Deep Sidhu presents cleansing on social media | Punjabi Newspaper
Connect with us [email protected]

ਪੰਜਾਬੀ ਖ਼ਬਰਾਂ

ਦੀਪ ਸਿੱਧੂ ਵੱਲੋਂ ਸੋਸ਼ਲ ਮੀਡੀਆ ਉੱਤੇ ਸਫਾਈਆਂ ਪੇਸ਼

Published

on

deep sidhu
  • ਐਨ ਆਈ ਏ ਵੱਲੋਂ ਦੀਪ ਸਿੱਧੂ ਨੂੰ ਨੋਟਿਸ ਜਾਰੀ
    ਚੰਡੀਗੜ੍ਹ, 27 ਜਨਵਰੀ, – ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਮੌਕੇ ਹਿੰਸਾ ਤੇ ਲਾਲ ਕਿਲ੍ਹੇ ਉੱਤੇਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਪਿੱਛੋਂ ਫਿਲਮ ਐਕਟਰ ਦੀਪ ਸਿੱਧੂਆਮ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਿਆ ਹੈ ਅਤੇਕਿਸਾਨ ਆਗੂਆਂ ਨੇ ਵੀ ਇਸ ਘਟਨਾ ਲਈ ਉਸ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਹੌਲ ਵਿੱਚ ਦੀਪ ਸਿੱਧੂ ਨੇ ਸਫਾਈ ਦਿੱਤੀ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਨੂੰ ਗਲਤ ਕਿਹਾ ਹੈ। ਸਿੱਧੂ ਨੇ ਅੱਜ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਿਹਾ ਕਿ ਇਸ ਘਟਨਾ ਲਈ ਮੈਨੂੰ ਵਿਲੇਨ ਬਣਾਉਣਾ ਗਲਤ ਹੈ। ਦੂਸਰੇ ਪਾਸੇ ਜਾਂਚ ਏਜੰਸੀ ਐੱਨਆਈਏ ਨੇ ਉਸ ਨੂੰ ਸੰਮਨ ਜਾਰੀ ਕਰ ਪੇਸ਼ ਹੋਣ ਲਈ ਕਿਹਾ ਹੈ। ਉਸ ਨੂੰ ਪਹਿਲਾਂ ਵੀ ਏਦਾਂ ਦਾ ਨੋਟਿਸ ਮਿਲ ਚੁੱਕਾ ਹੈ।
    ਚਾਰੇ ਪਾਸਿਉਂ ਹੋ ਰਹੀ ਭੰਡੀ ਦੌਰਾਨ ਅੱਜ ਦੀਪ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਸਫਾਈ ਦਿੱਤੀ ਤੇ ਕਿਹਾਕਿ ਉਸ ਉੱਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਗਲਤ ਹੈ। ਉਸ ਨੇ ਕਿਹਾ, ‘ਕੀ ਲੋਕਾਂ ਨੂੰ ਇਕ ਜਣਾ ਭੜਕਾ ਸਕਦਾ ਹੈ। ਉਸ ਨੇ ਕਿਹਾ: ‘ਕਿਸਾਨ, ਖ਼ਾਸ ਕਰ ਨੌਜਵਾਨਦਿੱਲੀ ਦੀ ਰਿੰਗ ਰੋਡ ਤੋਂ ਜਾਣਾ ਚਾਹੁੰਦੇ ਸਨ ਤੇ ਕਿਸਾਨ ਆਗੂਆਂ ਨੂੰ ਬੈਠਕਵਿੱਚ ਇਹ ਗੱਲਸਾਫ ਕਹਿ ਰਹੇ ਸਨ। ਜਦੋਂ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨਾਲ ਸਮਝੌਤੇਵਿੱਚ ਤੈਅ ਰੂਟਾਂ ਉੱਤੇ ਟਰੈਕਟਰ ਪਰੇਡ ਕਰਨ ਦੀ ਗੱਲ ਕਹੀ ਤਾਂ ਨੌਜਵਾਨਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਰਿੰਗ ਰੋਡ ਤੋਂ ਹੋ ਕੇ ਹੀ ਜਾਣਗੇ। ਕਿਸਾਨ ਆਗੂਆਂ ਨੇ ਉਨ੍ਹਾਂ ਦੀ ਭਾਵਨਾ ਨਹੀਂ ਸਮਝੀ ਤੇ ਇਸ ਕਾਰਨ ਇਹ ਸਭ ਹੋਇਆ ਹੈ।’ ਉਸ ਨੇ ਕਿਹਾ, ‘ਲਾਲ ਕਿਲ੍ਹੇ ਕੋਲ ਭਾਰੀ ਗਿਣਤੀਵਿੱਚ ਲੋਕ ਪੁੱਜੇ ਸਨ, ਕੀ ਸਭ ਨੂੰ ਮੈਂ ਭੜਕਾਇਆ ਹੈ। ਹੋਰ ਬਾਰਡਰਾਂ ਤੋਂ ਕੱਢੀ ਗਈ ਟਰੈਕਟਰ ਪਰੇਡਵਿੱਚ ਵੀ ਤੈਅ ਰੂਟ ਦੀ ਉਲੰਘਣਾ ਹੋਈ ਹੈ।’ ਲਾਲ ਕਿਲ੍ਹੇ ਉੱਤੇ ਕੇਸਰੀ ਝੰਡਾ ਲਾਉਣਬਾਰੇ ਵੀ ਉਸ ਨੇ ਸਫਾਈ ਦਿੱਤੀ ਅਤੇ ਕਿਹਾ ਕਿ ਉੱਥੇ ਲੱਗੇ ਤਿਰੰਗੇ ਝੰਡੇ ਨੂੰ ਨਹੀਂ ਹਟਾਇਆ ਗਿਆ।

ਪੰਜਾਬੀ ਖ਼ਬਰਾਂ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਫਰੀ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ

Published

on

ਨਵੀਂ ਦਿੱਲੀ, 8 ਮਾਰਚ – ਕਰੀਬ 20 ਸਾਲ ਬੰਦ ਰਹਿਣ ਪਿੱਛੋਂ ਬਾਲਾ ਸਾਹਿਬ ਹਸਪਤਾਲ ਕੱਲ੍ਹ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਨਾਂ ਉੱਤੇ ਬਣਾਏ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਨੇ ਕੀਤਾ ਹੈ। ਇਹ ਹਸਪਤਾਲ 24 ਘੰਟੇ ਕੰਮ ਕਰੇਗਾ।ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਨ ਮਨਜਿੰਦਰ ਸਿੰਘ ਸਿਰਸਾ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਹੋਰ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ, ਰਾਜਿੰਦਰ ਸਿੰਘ ਚੱਠਾ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਇੱਕੋ ਸਮੇਂ101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਤੇ ਰੋਜ਼ 500 ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾ ਸਕੇਗਾ ਅਤੇ ਛੇਤੀ ਇਸ ਨੂੰ ਵਧਾ ਕੇ 1000 ਬੈਡਾਂ ਵਾਲਾ ਕੀਤਾ ਜਾਵੇਗਾ। ਹਸਪਤਾਲ ਵਿੱਚ ਹਰ ਸੇਵਾ ਮੁਫਤ ਦਿੱਤੀ ਜਾਵੇਗੀ। ਹਸਪਤਾਲ ਵਿੱਚ ਬਿਲਿੰਗ ਜਾਂ ਪੇਮੈਂਟ ਦਾਕੋਈ ਕਾਊਂਟਰ ਨਹੀਂ ਹੋਵੇਗਾ। ਅਤੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਇਆਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।
ਇਸ ਮੌਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 20 ਸਾਲ ਤੋਂ ਇਹ ਇਮਾਰਤ ਵੇਖ ਕੇ ਹੈਰਾਨ ਸੀ ਕਿ ਸਿੱਖ ਤਾਂ ਜਿਹੜੇ ਕੰਮ ਨੂੰ ਸ਼ੁਰੂ ਕਰ ਲੈਂਦੇ ਹਨ, ਕਦੇ ਵਿੱਚ ਨਹੀਂਛੱਡਦੇ। ਕੱਲ੍ਹ ਸ਼ਾਮ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਖੁੱਲ੍ਹ ਰਿਹਾ ਹੈ, ਉਹ ਵੀ ਜਿੱਥੇ ਸਭ ਦਾ ਇਲਾਜ ਮੁਫਤ ਹੋਵੇਗਾ ਤਾਂ ਬਹੁਤ ਖ਼ੁਸ਼ੀ ਹੋਈ। ਅਜਿਹੇ ਕੰਮ ਸਿਰਫ ਸਿੱਖ ਕੌਮ ਹੀ ਕਰ ਸਕਦੀ ਹੈ।

Continue Reading

ਪੰਜਾਬੀ ਖ਼ਬਰਾਂ

ਮੁਸਲਮਾਨਾਂ ਨੇ ਆਬਾਦੀ ਵਿੱਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ‘ਕੋਈ ਸਾਜ਼ਿਸ਼ ਨਹੀਂ ਰਚੀ’

Published

on

ਨਵੀਂ ਦਿੱਲੀ, 8 ਮਾਰਚ – ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਖਲਨਾਇਕ ਵਜੋਂ ਵਿਖਾਉਣ ਲਈ ਹਿੰਦੁਵਾਦੀ ਗਰੁੱਪਾਂ ਵੱਲੋਂ ਪੈਦਾ ਕੀਤੇ ਗਏ ਮਿੱਥਕਾਂ ਨੂੰ ਤੋੜਨ ਦਾ ਸਮਾਂ ਆ ਗਿਆ ਹੈ। ਇਸ ਗੱਲ ਨੇ ਕਈ ਲੋਕਾਂ ਦਾ ਧਿਆਨ ਖਿੱਚਿਆ ਹੈ।
ਕੁਰੈਸ਼ੀ ਨੇ ਆਪਣੀ ਨਵੀਂ ਕਿਤਾਬ ‘ਦਿ ਪਾਪੂਲੇਸ਼ਨ ਮਿੱਥ: ਇਸਲਾਮ, ਫੈਮਿਲੀ ਪਲਾਨਿੰਗ ਐਂਡ ਪਾਲੀਟਿਕਸ ਇਨ ਇੰਡੀਆ’ ਵਿੱਚ ਕਿਹਾ ਹੈ ਕਿ ਮੁਸਲਮਾਨਾਂ ਨੇ ਆਬਾਦੀ ਦੇ ਪੱਖ ਤੋਂ ਹਿੰਦੂਆਂ ਤੋਂ ਅੱਗੇ ਨਿਕਲਣ ਲਈ ਕੋਈ ਸੰਗਠਿਤ ਸਾਜ਼ਿਸ਼ ਨਹੀਂ ਰਚੀ। ਉਨ੍ਹਾਂ ਦੀ ਗਿਣਤੀ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਨੂੰ ਕਦੇ ਚੁਣੌਤੀ ਨਹੀਂ ਦੇ ਸਕਦੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸਲਾਮ ਪਰਵਾਰ ਨਿਯੋਜਨ ਦੀ ਧਾਰਨਾ ਦਾ ਵਿਰੋਧ ਨਹੀਂ ਕਰਦਾ।ਮੁਸਲਮਾਨ ਭਾਰਤ ਵਿੱਚ ਸਭ ਤੋਂ ਘੱਟ ਬਹੁ-ਵਿਆਹ ਕਰਨ ਵਾਲਾ ਭਾਈਚਾਰਾ ਹੈ। ਕੁਰੈਸ਼ੀ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਜੇ ਤੁਸੀਂ ਕੋਈ ਝੂਠ 100 ਵਾਰ ਬੋਲਦੇ ਹੋ ਤਾਂ ਉਹ ਸੱਚ ਬਣ ਜਾਂਦਾ ਹੈ। ਇਹ ਮਾੜਾ ਪ੍ਰਚਾਰ ਬਹੁਤ ਤੇਜ਼ ਹੋ ਗਿਆ ਹੈ ਅਤੇ ਬੀਤੇ ਸਾਲਾਂ ਤੋਂ ਇਸ ਭਾਈਚਾਰੇ ਵਿਰੁੱਧ ਪ੍ਰਚਾਰਤ ਕੀਤੀ ਜਾ ਰਹੀ ਉਕਤ ਗੱਲ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ।

Continue Reading

ਪੰਜਾਬੀ ਖ਼ਬਰਾਂ

ਹਰਿਆਣੇ ਦੇ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨਾਂ ਖਿਲਾਫ ਜਾਨ ਦਿੱਤੀ

Published

on

ਬਹਾਦੁਰਗੜ੍ਹ, 8 ਮਾਰਚ – ‘ਭਗਤ ਸਿੰਘ ਨੇ ਦੇਸ਼ ਲਈ ਜਾਨ ਦਿੱਤੀ ਹੈ। ਮੈਂ ਵੀ ਆਪਣੇ ਕਿਸਾਨ ਭਰਾਵਾਂ ਲਈ ਜਾਨ ਦੇ ਰਿਹਾ ਹਾਂ। ਇਹ ਸਰਕਾਰ ਖੂਨ ਮੰਗਦੀ ਹੈ ਤੇ ਮੈਂ ਖੂਨ ਦੇ ਰਿਹਾ ਹਾਂ।’ ਇਹ ਲਿਖ ਕੇ ਹਰਿਆਣਾ ਦੇ ਹਿਸਾਰ ਵਿੱਚ ਰਹਿਣ ਵਾਲੇ ਕਿਸਾਨ ਰਾਜਬੀਰ ਪੁੱਤਰ ਸੂਬੇ ਸਿੰਘ ਪਿੰਡ ਸਿਸਾਏ ਨੇ ਸ਼ਨੀਵਾਰ ਖੁਦਕੁਸ਼ੀ ਕਰ ਲਈ। ਰਾਜਬੀਰ ਦੀ ਲਾਸ਼ ਬਹਾਦੁਰਗੜ੍ਹ ਬਾਈਪਾਸ ਉੱਤੇ ਸ਼ਨੀਵਾਰ ਦੇਰ ਰਾਤ ਰੁੱਖ ਨਾਲ ਲਟਕੀ ਮਿਲੀ ਹੈ।
ਆਤਮਹੱਤਿਆ ਕਰਨ ਤੋਂ ਪਹਿਲਾਂ ਰਾਜਬੀਰ ਨੇ ਦੋ ਸਫਿਆਂ ਦਾ ਸੁਸਾਈਡ ਨੋਟ ਲਿਖ ਕਿ ਕਿਹਾ ‘ਚਾਹੇ ਮੇਰੀ ਲਾਸ਼ ਸੜਕ ਉੱਤੇ ਰੱਖ ਦੇਣਾ, ਪਰ ਤਿੰਨੇ ਕਾਨੂੰਨ ਰੱਦ ਕਰਾਏਬਿਨਾਂ ਨਹੀਂ ਜਾਣਾ।’ ਉਸ ਦੀ ਇੱਛਾ ਹੈ, ਤਿੰਨੇ ਕਾਨੂੰਨ ਸਰਕਾਰ ਵਾਪਸ ਲਵੇ। ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾਏ। ਰਾਜਬੀਰ ਨੇ ਲਿਖਿਆ, ਐਮ ਐਸ ਪੀ (ਘੱਟੋ ਘੱਟ ਖਰੀਦ ਕੀਮਤ) ਦੀ ਗਾਰੰਟੀ ਅਤੇ ਤਿੰਨੋਂ ਕਾਨੂੰਨ ਰੱਦ ਕਰਵਾਉਣ ਦੇ ਬਾਅਦ ਹੀ ਘਰ ਜਾਈਓ। ਸਾਰਿਆਂ ਨੂੰ ਰਾਮ-ਰਾਮ, ਕੋਈ ਗਲਤੀ ਹੋਵੇ ਤਾਂ ਮੁਆਫੀ ਦੇਈਓ।
ਕੱਲ੍ਹ ਸਵੇਰੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਰੋਸ ਵਿੱਚ ਆਏ ਕਿਸਾਨਾਂ ਨੇ ਕਸਾਰ ਰੋਡ ਉੱਤੇ ਜਾਮ ਲਾ ਦਿੱਤਾ। 15 ਮਿੰਟ ਤੱਕ ਲੱਗੇ ਜਾਮ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

Continue Reading

ਰੁਝਾਨ


Copyright by IK Soch News powered by InstantWebsites.ca