Cove vaccine for corona in India | Latest News about Health
Connect with us apnews@iksoch.com

ਸਿਹਤ

ਕੋਰੋਨਾ ਦੇ ਇਲਾਜ ਲਈ ‘ਕੋਵੈਕਸੀਨ’ ਨੂੰ ਭਾਰਤ ਵਿੱਚ ਹਰੀ ਝੰਡੀ

Published

on

vaccine
  • ਭਾਰਤ ਬਾਇਓਟੈੱਕ ਨੇ ਬਣਾਈ ਹੈ ਦੇਸੀ ਵੈਕਸੀਨ ‘ਕੋਵੈਕਸੀਨ’
  • ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਡੀਕੋਡ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣਿਆ
    ਨਵੀਂ ਦਿੱਲੀ, 2 ਜਨਵਰੀ, – ਭਾਰਤ ਵਿੱਚ ਕੋਰੋਨਾ ਪੀੜਤ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਹੋ ਰਹੀ ਹੈ ਅਤੇ ਇਸ ਦੌਰਾਨ ਦੋ ਵੈਕਸੀਨ ਨੂੰ ਵਰਤਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਪਿੱਛੇ ਜਿਹੇ ਦੁਨੀਆ ਸਾਹਮਣੇ ਇੱਕ ਨਵੀਂ ਮੁਸੀਬਤ ਵਜੋਂ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ (ਸਟ੍ਰੇਨ) ਮਿਲਿਆ ਸੀ, ਇਹ ਸਟ੍ਰੇਨ ਪਹਿਲਾਂ ਦੇ ਵਾਇਰਸ ਤੋਂ ਵੱਧ ਖ਼ਤਰਨਾਕ ਹੈ ਤੇ ਇਹ ਇੱਕਤੋਂ ਦੂਸਰੇ ਵਿਅਕਤੀ ਤੱਕ ਤੇਜ਼ੀ ਨਾਲ ਫੈਲਦਾ ਹੈ। ਬ੍ਰਿਟੇਨ ਤੋਂ ਆਏ ਮੁਸਾਫਰਾਂ ਦੇ ਰਾਹੀਂ ਇਹ ਸਟ੍ਰੇਨ ਭਾਰਤ ਵੀ ਪਹੁੰਚ ਗਿਆ ਸੀ, ਪਰ ਅੱਜ ਸ਼ਨੀਵਾਰ ਨੂੰ ਭਾਰਤ ਦੇ ਵਿਗਿਆਨੀਆਂ ਨੂੰ ਇਸ ਨਵੇਂ ਸਟ੍ਰੇਨ ਦੀ ਜਾਂਚ ਵਿੱਚਇੱਕ ਵੱਡੀ ਕਾਮਯਾਬੀ ਹਾਸਲ ਹੋ ਗਈ ਹੈ।
    ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ ਸੀ ਐੱਮ ਆਰ) ਨੇ ਅੱਜ ਸ਼ਨੀਵਾਰ ਨੂੰ ਟਵੀਟ ਕਰ ਦੱਸਿਆ ਕਿ ਭਾਰਤ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਨਵਾਂ ਸਟ੍ਰੇਨ (ਯੂ ਕੇ ਵੈਰੀਐਂਟ ਆਫ ਸਾਰਸ-2) ਨੂੰ ਡੀਕੋਡ ਕਰ ਲਿਆ ਹੈ ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨ ਆਈ ਵੀ) ਨੇ ਉਸ ਦੀ ਪਛਾਣ ਕਰ ਲਈ ਹੈ। ਅਜਿਹੇ ਵਿੱਚ ਭਾਰਤ ਇਸ ਨਵੇਂ ਸਟ੍ਰੇਨ ਨੂੰ ਡੀਕੋਡ ਕਰਨ ਵਾਲਾ ਪਹਿਲਾ ਦੇਸ਼ ਹੋ ਗਿਆ ਹੈ ਅਤੇ ਆਈ ਸੀ ਐੱਮ ਆਰਅਤੇ ਐੱਨ ਆਈ ਵੀ ਦੇ ਵਿਗਿਆਨੀ ਕੋਰੋਨਾ ਦੇ ਇਸ ਨਵੇਂ ਸਟ੍ਰੇਨ ਨੂੰ ਵਧਣ ਤੋਂ ਰੋਕਣਦੇ ਲਈ ਵੈਰੋ ਸੈੱਲ ਲਾਈਨ ਦੀਵਰਤੋਂ ਕਰ ਰਹੇ ਹਨ।ਆਈ ਸੀ ਐੱਮ ਆਰ ਦੇ ਮੁਤਾਬਕ ਬ੍ਰਿਟੇਨ ਤੋਂ ਮੁੜੇ ਨਾਗਰਿਕਾਂ ਤੋਂ ਪਹਿਲਾਂ ਵਾਇਰਸ ਦਾ ਸੈਂਪਲ ਲਿਆ ਗਿਆ ਅਤੇ ਬਾਅਦ ਵਿੱਚ ਉਸ ਦੀ ਜਾਂਚਕਰਨ ਉੱਤੇ ਇਹ ਕਾਮਯਾਬੀ ਮਿਲੀ ਹੈ।
    ਵਰਨਣ ਯੋਗ ਹੈ ਕਿ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਦੇ ਸਾਰ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇਖੜੇ ਪੈਰ ਰੋਕ ਲਾ ਦਿੱਤੀ ਸੀ ਅਤੇ ਇਸ ਤੋਂ ਪਹਿਲਾਂ ਆਏ ਮਰੀਜ਼ਾਂ ਨੂੰ ਟ੍ਰੇਸ ਕੀਤਾ ਗਿਆ ਸੀ, ਜਿਸ ਵਿੱਚ ਅੱਜਤੱਕ 33 ਲੋਕਾਂ ਵਿੱਚ ਨਵਾਂ ਸਟ੍ਰੇਨ ਮਿਲਿਆ ਹੈ। ਇਸ ਦੌਰਾਨ ਬ੍ਰਿਟੇਨ ਤੋਂ ਆਏ 15 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
    ਅੱਜ ਸ਼ਨੀਵਾਰ ਨੂੰ ਹੀ ਭਾਰਤ ਵਿੱਚ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਕੇਂਦਰ ਸਰਕਾਰ ਨੇ ਦੇਸ਼ ਵਿੱਚ ਬਣੀ ਕੋਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵੈਕਸੀਨ ਨੂੰ ਭਾਰਤ ਬਾਇਓਟੈੱਕ ਕੰਪਨੀ ਨੇ ‘ਕੋਵੈਕਸੀਨ’ ਦੇ ਨਾਂ ਨਾਲ ਬਣਾਇਆ ਹੈ।ਨੈਸ਼ਨਲ ਡਰੱਗਜ਼ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਵੱਲੋਂ ਕੋਰੋਨਾ ਵੈਕਸੀਨਲਈ ਬਣਾਏ ਗਏ ਮਾਹਰਾਂ ਦੇ ਪੈਨਲ ਨੇ ਭਾਰਤ ਬਾਇਓਟੈੱਕ ਦੀ ਵੈਕਸੀਨ ‘ਕੋਵਾਕਸੀਨ’ ਦੀ ਐਮਰਜੈਂਸੀ ਵਰਤੋਂਲਈ ਮਨਜ਼ੂਰੀਦੇਣ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਵਿਭਾਗ ਦੇ ਮਾਹਰ ਪੈਨਲ ਨੇ ਸੀਰਮ ਇੰਸਟੀਚਿਊਟ ਵੱਲੋਂ ਬਣਾਈ ਗਈ ਕੋਵਿਸ਼ੀਲਡ ਦੀ ਐਮਰਜੈਂਸੀ ਵਰਤੋਂ ਨੂੰਵੀ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਸੀ।

ਸਿਹਤ

ਬ੍ਰਿਟੇਨ ਤੋਂ ਬਾਅਦ ਕੋਰੋਨਾ ਦੇ ਬ੍ਰਾਜ਼ੀਲ ਸਟ੍ਰੇਨ ਨੇ ਨਵੀਂ ਚਿੰਤਾ ਲਾਈ

Published

on

corona virus

ਲੰਡਨ, 14 ਜਨਵਰੀ, – ਹਾਲੇ ਬ੍ਰਿਟੇਨ ਤੇ ਦੱਖਣੀ ਅਫਰੀਕਾ ਵਿਚ ਮਿਲੇ ਵਾਇਰਸ ਦਾ ਡਰ ਖ਼ਤਮ ਨਹੀਂ ਹੋਇਆ ਕਿ ਬ੍ਰਾਜ਼ੀਲ ਦੇ ਨਵੇਂ ਵਾਇਰਸ ਨੇ ਦੁਨੀਆ ਨੂੰ ਡਰਾ ਦਿੱਤਾ ਹੈ। ਬ੍ਰਾਜ਼ੀਲ ਦੇ ਇਸ ਨਵੇਂ ਕੋਰੋਨਾ ਵਾਇਰਸ ਬਾਰੇ ਵਿਗਿਆਨੀਆਂ ਵੱਲੋਂ ਤਤਕਾਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬ੍ਰਿਟੇਨ ਨੇ ਬ੍ਰਾਜ਼ੀਲ, ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਪੁਰਤਗਾਲ ਲਈ ਯਾਤਰਾ ਪਾਬੰਦੀ ਲਾ ਦਿੱਤੀ ਹੈ।
ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਦੇ ਨਵੇਂ ਕੋਰੋਨਾ ਸਟ੍ਰੇਨ ਦੇ ਕਾਰਨ ਕੁਝ ਦੇਸ਼ਾਂ ਉੱਤੇ ਨਵੀਂ ਪਾਬੰਦੀ ਲਾਉਣੀ ਪਈ ਹੈ।ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਨਵੇਂ ਕੋਰੋਨਾ ਸਟ੍ਰੇਨ ਦੇ ਸਬੂਤਲੱਭਣ ਪਿੱਛੋਂ ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਕੇਪ ਵਰਡੇ, ਚਿੱਲੀ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਆਨਾ, ਗੁਆਨਾ, ਪਨਾਮਾ, ਪੈਰਾਗੁਏ, ਪੇਰੂ, ਸੂਰੀਨਾਮ, ਉਰੂਗਵੇ ਤੇ ਵੈਨਜ਼ੂਏਲਾ ਤੋਂ ਆਉਂਦੇ ਲੋਕਾਂ ਨੂੰ ਰੋਕਣ ਦਾ ਤੁਰੰਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਰਤਗਾਲ ਨੂੰ ਬ੍ਰਾਜ਼ੀਲ ਨਾਲ ਨੇੜਲੇ ਯਾਤਰਾ ਸੰਬੰਧਾਂ ਕਾਰਨ ਪਾਬੰਦੀ ਸ਼ੁਦਾ ਸੂਚੀ ਵਿਚ ਰੱਖਿਆ ਗਿਆ ਹੈ, ਪਰ ਪੁਰਤਗਾਲ ਤੋਂ ਜ਼ਰੂਰੀ ਸਾਮਾਨ ਦੀ ਸਪਲਾਈ ਕਰਦੇ ਕਾਮਿਆਂ ਨੂੰ ਛੋਟ ਹੋਵੇਗੀ।

Continue Reading

ਸਿਹਤ

ਟੀਕਾਕਰਨ ਪਿੱਛੋਂ ਵੀ ‘ਹਾਰਡ ਇਮਿਊਨਿਟੀ’ ਦੀ ਆਸ ਘੱਟ: ਡਬਲਯੂ ਐਚ ਓ

Published

on

ਜਨੇਵਾ, 13 ਜਨਵਰੀ – ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੀ ਇੱਕ ਮੁਖੀ ਵਿਗਿਆਨੀ ਨੇ ਸੁਚੇਤ ਕੀਤਾ ਹੈ ਕਿ ਭਾਵੇਂ ਕਈ ਦੇਸ਼ ਕੋਵਿਡ-19 ਨਾਲ ਨਜਿੱਠਣ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ, ਪਰ ਇਸ ਨਾਲ ‘ਹਾਰਡ ਇਮਿਊਨਿਟੀ’ ਬਣਨ ਦੀ ਆਸ ਬਹੁਤ ਘੱਟ ਹੈ।
ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਨੇੜਲੇ ਭਵਿੱਖ ਵਿੱਚ ਵੀ ਦੇਸ਼ ਅਤੇ ਉਨ੍ਹਾਂ ਦੇ ਨਾਗਰਿਕ ਵਿਸ਼ਵ ਪੱਧਰੀ ਮਹਾਮਾਰੀ ਨੂੰ ਕਾਬੂ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ। ਬ੍ਰਿਟੇਨ, ਅਮਰੀਕਾ, ਫਰਾਂਸ, ਕੈਨੇਡਾ, ਜਰਮਨੀ, ਇਜ਼ਰਾਇਲ, ਨੀਦਰਲੈਂਡ ਅਤੇ ਕੁਝ ਹੋਰ ਦੇਸ਼ਾਂ ਨੇ ਪਿੱਛੇ ਜਿਹੇ ਟੀਕਾਕਰਨ ਸ਼ੁਰੂ ਕੀਤਾ ਹੈ। ਸਵਾਮੀਨਾਥਨ ਨੇ ਕਿਹਾ ਕਿ ਟੀਕਾ ਸਭ ਤੋਂ ਸੰਵੇਦਨਸ਼ੀਲ ਲੋਕਾਂ ਦੀ ਰਾਖੀ ਕਰੇਗਾ, ਪਰ ਸਾਲ 2021 ਵਿੱਚ ‘ਪਾਪੁਲੇਸ਼ਨ ਇਮਿਊਨਿਟੀ’ ਜਾਂ ‘ਹਾਰਡ ਇਮਿਊਨਿਟੀ’ ਨਹੀਂ ਬਣਾ ਸਕੇਗਾ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ‘ਹਾਰਡ ਇਮਿਊਨਿਟੀ’ ਦੇ ਲਈ ਟੀਕਾਕਰਨ ਦੀ ਦਰ 70 ਫ਼ੀਸਦੀ ਚਾਹੀਦੀ ਹੈ, ਜਿਸ ਨਾਲ ਪੂਰੀ ਆਬਾਦੀ ਇਨਫੈਕਸ਼ਨ ਤੋਂ ਸੁਰੱਖਿਅਤ ਹੋ ਸਕਦੀ ਹੈ। ਇਸ ਦਾ ਸਭ ਨੂੰ ਖਿਆਲ ਰੱਖਣਾ ਚਾਹੀਦਾ ਹੈ।

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਟੀਕਾਕਰਨ ਲਈ ਤਿਆਰੀਆਂ ਜ਼ੋਰਾਂ `ਤੇ

Published

on

vaccine

ਨਵੀਂ ਦਿੱਲੀ, 13 ਜਨਵਰੀ – ਭਾਰਤ ਸਰਕਾਰ ਨੇ ਦੱਸਿਆ ਹੈ ਕਿ ਉਸ ਨੂੰ 12 ਜਨਵਰੀ ਦੁਪਹਿਰ ਤੱਕ ਕੌਮੀ ਅਤੇ ਸੂਬਾ ਪੱਧਰ ਦੇ ਸਟੋਰ ਤੱਕ ਟੀਕੇ ਦੀਆਂ 54.72 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ 14 ਜਨਵਰੀ ਤੱਕ 1.1 ਕਰੋੜ ਖੁਰਾਕਾਂ ਸੀਰਮ ਇੰਸਟੀਚਿਊਟ ਅਤੇ 55 ਲੱਖ ਭਾਰਤ ਬਾਇਓਟੈਕ ਕੋਲੋਂ ਮਿਲ ਜਾਣਗੀਆਂ।
ਕੋਰੋਨਾ ਦੇ ਖ਼ਿਲਾਫ਼ ਫੈਸਲਾਕੁੰਨ ਲੜਾਈ ਲਈ 16 ਜਨਵਰੀ ਤੋਂ ਸ਼ੁਰੂ ਹੋ ਰਹੀ ਟੀਕਾਕਰਨ ਮਹਿੰਮ ਤੋਂ ਚਾਰ ਦਿਨ ਪਹਿਲਾਂ ਕੱਲ੍ਹ ‘ਕੋਵੀਸ਼ੀਲਡ’ ਟੀਕਿਆਂ ਦੀ ਖੁਰਾਕ ਪੁਣੇ ਤੋਂ ਦੇਸ਼ ਦੇ ਕਈ ਸ਼ਹਿਰਾਂ ਨੂੰ ਭੇਜੇ ਜਾਣ ਦੀ ਸ਼ੁਰੂਆਤ ਹੋਈ ਸੀ। ਇਸ ਮੌਕੇ ਕੇਂਦਰੀ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਤੋਂ 1.1 ਕਰੋੜ ਖੁਰਾਕਾਂ ਲੈਣ ਤੋਂ ਇਲਾਵਾ ਸਰਕਾਰ 55 ਲੱਖ ਖੁਰਾਕਾਂ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੀਕੇ ਦੀਆਂ ਵੀ ਲਵੇਗੀ। ਇਨ੍ਹਾਂ ਵਿੱਚੋਂ 38.5 ਲੱਖ ਖੁਰਾਕਾਂ ਦੀ ਕੀਮਤ (ਸਾਰੇ ਟੈਕਸ ਪਾ ਕੇ) 295 ਰੁਪਏ ਪ੍ਰਤੀ ਖੁਰਾਕ ਬਣਦੀ ਹੈ, ਪਰ ਜਿਵੇਂ ਕਿ ਭਾਰਤ ਬਾਇਓਟੈਕ ਵੱਲੋਂ 16.5 ਲੱਖ ਖੁਰਾਕਾਂ ਮੁਫਤ ਦਿੱਤੀਆਂ ਜਾਣੀਆਂ ਹਨ, ਇਸ ਲਈ ਸਰਕਾਰ ਨੂੰ ਇੱਕ ਖੁਰਾਕ ਦੀ ਕੀਮਤ 206 ਰੁਪਏ ਪਵੇਗੀ। ਉਨ੍ਹਾਂ ਦੱਸਿਆ ਕਿ ਚੇਨਈ, ਕਰਨਾਲ, ਕੋਲਕਾਤਾ ਅਤੇ ਮੁੰਬਈ ਸਮੇਤ ਸਰਕਾਰ ਦੇ ਚਾਰ ਵੱਡੇ ਮੈਡੀਕਲ ਸਟੋਰ ਹਨ ਜਿੱਥੇ ਆਕਸਫੋਰਡ ਦੀ ਕੋਵੀਸ਼ੀਲਡ ਵੈਕਸੀਨ ਪੁੱਜ ਚੁੱਕੀ ਹੈ। ਇਸ ਤੋਂ ਇਲਾਵਾ ਸਾਰੇ ਸੂਬਿਆਂ ਕੋਲ ਘੱਟੋ-ਘੱਟ ਇੱਕ ਖੇਤਰੀ ਵੈਕਸੀਨ ਸਟੋਰ ਹੈ ਅਤੇ ਵੱਡੇ ਰਾਜਾਂ ਕੋਲ ਇੱਕ ਤੋਂ ਵੱਧ ਸਟੋਰ ਹਨ। ਨੀਤੀ ਅਯੋਗ ਮੈਂਬਰ ਡਾ. ਵੀ ਕੇ ਪੌਲ ਦੇ ਮੁਤਾਬਕ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਹਜ਼ਾਰਾਂ ਲੋਕਾਂ `ਤੇ ਟੈਸਟ ਕੀਤਾ ਗਿਆ ਹੈ ਅਤੇ ਇਹ ਸਭ ਤੋਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਿਆ ਹੈ।

Latest News about Health

Continue Reading

ਰੁਝਾਨ


Copyright by IK Soch News powered by InstantWebsites.ca