Delivery on the floor at Ludhiana Civil Hospital
Connect with us [email protected]

ਸਿਹਤ

ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ

Published

on

ਲੁਧਿਆਣਾ, 28 ਫਰਵਰੀ – ਸਿਵਲ ਹਸਪਤਾਲ ਲੁਧਿਆਣਾ ਵਿੱਚ ਇੱਕ ਗਰਭਵਤੀ ਔਰਤ ਨੂੰ ਸਮੇਂ ਉੱਤੇ ਭਰਤੀ ਨਾ ਕਰਨ ਉੱਤੇ ਉਸ ਦੀ ਡਿਲਿਵਰੀ ਟਾਇਲੈਟ ਨੇੜੇ ਲੇਬਰ ਰੂਮ ਦੇ ਗੇਟ ਉੱਤੇ ਹੋ ਗਈ। ਬੱਚਾ ਫਰਸ਼ ਉੱਤੇ ਡਿੱਗਣ ਤੇ ਔਰਤ ਦੀ ਚੀਕ ਸੁਣ ਕੇ ਲੇਬਰ ਰੂਮ ਦਾ ਸਟਾਫ ਉਥੇ ਪਹੁੰਚਿਆ ਅਤੇ ਜੱਚਾ-ਬੱਚਾ ਨੂੰ ਸੰਭਾਲਿਆ।
ਛੋਟੀ ਢੰਡਾਰੀ ਦੇ ਵਸਨੀਕ ਸਾਹਿਲ ਯਾਦਵ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਉਸ ਦੀ ਪਤਨੀ ਕਿਰਨ ਨੂੰ ਲੇਬਰ ਪੇਨ ਸ਼ੁਰੂ ਹੋਈ ਤੇ ਸਵਾ ਦਸ ਵਜੇ ਉਹ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚੇ। ਉਥੋਂ ਪੈਦਲ ਮਦਰ ਐਂਡ ਚਾਈਲਡ ਹਸਪਤਾਲ ਦੇ ਗਰਾਊਂਡ ਫਲੋਰ ਉੱਤੇ ਲੇਬਰ ਰੂਮ ਤੱਕ ਪਹੁੰਚੇ ਤਾਂ ਓਥੇ ਗਰਭਵਤੀ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਪਰ ਡਿਊਟੀ ਉੱਤੇ ਸਿਰਫ ਦੋ ਸਟਾਫ ਨਰਸਾਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਈਡ ਵਿੱਚ ਖੜ੍ਹੇ ਹੋ ਕੇ ਉਡੀਕ ਕਰਨ ਨੂੰ ਕਿਹਾ। ਡਿਊਟੀ ਉੱਤੇ ਤੈਨਾਤ ਨਰਸ ਦਾ ਕਹਿਣਾ ਹੈ ਕਿ ਡਿਲਿਵਰੀ ਲੇਬਰ ਰੂਮ ਵਿੱਚ ਸਟਰੈਚਰ ਉੱਤੇ ਹੋਈ ਹੈ। ਗਰਭਵਤੀ ਦੇ ਹਸਪਤਾਲ ਆਉਣ ਉੱਤੇ ਉਸ ਦੀ ਜਾਂਚ ਕਰ ਕੇ ਭਰਤੀ ਦੀ ਫਾਈਲ ਬਣਾਈ ਗਈ ਤਾਂ ਉਹ ਇਕੱਲੀ ਆਈ ਸੀ। ਭਰਤੀ ਕਰਨ ਦੇ ਸਮੇਂ ਕੁਝ ਟੈਸਟ ਕਰਵਾਏ ਜਾਂਦੇ ਹਨ। ਔਰਤ ਦੇ ਪਤੀ ਨੂੰ ਆਵਾਜ਼ ਦਿੱਤੀ ਤਾਂ ਉਹ ਮੌਕੇ ਉੱਤੇ ਨਹੀਂ ਸੀ। ਇਸ ਦੌਰਾਨ ਗਰਭਵਤੀ ਟਾਇਲਟ ਚਲੀ ਗਈ। ਵਾਪਸ ਆਉਣ ਉੱਤੇ ਉਸ ਨੂੰ ਦਰਦ ਸ਼ੁਰੂ ਹੋ ਗਈ। ਉਸ ਨੂੰ ਸਟ੍ਰੈਚਰ ਉੱਤੇ ਲਿਟਾ ਕੇ ਲੇਬਰ ਰੂਮ ਲਿਜਾਇਆ ਗਿਆ, ਪਰ ਤਦ ਤੱਕ ਡਿਲਿਵਰੀ ਹੋ ਗਈ।

Read More Today Exclusive Breaking News

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ

Published

on

Covid

ਮਹਾਰਾਸ਼ਟਰ ਪਿੱਛੋਂ ਮੱਧ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਗੁਜਰਾਤ ਵਿੱਚ ਸਸਕਾਰ ਕਰਨ ਲਈ ਘੰਟਿਆਂ ਬੱਧੀ ਉਡੀਕ ਪੰਜਾਬ ਵਿੱਚ ਇੱਕੋ ਦਿਨ ਕੋਰੋਨਾ ਦੇ 3329 ਨਵੇਂ ਕੇਸ, 63 ਮੌਤਾਂ
ਨਵੀਂ ਦਿੱਲੀ, 14 ਅਪਰੈਲ, – ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਵਿੱਚ ਹਾਲਾਤ ਹੋਰ ਵੀ ਵਿਗੜਦੇ ਦਿਖਾਈ ਦੇਣ ਲੱਗ ਪਏ ਹਨ। ਇਸ ਕਾਰਨ ਭਾਰਤ ਸਰਕਾਰ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਇਮਤਿਹਾਨਾਂ ਨੂੰ ਵੀ ਰੋਕਣ ਦਾ ਫੈਸਲਾ ਕਰ ਲਿਆ ਹੈ।
ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵਧਣ ਦੌਰਾਨ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਪਰ ਆਕਸੀਜਨ ਦੀ ਘਾਟ ਨੇ ਮੁਸੀਬਤ ਪਾ ਦਿੱਤੀ ਹੈ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਕਾਰਨ ਪਹਿਲਾਂ ਹੀ ਹਸਪਤਾਲਾਂ ਨੂੰ ਆਕਸੀਜਨ ਦੀ ਕਮੀ ਹੋਣ ਬਾਰੇ ਕਿਹਾ ਜਾ ਰਿਹਾ ਹੈ।ਮੱਧ ਪ੍ਰਦੇਸ਼ ਸਰਕਾਰ ਕਹਿੰਦੀ ਹੈਕਿ ਹਸਪਤਾਲ ਨੂੰ ਦੁੱਗਣੀ ਮਾਤਰਾ ਵਿੱਚ ਆਕਸੀਜਨ ਭੇਜੀ ਜਾ ਰਹੀ ਹੈ ਅਤੇ 8 ਅਪ੍ਰੈਲ ਨੂੰ 130 ਮੀਟਰਿਕ ਟਨ ਆਕਸੀਜਨ ਸਪਲਾਈ ਕੀਤੀ ਸੀ, ਪਰ ਮੰਗ ਬਹੁਤ ਵੱਡੀ ਹੈ। ਰਾਜਧਾਨੀ ਭੋਪਾਲ ਦੇ ਇੱਕ ਹਸਪਤਾਲ ਨੇ ਆਕਸੀਜਨ ਦੀ ਘਾਟ ਦੱਸ ਕੇ ਗੰਭੀਰ ਮਰੀਜ ਰੱਖਣੇ ਬੰਦ ਕਰ ਦਿੱਤੇ ਹਨ। ਰਾਇਸੇਨ ਦੇ ਸਿਟੀ ਹਸਪਤਾਲ ਨੇ ਮੰਗ ਜੋਗੀ ਆਕਸੀਜਨ ਨਾ ਮਿਲਣ ਉੱਤੇ ਗੰਭੀਰ ਮਰੀਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਵੱਲੋਂ ਆਕਸੀਜਨ ਸਪਲਾਈ ਕਰਨ ਦੇ ਦਾਅਵੇ ਦੇ ਉਲਟ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਮੁਤਾਬਕ ਮਸਾਂ 30 ਫ਼ੀਸਦੀ ਆਕਸੀਜਨ ਸਪਲਾਈ ਮਿਲਦੀ ਹੈ ਅਤੇ ਆਕਸੀਜਨ ਦੀ ਕਮੀ ਕਾਰਨ ਛੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ ਵਿੱਚ ਬੀਤੇ ਹਫ਼ਤੇ ਤੋਂ ਸ਼ਮਸ਼ਾਨ ਘਾਟਾਂ ਵਿੱਚ ਭਾਰੀ ਭੀੜ ਦੇ ਕਾਰਨ ਕੋਵਿਡ-19 ਜਾਂ ਹੋਰ ਰੋਗਾਂ ਨਾਲਮਰਨ ਵਾਲੇ ਲੋਕਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਅੰਤਮ ਸੰਸਕਾਰ ਲਈ ਘੰਟਿਆਂ ਬੱਧੀ ਉਡੀਕਣਾ ਪੈਂਦਾ ਹੈ। ਅੱਜ ਬੁੱਧਵਾਰ ਅਧਿਕਾਰੀਆਂ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਆਮ ਤੌਰ ਉੱਤੇ ਸੂਰਜ ਡੁੱਬਣ ਪਿੱਛੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ, ਪਰ ਅੱਜਕੱਲ੍ਹ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੀ ਭਾਰੀ ਗਿਣਤੀ ਕਾਰਨ ਰਾਤ ਨੂੰ ਵੀ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਸੂਰਤ ਸ਼ਹਿਰ ਦੇ ਉਮਰਾ ਇਲਾਕੇ ਦੇ ਇਕ ਸ਼ਮਸ਼ਾਨ ਘਾਟ ਵਿੱਚ 2 ਦਿਨ ਪਹਿਲਾਂ ਰਾਤ ਨੂੰ ਇਕੱਠੀਆਂ 25 ਲਾਸ਼ਾਂ ਦਾ ਲੱਕੜਾਂ ਵਾਲੀਆਂ ਚਿਖਾ ਵਿੱਚ ਇਸ ਲਈ ਅੰਤਿਮ ਸੰਸਕਾਰ ਕਰਨਾ ਪਿਆ ਕਿ ਗੈਸ ਵਾਲੀਆਂ ਭੱਠੀਆਂ ਘੱਟ ਸਨ। ਵਡੋਦਰਾ ਵਿੱਚ ਵੀ ਸ਼ਮਸ਼ਾਨ ਘਾਟਾਂ ਵਿੱਚ ਭੀੜ ਕਾਰਨ ਲੋਕਰਾਤਨੂੰ ਅੰਤਿਮ ਸੰਸਕਾਰ ਕਰਨ ਲੱਗੇ ਹਨ। ਓਥੇਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਿਤੇਂਦਰ ਪਟੇਲ ਨੇ ਦੱਸਿਆ ਕਿ ਹਾਲਾਤ ਨਾਲ ਨਜਿੱਠਣ ਅਤੇ ਇੰਤਜ਼ਾਰ ਘਟਾਉਣ ਲਈ ਅਧਿਕਾਰੀਆਂ ਨੇ ਕੁਝ ਸ਼ਮਸ਼ਾਨ ਘਾਟਾਂ ਵਿੱਚ ਲੋਹੇ ਦੀਆਂ ਕੰਮ-ਚਲਾਊ ਚਿਖਾ ਦਾ ਪ੍ਰਬੰਧ ਕੀਤਾ ਹੈ ਤੇ ਅਜੇ ਤੱਕ ਜਿਨ੍ਹਾਂ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਨਹੀਂ ਹੁੰਦਾ ਸੀ, ਉਹ ਵੀ ਖੋਲ੍ਹ ਦਿੱਤੇ ਹਨ। ਅਹਿਮਦਾਬਾਦ ਵਿੱਚ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਵਿੱਚ 8 ਘੰਟੇ ਤੋਂ ਵੱਧ ਸਮਾਂ ਉਡੀਕਣਾ ਪਿਆ ਹੈ। ਏਥੇ 2 ਮੁੱਖ ਸ਼ਮਸ਼ਾਨ ਘਾਟਾਂ ਵਾਡਾਜ ਅਤੇ ਦੁਧੇਸ਼ਵਰ ਵਿੱਚ ਭਾਰੀ ਭੀੜ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਘਟਦੀ ਜਾਪਦੀ ਸੀ, ਅੱਜ ਫਿਰ ਕੇਸ ਵਧੇ ਦਿਖਾਈ ਦਿੱਤੇ ਹਨ।ਅੱਜ ਬੁੱਧਵਾਰ ਪੰਜਾਬ ਵਿੱਚ ਕੋਰੋਨਾ ਦੇ 3329 ਨਵੇਂ ਕੇਸ ਮਿਲੇ ਤੇ 63 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਹੋਈ ਹੈ। ਇਸ ਰਾਜ ਵਿੱਚ ਅੱਜ ਤੱਕ7672 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।ਅੱਜ ਬੁੱਧਵਾਰ ਨੂੰ ਮੋਹਾਲੀ ਜਿ਼ਲੇ ਵਿੱਚ 508ਨਵੇਂ ਕੇਸ, ਲੁਧਿਆਣਾ489, ਪਟਿਆਲਾ 347, ਅੰਮ੍ਰਿਤਸਰ 316, ਜਲੰਧਰ 276, ਬਠਿੰਡਾ 202, ਹੁਸ਼ਿਆਰਪੁਰ 198, ਗੁਰਦਾਸਪੁਰ 147, ਰੋਪੜ 109, ਫਰੀਦਕੋਟ 98,ਪਠਾਨਕੋਟ 90, ਸੰਗਰੂਰ 87,ਮਾਨਸਾ 86, ਮੋਗਾ 63, ਫਾਜ਼ਿਲਕਾ 55, ਮੁਕਤਸਰ ਸਾਹਿਬ 65, ਫਤਿਹਗੜ੍ਹ ਸਾਹਿਬ 53, ਨਵਾਂ ਸ਼ਹਿਰ 46, ਕਪੂਰਥਲਾ 43, ਬਰਨਾਲਾ, 28 ਫਿਰੋਜ਼ਪੁਰ 20 ਤੇ ਤਰਨਤਾਰਨ ਵਿੱਚ 3 ਕੋਰੋਨਾ ਦੇ ਨਵੇਂ ਕੇਸ ਮਿਲੇ ਹਨ। ਅੱਜ ਕੋਰੋਨਾ ਨਾਲ 63 ਮੌਤਾਂ ਵਿੱਚੋਂ ਅੰਮ੍ਰਿਤਸਰ 11,ਜਲੰਧਰ 7, ਲੁਧਿਆਣਾ ਤੇਪਟਿਆਲਾ 6-6, ਹੁਸ਼ਿਆਰਪੁਰ ਤੇ ਫਾਜ਼ਿਲਕਾ 4-4, ਕਪੂਰਥਲਾ, ਬਠਿੰਡਾ ਤੇ ਮੋਹਾਲੀ3-3, ਗੁਰਦਾਸਪੁਰ, ਮੋਗਾ,ਪਠਾਨਕੋਟ,ਸੰਗਰੂਰ ਅਤੇ ਤਰਨ ਤਾਰਨ ਵਿੱਚ 2-2, ਮੁਕਤਸਰ ਸਾਹਿਬ,ਬਰਨਾਲਾ, ਫਿਰੋਜ਼ਪੁਰ ਵਿੱਚ ਕੋਰੋਨਾ ਦੇ ਕਾਰਨ 1-1 ਮਰੀਜ਼ਦੀ ਮੌਤ ਹੋਈ ਹੈ।

Read More Latest Health News In Punjabi

Continue Reading

ਸਿਹਤ

ਜ਼ਿਆਦਾ ਪਸੀਨਾ ਆਉਣ ਹਾਰਟ ਅਟੈਕ ਦਾ ਲੱਛਣ ਹੋ ਸਕਦੈ

Published

on

Heart-Acttack

ਨਵੀਂ ਦਿੱਲੀ, 12 ਅਪ੍ਰੈਲ – ਅੱਜਕੱਲ੍ਹ ਦੇ ਰਹਿਣ-ਸਹਿਣ ਅਤੇ ਖਾਣ-ਪਾਣ ਦੀਆਂ ਆਦਤਾਂ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਹਾਰਟ ਅਟੈਕ ਇਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ।
ਦਰਅਸਲ ਖੂਨ ਵਿੱਚ ਧੱਬੇ ਬਣਨ ਨਾਲ ਦਿਲ ਤੱਕ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਤੇ ਸੀਨੇ ਵਿੱਚ ਦਰਦ ਹੁੰਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ, ਪਰ ਹਮੇਸ਼ਾ ਏਦਾਂ ਨਹੀਂ ਹੁੰਦਾ। ਕਈ ਵਾਰ ਸਰੀਰ ਵਿੱਚ ਦਿਸਣ ਵਾਲੇ ਆਮ ਲੱਛਣ ਵੀ ਹਾਰਟ ਅਟੈਕ ਦੇ ਖਤਰੇ ਦਾ ਸੰਕੇਤ ਦਿੰਦੇ ਹਨ। ਵਰਕਆਊਟ ਦੇ ਬਾਅਦ ਜਾਂ ਗਰਮੀਆਂ ਦੇ ਦਿਨਾਂ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਪਰ ਅਚਾਨਕ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਸੀਨੇ ਵਿੱਚ ਦਰਦ ਹੋਣ ਨਾਲ ਪਸੀਨਾ ਆਉਣਾ ਅਤੇ ਮਸਲਜ਼ ਵਿੱਚ ਜਕੜਨ ਮਹਿਸੂਸ ਹੋਣਾ ਵੀ ਹਾਰਟ ਅਟੈਕ ਦਾ ਸੰਕੇਤ ਹੈ। ਆਮ ਤੌਰ ਉੱਤੇ ਵੱਧ ਪਸੀਨਾ ਆਉਣਾ, ਖਾਸਕਰ ਜਦ ਕੋਈ ਵਿਅਕਤੀ ਕਸਰਤ ਨਹੀਂ ਕਰ ਰਿਹਾ, ਦਿਲ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੈ। ਇਸ ਕਾਰਨ ਦਿਲ ਵਿੱਚ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਅਤੇ ਦਿਲ ਨੂੰ ਬਲੱਡ ਪੰਪ ਕਰਨ ਦੇ ਲਈ ਮਸ਼ੱਕਤ ਕਰਨੀ ਪੈਂਦੀ ਹੈ। ਦਿਲ ਉੱਤੇ ਪੈਣ ਵਾਲੇ ਇਸ ਦਬਾਅ ਅਤੇ ਸਰੀਰ ਦੇ ਤਾਪਮਾਨ ਨੂੰ ਘੱਟ ਰੱਖਣ ਦੀ ਕੋਸ਼ਿਸ਼ ਵਿੱਚ ਵੱਧ ਪਸੀਨਾ ਨਿਕਲਣ ਲੱਗਦਾ ਹੈ, ਜੋ ਹਾਰਟ ਅਟੈਕ ਦੇ ਲੱਛਣਾਂ ਵਿੱਚੋਂ ਇੱਕ ਹੈ। ਹੱਥ, ਮੋਢੇ, ਜਬਾੜੇ, ਦੰਦ ਜਾਂ ਸਿਰ ਦਰਦ ਦੀ ਸ਼ਿਕਾਇਤ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ।

Read More Latest Health News in Punjabi

Continue Reading

ਰੁਝਾਨ


Copyright by IK Soch News powered by InstantWebsites.ca