Deep Sidhu spoke again on the issue of farmers 'movement, find out what
Connect with us [email protected]

ਪੰਜਾਬੀ ਖ਼ਬਰਾਂ

ਕਿਸਾਨੀ ਅੰਦੋਲਨ ਦੇ ਮੁੱਦੇ ‘ਤੇ ਮੁੜ ਬੋਲੇ ਦੀਪ ਸਿੱਧੂ ,ਹਰਿਆਣਾ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ

Published

on

deep sidhu

ਭਿੱਖੀਵਿੰਡ : 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਵੱਲੋਂ ਅੱਜ ਪਿੰਡ ਵਾਂ ਤਾਰਾ ਸਿੰਘ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸ਼ੁਕਰਾਨੇ ਵਜੋਂ ਪੁਆਏ ਗਏ। ਇਸ ਸਮਾਗਮ ਵਿਚ ਦੀਪ ਸਿੱਧੂ ਸਮੇਤ ਹੋਰ ਆਗੂ ਵੀ ਪੁੱਜੇ।
ਦੀਪ ਸਿੱਧੂ ਨੇ ਗੱਲਬਾਤ ਕਰਦੇ ਕਿਹਾ ਜੁਗਰਾਜ ਸਿੰਘ ਅੱਜ ਸਿੰਘ ਸਜਿਆ ਹੈ ਜਿਸ ਦੀ ਉਨ੍ਹਾਂ ਨੂੰ ਖੁਸ਼ੀ ਹੈ। ਇਸ ਨਾਲ ਹੀ ਉਨ੍ਹਾਂ ਕਿਸਾਨੀ ਅੰਦੋਲਨ ਸਬੰਧੀ ਬੋਲਦੇ ਕਿਹਾ ਕਿ ਸਾਡੀ ਕੌਮ ਹੋਂਦ ਦੀ ਲੜਾਈ ਲੜ ਰਹੀ ਹੈ। ਕੱਲ੍ਹ ਹਰਿਆਣਾ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਖੇਤਾਂ ਵਿਚ ਭਜਾ-ਭਜਾ ਕੇ ਕੁੱਟਿਆ। ਕੇਂਦਰ ਸਰਕਾਰ ਤਾਨਾਸ਼ਾਹੀ ਵਾਲਾ ਕੰਮ ਕਰ ਰਹੀ ਹੈ ਅਤੇ ਇੱਥੇ ਕੋਈ ਲੋਕਤੰਤਰ ਢਾਂਚਾ ਦਿਖਾਈ ਨਹੀਂ ਦਿੰਦਾ। ਕਿਸਾਨਾਂ ਨੂੰ ਸੰਘਰਸ਼ ਕਰਦੇ ਇਕ ਸਾਲ ਦਾ ਸਮਾਂ ਹੋ ਚੱਲਿਆ ਪਰ ਸਰਕਾਰ ਨੇ ਅੱਜ ਤਕ ਇਨਸਾਨੀਅਤ ਵਾਲੀ ਕੋਈ ਗੱਲ ਨਹੀਂ ਕੀਤੀ। ਹਰਿਆਣੇ ਵਿਚ ਵਾਪਰੀ ਘਟਨਾ ਨਾਲ ਸਭ ਦੇ ਹਿਰਦੇ ਵਲੂੰਧਰੇ ਗਏ ਹਨ। ਹੱਥ ਜੋੜ ਕੇ ਸੰਘਰਸ਼ ਕਰ ਰਹੇ ਬਜ਼ੁਰਗਾਂ ਨੂੰ ਕੁੱਟਣਾ ਕਿੱਧਰ ਦਾ ਕੰਮ ਹੈ।
ਕਿਸਾਨੀ ਅੰਦੋਲਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਵਿਚਾਰਾਂ ਵਿਚ ਵਖਰੇਵਾਂ ਹੋ ਸਕਦਾ ਹੈ ਪਰ ਸਾਡੀ ਮੰਜ਼ਿਲ ਸਿਰਫ ਇਕ ਹੈ ਖੇਤੀ ਬਿੱਲ ਰੱਦ ਕਰਵਾਉਣਾ ਜਿਸ ਕਰਕੇ ਅੱਜ ਵੀ ਇਹ ਸੰਘਰਸ਼ ਸਾਂਝਾ ਚੱਲ ਰਿਹਾ ਹੈ। ਉਨ੍ਹਾਂ ਕਿਹਾ 26 ਜਨਵਰੀ ਨੂੰ ਜੁਗਰਾਜ ਸਿੰਘ ਵਲੋਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਏ ਜਾਣ ਤੋਂ ਬਾਅਦ ਕਿਸੇ ਕਿਸਾਨ ਜਥੇਬੰਦੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਆਖਰ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸੰਘਰਸ਼ ਜਾਰੀ ਰੱਖਣਾ ਪਵੇਗਾ ਤੇ ਸਾਡੀ ਜਿੱਤ ਯਕੀਨੀ ਹੋਵੇਗੀ। ਜੁਗਰਾਜ ਸਿੰਘ ਦੇ ਪਰਿਵਾਰ ਵੱਲੋਂ ਦੀਪ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਦਮਦਮੀ ਟਕਸਾਲ ਦੇ ਆਗੂ ਰਣਜੀਤ ਸਿੰਘ, ਪਰਮਜੀਤ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਆਦਿ ਵੀ ਮੌਜੂਦ ਸਨ।

Read More Latest Punjabi News

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਤੇ ਮਜ਼ਦੂਰ ਦੀਆਂ ਬਾਹਾਂ ਨਾਲ ਖਡ਼੍ਹਾ ਹੋਵੇਗਾ ਪੰਜਾਬ : ਨਵਜੋਤ ਸਿੱਧੂ

Published

on

Navjot Singh Sidhu

ਮੋਗਾ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਕਿਸਾਨ ਤੇ ਮਜ਼ਦੂਰ ਦੀਆਂ ਦੋ ਬਾਹਾਂ ਨਾਲ ਖਡ਼੍ਹਾ ਹੋ ਸਕੇਗਾ। ਇਹ ਤਾਂ ਸੰਭਵ ਹੋ ਸਕਦਾ ਹੈ ਜੇ ਸਮੇਂ ਦੀਆਂ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ।
ਨਵਜੋਤ ਸਿੱਧੂ ਨੇ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਪੈਸੇ ਸਿੱਧੇ ਖਾਤਿਆਂ ਵਿਚ ਆਉਣਗੇ। ਉਨ੍ਹਾਂ ਕਿਹਾ ਜੇ ਕਿਸਾਨ ਤੇ ਮਜ਼ਦੂਰ ਖਡ਼੍ਹਾ ਨਹੀਂ ਹੋਵੇਗਾ ਤਾਂ ਪੰਜਾਬ ਵੀ ਨਹੀਂ ਖਡ਼੍ਹਾ ਹੋ ਸਕਦਾ। ਸਿੱਧੂ ਨੇ ਪੰਜਾਬ ਨੂੰ ਆਕਸੀਜ਼ਨ ’ਤੇ ਪਿਆ ਆਖਦਿਆਂ ਕਿਹਾ ਕਿ ਮਜ਼ਦੂਰ ਨੇ ਮਿਹਨਤ ਕਰ ਕੇ ਹਰ ਇਕ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜੋ ਵੀ ਐਗਰੀਮੈਂਟ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਲੈਣ ਦੇਵਾਂਗਾ। ਉਨ੍ਹਾਂ ਨੇ ਸ਼ਰਾਬ ਤੇ ਰੇਤ ’ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਚੀਜ਼ਾਂ ਦੁਗਣੇ ਭਾਅ ਵਿਚ ਵਿਕ ਰਹੀਆਂ ਹਨ ਤਾਂ ਮਜਦੂਰ ਦੀ ਦਿਹਾਡ਼ੀ ਵਿਚ ਵਾਧਾ ਕਿਉਂ ਨਹੀਂ ਹੁੰਦਾ? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਤਨਜ਼ ਕੱਸਦਿਆਂ ਆਖਿਆ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਪੈਰਾਂ ਸਿਰ ਖਡ਼੍ਹਾ ਨਹੀਂ ਹੋਣ ਦਿੱਤਾ। ਸਿੱਧੂ ਨੇ ਕਿਹਾ ਕਿ ਗ਼ਰੀਬ ਤੇ ਮਜ਼ਦੂਰ ਦੇ ਬੱਚੇ ਲਈ ਸਕੂਲ ਬਣਾਏ ਜਾਣਗੇ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ‘ਚ ਦੇਣਗੀਆਂ ਨਵਾਂ ਸਿਆਸੀ ਬਦਲ

Published

on

Balbir Singh Rajewal

ਚੰਡੀਗੜ੍ਹ: ਦਿੱਲੀ ਦਾ ਮੋਰਚਾ ਫਤਹਿ ਕਰਕੇ ਪਰਤੇ ਕਿਸਾਨ ਲੀਡਰਾਂ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ਦੀ ਸਿਆਸਤ ਨੂੰ ਨਵਾਂ ਬਦਲ ਦੇਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਬਦਲ ਕਿਵੇਂ ਦਾ ਹੋਏਗਾ, ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਦਲ ਜ਼ਰੂਰ ਦਿੱਤਾ ਜਾਏਗਾ।ਕਿਸਾਨ ਲੀਡਰਾਂ ਗੱਲ਼ਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਹਨ, ਉਸ ਉੱਪਰ ਜ਼ਰੂਰ ਕੰਮ ਕੀਤਾ ਜਾਏਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸੀ ਸਮੀਕਰਨਾਂ ਕਰਕੇ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੀ ਪਾਰਟੀ ਬਣਾ ਕੇ ਚੋਣ ਲੜਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca