Fraud with police officer: Daughter-in-law sent abroad on study visa seeks
Connect with us apnews@iksoch.com

ਅਪਰਾਧ

ਥਾਣੇਦਾਰ ਨਾਲ ਠੱਗੀ : ਸਟੱਡੀ ਵੀਜ਼ੇ `ਤੇ ਵਿਦੇਸ਼ ਭੇਜੀ ਗਈ ਨੂੰਹ ਨੇ ਤਲਾਕ ਮੰਗ ਲਿਆ

Published

on

divorce

ਜਲੰਧਰ, 6 ਜਨਵਰੀ – ਇਸ ਮਹਾਨਗਰ ਦੇ ਥਾਣਾ ਮਕਸੂਦਾਂ ਵਿੱਚ ਤੈਨਾਤ ਸਬ ਇੰਸਪੈਕਟਰ ਨਾਲ ਉਸ ਦੀ ਨੂੰਹ ਤੇ ਉਸ ਦੇ ਪਿਓ ਨੇ ਠੱਗੀ ਮਾਰ ਲਈ, ਜਿਨ੍ਹਾਂ ਖਿਲਾਫ ਜਾਂਚ ਪਿੱਛੋਂ ਠੱਗੀ ਦਾ ਕੇਸ ਦਰਜ ਹੋਇਆ ਹੈ।
ਪਤਾ ਲੱਗਾ ਹੈ ਕਿ ਥਾਣਾ ਮਕਸੂਦਾਂ ‘ਚ ਤੈਨਾਤ ਸਬ ਇੰਸਪੈਕਟਰ ਰਘਬੀਰ ਸਿੰਘ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਇਸ ਲਈ ਉਹ ਕਿਸੇ ਅਜਿਹੀ ਲੜਕੀ ਦੀ ਤਲਾਸ਼ ਵਿੱਚ ਸੀ ਜਿਸ ਨੇ ਆਈਲੈਟਸ ਕੀਤੀ ਹੋਵੇ ਤੇ ਉਸ ਦੇ ਪੁੱਤਰ ਨੂੰ ਬਾਹਰ ਲਿਜਾ ਸਕੇ। ਉਸ ਦੇ ਇੱਕ ਦੋਸਤ ਭੁਪਿੰਦਰ ਸਿੰਘ ਵਾਸੀ ਭੋਗਪੁਰ ਨੇ ਰਵਿੰਦਰ ਸਿੰਘ ਵਾਸੀ ਨੰਗਲ ਅਰਾਈਆਂ ਭੋਜਪੁਰੀ ਨਾਲ ਉਸ ਨੂੰ ਮਿਲਾਇਆ, ਜਿਸ ਦੀ ਧੀ ਪਰਨੀਤ ਸੈਣੀ ਨੇ ਆਈਲੈਟਸ ਕੀਤੀ ਹੋਈ ਸੀ ਤੇ ਉਸ ਦੇ ਸਾਢੇ ਛੇ ਬੈਂਡ ਆਏ ਸਨ। 28 ਦਸੰਬਰ 2017 ਨੂੰ ਦੋਵਾਂ ਦੇ ਪਰਵਾਰ ਭੁਪਿੰਦਰ ਸਿੰਘ ਦੇ ਘਰ ਮਿਲੇ ਜਿੱਥੇ ਰਵਿੰਦਰ ਸਿੰਘ ਤੇ ਉਸਦੀ ਪਤਨੀ ਨੇ ਕਿਹਾ ਕਿ ਉਹ ਇਸ ਰਿਸ਼ਤੇ ਲਈ ਤਿਆਰ ਹਨ, ਪਰ ਵਿਆਹ ਤੇ ਵਿਦੇਸ਼ ਭੇਜਣ ਦਾ ਖਰਚਾ ਸਬ ਇੰਸਪੈਕਟਰ ਰਘਬੀਰ ਸਿੰਘ ਚੁੱਕੇਗਾ। ਇਸ ਲਈ ਰਘਬੀਰ ਸਿੰਘ ਦਾ ਪਰਵਾਰ ਮੰਨ ਗਿਆ। ਫਿਰ ਸੱਤ ਫਰਵਰੀ 2018 ਨੂੰ ਗੁਰਵਿੰਦਰ ਸਿੰਘ ਅਤੇ ਪਰਨੀਤ ਸੈਣੀ ਦੀ ਰਿੰਗ ਸੈਰੇਮਨੀ ਅਮਰ ਪੈਲੇਸ ਪਿੰਡ ਸੱਦਾ ਚੱਕ ਭੋਗਪੁਰ ਵਿੱਚ ਹੋਈ ਤਾਂ ਸਾਰਾ ਖਰਚਾ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਕੀਤਾ। ਇਸ ਪਿੱਛੋਂ ਚਾਰ ਮਾਰਚ 2018 ਨੂੰ ਦੋਵਾਂ ਦਾ ਵਿਆਹ ਭੋਗਪੁਰ ਦੇ ਅਜੀਤ ਰਿਜ਼ਾਰਟ ਵਿੱਚ ਹੋਇਆ ਤਾਂ ਲੜਕੀ ਵਾਲਿਆਂ ਤੋਂ ਕੋਈ ਦਾਜ ਨਹੀਂ ਲਿਆ ਗਿਆ। ਵਿਆਹ ਤੋਂ ਚਾਰ ਮਹੀਨੇ ਬਾਅਦ ਤੱਕ ਪਰਨੀਤ ਆਪਣੇ ਸਹੁਰੇ ਘਰ ਭੋਗਪੁਰ ਦੇ ਪਿੰਡ ਰਾਜਪੁਰ ਵਿੱਚ ਰਹੀ ਤੇ ਪਰਨੀਤ ਕੌਰ ਦਾ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਗਿਆ। ਜੁਲਾਈ 2018 ਵਿੱਚ ਵੀਜ਼ਾ ਮਿਲ ਗਿਆ ਤਾਂ ਉਹ ਨਿਊਜ਼ੀਲੈਂਡ ਚਲੀ ਗਈ, ਜਿਸ ਦਾ ਖਰਚ 20 ਲੱਖ ਰੁਪਏ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਕੀਤਾ। ਇਸ ਤੋਂ ਬਿਨਾ 87 ਹਜ਼ਾਰ ਰੁਪਏ ਦੀ ਜਹਾਜ਼ ਦੀ ਟਿਕਟ, 75 ਹਜ਼ਾਰ ਦਾ ਲੈਪਟਾਪ ਤੇ 1500 ਡਾਲਰ ਪਰਨੀਤ ਨੂੰ ਨਾਲ ਖਰਚ ਲਈ ਲਿਜਾਣ ਲਈ ਦਿੱਤੇ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਪਰਨੀਤ ਤਕਰੀਬਨ ਤਿੰਨ ਮਹੀਨੇ ਤੱਕ ਸਬ ਇੰਸਪੈਕਟਰ ਦੇ ਭਤੀਜੇ ਦੇ ਘਰ ਰਹੀ, ਜਿੱਥੇ ਉਸ ਦਾ ਰਵੱਈਆ ਬਦਲਣ ਲੱਗ ਪਿਆ।ਉਸ ਤੋਂ ਬਾਅਦ ਪਰਨੀਤ ਨੇ ਗੁਰਵਿੰਦਰ ਦੇ ਵਿਜ਼ਟਰ ਵੀਜ਼ੇ ਲਈ ਸਪਾਂਸਰਸ਼ਿਪ ਭੇਜੀ, ਪਰ ਉਸ ਨੂੰ ਇਸ ਬਾਰੇ ਨਹੀਂ ਦੱਸਿਆ ਕਿ ਇੰਟਰਵਿਊ ਵਿੱਚ ਕੀ ਜਵਾਬ ਦੇਣੇ ਹਨ, ਜਿਸ ਕਾਰਨ ਇੰਟਰਵਿਊ ਵਿੱਚ ਦੋਵਾਂ ਦੇ ਜਵਾਬਾਂ ਵਿੱਚ ਫਰਕ ਪਿਆ ਅਤੇ ਗੁਰਵਿੰਦਰ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਫਿਰ ਪਰਨੀਤ ਸਬ ਇੰਸਪੈਕਟਰ ਦੇ ਭਤੀਜੇ ਦੇ ਘਰੋਂ ਕਿਤੇ ਹੋਰ ਚਲੀ ਗਈ ਅਤੇ ਗੁਰਵਿੰਦਰ ਸਿੰਘ ਤੇ ਸਹੁਰਾ ਪਰਵਾਰ ਨਾਲ ਫੋਨ ‘ਤੇ ਗੱਲ ਕਰਨੀ ਬੰਦ ਕਰ ਦਿੱਤੀ। ਜਦ ਗੁਰਵਿੰਦਰ ਦੀ ਉਸ ਨਾਲ ਗੱਲ ਹੁੰਦੀ ਤਾਂ ਇੱਕੋ ਜਵਾਬ ਦਿੰਦੀ ਕਿ ਉਸ ਨੂੰ ਤਲਾਕ ਦੇ ਦਿਓ। ਜਦ ਲੜਕੀ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਢੁੱਕਵਾਂ ਜਵਾਬ ਨਾ ਦਿੱਤਾ ਤਾਂ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਇਸ ਦੀ ਸ਼ਿਕਾਇਤ ਐਸ ਐਸ ਪੀ ਦਿਹਾਤੀ ਨੂੰ ਕੀਤੀ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਡੀ ਐਸ ਪੀ (ਡੀ) ਰਣਜੀਤ ਸਿੰਘ ਨੂੰ ਦਿੱਤੀ। ਇਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਵਿੰਦਰ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ਨੇ ਧੀ ਪਰਨੀਤ ਸੈਣੀ ਨਾਲ ਮਿਲ ਕੇ ਸਾਜ਼ਿਸ਼ ਨਾਲ ਸਬ ਇੰਸਪੈਕਟਰ ਰਘਬੀਰ ਸਿੰਘ ਨੂੰ ਜਾਲ ਵਿੱਚ ਫਸਾਇਆ ਤੇ ਉਸ ਦਾ ਲੱਖਾਂ ਰੁਪਏ ਲਗਵਾ ਕੇ ਖੁਦ ਵਿਦੇਸ਼ ਚਲੀ ਗਈ ਤੇ ਉਸ ਦੇ ਪੁੱਤਰ ਨੂੰ ਬਾਹਰ ਨਹੀਂ ਸੱਦਿਆ। ਜਾਂਚ ਤੋਂ ਬਾਅਦ ਰਵਿੰਦਰ ਸਿੰਘ, ਦਵਿੰਦਰ ਕੌਰ ਤੇ ਪਰਨੀਤ ਕੌਰ ਦੇ ਖਿਲਾਫ ਠੱਗੀ ਦਾ ਕੇਸ ਦਰਜ ਕੀਤਾ ਗਿਆ ਹੈ।

ਅਪਰਾਧ

ਕੇਰਲ ਵਿੱਚ ਚੀਤਾ ਮਾਰ ਕੇ ਖਾਣ ਦੇ ਦੋਸ਼ `ਚ ਪੰਜ ਲੋਕ ਗ਼੍ਰਿਫ਼ਤਾਰ

Published

on

arrest

ਇੱਡੂਕੀ, 25 ਜਨਵਰੀ – ਕੇਰਲ ਦੇ ਇੱਡੂਕੀ ਜ਼ਿਲ੍ਹੇ ਵਿੱਚ ਇੱਕ ਚੀਤਾ ਮਾਰ ਕੇ ਉਸ ਦਾ ਮਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਪੰਜ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਅਨੁਸਾਰ ਇੱਡੂਕੀ ਜ਼ਿਲ੍ਹੇ ਦੇ ਪਿੰਡ ਦੇ ਪੰਜ ਵਾਸੀਆਂ ਉਤੇ ਇੱਕ ਚੀਤੇ ਨੂੰ ਮਾਰ ਕੇ ਉਸ ਦਾ ਮਾਸ ਖਾਣ ਦਾ ਦੋਸ਼ ਲੱਗਾ ਹੈ। ਜੰਗਲਾਤ ਅਧਿਕਾਰੀਆਂ ਨੇ ਦਸਿਆ ਕਿ ਇੱਡੂਕੀ ਜ਼ਿਲ੍ਹੇ ਦੇ ਮੈਨਕੁਲਮ ਵਿੱਚ ਰਹਿੰਦੇ ਪੰਜ ਲੋਕਾਂ ਨੂੰ ਚੀਤੇ ਦਾ ਮਾਸ ਖਾਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 20 ਜਨਵਰੀ ਨੂੰ ਇੱਡੂਕੀ ਜ਼ਿਲ੍ਹੇ ਦੇ ਮਨਕੂਲਮ ਖੇਤਰ ਵਿੱਚ ਵਾਪਰੀ ਸੀ। ਪੰਜ ਮੁਲਜ਼ਮਾਂ ਦੀ ਪਛਾਣ ਵਿਨੋਦ, ਕੁਰੀਕੋਸ, ਬੀਨੂੰ, ਕੁੰਜੱਪਨ ਅਤੇ ਵਿਨਸੈਂਟ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮਨਕੂਲਮ ਵਣ ਰੇਂਜ ਅਧਿਕਾਰੀ ਉਧਯ ਸੂਰੀਆਨ ਨੇ ਗ਼੍ਰਿਫ਼ਤਾਰ ਕੀਤਾ ਸੀ। ਸੂਰੀਆਨ ਨੇ ਦਸਿਆ ਕਿ ਵਿਨੋਦ ਨੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਆਪਣੇ ਘਰ ਦੇ ਆਲੇ-ਦੁਆਲੇ ਜਾਲ ਪਾਇਆ ਹੋਇਆ ਸੀ, ਜੋ ਕਿ ਜੰਗਲ ਦੇ ਨੇੜੇ ਸਥਿਤ ਹੈ। ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਚੀਤੇ ਦੇ ਜਾਲ ਵਿੱਚ ਫਸਣ ਤੋਂ ਬਾਅਦ ਵਿਨੋਦ ਅਤੇ ਹੋਰਾਂ ਨੇ ਜਾਨਵਰ ਨੂੰ ਮਾਰ ਦਿੱਤਾ, ਇਸ ਦਾ ਮਾਸ ਪਕਾਇਆ ਅਤੇ ਖਾਧਾ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਾਨਵਰ ਦੇ ਦੰਦ, ਨਹੁੰ ਅਤੇ ਚਮੜੀ ਨੂੰ ਵੱਖ ਰੱਖਿਆ, ਕਿਉਂਕਿ ਉਹ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਸਨ।

Continue Reading

ਅਪਰਾਧ

ਕੁਆਰੀ ਦੱਸ ਕੇ ਵਿਆਹ ਕਰਾਉਣ ਪਿਛੋਂ ਤਲਾਕ ਦੇ 25 ਲੱਖ ਮੰਗੇ

Published

on

divorce

ਫਿਰੋਜ਼ਪੁਰ, 25 ਜਨਵਰੀ – ਜ਼ਿਲ੍ਹਾ ਪਟਿਆਲਾ ਦੇ ਪਿੰਡ ਦਫਤਰੀ ਵਾਲਾ ਦੇ ਇੱਕ ਪਰਵਾਰ ਨੇ ਆਪਣੀ ਵਿਆਹੁਤਾ ਲੜਕੀ ਦਾ ਪਹਿਲਾਂ ਨਾਂਅ ਬਦਲਿਆ, ਫਿਰ ਉਸ ਨੂੰ ਕੁਆਰੀ ਦੱਸ ਕੇ ਫਿਰੋਜ਼ਪੁਰ ਦੇ ਪਿੰਡ ਬੋਘੇਵਾਲਾ ਦੇ ਇੱਕ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ। ਲੜਕੇ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੀ ਦੇ ਪਰਵਾਰ ਨੇ ਝਗੜਾ ਕਰ ਕੇ ਪਹਿਲਾਂ ਦਿੱਤਾ ਸਾਮਾਨ ਵਾਪਸਲਿਆ ਅਤੇ ਫਿਰ ਤਲਾਕ ਦੇ ਨਾਂਅ ਤੇ 25 ਲੱਖ ਰੁਪਏ ਦੀ ਮੰਗ ਕਰਨ ਲੱਗੇ। ਥਾਣਾ ਜ਼ੀਰਾ ਪੁਲਸ ਨੇ ਪੀੜਤ ਦੀ ਸ਼ਿਕਾਇਤਤੇ ਪਰਵਾਰ ਦੇ ਛੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਬੋਘੇਵਾਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨਮਨਪ੍ਰੀਤ ਕੌਰ ਦਾ ਤਲਾਕ ਹੋ ਚੁੱਕਾ ਹੈ। ਦੋਸ਼ੀ ਭਗਵਾਨ ਸਿੰਘ, ਰਾਜਵਿੰਦਰ ਕੌਰ ਪਤਨੀ ਭਗਵਾਨ ਸਿੰਘ, ਹਰਪਾਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਦਫਤਰੀ ਵਾਲਾ ਪਟਿਆਲਾ, ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਬਲਜੀਤ ਕੌਰ ਪਤਨੀ ਇੰਦਰਜੀਤ ਸਿੰਘ ਪਿੰਡ ਸੋਹਲ ਜ਼ਿਲ੍ਹਾ ਤਰਨ ਤਾਰਨ ਨੇ ਲੜਕੀ ਨੂੰ ਕੁਆਰੀ ਦੱਸ ਕੇ ਉਸ ਦਾ ਵਿਆਹ ਕਰਵਾ ਦਿੱਤਾ। ਵਿਆਹ ਦੇ ਬਾਅਦ ਉਸ ਦੀ ਪਤਨੀ ਉਸ ਦੇ ਨਾਲ ਝਗੜਾ ਕਰਨ ਲੱਗੀ ਅਤੇ ਦੋਸ਼ੀਆਂ ਨਾਲ ਮਿਲ ਕੇ ਘਰ ਵਿੱਚ ਪਏ ਗਹਿਣੇ, ਬੁਲੇਟ ਮੋਟਰ ਸਾਈਕਲ ਲੈ ਗਈ। ਇਸ ਪਿੱਛੋਂ ਉਸ ਦੀ ਪਤਨੀ ਦੋਸ਼ੀਆਂ ਦੇ ਨਾਲ ਮਿਲ ਕੇ ਉਸ ਤੋਂ ਤਲਾਕ ਅਤੇ 25 ਲੱਖ ਰੁਪਏ ਦੀ ਮੰਗ ਕਰ ਰਹੀ ਹੈ।
ਇੱਕ ਹੋਰ ਕੇਸ ਵਿੱਚ ਫਿਰੋਜ਼ਪੁਰ ਦੇ ਹੀ ਪਿੰਡ ਭੂਤੀਵਾਲਾ ਦੇ ਗੁਰਮੀਤ ਸਿੰਘ ਨੂੰ ਅਖਬਾਰ ਵਿੱਚ ਇਸ਼ਤਿਹਾਰ ਦੇਖ ਕੇ ਲੜਕੀ ਨਾਲ ਵਿਆਹ ਕਰਨਾ ਮਹਿੰਗਾ ਪੈ ਗਿਆ। ਵਿਆਹ ਦੇ ਦੋ ਸਾਲ ਬਾਅਦ ਨੌਜਵਾਨ ਨੇ ਜ਼ਮੀਨ ਗਹਿਣੇ ਰੱਖ ਕੇ 20 ਲੱਖ ਰੁਪਏ ਖਰਚ ਕੇ ਪਤਨੀ ਨੂੰ ਵਿਦੇਸ਼ ਭੇਜਿਆ, ਪਰ ਪਤਨੀ ਨੇ ਵਿਦੇਸ਼ ਜਾ ਕੇ ਸਾਥ ਛੱਡ ਦਿੱਤਾ।ਪੁਲਸ ਨੇ ਦੋ ਮਹੀਨੇ ਜਾਂਚ ਦੇ ਬਾਅਦ ਗੁਰਮੀਤ ਦੀ ਪਤਨੀ ਕੁਲਦੀਪ ਕੌਰ, ਉਸ ਦੇ ਪਿਤਾ ਜਗਤਾਰ ਸਿੰਘ ਅਤੇ ਮਾਂ ਪ੍ਰਭਜੋਤ ਕੌਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਗੁਰਮੀਤ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਛੇ ਜਨਵਰੀ 2018 ਨੂੰ ਉਸ ਨੇ ਅਖਬਾਰ ਵਿੱਚ ਇਸ਼ਤਿਹਾਰ ਦੇਖਿਆ, ਜਿਸ ਵਿੱਚ ਜਗਤਾਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ 23 ਸਾਲਾ ਬੇਟੀ ਕੁਲਦੀਪ ਕੌਰ ਨੇ ਨਰਸਿੰਗ ਦਾ ਕੋਰਸ ਤੇ ਆਈਲੈਟਸ ਕੀਤੀ ਹੈ। ਫਿਰ ਰਿਸ਼ਤਾ ਤੈਅ ਹੋਇਆ ਤੇ ਤਿੰਨ ਮਹੀਨੇ ਬਾਅਦ ਵਿਆਹ ਹੋ ਗਿਆ। ਫਿਰ ਪਰਵਾਰ ਨੇ ਚਾਰ ਏਕੜ ਜ਼ਮੀਨ ਗਹਿਣੇ ਰੱਖ ਕੇ ਵੀਹ ਲੱਖ ਰੁਪਏ ਖਰਚ ਕਰ ਕੇ ਕੁਲਦੀਪ ਨੂੰ ਆਸਟਰੇਲੀਆ ਭੇਜ ਦਿੱਤਾ। ਦੋ ਮਹੀਨੇ ਪਹਿਲਾਂ ਕੁਲਦੀਪ ਦਾ ਫੋਨ ਆਉਣਾ ਬੰਦ ਹੋ ਗਿਆ ਤੇ ਉਸ ਨੇ ਰਿਸ਼ਤਾ ਵੀ ਤੋੜ ਲਿਆ।

Continue Reading

ਅਪਰਾਧ

ਪੁਲਸ ਪਾਰਟੀ `ਤੇ ਹਮਲੇ ਦੇ ਦੋਸ਼ ਵਿੱਚ ਔਰਤ ਸਣੇ ਪੰਜ ਜਣੇ ਨਾਮਜ਼ਦ

Published

on

law

ਲੁਧਿਆਣਾ, 25 ਜਨਵਰੀ – ਕਤਲ ਦੀ ਕੋਸ਼ਿਸ਼ ਦੇ ਕੇਸ ਦੀ ਜਾਂਚ ਲਈ ਸੰਮਨ ਨੋਟ ਕਰਵਾਉਣ ਗਈ ਪੁਲਸ ਪਾਰਟੀ ਉਤੇ ਹਮਲਾ ਕੀਤਾ ਗਿਆ ਅਤੇ ਰਸਤੇ ਵਿੱਚ ਘੇਰ ਕੇ ਮੁਲਜ਼ਮਾਂ ਨੇ ਪੁਲਸ ਨਾਲ ਧੱਕਾ ਮੁੱਕੀ ਕਰਦਿਆਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ। ਇਸ ਬਾਰੇ ਵਿੱਚ ਥਾਣਾ ਮੋਤੀ ਨਗਰ ਪੁਲਸ ਨੇ ਬਸਤੀ ਜੋਧੇਵਾਲ ਦੀ ਗਲੀ ਨੰਬਰ ਛੇ ਦੀ ਵਸਨੀਕ ਇੰਦੂਬਾਲਾ, ਉਸ ਦੇ ਪਿਤਾ ਕਿਸ਼ਨ ਲਾਲ, ਭਰਾ ਮਨੋਜ ਕੁਮਾਰ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਬਾਰੇ ਏ ਐਸ ਆਈ ਧਰਮ ਸਿੰਘ ਨੇ ਦੱਸਿਆ ਕਿ ਇਹ ਕੇਸ ਏ ਐਸ ਆਈ ਹਰਨੇਕ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਮਾਰਚ 2019 ਵਿੱਚ ਈਸ਼ਰ ਨਗਰ ਦੇ ਸੁਸ਼ੀਲ ਕੁਮਾਰ ਦੀ ਸ਼ਿਕਾਇਤਤੇ ਇੰਦੂ ਬਾਲਾ ਅਤੇ ਰਿਸ਼ਭ ਬੈਨੀਪਾਲ ਦੇ ਖਿਲਾਫ ਧੋਖਾਦੇਹੀ, ਇਰਾਦਾ ਕਤਲ ਅਤੇ ਹੋਰ ਧਾਰਾਵਾਂਹੇਠਾ ਪੁਲਸ ਡਵੀਜ਼ਨ ਨੰਬਰ 6 ਨੇ ਮੁਕੱਦਮਾ ਦਰਜ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਸੈਸ਼ਨ ਕੋਰਟ ਤੋਂ ਅੰਤਿ੍ਰਮ ਜ਼ਮਾਨਤ ਲੈ ਰੱਖੀ ਹੈ। ਸੁਸ਼ੀਲ ਦੀ ਸ਼ਿਕਾਇਤ `ਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੇਸ ਦੀ ਪੜਤਾਲ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਨੂੰ ਦਿੱਤੀ। ਥਾਣਾ ਡੇਹਲੋਂ ਦੇ ਮੁਖੀ ਸੁਖਦੇਵ ਸਿੰਘ ਅਤੇ ਏ ਐਸ ਆਈ ਹਰਬੰਸ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਨਾਲ ਮੁਲਜ਼ਮਾਂ ਨੂੰ ਜਾਂਚਵਿੱਚ ਸ਼ਾਮਲ ਹੋਣ ਲਈ ਪ੍ਰਵਾਨਾ ਨੋਟ ਕਰਾਉਣ ਗਏ ਤਾਂ ਉਥੋਂ ਨਿਕਲਣ ਉਤੇ ਮੁਲਜ਼ਮਾਂ ਨੇ ਪੁਲਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਚੀਮਾ ਚੌਕ ਵਿੱਚ ਪੁਲਸ ਨੂੰ ਘੇਰ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਡਿਊਟੀ ਵਿੱਚ ਵਿਘਨ ਪਾਇਆ ਹੈ। ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸੁਸ਼ੀਲ ਕੁਮਾਰ ਉਪਰ ਗੋਲੀਆਂ ਚਲਾਈਆਂ ਸਨ। ਉਸ ਹਮਲੇ ਵਿੱਚ ਵੀ ਸੁਸ਼ੀਲ ਕੁਮਾਰ ਮੁਸ਼ਕਲ ਨਾਲ ਬਚਿਆ ਸੀ। ਉਸ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਸ ਨੇ ਕਰਨਵੀਰ ਵਾਲੀਆ ਤੇ ਉਸ ਦੇ ਸੱਤ ਅਣਪਛਾਤੇ ਸਾਥੀਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਸ ਮੁਤਾਬਕ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca