The living Covid patient was pronounced dead at the hospital
Connect with us [email protected]

ਪੰਜਾਬੀ ਖ਼ਬਰਾਂ

ਜੀਊਂਦੇ ਕੋਵਿਡ ਮਰੀਜ਼ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨਿਆ

Published

on

punjab

ਪਟਨਾ, 13 ਅਪ੍ਰੈਲ – ਬਿਹਾਰ ਦੀ ਰਾਜਧਾਨੀ ਪਟਨਾ ਦੇ ਸਰਕਾਰੀ ਹਸਪਤਾਲ ਨੇ ਇਕ ਜੀਊਂਦੇ ਕੋਵਿਡ ਮਰੀਜ਼ ਨੂੰ ਮ੍ਰਿਤਕ ਐਲਾਨ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਇਹੋ ਹੀ ਨਹੀਂ ਹਸਪਤਾਲ ਨੇ ਸਬੰਧਤ ਪਰਵਾਰ ਨੂੰ ਕਿਸੇ ਹੋਰ ਦੀ ਮ੍ਰਿਤਕ ਦੇਹ ਵੀ ਫੜਾ ਦਿੱਤੀ। ਇਸ ਦਾਭੇਦ ਖੁੱਲ੍ਹਣ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਨੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਵਾਪਰੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਪਤਾ ਲੱਗਾ ਹੈ ਕਿ ਚੁਨੂ ਕੁਮਾਰ ਪਿੰਡ ਮਾਹਮਦਪੁਰ, ਸਬ ਤਹਿਸੀਲ ਬਾੜ੍ਹ ਕੋਵਿਡ 19 ਦਾ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਦਾਖਲ ਸੀ। ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਮ੍ਰਿਤਕ ਐਲਾਨ ਕੇ ਉਸ ਦੀ ਥਾਂ ਕਿਸੇ ਹੋਰ ਦੀ ਮ੍ਰਿਤਕ ਦੇਹ ਉਸ ਦੇ ਭਰਾ ਨੂੰ ਦੇ ਦਿੱਤੀ। ਘਟਨਾ ਦਾ ਪਤਾ ਲੱਗਾ ਤਾਂ ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਹਸਪਤਾਲ ਨੂੰ ਪੱਤਰ ਲਿਖ ਕੇੇ 24 ਘੰਟਿਆਂ ਅੰਦਰ ਕਸੂਰਵਾਰਾਂ ਖਿਲਾਫ ਕਾਰਵਾਈ ਦੀ ਹਦਾਇਤ ਕੀਤੀ ਹੈ। ਸਿੰਘ ਨੇ ਪੱਤਰ ਵਿੱਚ ਭਵਿੱਖ ਵਿੱਚ ਅਜਿਹੀ ਕਿਸੇ ਘਟਨਾ ਦੇ ਦੁਹਰਾਅ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕਣ ਦੀ ਵੀ ਤਾਕੀਦ ਕੀਤੀ ਹੈ।

Read More Punjabi Newspaper

ਪੰਜਾਬੀ ਖ਼ਬਰਾਂ

ਟਿਕਰੀ ਕਿਸਾਨ ਮੋਰਚੇ ਵਿਖੇ ਬੰਗਾਲੀ ਲੜਕੀ ਨਾਲ ਬਲਾਤਕਾਰ ਦੇ ਕੇਸ ਵਿੱਚ ਜਾਂਚ ਤੇਜ਼

Published

on

Rape

ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਕਈ ਲੋਕਾਂ ਨੂੰ ਨੋਟਿਸ ਜਾਰੀ
ਬਹਾਦੁਰਗੜ੍ਹ, 12 ਮਈ – ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ ਵਾਲੀ ਥਾਂ ਪੱਛਮੀ ਬੰਗਾਲ ਤੋਂ ਆਈ ਲੜਕੀ ਨਾਲ ਹੋਏ ਬਲਾਤਕਾਰ ਦੇ ਕੇਸ ਵਿੱਚ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਇਸ ਬਾਰੇ ਕੁਝ ਕਿਸਾਨ ਆਗੂਆਂ ਸਮੇਤ ਕੁਝ ਲੋਕਾਂ ਨੂੰ ਨੋਟਿਸ ਵੀ ਕੱਢੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਸ ਸੰਬੰਧ ਵਿੱਚ ਦਰਜ ਹੋਈ ਸਿ਼ਕਾਇਤ ਦੇ ਸੰਬੰਧ ਵਿੱਚ ਇੱਕ ਲੜਕੀ ਤੋਂ ਕੱਲ੍ਹ ਪੁੱਛਗਿੱਛ ਵੀ ਕੀਤੀ ਅਤੇ ਕਿਸਾਨ ਨੇਤਾ ਯੋਗੇਂਦਰ ਯਾਦਵ ਅਤੇ ਮ੍ਰਿਤਕਾ ਦੇ ਸੰਪਰਕ ਵਿੱਚ ਆਏ ਹੋਰਨਾਂ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਜਾਰੀ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਹਾਲੇਕੇਸ ਦੀ ਜਾਂਚ ਚੱਲ ਰਹੀ, ਇਸ ਵਿੱਚ ਕੀ ਕੁਝ ਨਿਕਲਦਾ ਹੈ, ਉਸੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਵਰਨਣ ਯੋਗ ਹੈ ਕਿ 12 ਅਪ੍ਰੈਲ ਨੂੰ ਬੰਗਾਲ ਦੀ ਇੱਕ ਲੜਕੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਵਿਖੇ ਆਈ ਸੀ ਅਤੇ ਬੀਤੀ 30 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ।ਮੌਤ ਤੋਂ ਕੁਝ ਸਮਾਂ ਬਾਅਦ ਲੜਕੀ ਨਾਲ ਗ਼ਲਤ ਹਰਕਤ ਹੋਣ ਦੀ ਚਰਚਾ ਸ਼ੁਰੂ ਹੋਈ ਤਾਂ ਬੀਤੀ 8 ਮਈ ਨੂੰ ਲੜਕੀ ਦੇ ਪਿਤਾ ਨੇ ਸਿਟੀ ਥਾਣੇ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਅਨਿਲ ਅਤੇ ਅਨੁੂਪ ਸਮੇਤ ਛੇ ਜਣਿਆਂ ਉੱਤੇ ਕੇਸ ਦਰਜ ਹੋਇਆ ਸੀ, ਜਿਨ੍ਹਾਂ ਵਿੱਚ ਦੋ ਲੜਕੀਆਂ ਵੀ ਹਨ। ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ)ਬਣਾਈ ਗਈ ਹੈ, ਜਿਸ ਦੀ ਅਗਵਾਈ ਡੀ ਐਸ ਪੀ ਪਵਨ ਕੁਮਾਰ ਕਰ ਰਹੇ ਹਨ। ਪੁਲਸ ਦੀ ਜਾਂਚ ਦੌਰਾਨ ਕਿਸਾਨ ਨੇਤਾਵਾਂ ਨੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਰਫ਼ ਦੋ ਲੋਕਾਂ ਨੂੰ ਦੋਸ਼ੀ ਲਿਖਾਇਆ ਸੀ, ਪਰ ਪੁਲਸ ਕੇਸ ਵਿੱਚ ਛੇ ਲੋਕਾਂ ਦੇ ਨਾਂ ਲਿਖ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਦੋ ਲੜਕੀਆਂ ਉਹ ਹਨ, ਜਿਨ੍ਹਾਂ ਨੇ ਇਸ ਕੇਸ ਵਿੱਚ ਪੀੜਤ ਪਰਵਾਰ ਦੀ ਮਦਦ ਕੀਤੀ ਹੈ।
ਦੂਸਰੇ ਪਾਸੇ ਡੀ ਐਸ ਪੀ ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਛੇ ਲੋਕਾਂ ਦੇ ਨਾਂ ਸਨ, ਜਿਸ ਦੇ ਆਧਾਰ ਉੱਤੇ ਕੇਸ ਦਰਜ ਹੋਇਆ ਹੈ ਅਤੇ ਜਾਂਚ ਅੱਗੇ ਵਧੀ ਤਾਂ ਮ੍ਰਿਤਕਾ ਦੇ ਸੰਪਰਕ ਵਿੱਚ ਆਏ ਯੋਗੇਂਦਰ ਯਾਦਵ ਤੇ ਹੋਰ ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ। ਕੇਸ ਦੀ ਮੁੱਢਲੀ ਸਿ਼ਕਾਇਤ ਵਿੱਚ ਜਿਨ੍ਹਾਂ ਦੇ ਨਾਂ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਲੜਕੀ ਕੱਲ੍ਹ ਜਾਂਚ ਵਿੱਚ ਸ਼ਾਮਲ ਹੋਣ ਲਈ ਆਈ ਸੀ, ਜਿਸ ਤੋਂ ਪੁੱਛਗਿੱਛ ਹੋ ਰਹੀ ਹੈ। ਅਜੇ ਤੱਕ ਦੀ ਜਾਂਚ ਵਿੱਚ ਮ੍ਰਿਤਕਾ ਨਾਲ ਸਿਰਫ਼ ਛੇੜਛਾੜ ਹੋਣ ਦੀ ਗੱਲ ਨਿਕਲੀ ਹੈ। ਜਾਂਚ ਵਿੱਚ ਸ਼ਾਮਲ ਲੜਕੀ ਬਾਰੇ ਜੇ ਕੋਈ ਤੱਥ ਮਿਲੇ ਤਾਂ ਉਸ ਮੁਤਾਬਕ ਕਾਰਵਾਈ ਹੋਵੇਗੀ। ਡੀ ਐੱਸ ਪੀ ਮੁਤਾਬਕ ਇਸ ਲੜਕੀ ਨੇ ਦੱਸਿਆ ਹੈ ਕਿ ਉਹ ਬੰਗਾਲ ਗਈ ਸੀ ਅਤੇ ਸੱਤ ਅਪ੍ਰੈਲ ਨੂੰ ਵਾਪਸ ਆ ਗਈ ਸੀ। ਬਾਕੀ ਸਾਰੇ 12 ਅਪ੍ਰੈਲ ਨੂੰ ਆਏ ਸਨ। ਮੁਲਜ਼ਮ ਅਨਿਲ ਅਤੇ ਅਨੂਪ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਕੰੰਮ ਵਿੱਚ ਤਿੰਨ ਟੀਮਾਂ ਲੱਗੀਆਂ ਹਨ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਝਗੜਾ ਛੁਡਾਉਣ ਗਏ ਭਰਾ ਨੂੰ ਭਰਾਵਾਂ ਨੇ ਗੋਲੀ ਮਾਰ ਦਿੱਤੀ

Published

on

Dera true bargain lover's father murdered

ਫਾਜ਼ਿਲਕਾ, 12 ਮਈ – ਜ਼ਿਲੇ੍ਹ ਦੇ ਪਿੰਡ ਮਹੂਆਣਾ ਬੋਦਲਾ ਵਿੱਚ ਕੱਲ੍ਹ ਰਾਤ ਤਿੰਨ ਭਰਾਵਾਂ ਵਿੱਚ ਚੱਲਦੇ ਝਗੜੇ ਨੂੰ ਖਤਮ ਕਰਾਉਣ ਗਏ ਚੌਥੇ ਭਰਾ ਨੂੰ ਤਿੰਨਾਂ ਵਿੱਚੋਂ ਇੱਕ ਨੇ ਗੋਲੀ ਮਾਰ ਦਿੱਤੀ। ਢਿੱਡ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਫਰੀਦਕੋਟ ਰੈਫਰ ਕਰ ਦਿੱਤਾ, ਪਰ ਫਰੀਦਕੋਟ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਅਰਨੀਵਾਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ੀਲੋਬਾਈ ਨੇ ਦੱਸਿਆ ਕਿ ਉਸ ਦਾ ਪਤੀ ਖੇਤੀਬਾੜੀ ਕਰਦਾ ਸੀ। ਬੀਤੀ 10 ਮਈ ਦੀ ਰਾਤ ਤਕਰੀਬਨ ਸਾਢੇ 12 ਵਜੇ ਉਸ ਦਾ ਪਤੀ ਜਗਸੀਰ ਸਿੰਘ ਅਤੇ ਦਿਓਰ ਪਰਮਜੀਤ ਸਿੰਘ ਖੇਤਾਂ ਤੋਂ ਆਏ ਤਾਂ ਉਸ ਦਾ ਜੇਠ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਬਲਕਾਰ ਸਿੰਘ ਤੇ ਜੇਠ ਦਾ ਲੜਕਾ ਮਨਦੀਪ ਸਿੰਘ ਝਗੜਾ ਕਰ ਰਹੇ ਸਨ। ਉਨ੍ਹਾਂ ਦਾ ਘਰ ਥੋੜ੍ਹੀ ਦੂਰ ਸੀ, ਜਿਸ ਕਾਰਨ ਉਸ ਦਾ ਪਤੀ ਝਗੜਾ ਛੁਡਾਉਣ ਚਲਾ ਗਿਆ ਅਤੇ ਉਹ ਵੀ ਆਪਣੇ ਪਤੀ ਦੇ ਪਿੱਛੇ ਤੁਰ ਪਈ। ਇਸੇ ਦੌਰਾਨ ਉਕਤ ਭਰਾਵਾਂ ਨੇ ਉਸ ਦੇ ਪਤੀ ਜਗਜੀਤ ਸਿੰਘ ਤੇ ਉਸ ਦੇ ਨਾਲ ਵੀ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਲੱਗ ਪਏ। ਝਗੜੇ ਦੌਰਾਨ ਉਸ ਦੇ ਪਤੀ ਦੀ ਲਾਇਸੈਂਸੀ ਪਿਸਤੌਲ ਡਿੱਗ ਗਈ ਤੇ ਬਲਕਾਰ ਸਿੰਘ ਨੇ ਪਿਸਤੌਲ ਚੁੱਕ ਕੇ ਜਗਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਢਿੱਡ ਵਿੱਚ ਲੱਗੀ। ਇਸ ਪਿੱਛੋਂ ਦੋਸ਼ੀ ਫਰਾਰ ਹੋ ਗਏ।ਉਸ ਨੇ ਫੋਨ ਕਰ ਕੇ ਆਪਣੇ ਪਿਤਾ ਨੂੰ ਸੱਦਿਆ ਅਤੇ ਜਗਜੀਤ ਸਿੰਘ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਗੰਭੀਰ ਹਾਲਤ ਵੇਖ ਕੇ ਡਾਕਟਰਾਂ ਨੇ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਝਗੜਾ ਜੇਠ ਬਲਵਿੰਦਰ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਨੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਇਸ ਬਾਰੇ ਕੇਸ ਵੀ ਦਰਜ ਕਰਵਾਇਆ ਸੀ, ਪਰ ਰਿਸ਼ਤੇਦਾਰੀ ਕਾਰਨ ਸਮਝੌਤਾ ਕਰ ਲਿਆ ਸੀ। ਇਸੇ ਦੀ ਰੜਕ ਕਾਰਨ ਉਸ ਦੇ ਪਤੀ ਨੂੰ ਗੋਲੀ ਮਾਰੀ ਗਈ ਹੈ। ਜਾਂਚ ਅਧਿਕਾਰੀ ਏ ਐਸ ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਚਾਰਾਂ ਭਰਾਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਪਿਤਾ ਵੱਲੋਂ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ‘ ਤੇ ਬੇਟੇ ਵੱਲੋਂ ਖੁਦਕੁਸ਼ੀ ਦੀ ਕੋਸਿ਼ਸ਼

Published

on

suicide

ਤਰਨ ਤਾਰਨ, 12 ਮਈ – ਪਿਤਾ ਨੇ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੰਭੀਰ ਹਾਲਤ ਵਿੱਚ ਭਿਖੀਵਿੰਡ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਫਿਲਹਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨੌਜਵਾਨ ਦੀ ਪਛਾਣ ਭਿਖੀਵਿੰਡ ਵਾਸੀ ਸਤਨਾਮ ਸਿੰਘ ਉਰਫ ਟੀਂਡੀ (22) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਤਨਾਮ ਸਿੰਘ ਦਾ ਸਕੂਲ ਦੇ ਸਮੇਂ ਤੋਂ ਨਾਲ ਪੜ੍ਹਦੀ ਲੜਕੀ ਨਾਲ ਚੱਕਰ ਸੀ, ਪਰ ਜਦ ਉਸ ਨੇ ਆਪਣੇ ਪਰਵਾਰ ਨੂੰ ਲੜਕੀ ਨਾਲ ਵਿਆਹ ਕਰਨ ਦੀ ਗੱਲ ਕਹੀ ਤਾਂ ਉਸ ਦੇ ਪਿਤਾ ਰਣਜੀਤ ਸਿੰਘ ਨੇ ਮਨ੍ਹਾ ਕਰ ਦਿੱਤਾ। ਗੁੱਸੇ ਵਿੱਚ ਸਤਨਾਮ ਸਿੰਘ ਨੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਗੋਲੀ ਦੀ ਆਵਾਜ਼ ਸੁਣ ਕੇ ਪਰਵਾਰ ਅਤੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਹਸਪਤਾਲ ਲੈ ਗਏ। ਥਾਣਾ ਭਿਖੀਵਿੰਡ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਮੱਲੀ ਦੇ ਮੁਤਾਬਕ ਹਸਪਤਾਲ ਦਾਖਲ ਸਤਨਾਮ ਸਿੰਘ ਉਰਫ ਟੀਂਡੀ ਦੇ ਖਿਲਾਫ ਥਾਣਾ ਭਿਖੀਵਿੰਡ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca