US Secretary of State reassures justice in Daniel Pearl murder case
Connect with us [email protected]

ਅੰਤਰਰਾਸ਼ਟਰੀ

ਡੈਨੀਅਲ ਪਰਲ ਕਤਲ ਕੇਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਫਿਰ ਇਨਸਾਫ ਦਾ ਭਰੋਸਾ

Published

on

daniel-pearl

ਪਾਕਿਸਤਾਨ ਵਿੱਚ ਹੋਈ ਸੀ ਪੱਤਰਕਾਰ ਪਰਲ ਦੀ ਹੱਤਿਆ
ਵਾਸ਼ਿੰਗਟਨ, 3 ਅਪਰੈਲ, – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਾਕਿਸਤਾਨ ਵਿੱਚ ਮਾਰੇ ਗਏ ਪੱਤਰਕਾਰ ਡੈਨੀਅਲ ਪਰਲ ਦੇ ਪਰਿਵਾਰਨੂੰ ਭਰੋਸਾ ਦਿੱਤਾ ਹੈ ਕਿ ਉਹ ਹਰ ਹਾਲਉਨ੍ਹਾਂ ਨੂੰ ਇਨਸਾਫ਼ ਦਿਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸਵਿੱਚ ਸ਼ਾਮਲ ਅੱਤਵਾਦੀਆਂ ਦੀ ਜਵਾਬਦੇਹੀ ਤੈਅ ਹੋਵੇਗੀ।
ਵਰਨਣ ਯੋਗ ਹੈ ਕਿ 38 ਸਾਲਾ ਡੇਨੀਅਲ ਪਰਲ ਪਾਕਿਸਤਾਨ ਵਿੱਚ ਵਾਲ ਸਟਰੀਟ ਜਨਰਲ ਲਈ ਬਿਊਰੋ ਚੀਫ਼ ਸਨ ਅਤੇ ਜਦੋਂ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਅੱਤਵਾਦੀਆਂ ਵਿਚਾਲੇ ਸਬੰਧਾਂਦੀ ਇਕ ਸਟੋਰੀ ਕਰ ਰਹੇ ਸਨ ਤਾਂ ਇਸੇ ਮੌਕੇ ਉਨ੍ਹਾਂ ਨੂੰ ਅੱਤਵਾਦੀਆਂ ਨੇ ਅਗਵਾ ਕਰਨ ਪਿੱਛੋਂ ਉਨ੍ਹਾਂ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਸੀ।ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਪਰਲ ਦੇ ਪਰਿਵਾਰ ਦੀਬੈਠਕ ਪਿੱਛੋਂ ਅਮਰੀਕਾ ਦੇਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਹਰ ਹਾਲਦੋਸ਼ੀਆਂ ਨੂੰ ਸਜ਼ਾ ਦਿਵਾਏਗਾ ਅਤੇ ਡੈਨੀਅਲ ਪਰਲ ਦੇ ਪਰਵਾਰ ਨੂੰ ਇਨਸਾਫ ਦਿਵਾਏਗਾ।
ਇਸ ਤੋਂ ਪਹਿਲਾਂ ਪਾਕਿਸਤਾਨੀ ਸੁਪਰੀਮ ਕੋਰਟ ਨੇ ਸਰਕਾਰੀ ਪੱਖ ਦੀ ਇਸ ਗੱਲ ਲਈ ਨਿੰਦਾ ਕੀਤੀ ਸੀ ਕਿ ਉਸ ਨੇ ਪਰਲ ਕੇਸ ਦੇ ਸਾਰੇ ਤੱਥ ਠੀਕ ਤਰ੍ਹਾਂ ਨਹੀਂ ਰੱਖੇ ਅਤੇ ਕਤਲ ਕਰਨ ਵਾਲੇ ਅਲ ਕਾਇਦਾ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਵਿਰੁੱਧ ਸਬੂਤ ਵੀ ਠੀਕ ਤਰ੍ਹਾਂਪੇਸ਼ ਨਹੀਂ ਕੀਤੇ । ਇਸ ਕੇਸਵਿੱਚ ਸ਼ੇਖ ਅਤੇ ਉਸ ਦੇ ਤਿੰਨ ਸਾਥੀਆਂ ਨੂੰ 2002ਵਿੱਚ ਸਜ਼ਾ ਸੁਣਾਈ ਗਈ, ਪਰ ਸਿੰਧ ਹਾਈ ਕੋਰਟ ਨੇ ਅਪਰੈਲ 2020ਵਿੱਚ ਸ਼ੇਖ ਦੀ ਫਾਂਸੀ ਦੀ ਸਜ਼ਾ ਨੂੰ ਸੱਤ ਸਾਲ ਕੈਦ ਅਤੇ ਦੂਸਰੇ ਤਿੰਨ ਜਣਿਆਂ ਨੂੰ ਛੱਡਣ ਦੇ ਆਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਨੇ ਜਨਵਰੀ 2021ਵਿੱਚ ਅਹਿਮਦ ਉਮਰ ਸ਼ੇਖ ਨੂੰ ਵੀ ਬਰੀ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਹਾਲ ਦੀ ਘੜੀ ਉਸ ਨੂੰ ਅਮਰੀਕੀ ਦਬਾਅ ਦੇ ਕਾਰਨ ਜੇਲ੍ਹ ਵਿੱਚ ਰੱਖਿਆ ਗਿਆ ਹੈ।

Read More World News in Punjabi

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ ‘ਏਕਤਾ ਸਰਕਾਰ’ ਬਣਾਈ ਗਈ

Published

on

Myanmar against the military rule

ਨੇ ਪਾਈ ਤਾਅ, 17 ਅਪ੍ਰੈਲ – ਮਿਆਂਮਾਰ ਵਿੱਚ ਲੋਕਤੰਤਰ ਸਮਰਥਕਾਂ ਨੇ ਆਪਣੀ ਰਣਨੀਤੀ ਬਦਲ ਕੇ ਫ਼ੌਜੀ ਸ਼ਾਸਨ ਦੇ ਬਰਾਬਰ ਕੌਮੀ ਏਕਤਾ ਸਰਕਾਰ ਬਣਾ ਲਈ ਹੈ। ਇਸ ਵਿੱਚ ਪਾਰਲੀਮੈਂਟ ਮੈਂਬਰਾਂ, ਨੇਤਾਵਾਂ, ਫ਼ੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਘੱਟ ਗਿਣਤੀਆਂ ਨੂੰ ਸ਼ਾਮਲ ਕੀਤਾ ਹੈ।
ਵਰਨਣ ਯੋਗ ਹੈ ਕਿ ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਫ਼ੌਜ ਨੇ ਕਬਜ਼ਾ ਕਰ ਲਿਆ ਸੀ। ਇਸ ਪਿੱਛੋਂ ਮਿਆਂਮਾਰ ਵਿੱਚ ਪ੍ਰਦਰਸ਼ਨਾਂ ਦੌਰ ਚੱਲ ਸਿਆ ਸੀ ਅਤੇ ਅੱਜ ਤੱਕ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਅਤੇ ਹੋਰ ਮੁੱਖ ਨੇਤਾਵਾਂ ਨੇ ਦੇਸ਼ ਦੇ ਅੰਦਰ ਹੀ ਨਹੀਂ, ਬਾਹਰ ਵੀ ਲੋਕਤੰਤਰ ਦੀ ਬਹਾਲੀ ਲਈ ਮੰਗ ਉਠਾਈ ਹੈ। ਲੋਕਤੰਤਰ ਸਮਰਥਕ ਮਿਨ ਕੋ ਨੇਂਗ ਨੇ 10 ਮਿੰਟ ਦਾ ਵੀਡੀਓ ਬਣਾ ਕੇ ਰਾਸ਼ਟਰੀ ਏਕਤਾ ਸਰਕਾਰ ਦਾ ਐਲਾਨ ਕੀਤਾ ਅਤੇ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਏਕਤਾ ਸਰਕਾਰ ਦੇ ਕੌਮਾਂਤਰੀ ਸਹਿਯੋਗ ਮੰਤਰੀ ਡਾ. ਸਾਸਾ ਨੇ ਕਿਹਾ ਕਿ ਇਹ ਸਰਕਾਰ ਬਣਾਉਣ ਦਾ ਮਕਸਦ ਹਿੰਸਾ ਨੂੰ ਖ਼ਤਮ ਕਰਨਾ ਅਤੇ ਲੋਕਤੰਤਰ ਦੀ ਬਹਾਲੀ ਹੈ।
ਇਸ ਦੌਰਾਨ ਕੱਲ੍ਹ ਲੋਕਤੰਤਰ ਸਮਰਥਕਾਂ ਨੇ ਮੌਨ ਵਰਤ ਤੇ ਜਲੂਸ ਵੀ ਕੱਢਿਆ। ਯੰਗੂਨ ਤੇ ਹੋਰ ਸਥਾਨਾਂ ਉੱਤੇ ਪ੍ਰਦਰਸ਼ਨ ਕਰਦੇ ਲੋਕ ਕਾਲੇ ਤੇ ਸਫੈਦ ਕੱਪੜੇ ਪਹਿਨ ਕੇ ਆਏ ਸਨ। ਕਿਸੇ ਵੀ ਥਾਂ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਸੀ, ਪਰ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

Click Here To Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca