Delhi Police warns farmers sitting on Tikri border to stage dharna
Connect with us [email protected]

ਪੰਜਾਬੀ ਖ਼ਬਰਾਂ

ਟਿਕਰੀ ਬਾਰਡਰ ਉੱਤੇ ਬੈਠੇ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਚੇਤਾਵਨੀ

Published

on

ਥਾਂ-ਥਾਂ ਚਿਤਾਵਨੀ ਬੋਰਡ ਲਗਵਾ ਦਿੱਤੇ ਗਏ
ਨਵੀਂ ਦਿੱਲੀ, 22 ਫਰਵਰੀ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਬਣਾਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲਈ ਟਿਕਰੀ ਬਾਰਡਰ ਉੱਤੇ ਬੈਠੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਧਰਨਾ ਚੁੱਕਣ ਦੀ ਚੇਤਾਵਨੀ ਦੇ ਦਿਤੀ ਅਤੇ ਕਿਸਾਨ ਅੰਦੋਲਨ ਦੇ ਸੰਬੰਧ ਵਿਚ ਕਿਸਾਨਾਂ ਦੇ ਨਾਮਕਾਨੂੰਨੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਇਸ ਧਰਨੇ ਨੂੰ ਗ਼ੈਰ ਕਾਨੂੰਨੀ ਕਹਿ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਨੇੜੇ ਪੁਲਿਸ ਬੈਰੀਕੇਡਾਂ ਦੇ ਉੱਪਰ ਕਾਨੂੰਨੀ ਚਿਤਾਵਨੀ ਦੇ ਤਿੰਨ ਬੋਰਡ ਲਵਾਏ ਹਨ। ਇਨ੍ਹਾਂ ਬੋਰਡਾਂ ਵਿਚ ਸਾਫ਼ ਲਿਖਿਆ ਗਿਆ ਹੈ ਕਿ ਤੁਹਾਡਾ ਮਜਮਾ ਕਾਨੂੰਨ ਵਿਰੁੱਧ ਕਰਾਰ ਦਿਤਾ ਗਿਆ ਹੈ। ਤੁਹਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਸੀਂ ਅਪਣਾ ਇਹ ਧਰਨਾ ਚੁੱਕ ਲਵੋ,ਵਰਨਾ ਤੁਹਾਡੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਹੁਕਮ ਦਿੱਲੀ ਪੁਲਿਸ ਦੇ ਮੁੰਡਕਾ ਥਾਣੇ ਦੇ ਐਸਐਚਓ ਵੱਲੋਂ ਜਾਰੀ ਕੀਤਾ ਲਿਖਿਆ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ ਕਈ ਨੋਟਿਸ ਵੀ ਭੇਜੇ ਜਾ ਚੁੱਕੇ ਹਨ। ਕਿਸਾਨ ਆਗੂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਹਨ। ਅੱਜ ਧਰਨਾ ਸਾਈਟ ਉੱਤੇ ਲੱਗੇ ਕਾਨੂੰਨੀ ਚਿਤਾਵਨੀ ਬੋਰਡ ਦਾ ਜਵਾਬ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕਾਨੂੰਨੀ ਖ਼ਤਰੇ ਤੋਂ ਨਹੀਂ ਡਰਦਾ, ਸਰਕਾਰ ਜਿੰਨੇ ਚਾਹੇ ਕੇਸ ਦਾਇਰ ਕਰ ਸਕਦੀ ਹੈ, ਪਰ ਜੇ ਕਾਨੂੰਨ ਵਾਪਸ ਨਾ ਕੀਤੇ ਗਏ ਤਾਂ ਕਿਸਾਨ ਘਰੀਂ ਵਾਪਸ ਨਹੀਂ ਜਾਣਗੇ।

Click here To Read Latest News from Punjab

ਪੰਜਾਬੀ ਖ਼ਬਰਾਂ

ਐਕਸਪ੍ਰੈਸ ਵੇਅ ਨੇ ਮੁਆਵਜ਼ੇ ਵਿੱਚ ਪਾੜਾ ਪਾਇਆ

Published

on

ਡੱਬਵਾਲੀ, 1 ਮਾਰਚ – ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ-ਜਾਮਨਾਗਰ ਐਕਸਪ੍ਰੈਸਵੇਅ ਐਨ ਐਚ-754 ਲਈ ਡੱਬਵਾਲੀ ਖੇਤਰ ਦੇ ਦਸ ਪਿੰਡਾਂ ਦੀ ਜ਼ਮੀਨ ਗ੍ਰਹਿਣ ਤੈਅ ਰੇਟਾਂ ਵਿੱਚ ਪੱਖਪਾਤ ਖਿਲਾਫ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੈ। ਕਿਸਾਨ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ੇ ਲਈ ਅਦਾਲਤ ਜਾਣ ਲੱਗੇ ਹਨ।
ਇਹ ਐਕਸਪ੍ਰੈਸਵੇਅ ਦੇ ਰਾਹ ਡੱਬਵਾਲੀ ਹਲਕੇ ਦੇ ਡੱਬਵਾਲੀ ਤੇ ਜੋਗੇਵਾਲਾ, ਚੌਟਾਲਾ, ਆਸਾਖੇੜਾ, ਸੁਖੇਰਾਖੇੜਾ, ਅਬੁੱਲਸ਼ਹਿਰ, ਸਕਤਾਖੇੜਾ, ਸ਼ੇਰਗੜ੍ਹ ਅਤੇ ਅਲੀਕਾਂ ਆਉਂਦੇ ਹਨ। ਕੇਂਦਰ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਲਈ ਮੁਆਵਜ਼ੇ ਦੀਆਂ ਦਰਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਜੋਗੇਵਾਲਾ ਪਿੰਡ ‘ਚ ਪ੍ਰਤੀ ਏਕੜ ਸਿਰਫ 25 ਲੱਖ ਰੁਪਏ ਮੁਆਵਜ਼ਾ ਤੇ ਉਸੇ ਥਾਂ ਸੜਕ ਦੇ ਦੂਸਰੇ ਪਾਸੇ ਡੱਬਵਾਲੀ ਪਿੰਡ ਦੇ ਰਕਬੇ ਵਿੱਚ 47 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਖੇਰਾਖੇੜਾ ‘ਚ ਪਹਿਲੇ ਐਕਵਾਇਰ ਵਿੱਚ ਚਾਲੀ ਲੱਖ ਰੁਪਏ ਪ੍ਰਤੀ ਏਕੜ ਸੀ, ਬਾਅਦ ਵਿੱਚ ਕਿਸਾਨ ਦੇ ਸੰਘਰਸ਼ ਵਿੱਢਣ ਉਤੇ 73 ਲੱੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ। ਅਬੁੱਲਸ਼ਹਿਰ ਵਿੱਚ ਪਹਿਲਾਂ 27 ਲੱਖ ਰੁਪਏ ਮੁਆਵਜ਼ਾ ਮਿਥਿਆ ਗਿਆ ਸੀ ਤੇ ਸੰਘਰਸ਼ ਮਗਰੋਂ 32 ਲੱੱਖ ਰੁਪਏ ਕਰ ਦਿੱਤਾ ਗਿਆ।
ਕਿਸਾਨ ਆਗੂ ਦਇਆਰਾਮ ਉਲਾਨਿਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੱਬਵਾਲੀ ਦੇ ਦਸ ਪਿੰਡਾਂ ਦੇ ਕਿਸਾਨਾਂ ਦੇ ਨਾਲ ਮੁਆਵਜ਼ਾ ਰਾਸ਼ੀ ਵਿੱਚ ਭਾਰੀ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਟਾਲਾ ਪਿੰਡ ‘ਚ ਦੋ ਸਾਲ ਪ੍ਰਤੀ ਏਕੜ 39.40 ਲੱੱਖ ਰੁਪਏ ਮੁਆਵਜ਼ਾ ਦਿੱਤਾ ਸੀ, ਉਹ ਐਨ ਐਚ 54 ਤਹਿਤ 86 ਲੱਖ ਰੁਪਏ ਕਰ ਦਿੱਤਾ ਹੈ। ਜੋਗੇਵਾਲਾ ਦੇ ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਚੰਦ ਮੀਟਰ ਦੀ ਦੂਰੀ ‘ਤੇ ਜ਼ਮੀਨ ਐਕੁਵਾਇਰ ਕਰਨ ਦੀਆਂ ਵੱਧ-ਘੱਟ ਦਰਾਂ ਖਿਲਾਫ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਜੋਗੇਵਾਲਾ ਦੇ ਕਰੀਬ 25 ਏਕੜ ਰਕਬਾ ਸੜਕ ‘ਚ ਆਉਂਦਾ ਹ

Continue Reading

ਪੰਜਾਬੀ ਖ਼ਬਰਾਂ

ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਦਵਾਈ ਦਾ ਇੱਕੋ ਕੋਵਿਡ ਟੀਕਾ ਲੱਗੇਗਾ

Published

on

ਸੈਕਰਾਮੈਂਟੋ, 1 ਮਾਰਚ – ਅਮਰੀਕੀ ਸਰਕਾਰ ਦੀ ਸਲਾਹਕਾਰ ਕਮੇਟੀ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਅਮਰੀਕੀਆਂ ਨੂੰ ਲਾਉਣ ਦੀ ਹਰੀ ਝੰਡੀ ਦੇਣ ਦੇ ਅਗਲੇ ਦਿਨ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਇਸ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਸਲਾਹਕਾਰ ਕਮੇਟੀ ਦੀ ਉਸ ਸਿਫਾਰਿਸ਼ ਨਾਲ ਸਹਿਮਤੀ ਪ੍ਰਗਟਾਈ ਹੈ, ਜਿਸ ਵਿੱਚ ਕਿਹਾ ਗਿਆ ਕਿ ਇਸ ਵੈਕਸੀਨ ਦੇ ਖਤਰੇ ਦੇ ਮੁਕਾਬਲੇ ਫਾਇਦੇ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦੇ ਮਿਲਣ ਨਾਲ ਟੀਕਾਕਰਨ ਛੇਤੀ ਹੋਵੇਗਾ। ਕੰਪਨੀ ਅਗਲੇ ਹਫ਼ਤੇ 40 ਲੱਖ ਟੀਕੇ ਹਾਸਲ ਕਰਾਏਗੀ ਤੇ ਮਾਰਚ ਦੌਰਾਨ ਕੁੱਲ ਦੋ ਕਰੋੜ ਟੀਕੇ ਹਾਸਲ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੰਪਨੀ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਹੋਰ ਦੇਵੇਗੀ। ਇੱਕ ਵਿਅਕਤੀ ਨੂੰ ਇੱਕੋ ਟੀਕਾ ਲਵਾਉਣ ਦੀ ਲੋੜ ਹੋਵੇਗੀ ਤੇ ਇਸ ਤਰ੍ਹਾਂ 10 ਕਰੋੜ ਅਮਰੀਕੀਆਂ ਨੂੰ ਇਹ ਟੀਕੇ ਲੱਗ ਸਕਣਗੇ। ਪਹਿਲੀਆਂ ਦੋ ਵੈਕਸੀਨਾਂ ਦੇ ਮੁਕਾਬਲੇ ਇਹ ਵੈਕਸੀਨ ਤੇਜ਼ੀ ਨਾਲ ਅਸਰ ਕਰਦੀ ਤੇ ਵਧੇਰੇ ਪ੍ਰਭਾਵੀ ਹੈ। ਇਸ ਸਮੇਂ ਫਾਈਜ਼ਰ ਬਾਇਓਨ ਟੈਕ ਤੇ ਮੋਡੇਰਨਾ ਦੇ ਟੀਕੇ ਤਕਰੀਬਨ ਪੰਜ ਕਰੋੜ ਅਮਰੀਕੀਆਂ ਨੂੰ ਲਾਏ ਜਾ ਚੁੱਕੇ ਹਨ।
ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੀਕੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ‘ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨਜ਼ਰ ਆਈ ਹੈ’, ਪਰ ਇਸਦੇ ਨਾਲ ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਰਗੇ ਕਦਮਾਂ ਦੀ ਮਹੱਤਤਾ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਤੇਜ਼ੀ ਨਾਲ ਵਾਇਰਸ ਉਪਰ ਕਾਬੂ ਪਾ ਲਵਾਂਗੇ, ਪਹਿਲਾਂ ਵਾਂਗ ਮਿੱਤਰਾਂ ਪਿਆਰਿਆਂ ਨੂੰ ਮਿਲ ਸਕਾਂਗੇ ਤੇ ਸਾਡੀ ਅਰਥ ਵਿਵਸਥਾ ਵੀ ਪੱਟੜੀ ਉਪਰ ਖੁਸ਼ ਹਾਂ ਪਰ ਮੈਂ ਸਮੁੱਚੇ ਅਮਰੀਕੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਵੇਸਲੇ ਨਾ ਹੋਣ।

Continue Reading

ਪੰਜਾਬੀ ਖ਼ਬਰਾਂ

ਭਾਰਤ-ਪਾਕਿ ਨੂੰ ਸੱਚੇ ਤੇ ਚੰਗੇ ਦੋਸਤ ਦੇਖਣਾ ਮੇਰਾ ਸੁਫਨਾ: ਮਲਾਲਾ

Published

on

ਨਵੀਂ ਦਿੱਲੀ, 1 ਮਾਰਚ – ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਸਰਹੱਦਾਂ ਰੱਖਣ ਸਬੰਧੀ ਪੁਰਾਣੀ ਫਿਲਾਸਫੀ ਅੱਜ ਕੱਲ੍ਹ ਨਹੀਂ ਚੱਲਦੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਸੁਫਨਾ ਹੈ ਕਿ ਉਹ ਦੋਵਾਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ।
ਮਲਾਲਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹੋਵੇ ਜਾਂ ਭਾਰਤ, ਘੱਟ ਗਿਣਤੀਆਂ ਨੂੰ ਹਰ ਦੇਸ਼ ‘ਚ ਸੁਰੱਖਿਆ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਦਾ ਸਬੰਧ ਧਰਮ ਨਾਲ ਨਹੀਂ, ‘ਸੱਤਾ ਦੀ ਦੁਰਵਰਤੋ’ ਨਾਲ ਹੈ ਅਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਾਏ ਜੈਪੁਰ ਲਿਟਰੇਚਰ ਫੈਸਟੀਵਲ (ਜੇ ਐਲ ਐਫ) ਵਿੱਚ ਆਪਣੀ ਪੁਸਤਕ ‘ਆਈ ਐਮ ਮਲਾਲਾ-ਦਿ ਸਟੋਰੀ ਆਫ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਟ ਬਾਇ ਦਿ ਤਾਲਿਬਾਨ’ ਬਾਰੇ ਗੱਲ ਕਰ ਰਹੀ ਸੀ। ਉਸ ਨੇ ਭਾਰਤ ਵਿੱਚ ਇੰਟਰਨੈਟ ਬੰਦ ਹੋਣ ਅਤੇ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਦੀ ਗ੍ਰਿਫਤਾਰੀ ਦੀ ਖਬਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲੋਕਾਂ ਦੀ ਗੱਲ ਸੁਣੀ ਜਾਵੇ।

Continue Reading

ਰੁਝਾਨ


Copyright by IK Soch News powered by InstantWebsites.ca