਿਖਾਉਂਦੇ ਹੋਏ ਵਿਰੋਧ ਪ੍ਰਗਟ ਕੀਤਾ। ਉਤਰ ਵਿਚਲੇ ਕਚਿਨ ਸੂਬੇ, ਦੱਖਣ ਪੂਰਬ ਵਿੱਚ ਮੋਨ, ਪੂਰਬੀ ਸੂਬੇ ਸ਼ਾਨ ਦੇ ਸਰਹੱਦੀ ਸ਼ਹਿਰ ਤਾਲਿਚੇਕ, ਨੇਪੀਤਾ ਅਤੇ ਮੰਡਾਲੇ ‘ਚ ਕੱਲ੍ਹ ਵਿਰੋਧ ਵਿਖਾਵੇ ਹੋਏ ਹਨ। ਲੋਕਾਂ ਨੇ ਤਖ਼ਤਾ ਪਲਟ ਦੇ ਵਿਰੋਧ ‘ਚ ਮਾਰਚ ਅਤੇ ਬਾਈਕ ਰੈਲੀ ਕੱਢੀ। ਯੰਗੂਨ ‘ਚ ਇੱਕ ਵਿਖਾਵਾਕਾਰੀ ਨੇ ਕਿਹਾ ਕਿ ਅਸੀਂ ਫੌਜੀ ਰਾਜ ਨਹੀਂ ਚਾਹੁੰਦੇ, ਕੋਈ ਇਸਨੂੰ ਨਹੀਂ ਪਸੰਦ ਕਰਦਾ। ਸਾਰੇ ਲੋਕ ਉਨ੍ਹਾਂ ਨਾਲ ਲੜਨ ਲਈ ਤਿਆਰ ਹਨ।
ਸਰਕਾਰੀ ਮੀਡੀਆ ਨੇ ਕੱਲ੍ਹ ਪਹਿਲੀ ਵਾਰ ਵਿਖਾਵਿਆਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਦੇਸ਼ ਦੀ ਸਥਿਰਤਾ ਲਈ ਖਤਰਾ ਹੋਣ ਦਾ ਦਾਅਵਾ ਕੀਤਾ। ਸਰਕਾਰੀ ਟੀ ਵੀ ਸਟੇਸ਼ਨ ਐਮ ਆਰ ਟੀ ਵੀ ‘ਤੇ ਪੜ੍ਹੇ ਗਏ ਸੂਚਨਾ ਮੰਤਰਾਲੇ ਦੇ ਬਿਆਨ ਮੁਤਾਬਕ ਜੇਕਰ ਕੋਈ ਅਨੁਸ਼ਾਸਨ ਨਾ ਹੋਵੇ ਤਾਂ ਲੋਕਤੰਤਰ ਬਰਬਾਦ ਹੋ ਸਕਦਾ ਹੈ।ਮਿਆਂਮਾਰ ਵਿੱਚ ਤਖ਼ਤਾ ਪਲਟ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫੌਜੀ ਸਰਕਾਰ ਨੇ ਦੋ ਵੱਡੇ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਹੈ ਅਤੇ ਪੰਜ ਤੋਂ ਜ਼ਿਆਦਾ ਲੋਕਾਂਦੇ ਇੱਕ ਜਗ੍ਹਾ ‘ਤੇ ਇਕੱਠੇ ਹੋਣ ਉਤੇ ਰੋਕ ਲੱਗਾ ਦਿੱਤੀ ਹੈ।

Read More International Punjabi News

ਅਪਰਾਧ

ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ

Published

on

jailed

ਹਾਂਗਕਾਂਗ, 6 ਮਈ, – ਹਾਂਗਕਾਂਗ ਵਿੱਚ ਲੋਕਤੰਤਰ ਸਮੱਰਥਕਾਂ ਦੇ ਨੇਤਾ ਜੋਸ਼ੂਆ ਵੌਂਗ ਨੂੰ ਇਕ ਹੋਰ ਕੇਸ ਵਿਚ 10 ਮਹੀਨੇ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ਵਿੱਚ ਹੋਏ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਉੱਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਕੇਸ ਵਿਚ ਸਜ਼ਾ ਸੁਣਾਈ ਗਈ ਹੈ।
ਵਰਨਣ ਯੋਗ ਹੈ ਕਿ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ਉੱਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਾ ਦਿੱਤੀ ਸੀ, ਪਰ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ ਸੀ। ਇਸਵਿਚ ਮੁੱਖਤੌਰ ਉੱਤੇ ਲੋਕਤੰਤਰ ਸਮੱਰਥਕ ਨੇਤਾ ਜੋਸ਼ੂਆ ਵੌਂਗ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਦੋਸ਼ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਸਾਲਾ ਵੌਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।

Read More Punjab Crime News

Continue Reading

ਅੰਤਰਰਾਸ਼ਟਰੀ

ਡਬਲਿਯੂ ਟੀ ਓ ਵਿੱਚ ਅਮਰੀਕਾ ਵੱਲੋਂ ਭਾਰਤ ਦਾ ਸਮਰਥਨ ਕਰਨ ਦਾ ਐੱਮ ਪੀਜ਼ ਵੱਲੋਂ ਵਿਰੋਧ

Published

on

india and america

ਵਾਸ਼ਿੰਗਟਨ, 6 ਮਈ – ਅਮਰੀਕਾ ਦੇ 12 ਰਿਪਬਲੀਕਨ ਪਾਰਲੀਮੈਂਟ ਮੈਂਬਰਾਂ ਨੇ ਬਾਈਡੇਨ ਸਰਕਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵੱਲੋਂ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਕੋਲ ਰੱਖੀ ਗਈ ਉਸ ਤਜਵੀਜ਼ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਵਿੱਚ ਕੋਰੋਨਾ ਦੌਰਾਨ ਕੁਝ ਬੌਧਿਕ ਜਾਇਦਾਦਾਂ ਦੇ ਅਧਿਕਾਰਾਂ ਦੇ ਵਪਾਰ ਲਈ ਸਬੰਧਤ ਪਹਿਲੂਆਂ (ਟਿ੍ਰਪਸ) ਵਿੱਚ ਅਸਥਾਈ ਛੋਟ ਦੇਣ ਦੀ ਬੇਨਤੀ ਕੀਤੀ ਗਈ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਟਾਯ ਨੂੰ ਕੱਲ੍ਹ ਲਿਖੇ ਗਏ ਪੱਤਰ ਵਿੱਚ ਇਨ੍ਹਾਂ 12 ਪ੍ਰਭਾਵਸ਼ਾਲੀ ਮੈਬਰਾਂ ਨੇ ਤਰਕ ਦਿੱਤਾ ਕਿ ਜੇ ਅਮਰੀਕਾ ਬੌਧਿਕ ਜਾਇਦਾਦ ਅਧਿਕਾਰਾਂ ਨੂੰ ਛੱਡ ਦੇਵੇ ਤਾਂ ਇਹ ਉਤਪਾਦਨ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਸਦੇ ਨਤੀਜੇ ਵਜੋਂ ਘੱਟ ਲੋਕਾਂ ਨੂੰ ਟੀਕਾ ਲੱਗ ਸਕੇਗਾ। ਇਹ ਪੱਤਰ ਭਾਰਤ ਅਤੇ ਦੱਖਣੀ ਅਫਰੀਕਾ ਦੀ ਅਗਵਾਈ ਵਿੱਚ 60 ਵਿਕਾਸਸ਼ੀਲ ਦੇਸ਼ਾਂ ਵੱਲੋਂ ਇਸ ਬਾਰੇ ਦਿੱਤੀ ਗਈ ਤਜਵੀਜ਼ ਦੇ ਜਵਾਬ ਵਿੱਚ ਲਿਖਿਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦੇ ਸਾਰੇ ਮੈਂਬਰਾਂ ਲਈ ਬੌਧਿਕ ਜਾਇਦਾਦ ਵਪਾਰ ਨਾਲ ਸਬੰਧਤ ਪਹਿਲੂਆਂ ਉੱਤੇ ਸਮਝੌਤੇ ਦੇ ਕੁਝ ਅੰਸ਼ਾਂ ਨੂੰ ਛੱਡ ਦੇਣ ਦੀ ਭਾਰਤ, ਦੱਖਣੀ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਦੀ ਬੇਨਤੀ ਦਾ ਵਿਰੋਧ ਕਰਦੇ ਕਹਿਣਾ ਚਾਹੀਦਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਵਪਾਰ ਪ੍ਰਤੀਨਿਧੀ ਕੈਥਰੀਨ ਟਾਯ ਨੇ ਇਸ ਪ੍ਰਸਤਾਵ ਉਤੇ ਰਾਸ਼ਟਰਪਤੀ ਜੋਅ ਬਾਈਡੇਨ ਅੱਗੇ ਹਾਲ ਦੀ ਘੜੀ ਕੋਈ ਸਿਫਾਰਸ਼ ਨਹੀਂ ਕੀਤੀ ਹੈ। ਡਬਲਯੂ ਟੀ ਓ ਪੰਜ ਤੋਂ ਛੇ ਮਈ ਜਨੇਵਾ ਵਿੱਚ ਆਪਣੀ ਜਨਰਲ ਕੌਂਸਲ ਬੈਠਕ ਵਿੱਚ ਇਸ ਬਾਰੇ ਵਿਚਾਰ ਕਰੇਗਾ। ਕਈ ਡੈਮੋਕ੍ਰੇਟਿਕ ਪਾਰਲੀਮੈਂਟ ਮੈਂਬਰਾਂ ਨੇ ਭਾਰਤ ਅਤੇ ਦੱਖਣੀ ਅਫਰੀਕਾ ਦੇ ਸਮਰਥਨ ਵਿੱਚ ਟੀਕੇ ਨੂੰ ਇਨ੍ਹਾਂ ਪਹਿਲੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਚੀਨ ਨੂੰ ਯੂਰਪੀਅਨ ਕਮਿਸ਼ਨ ਦਾ ਝਟਕਾ :ਕੰਪਨੀਆਂ ਦੇ ਐਕਵਾਇਰ ਅਤੇ ਠੇਕਿਆਂ ਵਿੱਚ ਹਿੱਸਾ ਲੈਣ ਦੇ ਨਿਯਮਾਂ ਵਿੱਚ ਸਖ਼ਤੀ ਹੋਵੇਗੀ

Published

on

European Commission

ਲੰਡਨ, 6 ਮਈ – ਕੋਰੋਨਾ ਦੇ ਦੌਰ ਵਿੱਚ ਵਿੱਤੀ ਰੂਪ ਵਿੱਚ ਕਮਜ਼ੋਰ ਹੋਈਆਂ ਯੂਰਪ ਦੀਆਂ ਕੰਪਨੀਆਂ ਨੂੰ ਖਰੀਦਣ ਲਈ ਤਿਆਰ ਚੀਨ ਨੂੰ ਯੂਰਪੀਅਨ ਕਮਿਸ਼ਨ ਨੇ ਤਕੜਾ ਝਟਕਾ ਦਿੱਤਾ ਹੈ।
ਯੂਰਪੀਅਨ ਕਮਿਸ਼ਨ ਨੇ ਯੂਰਪ ਦੀਆਂ ਕੰਪਨੀਆਂ ਦੀ ਖਰੀਦ ਦੇ ਨਿਯਮ ਬਦਲਣਦੀ ਤਜਵੀਜ਼ ਬਣਾ ਕੇ ਚੀਨ ਨੂੰ ਇਸ ਖਰੀਦ ਤੋਂ ਦੂਰ ਕਰਨ ਦੀ ਤਿਆਰੀ ਕਰ ਲਈ ਹੈ।ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਯੂਰਪ ਦੀਆਂ ਕੰਪਨੀਆਂ ਨੂੰ ਟੇਕਓਵਰ ਕਰਨਾ ਅਤੇ ਜਨਤਕ ਟੈਂਡਰ ਵਿੱਚ ਹਿੱਸਾ ਲੈਣਾ ਚੀਨੀ ਕੰਪਨੀਆਂ ਲਈ ਮੁਸ਼ਕਲ ਹੋਵੇਗਾ। ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਚੇਅਰਮੈਨ ਉਰਸੁਲਾ ਵਾਨ ਡੇਰ ਲੇਯਾਨ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦਾ ਬਾਜ਼ਾਰ ਵਿਸ਼ਵ ਵਿੱਚ ਸਭ ਤੋਂ ਵੱਧ ਖੁੱਲ੍ਹਾ ਬਾਜ਼ਾਰ ਹੈ ਪਰ ਖੁੱਲ੍ਹਾਪਣ ਅਤੇ ਪਾਰਦਰਸ਼ਿਤਾ ਨਾਲ-ਨਾਲ ਚੱਲਦੇ ਹਨ ਤੇ ਯੂਰਪੀਅਨ ਯੂਨੀਅਨ ਵੱਲੋਂ ਪ੍ਰਸਤਾਵਿਤ ਨਵੇਂ ਨਿਯਮ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਲਈ ਹਨ। ਪਿੱਛੇ ਜਿਹੇ ਵਿੱਤੀ ਤੌਰ ਉਤੇ ਕਮਜ਼ੋਰ ਯੂਰਪ ਦੀਆਂ ਕੰਪਨੀਆਂ ਨੂੰ ਐਕਵਾਇਰ ਦੇ ਕੰਮ ਵਿੱਚ ਤੇਜ਼ੀ ਆਈ ਹੈ ਅਤੇ ਇਸ ਨੂੰ ਦੇਖਦੇ ਹੋਏ ਯੂਰਪੀਅਨ ਯੂਨੀਅਨ ਨੇ ਨਵੇਂ ਕਾਨੂੰਨ ਪਾਸ ਕਰਨ ਦਾ ਫੈਸਲਾ ਲਿਆ ਹੈ।ਨਵੇਂ ਨਿਯਮਾਂ ਮੁਤਾਬਕ 50 ਕਰੋੜ ਯੂਰੋ ਜਾਂ ਇਸ ਤੋਂ ਵੱਧ ਰਕਮ ਦੀ ਟਰਨ ਓਵਰ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਖ਼ਰੀਦ ਵਿੱਚ ਵਿੱਤੀ ਬੇਨਿਯਮੀਆਂ ਅਤੇ ਜੇਕਰ ਕੋਈ ਵਿਦੇਸ਼ੀ ਕੰਪਨੀ 25 ਕਰੋੜ ਯੂਰੋ ਜਾਂ ਇਸ ਤੋਂ ਵੱਧ ਦੀ ਖਰੀਦ ਦੇ ਠੇਕੇ ਹਾਸਲ ਕਰਦੀ ਹੈ ਤਾਂ ਉਸ ਦੇ ਖ਼ਿਲਾਫ਼ ਵੀ ਜਾਂਚ ਸ਼ੁਰੂ ਹੋ ਸਕਦੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca