CRPF captives released by Naxalites
Connect with us [email protected]

ਪੰਜਾਬੀ ਖ਼ਬਰਾਂ

ਸੀ ਆਰ ਪੀ ਐੱਫ ਦਾ ਬੰਦੀ ਬਣਾਇਆ ਹੋਇਆ ਜਵਾਨ ਨਕਸਲੀਆਂ ਨੇ ਸਮਝੌਤੇ ਪਿੱਛੋਂ ਛੱਡਿਆ

Published

on

Rakeshwar-crpf

ਸੁਕਮਾ (ਛੱਤੀਸਗੜ੍ਹ), 8 ਅਪਰੈਲ, – ਬੀਤੇ ਹਫਤੇ ਦੇ ਅੰਤ ਵਿੱਚ ਹੋਏ ਮੁਕਾਬਲੇ ਦੌਰਾਨ ਸੀ ਆਰ ਪੀ ਐੱਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਦੇ ਕਈ ਜਵਾਨਾਂ ਦੀ ਮੌਤ ਦੇ ਬਾਅਦ ਬੰਦੀ ਬਣਾਏ ਗਏ ਸੀ ਆਰ ਪੀ ਦੇ ਜਵਾਨ ਰਾਕੇਸ਼ਵਰ ਸਿੰਘ ਮਿਨਹਾਸ ਨੂੰ ਨਕਸਲੀਆਂ ਨੇ ਅੱਜ ਸਮਝੌਤੇ ਪਿੱਛੋਂ ਛੱਡਦਿੱਤਾ ਹੈ।
ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਵਿਚੋ ਲਗੀ ਲਈ ਬਸਤਰ ਦੇ ਪ੍ਰਮੁੱਖ ਗਾਂਧੀਵਾਦੀ ਕਾਰਕੁੰਨ ਧਰਮਪਾਲ ਸੈਣੀ ਤੇ ਗੋਂਡਵਾਨਾ ਸਮਾਜ ਦੇ ਮੁਖੀ ਮੁਰੱਈਆ ਤਰੇਮ ਜਦੋਂ ਕੁਝ ਸਥਾਨਕ ਲੋਕਾਂ ਨਾਲ ਜੰਗਲ ਵਿੱਚ ਗਏ ਤਾਂ ਓਥੇ ਹੋਈ ਗੱਲਬਾਤ ਦੇ ਬਾਅਦ ਨਕਸਲੀਆਂ ਨੇ ਲੋਕ ਅਦਾਲਤ ਲਾ ਕੇ ਇਸ ਜਵਾਨ ਨੂੰ ਛੱਡਿਆ ਹੈ। ਅੱਜ ਵੀਰਵਾਰ ਨੂੰ ਜਵਾਨ ਰਾਕੇਸ਼ਵਰ ਨੂੰ ਮੋਟਰਸਾਈਕਲ ਰਾਹੀਂ ਤਰਮ ਕੈਂਪ ਵਿੱਚ ਲਿਆ ਕੇ ਕੋਮਲ ਸਿੰਘ ਡੀ ਆਈ ਜੀ,ਸੀ ਆਰ ਪੀ ਐੱਫ ਨੂੰ ਸੌਂਪਿਆ ਗਿਆ ਤੇ ਇਸ ਪਿੱਛੋਂ ਡਾਕਟਰੀ ਜਾਂਚ ਕਰ ਕੇ ਉਸ ਨੂੰ ਤਰਮ ਤੋਂ ਹੈਲੀਕਾਪਟਰ ਰਾਹੀਂ ਰਾਏਪੁਰ ਭੇਜ ਦਿੱਤਾ ਗਿਆ।
ਬੀਤੇ ਸ਼ਨਿਚਰਵਾਰ ਤਿੰਨ ਅਪਰੈਲ ਨੂੰ ਟੇਕਲਗੁੜਾ-ਜੋਨਾਗੁੜਾ ਪਿੰਡ ਦੇ ਨੇੜੇ ਨਕਸਲੀਆਂਅਤੇ ਸੀ ਆਰ ਪੀ ਐੱਫ ਵਿੱਚ ਮੁਕਾਬਲੇ ਦੌਰਾਨ ਘਿਰੇ ਹੋਏ ਰਾਕੇਸ਼ਵਰ ਮਿਨਹਾਸ ਨੂੰ ਨਕਸਲੀਆਂ ਨੇ ਬੰਦੀ ਬਣਾ ਲਿਆ ਸੀ।ਮੁਕਾਬਲੇ ਵਿੱਚ 22 ਜਵਾਨ ਮਾਰੇ ਗਏ ਤੇ 30 ਤੋਂ ਵੱਧ ਜ਼ਖ਼ਮੀ ਹੋਏ ਸਨ। ਐਤਵਾਰ ਨੂੰ ਜਵਾਨਾਂ ਦੀਆਂ ਲਾਸ਼ਾਂ ਲਿਆਂਦੀਆਂ ਤਾਂ ਰਾਕੇਸ਼ਵਰ ਦਾ ਪਤਾ ਨਹੀਂ ਸੀ ਲੱਗਦਾ। ਪਿੱਛੋਂ ਨਕਸਲੀਆਂ ਨੇ ਕਿਹਾ ਕਿ ਉਹ ਉਨ੍ਹਾਂ ਕੋਲ ਹੈ। ਨਕਸਲੀਆਂ ਦੀ ਪਾਮੇੜ ਏਰੀਆ ਕਮੇਟੀ ਨੇ ਵੀਰਵਾਰ ਟੈਕਲਮੇਟਾ ਪਿੰਡ ਕੋਲ ਜੰਗਲ ਨੇੜੇ 20 ਪਿੰਡਾਂ ਦੇ ਆਦਿਵਾਸੀ ਸੱਦ ਕੇ ਲੋਕ ਅਦਾਲਤ ਲਾਈ ਤਾਂ ਭੀੜ ਵਿਚਾਲੇ ਨਕਸਲੀਆਂ ਨੇ ਜਵਾਨ ਨੂੰ ਮੁਕਾਬਲੇ ਦੇ ਛੇਵੇਂ ਦਿਨ ਧਰਮਪਾਲ ਸੈਣੀ ਦੇ ਹਵਾਲੇ ਕੀਤਾ। ਖੁਦ ਨਕਸਲੀਆਂ ਨੇ ਮਿਨਹਾਸ ਨੂੰ ਛੱਡਣ ਲਈ ਸਰਕਾਰ ਕੋਲ ਵਿਚੋਲਾ ਭੇਜਣ ਦੀ ਸ਼ਰਤ ਰੱਖੀ ਸੀ। ਤਿੰਨ ਦਿਨ ਨਕਸਲੀਆਂ ਦੀ ਵਿਚੋਲਗੀ ਦੀ ਸ਼ਰਤ ਉੱਤੇ ਅੜੇ ਰਹਿਣ ਪਿੱਛੋਂ ਸਰਕਾਰ ਨੇ ਪਦਮਸ਼੍ਰੀ ਧਰਮਪਾਲ ਸੈਣੀ ਅਤੇ ਮੁਰੱਈਆ ਤਰੇਮ ਦੀ ਦੋ ਮੈਂਬਰੀ ਟੀਮ ਬਣਾਈ ਤਾਂ ਦੋਵੇਂ ਜਣੇ ਮੀਡੀਆ ਨਾਲ ਜੰਗਲ ਵਿੱਚ ਗਏ ਅਤੇ ਗੱਲਬਾਤ ਪਿੱਛੋਂ ਨਕਸਲੀਆਂ ਨੇ ਰਾਕੇਸ਼ਵਰ ਨੂੰ ਛੱਡਦਿੱਤਾ ਹੈ।
91 ਸਾਲਾ ਧਰਮਪਾਲ ਸੈਣੀ ਬਸਤਰ ਇਲਾਕੇ ਦੇ ਪ੍ਰਸਿੱਧ ਗਾਂਧੀਵਾਦੀ ਨੇਤਾ ਹਨ। ਕਿਸੇ ਵੇਲੇ ਵਿਨੋਬਾ ਭਾਵੇ ਨਾਲ ਕੰਮ ਕਰ ਚੁੱਕੇ ਧਰਮਪਾਲ ਸੈਣੀ ਬਸਤਰ ਵਿੱਚ ਮਹਿਲਾ ਸਿੱਖਿਆ ਲਈ 1979 ਤੋਂ ਕੰਮ ਕਰ ਰਹੇ ਹਨ ਅਤੇ ਇਸ ਖੇਤਰ ਦੇ ਦੂਰ-ਦੁਰਾਡੇ ਇਲਾਕੇ ਵਿੱਚ ਉਨ੍ਹਾਂ ਨੇ ਬੀਤੇ ਚਾਰ ਦਹਾਕਿਆਂ ਵਿੱਚ ਮਾਤਾ ਰੁਕਮਣੀ ਦੇ ਨਾਂਅ ਉੱਤੇ 36 ਆਸ਼ਰਮ ਖੋਲ੍ਹੇ ਹਨ। ਸਾਲ 1992 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

Read More Latest News Updates

ਪੰਜਾਬੀ ਖ਼ਬਰਾਂ

ਪਤਨੀ ਦੀ ਲਾਸ਼ ਦੇਖ ਕੇ ਪਤੀ ਨੇ ਖੁਦ ਨੂੰ ਗੋਲੀ ਮਾਰ ਲਈ

Published

on

suicide

ਜਲੰਧਰ, 21 ਅਪ੍ਰੈਲ – ਇਸ ਸ਼ਹਿਰ ਦੇ ਮਿੱਠਾਪੁਰ ਵਿੱਚ ਪਤਨੀ ਦੀ ਮੌਤ ਹੋਣ ਉੱਤੇ ਪਤੀ ਨੇ ਆਪਣੇ ਆਪ ਨੂੰ ਆਪਣੀ ਲਾਈਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੋਹਨ ਪਾਲ ਪੁੱਤਰ ਦਲੀਪ ਸਿੰਘ ਵਾਸੀ ਮਿੱਠਾਪੁਰ ਵਜੋਂ ਹੋਈ ਹੈ। ਇਸ ਦੀ ਸੂਚਨਾ ਮਿਲਦੇ ਸਾਰਏ ਸੀ ਪੀ ਪੱਛਮੀ ਹਰਿੰਦਰ ਸਿੰਘ ਗਿੱਲ ਪੁਲਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਕੀਤੀ।
ਥਾਣਾ ਸੱਤ ਦੇ ਮੁਖੀ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਮੋਹਨ ਪਾਲ ਸਿੰਘ ਨੇ ਆਪਣੀ ਪਤਨੀ ਦੀ ਲਾਸ਼ ਦੇਖਦੇ ਸਾਰ ਭਾਵੁਕ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮ੍ਰਿਤਕ ਦੇ ਪਿਤਾ ਦਲੀਪ ਸਿੰਘ ਪੁੱਤਰ ਨਿਹਾਲ ਸਿੰਘ ਦੇ ਬਿਆਨਾਂ ਉੱਤੇ ਕਾਰਵਾਈ ਕੀਤੀ ਗਈ ਹੈ। ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਉਸਦੀ ਨੂੰਹ ਕਿਰਨਜੀਤ ਕੌਰ ਪਿਛਲੇ ਇੱਕ ਮਹੀਨੇ ਤੋਂ ਪੇਕੇ ਘਰ ਲਤੀਫਪੁਰਾ ਵਿਖੇ ਹੈ ਅਤੇ ਰੋਜ਼ ਆਪਣੇ ਪਤੀ ਨੂੰ ਰੋਟੀ ਦੇਣ ਆਉਂਦੀ ਤੇ ਫਿਰ ਚਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 19 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਕਿਰਨਜੀਤ ਕੌਰ ਆਈ ਅਤੇ ਰੋਟੀ ਦੇ ਕੇ ਚਲੀ ਗਈ। ਉਸ ਤੋਂ ਬਾਅਦ ਰਾਤ 11 ਵਜੇ ਕਿਰਨਜੀਤ ਕੌਰ ਦੇ ਜੀਜੇ ਦਾ ਫ਼ੋਨ ਆਇਆ ਕਿ ਕਿਰਨਜੀਤ ਦੀ ਮੌਤ ਹੋ ਗਈ ਹੈ। ਜਦੋਂ ਕਿਰਨਜੀਤ ਦੀ ਲਾਸ਼ ਘਰ ਲਿਆਂਦੀ ਤਾਂ ਉਸ ਨੂੰ ਦੇਖ ਕੇ ਮੋਹਨਪਾਲ ਸਿੰਘ ਭਾਵੁਕ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਵਰਨਣ ਯੋਗ ਹੈ ਕਿ ਕਿਰਨਜੀਤ ਕੌਰ ਨੇ ਭੇਦਭਰੇ ਹਾਲਾਤਾਂ ਵਿੱਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਬਾਰੇ ਕਾਰਵਾਈ ਥਾਣਾ ਲਾਂਬੜਾ ਵਿਖੇ ਹੋਈ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ ਨੇ ਫਾਹਾ ਲੈ ਲਿਆ

Published

on

Suicide

ਲੁਧਿਆਣਾ, 21 ਅਪ੍ਰੈਲ – ਸਿਵਲ ਹਸਪਤਾਲ ਵਿੱਚ ਕੱਲ੍ਹ ਇੱਕ ਕੋਰੋਨਾ ਪੀੜਤ ਮਰੀਜ਼ ਸ਼ਿਮਲਾਪੁਰੀ ਵਾਸੀ ਸਤਪਾਲ (35) ਨੇ ਫਾਹਾ ਲਾ ਲਿਆ। ਮਰੀਜ਼ ਐਮਰਜੈਂਸੀ ਵਾਰਡ ਦੇ ਸਟਰੋਕ ਰੂਮ ਵਿੱਚ ਭਰਤੀ ਸੀ, ਜਿੱਥੇ ਉਸ ਨੇ ਸ਼ਾਮੀਂ ਕਰੀਬ ਛੇ ਵਜੇ ਫਾਹਾ ਲਾ ਲਿਆ। ਇਸ ਦੇ ਬਾਅਦ ਏ ਸੀ ਪੀ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸਤਪਾਲ ਸਮੇਤ ਪੁਲਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਦੱਸਿਆ ਗਿਆ ਹੈ ਕਿ ਸਤਪਾਲ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਉਸ ਦੇ ਢਿੱਡ ਵਿੱਚ ਪ੍ਰਾਬਲਮ ਸੀ, ਜਿਸ ਲਈ ਸ਼ੁੱਕਰਵਾਰ ਨੂੰ ਉਸ ਨੂੰ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਆਪਰੇਸ਼ਨ ਹੋਣਾ ਸੀ, ਪਰ ਆਪਰੇਸ਼ਨ ਤੋਂ ਪਹਿਲਾਂ ਉਹ ਕੋਰੋਨਾ ਪਾਜ਼ੀਟਿਵ ਸਾਬਤ ਹੋ ਗਿਆ ਤਾਂ ਪਰਵਾਰ ਵਾਲੇ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਗਏ, ਪਰ ਉਹ ਸੋਮਵਾਰ ਉਸ ਨੂੰ ਫਿਰ ਸਿਵਲ ਹਸਪਤਾਲ ਲੁਧਿਆਣਾ ਲੈ ਆਏ।ਏ ਸੀ ਪੀ ਵਰਿਆਮ ਸਿੰਘ ਮੁਤਾਬਕ ਐਮਰਜੈਂਸੀ ਵਿੱਚ ਕੋਰੋਨਾ ਦੇ ਸੱਤ ਮਰੀਜ਼ ਸਨ, ਜਿਸ ਵਿੱਚੋਂ ਤਿੰਨ-ਤਿੰਨ ਮਰੀਜ਼ ਅਲੱਗ ਸਨ, ਜਦ ਕਿ ਉਹ ਬੈਡ ਦੇ ਸਟਰੋਕ ਰੂਮ ਵਿੱਚ ਇਕੱਲਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਥੋੜ੍ਹੀ ਦੇਰ ਪਹਿਲਾਂ ਸਟਾਫ ਨਰਸ ਉਸ ਨੂੰ ਇੰਜੈਕਸ਼ਨ ਲਾ ਕੇ ਗਈ, ਪਰ ਥੋੜ੍ਹੀ ਦੇਰ ਬਾਅਦ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਟਰੋਕ ਰੂਮ ਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਤਪਾਲ ਫਾਂਸੀ ਨਾਲ ਲਟਕ ਰਿਹਾ ਸੀ। ਏ ਸੀ ਪੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕ ਦੇ ਰਿਸ਼ਤੇਦਾਰ ਕੈਪਟਨ ਸਿੰਘ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ ਅਤੇ ਉਸ ਦੀਆਂ 10 ਸਾਲ ਤੇ ਸੱਤ ਸਾਲ ਦੀਆਂ ਦੋ ਬੇਟੀਆਂ ਹਨ। ਜਿਸ ਕਾਰਨ ਉਹ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ।

Continue Reading

ਪੰਜਾਬੀ ਖ਼ਬਰਾਂ

ਗਾਇਕ ਕਰਨ ਔਜਲਾ ਦੀ ਜੇਲ੍ਹ ਫੇਰੀ ਦੇ ਕੇਸ ਵਿੱਚ ਜੇਲ੍ਹ ਸੁਪਰਡੈਂਟ ਸਸਪੈਂਡ

Published

on

karan aujla

ਲੁਧਿਆਣਾ, 21 ਅਪ੍ਰੈਲ – ਸਥਾਨਕ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨੀਂ ਗਾਇਕ ਕਰਨ ਔਜਲਾ ਦੀ ਜੇਲ੍ਹ ਵਿੱਚ ਫੇਰੀ ਦੇ ਕੇਸ ਵਿੱਚ ਉਚ ਅਧਿਕਾਰੀਆਂ ਨੇ ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡ ਕਰ ਦਿੱਤਾ ਅਤੇ ਉਨ੍ਹਾਂ ਨੂੰ ਚੰਡੀਗ਼ੜ੍ਹ ਹੈਡ ਕੁਆਰਟਰ ਵਿੱਚ ਹਾਜ਼ਰੀ ਦੇਣ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਡੀ ਜੀ ਪੀ ਪ੍ਰਵੀਨ ਕੁਮਾਰ ਸਿਨਹਾ ਨੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡਕਰਨ ਦੀ ਪੁਸ਼ਟੀ ਕੀਤੀ ਹੈ।
ਬੀਤੇ ਦਿਨੀਂ ਗਾਇਕ ਕਰਨ ਔਜਲਾ ਜੇਲ੍ਹ ਵਿੱਚ ਆਇਆ ਸੀ ਤਾਂ ਅਧਿਕਾਰੀਆਂ ਨੇ ਉਸ ਦੀ ਖੂਬ ਖ਼ਾਤਰਦਾਰੀ ਕੀਤੀ ਤੇ ਜੇਲ੍ਹ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ। ਕਰਨ ਔਜਲਾ ਨੂੰ ਨਿਯਮਾਂ ਤੋਂ ਉਲਟ ਜੇਲ੍ਹ ਵਿੱਚ ਲਿਜਾਇਆ ਗਿਆ ਸੀ। ਜੇਲ੍ਹ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਇਸਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਪਿਛਲੇ ਹਫ਼ਤੇ ਡੀ ਆਈ ਜੀ ਨੇ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪੀ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਆਰ ਕੇ ਅਰੋੜਾ ਦਾ ਕੱਲ੍ਹ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੈਰੋਇਨ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਨੂੰ ਪਟਿਆਲਾ ਜੇਲ੍ਹ ਵਿੱਚਭੇਜ ਦਿੱਤਾ ਗਿਆ ਸੀ। ਕਰਨ ਔਜਲਾ ਨੂੰ ਮੇਅਰ ਦੀ ਸੁਰੱਖਿਆ ਵਿੱਚ ਲੱਗੀ ਜਿਪਸੀ ਐਸਕਾਰਟ ਕਰਕੇ ਕੇਂਦਰੀ ਜੇਲ੍ਹਲੈ ਕੇ ਆਈ ਸੀ, ਜਿਸ ਦੀ ਪੁਲਸ ਅਧਿਕਾਰੀ ਵੱਖਰੀ ਜਾਂਚ ਕਰ ਰਹੇ ਹਨ ਅਤੇ ਉਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca