Death of a farmer involved in the Delhi Morcha during the agitation
Connect with us apnews@iksoch.com

ਪੰਜਾਬੀ ਖ਼ਬਰਾਂ

ਅੰਦੋਲਨ ਦੌਰਾਨ ਦਿੱਲੀ ਮੋਰਚੇ ‘ਚ ਸ਼ਾਮਲ ਕਿਸਾਨ ਦੀ ਮੌਤ

Published

on

gajjan singh death kisan

ਸਮਰਾਲਾ, 1 ਦਸੰਬਰ – ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਵਿੱਚ ਸ਼ਾਮਲ ਸਮਰਾਲਾ ਨੇੜਲੇ ਪਿੰਡ ਖੱਟਰਾਂ ਦੇ ਕਿਸਾਨ ਗੱਜਣ ਸਿੰਘ (55) ਦੀ ਟਿਕਰੀ ਬਾਰਡਰ ‘ਤੇ ਧਰਨੇ ਦੌਰਾਨ ਹਾਲਤ ਵਿਗੜ ਜਾਣ ‘ਤੇ ਮੌਤ ਹੋਣ ਕਾਰਨ ਕਿਸਾਨ ਹੋਰ ਵੀ ਭੜਕ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਆਪਣੇ ਸਰਗਰਮ ਵਰਕਰ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸਦੇ ਹੋਏ ਮੰਗ ਕੀਤੀ ਹੈ ਕਿ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨ ਦੇ ਪਰਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਜਥੇਬੰਦੀ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਦੋਵਾਂ ਮੰਗਾਂ ਦੀ ਪੂਰਤੀ ਲਈ ਕੱਲ੍ਹ 11 ਵਜੇ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਆਖਿਆ ਹੈ, ਕਿ ਜੇ ਸਰਕਾਰ ਨਾ ਮੰਨੀ ਤਾਂ ਮ੍ਰਿਤਕ ਦੀ ਲਾਸ਼ ਮੋਰਚੇ ਵਾਲੀ ਥਾਂ ‘ਤੇ ਰੱਖ ਕੇ ਹੋਰ ਵੀ ਵੱਡਾ ਅੰਦੋਲਨ ਕੀਤਾ ਜਾਵੇਗਾ।ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੱਜਣ ਸਿੰਘ ਬੀਤੇ 24 ਨਵੰਬਰ ਨੂੰ ਹੀ ਘੁਲਾਲ ਟੋਲ ਪਲਾਜ਼ਾ ਤੋਂ ਗਏ ਕਿਸਾਨਾਂ ਦੇ ਪਹਿਲੇ ਜਥੇ ਵਿੱਚ ਸ਼ਾਮਲ ਹੋ ਕੇ ਦਿੱਲੀ ਪੁੱਜਾ ਸੀ। ਕੜਾਕੇ ਦੀ ਠੰਡ ਵਿੱਚ ਵੀ ਬਾਕੀ ਸਾਥੀਆਂ ਨਾਲ ਟਿਕਰੀ ਬਾਰਡਰ ‘ਤੇ ਡੱਟੇ ਹੋਏ ਇਸ ਕਿਸਾਨ ਦੀ ਕੱਲ੍ਹ ਦੇਰ ਰਾਤ ਹਾਲਤ ਵਿਗੜ ਗਈ। ਉਥੇ ਮੌਜੂਦ ਹੋਰ ਕਿਸਾਨ ਆਗੂ ਆਪਣੇ ਇਸ ਸਾਥੀ ਨੂੰ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ‘ਤੇ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਕੱਲ੍ਹ ਤੜਕੇ ਗੱਜਣ ਸਿੰਘ ਦੀ ਮੌਤ ਹੋ ਗਈ ਹੈ।

Click Here To Read Latest Punjabi news online

ਪੰਜਾਬੀ ਖ਼ਬਰਾਂ

ਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾ

Published

on

balwant singh rajoana

ਨਵੀਂ ਦਿੱਲੀ, 25 ਜਨਵਰੀ, – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਬਦਲਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ 3 ਹਫ਼ਤੇ ਦਾ ਹੋਰ ਸਮਾਂ ਮੰਗਿਆ ਹੈ। ਇਸਬਾਰੇ ਭਾਰਤ ਦੇ ਚੀਫ਼ ਜਸਟਿਸ ਐਸ ਏ ਬੋਬੜੇ ਨੇ ਪੁੱਛਿਆ ਹੈ ਕਿ ਸਰਕਾਰ ਤਿੰਨ ਹਫ਼ਤੇ ਹੋਰ ਕਿਉਂ ਮੰਗਦੀ ਹੈ, ਜਦ ਕਿ ਉਸ ਨੇ 26 ਜਨਵਰੀ ਤੋਂ ਪਹਿਲਾਂ ਦੀ ਗੱਲ ਕਹੀ ਸੀ।
ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਬਾਰੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦੇਣ ਦੇ ਲਈ ਸਿਰਫ ਦੋ ਹਫ਼ਤੇ ਦਾ ਸਮਾਂ ਦਿੱਤਾ ਅਤੇ ਸੁਣਵਾਈ ਦੋ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਹੈ। ਪਿਛਲੀ ਸੁਣਵਾਈ ਦੇ ਵਕਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ 26 ਜਨਵਰੀ ਤੱਕ ਕੇਂਦਰ ਸਰਕਾਰ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ਦਾ ਫੈਸਲਾ ਕਰੇ, ਜਿਸ ਵਿਚ ਸਜ਼ਾ ਘੱਟ ਕਰਨ ਦੀ ਮੰਗ ਕੀਤੀ ਗਈ ਹੈ।ਬਲਵੰਤ ਸਿੰਘ ਕਰੀਬ 25 ਸਾਲਾਂ ਤੋਂ ਜੇਲ੍ਹ ਵਿੱਚ ਹੈ। ਸਾਲ 1995 ਵਿਚ ਚੰਡੀਗੜ੍ਹ ਵਿਚ ਸਕੱਤਰੇਤ ਅੱਗੇ ਹੋਏ ਬੰਬ ਧਮਾਕੇ ਵਿਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਣੇ 18 ਲੋਕ ਮਾਰੇ ਗਏ ਸੀ। ਰਾਜੋਆਣਾ ਬਾਰੇ ਅਪੀਲ 9 ਸਾਲਾਂ ਤੋਂ ਰਾਸ਼ਟਰਪਤੀ ਕੋਲ ਪੈਂਡਿੰਗ ਹੈ।

Continue Reading

ਪੰਜਾਬੀ ਖ਼ਬਰਾਂ

ਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ:ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾ

Published

on

ram raheem

ਰੋਹਤਕ, 25 ਜਨਵਰੀ, – ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਤੇ ਡੇਰਾ ਪੈਰੋਕਾਰਾਂ ਨੂੰ ਇਕ ਪੱਤਰਲਿਖ ਕੇ ਇਹ ਉਮੀਦ ਜਤਾਈ ਹੈ ਕਿ ਉਹ ਡੇਰਾ ਸੱਚਾ ਸੌਦਾ ਵਿੱਚ ਜਲਦੀ ਆ ਸਕਦਾ ਹੈ। ਉਸ ਨੇ ਲਿਖਿਆ ਹੈ, ਜੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਏਗਾ ਅਤੇ ਡੇਰੇ ਵਿੱਚ ਹੋਵੇਗਾ।
ਵਰਨਣ ਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਇਹ ਚਿੱਠੀ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਸ਼ਾਹ ਸਤਨਾਮ ਦੇ 102ਵੇਂ ਜਨਮਦਿਨਮੌਕੇ ਹੋਏ ਸਤਿਸੰਗ ਪ੍ਰੋਗਰਾਮ ਵਿੱਚ ਪੜ੍ਹ ਕੇ ਸੁਣਾਈ ਗਈ ਹੈ। ਇਸ ਪੱਤਰ ਵਿੱਚ ਰਾਮ ਰਹੀਮ ਨੇ ਲਿਖਿਆ ਹੈ, ‘ਜੇ ਰੱਬ ਚਾਹੇ ਤਾਂ ਮੈਂ ਜਲਦੀ ਆ ਜਾਵਾਂਗਾ ਤੇ ਆਪਣੀ ਮਾਂ ਦਾ ਇਲਾਜ ਕਰਾਵਾਂਗਾ।’ ਉਸ ਨੂੰ ਲਿਖਿਆ ਹੈ ਕਿ ਜਦੋਂ ਮੈਂ ਹਸਪਤਾਲ ਵਿੱਚ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਸਿਹਤ ਗੰਭੀਰ ਸੀ। ਮੈਨੂੰ ਮਿਲਣ ਪਿੱਛੋਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਇਆ ਸੀ।’ ਰਾਮ ਰਹੀਮ ਨੇ ਆਪਣੀ ਮਾਂ ਅਤੇ ਸੰਗਤ ਨੂੰ ਇਸ ਤੋਂ ਪਹਿਲਾਂ 13 ਮਈ 2020 ਅਤੇ 28 ਜੁਲਾਈ ਨੂੰ ਵੀ ਇੱਕ-ਇਕ ਪੱਤਰ ਲਿਖਿਆ ਸੀ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਸਪੈਸ਼ਲ ਸੀਬੀ ਆਈ ਕੋਰਟ ਨੇ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ ਜਨਵਰੀ 2019 ਵਿੱਚ ਰਾਮ ਰਹੀਮ ਅਤੇ ਤਿੰਨ ਹੋਰ ਲੋਕਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਐਲਾਨ:ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾ

Published

on

farmers protest

ਨਵੀਂ ਦਿੱਲੀ, 25 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉੱਤੇਪਿਛਲੇ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਵਿਚੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ: ਦਰਸ਼ਨ ਪਾਲ ਨੇ ਅੱਜ ਸੋਮਵਾਰ ਨੂੰ ਕਿਹਾ ਕਿ 1 ਫਰਵਰੀ ਨੂੰ ਭਾਰਤੀਪਾਰਲੀਮੈਂਟ ਭਵਨ ਵੱਲਕਿਸਾਨ ਪੈਦਲ ਮਾਰਚ ਕਰਨਗੇ। ਵਰਨਣ ਯੋਗ ਹੈ ਕਿ ਭਾਰਤੀ ਪਾਰਲੀਮੈਂਟ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ 29 ਜਨਵਰੀ ਤੋਂ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ ਅਤੇ 1 ਫਰਵਰੀ ਨੂੰ ਕੇਂਦਰ ਸਰਕਾਰ ਆਪਣਾ ਬੱਜਟ ਪੇਸ਼ ਕਰੇਗੀ।
ਅੱਜ ਕਿਸਾਨ ਆਗੂਆਂ ਦੇ ਇਸ ਨਵੇਂ ਐਲਾਨ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਖਬਰ ਏਜੰਸੀ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਕਿਸਾਨ ਗਣਤੰਤਰ ਦਿਵਸ ਤੋਂ ਬਿਨਾ ‘ਗਣਤੰਤਰ ਕਿਸਾਨ ਟਰੈਕਟਰ ਰੈਲੀ’ ਲਈ ਕੋਈ ਹੋਰ ਦਿਨ ਚੁਣ ਸਕਦੇ ਸਨ, ਪਰ ਉਨ੍ਹਾਂ ਨੇ ਇਸ ਦਿਨ ਦਾ ਐਲਾਨ ਕੀਤਾ ਹੈ, ਜਿਸ ਦਾ ਚੰਗਾ ਅਸਰ ਨਹੀਂ ਪੈਂਦਾ। ਖੇਤੀ ਮੰਤਰੀ ਦੇ ਇਸ ਐਲਾਨ ਦੇ ਬਾਅਦ ਕਿਸਾਨਾਂ ਵੱਲੋਂ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਐਲਾਨ ਵੀ ਆ ਗਿਆ ਹੈ। ਇਸ ਸਥਿਤੀ ਵਿੱਚ ਤਨਾਅ ਦਾ ਇੱਕ ਹੋਰ ਦੌਰ ਸ਼ੁਰੂ ਹੋ ਸਕਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca