Cricket Australia launches protocol breach after restaurant video goes viral
Connect with us [email protected]

ਖੇਡਾਂ

ਰੈਸਟੋਰੈਂਟ ਵੀਡੀਓ ਵਾਇਰਲ ਹੋਣ ਮਗਰੋਂ ਕ੍ਰਿਕਟ ਆਸਟਰੇਲੀਆ ਵੱਲੋਂ ਪ੍ਰੋਟੋਕਾਲ ਤੋੜਨ ਦੀ ਜਾਂਚ ਸ਼ੁਰੂ

Published

on

ਮੈਲਬਰਨ, 3 ਜਨਵਰੀ – ਭਾਰਤੀ ਕ੍ਰਿਕਟਰਾਂ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਨਵਦੀਪ ਸੈਣੀ, ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਅ ਦੇ ਰੈਸਟੋਰੈਂਟ ਅੰਦਰ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਕ੍ਰਿਕਟ ਆਸਟਰੇਲੀਆ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਜਾਂਚ ਸ਼ੁਰੂ ਕਰ ਕੇ ਇਨ੍ਹਾਂ ਪੰਜ ਕ੍ਰਿਕਟਰਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਹੈ। ਰੈਸਟੋਰੈਂਟ ਦੇ ਅੰਦਰ ਜਾਣਾ ਸੀ ਏ ਦੇ ਬਾਇਓ ਸਕਿਓਰਿਟੀ ਪ੍ਰੋਟੋਕਾਲ ਦੀ ਉਲੰਘਣਾ ਹੈ।
ਕ੍ਰਿਕਟ ਆਸਟਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀ ਸੀ ਸੀ ਆਈ ਅਤੇ ਸੀ ਏ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵੇਖੀ ਹੈ, ਜਿਸ ਵਿੱਚ ਉਕਤ ਕ੍ਰਿਕਟਰ ਮੈਲਬਰਨ ‘ਚ ਨਵੇਂ ਸਾਲ ਵਾਲੇ ਦਿਨ ਰੈਸਟੋਰੈਂਟ ਦੇ ਅੰਦਰ ਵਿਖਾਈ ਦੇ ਰਹੇ ਹਨ। ਇਸ ਬਿਆਨ ਅਨੁਸਾਰ ਬੀ ਸੀ ਸੀ ਆਈ ਅਤੇ ਸੀ ਏ ਇਸ ਕੇਸ ਦੀ ਜਾਂਚ ਕਰ ਰਹੇ ਹਨ ਅਤੇ ਵੇਖ ਰਹੇ ਹਨ ਕਿ ਖਿਡਾਰੀਆਂ ਦਾ ਇਹ ਕਦਮ ਪ੍ਰੋਟੋਕਾਲ ਦੀ ਉਲੰਘਣਾ ਹੈ ਜਾਂ ਨਹੀਂ।
ਪੰਜੇ ਕ੍ਰਿਕਟਰ ਮੈਲਬਰਨ ਵਿੱਚ ਬੀ ਬੀ ਕਿਊ ਰੈਸਟੋਰੈਂਟ ਦੀ ਸੀਕਰੇਟ ਕਿਚਨ ਵਿੱਚ ਵਿਖਾਈ ਦੇ ਰਹੇ ਹਨ, ਜਦੋਂ ਕਿ ਇਜਾਜ਼ਤ ਸਿਰਫ ਬਾਹਰ ਬੈਠ ਕੇ ਖਾਣ ਦੀ ਹੈ। ਖਿਡਾਰੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ, ਪਰ ਉਹ ਰੈਸਟੋਰੈਂਟ ਦੇ ਬਾਹਰ ਹੀ ਰਹਿ ਸਕਦੇ ਹਨ। ਜਾਣਕਾਰ ਸੂਤਰਾਂ ਅਨੁਸਾਰ ਰੈਸਟੋਰੈਂਟ ਦੇ ਸਟਾਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖਿਡਾਰੀਆਂ ਨੇ ਰੈਸਟੋਰੈਂਟ ਦਾ ਦੌਰਾ ਕੀਤਾ ਅਤੇ ਅੰਦਰ ਬੈਠੇ। ਬਿਆਨ ਮੁਤਾਬਕ ਖਿਡਾਰੀਆਂ ਨੂੰ ਸਖਤ ਪ੍ਰੋਟੋਕਾਲ ‘ਚ ਟਰੇਨਿੰਗ ਦੀ ਇਜਾਜ਼ਤ ਹੋਵੇਗੀ। ਇੱਕ ਭਾਰਤੀ ਪ੍ਰਸ਼ੰਸਕ ਨੇ ਇਨ੍ਹਾਂ ਕ੍ਰਿਕਟਰਾਂ ਦੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹੋਏ ਤਸਵੀਰ ਅਤੇ ਵੀਡੀਓ ਟਵੀਟ ਕੀਤਾ। ਰੈਸਟੋਰੈਂਟ ‘ਚ ਖਿਡਾਰੀਆਂ ਦੇ ਨੇੜੇ ਬੈਠਣ ਦਾ ਦਾਅਵਾ ਕਰਦੇ ਪ੍ਰਸ਼ੰਸਕ ਨੇ ਬਾਅਦ ਵਿੱਚ ਭਰਮ ਪੈਦਾ ਕਰਨ ਲਈ ਮੁਆਫੀ ਵੀ ਮੰਗੀ। ਉਸ ਨੇ ਦਾਅਵਾ ਕੀਤਾ ਕਿ ਖਿਡਾਰੀਆਂ ਦੇ ਖਾਣੇ ਦਾ ਬਿੱਲ ਭਰਨ ਦੇ ਬਾਅਦ ਪੰਤ ਨੇ ਉਸ ਨੂੰ ਗਲੇ ਲਾਇਆ। ਰੈਸਟੋਰੈਂਟ ‘ਚ ਕੀਤੀ ਇਸ ਉਲੰਘਣਾ ਨੂੰ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ।

ਖੇਡਾਂ

ਕਬੱਡੀ ਦੇ ਮੈਚ ਦੌਰਾਨ 22 ਸਾਲਾ ਖਿਡਾਰੀ ਦੀ ਮੌਤ

Published

on

death

ਰਾਏਪੁਰ, 23 ਜਨਵਰੀ – ਛੱਤੀਸਗੜ੍ਹ ਵਿੱਚ ਧਮਤਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਬੱਡੀ ਮੈਚ ਖੇਡਦੇ ਹੋਏ 22 ਸਾਲ ਦੇ ਨੌਜਵਾਨ ਦੀ ਅਚਾਨਕ ਗਰਾਊਂਡ ਵਿੱਚ ਹੀ ਮੌਤ ਹੋ ਗਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਜਿ਼ਲਾ ਧਮਤਰੀ ਦੇ ਕੁਰੂਦ ਵਿਕਾਸ ਬਲਾਕ ਦੇ ਗੋਜੀ ਪਿੰਡ ਵਿੱਚ ਕੱਲ੍ਹ ਕਬੱਡੀ ਚੈਂਪੀਅਨਸ਼ਿਪ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਕੋਕੜੀ ਪਿੰਡ ਦਾ ਨਰਿੰਦਰ ਸਾਹੂ ਅਪਣੇ ਪਿੰਡ ਦੀ ਟੀਮ ਦੇ ਨਾਲ ਖੇਡਣ ਗਿਆ ਸੀ। ਕੋਕੜੀ ਅਤੇ ਪਟੇਵਾ ਪਿੰਡਾਂ ਦੀਆਂ ਟੀਮਾਂ ਵਿਚਾਲੇ ਮੈਚ ਦੌਰਾਨ ਸਾਹੂ ਅਚਾਨਕ ਸਿਰ ਦੇ ਭਾਰ ਡਿੱਗਾ ਤੇ ਇਸ ਤੋਂ ਬਾਅਦ ਵਿਰੋਧੀ ਟੀਮ ਨੇ ਉਸ ਨੂੰ ਫੜ ਲਿਆ, ਪਰ ਉਹ ਉਠ ਨਹੀਂ ਸਕਿਆ। ਉਸ ਸਾਹੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੁਰੂਦ ਦੇ ਬਲਾਕ ਮੈਡੀਕਲ ਅਧਿਕਾਰੀ ਡਾ. ਉਮਾਸ਼ੰਕਰ ਨਵਰਤਨ ਨੇ ਕਿਹਾ, ‘‘ਪਹਿਲੀ ਨਜ਼ਰੇ ਲਗਦਾ ਹੈ ਕਿ ਉਸ ਦੀ ਸਿਰ ਵਿੱਚ ਸੱਟ ਲੱਗਣ ਨਾਲ ਹੀ ਮੌਤ ਹੋਈ ਹੈ,ਫਿਰ ਵੀ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।”

Continue Reading

ਖੇਡਾਂ

ਭਾਰਤ ਦੇ ਨਿਹਾਲ ਨੂੰ ਸਭ ਤੋਂ ਬਿਹਤਰੀਨ ਸ਼ਤਰੰਜ ਮੈਚ ਦਾ ਐਵਾਰਡ ਮਿਲਿਆ

Published

on

nehal

ਮਾਸਕੋ, 22 ਜਨਵਰੀ – ਵਿਸ਼ਵ ਸ਼ਤਰੰਜ ਫੈਡਰੇਸ਼ਨ ਨੇ ਇਸ ਸਾਲ ਦੀ ਗਜ਼ਬ ਦੀ ਫਾਰਮ ਤੇ ਸਰਵਸ੍ਰੇਸ਼ਠ ਖੇਡ ਐਵਾਰਡ ਲਈ ਭਾਰਤੀ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੂੰ ਚੁਣਿਆ ਹੈ।
ਨਿਹਾਲ ਨੇ ਪਿਛਲੇ ਸਾਲ ਹੋਈ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ 21 ਦਸੰਬਰ 2020 ਨੂੰ ਇਟਲੀ ਦੇ ਸੋਨਿਕ ਫਰਾਂਸਿਸਕੋ ਵਿਰੁੱਧ ਦੋ ਘੋੜਿਆਂ ਦੀ ਕੁਰਬਾਨੀ ਦਿੰਦੇ ਹੋਏ ਇੱਕ ਬੇਹੱਦ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਉਸ ਦੀ ਉਸ ਖੇਡ ਦੀ ਚਰਚਾ ਅਤੇ ਸ਼ਲਾਘਾ ਦੁਨੀਆ ਦੇ ਵੱਡੇ-ਵੱਡੇ ਧਾਕੜ ਖਿਡਾਰੀਆਂ ਨੇ ਕੀਤੀ ਸੀ। ਉਸ ਮੈਚ ਨੂੰ ਪਿਛਲੇ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਮੰਨਿਆ ਗਿਆ ਹੈ। ਵਿਸ਼ਵ ਚੈੱਸ ਫੈਡਰੇਸ਼ਨ (ਫਿਡੇ) ਦੀ ਫੈਸਲਾ ਕਮੇਟੀ ਦੇ9 ਵਿੱਚੋਂ ਪੰਜ ਮੈਂਬਰਾਂ ਨੇ ਨਿਹਾਲ ਨੂੰ ਚੁਣਿਆ। ਇੰਗਲੈਂਡ ਦੇ ਡੇਨੀਅਲ ਕਿੰਗ, ਅਮਰੀਕਾ ਦੇ ਲੇਵੀ ਰੋਜਮਨ ਤੇ ਭਾਰਤ ਦੇ ਸਾਗਰ ਸ਼ਾਹ, ਲਗਜ਼ਮਬਰਗ ਦੀ ਫਿਓਨਾ ਐਂਟੋਨੀ ਤੇ ਗ੍ਰੀਸ ਤੇ ਸੋਲੀਡਿਸ ਗੇਓਰਜੀਅਸ ਨੇ ਉਸ ਨੂੰ ਆਪਣੀ ਵੋਟ ਦਿੱਤੀ ਤੇ ਇਸ ਨਾਲ ਇਹ ਐਵਾਰਡ ਜਿੱਤਣ ਵਾਲਾ ਨਿਹਾਲ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ। ਇਸ ਦੇ ਨਾਲ ਦੁਨੀਆ ਭਰ ਵਿੱਚ ਉਸ ਨੂੰ ਇੱਕ ਵਾਰ ਫਿਰ ਭਾਰਤ ਦੇ ਅਗਲੇ ਵਿਸ਼ਵਨਾਥਨ ਆਨੰਦ ਵਜੋਂ ਦੇਖਿਆ ਜਾਣ ਲੱਗਾ ਤੇ ਭਵਿੱਖ ਵਿੱਚ ਉਸ ਦੇ ਵਿਸ਼ਵ ਚੈਂਪੀਅਨ ਬਣਨ ਦੀ ਗੱਲ `ਤੇ ਬਹਿਸ ਹੋਣ ਲੱਗੀ। ਕੁਝ ਦਿਨ ਪਹਿਲਾਂ ਹੋਈ ਆਨਲਾਈਨ ਫਿਡੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਸੀ ਅਤੇ ਇਸ ਸਾਲ ਭਾਰਤ ਨੂੰ ਸ਼ਤਰੰਜ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਾਲੀ ਟੀਮ ਵਿੱਚ ਵੀ ਉਹ ਸ਼ਾਮਲ ਸੀ।

Sports News in Punjabi 

Continue Reading

ਖੇਡਾਂ

ਦਿੱਲੀ ਸੰਘਰਸ਼ ਤੋਂ ਮੁੜਨ ਪਿੱਛੋਂ ਕਬੱਡੀ ਖਿਡਾਰੀ ਕਾਕਾ ਚੌਂਦਾ ਦੀ ਮੌਤ

Published

on

death

ਅਮਰਗੜ੍ਹ, 19 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਿਹੇ ਕਿਸਾਨ ਮੋਰਚੇ ਵਿੱਚ ਲਗਾਤਾਰ ਲੋਕ ਜਾਨਾਂ ਵਾਰ ਰਹੇ ਹਨ। ਇਸੇ ਤਰ੍ਹਾਂ ਪਿੰਡ ਚੌਂਦਾ ਦਾ ਕਬੱਡੀ ਖਿਡਾਰੀ ਕਾਕਾ ਚੌਂਦਾ ਵੀ ਇਸ ਘੋਲ ਦੌਰਾਨ ਆਪਣੀ ਕੀਮਤੀ ਜਾਨ ਗੁਆ ਬੈਠਾ ਹੈ।
ਕਬੱਡੀ ਖਿਡਾਰੀ ਸਭਾ ਚੌਂਦਾ ਤੇ ਪਰਦੀਪ ਢਢੋਲੀ ਨੇ ਇਸ ਬਾਰੇ ਬਿਆਨ ਜਾਰੀ ਕੀਤਾ ਕਿ ਕਬੱਡੀ ਖਿਡਾਰੀ ਕਾਕਾ ਚੌਂਦਾ ਨੇ ਨਿੱਕੀ ਉਮਰ ਵਿੱਚ ਕਬੱਡੀ ਦਾ ਨਾਮੀ ਪਲੇਅਰ ਬਣ ਕੇ ਪਿੰਡ ਅਤੇ ਇਲਾਕੇ ਦਾ ਨਾਮ ਉਚਾ ਕੀਤਾ ਸੀ, ਪਰ ਕਈ ਕਬੱਡੀ ਟੂਰਨਾਮੈਂਟਾਂ`ਚ ਨਾਮ ਚਮਕਾਉਣ ਦੇ ਬਾਵਜੂਦ ਪਰਵਾਰਕ ਪਿਛੋਕੜ ਹੇਠਲੀ ਕਿਸਾਨੀ ਦਾ ਹੋਣ ਕਾਰਨ ਘਰੇਲੂੁ ਹਾਲਤ ਬੇਹੱਦ ਮਾੜੀ ਸੀ। ਖੇਡ ਦੇ ਨਾਲ ਕਾਕਾ ਚੌਂਦਾ ਖੇਤੀ ਕਾਨੂੰਨਾਂ ਵਿਰੁੱਧ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਦਿੱਲੀ ਤੋਂ ਪਰਤ ਕੇ ਉਹ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ। ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਕਾਫ਼ੀ ਵਿਗੜ ਗਈ ਤੇ ਕੱਲ੍ਹ ਰਾਤ ਅਚਾਨਕ ਸੀਨੇ ਵਿੱਚ ਦਰਦ ਉਠਣ ਕਾਰਨ ਉਸਦੀ ਮੌਤ ਹੋ ਗਈ। ਕਬੱਡੀ ਖ਼ਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ, ਜਿਸ ਨੇ ਪਹਿਲਾਂ ਵੀ ਸਾਡੇ 100 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ।

Continue Reading

ਰੁਝਾਨ


Copyright by IK Soch News powered by InstantWebsites.ca