Cousin and uncle shot dead | Punjabi Newspaper | Ik Soch
Connect with us [email protected]

ਅਪਰਾਧ

ਚਚੇਰੇ ਭਰਾ ਤੇ ਚਾਚੇ ਦੀ ਗੋਲੀਆਂ ਮਾਰ ਕੇ ਹੱਤਿਆ

Published

on

pistal murder

ਭਵਾਨੀਗੜ੍ਹ, 1 ਫਰਵਰੀ – ਪਿੰਡ ਬਿਜਲਪੁਰ ਵਿਖੇ ਪਲਾਟ ਦੇ ਝਗੜੇ ਵਿੱਚ ਇੱਕ ਵਿਅਕਤੀ ਨੇ ਆਪਣੇ ਚਚੇਰੇ ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾਅਤੇ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਡੀ ਐਸ ਪੀ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਧਿਆਨ ਸਿੰਘ ਪੁੱਤਰ ਜੰਗੀਰ ਸਿੰਘ, ਜੋ ਪੁੱਡਾ ਅਸਟੇਟ ਦਾ ਸੇਵਾ ਮੁਕਤ ਅਫ਼ਸਰ ਹੈ, ਦੀਆਂ ਕੋਠੀਆਂ ਮੁਹਾਲੀ ਤੇ ਪਟਿਆਲਾ ਚ ਹਨ ਅਤੇ ਉਹ ਪਿੰਡ ਬਿਜਲਪੁਰ ਦਾ ਜੰਮਪਲ ਹੈ ਤੇ ਉਸ ਦਾ ਪਰਵਾਰ ਪਿੰਡ ਵਿੱਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਇੱਕ ਪਲਾਟ ਬਾਰੇ ਉਸ ਨੇ ਆਪਣੇ ਚਾਚੇ ਦੇ ਲੜਕੇ ਗੁਰਮੱਤ ਸਿੰਘ ਨੂੰ ਖੇਤ ਵਿੱਚ ਅਤੇ ਚਾਚੇ ਗੁਰਜੰਟ ਸਿੰਘ ਅਤੇ ਇੱਕ ਹੋਰ ਪਰਵਾਰਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਦੌਰਾਨ ਗੁਰਮੱਤ ਸਿੰਘ ਤੇ ਗੁਰਜੰਟ ਸਿੰਘ ਦੀ ਮੌਕੇਤੇ ਮੌਤ ਹੋ ਗਈ ਅਤੇ ਕੁਲਦੀਪ ਸਿੰਘ, ਜੋ ਗੁਰਜੰਟ ਸਿੰਘ ਦਾ ਪੋਤਾ ਸੀ, ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਭਵਾਨੀਗੜ੍ਹ ਹਸਪਤਾਲ ਲਿਆਂਦਾ, ਫ਼ਿਰ ਗੰਭੀਰ ਹਾਲਤ ਦੇਖ ਕੇਅਗਲੇ ਇਲਾਜ ਲਈ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ।
ਮ੍ਰਿਤਕ ਗੁਰਮੱਤ ਸਿੰਘ ਦੀ ਭਾਬੀ ਨਿਰਮਲ ਕੌਰ ਨੇ ਦੱਸਿਆ ਕਿ ਪਹਿਲਾਂ ਧਿਆਨ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਆ ਕੇ ਉਨ੍ਹਾਂ ਕੋਲ ਬੈਠਦਿਆਂ ਉਸ ਨੇ ਗੁਰਮੱਤ ਸਿੰਘ ਤੇ ਹੋਰ ਵਿਅਕਤੀਆਂ ਬਾਰੇ ਪੁੱਛਿਆ।ਉਨ੍ਹਾਂ ਦੱਸਿਆ ਕਿ ਉਹ ਖੇਤ ਵਿੱਚ ਕੰਮ ਕਰਨ ਗਏ ਹਨ। ਇਸ ਦੌਰਾਨ ਧਿਆਨ ਸਿੰਘ ਨੇ ਮੇਰੇ ਸਹੁਰੇ ਗੁਰਜੰਟ ਸਿੰਘ, ਜੋ ਮੰਜੇ ਤੇ ਬੈਠਾ ਸੀ, ਦੇ ਗੋਲੀਆਂ ਮਾਰ ਦਿੱਤੀਆਂ। ਏਨੇ ਨੂੰ ਜਸਵੀਰ ਸਿੰਘ ਆ ਗਿਆ ਤਾਂ ਉਸਤੇ ਵੀ ਗੋੋਲੀਆਂ ਚਲਾ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪਿੰਡ ਨੇੜੇ ਖੇਤ ਤੇ ਗੰਢਿਆਂ ਦੀ ਪਨੀਰੀ ਬੀਜ ਰਹੇ ਗੁਰਮੱਤ ਸਿੰਘ ਕੋਲ ਜਾ ਕੇ ਉਸਤੇ ਵੀ ਗੋਲੀਆਂ ਚਲਾ ਦਿੱਤੀਆਂ ਤੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸਦੀ ਜ਼ਮੀਨ ਪਿੰਡ ਵਿੱਚ ਹੈ, ਪਰ ਲੰਮੇ ਸਮੇਂ ਤੋਂ ਪਟਿਆਲਾ ਅਤੇ ਮੋਹਾਲੀ ਰਹਿ ਰਿਹਾ ਸੀ। ਇਹ ਪਿੰਡ ਵਿੱਚ ਘਰ ਪਾਉਣ ਲਈ ਪਲਾਟ ਲੈਣਾ ਚਾਹੁੰਦਾ ਸੀ, ਜਿਸ ਦੌਰਾਨ ਇਹ ਇਨ੍ਹਾਂ ਨਾਲ ਪਹਿਲਾਂ ਵੀ ਲੜਦਾ ਰਿਹਾ ਸੀ। ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਵੱਲੋਂ ਪਰਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਗੋਲੀਆਂ ਚਲਾਉਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਅਪਰਾਧ

ਭਾਜਪਾ ਪਾਰਲੀਮੈਂਟ ਮੈਂਬਰ ਦੇ ਪੁੱਤਰ ਨੇ ਆਪਣੇ ਸਾਲੇ ਤੋਂ ਖ਼ੁਦ ਉੱਤੇ ਚਲਵਾਈ ਸੀ ਗੋਲੀ

Published

on

ਲਖਨਊ, 4 ਮਾਰਚ – ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਉੱਤੇ ਪਰਸੋਂ ਰਾਤ ਹੋਏ ਹਮਲੇ ਦੇ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਆਯੁਸ਼ ਦੇ ਸਾਲੇ ਆਦਰਸ਼ ਨੇ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਸ ਦੇ ਜੀਜੇ ਨੇ ਖ਼ੁਦ ਆਪਣੇ ਉਪਰ ਗੋਲੀ ਚਲਵਾਈ ਸੀ ਅਤੇ ਇਹ ਘਟਨਾ ਕੁਝ ਲੋਕਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਕੀਤੀਗਈ ਸੀ।
ਵਰਨਣ ਯੋਗ ਹੈ ਕਿ ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਨੂੰ ਗੋਲੀ ਮਾਰੀ ਗਈ ਸੀ ਅਤੇ ਇਸ ਘਟਨਾ ਵਿੱਚ ਆਯੁਸ਼ ਮਾਮੂਲੀ ਜ਼ਖ਼ਮੀ ਹੋਇਆ ਸੀ। ਇਹ ਘਟਨਾ 2-3 ਮਾਰਚ ਦੀ ਦਰਮਿਆਨੀ ਰਾਤ ਸੀਤਾਪੁਰ ਮਾਰਗ ਉੱਤੇ ਵਾਪਰੀ ਸੌ। ਆਯੁਸ਼ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਆਯੂਸ਼ ਦਾ ਸਾਲਾ ਉਸ ਦੇ ਨਾਲ ਸੀ। ਆਯੁਸ਼ ਨੇ ਲਵ ਮੈਰਿਜ ਕੀਤੀ ਸੀ, ਇਸ ਲਈ ਅਸੀਂ ਉਸ ਨਾਲੋਂ ਨਾਤਾ ਤੋੜ ਲਿਆ ਸੀ। ਉਸ ਨੇ ਖ਼ੁਦਕੁਸ਼ੀ ਦੀ ਧਮਕੀ ਵੀ ਦਿੱਤੀ ਸੀ। ਆਯੁਸ਼ ਆਪਣੇ ਪਰਵਾਰ ਤੋਂ ਵੱਖ ਰਹਿ ਰਿਹਾ ਸੀ। ਉਨ੍ਹਾਂ ਦੇ ਵਿਆਹ ਤੋਂ ਪਰਵਾਰ ਖ਼ੁਸ਼ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਆਯੁਸ਼ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ।

Continue Reading

ਅਪਰਾਧ

ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ

Published

on

ਮੁੰਬਈ, 4 ਮਾਰਚ – ਮਹਾਰਾਸ਼ਟਰ ਦੇ ਜਲਗਾਂਉਂ ਤੋਂ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਘਟਨਾ ਦਾ ਪਤਾ ਲੱਗਾ ਹੈ। ਇੱਥੇ ਕੁਝ ਪੁਲਸ ਵਾਲਿਆਂ ਨੇ ਹੋਰਨਾਂ ਨਾਲ ਮਿਲ ਕੇ ਸਰਕਾਰੀ ਹੋਸਟਲ ਵਿੱਚ ਲੜਕੀਆਂ ਨੂੰ ਨਿਊਡ ਡਾਂਸ ਲਈ ਮਜ਼ਬੂਰ ਕੀਤਾ। ਇਹ ਘਟਨਾ ਜਲਗਾਂਉਂ ਦੇ ਆਸ਼ਾਦੀਪ ਮਹਿਲਾ ਹੋਸਟਲ ਦੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਛਿਕਲੀ ਤੋਂ ਭਾਜਪਾ ਵਿਧਾਇਕ ਸ਼ਵੇਤਾ ਮਹਾਲੇ ਨੇ ਉਠਾਇਆ ਸੀ। ਇੱਕ ਸਥਾਨਕ ਐਨ ਜੀ ਓ (ਗੈਰ ਸਰਕਾਰੀ ਸੰਸਥਾ) ਨੇ ਜ਼ਿਲ੍ਹਾ ਕੁਲੈਕਟਰ ਨੂੰਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦੀ ਇੱਕ ਵੀਡਿਓ ਕਲਿੱਪ ਵੀ ਸਾਹਮਣੇ ਆਈ ਹੈ।ਸ਼ਵੇਤਾ ਮਹਾਲੇ ਨੇ ਕਿਹਾ ਕਿ ਇਹ ਘਟਨਾ ਇਸ ਸੂਬੇ ਲਈ ਸ਼ਰਮਨਾਕ ਹੈ ਕਿਉਂਕਿ ਪੁਲਸ ਵੀ ਇਸ ਵਿੱਚ ਸ਼ਾਮਲ ਸੀ, ਜਿਸ ਨੇ ਔਰਤਾਂ ਨੂੰ ਸੁਰੱਖਿਆ ਦੇਣੀ ਹੁੰਦੀ ਹੈ। ਅਜਿਹੀਆਂ ਹੋਰ ਔਰਤਾਂ ਹੋ ਸਕਦੀਆਂ ਹਨ ਜੋ ਸ਼ਿਕਾਰ ਹੋਈਆਂ ਹੋਣਗੀਆਂ। ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਲੇ ਵੱਲੋਂ ਮੁੱਦਾ ਉਠਾਏ ਜਾਣ ਪਿੱਛੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਆਵੇਗੀ।

Continue Reading

ਅਪਰਾਧ

ਪ੍ਰੇਮਿਕਾ ਦੇ ਵਿਆਹ ਦੇ 11 ਦਿਨ ਬਾਅਦ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਪਤੀ ਦਾ ਕਤਲ ਕਰ ਸੁੱਟਿਆ

Published

on

ਮੋਗਾ, 4 ਮਾਰਚ – ਵਿਆਹ ਦੇ 11 ਦਿਨਾਂ ਬਾਅਦ ਹੀ ਨਵ ਵਿਆਹੀ ਪਤਨੀ ਦੇ ਪ੍ਰੇਮੀ ਨੇ ਉਸ ਦੇ ਪਤੀ ਨੂੰ ਕੰਮ ਦੇਣ ਦੇ ਬਹਾਨੇ ਬੁਲਾ ਕੇ ਕੁੱਟ-ਮਾਰ ਕੀਤੀ ਤੇ ਜ਼ਖਮੀ ਹਾਲਤ ਵਿੱਚ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ ਤੇ ਲੋਕੇਸ਼ਨ ਟ੍ਰੇਸ ਕਰਨ ਪਿੱਛੋਂ ਤਿੰਨ ਨੌਜਵਾਨਾਂ ਉੱਤੇ ਕਤਲ ਦਾ ਕੇਸ ਦਰਜ ਕਰ ਕੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਧਰਮਕੋਟ ਦੇ ਐਸ ਐਚ ਓ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਓਂ ਦੇ ਪਿੰਡ ਬਹਾਦਰਕੇ ਵਾਸੀ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਬੇਟੇ ਸਰਬਜੀਤ (25) ਦੀ ਪਤਨੀ ਕੁਲਵਿੰਦਰ ਕੌਰ ਜਲੰਧਰ ਦੇ ਪਿੰਡ ਭੋਡੇ ਦੀ ਹੈ। 17 ਫਰਵਰੀ ਨੂੰ ਉਹ ਪੇਕੇ ਚਲੀ ਗਈ ਸੀ। ਜਰਨੈਲ ਦੋ ਦੋਸਤਾਂ ਰਾਜਵੀਰ ਅਤੇ ਛਿੰਦੀ ਨਾਲ ਆਇਆ ਅਤੇ ਲੇਬਰ ਦੇ ਕੰਮ ਕਰਾਉਣ ਲਈ ਸੱਦਿਆ ਤੇ 500 ਰੁਪਏ ਐਡਵਾਂਸ ਦਿੱਤੇ। 18 ਫਰਵਰੀ ਨੂੰ ਸਰਬਜੀਤ ਕੰਮ ਕਰਨ ਚਲਾ ਗਿਆ ਤੇ ਗਾਇਬ ਹੋ ਗਿਆ। ਪੁਲਸ ਨੂੰ ਕਾਲ ਡਿਟੇਲ ਤੇ ਲੋਕੇਸ਼ਨ ਤੋਂ ਪਤਾ ਲੱਗਾ ਕਿ ਜਿਸ ਸਥਾਨ ਉੱਤੇ ਹਾਦਸਾ ਹੋਇਆ ਸੀ, ਉਥੇ ਜਰਨੈਲ ਦੀ ਵੀ ਲੋਕੇਸ਼ਨ ਸੀ। ਜਰਨੈਲ ਸਿੰਘ ਅਤੇ ਕੁਲਵਿੰਦਰ ਕੌਰ ਦੀ ਗੱਲਬਾਤ ਦੀ ਡਿਟੇਲ ਛੇਤੀ ਬਾਹਰ ਆ ਗਈ। ਇਸ ਪਿੱਛੋਂ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਨੂੰਹ ਦੇ ਪ੍ਰੇਮੀ ਜਰਨੈਲ ਸਿੰਘ ਪਿੰਡ ਮਾਊ ਸਾਹਿਬ ਜ਼ਿਲ੍ਹਾ ਜਲੰਧਰ, ਉਸ ਦੇ ਦੋ ਦੋਸਤਾਂ ਰਾਜਵੀਰ ਸਿੰਘ ਵਾਸੀ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ `ਤੇ ਕਤਲ ਦਾ ਕੇਸ ਦਰਜ ਕੀਤਾ ਅਤੇ ਜਰਨੈਲ ਅਤੇ ਰਾਜਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਛਿੰਦੀ ਦੀ ਤਲਾਸ਼ ਵਿੱਚ ਬੀਤੇ ਦਿਨ ਪੁਲਸ ਨੇ ਕੋਟਲਾ ਭਾਗੂ ਵਿੱਚ ਛਾਪਾ ਮਾਰਿਆ ਸੀ, ਪਰ ਦੋਸ਼ੀ ਫਰਾਰ ਸੀ।

Continue Reading

ਰੁਝਾਨ


Copyright by IK Soch News powered by InstantWebsites.ca